Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਔਰਤ ਕਠਪੁੱਤਲੀ ਨਹੀ-- ਜਸਪ੍ਰੀਤ ਕੌਰ ਸੰਘਾ


    
  

Share
  ਮੋਹ , ਮਮਤਾ , ਤਿਆਗ ਅਤੇ ਸਹਿਣਸ਼ੀਲਤਾ ਦੀ ਮੂਰਤ ਹੈ ਔਰਤ । ਜੱਗ ਜਨਣੀ ਹੈ ਔਰਤ । ਧਰਤੀ ਤੇ ਜੇਕਰ ਜੀਵਨ ਸੰਭਵ ਹੈ ਤਾਂ ਉਹ ਔਰਤ ਕਰਕੇ ਹੀ ਹੈ । ਰਿਸ਼ਤਿਆਂ ਨੂੰ ਪਰੋ ਕੇ ਰੱਖਣ ਵਾਲੀ ਮਜਬੂਤ ਤੰਦ ਹੈ ਔਰਤ । ਔਰਤ ਅੰਦਰੋ ਜੇਕਰ ਸਹਿਣਸ਼ੀਲਤਾ ਖਤਮ ਹੋ ਜਾਵੇ ਤਾਂ ਅੱਧੇ ਰਿਸ਼ਤੇ ਆਪਣੇ ਆਪ ਖਤਮ ਹੋ ਜਾਣਗੇ ਕਿਉਂਕਿ ਔਰਤ ਜਨਮ ਤੋਂ ਲੈ ਕੇ ਮੌਤ ਤੱਕ ਇਨ੍ਹਾ ਰਿਸ਼ਤਿਆਂ ਖਾਤਿਰ ਬਹੁਤ ਕੁਝ ਸਹਿੰਦੀ ਹੈ ।ਮਰਦ ਦੀ ਹੋਂਦ ਧਰਤੀ ਤੇ ਹੈ ਕਿਉਂਕਿ ਔਰਤ ਹੈ । ਔਰਤ ਹੀ ਹੈ ਜੋ ਇਕ ਮਕਾਨ ਨੂੰ ਘਰ ਬਣਾਉਂਦੀ ਹੈ ।ਔਰਤ ਹੀ ਹੈ ਜੋ ਆਪਣੀਆ ਸੱਧਰਾਂ ਨੂੰ ਮਾਰ ਕੇ ਆਪਣਿਆਂ ਦੀ ਖੁਸ਼ੀ ਵਿੱਚ ਖੁਸ਼ ਹੋ ਜਾਂਦੀ ਹੈ । ਔਰਤ ਮਰੀਅਮ ਵੀ ਹੈ ਤੇ ਔਰਤ ਚੰਡੀ ਵੀ ਹੈ । ਇਕ ਔਰਤ ਜੇਕਰ ਆਪਣਿਆਂ ਖਾਤਿਰ ਸਭ ਕੁਝ ਜਰਨਾ ਜਾਣਦੀ ਹੈ ਤਾਂ ਉਨ੍ਹਾਂ ਆਪਣਿਆਂ ਖਾਤਿਰ ਹੀ ਉਹ ਦੁਨੀਆਂ ਨਾਲ ਲੜਨਾ ਵੀ ਜਾਣਦੀ ਹੈ ।
ਉਹ ਔਰਤ ਜੋ ਪੂਜਣ ਯੋਗ ਹੈ, ਅੱਜ ਸਾਡੇ ਸਮਾਜ ਅੰਦਰ ਉਹ ਸੁਰੱਖਿਅਤ ਨਹੀ ਹੈ।ਸਾਡੇ ਪੁਰਸ਼ ਪ੍ਰਧਾਨ ਸਮਾਜ ਲਈ ਔਰਤ ਸਿਰਫ ਭੋਗ – ਵਿਲਾਸ ਦੀ ਵਸਤੂ ਬਣ ਕੇ ਰਹਿ ਗਈ ਹੈ ।ਜਿਸਨੂੰ ਜਦੋਂ ਜੀਅ ਕੀਤਾ ਵਰਤ ਲਿਆ ।ਔਰਤ ਦੀਆਂ ਇੱਛਾਵਾਂ , ਉਸਦੀਆਂ ਸੱਧਰਾਂ ਦੀ ਕੋਈ ਕੀਮਤ ਨਹੀ । ਜਦੋ ਹਰ ਰੋਜ ਅਖਬਾਰਾ ਵਿੱਚ ਜਬਰ – ਜਿਨਾਹ ਦੀਆਂ ਖਬਰਾਂ ਪੜ੍ਹਦੇ ਹਾਂ ਤਾਂ ਮਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅਸੀ ਕਿਹੋ ਜਿਹੇ ਅਸੱਭਿਅ ਸਮਾਜ ਵਿੱਚ ਰਹਿ ਰਹੇ ਹਾਂ ਜੋ ਜਾਨਵਰਾਂ ਤੋਂ ਵੀ ਖੂੰਖਾਰ ਹੋ ਚੁੱਕਾ ਹੈ ।ਅਜਿਹਾ ਸਮਾਜ, ਜਿਥੇ ਨਾ ਕੋਈ ਮਾਸੂਮ ਬੱਚੀ ਸੁਰੱਖਿਅਤ ਹੈ ਤੇ ਨਾ ਹੀ ਕੋਈ ਬਜੁਰਗ ਔਰਤ ।ਹਵਸ ਦੇ ਪੁਜਾਰੀ ਹਵਸ ਦੀ ਅੱਗ ਵਿੱਚ ਅੰਨੇ ਹੋ ਚੁੱਕੇ ਹਨ । ਅੱਜ ਔਰਤ ਆਪਣੇ ਘਰ ਵਿੱਚ ਸੁਰੱਖਿਅਤ ਨਹੀ , ਕਿਸੇ ਰਿਸ਼ਤੇ ਵਿੱਚ ਸੁਰੱਖਿਅਤ ਨਹੀ।ਇਹ ਸਮਾਜ ਦਾ ਨਿਘਾਰ ਨਹੀ ਤਾਂ ਹੋਰ ਕੀ ਹੈ ।
ਇਹ ਪੁਰਸ਼ ਪ੍ਰਧਾਨ ਸਮਾਜ ਆਖਿਰ ਕਦੋਂ ਸਮਝੇਗਾ ਔਰਤ ਦਾ ਦਰਦ ।ਜਿਸ ਔਰਤ ਨੇ ਉਸਨੂੰ ਜੱਗ ਦਿਖਾਇਆ , ਜਿੰਦਗੀ ਜਿਊਣ ਦੇ ਯੋਗ ਬਣਾਇਆ ਉਹ ਉਸੇ ਦੀ ਹੋਂਦ ਨੂੰ ਖਤਮ ਕਰਨ ਵਿੱਚ ਕਿਉਂ ਲੱਗਾ ਹੋਇਆ ਹੈ । ਹਵਸ ਦੀ ਅੱਗ ਵਿੱਚ ਅੰਨ੍ਹੇ ਹੋਏ ਦਰਿੰਦੇ ਇਹ ਕਿਉਂ ਨਹੀ ਸੋਚਦੇ ਕਿ ਉਸਦੀ ਇਸ ਦਰਿੰਦਗੀ ਦੇ ਕਾਰਣ ਔਰਤ ਦੀ ਸਾਰੀ ਜਿੰਦਗੀ ਤਬਾਹ ਹੋ ਜਾਂਦੀ ਹੈ । ਪ੍ਰਮਾਤਮਾ ਨੇ ਮਨੁੱਖ ਨੂੰ ਸਭ ਤੋਂ ਸਮਝਦਾਰ ਜੀਵ ਬਣਾ ਕੇ ਧਰਤੀ ਤੇ ਭੇਜਿਆ ਹੈ ਪਰ ਅੱਜ ਉਹੀ ਮਨੁੱਖ ਜਾਨਵਰਾਂ ਤੋਂ ਵੀ ਅੱਗੇ ਲੰਘ ਚੁੱਕਾ ਹੈ । ਔਰਤ ਮਰਦ ਦੇ ਰਿਸ਼ਤੇ ਵਿੱਚਲੀ ਮਰਿਆਦਾ ਜੇਕਰ ਇਸੇ ਤਰ੍ਹਾਂ ਤਾਰ – ਤਾਰ ਹੁੰਦੀ ਰਹੀ ਤਾਂ ਮਨੁੱਖ ਦੀ ਹੋਂਦ ਇਕ ਦਿਨ ਜਰੂਰ ਖਤਮ ਹੋ ਜਾਵੇਗੀ ।
ਅੱਜ ਲੋੜ ਹੈ ਇਸ ਗੱਲ ਤੇ ਵਿਚਾਰ ਕਰਨ ਦੀ ਕਿ ਇਨ੍ਹਾਂ ਦਰਿੰਦਿਆਂ ਦੇ ਹੌਸਲੇ ਇੰਨੇ ਕਿਉਂ ਵੱਧਦੇ ਜਾ ਰਹੇ ਹਨ ।ਇਸ ਅਪਰਾਧ ਨੂੰ ਠੱਲ ਕਿਉਂ ਨਹੀ ਪੈ ਰਹੀ । ਕਮੀਆ ਸਾਡੇ ਅੰਦਰ ਵੀ ਹਨ , ਸਾਡੇ ਸਮਾਜ ਅੰਦਰ ਵੀ ਅਤੇ ਸਾਡੇ ਕਾਨੂੰਨ ਅੰਦਰ ਵੀ । ਇਹ ਸਾਡੀ ਕਮਜੋਰੀ ਹੈ ਕਿ ਅਸੀ ਸ਼ੁਰੂ ਤੋਂ ਹੀ ਲੜਕਾ – ਲੜਕੀ ਵਿੱਚ ਫਰਕ ਕਰਦੇ ਆ ਰਹੇ ਹਾਂ । ਲੜਕੀਆਂ ਨੂੰ ਪੈਰ – ਪੈਰ ਤੇ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਲੜਕਿਆਂ ਨਾਲੋ ਕਮਜੋਰ ਹਨ । ਅਜਿਹੀ ਛੋਟੀ ਮਾਨਸਿਕਤਾ ਦਾ ਭਾਰ ਉਹ ਸਾਰੀ ਜਿੰਦਗੀ ਢੋਂਹਦੀਆਂ ਹਨ ।ਜਿਸ ਕਾਰਣ ਪੁਰਸ਼ ਪ੍ਰਧਾਨ ਸਮਾਜ ਹਮੇਸ਼ਾ ਉਨ੍ਹਾ ਤੇ ਹਾਵੀ ਰਹਿੰਦਾ ਹੈ ।ਸਾਡੇ ਸਮਾਜ ਅੰਦਰ ਜਦੋਂ ਵੀ ਕੋਈ ਔਰਤ ਇਸ ਅਪਰਾਧ ਦਾ ਸ਼ਿਕਾਰ ਹੁੰਦੀ ਹੈ ਤਾਂ ਸਾਡਾ ਸਮਾਜ ਉਸ ਔਰਤ ਨੂੰ ਹੀ ਘ੍ਰਿਣਾ ਦੀ ਨਜਰ ਨਾਲ ਦੇਖਦਾ ਹੈ ।ਇਹ ਸਾਡੇ ਸਮਾਜ ਦੀ ਬਿਮਾਰ ਮਾਨਸਿਕਤਾ ਹੈ ਜੋ ਇਸ ਜੁਰਮ ਨੂੰ ਬੜਾਵਾ ਦਿੰਦੀ ਹੈ ।ਅੱਜ ਭਾਰਤ ਅੰਦਰ ਬਲਾਤਕਾਰ ਜਿਹੇ ਅਪਰਾਧ ਲਈ ਸਖਤ ਕਾਨੂੰਨ ਬਣਾਉਣ ਦੀ ਬਹੁਤ ਜਰੂਰਤ ਹੈ । ਸਭ ਤੋ ਜਿਆਦਾ ਜਰੂਰਤ ਹੈ ਕਿ ਇਹ ਕਾਨੂੰਨ ਲਾਗੂ ਵੀ ਹੋਣ ਨਾ ਕਿ ਸਿਰਫ ਕਾਗਜਾ ਤੱਕ ਹੀ ਸੀਮਿਤ ਰਹਿਣ । ਬਲਾਤਕਾਰ ਦੇ ਅਪਰਾਧ ਦੀ ਸੁਣਵਾਈ ਪਹਿਲ ਦੇ ਆਧਾਰ ਤੇ ਹੋਵੇ ਅਤੇ ਦੋਸ਼ੀ ਨੂੰ ਫਾਂਸੀ ਤੋਂ ਘੱਟ ਸਜਾ ਨਾ ਹੋਵੇ ਤਾ ਕਿ ਇਨ੍ਹਾ ਦਰਿੰਦਿਆਂ ਨੂੰ ਵੀ ਪਤਾ ਚਲੇ ਕਿ ਇਕ ਔਰਤ ਦੀ ਇੱਜਤ ਦੀ ਕੀਮਤ ਕੀ ਹੈ।
ਅੱਜ ਲੋੜ ਹੈ ਔਰਤ ਨੂੰ ਆਪਣੇ ਆਪ ਨੂੰ ਜਾਨਣ ਦੀ । ਅਪਣੇ ਅੰਦਰਲੇ ਹੌਸਲੇ ਅਤੇ ਹਿੰਮਤ ਨੂੰ ਪਹਿਚਾਨਣ ਦੀ । ਜੋ ਔਰਤ ਨੋ ਮਹੀਨੇ ਤੱਕ ਇਕ ਅੰਸ਼ ਨੂੰ ਆਪਣੀ ਕੁੱਖ ਅੰਦਰ ਰੱਖ ਕੇ ਇਸ ਧਰਤੀ ਤੇ ਜੀਵਨ ਸੰਭਵ ਬਣਾ ਸਕਦੀ ਹੈ , ਉਹ ਔਰਤ ਆਪਣੀ ਹੋਂਦ ਲਈ , ਆਪਣੇ ਵਜੂਦ ਲਈ ਕਿਉਂ ਨਹੀ ਲੜ ਸਕਦੀ । ਔਰਤ ਜਾਤ ਨੂੰ ਖੁਦ ਇਹ ਸਮਝਣਾ ਪਵੇਗਾ ਕਿ ਜੇਕਰ ਉਹ ਮਰੀਅਮ ਹੈ ਤਾਂ ਉਹ ਰਾਣੀ ਝਾਂਸੀ ਵੀ ਹੈ । ਔਰਤ ਨੂੰ ਸਿਰਫ ਵਸਤੂ ਸਮਝਣ ਵਾਲੇ ਇਸ ਸਮਾਜ ਨੂੰ ਸਮਝਾਉਣਾ ਪਵੇਗਾ ਕਿ ਔਰਤ ਕੋਈ ਕਠਪੁੱਤਲੀ ਨਹੀ ਹੈ ਜਿਸਨੂੰ ਜਿਸ ਤਰ੍ਹਾਂ ਚਾਹਿਆ ਨਚਾ ਲਿਆ । ਔਰਤ ਅੰਦਰ ਵੀ ਜਾਨ ਹੈ , ਉਸਨੂੰ ਵੀ ਦਰਦ ਹੁੰਦਾ ਹੈ ,ਉਸਦੀਆਂ ਵੀ ਸੱਧਰਾਂ ਹਨ। ਔਰਤ ਮਰਦ ਦੇ ਪੈਰ ਦੀ ਜੁੱਤੀ ਨਹੀ ਸਗੋਂ ਸਿਰ ਦਾ ਤਾਜ ਹੁੰਦੀ ਹੈ ।
ਔਰਤ ਨੂੰ ਵਸਤੂ ਸਮਝਣ ਵਾਲਿਆ
ਤੂੰ ਵੀ ਤਾ ਕਿਸੇ ਔਰਤ ਦਾ ਜਾਇਆ ਏ
ਕਿਤੇ ਔਰਤ ਬਣ ਕੇ ਤਾ ਦੇਖ
ਅਸੀ ਕਿੰਨਾ ਦਰਦ ਹੰਢਾਇਆ ਏ ।
ਜਸਪ੍ਰੀਤ ਕੌਰ ਸੰਘਾ
ਪਿੰਡ – ਤਨੂੰਲੀ
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ