Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕੋਲਡ ਡ੍ਰਿੰਕਸ ਦੇ ਜ਼ਿਆਦਾ ਸੇਵਨ ਨਾਲ ਹੋ ਸਕਦੀਆਂ ਹਨ ਕੈਂਸਰ ਸਣੇ ਇਹ ਬੀਮਾਰੀਆਂ
ਕੋਲਡ ਡ੍ਰਿੰਕਸ ਪੀਣੀ ਤਾਂ ਹਰ ਕਿਸੇ ਨੂੰ ਪੰਸਦ ਹੁੰਦੀ ਹੈ ਪਰ ਇਹ ਤੁਹਾਡੀ ਸਿਹਤ 'ਤੇ ਵੀ ਭਾਰੀ ਪੈ ਸਕਦੀ ਹੈ। ਕੋਲਡ ਡ੍ਰਿੰਕਸ ਹੋਵੇ ਜਾਂ ਫਿਰ ਸਾਫਟ ਡ੍ਰਿੰਕਸ ਦੋਵੇਂ ਹੀ ਸਿਹਤ ਨੂੰ ਬਰਾਬਰ ਨੁਕਸਾਨ ਪਹੁੰਚਾਉਂਦੇ ਹਨ। ਇਸ 'ਚ ਕੈਂਸਰ, ਡਾਈਬਿਟੀਜ਼, ਮੋਟਾਪਾ ਅਤੇ ਹਾਰਟ ਅਟੈਕ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇੰਨਾ ਹੀ ਨਹੀਂ ਹਾਲ ਹੀ 'ਚ ਕੀਤੀ ਗਈ ਰਿਸਰਚ ਮੁਤਾਬਕ ਕੋਲਡ ਡ੍ਰਿੰਕਸ ਪੀਣ ਨਾਲ ਕਿਡਨੀ 'ਤੇ ਅਸਰ ਪੈਂਦਾ ਹੈ, ਜਿਸ ਨਾਲ ਪੱਥਰੀ ਅਤੇ ਕਿਡਨੀ ਫੇਲ ਹੋਣ ਦਾ ਖਤਰਾ ਕਾਫੀ ਹੱਦ ਤੱਕ ਵੱਧ ਜਾਂਦਾ ਹੈ।
ਕਿਉਂ ਨੁਕਸਾਨਦੇਹ ਹੈ ਸਾਫਟ ਡ੍ਰਿਕੰਸ?
ਸਾਫਟ ਡ੍ਰਿੰਕਸ 'ਚ ਕਲਰ ਕੈਮੀਕਲਸ, ਕੈਫੀਨ ਅਤੇ ਐਸਪਾਰਟੇਮ ਸ਼ਾਮਲ ਹੁੰਦਾ ਹੈ। 350 ਐੱਮ. ਐੱਲ, ਕੋਲਡ ਡ੍ਰਿੰਕਸ 'ਚ ਲਗਭਗ 10 ਚਮਚੇ ਖੰਡ ਦੇ ਬਰਾਬਰ ਮਿੱਠਾ ਹੁੰਦਾ ਹੈ। ਇਸ ਦੇ ਨਾਲ ਹੀ ਇਸ 'ਚ ਵਾਧੂ ਆਰਟੀਫੀਸ਼ੀਅਲ ਸਵੀਟਨਰਸ ਵੀ ਸ਼ਾਮਲ ਹੁੰਦਾ ਹੈ ਜੋ ਕਈ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸ ਦੇ ਸੇਵਨ ਨਾਲ ਡਾਈਬਿਟੀਜ਼ ਤੋਂ ਇਲਾਵਾ ਕਈ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਕੋਲਡ ਡ੍ਰਿੰਕਸ ਪੀਣ ਦੇ ਨੁਕਸਾਨ
ਕੋਲਡ ਡ੍ਰਿਕੰਸ 'ਚ ਕਲਰ ਲੈਣ ਵਾਲੇ ਕਈ ਕੈਮੀਕਲਸ ਅਤੇ ਅਮੋਨੀਅਮ ਕੰਪਾਊਂਡਸ ਮਿਲਾਏ ਜਾਂਦੇ ਹਨ। ਇਸ 'ਚ ਅਮੋਨੀਅਮ ਕੰਪਾਊਂਡਸ, ਸਲਫਾਈਟਸ ਅਤੇ ਖੰਡ ਨੂੰ ਮਿਕਸ ਕਰਕੇ ਕਈ ਅਜਿਹੇ ਰਸਾਇਣ ਬਣਦੇ ਹਨ ਜੋ ਲੀਵਰ ਅਤੇ ਕੈਂਸਰ ਲਈ ਜ਼ਿੰਮੇਵਾਰ ਹਨ। ਇੰਨਾ ਹੀ ਨਹੀਂ ਸੋਫਟ ਡ੍ਰਿੰਕਸ ਦਾ ਸੇਵਨ ਕਰਨ ਵਾਲੇ ਪੁਰਸ਼ਾਂ 'ਚ ਪ੍ਰੋਸਟੇਟ ਕੈਂਸਰ ਹੋਣ ਦਾ ਸ਼ੱਕ 40 ਫੀਸਦੀ ਤੱਕ ਵੱਧ ਜਾਂਦਾ ਹੈ।
ਕੋਲਡ ਡ੍ਰਿੰਕਸ ਵਧਾਉਂਦੀ ਹੈ ਭਾਰ ਵੱਧ ਖੰਡ ਵਾਲੇ ਪਦਾਰਥ, ਜਿਵੇਂ ਸੋਡਾ ਆਦਿ ਮੋਟਾਪੇ ਦਾ ਵੱਡਾ ਕਾਰਨ ਹਨ। ਕਰੀਬ 600 ਮਿਲੀਲੀਟਰ ਸੋਡੇ 'ਚ 240 ਕੈਲੋਰੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ ਇਕ ਕੈਨ ਕੋਲਡ ਡ੍ਰਿੰਕਸ ਜਾਂ ਸਾਫਟ ਡ੍ਰਿੰਕ ਪੀਂਦੇ ਹੋ ਤਾਂ ਸਾਲ ਭਰ 'ਚ ਤੁਹਾਡਾ ਭਾਰ ਸਾਢੇ 14 ਪਾਊਂਡ ਯਾਨੀ ਕਰੀਬ ਸਾਢੇ 6 ਕਿਲੋਮੀਟਰ ਤੱਕ ਵੱਧ ਸਕਦਾ ਹੈ। ਹਾਰਟ ਅਟੈਕ
ਸਟਡੀ ਦੇ ਮੁਤਾਬਕ ਜੋ ਔਰਤਾਂ ਹਫਤੇ 'ਚ 2 ਜਾਂ ਜ਼ਿਆਦਾ ਵਾਰ ਸੋਡਾ ਪੀਂਦੀਆਂ ਹਨ, ਉਸ 'ਚ ਹਾਰਟ ਅਟੈਕ ਦਾ ਖਤਰਾ ਕੋਲਡ ਡ੍ਰਿੰਕਸ ਨਾ ਪੀਣ ਵਾਲੀਆਂ ਔਰਤਾਂ ਦੀ ਤੁਲਨਾ 'ਚ 2 ਗੁਣਾ ਜ਼ਿਆਦਾ ਹੁੰਦਾ ਹੈ। ਇਹ ਸਟਡੀ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ 'ਤੇ ਕੀਤੀ ਗਈ ਹੈ।
ਟਾਈਟ-2 ਡਾਈਬਿਟੀਜ਼
ਰੋਜ਼ਾਨਾ ਕੋਲਡ ਡ੍ਰਿੰਕਸ ਪੀਣ ਨਾਲ ਟਾਈਪ-2 ਡਾਈਬਿਟੀਜ਼ ਦਾ ਖਤਰਾ ਵੀ ਕਈ ਗੁਣਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਕੋਲਡ ਡ੍ਰਿੰਕਸ 'ਚ ਖੰਡ ਦੀ ਮਾਤਰ ਜ਼ਿਆਦਾ ਹੋਣ ਕਰਕੇ ਲੀਵਰ ਦੀਆਂ ਬੀਮਾਰੀਆਂ ਹੋਣ ਦਾ ਵੀ ਖਤਰਾ ਵੱਧ ਜਾਂਦਾ ਹੈ।
ਦੰਦਾਂ ਨੂੰ ਨੁਕਸਾਨ
ਇਸ ਦਾ ਵੱਧ ਸੇਵਨ ਕਰਨ ਨਾਲ ਸਰੀਰ 'ਚ ਐਸਿਡ ਲੈਵਲ ਕਾਫੀ ਵੱਧ ਜਾਂਦਾ ਹੈ, ਜਿਸ ਦਾ ਅਸਰ ਸਿਹਤ ਦੇ ਨਾਲ-ਨਾਲ ਦੰਦਾਂ 'ਤੇ ਵੀ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਦੰਦਾਂ 'ਚ ਦਰਦ, ਸੜਨ ਅਤੇ ਕੈਵਿਟੀ ਹੋਣ ਦਾ ਸ਼ੱਕ ਵੀ ਵੱਧ ਜਾਂਦਾ ਹੈ।
ਸਿਰਦਰਦ ਅਤੇ ਮਾਈਗ੍ਰੇਨ
ਇਸ 'ਚ ਮੌਜੂਦ ਆਰਟੀਫੀਸ਼ਅਲ ਸਵੀਟਨਰਸ ਨਾਲ ਸਿਰਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਹੁੰਦੀ ਹੈ। ਰਿਸਰਚ ਮੁਤਾਬਕ ਇਸ 'ਚ ਮੌਜੂਦ ਆਰਟੀਫੀਸ਼ੀਅਲ ਸਵੀਟਨਰਸ ਮਾਨਸਿਕ ਸਮੱਸਿਆਵਾਂ ਦਾ ਕਾਰਕ ਵੀ ਬਣ ਸਕਦੇ ਹਨ। ਗਠੀਏ ਦੀ ਸਮੱਸਿਆ
ਹੈਲਥ ਸਟਡੀ ਦੇ ਮੁਤਾਬਕ ਇਸ ਸ਼ੂਗਰ ਡ੍ਰਿੰਕ ਰੋਜ਼ਾਨਾ ਪੀਣ ਨਾਲ ਗਠੀਏ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਜਦੋਂ ਸਰੀਰ 'ਚ ਯੂਰਿਕ ਐਸਿਡ ਜਮਾ ਹੋ ਜਾਂਦਾ ਹੈ ਤਾਂ ਇਸ ਨਾਲ ਜੋੜਾਂ 'ਚ ਦਰਦ , ਸੋਜ ਅਤੇ ਸੜਨ ਪੈਣ ਲੱਗ ਜਾਂਦੀ ਹੈ। ਇਸ 'ਚ ਸੋਧ 'ਚ 22 ਸਾਲਾਂ ਤੱਕ 80 ਹਜ਼ਾਰ ਔਰਤਾਂ ਦਾ ਮੁੱਲਾਂਕਣ ਕੀਤਾ ਗਿਆ। ਕਿਡਨੀ ਲਈ ਖਤਰਨਾਕ
ਕੋਲਡ ਡ੍ਰਿੰਕਸ ਦਾ ਸੇਵਨ ਕਿਡਨੀ ਲਈ ਵੀ ਨੁਕਸਾਨਦੇਹ ਹੁੰਦਾ ਹੈ। ਕੋਲਡ ਡ੍ਰਿੰਕਸ 'ਚ ਐਸੀਡਿਕ ਲਿਕੁਅਡ ਅਤੇ ਫਾਸਫੋਰਿਕ ਐਸਿਡ ਹੁੰਦੀ ਹੈ, ਜਿਸ ਨਾਲ ਤੁਹਾਡਾ ਸਿਸਟਮ ਕੁਝ ਘੰਟਿਆਂ ਲਈ ਰੁਕ ਜਾਂਦਾ ਹੈ। ਰਿਸਰਚ ਮੁਤਾਬਕ ਜ਼ਿਆਦਾ ਕੋਲਡ ਡ੍ਰਿੰਕਸ ਪੀਣ ਨਾਲ ਕਿਡਨੀ 'ਤੇ ਅਸਰ ਪੈਂਦਾ ਹੈ, ਜਿਸ ਨਾਲ ਪੱਥਰੀ ਅਤੇ ਕਿਡਨੀ ਫੇਲ ਹੋਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback