May 20

ਛੇੜ-ਛਾੜ ਦੇ ਮਾਮਲੇ ’ਚ ਖਿਡਾਰੀ ਗ੍ਰਿਫ਼ਤਾਰ

ਨਵੀਂ ਦਿੱਲੀ, (ਐਨ ਜੈਡ ਤਸਵੀਰ ਬਿਊਰੋ))-ਪਹਿਲਾਂ ਹੀ ਵਿਵਾਦਾਂ ਵਿਚ ਘਿਰੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਅੱਜ ਉਸ ਵੇਲੇ ਇਕ ਹੋਰ ਮਾਮਲੇ ’ਚ ਘਿਰ ਗਈ ਜਦੋਂ ਰਾਇਲ ਚੈਲੰਜਰ ਬੰਗਲੌਰ ਦੇ ਖਿਡਾਰੀ ਲਿਊਕ ਪੋਮਰਸਬੈਕ ਨੂੰ ਇਕ ਅਮਰੀਕਨ ਔਰਤ ਨਾਲ ਛੇੜਛਾੜ ਕਰਨ ਅਤੇ ਉਸ ਦੇ ਮੰਗੇਤਰ ਨੂੰ ਬੁਰੀ ਤਰਾਂ ਕੁੱਟਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਘਟਨਾ ਤੋਂ ਬਾਅਦ ਰਾਇਲ ਚੈਲੰਜਰ ਬੰਗਲੌਰ ਦੇ ਮਾਲਕ ਵਿਜੇ ਮਾਲਿਆ ਨੇ ਪੋਮਰਸਬੈਕ ਨੂੰ ਦੋਸ਼ਾਂ ਵਿਚੋਂ ਬਰੀ ਹੋਣ ਤੱਕ ਟੀਮ ਵਿਚੋਂ ਮੁਅੱਤਲ ਕਰ ਦਿੱਤਾ ਹੈ। ਪੋਮਰਸਬੈਕ ਨੇ ਚੱਲ ਰਹੇ ਆਈ.ਪੀ.ਐਲ. ਟੂਰਨਾਮੈਂਟ ਦੌਰਾਨ ਹੁਣ ਤੱਕ ਇਕ ਵੀ ਮੈਚ ਨਹੀਂ ਖੇਡਿਆ। ਪੁਲਿਸ ਨੇ ਦੱਸਿਆ ਕਿ ਰਾਇਲ ਚੈਲੰਜਰ ਬੰਗਲੌਰ ਦੀ ਦਿੱਲੀ ਡੇਅਰਡੈਵਿਲਜ਼ ਉਪਰ ਹੋਈ ਅਹਿਮ ਜਿੱਤ ਉਪਰੰਤ ਪੋਮਰਸਬੈਕ ਭਾਰਤੀ ਮੂਲ ਦੀ ਅਮਰੀਕੀ ਔਰਤ ਜੌਹਲ ਹੇਮੰਤ ਦੇ ਸੱਦੇ ’ਤੇ ਹੋਟਲ ਵਿਚ ਇਕ ਪਾਰਟੀ ’ਚ ਸ਼ਾਮਿਲ ਹੋਣ ਲਈ ਗਿਆ ਸੀ, ਜਿਥੇ ਇਸ ਅਮਰੀਕਨ ਔਰਤ ਦਾ ਮੰਗੇਤਰ ਸਾਹਿਲਜ਼ਾਦਾ ਵੀ ਹਾਜ਼ਰ ਸੀ। ਪਾਰਟੀ ਦੌਰਾਨ ਪੋਮਰਸਬੈਕ ਨੇ ਮੇਜ਼ਬਾਨ ਔਰਤ ਨਾਲ ਬਦਸਲੂਕੀ ਕੀਤੀ ਤਾਂ ਸਾਹਿਲ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ, ਜਿਸ ’ਤੇ ਪੋਮਰਸਬੈਕ ਨੇ ਉਸ ’ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਕੁੱਟਿਆ ਮਾਰਿਆ। ਪੁਲਿਸ ਅਨੁਸਾਰ ਦੋਸ਼ੀ ਵਿਰੁੱਧ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਔਰਤ ਨੇ ਦੋਸ਼ ਲਾਇਆ ਕਿ ਪੋਮਰਸਬੈਕ ਨੇ ਉਸ ਦੇ ਵਾਲ ਪੁੱਟੇ ਤੇ ਉਸ ਨੂੰ ਚੁੰਮਣ ਦਾ ਯਤਨ ਕੀਤਾ। ਸਾਹਿਲ ਨੂੰ ਇਕ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਹ ਬੇਹੋਸ਼ੀ ਦੀ ਹਾਲਤ ਵਿਚ ਹੈ ਹਾਲਾਂ ਕਿ ਡਾਕਟਰਾਂ ਨੇ ਉਸ ਦੀ ਹਾਲਤ ਸਥਿਰ ਦੱਸੀ ਹੈ। ਇਸੇ ਦੌਰਾਨ ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਕੇਸ ਵਾਪਿਸ ਲੈਣ ਲਈ ਧਮਕਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਦੋਸ਼ੀ ਨੂੰ ਸਖਤ ਸਜ਼ਾ ਮਿਲੇ। ਇਸ ਸਬੰਧ ਵਿਚ ਉਸ ਨੇ ਭਾਰਤ ਸਰਕਾਰ ਤੋਂ ਵੀ ਮਦਦ ਦੀ ਮੰਗ ਕੀਤੀ ਹੈ।

Permanent link to this article: http://nztasveernews.co.nz/?p=6191

May 18

ਹਮਿਲਟਨ ਵਿਖੇ ਵਿਕਾਟੋ ਪੰਜਾਬੀ ਕਲਚਰਲ ਕਲੱਬ ਵੱਲੋਂ ਦੂਜਾ ਸਲਾਨਾਂ ਵਿਸਾਖੀ ਮੇਲਾ ਕਰਵਾਇਆ ਗਿਆ।

Picture

ਐਨ ਜੈੱਡ ਤਸਵੀਰ ਨਿਊਜ (ਯਾਦਵਿੰਦਰ) – 21 ਅਪ੍ਰੈਲ ਨੂੰ ਹਮਿਲਟਨ ਵਿਖੇ ਵਿਕਾਟੋ ਪੰਜਾਬੀ ਕਲਚਰਲ ਕਲੱਬ ਵੱਲੋਂ ਦੂਜਾ ਸਲਾਨਾਂ ਵਿਸਾਖੀ ਮੇਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ  ਹਮਿਲਟਨ ਈਸਟ ਦੇ ਐਮ.ਪੀ ਡੇਵਿਡ ਬੈਨੇਟ ਦੀ ਵਿਸ਼ੇਸ਼ ਹਾਜਰੀ ਰੱਖੀ ਗਈ। ਇਸ ਮੌਕੇ ਤਕਰੀਬਨ 700  ਲੋਕਾਂ ਦੀ ਇਕਤਰਤਾ ਦਰਜ ਕੀਤੀ ਗਈ।
ਜਿਆਦਾਤਰ ਪਹੁੰਚੇ  ਲੋਕਾਂ ਵੱਲੋਂ ਖਾਣਾ ਖਾ ਲੈਣ ਤੋਂ ਉਪਰੰਤ ਤੂੰਬੀ ਅਤੇ ਢੋਲ ਮਿਕਸ ਬੀਟ(ਵਰਿੰਦਰ ਅਤੇ ਸਤਵੀਰ) ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸਤੋਂ ਬਾਅਦ ਕਲੱਬ ਦੇ ਪ੍ਰਧਾਨ ਰੁਪਿੰਦਰ ਵਿਰਕ ਨੇ ਇਕੱਤਰ  ਲੋਕਾ ਨੂੰ  ਪੰਜਾਬੀ ਬਰਾਦਰੀ ਵਿੱਚ  ਵਿਸਾਖੀ ਦੀ ਆਹਿਮੀਅਤ ਬਾਰੇ ਦੱਸਿਆ ਅਤੇ ਕਿਹਾ ਕਿ ਜਿਥੇ ਇਹ ਤਿਉਹਾਰ ਭਾਰਤੀ ਕਿਸਾਨਾ ਨਾਲ ਜੁੜਿਆ ਹੈ ਓਵੇਂ ਹੀ ਇਹ ਨਿਊਜ਼ੀਲੈਂਡ ਦੇ ਕਿਸਾਨ ਭਾਈਚਾਰੇ ਵਿੱਚ ਵੀ ਓਨੀ ਹੀ ਅਹਿਮੀਅਤ ਰੱਖਦਾ ਹੈ ਅਤੇ  ਕਲੱਬ ਹੋਰ ਕਲਚਰ ਦੇ ਲੋਕਾਂ ਨਾਲ ਸਾਂਝ ਬਣਾਉਣ ਵਿੱਚ ਵੀ ਆਪਣੀ ਚੰਗੀ ਭੂਮਿਕਾ ਨਿਭਾ ਰਿਹਾ ਹੈ।  ਐਮ.ਪੀ ਡੇਵਿਡ ਬੈਨੇਟ ਨੇ ਵੀ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਅਤੇ ਕਿਹਾ ” ਖੁਸ਼ੀ ਮਨਾਉਣਾ ਸਾਨੂੰ ਪੰਜਾਬੀਆਂ ਤੋਂ ਸਿੱਖਣਾ ਚਾਹੀਦਾ ਹੈ”।
ਗੁਰਜਿੰਦਰ  ਅਤੇ  ਨਵਜੋਤ ਨੇ ਸਟੇਜ ਨੂੰ ਸੰਭਾਲਦੇ ਹੋਏ ਪਹਿਲੀ ਪੇਸ਼ਕਾਰੀ ਵਜੋਂ ਜਸਵੀਰ ਅਤੇ ਦੋਸਤਾਂ ਨੂੰ ਸਟੇਜ ਤੇ ਬੁਲਾਇਆ ਜਿੰਨਾ ਸਿੱਖ ਇਤਿਹਾਸ ਅਤੇ ਖਾਲਸੇ ਦੀ ਸਥਾਪਨਾ ਨਾਲ ਸੰਬੰਧਿਤ “ਵਾਰ” ਗਾਈ। ਇਸਤੋਂ ਬਾਅਦ ਕ੍ਰਮਵਾਰ ਛੋਟਿਆਂ  ਬੱਚਿਆਂ ਦਾ ਭੰਗੜਾ (ਤਿਆਰੀ: ਰੁਪਿੰਦਰ ਵਿਰਕ), ਛੋਟੀਆਂ ਬੱਚੀਆਂ ਦਾ ਗਿੱਧਾ (ਤਿਆਰੀ: ਰਜਨੀ ਲਾਲ), ਗੀਤ ਸੁਰਿੰਦਰ ਸਿੰਘ, ਛੋਟੀਆਂ ਲੜਕੀਆਂ  ਦਾ ਨਾਚ “ਸੰਮੀ”(ਤਿਆਰੀ:ਰਜਨੀ ਲਾਲ),  ਜਵਾਨਾ ਦਾ ਭੰਗੜਾ(ਤਿਆਰੀ:ਜਸਵੀਰ ਸਿੰਘ), ਖੂਬਸੂਰਤ ਕੋਰਿਓਗ੍ਰਾਫੀ ਜੱਟ (ਜਸਵੀਰ ਸਿੰਘ), ਮੁਟਿਆਰਾਂ ਦਾ ਭੰਗੜਾ(ਤਿਆਰੀ: ਰੁਪਿੰਦਰ ਵਿਰਕ), ਗੀਤ ਪ੍ਰਭਸ਼ਰਨ ਸਿੰਘ,  ਗਿੱਧਾ (ਤਿਆਰੀ: ਰਜਨੀ ਲਾਲ), ਸੋਹਣੀ ਪੱਗ ਦਾ ਮੁਕਾਬਲਾ ਵੀ ਲੋਕਾਂ ਨੇ ਪਸੰਦ ਕੀਤਾ
ਇਸਤੋਂ ਇਲਾਵਾ ਇੱਕ ਸ਼ੈਡੋ ਪਲੇਅ “ਸ਼ਰਾਬ ਤੇ ਤਿਉਹਾਰ” ਵਿਸ਼ੇਸ਼ ਖਿਚ ਦਾ ਕੇਂਦਰ ਰਿਹਾ ਜਿਸਨੂੰ ਕਿ ਰਜਨੀ ਸ਼ਰਮਾ ਨੇ  ਮਦਰਕੀਵੀ ਡਾਟ ਕਾਮ ਵੱਲੋਂ ਤਿਆਰ ਕੀਤਾ ਸੀ ਜਿਕਰਯੋਗ ਹੈ ਨਿਊਜ਼ੀਲੈਂਡ ਵਿੱਚ ਭਾਰਤੀ/ ਪੰਜਾਬੀ ਸਟੇਜ ਤੇ ਇਹ ਦੂਜੀ ਵਾਰ ਪੇਸ਼ ਕੀਤਾ ਗਿਆ ਹੈ। ਪਹਿਲੀ ਵਾਰ ਰਜਨੀ ਸ਼ਰਮਾ ਵੱਲੋਂ ਇਸ ਪ੍ਰਕਾਰ ਦਾ ਪਲੇ ਔਕਲੈਂਡ ਵਿਖੇ ਸ਼ਹੀਦ ਭਗਤ ਸਿੰਘ ਦੇ ਪ੍ਰੋਗਰਾਮ ਵਿੱਚ ਪੇਸ਼ ਕੀਤਾ ਗਿਆ ਸੀ।
ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਕੀਤੀ “ਮੇਲਾ” ਪੇਸ਼ਕਾਰੀ ਨੇ ਸਭ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਇਸ ਵਿੱਚ ਸਭ ਨੇ ਆਪਣੇ ਭੰਗੜੇ ਅਤੇ ਗਿੱਧੇ ਜੋਹਰ ਵਿਖਾਏ।
ਅਬਵ ਪ੍ਰੋਡਕਸ਼ਨ ਵਲੋਂ ਪ੍ਰੋਗਰਾਮ ਦੇ ਦੌਰਾਨ ਅਵਾਜ ਅਤੇ ਰੋਸ਼ਨੀ ਕੰਟਰੋਲ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ, ਜਿਸ ਵਿੱਚ ਇਸ ਤਾਲਮੇਲ ਬਣਾਈ ਰੱਖਣ ਲਈ ਮਾਈਕਰੋ ਹੈਡਫੋਨਸ ਦੀ ਵਰਤੋਂ ਕੀਤੀ ਗਈ। ਪੂਰੇ ਪ੍ਰੋਗਰਾਮ ਦੌਰਾਨ ਲੋਕਾਂ ਦਾ ਧਿਆਨ ਬਣਿਆਂ ਰਿਹਾ।
ਵਿਸਾਖੀ ਦੇ ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ   ਸਟੇਜ ਨੂੰ ਸਜਾਉਣ ਲਈ ਕਣਕ  ਦੇ ਸਿੱਟਿਆਂ ਵਾਲੇ ਵਾਲਪੇਪਰ, ਘਾਹ  ਦੀਆਂ ਭਰੀਆਂ, ਚਰਖਾ, ਪੱਖੀਆਂ, ਘੜਾ, ਖੂਹ ਅਤੇ ਹੋਰ  ਰਵਾਇਤੀ ਚੀਜਾਂ ਦੀ ਵਰਤੋਂ  ਰਜਨੀ ਲਾਲ  ਨੇ  ਬਹੁਤ ਸੁਚੱਜੇ  ਤਰੀਕੇ ਨਾਲ ਕੀਤੀ। ਉਹਨਾ ਨੇ ਕਿਹਾ ਕਿ ਅਗਰ ਸਟੇਜ ਦੀ ਸਜਾਵਟ ਪ੍ਰੋਪਰ ਨਾ ਹੋਵੇ ਤਾਂ ਪੇਸ਼ਕਾਰੀਆਂ ਦਾ ਵਜਨ ਘਟਦਾ ਹੈ।
ਤਕਰੀਬਨ ਸਾਰੇ ਪ੍ਰੋਗਰਾਮ ਦੌਰਾਨ ਬਹੁਤ ਸਾਰੇ ਲੋਕ ਹਾਲ ਵਿੱਚ ਖਲੋਕੇ ਪ੍ਰੋਗਰਾਮ ਵੇਖਦੇ ਨਜ਼ਰ ਆਏ ਅਤੇ ਮਿਲੀ ਜਾਣਕਾਰੀ ਅਨੁਸਾਰ ਬਹੁਤ ਸਾਰੇ ਅਜਿਹੇ ਲੋਕ ਵੀ ਸਨ ਜੋ ਪ੍ਰੋਗਰਾਮ ਵੇਖਣ ਲਈ ਗਏ ਪਰ ਬੈਠਣ ਦਾ ਵਾਧੂ ਪ੍ਰਬੰਧ ਨਾ ਹੋਣ ਕਾਰਨ ਵਾਪਸ ਮੁੜ ਗਏ।  ਉਮੀਦ ਤੋਂ ਜਿਆਦਾ ਇਕੱਠ ਦਾ ਹੋਣਾ ਇਸ ਘਾਟ ਦਾ ਕਾਰਨ ਮੰਨਿਆ ਜਾ ਸਕਦਾ ਹੈ।
ਸਾਰੇ ਪ੍ਰੋਗਰਾਮ ਦੌਰਾਨ ਮਹਿੰਦਰ ਸਿੰਘ, ਸੁਰਿੰਦਰ ਸਿੰਘ, ਸੁਰਜੀਤ ਕੁਮਾਰ ਅਤੇ ਜਗਰੂਪ ਸਿੰਘ ਨੇ ਖਾਣੇ ਦੀ ਸੇਵਾ ਬਖੂਬੀ ਨਿਭਾਈ, ਸਵਾਦ ਖਾਣੇ ਨੇ ਲੋਕਾਂ ਦੇ ਮਨੋਰੰਜਨ ਵਿੱਚ ਹੋਰ ਵੀ ਵਾਧਾ ਕੀਤਾ।  ਪੱਤਰਕਾਰ ਵੱਲੋਂ ਇੱਕ ਸੱਜਣ ਨੂੰ  ਪੁੱਛੇ ਜਾਣ ਤੇ ਉਸਨੇ  ਕਿਹਾ ਕਿ “ਖਾਣੇ ਵਾਲੇ ਤਾਂ ਵੱਟ ਕੱਡੇ ਪਏ ਨੇ ਬਾਈ ਜੀ”।
ਇਸ  ਸਾਰੇ ਪ੍ਰੋਗਰਾਮ  ਨੂੰ    ਹਰਿੰਦਰਪਾਲ ਸਿੰਘ ਅਤੇ ਗ੍ਰਾਹਮ ਨੇ ਆਪਣੇ ਕੈਮਰੇ ਵਿੱਚ ਵੀਡੀਓ ਦੇ ਰੂਪ ਵਿੱਚ ਕੈਦ ਕੀਤਾ। ਪ੍ਰੋਗਰਾਮ ਦੀ ਫੋਟੋਗ੍ਰਾਫੀ ਐਂਥਿੂਸਡ ਫੋਟੋਗ੍ਰਾਫੀ (ਰਾਜੀਵ ਬਾਜਵਾ) ਅਤੇ ਅਰਥ ਫੋਟੋਗ੍ਰਾਫਰ ਵੱਲੋਂ ਕੀਤੀ ਗਈ।
ਕੁੱਲ ਮਿਲਾ ਕਿ ਇਹ ਇਹ ਵਿਸਾਖੀ ਮੇਲਾ ਪ੍ਰੋਗਰਾਮ ਹਰ ਪੱਖ ਤੋਂ ਸਫਲ ਰਿਹਾ ਉਮੀਦ ਕਰਦੇ ਹਾਂ ਕਿ ਵਿਕਾਟੋ ਪੰਜਾਬੀ ਕਲਚਰਲ ਕਲੱਬ ਅੱਗੇ ਤੋਂ ਵੀ ਇਹ ਇਸੇ ਜੋਸ਼ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਰਹੇਗਾ।

Permanent link to this article: http://nztasveernews.co.nz/?p=6186

May 17

ਅਕਾਲ ਤਖਤ ਨੇ ਸਿੱਖ ਮੈਰਿਜ ਐਕਟ ਦੀ ਤਿਆਰੀ ਸ਼ੁਰੂ ਕੀਤੀ.

 

ਅੰਮ੍ਰਿਤਸਰ- (ਐਨ ਜੈਡ ਤਸਵੀਰ ਬਿਊਰੋ)- ਆਨੰਦ ਮੈਰਿਜ ਐਕੱਟ ‘ਚ ਸੋਧ ਨੂੰ ਦਿੱਤੀ ਗਈ ਕੇਂਦਰੀ ਕੈਬਿਨੇਟ ਦੀ ਮੰਜ਼ੂਰੀ ਨੂੰ ਦਰਕਿਨਾਰ ਕਰਦੇ ਹੋਏ ਅਕਾਲ ਤਖਤ ਸਾਹਿਬ ਨੇ ਹੁਣ ਸਿੱਖਾਂ ਲਈ ਵੱਖ ਸਿੱਖ ਮੈਰਿਜ ਐਕਟ ਲਈ ਕਵਾਯਦ ਸ਼ੁਰੂ ਕਰ ਦਿੱਤੀ ਹੈ। ਸਿੱਖ ਮੈਰਿਜ ਐਕਟ ਦਾ ਪ੍ਰਸਤਾਵ ਚੀਫ ਖਾਲਸਾ ਦੀਵਾਨ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਕਾਨੂੰਨ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸਿਪਲ ਡਾਕਟਰ ਦਲਜੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਇਸ ਐਕਟ ਦੀ ਰੂਪ-ਰੇਖਾ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਪਸੰਦ ਆਈ ਹੈ ਅਤੇ ਉਨ੍ਹਾਂ ਨੇ ਇਸ ਐਕਟ ‘ਤੇ ਸਿੱਖ ਸਮੁਦਾਏ ਦੇ ਵਿਚਾਰ ਲੈਣ ਲਈ ਪੁਰੇ ਐਕਟ ਨੂੰ ਐਸ.ਜੀ.ਪੀ.ਸੀ ਦੀ ਵੈੱਬਸਾਇਟ ‘ਤੇ ਪਾਉਣ ਦੀ ਵੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਵਰਣਨਯੋਗ ਹੈ ਕਿ  12 ਅਪ੍ਰੈਲ ਤੋਂ ਆਨੰਦ ਮੈਰਿਜ ਐਕਟ 1909 ‘ਚ ਸੋਧ ਦੀ ਮੰਜ਼ੂਰੀ ਦੇ ਦਿੱਤੀ ਗਈ ਸੀ ਅਤੇ ਪੰਜਾਬ ਦੇ ਸਿੱਖ ਨੇਤਾ ਕੇਂਦਰੀ ਕੈਬਿਨੇਟ ਦੀ ਇਸ ਮੰਜੂਰੀ ਨੂੰ ਆਪਣੀ ਜਿੱਤ ਦੇ ਤੌਰ ‘ਤੇ ਵੇਖ ਰਹੇ ਸਨ। ਰਾਜਸਭਾ ‘ਚ ਅਕਾਲੀ ਸਾਂਸਦ ਤਰਲੋਚਨ ਸਿੰਘ ਨੇ ਇਸ ਸੋਧ ਲਈ ਕਾਫੀ ਮਿਹਨਤ ਕੀਤੀ ਸੀ ਪਰ ਇਸ ਸਭ ਦੇ ਬਾਵਜੂਦ ਹੁਣ ਸਿੱਖ ਸਮੁਦਾਏ ਆਪਣੇ ਲਈ ਵੱਖ ਤੋਂ ਮੈਰਿਜ ਐਕਟ ਲਿਆਉਣ ਦੀ ਕਵਾਇਦ ‘ਚ ਜੁਟ ਗਿਆ ਹੈ।

 

Permanent link to this article: http://nztasveernews.co.nz/?p=6181

May 16

ਨਿਊਜ਼ੀਲੈਂਡ ਦੀਆਂ ਸਿੱਖ ਸੰਸਥਾਵਾਂ ਵਲੋਂ ਸੁਝਾਅ, ਕਮਲਜੀਤ ਬਖਸ਼ੀ ਜੀ ਆਪਣੀ ਲਾਚਾਰੀ ਨੂੰ ਸਾਡੀ ਮਜ਼ਬੂਰੀ ਨਾ ਬਣਾਉ ।

ਸੁਪਰੀਮ ਸਿੱਖ ਕੌਸਲ ਔਕਲੈਂਡ ਵਲੋਂ ਮਿਲੇ ਪ੍ਰੈਸ ਨੋਟ ਦਾ ਹੂ ਬਹੂ ਉਤਾਰਾ।

ਆਕਲੈਂਡ- ਨਿਊਜ਼ੀਲੈਂਡ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਚੋਂ ਨਿਊਜ਼ੀਲੈਂਡ ਸਿੱਖ ਸੁਸਾਇਟੀ ਔਕਲੈਂਡ, ਨਿਊਜ਼ੀਲੈਂਡ ਸਿੱਖ ਸੁਸਾਇਟੀ ਟੌਰੰਗਾ, ਨਿਊਜ਼ੀਲੈਂਡ ਸਿੱਖ ਸੁਸਾਇਟੀ ਕਰਾਇਸਚਰਚ, ਨਿਊਜ਼ੀਲ਼ੈਂਡ ਸਿੱਖ ਸੁਸਾਇਟੀ, ਨਿਊਜ਼ੀਲ਼ੈਂਡ ਸਿੱਖ ਸੁਸਾਇਟੀ ਪਾਲਮਰਸਟਨ ਨੌਰਥ, ਨਿਊਜ਼ੀਲੈਂਡ ਸਿੱਖ ਸੁਸਾਇਟੀ ਔਕਲੈਂਡ ਵਿਸਟ, ਸੁਪਰੀਮ ਸਿੱਖ ਕੌਸਲ ਆਦਿ ਸੰਸਥਾਵਾਂ ਨੇ ਸਾਝੇਂ ਰੂਪ ਵਿੱਚ ਜਾਰੀ ਬਿਆਨ ਵਿੱਚ ਕਮਲਜੀਤ ਸਿੰਘ ਬਖਸ਼ੀ ਲਿਸਟ ਮੈਂਬਰ ਪਾਰਲੀਮੈਂਟ ਦੇ ਉਸ ਬਿਆਨ ਦੀ ਨਿੰਦਾ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਪਿਛਲੇ ਦਿਨੀ ਸਰਕਾਰ ਵਲੋਂ ਜਾਰੀ ਇੰਮੀਗਰੇਸ਼ਨ ਦੀ ਨੀਤੀ ਦੀ ਹਮਾਇਤ ਕਰਦੇ ਹੋਏ ਸਰਕਾਰ ਦੇ ਗੁਣ ਗਾਏ ਹਨ ।ਬਿਆਨ ਵਿੱਚ ਕਿਹਾ ਗਿਆ ਹੈ ਕੇ ਬਖਸ਼ੀ ਜੀ ਅਸੀਂ ਤੁਹਾਨੂੰ ਇਸ ਦੇ ਦੋਸ਼ੀ ਨਹੀਂ ਸੀ ਸਮਝਦੇ ਕੇ ਤੁਸੀ ਇੱਕਲੇ ਬੇਬਸ ਹੋਵੋਗੇ ਪਰ ਜਿਸ ਤਰਾਂ ਤੁਸੀਂ ਬਿਆਨ ਜਾਰੀ ਕਰਕੇ ਇਸ ਦੀ ਹਮਾਇਤ ਕੀਤੀ ਹੈ ਉਸ ਨੇ ਭਾਰਤੀ ਹੀ ਨਹੀਂ ਸਾਰੇ ਐਥਨਕ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ । ਇਸ ਕਾਨੂੰਨ ਨੂੰ ਮੰਨਣਾ ਤੁਹਾਡੀ ਤਾਂ ਲਾਚਾਰੀ ਹੋ ਸਕਦਾ ਹੈ ਪਰ ਸਾਡੀ ਮਜਬੂਰੀ ਨਹੀਂ । ਤੁਸੀਂ ਭਾਰਤੀ ਭਾਈਵਾਰੇ ਨੂੰ ਸਲਾਹ ਦਿੰਦੇ ਕਿਹਾ ਹੈ ਇੱਥੇ ਵਸਣਾ ਤੁਹਾਡਾ ਅਧਿਕਾਰ ਹੈ ਹੱਕ ਨਹੀਂ ਅਸੀਂ ਵੀ ਤੁਹਾਨੂੰ ਦੁਹਰਾਉਣਾ ਚਾਹੁੰਦੇ ਹਾਂ ਕੇ ਇਸੇ ਭਾਰਤੀ ਭਾਈਚਾਰੇ ਕੋਲੋਂ ਅੱਗੇ ਤੋਂ ਵੋਟ ਮੰਗਣਾ ਤੁਹਾਡਾ ਫਰਜ਼ ਹੋਵੇਗਾ ਹੱਕ ਨਹੀਂ ਕਿਉਕੇਂ ਭਾਈਚਾਰਾ ਜਾਗਰੂਕ ਹੋ ਜਾਵੇ ਤਾਂ ਤੁਹਾਡੀ ਲਾਚਾਰੀ ਨੂੰ ਮਜਬੂਰੀ ਨਹੀਂ ਬਣਾਏਗਾ ਕਿਉਕੇਂ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ ਅਤੇ ਹਰ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਹੈ । ਤੁਹਾਡਾਂ ਆਪਣੀ ਕੁਰਸੀ ਨੂੰ ਫੜ ਕੇ ਰੱਖਣਾ ਤਾਂ ਸਮਝ ਆਉਦਾਂ ਹੈ ਪਰ ਇਸ ਵਾਸਤੇ ਆਪਣੇ ਹੀ ਲੋਕਾਂ ਨੂੰ ਨਸੀਹਤਾਂ ਦੇਣੀਆਂ ਇਹ ਸਮਝ ਤੋਂ ਬਾਹਰ ਹੈ । ਸਾਡੀ ਤੁਹਾਨੂੰ ਰਾਏ ਹੈ ਕੇ ਅਗਰ ਕਮਿਊਨਟੀ ਲਈ ਕੁੱਝ ਨਹੀਂ ਕਰ ਸਕਦੇ ਤਾਂ ਚੁੱਪ ਹੀ ਭਲੀ ਹੈ । ਹਰਦੀਪ ਸਿੰਘ ਗਿੱਲ, ਰਣਵੀਰ ਸਿੰਘ ਲਾਲੀ, ਤਰਸੇਮ ਸਿੰਘ ਧੀਰੋਵਾਲ, ਮਨਜਿੰਦਰ ਸਿੰਘ ਬਾਸੀ, ਹਰਪ੍ਰੀਤ ਸਿੰਘ ਗਿੱਲ, ਹਰਦੇਵ ਸਿੰਘ ਬਰਾੜ, ਦਵਿੰਦਰ ਸਿੰਘ ਜੌਲੀ, ਕਸਮੀਰ ਸਿੰਘ, ਰਾਮ ਸਿੰਘ, ਹਰਭਜਨ ਸਿੰਘ, ਸੋਨਪ੍ਰੀਤ ਸਿੰਘ, ਚਰਨ ਸਿੰਘ, ਵਰਿੰਦਰ ਸਿੰਘ ਬਰੇਲੀ, ਰਾਜਿੰਦਰ ਸਿੰਘ ਅਤੇ ਦਲਵਿੰਦਰ ਸਿੰਘ ਰੰਧਾਵਾ ਵਲੋਂ ਦਲਜੀਤ ਸਿੰਘ ਰਾਹੀਂ ਸੁਪਰੀਮ ਸਿਖ ਕੌਂਸਲ ਵਲੋਂ ਹਾਈਕੋਰਟ ਚ ਕੀਤੀ ਰਿੱਟ ਦੀ ਵੀ ਸਾਲਾਘਾ ਕੀਤੀ ਹੈ ।

Permanent link to this article: http://nztasveernews.co.nz/?p=6172

May 11

ਨਿਊਜੀਲੈਂਡ ਇੰਮੀਗਰੇਸ਼ਨ ਨੇ ਕੀਤੇ ਭਾਰਤੀਆਂ ਲਈ ਕੀਤੇ ਰਸਤੇ ਬੰਦ ।

ਨਵੀਂ  ਪਾਲਿਸੀ 15 ਮਈ ਤੋ ਬਾਅਦ ਹੋਵੇਗੀ ਲਾਗੂ ।
ਮੀਡੀਆ ਨਾਲ ਵਿਸ਼ੇਸ ਇੰਟਰਵਿਊ ਇੰਮੀਗਰੇਸ਼ਨ ਸਲਾਹਕਾਰ ਨਾਲ ।

ਔਕਲੈਂਡ (ਐਨ ਜੈਡ ਤਸਵੀਰ ਬਿਊਰੋ)- ) ਅੱਜ ਹੀ ਇੰਮੀਗਰੇਸ਼ਨ ਵਲੋਂ ਜਾਰੀ ਕੀਤੀ ਪਾਲਿਸੀ ਨੇ ਭਾਰਤੀ ਲੋਕਾਂ ਅਤੇ ਹੋਰ ਐਥਿਨਕ ਲੋਕਾਂ ਨੂੰ ਰੋਕਣ ਦੇ ਯਤਨ ਨਾਲ ਇੱਕ ਵੱਡੀ ਤਬਦੀਲੀ ਕੀਤੀ ਹੈ ਜਿਸ ਨਾਲ ਸਾਰਾ ਭਾਰਤੀ ਭਾਈਚਾਰਾ ਵੀ ਪੀੜਤ ਹੋਵੇਗਾ । ਇਸ ਪਾਲਿਸੀ ਦਾ ਵੱਡਾ ਉਦੇਸ਼ ਰਿਸ਼ਤੇਦਾਰੀਆਂ ਅਧੀਨ ਆਉਦੇਂ ਲੋਕਾਂ ਉੱਪਰ ਸਿੱਧੀ ਪਾਬੰਧੀ ਲਾਉਣਾ ਹੈ । ਸਾਡੇ ਵਲੋਂ ਇਸ ਸਬੰਧੀ ਇਕ ਇੰਟਰਵਿਊ ਇੰਮੀਗਰੇਸ਼ਨ ਆਡਵਾਈਜ਼ਰ ਅਤੇ ਸਿੱਖ ਕਮਿਊਨਟੀ ਲੀਡਰ ਦਲਜੀਤ ਸਿੰਘ ਨਾਲ ਕੀਤੀ ਗਈ ਜਿਹਨਾਂ ਨੇ ਸਭ ਤੋਂ ਪਹਿਲਾਂ ਇਸ ਕਾਨੂੰਨ ਬਾਰੇ ਰੇਡੀਉ ਮਹਿਕ ਏ ਵਤਨ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਹੈ;
ਸਵਾਲ: ਦਲਜੀਤ ਵੀਰ ਜੀ ਪਹਿਲਾਂ ਇਸ ਪਾਲਿਸੀ ਬਾਰੇ ਜਰਾ ਦੱਸੋ ਇਸ ਚ ਹੈ ਕੀ ?
ਜੁਆਬ: ਵੀਰ ਜੀ ਇਸ ਪਾਲਿਸੀ ਦੀਆ ਸਭ ਤੋਂ ਜ਼ਰੂਰੀ ਗੱਲਾ ਜਿਸ ਦਾ ਸਾਡੇ ਭਾਈਚਾਰੇ ਤੇ ਸਿੱਧਾ ਅਸਰ ਪੈਂਦਾ ਹੈ ਉਹ ਹਨ ਪਹਿਲੀ ਤਬਦੀਲੀ : ਭੈਣ ਅਤੇ ਭਰਾ ਜਿਹਨਾਂ ਵਾਸਤੇ (Sibling adult Policy) ਲਾਗੂ ਸੀ ਅਤੇ ਅਗਰ ਤੁਹਾਡਾ ਇੱਕੋ ਇੱਕ ਭੈਣ ਜਾਂ ਭਰਾ ਆਖਿਰੀ ਫੈਮਲੀ ਮੈਂਬਰ ਪਿੱਛੇ ਰਹਿ ਗਿਆ ਸੀ ਤਾਂ ਤੁਸੀਂ ਉਸ ਨੂੰ ਪੱਕੇ ਤੌਰ ਤੇ ਬੁਲਾ ਸਕਦੇ ਸੀ ਜਿਸਨੂੰ ਹੁਣ ਬਿੱਲਕੁੱਲ ਬੰਦ ਕਰ ਦਿੱਤਾ ਗਿਆ ਹੈ । ਹੁਣ ਤੁਸੀਂ ਪੱਕੇ ਤੌਰ ਤੇ ਆਪਣੇ ਭੈਣ ਜਾਂ ਭਰਾ ਨੂੰ ਸਪੌਸਰਜ਼ ਨਹੀਂ ਕਰ ਸਕੋਗੇ ਚਾਹੇ ਤੁਹਾਡੀ ਗਿਣਤੀ ਕੋਈ ਵੀ ਹੈ। ਜਿਸਦਾ ਮਤਲਬ ਹੈ ਕੋਈ ਭੈਣ ਭਰਾ ਹੁਣ ਤੁਹਾਡੇ ਕੋਲ ਇਸ ਕਰਕੇ ਨਹੀਂ ਆ ਸਕੇਗਾ ਕੇ ਤੁਸੀ ਇੱਥੇ ਪੱਕੇ ਹੋ ਤੇ ਸਾਰਾ ਪਰਾਵਰ ਇੱਕ ਜਗਾਂ ਇਕੱਠੇ ਹੋਣਾ ਚਾਹੁੰਦਾ ਹੈ ।
ਦੂਸਰੀ ਤਬਦੀਲੀ ਸਾਡੇ ਵਲੋਂ ਜੋ ਆਪਣੇ ਮਾਪਿਆਂ ਨੂੰ ਜਾਂ ਛੋਟੇ ਭੈਣ ਭਰਾ ਨੂੰ ਨਾਲ ਸਪੌਸਰ ਪੱਕੇ ਤੌਰ ਤੇ ਕੀਤਾ ਜਾਂਦਾ ਸੀ ਸੀ ਉਸਨੂੰ ਦੋ ਮਹੀਨੇ ਲਈ ਪਹਿਲਾਂ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਉਸਤੋਂ ਬਾਅਦ ਜੁਲਾਈ ਤੋਂ ਉਸਨੂੰ ਦੋ ਸਮਾਨਤਾਵਾਂ ਚ ਵੰਡ ਦਿੱਤਾ ਗਿਆ ਹੈ । ਜਿਸ ਅਨੁਸਾਰ ਪਹਿਲੀ ਮਦ ਪਹਿਲ ਦੇ ਅਧਾਰ ਤੇ ਹੋਵੇਗੀ ਜਿਸ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਵਿੱਚ ਉਹ ਮਾਤਾ ਪਿਤਾ ਜੋ 5 ਲੱਖ ਡਾਲਰ ਨਾਲ ਲੈ ਕੇ ਆ ਸਕਦੇ ਹੋਣ, ਸਪੌਸਰ ਕਰਨ ਵਾਲੇ ਦੀ ਆਮਦਨ 65000 ਇੱਕਲੇ ਦੀ ਜਾਂ 90,000 ਪਤੀ ਪਤਨੀ ਦੀ ਹੋਵੇਗੀ, ਮਾਤਾ ਪਿਤਾ 39890 ਡਾਲਰ ਦੇ ਕਰੀਬ ਆਪ ਸਾਰੀ ਉਮਰ ਕਮਾਉਣ ਦੀ ਗਰੰਟੀ ਦੇ ਸਕਦੇ ਹੋਣ ਅਤੇ ਅੰਗਰੇਜ਼ੀ ਚ 4 ਬੈਂਡ ਜਾਂ ਅੰਗਰੇਜ਼ੀ ਦੇ ਕੋਰਸ ਲਈ 1735 ਡਾਲਰ ਜਮਾਂ ਕਰਵਾਉਣ ਅਤੇ EOI ਪਾਉਣ ਜਿਵੇ ਕੇ ਆਮ ਸਟੂਡੈਂਟ ਪੁਆਇੰਟ ਕਲੇਮ ਕਰਨ ਲਈ ਅਪਲਾਈ ਕਰਦੇ ਹਨ ਅਤੇ ਫਿਰ ਉਹਨਾਂ ਨੂੰ ਯੋਗ ਹੋਣ ਉਪਰੰਤ ਅਪਲਾਈ ਕਰਨ ਲਈ ਸੱਦਾ ਦਿੱਤਾ ਜਾਵੇਗਾ ਅਤੇ ਦੂਸਰੀ ਮਦ ਵਿੱਚ ਜਿਹੜੀ ਬਹੁਤ ਧੀਮੀ ਗਤੀ ਨਾਲ ਚਲੇਗੀ ਉਸ ਵਿੱਚ ਸਪੌਸਰ ਕਰਨ ਵਾਲਾ 33675 ਡਾਲਰ ਕਮਾਉਂਦਾ ਹੋਵੇ, ਸਾਰੇ ਭੈਣ ਭਰਾ ਆਪਣੇ ਦੇਸ਼ ਚੋਂ ਬਾਹਰ ਰਹਿੰਦੇ ਹੋਣ, ਕੋਈ ਵੀ ਬੱਚਾ ਉਹਨਾਂ ਤੇ ਨਿਰਭਰ ਨਾਂ ਹੋਵੇ ਅਤੇ ਅੰਗਰੇਜ਼ੀ ਚ 4 ਬੈਂਡ ਜਾਂ ਅੰਗਰੇਜ਼ੀ ਦੇ ਕੋਰਸ ਲਈ 1735 ਡਾਲਰ ਜਮਾਂ ਕਰਵਾਉਣ ਅਤੇ ਉਹ ਹੀ ਅਪਲਾਈ ਕਰ ਸਕਣਗੇ ।
ਸਵਾਲ: ਪਰ ਇਸਦਾ ਜਿਸਦਾ ਸਿੱਧਾ ਮਤਲਬ ਤਾਂ ਪੰਜਾਬੀਆਂ ਲਈ ਰਸਤਾ ਬੰਦ ਹੈ ਹੀ ਹੋਵੇਗਾ?
ਜੁਆਬ: ਬਿਲਕੁੱਲ ਸਹਿਮਤ ।

ਸਵਾਲ: ਇਸ ਬਾਰੇ ਕੋਈ ਹੱਲ ?
ਜੁਆਬ: ਮੰਗਲਵਾਰ 15 ਮਈ ਤੱਕ ਇਹ ਪਾਲਿਸੀ ਲਾਗੂ ਨਹੀਂ ਹੈ ਇਸ ਲਈ ਜਿਹੜੇ ਸਾਡੇ ਕਮਿਊਨਟੀ ਦੇ ਲੋਕ ਫਾਇਦਾ ਉਠਾ ਸਕਦੇ ਹਨ ਉਹ ਤੁਰੰਤ ਇਸੇ ਹਫਤੇ ਦੇ ਅਖੀਰ ਚ ਹੀ ਫਾਈਲਾਂ ਤਿਆਰ ਕਰਨ ਅਤੇ ਮੰਗਲਵਾਰ ਆਖਿਰੀ ਦਿਨ ਤੱਕ ਅਪਲਾਈ ਕਰ ਦੇਣ । ਇਹ ਬਹੁਤ ਜ਼ਰੂਰੀ ਹੈ ਕਿਉਕਿ ਇਹ ਕੇਸ ਪਹਿਲੀ ਪਾਲਿਸੀ ਮੁਤਾਬਿਕ ਹੀ ਦੇਖੇ ਜਾਣਗੇ ।
ਸਵਾਲ: ਰਣਵੀਰ ਸਿੰਘ ਅਤੇ ਰਾਜਿੰਦਰ ਸਿੰਘ ਜੀ ਕਮਿਊਨਟੀ ਲੀਡਰ ਹੋਣ ਦੇ ਨਾਤੇ ਤੁਸੀਂ ਇਸ ਬਾਰੇ ਕੀ ਰਾਏ ਦੇਵੋਗੇ ?
ਜੁਆਬ: ਇਸ ਬਾਰੇ ਰਾਏ ਤਾਂ ਉਹ ਲੋਕ ਦੇ ਸਕਣਗੇ ਜੋ ਸਿਰਫ ਲੀਡਰਾਂ ਲਈ ਇਲੈਕਸ਼ਨਾਂ ਚ ਫੰਡ ਇੱਕਠੇ ਕਰਦੇ ਹਨ ਅਤੇ ਅਖਬਾਰਾਂ ਚ ਫੋਟੋਆਂ ਲੁਆ ਲੁਆ ਕੇ ਚੁਸਕੀਆਂ ਲੈਣ ਤੱਕ ਹੀ ਸੀਮਤ ਹਨ । ਪਿਛਲੇ ਦੋ ਮਹੀਨੇ ਤੋਂ ਇਸ ਕਾਨੂੰਨ ਬਾਰੇ ਕਨਸੋਆਂ ਚਲ ਰਹੀਆਂ ਸਨ ਕੀ ਕਦੇ ਤੁਹਾਡੇ ਉਹ ਲੀਡਰ ਜੋ ਪਾਰਲੀਮੈਂਟ ਚ ਬੈਠੇ ਹਨ ਜਾਂ ਪਾਰਲੀਮੈਂਟ ਮੈਂਬਰਾਂ ਨਾਲ ਆਏ ਦਿਨ ਫੋਟੋਆਂ ਅਖਬਾਰਾਂ ਚ ਲੁਆਉਦੇ ਹਨ ਕੀ ਉਹਨਾਂ ਨੂੰ ਇਸ ਕਾਨੂੰਨ ਬਾਰੇ ਪਤਾ ਨਹੀਂ ਸੀ? ਜੇ ਤੁਹਾਨੂੰ ਤੁਹਾਡੇ ਬਾਰੇ ਬਣਨ ਵਾਲੇ ਕਾਨੂੰਨਾਂ ਬਾਰੇ ਹੀ ਨਾ ਦੱਸਿਆ ਗਿਆ ਅਤੇ ਨਾਂ ਸਲਾਹ ਲਈ ਗਈ ਕੀ ਤਾਂ ਕੀ ਤੁਸੀਂ ਉਹਨਾਂ ਤੇ ਭਰੋਸਾ ਕਰੋਗੇ? ਕੀ ਇਸ ਬਾਰੇ ਬੋਲਣਾ ਤੁਹਾਡਾ ਫਰਜ਼ ਨਹੀ? ਕੀ ਅਜੇ ਵੀ ਡੇਢ ਲੱਖ ਦੇ ਕਰੀਬ ਭਾਰਤੀਆਂ ਦੀ ਅਵਾਜ ਨਹੀਂ ਸੁਣੋਗੇ ।
ਵੀਰ ਜੀ ਹੈਰਾਨੀ ਦੀ ਗੱਲ ਹੈ ਭਾਰਤੀ ਭਾਈਚਾਰਾ ਸਰਕਾਰ ਨਾਲ ਖੜਿਆ ਹੈ ਸਾਰੇ ਗੁਰੂ ਘਰਾਂ ਚ ਇਹਨਾਂ ਦੇ ਗਲਾਂ ਚ ਹਾਰ ਪਾਏ ਗਏ ਹਨ ਪਰ 4 ਸਾਲਾਂ ਚ ਸਾਡੇ ਕਕਾਰਾਂ ਦੀ ਪ੍ਰਵਾਨਗੀ ਦੀ ਗੱਲ ਤਾਂ ਕੀ ਚੱਲਣੀ ਸਗੋਂ ਸਾਨੂੰ ਇਹ ਤੋਹਫਾ ਜ਼ਰੂਰ ਦੇ ਦਿੱਤਾ ਹੈ । ਸਰਕਾਰ ਚਾਹੇ ਲੇਬਰ ਜਾਂ ਨੈਸ਼ਨਲ ਦੀ ਹੋਵੇ ਜਿਹੜਾ ਭਾਰਤੀ ਲੀਡਰ ਆਪਣੇ ਲੋਕਾਂ ਦੀ ਅਵਾਜ਼ ਨਹੀਂ ਬਣਨਾ ਚਾਹੁੰਦਾ ਉਸਨੂੰ ਸਿੱਖ ਲੀਡਰ ਕਹਿ ਕੇ ਸੰਬੋਧਨ ਹੋਣ ਦੀ ਕੀ ਲੋੜ ਹੈ? ਕੀ ਕੋਈ ਲੀਡਰ ਕੁਰਸੀ ਨੂੰ ਲੱਤ ਮਾਰ ਕੇ ਕੌਮ ਦੀ ਅਵਾਜ ਬਣਨ ਨੂੰ ਤਿਆਰ ਹੈ? ਅਸੀਂ ਤਾਂ ਆਪਣੇ ਵਲੋਂ ਇਹ ਗਰੰਟੀ ਦਿੰਦੇ ਹਾਂ ਕੇ ਕੋਈ ਵੀ ਪਾਰਟੀ ਉਟਾਹੂਹੂ ਅਤੇ ਟਾਕਾਨਿਨੀ ਗੁਰੂ ਘਰਾਂ ਚ ਆਉਣ ਤੋਂ ਪਹਿਲਾਂ ਹੁਣ ਜੁਆਬਦੇਹ ਹੋਵੇਗੀ ਅਤੇ ਇਸ ਕਾਨੂੰਨ ਦਾ ਸਖਤ ਵਿਰੌਧ ਕੀਤਾ ਜਾਵੇਗਾ ਅਤੇ ਲੋਕਾਂ ਦੇ ਹੱਕਾਂ ਲਈ ਲੜਨ ਵਾਲੀਆਂ ਪਾਰਟੀਆਂ ਨੂੰ ਨਾਲ ਲੈ ਕੇ ਠੋਸ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਜਿਸ ਵਿੱਚ ਮੁਜਾਹਰਾ ਵੀ ਸ਼ਾਮਿਲ ਹੋ ਸਕਦਾ ਹੈ । ਹੁਣ ਲੋੜ ਹੈ ਸਾਡੇ ਮੀਡੀਏ ਨੂੰ ਲੋਕਾਂ ਦੀ ਅਵਾਜ਼ ਬਣਨ ਦਾ ਨਾਂ ਕੇ ਬਿਨਾਂ ਵਜਾ ਸਰਕਾਰਾਂ ਦੀਆਂ ਕਮੀਨੀਆਂ ਪਾਲਸੀਆਂ ਨੂੰ ਪੰਜਾਬੀ ਚ ਅਨੁਵਾਦ ਅਤੇ ਇੰਟਵਿਊ ਕਰ ਕਰ ਕੇ ਆਪਣੀ ਸਫਲਤਾ ਦੇ ਦਾਅਵੇ ਕਰਨ ਦਾ । ਹੁਣ ਲੋੜ ਹੈ ਉਹਨਾਂ ਲੀਡਰਾਂ ਨੂੰ ਘਰਾਂ ਚੋ ਨਿੱਕਲਣ ਦੀ ਜੋ ਅਖਬਾਰਾਂ ਚ ਕਮਿਊਨਟੀ ਨੂੰ ਇੱਕ ਵਿਸ਼ੇਸ਼ ਪਾਰਟੀ ਨੂੰ ਵੋਟਾਂ ਪਾਉਣ ਲਈ ਅਪੀਲਾਂ ਕਰਦੇ ਰਹੇ ਹਨ । ਵਰਨਾਂ ਗਾਲਿਬ ਦੀਆਂ ਇਹ ਲਾਈਨਾਂ ” ਲਮਹੋ ਨੇ ਨੇ ਖਤਾ ਕੀ ਸਦੀਉ ਨੇ ਸਜਾ ਪਾਈ” ਵਾਲਾ ਹਾਲ ਸਾਡਾ ਵੀ ਹੋਵੇਗਾ

Permanent link to this article: http://nztasveernews.co.nz/?p=6167

May 07

ਨਿਊਜੀਲੈਂਡ ਚ “ਰੇਡੀਓ ਸਪਾਈਸ” ਨੇ ਸਫ਼ਲਤਾ ਨਾਲ ਦੋ ਵਰੇ ਪੂਰੇ ਕੀਤੇ

ਆਕਲੈਂਡ  (ਐਨ ਜੈਡ ਤਸਵੀਰ ਬਿਊਰੋ)-ਔਕਲੈਡ ਵਿੱਚ ਪੰਜਾਬੀਆਂ ਦੇ ਗੜ ਵਜੋ ਜਾਣੇ ਜਾਂਦੇ ਸ਼ਹਿਰ ਪਾਪਾਟੋਏਟੋਏ ਵਿੱਚ ਦੋ ਵਰੇ ਪਹਿਲਾਂ ਸ਼ੁਰੁ ਹੋਇਆ ,ਪੰਜਾਬੀਆਂ ਦਾ ਇਕਲੋਤਾ 24 ਘੰਟੇ ਚਲਣ ਵਾਲਾ ਪਹਿਲਾ ਪੰਜਾਬੀ ਰੇਡੀਓ ਸਪਾਇਸ ਨੇ ਆਪਣਾ ਦੂਸਰਾ ਵਰਾ ਪੂਰਾ ਕਰ ਲਿਆ । ਇਸ ਮੋਕੇ ਰੇਡੀਓ ਸਪਾਇਸ ਦੇ ਸਟੂਡੀਓ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ,ਜਿਸ ਵਿੱਚ ਰੇਡੀਓ ਰੇਡੀਓ ਸਪਾਇਸ ਦੀ ਸਮੁੱਚੀ ਟੀਮ ਨੇ ਭਾਗ ਲਿਆ, ਇਸ ਮੌਕੇ  ਕੇਕ ਕੱਟਣ ਦੀ ਰਸਮ ਮਾਤਾ ਨਛੱਤਰ ਕੋਰ ਅਤੇ ਮਾਤਾ ਬੇਅੰਤ ਕੋਰ ਨੇ ਨਿਭਾਈ।   ਰੇਡੀਓ ਸਪਾਈਸ ਦੇ ਸਰੋਤਿਆਂ ਵਲੋ ਸਾਰਾ ਦਿਨ ਫੋਨ ਅਤੇ ਫੇਸਬੁੱਕ ਰਾਂਹੀ ਵਧਾਈਆਂ ਦੀ ਝੜੀ ਲਾਈ ਰੱਖੀ।ਪਿਛਲੇ ਸਾਲ ਦੌਰਾਨ ਰੇਡੀਓ ਸਪਾਈਸ ਵਲੋ ਡਿਜ਼ੀਟਲ ਰੇਡੀਓ ਸੈਟ ਦਾ ਤੋਹਫਾ ਜੋ ਸਰੋਤਿਆਂ ਨੂੰ ਦਿੱਤਾ ਗਿਆ ਸੀ  ਦਾ ਸਰੋਤਿਆਂ ਵਲੋ ਮਿਲੇ ਖੂਬ ਹੁੰਗਾਰੇ ਦਾ ਟੀਮ ਵਲੋ ਧੰਨਵਾਦ ਕੀਤਾ ਗਿਆ। ਰੇਡੀਓ ਸਪਾਈਸ ਵਲੋ ਪ੍ਰੈਸ ਨੋਟ ਰਾਂਹੀ ਆਪਣੇ ਸਰੋਤਿਆਂ ਅਤੇ ਸਪਾਂਸਰਾ ਧੰਨਵਾਦ ਕੀਤਾ ਗਿਆ।

Permanent link to this article: http://nztasveernews.co.nz/?p=6147

May 07

ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਹੋਰਾਂ ਨੂੰ ਨਿੱਘੀ ਵਿਦਾਇਗੀ

ਆਕਲੈਂਡ  ਮਈ (ਐਨ ਜੈਡ ਤਸਵੀਰ)- ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਜੋ ਕਿ ਨਿਊਜੀਲੈਂਡ ਵਿੱਚ ਪਿਛਲੇ ਤਿੰਨ  ਮਹੀਨਿਆਂ ਤੋਂ ਇਥੋ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ  ਦੇ ਵਿਚ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਬਾਣੀ ਲੜ ਲਾ ਰਹੇ ਸੀ, ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪ੍ਰਬੰਧਕ ਕਮੇਟੀ ਔਕਲੈਂਡ ਅਤੇ ਪ੍ਰਬੰਧਕ ਕਮੇਟੀ ਟੌਰੰਗਾ  ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Permanent link to this article: http://nztasveernews.co.nz/?p=6142

May 02

NZCIA ਦੀ 86ਵੀਂ ਸਲਾਨਾ ਮੀਟਿੰਗ

ਔਕਲੈਂਡ (ਐਨ ਜੈਡ ਤਸਵੀਰ ਬਿਊਰੋ) – 28 ਅਪ੍ਰੈਲ 2012 ਨੂੰ ਭਾਰਤ ਭਵਨ ਵੈਲਿੰਗਟਨ ਵਿਖੇ ਇਕ ਪਿੰਡ ਦਾ ਮੰਤਵ ਲੈ ਕੇ NZCIA ਦੀ 86ਵੀਂ ਸਲਾਨਾ ਮੀਟਿੰਗ ਹੋਈ|
ਜਿਸ ਵਿੱਚ ਵਲਿੰਗਟਨ ਦੇ ਮੇਅਰ ਸੀਲੀਆ ਬਰਾਉਨ, ਲਿਸਟ ਐਮ ਪੀ ਕੰਵਲਜੀਤ ਸਿੰਘ ਬਖਸ਼ੀ, ਡਾ ਰਾਜਨ ਪ੍ਰਸ਼ਾਦ ਲੇਬਰ ਐਮ ਪੀ ਅਤੇ ਸੰਜੇ ਵਰਮਾ ਸੈਕਟਰੀ ਇੰਡੀਅਨ ਹਾਈ ਕਮਿਸ਼ਨ ਹਾਜਰ ਹੋਏ|
ਇਸ ਮੀਟਿੰਗ ਵਿੱਚ ਪਾਲ ਸਿੰਘ ਬੈਂਸ ਪ੍ਰਧਾਨ, ਹਰਸ਼ਦ ਪਟੇਲ ਉਪ ਪ੍ਰਧਾਨ, ਰਜੀਵ ਥਾਂਦੀ ਸੈਕਟਰੀ, ਰਾਜ ਬੇਦੀ ਅਸਿਸਟੈਂਟ ਸੈਕਟਰੀ ਅਤੇ ਮਨਜੀਤ ਸਿੰਘ ਖਜਾਨਚੀ ਚੁਣੇ ਗਏ|

Permanent link to this article: http://nztasveernews.co.nz/?p=6098

May 02

ਮੈਨੁਕਾਊ ਇੰਡੀਅਨ ਐਸੋਸੀਏਸ਼ਨ ਦੀ ਨਵੀਂ ਚੁਣੀ ਹੋਈ ਕਮੇਟੀ ਦੇ ਅਹੁੱਦੇਦਾਰ

ਔਕਲੈਂਡ (ਐਨ ਜੈਡ ਤਸਵੀਰ ਬਿਊਰੋ) -ਬੀਤੇ ਦਿਨੀ ਮੈਨੁਕਾਊ ਇੰਡੀਅਨ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਹੇਠ ਲਿਖੇ ਅਹੁੱਦੇਦਾਰ ਚੁਣੇ ਗਏ|
Balubhai Mistry President, Paramjit Dhatt Vice President,  Gurmeeta Singh Secretary, Hansa Naran Treasurer, Sunil Aggarwal Ass treasurer, Executive Committee Keshavbhai Govind,  Manmohanpal Singh, Ranjna Patel, Anil Channa, Raj Bedi, Suresh Ramji, Sakuben Ramji, Bachan Singh Lally, Iqbal Singh, Nirav More.

Permanent link to this article: http://nztasveernews.co.nz/?p=6092

May 02

ਗਲੋਬਲ ਇੰਡੀਅਨਜ ਨੈਸ਼ਨਲ ਪਾਰਟੀ ਦੀ ਸਾਲਾਨਾਂ ਮੀਟਿੰਗ

ਔਕਲੈਂਡ (ਐਨ ਜੈਡ ਤਸਵੀਰ ਬਿਊਰੋ) -ਬੀਤੇ ਦਿਨੀ ਗਲੋਬਲ ਇੰਡੀਅਨਜ ਨੈਸ਼ਨਲ ਪਾਰਟੀ ਦੀ ਸਾਲਾਨਾਂ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਇਲਾਕਿਆਂ ਤੋਂ ਕਰੀਬ 180 ਦੇ ਮੈਂਬਰਾਂ ਨੇ ਭਾਗ ਲਿਆ| ਚੇਅਰਮੈਨ ਵੱਲੋਂ ਪਿਛਲੇ ਸਮੇਂ ਦੀ ਕਾਰਵਾਈ ਦੀ ਰਿਪੋਰਟ ਸਦਨ ਅੱਗੇ ਰੱਖੀ ਗਈ ਜੋ ਕਿ ਸਰਬ ਸੰਮਤੀ ਨਾਲ ਪਾਸ ਕਰ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਮੈਂਬਰ ਬਣਾ ਕੇ ਭਾਰਤੀ ਭਾਈਚਾਰੇ ਨੂੰ ਨੈਸ਼ਨਲ ਪਾਰਟੀ ਦੇ ਹੱਥ ਮਜਬੂਤ ਕੀਤੇ ਜਾਣ| ਮੀਟਿੰਗ ਵਿੱਚ ਪ੍ਰਿਤੀਪਾਲ ਸਿੰਘ ਬਸਰਾ ਚੇਅਰਮੈਨ, ਮੋਹਨ ਪਾਲ ਸਿੰਘ ਬਾਠ ਡਿਪਟੀ ਚੇਅਰਮੈਨ, ਕਰਨੈਲ ਸਿੰਘ ਡਿਪਟੀ ਚੇਅਰਮੈਨ, ਸ਼ਫੀਲੀ ਮਹਿਤਾ ਅਤੇ ਸੈਕਟਰੀ ਮਨੀਸ਼ ਤਾਨਾ, ਖਜਾਨਚੀ ਰੋਸ਼ਨੀ ਗੋਲੀਅਨ, ਅਸਿਸਟੈਂਟ ਇਕਬਾਲ ਸਿੰਘ, ਵੂਮਨ ਚੇਅਰ ਪਰਸਨ ਸ਼ਿਵਾਨੀ ਅਰੋੜਾ ਅਤੇ ਵਾਈਸ ਚੇਅਰਮੈਨ ਗੁਰਮੀਤਾ ਕੌਰ ਨੂੰ ਰੱਖਿਆ ਗਿਆ| ਅਗਜੈਕਟਿਵ ਕਮੇਟੀ ਚੁਣੀ ਗਈ ਅਤੇ ਆਖਿਰ ਵਿੱਚ ਕੰਵਲਜੀਤ ਸਿੰਘ ਬਖਸ਼ੀ ਦਾ ਸੁਨੇਹਾ ਪੜ ਕੇ ਸੁਣਾਇਆ ਗਿਆ ਅਤੇ ਹਰਨਾਮ ਸਿੰਘ ਗੋਲੀਅਨ ਜੋ ਕਿ ਇਸ ਦੇ ਪੈਟਰਨ ਹਨ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ|

Permanent link to this article: http://nztasveernews.co.nz/?p=6087

May 02

ਨਿਊਜੀਲੈਂਡ ਗੁਰੂ ਰਵਿਦਾਸ ਸਭਾ ਦੀ 20ਵੀ AGM ਮੀਟਿੰਗ ਹੋਈ

ਔਕਲੈਂਡ (ਐਨ ਜੈਡ ਤਸਵੀਰ ਬਿਊਰੋ) – ਬੀਤੇ ਦਿਨੀ ਨਿਊਜੀਲੈਂਡ ਗੁਰੂ ਰਵਿਦਾਸ ਸਭਾ ਦੀ 20ਵੀਂ AGM ਮੀਟਿੰਗ ਹੋਈ ਜਿਸ ਵਿੱਚ ਨਵੀਂ ਕਮੇਟੀ ਦੇ ਮੈਂਬਰ ਨਿਰਮਲਜੀਤ ਸਿੰਘ ਭੱਟੀ ਪ੍ਰਧਾਨ, ਪ੍ਰਕਾਸ਼ ਮਾਨ ਟੀਪੁੱਕੀ ਉਪ ਪ੍ਰਧਾਨ, ਹਰਬੰਸ ਸਿੰਘ ਉਪ ਪ੍ਰਧਾਨ, ਜਸਵਿੰਦਰ ਸੰਧੂ ਸੈਕਟਰੀ, ਛਿੰਦਰ ਮਾਹੀ ਅਸਿਸਟੈਂਟ ਸੈਕਟਰੀ, ਹਰਗੋਪਾਲ ਸਰੋਆ ਖਜਾਨਚੀ, ਮਦਨ ਲਾਲ ਅਸਿਸਟੈਂਟ ਖਜਾਨਚੀ, ਰਜਿੰਦਰ ਸਿੰਘ ਝੂੰਬਰ ਔਡੀਟਰ ਅਤੇ ਬੋਰਡ ਮੈਂਬਰਾਂ ਦੀ ਚੋਣ ਕੀਤੀ ਗਈ ਅਤੇ ਨਾਲ ਹੀ ਲੇਡੀਜ ਵਰਕਿੰਗ ਕਮੇਟੀ ਵੀ ਬਣਾਈ ਗਈ

Permanent link to this article: http://nztasveernews.co.nz/?p=6083

ਐਨਜੈਕ ਡੇਅ ਮੌਕੇ ਨਿਊਜੀਲੈਂਡ ਵਾਸੀਆਂ ਨੇ ਕੀਤਾ ਸ਼ਹੀਦਾਂ ਨੂੰ ਯਾਦ

ਔਕਲੈਂਡ (ਐਨ ਜੈਡ ਤਸਵੀਰ ਬਿਊਰੋ) – ਨਿਊਜੀਲੈਂਡ  ਅਤੇ ਆਸਟ੍ਰੇਲੀਆ ਵਿੱਚ ਸਾਂਝੇ ਤੌਰ ਤੇ 25 ਅਪ੍ਰੈਲ ਨੁੰ ਐਨਜੈਕ ਡੇਅ ਮਨਾਇਆ ਜਾਂਦਾ ਹੈ ਕਿਉਂਕਿ 1915 ਦੀ 25 ਅਪ੍ਰੈਲ ਨੂੰ ਤੁਰਕੀ ਫੌਜਾਂ ਨੂੰ ਗੈਲੀ ਪੌਲੀ ਵਿੱਚ ਪਿਛਾੜਨ ਲਈ ਦੋਨੋ ਦੇਸ਼ਾਂ ਨੇ ਆਪਣੀਆਂ ਫੌਜਾਂ ਭੇਜੀਆਂ ਸਨ| ਨਿਊਜੀਲੈਂਡ ਵਾਸੀਆਂ ਲਈ ਇਹ ਦਿਨ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਅਤੇ ਇਸ ਨੁੰ ਦੇਸ਼ ਨੁੰ ਰਾਸ਼ਟਰੀ ਛੁੱਟੀ ਦੇ ਤੌਰ ਤੇ ਮਨਾਇਆ ਜਾਂਦਾ ਹੈ| ਯਾਦ ਰਹੇ ਕਿ ਗੈਲੀ ਪੌਲੀ ਦੀ ਜੰਗ ਵਿੱਚ 8556 ਫੌਜੀਆਂ ਨੇ ਭਾਗ ਲਿਆ ਜਿਸ ਵਿੱਚ 2515 ਫੌਜੀ ਸ਼ਹਾਦਤ ਦਾ ਜਾਮ ਪੀ ਗਏ ਅਤੇ 4752 ਲੜਦੇ ਲੜਦੇ ਜਖਮੀ ਹੋ ਗਏ ਸਨ| ਗੈਲੀ ਪੌਲੀ ਦੀ ਸ਼ਹੀਦਾਂ ਦੀ ਯਾਦ ਵਿੱਚ ਇਸ ਵਾਰ 97ਵੀਂ ਵਰ੍ਹੇ ਗੰਢ ਪੂਰੇ ਨਿਊਜੀਲੈਂਡ ਵਿੱਚ ਮਨਾਈ ਗਈ ਜਿਸ ਵਿੱਚ ਦੇਸ਼ ਦਾ ਮੁੱਖ ਸਮਾਗਮ ਵੈਲਿੰਗਟਨ ਦੇ ਪਾਰਾ ਪਾਰਾ ਊਮੋ ਵਿਖੇ ਆਯੋਜਤ ਕੀਤਾ ਗਿਆ ਜਿਸ ਵਿੱਚ ਫੌਜ ਦੇ ਮੁਖੀ ਚੀਫ ਲੈਫਟੀਨੈਟ ਜਨਰਲ ਰਾਇਸ ਜੌਹਨਸ, ਦੇਸ਼ ਦੇ ਗਵਰਨਰ ਜਨਰਲ ਲੈਫਟੀਨੈਂਟ ਸਰ ਜੈਰੀ ਮੈਟੀਪਰੇ ਅਤੇ ਪ੍ਰਧਾਨ ਮੰਤਰੀ ਜੌਹਨ ਕੀ ਨੇ ਸ਼ਿਰਕਤ ਕੀਤੀ| ਆਰ ਐਸ ਏ ਮੁਖੀ ਐਗਜੈਕਟਿਵ ਸਟੀਫਨ ਕਲਾਰਕ ਨੇ ਕਿਹਾ ਇਸ ਵਾਰ ਸਾਰੇ ਦੇਸ਼ ਵਿੱਚ ਮੌਸਮ ਖੁਸ਼ਗਵਾਰ ਹੋਣ ਕਾਰਣ ਬਹੁਤ ਸਾਰੇ ਲੋਕਾਂ ਨੌਜੁਆਨ, ਬਜੁਰਗਾਂ, ਰਿਟਾਇਰ ਫੌਜੀਆਂ, ਰਾਜਨੀਤੀਵਾਨਾਂ ਨੇ ਭਾਗ ਲੈ ਕੇ ਜੰਗੀ ਸ਼ਹੀਦਾਂ ਨੁੰ ਸ਼ਰਧਾਂਜਲੀ ਸਮਰਪਿਤ ਕੀਤੀ ਅਤੇ ਵਾਰ ਮੈਮੋਰੀਅਲ ਥਾਵਾਂ ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਹਨਾਂ ਨੂੰ ਯਾਦ ਕੀਤਾ ਗਿਆ| ਇਸੇ ਕੜੀ ਵੱਜੋਂ ਸਾਉਥ ਔਕਲੈਂਡ ਦੇ ਸ਼ਹਿਰਾਂ ਵਿੱਚ ਮੈਨੂਰੇਵਾ, ਹੌਵਿਕ, ਪਾਪਾਕੁਰਾ ਅਤੇ ਪਾਪਾਟੋਏਟੋਏ ਵਿੱਚ ਵੀ ਐਨਜੈਕ ਡੇਅ ਦੀ ਪ੍ਰੇਡ ਕੱਡੀ ਗਈ| ਇਸ ਤੋਂ ਪਹਿਲਾਂ ਸਵੇਰੇ ਕਰੀਬ 6æ30 ਵਜੇ ਵੱਖ ਵੱਖ ਕਮਿਊਨਟੀ ਦੇ ਲੋਕਾਂ ਨੇ ਮੈਮੋਰੀਅਲ ਵਾਰ ਤੇ ਜਾ ਕੇ ਸ਼ਹੀਦਾਂ ਨੁੰ ਸ਼ਰਧਾ ਅਰਪਿਤ ਕੀਤੀ|
ਪਾਪਾਟੋਏਟੋਏ ਵਿਖੇ ਐਨਜੈਕ ਡੇਅ ਪ੍ਰੇਡ ਸੈਂਟਰਲ ਪ੍ਰਾਈਮਰੀ ਸਕੂਲ ਤੋਂ ਆਰੰਭ ਹੋ ਕੇ ਪਾਪਾਟੋਏਟੋਏ ਲਾਈਬ੍ਰੇਰੀ ਪਹੁੰਚੇ, ਜਿਥੇ ਕਿ ਆਰ ਐਸ ਏ ਕਲੱਬ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਸਮਾਗਮ ਆਯੋਜਤ ਕੀਤਾ ਗਿਆ| ਇਸ ਪ੍ਰੇਡ ਵਿੱਚ ਵੱਖ ਵੱਖ ਕਮਿਊਨਟੀ ਦੀ ਲੋਕ, ਸਕੂਲਾਂ ਦੇ ਬੱਚੇ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਤੋਂ ਇਲਾਵਾ ਨੈਸ਼ਨਲ ਲਿਸਟ ਐਮ ਪੀ ਕੰਵਲਜੀਤ ਸਿੰਘ ਬਖਸ਼ੀ, ਰੋਸ ਰੋਬਰਟਸਨ ਐਮ ਪੀ ਲੇਬਰ ਪਾਰਟੀ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ|

Permanent link to this article: http://nztasveernews.co.nz/?p=6076

Apr 29

ਨਿਊਜੀਲੈਂਡ ਵਿੱਚ “ਨੌਟੀ ਬਾਬਾ ਇਨ ਔਕਲੈਂਡ ” ਖੁਸ਼ੀਆਂ ਬਿਖੇਰਦਾ ਸਮਾਪਤ।

ਔਕਲੈਡ-(ਐਨ ਜੈੱਡ ਤਸਵੀਰ )ਨਿਊਜੀਲੈਂਡ ਵਿੱਚ  ਕਰਵਾਇਆ ਗਿਆ ਪਰਿਵਾਰਕ ਸ਼ੋਅ “ਨੌਟੀ ਬਾਬਾ ਇਨ ਔਕਲੈਂਡ” ਵਿਦੇਸ਼ਾਂ ਦੇ ਰੁਝੇਵੇਂ ਭਰੇ ਜੀਵਨ ਵਿਚ ਹਾਸਮਈ ਸਮਾਂ ਬਿਖੇਰਦਾ ਇਹ ਕਮੇਡੀ ਸ਼ੋਅ ਔਕਲੈਂਡ ਵਿੱਚ ਸਚਮੁੱਚ ਆਪਣੀ ਅਮਿੱਟ ਛਾਪ ਛੱਡ ਗਿਆ। ਟੈਲਸਟਰਾ ਕਲੀਅਰ ਈਵੈਂਟ ਸੈਂਟਰ ਮੈਨੂਕਾਊ ਵਿੱਚ ਪ੍ਰਮਿੰਦਰ ਤੱਖਰ, ਕੂੱਕੂ ਮਾਨ ਅਤੇ ਜਗਦੀਪ ਵੜੈਚ ਵਲੋਂਂ ਕਰਵਾਏ ਇਸ ਪ੍ਰੋਗਰਾਮ ਵਿਚ ਕੋਈ 9 ਦੇ ਕਰੀਬ ਕਲਾਕਾਰ ਪੰਜਾਬ ਤੋਂ ਇਕ ਨਾਟਕ ਮੰਡਲੀ ਦੇ ਰੂਪ ਵਿਚ ਆਏ। ਜਿਥੇ ਇਹ ਨਾਟਕ ਇਕ ਕਮੇਡੀ ਸੀ ਤੇ ਢਿੱਡੀਂ ਪੀੜਾਂ ਪਾਉਂਦਾ ਸੀ, ਉਥੇ ਸਮਾਜ ਦੀਆਂ ਕੁਰੀਤੀਆਂ ‘ਤੇ ਇਕ ਝਾਤ ਵੀ  ਪਾਉਂਦਾ ਸੀ। ਪਾਖੰਡੀ ਬਾਬਿਆਂ ਪ੍ਰਤੀ ਕਾਫੀ ਵਿਅੰਗ ਕੱਸੇ ਗਏ ਅਤੇ ਅਖੌਤੀ ਬਾਬਿਆਂ ਦੇ ਅੰਧ ਵਿਸ਼ਵਾਸ ਫੈਲਾਉਣ ਦੇ ਕਈ ਪਰਦੇਫਾਸ਼ ਕੀਤੇ। ਚਾਚਾ ਭਾਨਾ ਅਤੇ ਚਾਚਾ ਚਤਰਾ ਦੇ ਪਾਤਰਾਂ ਦਾ ਰੋਲ ਕਰਕੇ ਜਸਵਿੰਦਰ ਭੱਲੇ ਨੇ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਬਿੰਦੂ ਢਿੱਲੋਂ, ਰਵਿੰਦਰ ਸ਼ਰਮਾ ਆਦਿ ਦੇ ਰੋਲ ਕਾਬਲੇ ਤਾਰੀਫ ਸਨ। ਹੱਸਦਾ-ਹਸਾਉਂਦਾ ਇਹ ਸ਼ੋਅ ਲੋਕਾਂ ਨੂੰ ਸਮਾਜਿਕ ਬੁਰਾਈਆਂ ‘ਤੇ ਚਾਨਣਾ ਪਾਉਂਦਾ ਤੇ ਅੰਧ ਵਿਸ਼ਵਾਸ ‘ਚੋਂ ਨਿਕਲਣ ਲਈ ਪ੍ਰੇਰਦਾ ਸਮਾਪਤ ਹੋਇਆ। ਚਾਚਾ ਚਤਰਾ, ਬਿੰਦੂ ਢਿਲੋਂ, ਬੀæ ਐਨæ ਸ਼ਰਮਾ, ਕਰਮਜੀਤ ਅਨਮੋਲ, ਗਗਨ, ਜੱਗੀ, ਸਿਮਰਨ, ਮੰਡ, ਪਿੰਕੀ ਮੋਗੇਵਾਲੀ ਵੱਲੋ ਆਪਣੇ-ਆਪਣੇ ਪਾਤਰਾਂ ਨੂੰ ਬਾਖੂਬੀ ਨਿਭਾਇਆ। ਦਰਸ਼ਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸ਼ੋਅ ਨਿਊਜੀਲੈਂਡ ਦਾ ਸਭ ਤੋਂ ਵਧੀਆ ਪਰਿਵਾਰਕ ਸ਼ੋਅ ਸੀ ਜਿਸ ਨੂੰ  ਲਗਾਤਾਰ ਤਿੰਨ ਘੰਟੇ ਬਿਨਾਂ  ਕਿਸੇ ਰੁਕਾਵਟ ਮਾਣਿਆਂ ਅਤੇ ਨਾਲ ਹੀ ਦੱਸਿਆ ਕਿ ਆਉਣ ਵਾਲੇ ਸਮੇ ਚ ਇਹੋ ਜਿਹੇ ਪਰਿਵਾਰਕ ਅਤੇ ਸਮਾਜਿਕ ਬੁਰਾਈਆਂ ਤੇ ਚੋਟ ਕਰਨ ਵਾਲੇ ਸ਼ੋਅ ਹੀ ਹੋਣੇ ਚਾਹੀਦੇ ਹਨ।

 

 

 

Permanent link to this article: http://nztasveernews.co.nz/?p=6067

Apr 22

ਨਿਊਜ਼ੀਲੈਂਡ ਵਿੱਚ ਹੋ ਰਹੇ ਕਾਮੇਡੀ ਸ਼ੋਅ “ਨਾਊਟੀ ਬਾਬਾ ਇਨ ਔਕਲੈਂਡ” ਦੀਆਂ ਤਿਆਰੀਆਂ ਮੁਕੰਮਲ।

ਆਕਲੈਂਡ  (ਐਨ ਜੈਡ ਤਸਵੀਰ ਬਿਊਰੋ)- ਤੱਖਰ ਬ੍ਰਦਰਜ਼ ਵਲੋਂ ਕਰਵਾਏ ਜਾ ਰਹੇ ਸ਼ੋਅ “ਨਾਊਟੀ  ਬਾਬਾ ਇਨ ਆਕਲੈਂਡ” ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਸ਼ਬਦ ਸ਼ੋਅ ਦੇ ਪ੍ਰਬੰਧਕ ਪ੍ਰਮਿੰਦਰ ਤੱਖਰ, ਸੁਖਪਾਲ ਕੂਕੂ ਮਾਨ ਤੇ ਜਗਦੀਪ ਸਿੰਘ ਵੜੈਚ ਹੋਰਾਂ ਨੇ ਸਾਝੇ ਕੀਤੇ ਅਤੇ ਦੱਸਿਆ ਕਿ ਇਸ ਸ਼ੋਅ ਦੀਆਂ ਟਿਕਟਾਂ ਬੜੇ ਜੋਰ ਸ਼ੋਰ ਨਾਲ ਵਿਕ ਰਹੀਆਂ ਹਨ ।ਇਸ ਵਾਰ  ਪਰਿਵਾਰਾਂ ਦੇ ਬੈਠਣ ਲਈ ਬਹੁਤ ਹੀ ਵਧੀਆ  ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਇਸ ਕਾਮੇਡੀ ਸ਼ੋਅ ਦੇ ਵਿਚ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗਗਨ, ਜੱਗੀ, ਬਿੰਦੂ ਢਿਲੋਂ, ਬੀæ ਐਨæ ਸ਼ਰਮਾ,ਸਿਮਰਨ ਅਤੇ ਮੰਡ ਆਦਿ ਕਲਾਕਾਰਾ ਆਪਣੀ ਕਲਾ ਦਾ ਜਾਦੂ ਬਿਖੇਰਨਗੇ।
ਨਿਊਜ਼ੀਲੈਂਡ  ਵਿਚ ਪਹਿਲੀ ਵਾਰ ਇਹ ਪਰਿਵਾਰਕ ਕਾਮੇਡੀ ਸ਼ੋਅ “ਨਾਊਟੀ  ਬਾਬਾ ਇਨ ਆਕਲੈਂਡ” 28 ਅਪ੍ਰੈਲ ਦਿਨ ਸਨਿਚਰਵਾਰ ਨੂੰ  ਟੈਲਸਟਰਾ ਕਲੀਅਰ ਸੈਂਟਰ ਮੈਨੁਕਾਓ ਵਿਖੇ ਸ਼ਾਮ 6.30 ਵਜੇ ਕਰਵਾਇਆ ਜਾ ਰਿਹਾ ਹੈ।

Permanent link to this article: http://nztasveernews.co.nz/?p=6053

Apr 22

ਪੰਜਾਬੀ ਕਲਚਰ ਅਸੋਸ਼ੀਏਸਨ ਵਲੋਂ ਵਿਸਾਖੀ ਮਨਾਈ ਗਈ।

Pictures of Community Member

 

ਸ਼ੀ ਓਮ ਪ੍ਰਕਾਸ਼ ਚੋਟਾਲਾ ਨੇ ਦਿੱਤਾ ਠੇਠ ਪੰਜਾਬੀ ਚ ਭਾਸ਼ਣ, ਦਰਸ਼ਕਾਂ ਦੀਆਂ ਤਾੜੀਆਂ ਨਾਲ ਹਾਲ ਗੂੰਜਿਆ।
ਔਕਲੈਂਡ (ਐਨ ਜੈਡ ਤਸਵੀਰ ਬਿਊਰੋ)-ਬੀਤੇ ਰਾਤ ਪੰਜਾਬੀ ਕਲਚਰ ਅਸੋਸ਼ੀਏਸਨ ਵਲੋ ਟੈਲਸਟਰਾ ਕਲੀਅਰ ਸੈਂਟਰ ਵਿਖੇ ਵਿਸਾਖੀ ਮਨਾਈ ਗਈ, ਇਸ ਪ੍ਰੋਗਰਾਮ ਦੀ ਸ਼ੁਰੂਆਤ ਛੋਟੇ ਬੱਚਿਆਂ ਵਲੋ “ਦੇਹ ਸ਼ਿਵਾ ਬਰ ਮੋਹਿ” ਸ਼ਬਦ ਗਾਇਨ ਕਰਕੇ ਕੀਤੀ, ਅਤੇ ਬਾਅਦ ਵਿੱਚ ਇੰਡੀਅਨ ਅਸੋਸ਼ੀਏਸਨ ਪੁਕੀਕੋਈ ਦੀ ਤਰਫੋਂ ਕੇਰਲਾ ਦੀਆਂ ਲੜਕੀਆਂ ਨੇ ਭਾਰਤ ਨਾਟਿਅਮ ਵੈਲਕਮ ਡਾਂਸ ਪੇਸ਼ ਕੀਤਾ ਗਿਆ।
ਕੁਲਬੀਰ ਸਿੰਘ ਪ੍ਰੈਜੀਡੈਂਟ ਪੰਜਾਬੀ ਕਲਚਰ ਅਸੋਸ਼ੀਏਸਨ ਵਲੌਂ ਵੈਲਕੰਮ ਸਪੀਚ ਦਿੱਤੀ ਗਈ, ਇਸ ਤੋ ਇਲਾਵਾ ਸ ਕੰਵਲਜੀਤ ਸਿੰਘ ਬਖਸ਼ੀ ਮੈਬਰ ਪਾਰਲੀਮੈਂਟ ਨੈਸ਼ਨਲ ਪਾਰਟੀ, ਮਲੀਸਾ ਲੀ,ਸ੍ਰੀ ਰਾਜਨ ਪ੍ਰਸਾਦ ਮੈਬਰ ਪਾਰਲੀਮੈਂਟ ਲੇਬਰ ਪਾਰਟੀ, ਜੱਜ ਸ੍ਰੀ ਅਜੀਤ ਸਿੰਘ,ਪਾਲ ਸਿੰਘ ਬੈਂਸ ਪ੍ਰਿਥੀਪਾਲ ਸਿੰਘ ਬਸਰਾ,ਆਦਿ ਹੋਰਾਂ ਨੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ, ਬਾਅਦ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੌਧੀ ਦੇ ਨੇਤਾ ਸ੍ਰੀ ਓਮ ਪ੍ਰਕਾਸ਼ ਚੋਟਾਲਾ ਨੇ ਠੇਠ ਪੰਜਾਬੀ ਚ ਭਾਸ਼ਣ ਦਿੱਤਾ ਅਤੇ ਵਿਸਾਖੀ ਦੇ ਇਤਿਹਾਸ ਬਾਰੇ ਵਿਸ਼ੇਸ ਚਾਨਣਾ ਪਾਉਂਦਿਆਂ ਨਾਲ ਹੀ ਇਹ ਸੁਨੇਹਾ ਦਿੱਤਾ ਕਿ ਅਸੀ ਭਾਵੇਂ ਆਪਣੇ ਦੇਸ਼ ਤੋਂ ਪ੍ਰਦੇਸਾਂ ਵਿੱਚ ਜਿੰਨੀ ਮਰਜੀ ਦੂਰ ਵਸ ਜਾਈਏ ਪਰ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਅਤੇ ਸਾਡੀ ਪਗੜੀ ਨੂੰ ਨਹੀ ਵਿਸਾਰਣਾ ਚਾਹੀਦਾ, ਉਹਨਾਂ ਵਲੋਂ ਵਿਦੇਸ਼ਾ ਵਿੱਚ ਦਿੱਤੇ ਗਏ ਪੰਜਾਬੀ ਵਿੱਚ ਭਾਸ਼ਣਾ ਦਾ ਜਿਕਰ ਵੀ ਸਾਹਮਣੇ ਰੱਖਿਆ, ਜਿਸ ਨੂੰ ਸੁਣ ਕੇ ਦਰਸ਼ਕਾਂ ਨੇ ਤਾੜੀਆਂ ਕੇ ਮਾਰ ਸਲਾਹਿਆ।
ਵਿਰਸਾ ਅਕੈਦਮੀ ਦੇ ਬੱਚਿਆਂ ਵਲੋ ਗਿੱਧਾ ਭੰਗੜਾ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆ ਜਿਸ ਵਿੱਚ 4 ਸਾਲ ਤੋ 14 ਸਾਲ ਤੱਕ ਦੇ ਬੱਚੇ ਬੱਚੀਆਂ ਨੇ ਭਾਗ ਲਿਆ। ਇਸ ਤੋ ਇਲਾਵਾ ਜੋਤੀ ਵਿਰਕ ਵਲੋ ਵੀ ਪੰਜਾਬੀ ਬੋਲੀਆਂ “ਰੂੜਾ ਮੰਡੀ ਜਾਵੇ” ਦਸ਼ਮ ਬੇਦੀ ਅਤੇ ਸੋਨੀਆ ਬੇਦੀ ਵਲੋਂ ਵੀ ਭੰਗੜੇ ਦੀ ਆਈਟਮ ਪੇਸ਼ ਕੀਤੀ ਗਈ। ਐਨ ਜੈੱਡ ਕਲਰ ਗਰੁੱਪ ਵਲੋ ਵੋ ਬਹੁਤ ਵਧੀਆ ਡਾਂਸ ਵੀ ਪੇਸ਼ ਕੀਤਾ ਗਿਆ

Permanent link to this article: http://nztasveernews.co.nz/?p=6045

Apr 21

“ਵੈਲਿੰਗਟਨ ਸਿੱਖਜ਼ ਟੀਮ” ਨੇ ਨਿਊਜ਼ੀਲੈਂਡ ਦੀ ਔਕਸਫੈਮ ਟ੍ਰੇਲਵਾਕਰ 2012 ਵਿੱਚ ਹਿੱਸਾ ਲਿਆ।

ਵੈਲਿੰਗਟਨ (ਐਨ ਜੈਡ ਤਸਵੀਰ ਬਿਊਰੋ) – ਬੀਤੇ ਦਿਨੀਂ ਨਿਊਜ਼ੀਲੈਂਡ ਦੀ ਔਕਸਫੈਮ ਟ੍ਰੇਲਵਾਕਰ 2012 ਵਿੱਚ “ਵੈਲਿੰਗਟਨ ਸਿੱਖਜ਼ ਟੀਮ” ਨੇ ਕਾਮਯਾਬੀ ਨਾਲ ਹਿੱਸਾ ਲਿਆ। ਔਕਸਫੈਮ ਟ੍ਰੇਲਵਾਕਰ ਹਰ ਸਾਲ ਨਿਊਜ਼ੀਲੈਂਡ ਦੇ ਖੂਬਸੂਰਤ ਸ਼ਹਿਰ ਟੌਪੋ ਵਿੱਚ ਕਰਵਾਇਆ ਜਾਂਦਾ ਹੈ। ਇਸ ਟ੍ਰੇਲਵਾਕਰ ਵਿੱਚ ਚਾਰ ਜਣਿਆਂ ਦੀ ਟੀਮ ਨੇ 36 ਘੰਟਿਆਂ ਵਿੱਚ 100 ਕਿਲੋਮੀਟਰ ਤੁਰਣਾ ਹੁੰਦਾ ਹੈ ਜੋ ਕਿ ਵੈਲਿੰਗਟਨ ਸਿੱਖਜ਼ ਟੀਮ ਨੇ 24 ਘੰਟੇ 49 ਮਿੰਟ ਵਿੱਚ ਪੂਰਾ ਕਰ ਲਿਆ। ਵੈਲਿੰਗਟਨ ਸਿੱਖਜ਼ ਟੀਮ ਲੀਡਰ ਸ: ਚਰਨਜੀਤ ਸਿੰਘ ਨੇ ਗੱਲ ਬਾਤ ਦੌਰਾਨ ਇਸ ਪੱਤਰਕਾਰ ਨੂੰ ਦੱਸਿਆ ਕਿ ਟ੍ਰੇਲਵਾਕਰ ਕੋਈ ਰੇਸ ਨਹੀਂ ਸਗੋਂ 100 ਕਿਲੋਮੀਟਰ ਤੁਰਣ ਦਾ ਸਿਰੜ ਹੈ ਜੋ ਕਿ ਤੁਹਾਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਦੁਨੀਆਂ ਦੇ ਕਿੰਨ੍ਹੇ ਹੀ ਲੋਕ ਸਾਫ ਪਾਣੀ ਤੇ ਰੋਟੀ ਦੀ ਭਾਲ ਵਿੱਚ ਆਮ ਤੌਰ ਤੇ ਏਨਾ ਸਫਰ ਤੈਅ ਕਰਦੇ ਹਨ। ਸ: ਚਰਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸੇ ਲੋਕ ਸੇਵਾ ਦੀ ਭਾਵਨਾ ਹੇਠ ਟ੍ਰੇਲਵਾਕਰ ਵਿੱਚ ਹਿੱਸਾ ਲੈਣ ਵਾਲੀ ਹਰ ਟੀਮ ਨੇ ਔਕਸਫੈਮ ਦੀਆਂ ਅਫਰੀਕੀ ਤੇ ਪੈਸਿਫਿਕ ਲੋਕਾਂ ਦੀ ਮਦਦਗਾਹ ਲਈ ਘੱਟੋ-ਘੱਟ 2,000 ਡਾਲਰ ਵੀ ਉਗਰਾਹੀ ਕਰਕੇ ਦੇਣਾ ਹੁੰਦਾ ਹੈ ਅਤੇ ਟੀਮ ਨੇ ਪਿਛਲੇ ਛੇ ਮਹੀਨੇ ਹਰ ਐਤਵਾਰ ਸਖ਼ਤ ਅਭਿਆਸ ਕੀਤਾ। ਔਕਸਫੈਮ ਇੱਕ ਸੇਵਾ ਸੰਸਥਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੀ ਗਤੀਵਿਧੀ ਵਿੱਚ ਹਿੱਸਾ ਲੈਣ ਨਾਲ ਸਿੱਖ ਭਾਈਚਾਰੇ ਦੀ ਪਛਾਣ ਵਧੀ ਹੈ ਤੇ ਟ੍ਰੇਲਵਾਕਰ ਦੌਰਾਨ ਕਈ ਲੋਕਾਂ ਨੇ ਆਸ ਪ੍ਰਗਟਾਈ ਕਿ ਸਿੱਖ ਭਾਈਚਾਰਾ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਸਿਲਸਿਲਾ ਜਾਰੀ ਰੱਖੇਗਾ। ਸ: ਚਰਨਜੀਤ ਸਿੰਘ ਨਾਲ ਇਸ ਟੀਮ ਵਿੱਚ ਸ: ਗੁਰਤੇਜ ਸਿੰਘ, ਸ: ਭੁਪਿੰਦਰ ਸਿੰਘ ਅਤੇ ਸ: ਅਰਵਿੰਦਰ ਸਿੰਘ ਸ਼ਾਮਲ ਸਨ। ਵੈਲਿੰਗਟਨ ਸਿੱਖਜ਼ ਟੀਮ ਦੇ ਸਹਿਯੋਗੀ ਦਸਤੇ ਵਜੋਂ ਸ: ਰਘਬੀਰ ਸਿੰਘ ਤੇ ਸ: ਗੁਰਜੀਤ ਸਿੰਘ ਰਾਹੀ ਨੇ ਜ਼ਿੰਮੇਵਾਰੀ ਨਿਭਾਈ। ਸ: ਚਰਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਸਾਰੇ ਸਹਿਯੋਗੀਆਂ ਅਤੇ ਦਾਨੀ ਸੱਜਣਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।

Permanent link to this article: http://nztasveernews.co.nz/?p=6036

Apr 21

ਗੁਰਦੁਆਰਾ ਪਾਰਮਸਟਨ ਨੌਰਥ ਵਿਖੇ ਵਿਸਾਖੀ ਦਿਹਾੜਾ ਮਨਾਇਆ ਗਿਆ

ਔਕਲੈਂਡ (ਐਨ ਜੈਡ ਤਸਵੀਰ ਬਿਊਰੋ) – ਬੀਤੇ ਦਿਨੀ ਗੁਰਦੁਆਰਾ ਪਾਰਮਸਟਨ ਨੌਰਥ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ| ਸਭ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਨਿਸ਼ਾਨ ਸਾਹਿਬ ਜੀ ਦੇ ਚੋਲੇ ਦੀ ਸੇਵਾ ਕੀਤੀ ਗਈ| ਗਿਆਨੀ ਸੰਤੋਖ ਸਿੰਘ ਟੌਰੰਗਾ ਵਾਲਿਆਂ ਵੱਲੋਂ ਰਸ ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਬਾਅਦ ਵਿੱਚ ਗਿਆਨੀ ਗੁਰਮੀਤ ਸਿੰਘ ਅਤੇ ਜਗਜੀਤ ਸਿੰਘ ਜੀ ਦੇ ਜਥੇ ਨੇ ਵੀ ਸੰਗਤਾਂ ਨੂੰ ਇਸ ਦਿਹਾੜੇ ਦੀ ਮਹਾਨਤਾ ਬਾਰੇ ਚਾਨਣਾ ਪਾਇਆ ਅਤੇ ਕੀਰਤਨ ਰਾਹੀਂ ਗੁਰੂ ਦੇ ਲੜ ਲਾਇਆ|
ਇਸ ਮੌਕੇ ਛੋਟੇ ਬੱਚਿਆਂ ਵੱਲੋਂ ਵੀ ਸੰਗਤਾਂ ਸਾਹਮਣੇ ਵਿਚਾਰ ਰੱਖੇ ਗਏ ਅੰਤ ਵਿੱਚ ਜਸਪ੍ਰੀਤ ਸਿੰਘ ਕਮੇਟੀ ਮੈਂਬਰ ਨੇ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ| ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ|

Permanent link to this article: http://nztasveernews.co.nz/?p=6031

Apr 21

ਪਾਕਿ ‘ਚ ਵੱਡਾ ਜਹਾਜ਼ ਹਾਦਸਾ, 127 ਦੀ ਮੌਤ

ਪਾਕਿ 'ਚ ਵੱਡਾ ਜਹਾਜ਼ ਹਾਦਸਾ, 127 ਦੀ ਮੌਤ (ਐਨ ਜੈਡ ਤਸਵੀਰ ਬਿਊਰੋ) –ਪਾਕਿਸਤਾਨ ਦੇ ਜੀਓ ਟੀ. ਵੀ. ਚੈਨਲ ਮੁਤਾਬਕ ਉਕਤ ਬੋਇੰਗ 737 ਹਵਾਈ ਜਹਾਜ਼ ਜਿਸ ਵਿਚ 118 ਮੁਸਾਫਰ ਅਤੇ ਅਮਲੇ ਦੇ 9 ਮੈਂਬਰ ਸਵਾਰ ਸਨ, ਸ਼ਾਮ ਸਥਾਨਕ ਸਮੇਂ ਮੁਤਾਬਕ ਲਗਭਗ 6.30 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਜਹਾਜ਼ ‘ਚ ਸਵਾਰ ਸਾਰੇ ਮੁਸਾਫਰ ਅਤੇ ਅਮਲੇ ਦੇ ਮੈਂਬਰ ਮਾਰੇ ਗਏ। ਹਾਦਸੇ ਪਿੱਛੋਂ ਹਵਾਈ ਜਹਾਜ਼ ਨੂੰ ਅੱਗ ਲੱਗ ਗਈ ਅਤੇ ਬਿਲਕੁਲ ਨੁਕਸਾਨਿਆ ਗਿਆ। ਇਹ ਹਾਦਸਾ ਖਰਾਬ ਮੌਸਮ ਕਾਰਨ ਚਕਲਾਲਾ ਹਵਾਈ ਅੱਡੇ ਤੋਂ ਲਗਭਗ 5 ਕਿਲੋਮੀਟਰ ਪਹਿਲਾਂ ਹੋਇਆ। ਹਵਾਈ ਜਹਾਜ਼ ਨੇ ਮਿਥੇ ਸਮੇਂ ਮੁਤਾਬਕ ਸ਼ਾਮ 6.40 ਵਜੇ ਚਕਲਾਲਾ ਦੇ ਹਵਾਈ ਅੱਡੇ ‘ਤੇ ਉਤਰਨਾ ਸੀ ਅਤੇ ਉਸ ਨਾਲ ਆਖਰੀ ਰੇਡੀਓ ਸੰਪਰਕ 6.30 ਵਜੇ ਦੇ ਲਗਭਗ ਹੋਇਆ ਸੀ। ਉਸਦੇ ਤੁਰੰਤ ਬਾਅਦ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਜਹਾਜ਼ ਦੇ ਜ਼ਮੀਨ ਉੱਤੇ ਡਿੱਗਦਿਆਂ ਹੀ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ ਅਤੇ ਜਹਾਜ਼ ਨੂੰ ਲੱਗੀ ਅੱਗ ਕਾਰਨ 15 ਮਕਾਨ ਸੜ ਕੇ ਸਵਾਹ ਹੋ ਗਏ। ਫੌਜ ਅਤੇ ਰਾਹਤ ਟੋਲੀਆਂ ਤੁਰੰਤ ਮੌਕੇ ‘ਤੇ ਪੁੱਜੀਆਂ। ਇਸਲਾਮਾਬਾਦ, ਰਾਵਲਪਿੰਡੀ ਅਤੇ ਹੋਰਨਾਂ ਸ਼ਹਿਰਾਂ ਦੇ ਵੱਖ-ਵੱਖ ਹਸਪਤਾਲਾਂ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ।

Permanent link to this article: http://nztasveernews.co.nz/?p=5996

Audio

ਗੁਰਦੁਆਰੇ ਦੀ ਭੂਮੀ ਨੂੰ ਵੇਚਣ ‘ਤੇ ਲਗਾਈ ਰੋਕ

 
ਲਾਹੌਰ—ਪਾਕਿਸਤਾਨ ਦੀ ਇੱਕ ਅਦਾਲਤ ਨੇ ਇੱਕ ਗੁਰਦੁਆਰੇ ਦੀ ਭੂਮੀ ਨੂੰ ਰੱਖਿਆ ਹਾਊਸਿੰਗ ਸੁਸਾਇਟੀ ਨੂੰ ਵੇਚੇ ਜਾਣ ‘ਤੇ ਰੋਕ ਲਗਾਉਣ ਸੰਬੰਧੀ ਆਦੇਸ਼ ਜਾਰੀ ਕੀਤਾ ਹੈ। ਇਹ ਭੂਮੀ ਪਾਕਿਸਤਾਨ ‘ਚ ਘੱਟ ਗਿਣਤੀਆਂ ਦੀ ਜਾਇਦਾਦ ਦੀ ਦੇਖ-ਰੇਖ ਕਰ ਰਹੇ ਵਿਸਥਾਪਿਤ ਟਰਸਟ ਸੰਪੱਤੀ ਬੋਰਡ (ਈਟੀਪੀਬੀ) ਦੁਆਰਾ ਵੇਚੀ ਜਾ ਰਹੀ ਸੀ। ਲਾਹੌਰ ਹਾਈ ਕੋਰਟ ‘ਚ ਜਸਟਿਸ ਫਰੁਖ ਇਰਫਾਨ ਖਾਨ ਨੇ ਗੁਲਾਬ ਸਿੰਘ ਦੁਆਰਾ ਦਰਜ ਕੀਤੀ ਗਈ ਅਰਜੀ ਦੇ ਜਵਾਬ ‘ਚ ਕੱਲ ਇਹ ਆਦੇਸ਼ ਦਿੱਤਾ।
ਗੁਲਾਬ ਬੀਬੀ ਨਾਨਕੀ ਗੁਰਦੁਆਰਾ ਟਰੱਸਟ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਜੱਜ ਨੇ  ਈਟੀਪੀਬੀ ਦੇ ਉਪ ਪ੍ਰਸ਼ਾਸਕ ਨੂੰ ਗੁਰਦੁਆਰੇ ਦੀ ਭੂਮੀ ਨਾਲ ਜੁੜੇ ਦਸਤਾਵੇਜ਼ਾਂ ਨੂੰ ਦਿਖਾਉਣ ਦੀ ਆਗਿਆ ਦਿੱਤੀ ਹੈ। ਉਪ ਪ੍ਰਸ਼ਾਸਕ ਨੇ ਸੰਹੁ ਪੱਤਰ ਪੇਸ਼ ਕੀਤਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਕੋਰਟ ਦਾ ਫੈਸਲਾ ਆ ਜਾਣ ਤੱਕ ਭੂਮੀ ਨੂੰ ਨਹੀਂ ਵੇਚਿਆ ਜਾਵੇਗਾ।
ਜਸਟਿਸ ਖਾਨ ਦਾ ਕਹਿਣਾ ਹੈ ਕਿ ਕੋਰਟ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਕਰੇਗਾ ਅਤੇ ਈਟੀਪੀਬੀ ਦੁਆਰਾ ਵੇਚੀ ਗਈ ਜਮੀਨ ਨੂੰ ਵਾਪਸ ਲਿਆ ਜਾਵੇਗਾ। ਗੁਲਾਬ ਸਿੰਘ ਨੇ ਆਪਣੀ ਅਰਜੀ ‘ਚ ਕਿਹਾ ਸੀ ਕਿ ਗੁਰਦੁਆਰਾ ਦੀ ਭੂਮੀ ਨੂੰ ਬਚਾਇਆ ਜਾਣਾ ਚਾਹੀਦਾ ਹੈ।

Permanent link to this article: http://nztasveernews.co.nz/?p=5971

Apr 19

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਭਾਰੀ ਰੋਣਕਾਂ


ਟੌਰੰਗਾ (ਐਨ ਜੈਡ ਤਸਵੀਰ ਬਿਊਰੋ) – ਟੌਰੰਗਾ ਸਿੱਖ ਸੋਸਾਇਟੀ ਅਤੇ ਸਮੂਹ ਸੰਗਤਾ ਵਲੋਂ ਖਾਲਸਾ ਜੀ ਦੇ ਸਾਜਨਾ ਦਿਵਸ (ਵਿਸਾਖੀ) ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸਾਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲੇ ਗਏ। ਇਸ ਤੋਂ ਬਾਅਦ ਸਜੇ ਦੀਵਾਨਾਂ ਵਿਚ ਗੁਰੂ ਘਰ ਦੇ ਕੀਰਤਨੀ ਜਥੇ ਭਾਈ ਗੁਰਦੀਪ ਸਿੰਘ ਦਿੱਲੀ ਵਾਲਿਆਂ ਵਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਕੀਤੇ ਗਏ ਅਤੇ ਬਾਅਦ ਵਿਚ ਭਾਈ ਰਜਿੰਦਰ ਸਿੰਘ ਗੁਰਦਾਸਪੁਰੀ ਵੱਲੋਂ ਕਥਾ ਰਾਹੀਂ ਖਾਲਸਾ ਸਾਜਨਾ ਦਿਵਸ ਦੇ ਦਿਹਾੜੇ ਤੇ ਵਿਸੇਸ਼ ਚਾਨਣਾ ਪਾਇਆ। ਇਸ ਮੌਕੇ ਭਾਈ ਸੁਖਦੇਵ ਸਿੰਘ ਚਮਕਾਰਾ ਦੇ ਢਾਡੀ ਜਥੇ ਨੇ ਵੀ ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵਾਰਾਂ ਗਾਇਨ ਕੀਤੀਆਂ। ਸਿੱਖ ਸੰਗਤਾ ਨੇ ਦੁਰ-ਦੁਰਾਡੇ ਤੋਂ ਪਹੁੰਚ ਕੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਗੁਰੂਘਰ ਹਾਜ਼ਰੀ ਭਰੀ

Permanent link to this article: http://nztasveernews.co.nz/?p=5962

Older posts «

[Close Ad] 111
Powered By Indic IME
WP Like Button Plugin by Free WordPress Templates