Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
‘ਅਲੀਮਾ ਕਾਨੂੰਨ’ ਬਣਿਆ ਇਮਰਾਨ ਲਈ ਸਿਰਦਰਦੀ…
ਪਾਕਿਸਤਾਨ ਵਿਚ ‘ਅਲੀਮਾ ਟੈਕਸ’ ਵੱਡਾ ਸਿਆਸੀ ਮੁੱਦਾ ਬਣਦਾ ਜਾ ਰਿਹਾ ਹੈ। ਦੇਸ਼ ਦੇ ਮਿਨੀ ਬਜਟ ਰਾਹੀਂ ਟੈਕਸ ਕਾਨੂੰਨਾਂ ਵਿਚ ਕੀਤੀ ਗਈ ਇਕ ਤਰਮੀਮ ਨੇ ਇਮਰਾਨ ਖ਼ਾਨ ਦੇ ਵਿਰੋਧੀਆਂ ਨੂੰ ਪ੍ਰਧਾਨ ਮੰਤਰੀ ਉੱਤੇ ਹਮਲੇ ਕਰਨ ਲਈ ਮਸਾਲਾ ਬਖ਼ਸ਼ ਦਿੱਤਾ ਹੈ। ਮਿਨੀ ਬਜਟ ਵਿਚ ਇਕ ਧਾਰਾ ਦਰਜ ਹੈ ਜਿਸ ਰਾਹੀਂ ਟੈਕਸ ਅਧਿਕਾਰੀਆਂ ਨੂੰ ਅਖ਼ਤਿਆਰ ਦਿੱਤਾ ਗਿਆ ਹੈ ਕਿ ਉਹ ਟੈਕਸ ਚੋਰਾਂ ਦੇ ਅਣਐਲਾਨੇ ਵਿਦੇਸ਼ੀ ਅਸਾਸਿਆਂ ਦੇ ਮਾਮਲਿਆਂ ਦਾ ਜੁਰਮਾਨੇ ਲਾ ਕੇ ਨਿਪਟਾਰਾ ਕਰ ਦੇਣ। ਖ਼ਜ਼ਾਨਾ ਮੰਤਰੀ ਅਸਦ ਉਮਰ ਦਾ ਦਾਅਵਾ ਹੈ ਕਿ ਟੈਕਸ ਚੋਰੀ ਰੋਕਣ ਲਈ 2001 ਵਿਚ ਜਾਰੀ ਕੀਤੇ ਆਰਡੀਨੈਂਸ, ਜਿਸਨੂੰ ਬਾਅਦ ਵਿਚ ਨਿਯਮਿਤ ਕਾਨੂੰਨ ਦਾ ਦਰਜਾ ਦਿੱਤਾ ਗਿਆ, ਵਿਚ ਤਰਮੀਮ ਪਾਕਿਸਤਾਨੀ ਮੂਲ ਦੇ ਲੋਕਾਂ ਨੂੰ ਪਾਕਿਸਤਾਨ ’ਚ ਨਿਵੇਸ਼ਕਾਰੀ ਲਈ ਉਤਸ਼ਾਹਿਤ ਕਰਨ ਵਾਸਤੇ ਕੀਤੀ ਗਈ ਹੈ।
ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਪਰੋਕਤ ਤਰਮੀਮ ਦਾ ਮਨੋਰਥ ਇਮਰਾਨ ਖ਼ਾਨ ਦੀ ਵੱਡੀ ਭੈਣ ਅਲੀਮਾ ਖ਼ਾਨੁਮ ਨੂੰ ਜੇਲ੍ਹ ਜਾਣ ਤੋਂ ਬਚਾਉਣਾ ਹੈ। ਅਲੀਮਾ ਦਾ ਨਾਮ ਉਨ੍ਹਾਂ 97 ਪਾਕਿਸਤਾਨੀਆਂ ਦੀ ਸੂਚੀ ਵਿਚ ਸ਼ਾਮਲ ਸੀ ਜਿਨ੍ਹਾਂ ਦੀ ਵਿਦੇਸ਼ਾਂ ’ਚ ਜਾਇਦਾਦ ਹੋਣ ਦੇ ਵੇਰਵੇ ਟੈਕਸ ਅਧਿਕਾਰੀਆਂ ਨੇ ਇਕੱਤਰ ਕੀਤੇ ਸਨ। ਇਨ੍ਹਾਂ ਪਾਕਿਸਤਾਨੀਆਂ ਨੇ ਵਿਦੇਸ਼ੀ ਅਸਾਸਿਆਂ ਦੀ ਜਾਣਕਾਰੀ ਆਪਣੀਆਂ ਟੈਕਸ ਰਿਟਰਨਾਂ ਵਿਚ ਜ਼ਾਹਿਰ ਨਹੀਂ ਸੀ ਕੀਤੀ। ਅਲੀਮਾ ਨੂੰ ਇਸ ਮਾਮਲੇ ਵਿਚ ਤਲਬ ਕੀਤੇ ਜਾਣ ’ਤੇ ਉਸ ਨੇ ਟੈਕਸ ਅਦਾਲਤ ਵਿਚ ਪੇਸ਼ ਹੋ ਕੇ ਉਸ ਵੱਲੋਂ ਬਣੀ ਪੈਨਲਟੀ ਦੀ ਰਕਮ ਜਮ੍ਹਾਂ ਕਰਵਾ ਦਿੱਤੀ, ਪਰ ਵਿਰੋਧੀ ਧਿਰ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਪੈਨਲਟੀ ਸਿਰਫ਼ ਲੰਡਨ ਸਥਿਤ ਜਾਇਦਾਦ ਦੇ ਮਾਮਲੇ ਵਿਚ ਲਾਈ ਗਈ ਜਦੋਂਕਿ ਅਲੀਮਾ ਖਾਨੁਮ ਦੀ ਜਾਇਦਾਦ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਵੀ ਹੈ। ਇਸ ਸਬੰਧੀ ਇਕ ਪਟੀਸ਼ਨ ਪਾਕਿਸਤਾਨੀ ਸੁਪਰੀਮ ਕੋਰਟ ਵਿਚ ਵੀ ਸੁਣਵਾਈ ਅਧੀਨ ਹੈ ਜਿਸ ਨੇ ਪਿਛਲੇ ਦਿਨੀਂ ਸੁਣਵਾਈ ਦੌਰਾਨ ਫੈਡਰਲ ਬੋਰਡ ਆਫ ਰੈਵੇਨਿਊ (ਐਫਬੀਆਰ) ਵੱਲੋਂ ਅਲੀਮਾ ਕੇਸ ਦੀ ਤਹਿਕੀਕਾਤ ਵਿਚ ਦਿਖਾਈ ਜਾ ਢਿੱਲ-ਮੱਠ ਉੱਤੇ ਨਾਖੁਸ਼ੀ ਜ਼ਾਹਿਰ ਕੀਤੀ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਮਾਮਲੇ ’ਚ ਅਜੇ ਤਕ ਖ਼ਾਮੋਸ਼ੀ ਧਾਰੀ ਹੋਈ ਹੈ, ਪਰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਤਰਜਮਾਨ ਮਰੀਅਮ ਔਰੰਗਜ਼ੇਬ ਦਾ ਕਹਿਣਾ ਹੈ ਕਿ ‘ਟੈਕਸ ਚੋਰੀ’ ਦੇ ਮਾਮਲੇ ਵਿਚ ਦੋਹਰੇ ਮਾਪਦੰਡ ਨਹੀਂ ਚੱਲਣ ਦਿੱਤੇ ਜਾਣਗੇ। ਜੇਕਰ ਨਵਾਜ਼ ਸ਼ਰੀਫ਼ ਨੂੰ ਕਥਿਤ ਟੈਕਸ ਚੋਰੀ ਜਾਂ ਵਿਦੇਸ਼ੀ ਜਾਇਦਾਦ ਛੁਪਾਉਣ ਦੇ ਦੋਸ਼ਾਂ ਹੇਠ ਪ੍ਰਧਾਨ ਮੰਤਰੀ ਦੀ ਗੱਦੀ ਤੋਂ ਲਾਹ ਕੇ ਜੇਲ੍ਹ ਵਿਚ ਸੁੱਟਿਆ ਜਾ ਸਕਦਾ ਹੈ ਤਾਂ ‘‘ਅਲੀਮਾ ਬਾਜੀ ਲਈ ਖ਼ਸੂਸੀ ਰਿਆਇਤ ਕਿਉਂ?’’ਚੀਨੀਆਂ ਦੀ ਕੰਜੂਸੀਪਾਕਿਸਤਾਨ ਵਿਚ ਚੀਨੀ ਨਾਗਰਿਕਾਂ ਦੀ ਵਧਦੀ ਜਾ ਰਹੀ ਮੌਜੂਦਗੀ ਹੁਣ ਚਰਚਾ ਅਤੇ ਚਿੰਤਾ ਦਾ ਵਿਸ਼ਾ ਬਣਨ ਲੱਗੀ ਹੈ। ਪਾਕਿਸਤਾਨੀ ਰਸਾਲੇ ‘ਹੈਰਲਡ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਸ ਵੇਲੇ ਪਾਕਿਸਤਾਨ ਵਿਚ ਤਿੰਨ ਲੱਖ ਤੋਂ ਵੱਧ ਚੀਨੀ ਨਾਗਰਿਕ ਮੌਜੂਦ ਹਨ। ਇਨ੍ਹਾਂ ਵਿਚੋਂ ਦਸ ਹਜ਼ਾਰ ਦੇ ਕਰੀਬ ਇਕੱਲੇ ਇਸਲਾਮਾਬਾਦ ਵਿਚ ਹੀ ਹਨ। ਚੀਨੀ ਨਾਗਰਿਕ ਆਪਸ ’ਚ ਰਾਬਤਾ ਬਣਾਈ ਰੱਖਣ ਲਈ ਵੱਟਸਐਪ ਜਾਂ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਨਹੀਂ ਕਰਦੇ ਸਗੋਂ ਚੀਨੀ ਪਲੈਟਫਾਰਮ ਵੀ-ਚੈਟ (wechat) ਵਰਤਦੇ ਹਨ। ਬਹੁਤੇ ਚੀਨੀ ਨਾਗਰਿਕ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਪ੍ਰਾਜੈਕਟ ਅਤੇ ਉਸਾਰੀ, ਊਰਜਾ ਤੇ ਮਾਈਨਿੰਗ ਸੈਕਟਰਾਂ ’ਚ ਸਰਗਰਮ ਚੀਨੀ ਕੰਪਨੀਆਂ ਵਿਚ ਕੰਮ ਕਰਦੇ ਹਨ। ਕੁਝ ਛੋਟੇ ਕਾਰੋਬਾਰੀ ਜਾਂ ਦੁਕਾਨਦਾਰ ਹਨ। ਉਨ੍ਹਾਂ ਨੇ ਦੁਕਾਨਾਂ ਉਨ੍ਹਾਂ ਥਾਵਾਂ ’ਤੇ ਪਾ ਰੱਖੀਆਂ ਹਨ ਜਿੱਥੇ ਜਿੱਥੇ ਦੋ ਸੌ-ਚਾਰ ਸੌ ਚੀਨੀ ਨੇੜੇ-ਤੇੜੇ ਰਹਿੰਦੇ ਹਨ। ਇਹ ਦੁਕਾਨਾਂ ਚੀਨੀਆਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿਚ ਮਦਦਗਾਰ ਸਾਬਤ ਹੋ ਰਹੀਆਂ ਹਨ।
ਰਿਪੋਰਟ ਅਨੁਸਾਰ ਬਹੁਤ ਘੱਟ ਚੀਨੀ ਨਾਗਰਿਕ ਆਪੋ-ਆਪਣੇ ਪਰਿਵਾਰਾਂ ਸਮੇਤ ਪਾਕਿਸਤਾਨ ਆਏ ਹਨ। ਇਨ੍ਹਾਂ ਦੀ ਵਧਦੀ ਤਾਦਾਦ ਦੀਆਂ ਸੂਚਨਾ ਲੋੜਾਂ ਪੂਰੀਆਂ ਕਰਨ ਲਈ ‘ਹੂਆਸ਼ਾਂਗ’ ਨਾਮ ਦਾ ਚੀਨੀ ਹਫ਼ਤਾਵਾਰੀ ਅਖ਼ਬਾਰ ਇਸਲਾਮਾਬਾਦ ਤੋਂ ਛਪਦਾ ਹੈ। ਇਸ ਅਖ਼ਬਾਰ ਦਾ ਪੰਜ ਮੈਂਬਰੀ ਸੰਪਾਦਕੀ ਅਮਲਾ ਹੈ। ਇਸ ਅਖ਼ਬਾਰ ਦੀ ਮਕਬੂਲੀਅਤ ਦਾ ਲਾਭ ਲੈਣ ਲਈ ਅੰਗਰੇਜ਼ੀ ਰੋਜ਼ਨਾਮੇ ‘ਦਿ ਨਿਊਜ਼’ ਨੇ ਇਸ ਨਾਲ ਸਮਝੌਤਾ ਕੀਤਾ ਹੈ ਜਿਸ ਤਹਿਤ ਹਫ਼ਤੇ ਵਿਚ ਇਕ ਦਿਨ ‘ਹੂਆਸ਼ਾਂਗ’, ‘ਦਿ ਨਿਊਜ਼’ ਵੱਲੋਂ ਚੀਨੀ ਗਾਹਕਾਂ ਦੇ ਘਰ ਘਰ ਪਹੁੰਚਾਈ ਜਾਂਦੀ ਹੈ।
‘ਹੈਰਲਡ’ ਅਨੁਸਾਰ ਚੀਨੀ ਨਾਗਰਿਕ ਪੈਸਾ ਬੜੀ ਕੰਜੂਸੀ ਨਾਲ ਖਰਚਦੇ ਹਨ। ਇਸਲਾਮਾਬਾਦ ਵਿਚ ਇਕ ਇਕ ਫਲੈਟ ਵਿਚ 15-15 ਚੀਨੀ ਰਹਿ ਰਹੇ ਹਨ। ਛੇ ਛੇ ਕੰਪਨੀ ਅਧਿਕਾਰੀਆਂ ਦਾ ਇਕ ਫਲੈਟ ਵਿਚ ਰਹਿਣਾ ਚੀਨੀਆਂ ਵਿਚ ਆਮ ਦਸਤੂਰ ਹੈ। ਇਸਲਾਮਾਬਾਦ ਵਿਚ 17 ਹਜ਼ਾਰ ਫਲੈਟ ਖਾਲੀ ਪਏ ਹਨ। ਚੀਨੀਆਂ ਦੀ ਆਮਦ ਵਧਦੀ ਜਾਣ ਦੇ ਬਾਵਜੂਦ ਮਕਾਨਾਂ ਦੇ ਕਿਰਾਏ ਨਹੀਂ ਵਧੇ ਕਿਉਂਕਿ ਮਕਾਨ ਮਾਲਕਾਂ ਅਨੁਸਾਰ ਚੀਨੀ, ਕਿਰਾਏ ਨੂੰ ਲੈ ਕੇ ਪੂਰੀ ਸੌਦੇਬਾਜ਼ੀ ਕਰਦੇ ਹਨ ਅਤੇ ਆਮ ਪਾਕਿਸਤਾਨੀਆਂ ਨਾਲੋਂ ਦਸ ਫ਼ੀਸਦੀ ਘੱਟ ਕਿਰਾਇਆ ਹੀ ਦਿੰਦੇ ਹਨ। ਪਾਕਿਸਤਾਨ ਵਿਚ ਚੀਨੀ ਪਕਵਾਨ ਤਿਆਰ ਕਰਨ ਵਾਲੇ ਰੈਸਤਰਾਂ-ਢਾਬਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਪਰ ਇਨ੍ਹਾਂ ਦੇ ਚੀਨੀ ਗਾਹਕ ਬਹੁਤ ਘੱਟ ਹਨ। ਉਨ੍ਹਾਂ ਨੂੰ ਇਨ੍ਹਾਂ ਪਕਵਾਨਾਂ ਵਿਚੋਂ ਚੀਨੀ ਜ਼ਾਇਕਾ ਨਹੀਂ ਲੱਭਦਾ।
* * *
ਫ਼ੌਜੀ ਅਦਾਲਤਾਂ ਵਿਰੁੱਧ ਲਾਮਬੰਦੀਪਾਕਿਸਤਾਨ ਵਿਚ ਫ਼ੌਜੀ ਅਦਾਲਤਾਂ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ‘ਫਰਾਈਡੇਅ ਟਾਈਮਜ਼’, ‘ਜੰਗ’, ‘ਫਰੰਟੀਅਰ ਪੋਸਟ’ ਤੇ ਕੁਝ ਹੋਰ ਅਖ਼ਬਾਰਾਂ ਵਿਚ ਇਨ੍ਹਾਂ ਅਦਾਲਤਾਂ ਨੂੰ ਜਾਰੀ ਰੱਖਣ ਖ਼ਿਲਾਫ਼ ਲੇਖ ਛਪੇ ਹਨ। ਸੋਸ਼ਲ ਮੀਡੀਆ ’ਤੇ ਵੀ ਅਜਿਹਾ ਵਿਰੋਧ ਹੁਣ ਤਨਜ਼ਾਂ ਦੇ ਰੂਪ ਵਿਚ ਵੱਧ ਮੁਖਰਿਤ ਹੋਣ ਲੱਗਾ ਹੈ। ‘ਫਰਾਈਡੇਅ ਟਾਈਮਜ਼’ ਵਿਚ ਸੰਸਥਾਪਕ ਸੰਪਾਦਕ ਨਜਮ ਸੇਠੀ ਲਿਖਦਾ ਹੈ ਕਿ ਫ਼ੌਜੀ ਅਦਾਲਤਾਂ ਨਵਾਜ਼ ਸ਼ਰੀਫ਼ ਸਰਕਾਰ ਦੇ ਰਾਜ-ਕਾਲ ਦੌਰਾਨ ਇਕ ਸੰਵਿਧਾਨਕ ਤਰਮੀਮ ਰਾਹੀਂ ਦੋ ਵਰ੍ਹਿਆਂ ਲਈ ਸਥਾਪਤ ਕੀਤੀਆਂ ਗਈਆਂ ਸਨ। ਇਨ੍ਹਾਂ ਦੀ ਸਥਾਪਨਾ ਦਾ ਮਕਸਦ ਦਹਿਸ਼ਤਵਾਦ ਵਿਰੁੱਧ ਲੜਾਈ ਵਿਚ ਫ਼ੌਜ ਦੀ ਮਦਦ ਕਰਨਾ ਅਤੇ ਨਿਆਂਇਕ ਅਮਲ ਨੂੰ ਬੇਲੋੜਾ ਲਮਕਣ ਤੋਂ ਰੋਕਣਾ ਸੀ। ਦੋ ਸਾਲ ਬਾਅਦ ਸਾਰੀਆਂ ਪ੍ਰਮੁੱਖ ਰਾਜਸੀ ਧਿਰਾਂ ਨੇ ਇਕਸੁਰ ਹੋ ਕੇ ਇਨ੍ਹਾਂ ਅਦਾਲਤਾਂ ਦੀ ਮਿਆਦ ਦੋ ਵਰ੍ਹਿਆਂ ਲਈ ਵਧਾ ਦਿੱਤੀ ਸੀ। ਅਜਿਹਾ ਫ਼ੌਜ ਦੀ ਦਰਖਾਸਤ ’ਤੇ ਕੀਤਾ ਗਿਆ। ਦਹਿਸ਼ਤਵਾਦ ਖਿਲਾਫ਼ ਸਿੱਧੀ ਲੜਾਈ ਭਾਵ ਵਜ਼ੀਰਿਸਤਾਨ ਤੇ ਹੋਰ ਸਰਹੱਦੀ ਇਲਾਕਿਆਂ ਵਿਚ ਪਨਾਹ ਲੈਣ ਵਾਲੇ ਦਹਿਸ਼ਤੀ ਟੋਲਿਆਂ ਖਿਲਾਫ਼ ਫ਼ੌਜੀ ਅਪਰੇਸ਼ਨ ਹੁਣ ਖ਼ਤਮ ਹੋ ਚੁੱਕੇ ਹਨ। ਇਨ੍ਹਾਂ ਅਪਰੇਸ਼ਨਾਂ ਦੌਰਾਨ ਤਿੰਨ ਹਜ਼ਾਰ ਤੋਂ ਵੱਧ ਫ਼ੌਜੀ ਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ। ਫ਼ੌਜੀ ਅਦਾਲਤਾਂ ਦੀ ਹੁਣ ਲੋੜ ਨਹੀਂ ਰਹੀ, ਪਰ ਇਨ੍ਹਾਂ ਨੂੰ ਹੁਣ ਵੀ ਆਰਡੀਨੈਂਸ ਜ਼ਰੀਏ ਜਾਰੀ ਰੱਖਿਆ ਜਾ ਰਿਹਾ ਹੈ। ਇਨ੍ਹਾਂ ਵੱਲੋਂ ਸਿਵਲੀਅਨਾਂ ’ਤੇ ਮੁਕੱਦਮੇ ਚਲਾਏ ਜਾ ਰਹੇ ਹਨ। ਇਹ ਸਿਵਲੀਅਨ, ਤਾਲਿਬਾਨ ਨਾਲ ਸਬੰਧਤ ਨਹੀਂ, ਫਿਰ ਵੀ ਇਨ੍ਹਾਂ ਦੇ ਮੁਕੱਦਮੇ ਫ਼ੌਜੀ ਅਦਾਲਤਾਂ ਵੱਲੋਂ ਸੁਣੇ ਜਾ ਰਹੇ ਹਨ। ਇਹ ਗ਼ੈਰਕਾਨੂੰਨੀ ਤੇ ਗ਼ੈਰ-ਸੰਵਿਧਾਨਕ ਹੈ। ਇਨ੍ਹਾਂ ਅਦਾਲਤਾਂ ਦੇ ਜੱਜਾਂ ਨੂੰ ਸਿਵਲੀਅਨ ਕਾਨੂੰਨਾਂ ਦਾ ਨਾ ਇਲਮ ਹੈ ਤੇ ਨਾ ਹੀ ਸਿਖਲਾਈ। ਇਸ ਦੇ ਬਾਵਜੂਦ ਇਹ ਸਿਵਲੀਅਨਾਂ ਨੂੰ ਮੌਤ ਦੀਆਂ ਸਜ਼ਾਵਾਂ ਸੁਣਾਈ ਜਾ ਰਹੇ ਹਨ।
ਲੇਖ ਵਿਚ ਸੁਪਰੀਮ ਕੋਰਟ ਦੀ ਭੂਮਿਕਾ ’ਤੇ ਵੀ ਉਂਗਲ ਉਠਾਈ ਗਈ ਹੈ। ਲੇਖਕ ਅਨੁਸਾਰ ‘ਸੁਪਰੀਮ ਕੋਰਟ’ ਹਰ ਨਿੱਕੇ-ਵੱਡੇ ਮਾਮਲੇ ਖ਼ੁਦ-ਬਖ਼ੁਦ ਨੋਟਿਸ ਲੈ ਕੇ ਸਰਕਾਰਾਂ ਨੂੰ ਜਵਾਬਦੇਹ ਬਣਾਉਂਦਾ ਆ ਰਿਹਾ ਹੈ, ਪਰ ਫ਼ੌਜ ਤੇ ਫ਼ੌਜੀ ਅਦਾਲਤਾਂ ਦੇ ਮਾਮਲੇ ਵਿਚ ਬਿਲਕੁਲ ਖ਼ਾਮੋਸ਼ ਹੈ। ਜੱਜਾਂ ਦੀ ਦੀਦਾ-ਦਲੇਰੀ ਫ਼ੌਜ ਅੱਗੇ ਝੱਟ ਹਥਿਆਰ ਸੁੱਟ ਦਿੰਦੀ ਹੈ। ਇਹ ਰੁਝਾਨ ਪਾਕਿਸਤਾਨ ਦੇ ਭਵਿੱਖ ਲਈ ਸੁਖਾਵਾਂ ਨਹੀਂ।
* * *ਰੂਹੀ ਬਾਨੋ ਦੀ ਰੁਖ਼ਸਤਗੀ
ਪਾਕਿਸਤਾਨੀ ਫ਼ਿਲਮ ਤੇ ਟੀਵੀ ਅਦਾਕਾਰਾ ਰੂਹੀ ਬਾਨੋ 25 ਜਨਵਰੀ ਨੂੰ ਚੱਲ ਵਸੀ। ਉਹ ਇਸਤੰਬੁਲ (ਤੁਰਕੀ) ਦੇ ਇਕ ਹਸਪਤਾਲ ਵਿਚ 3 ਜਨਵਰੀ ਤੋਂ ਦਾਖਲ ਸੀ। ਪਿਛਲੇ ਦਸ ਦਿਨਾਂ ਤੋਂ ਉਹ ਵੈਂਟੀਲੇਟਰ ’ਤੇ ਸੀ। ਉਸ ਨੂੰ ਤੁਰਕੀ ਦੇ ਰਾਸ਼ਟਰਪਤੀ ਅਰਦੋਗਨ ਦੇ ਸੱਦੇ ’ਤੇ ਇਲਾਜ ਲਈ ਤੁਰਕੀ ਲਿਜਾਇਆ ਗਿਆ ਸੀ। ਅਰਦੋਗਨ 1970ਵਿਆਂ-80ਵਿਆਂ ਦੇ ਦਿਨਾਂ ਤੋਂ ਰੂਹੀ ਦੀ ਅਦਾਕਾਰੀ ਦਾ ਪ੍ਰਸੰਸਕ ਸੀ। 1990ਵਿਆਂ ਵਿਚ ਉਹ ਕਈ ਪਾਕਿਸਤਾਨੀ ਡਰਾਮਿਆਂ ਦੀ ਜਿੰਦ-ਜਾਨ ਰਹੀ। ‘ਦਿ ਨੇਸ਼ਨ’ ਵਿਚ ਛਪੀ ਰਿਪੋਰਟ ਅਨੁਸਾਰ 2005 ਵਿਚ ਲਾਹੌਰ ’ਚ ਆਪਣੇ ਪੁੱਤਰ ਦੇ ਸਰੇ-ਬਾਜ਼ਾਰ ਕਤਲ ਤੋਂ ਬਾਅਦ ਰੂਹੀ ਬਾਨੋ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਸੀ। ਉਹ ਇਸ ਰੋਗ ਦੀ ਗ੍ਰਿਫ਼ਤ ਤੋਂ ਬਾਹਰ ਨਹੀਂ ਆ ਸਕੀ। ਪਿਛਲੇ ਕੁਝ ਵਰ੍ਹਿਆਂ ਤੋਂ ਉਹ ਗੁਰਬਤ ਨਾਲ ਘੁਲਦੀ ਆ ਰਹੀ ਸੀ। ਆਪਣੀ ਅਦਾਕਾਰੀ ਲਈ ਇਕ ਵਾਰ ਰਾਸ਼ਟਰਪਤੀ ਮੈਡਲ ਅਤੇ ਦੋ ਪੀਟੀਵੀ ਐਵਾਰਡ ਜਿੱਤਣ ਵਾਲੀ ਰੂਹੀ ਨੂੰ ਫ਼ਿਲਮ ਤੇ ਟੈਲੀਵਿਜ਼ਨ ਸਨਅਤ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਅਖ਼ਬਾਰ ਨੇ ਇਸ ਵਿਡੰਬਨਾ ’ਤੇ ਤਨਜ਼ ਕਰਦਿਆਂ ਲਿਖਿਆ ਹੈ ਕਿ ਜਿਨ੍ਹਾਂ ਨੇ ਰੂਹੀ ਦੀ ਜਿਉਂਦਿਆਂ ਕਦੇ ਖ਼ੈਰ-ਸੁੱਖ ਨਹੀਂ ਪੁੱਛੀ, ਉਹ ਉਸ ਦੀ ਮੌਤ ਦਾ ਹੁਣ ਮਾਤਮ ਮਨਾ ਰਹੇ ਹਨ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback