Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸੰਸਦ ਚ ਲੋਕ ਸਭਾ ਹਲਕਾ ਸ਼ੀ੍ ਫਤਹਿਗੜ ਸਾਹਿਬ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ --ਗੁਰਪਰੀਤ ਧਰਮਸੋਤ
ਸੰਸਦ ਚ ਲੋਕ ਸਭਾ ਹਲਕਾ ਸ਼ੀ੍ ਫਤਹਿਗੜ ਸਾਹਿਬ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ --ਗੁਰਪਰੀਤ ਧਰਮਸੋਤ
============================ ਕਿਹਾ-ਰੱਬ ਨੇ ਮੌਕਾ ਬਖਸ਼ਿਅਾ ਤਾਂ ਹਲਕੇ ਨੂੰ ਅਾਈ. ਟੀ. ਹੱਬ ਬਨਾਵਾਂਗਾ
================
ਵਿਰੋਧੀਅਾਂ ਕੋਲ ਕੋਈ ਏਜੰਡਾ ਨਹੀਂ,ਅਾਪਣੀ ਅਾਪਣੀ ਵਜਾ ਰਹੇ ਹਨ, ਡਫਲੀ
================
ਭਾਜਪਾ ਲੋਕ ਕਸਵੱਟੀ ਤੇ ਖਰੀ ਨਹੀ ੳੁਤੱਰ ਸਕੀ,ਨਰਿੰਦਰ ਮੋਦੀ ਫੇਲ ਪ੍ਧਾਨ ਮੰਤਰੀ ਸਾਬਤ ਹੋਏ
================
'ਪੰਜਾਬ ਮਿਸ਼ਨ 2019' ਸੂਬੇ ਦੀਅਾਂ ਸਾਰੀਅਾਂ 13 ਸੀਟਾਂ ਜਿੱਤਣਾ
================
ਅਸੀਂ ਰਾਹਾਂ ਤੇ ਨਹੀ ਤੁਰਦੇ...
ਜਿਥੇ ਤੁਰਦੇ ਅਾਂ ,ਰਾਹ ਬਣ ਜਾਂਦੇ ਨੇ....
ਇਹ ਸ਼ਬਦ ਹੂ ਬ ਹੂ ਢੁੱਕਦੇ ਹਨ, ਨੌਜਵਾਨ ਨੇਤਾ ਗੁਰਪਰੀਤ ਸਿੰਘ ਧਰਮਸੋਤ ੳੁੱਤੇ|ਜਿਨਾਂ ਨੇ ਬਹੁਤ ਥੋੜੇ ਵਕਫੇ਼ ਚ ਲੋਕ ਸਭਾ ਹਲਕਾ ਸ਼ੀ੍ ਫਤਹਿਗੜ ਦੇ ਸਿਅਾਸੀ ਪਿੜ ਚ ਅਾਪਣੀਅਾਂ ਅਜਿਹੀਅਾਂ ਨਿਵੇਕਲੀਅਾਂ ਪੈੜਾਂ ਪਾਈਅਾਂ, ਜਿਨਾਂ ਸਦਕਾ ਇਹ ਨੌਜਵਾਨ ਲੋਕ ਸਭਾ ਹਲਕੇ ਚ ਪੈਂਦੇ 9 ਵਿਧਾਨ ਸਭਾ ਹਲਕਿਅਾਂ ਅਮਲੋਹ,ਸਰਹਿੰਦ ਬਸੀ, ਪਠਾਨਾ,ਖੰਨਾ,ਸਮਰਾਲਾ,ਪਾਇਲ,ਸਾਹਨੇਵਾਲ,ਰਾਏਕੋਟ ਤੇ ਅਮਰਗੜ ਚ ਅਾਪਣੀ ਸਿਅਾਸੀ ਪੈਂਹਠ ਬਨਾੳੁਣ ਚ ਸਫਲ ਰਿਹਾ|ਇਹੀ ਵਜਾ ਹੈ ਕਿ ਪੰਜਾਬ ਦੇ ਕੈਬਨਿਟ ਵਜ਼ੀਰ ਸਰਦਾਰ ਸਾਧੂ ਸਿੰਘ ਦਾ ਇਹ ਫਰਜੰਦ ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀ|ਕਿੳੁਕਿ 2014 ਦੀਅਾਂ ਲੋਕ ਸਭਾ ਚੋਣਾਂ ਚ ਅਾਪਣੇ ਪਿਤਾ ਸਰਦਾਰ ਸਾਧੂ ਸਿੰਘ ਧਰਮਸੋਤ ਦੀ ਲੋਕ ਸਭਾ ਇਲੈਕਸ਼ਨ ਦੀ ਕਮਾਂਡ ਸਚਾਰੂ ਢੰਗ ਨਾਲ ਚਲਾੳੁਣ ਚ ਗੁਰਪਰੀਤ ਸਿੰਘ ਧਰਮਸੋਤ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ ਤੇ ਇਸ ਕਰਕੇ ੳੁਹ ਲੋਕ ਸਭਾ ਹਲਕਾ ਸ਼ੀ੍ ਫਤਹਿਗੜ ਸਾਹਿਬ ਦੇ ਧਰਾਤਲ ਤੋਂ ਬਾਖੂਬੀ ਨਾਲ ਵਾਕਫ ਹੈ| ਜਿਸ ਦਾ ਇਸ ਨੌਜਵਾਨ ਨੂੰ ਖੂਬ ਸਿਅਾਸੀ ਲਾਭ ਮਿਲ ਸਕਦਾ ਹੈ| ਪੰਜਾਬ ਕਾਂਗਰਸ ਚ ਜਨਰਲ ਸਕੱਤਰ ਵੱਜੋਂ ਕਾਰਜਸ਼ੀਲ ਗੁਰਪਰੀਤ ਧਰਮਸੋਤ ਬੇਸ਼ੱਕ ਜਿਅਾਦਾ ਵਕਤ ਅਮਲੋਹ ਤੇ ਨਾਭਾ ਦੇ ਪਾਰਟੀ ਵਰਕਰਾਂ ਨੂੰ ਦਿੰਦੇ ਹਨ |ਪਰ ੳੁਹ ਲੋਕ ਸਭਾ ਹਲਕਾ ਸ਼ੀ੍ ਫਤਹਿਗੜ ਸਾਹਿਬ ਤੇ ਪੰਜਾਬ ਦੇ ਵੱਖ ਵੱਖ ਜਿਲਿਅਾਂ ਚੋ ਅਾੳੁਣ ਵਾਲੇ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਦੇ ਕੰਮਾਕਾਰਾਂ ਨੂੰ ਵੀ ਪੂਰੀ ਤਰਜੀਹ ਦਿੰਦੇ ਹਨ|ਏਸੇ ਕਰਕੇ ੳੁਨਾਂ ਦੀ ਦਿਖ ਇੱਕ ਸਾੳੂ ਤੇ ਇਮਾਨਦਾਰ ਅਾਗੂ ਵਾਲੀ ਹੈ| ਸ਼ੀ੍ ਰਾਹੁਲ ਗਾਂਧੀ ਦੀ ਦੇਸ਼ ਦੇ ਨੌਜਵਾਨਾ ਦੇ ੳੁੱਜਲ ਭਵਿੱਖ ਲਈ ੳੁਸਾਰੂ, ਡੂੰਘੀ ਤੇ ਨਿੱਘਰ ਸੋਚ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਵਿਕਾਸ ਲਈ ਪੁੱਟੇ ਜਾ ਰਹੇ ਮਜਬੂਤ ਕਦਮਾਂ ਦੇ ਹਾਮੀ ਇਸ ਨੌਜਵਾਨ ਨੇਤਾ ਨਾਲ ਲੋਕ ਸਭਾ ਚੋਣਾਂ ਤੇ ਪੰਜਾਬ ਦੇ ਭਖਦੇ ਸਿਅਾਸੀ ਮਸਲਿਅਾਂ ਨੂੰ ਲੈ ਕਿ ਪ੍ਸਿੱਧ ਲੇਖਕ ਅਜੀਤ ਖੰਨਾ ਨੇ ਖਾਸ ਗੱਲਬਾਤ ਕੀਤੀ |ਜਿਸ ਨੂੰ ਖੁੱਲੀ ਸੋਚ ਦੇ ਇਸ ਅੰਕ ਚ ਪ੍ਕਾਸ਼ਿਤ ਕਰਕੇ ਅਸੀਂ ਅਾਪਣੇ ਪਾਠਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ|
ਸਵਾਲ:ਗੁਰਪੀਤ , ਤੁਸੀ ਅਾਪਣੇ ਸਿਅਾਸੀ ਕੈਰੀਅਰ ਦੀ ਸ਼ੁਰੂਅਾਤ ਬਾਰੇ ਦੱਸੋ ਥੋੜਾ ?
ਜਵਾਬ:ਮੇਰੇ ਫਾਦਰ ਸਾਹਿਬ 25 ਸਾਲਾਂ ਤੋ ਵਿਧਾਇਕ ਚੁਣੇ ਅਾਂੳੁਦੇ ਹਨ ਤੇ ੳੁਹ ਪਹਿਲਾਂ ਪੰਜਾਬ ਦੇ ਖੇਡ ਮੰਤਰੀ ਤੇ ਫਿਰ ਪਾਰਲੀਮਾਨੀ ਸਕੱਤਰ ਵੀ ਰਹਿ ਚੁੱਕੇ ਹਨ ਅਤੇ ਅੱਜ ਕਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਜੰਗਲਾਤ ਮੰਤਰੀ ਹਨ|ਜਿਸ ਕਰਕੇ ਸਿਅਾਸਤ ਦਾ ੳੂੜਾ ਅੈੜਾ ਘਰ ਤੋਂ ਹੀ ਸਿਖਿਅਾ ਤੇ ਯੂਥ ਕਾਂਗਰਸ ਚ ਵੱਖ ਵੱਖ ਜਿਮੇਵਾਰੀਅਾਂ ਨਿਭਾਂੳੁਦਿਅਾਂ ਪਾਰਟੀ ਗਤੀਵਿਧੀਅਾਂ ਤੇ ਲੋਕ ਸੇਵਾ ਚ ਹਮੇਸ਼ਾਂ ਵੱਧ ਚੜ ਕਿ ਭਾਗ ਲਿਅਾ
ਸਵਾਲ:ਮੌਜੂਦਾ ਸਮੇ ਚ ਪਾਰਟੀ ਦੀ ਕਿਹੜੀ ਜਿਮੇਵਾਰੀ ਨਿਭਾਅਾ ਰਹੇ ਹੋ|
ਜਵਾਬ:ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵੱਜੋਂ ਕਾਰਜਸ਼ੀਲ ਹਾਂ|
ਸਵਾਲ:ਕੈਪਟਨ ਸਰਕਾਰ ਦੀ ਕਾਰਗੁਜਾਰੀ ਨਾਲ ਕਿੰਨੇ ਪ੍ਤੀਸ਼ਤ ਇਤਫਾਕ ਰੱਖਦੇ ਹੋ|
ਜਵਾਬ:ਹੰਡਰੱਡ ਪਰਸੈਂਟ|ਕਿੳੁਕਿ ਜੋ ਵਾਅਦੇ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਸਨ| ੳੁਹ ਪੜਾਅਾਵਾਰ ਪੂਰੇ ਕੀਤੇ ਜਾ ਰਹੇ ਹਨ| ਜਿੱਦਾਂ ਕਿਸਾਨਾ ਦੀ ਕਰਜ਼ਾ ਮਾਫੀ,ਪੈਨਸ਼ਨ ਸਕੀਮ ਚ ਵਾਧਾ,ਦਲਿੱਤਾਂ ਲਈ 50 ਹਜਾਰ ਤੱਕ ਦੀ ਕਰਜਾ ਮਾਫੀ,ਮੁਲਾਜਮਾਂ ਨੂੰ ਡੀ ਏ ਦੀਅਾਂ ਕਿਸ਼ਤਾਂ,ੳੁਦਯੋਗਾਂ ਲਈ ਸਸਤੀ ਬਿਜਲੀ ਅਤੇ ਖੇਤੀ ਰਹਿਤ ਕਿਸਾਨ ਮਜਦੂਰਾਂ ਦੀ ਕਰਜਾ ਮਾਫੀ ਵਰਗੇ ਲੋਕ ਹਿੱਤੂ ਫੈਸਲੇ ਅਹਿਮ ਹਨ|ਜਿਨਾ ਨੂੰ ਪੂਰਾ ਕੀਤਾ ਗਿਅਾ|
ਸਵਾਲ:ਵਿਰੋਧੀ ਕਹਿੰਦੇ ਹਨ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਤੇ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ| ਵਿਰੋਧੀ ਧਿਰ ਦੇ ਇਨਾਂ ਬਿਅਾਨਾਂ ਚ ਕਿੰਨੀ ਸਚਾਈ ਹੈ?
ਜਵਾਬ:ਵਿਰੋਧੀਅਾਂ ਦੀ ਬਿਅਾਨਬਾਜੀ ਝੂਠ ਦਾ ਪੁਲੰਦਾ ਹੈ| ਜਿਸ ਵਿੱਚ ੳੁੱਕਾ ਸਚਾਈ ਨਹੀਂ|ਕੈਪਟਨ ਸਰਕਾਰ ਦੀ 2 ਸਾਲਾਂ ਦੀ ਕਾਰਗੁਜਾਰੀ ਦੌਰਾਨ ਜੋ ਵਾਅਦੇ ਪੂਰੇ ਕੀਤੇ ਗਏ ਹਨ, ਮੈ ਤੁਹਾਨੂੰ ੳੁਹ ਪਹਿਲਾਂ ਹੀ ਦਸ ਚੁੱਕਾਂ ਹਾਂ |ਇਸ ਤੋ ਬਿਨਾ ਸ਼ੀ੍ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਤੇ ਹੋਰ ਧਾਰਮਿਕ ਗ੍ੰਥਾਂ ਦੀ ਬੇਅਦਬੀ ਦੇ ਮਾਮਲਿਅਾਂ ਦੀ ਜਾਂਚ ਕਰਵਾੳੁਣ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬੈਠਾ ਕਿ ਰਿਪੋਰਟ ਪਿੱਛੋਂ ਸਿਟ ਦਾ ਗਠਨ ਕੀਤਾ ਹੋਇਅਾ ਹੈ ਤੇ ਦੋਸ਼ੀਅਾਂ ਨੂੰ ਫੜ ਕਿ ਸਲਾਖਾਂ ਪੁੱਛੇ ਡੱਕਿਅਾ ਜਾ ਰਿਹਾ ਹੈ |ਇਸ ਤੋ ਬਿਨਾ ਅਕਾਲੀ ਭਾਜਪਾ ਸਰਕਾਰ ਚ ਕੀਤੇ ਗਏ ਝੂਠੇ ਪਰਚਿਅਾਂ ਦੀ ਨਿਰਪੱਖ ਜਾਂਚ ਲਈ ਵੀ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਅਾਪਣਾ ਕੰਮ ਕਰ ਰਿਹਾ ਹੈ|ਸ਼ਿਫਾਰਸ਼ ਦੇ ਅਧਾਰ ਤੇ ਜੋ ਝੂਠੇ ਪਰਚੇ ਹਨ |ੳੁਹ ਰੱਦ ਕੀਤੇ ਜਾ ਰਹੇ ਹਨ|ਬਾਕੀ ਜਨਤਾ ਨੇ ਪੰਜ ਸਾਲ ਵਾਸਤੇ ਚੁਣਿਅਾ ਤੇ ਹਾਲੇ ਤਿੰਨ ਵਰੇ ਰਹਿੰਦੇ ਹਨ |ਇਸ ਲਈ ਕੈਪਟਨ ਸਰਕਾਰ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ|ਜਿੳੁਂ ਜਿੳੁਂ ਖਜ਼ਾਨੇ ਦੀ ਹਾਲਤ ਸੁਧਰ ਰਹੀ ਹੈ ਲੋਕਾਂ ਨਾਲ ਕੀਤੀ ਕਮਿਟਮੈਂਟ ਪੂਰੀ ਕੀਤੀ ਜਾ ਰਹੀ ਹੈ|
ਸਵਾਲ:ਨੌਜਵਾਨਾ ਨੂੰ ਸਮਾਰਟ ਫੋਨ ਦਿੱਤੇ ਜਾਣ ਦੇ ਵਾਅਦੇ ਦਾ ਕੀ ਬਣਿਅਾ ?
ਜਵਾਬ:ਟੈਂਡਰ ਹੋ ਚੁੱਕਾ ਹੈ ਤੇ ਪੈਸਾ ਖਜ਼ਾਨੇ ਚ ਰਾਖਵਾਂ ਰੱਖਿਅਾ ਹੋਇਅਾ ਹੈ| ਬਸ ਜਲਦ ਹੀ ਨੌਜਵਾਨਾ ਨੂੰ ਸਮਾਰਟ ਫੋਨ ਦੇ ਦਿੱਤੇ ਜਾਣਗੇ|
ਸਵਾਲ: ਵਿਰੋਧੀ ਸਵਾਲ ਚੁੱਕ ਰਹੇ ਹਨ ਕਾਗਰਸ ਨੇ ਹਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀ ਦਿੱਤੀ ਗਈ |ਕੀ ਕਹਿਣਾ ਚਾਹੋਗੇ ?
ਜਵਾਬ:ਹਰ ਘਰ ਨੌਕਰੀ ਪ੍ਰੋਗਰਾਮ ਤਹਿਤ ਹੁਣ ਤੱਕ ਕੈਪਟਨ ਸਰਕਾਰ 6 ਲੱਖ ਤੋਂ ੳੁਪਰ ਨੌਜਵਾਨਾ ਨੂੰ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਅਾਂ ਦੇ ਚੁੱਕੀ ਹੈ ਤੇ ਨੌਕਰੀਅਾਂ ਦੇਣ ਦਾ ਇਹ ਸਿਲਸਲਾ ਨਿਰੰਤਰ ਜਾਰੀ ਹੈ|ਪਰ ਪਤਾ ਨਹੀ ਅਪੋਜ਼ੀਸ਼ਨ ਲੀਡਰ ਕਿੳੁ ਝੂਠ ਬੋਲ ਰਹੇ ਹਨ|ਸਮਝ ਤੋਂ ਬਾਹਰ ਹੈ|
ਸਵਾਲ:ਜੇ ਪਾਰਟੀ ਹਾਈ ਕਮਾਂਡ ਤੁਹਾਨੂੰ ਲੋਕ ਸਭਾ ਹਲਕਾ ਸ਼ੀ੍ ਫਤਹਿਗੜ ਸਾਹਿਬ ਤੋਂ ੳੁਮੀਦਵਾਰ ਅੈਲਾਨ ਦੀ ਹੈ ਤਾਂ ਜਿੱਤਣ ੳੁਪਰੰਤ ਤੁਹਾਡੀ ਪਰਾਥਮਿਕਤਾ ਕੀ ਹੋਵੇਗੀ ?
ਜਵਾਬ: ਸਭ ਤੋਂ ਪਹਿਲੀ ਤਰਜੀਹ ਹਲਕੇ ਨੂੰ ਅਾਈ.ਟੀ ਹੱਬ ਬਣਾਇਅਾ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰੁਜਗਾਰ ਮਿਲ ਸਕੇ|ਅੈਮ ਪੀ ਲੈਂਡ ਫੰਡ ਦੁਅਾਰਾ ਲੋਕਾਂ ਦੇ ਜੀਵਨ ਪੱਧਰ ਨੂੰ ੳੁੱਚਾ ਚੁੱਕਣ ਵਾਸਤੇ ਪਿੰਡਾਂ ਤੇ ਸ਼ਹਿਰਾਂ ਦੀ ਨੁਹਾਰ ਬਦਲੀ ਜਾਵੇਗੀ |ਨੋਜਵਾਨਾਂ ਨੂੰ ਨਸ਼ਿਅਾਂ ਤੋਂ ਬਚਾੳੁਣ ਲਈ ਸਪੋਰਟਸ ਕਲੱਬਾਂ ਨੂੰ ਵੱਧ ਤੋ ਵੱਧ ਸਹੂਲਤਾਂ ਦਿੱਤੀਅਾਂ ਜਾਣਗੀਅਾਂ ਤੇ ਪਿੰਡਾਂ ਚ ਖੇਡ ਸਟੇਡੀਅਾਮ ੳੁਸਾਰੇ ਜਾਣਗੇ| ਚੰਗਾ ਕੰਮ ਕਰਨ ਵਾਲੀਅਾਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ |ਸਰਕਾਰੀ ਸਕੂਲਾਂ ਨੂੰ ਲੋੜੀਂਦੀਅਾਂ ਸਹੂਲਤਾਂ ਦਿੱਤੀਅਾਂ ਜਾਣਗੀਅਾਂ |ਮੁਕੱਦੀ ਗੱਲ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀ ਛੱਡੀ ਜਾਵੇਗੀ|
ਸਵਾਲ:ਪੰਜਾਬ ਚ ਕੀ ਸਮੀਕਰਨ ਰਹਿਣ ਦੀ ਸੰਭਾਵਨਾ ਹੈ ਤੇ ਕਾਂਗਰਸ ਦਾ ਮਿਸ਼ਨ 2019 ਕਿੰਨਾਂ ਸਕਸੈੱਸ ਰਹੇਗਾ ?
ਜਵਾਬ:ਸਥੀਤੀ ਬਿਲਕੁੱਲ ਸਾਫ ਹੈ |ਕਾਂਗਰਸ ਪੰਜਾਬ ਦੀਅਾਂ ਸਾਰੀਅਾਂ 13 ਸੀਟਾਂ ਵੱਡੇ ਇਮਾਰਜਨ ਨਾਲ ਜਿੱਤੇਗੀ|ਕੇਂਦਰ ਚ ਕਾਂਗਰਸ ਦੀ ਸਰਕਾਰ ਬਣੇਗੀ ਕਿੳੁਕੇ ਮੋਦੀ ਫੇਲ ਪ੍ਧਾਨ ਮੰਤਰੀ ਸਾਬਤ ਹੋਏ ਹਨ|
ਲੋਕ ਕੈਪਟਨ ਸਰਕਾਰ ਦੇ ਹੁਣ ਤੱਕ ਦੇ ਵਿਕਾਸ ਕੰਮਾਂ ਤੇ ਮੋਹਰ ਲਾੳੁਣਗੇ|ਦੂਸਰਾ ਵਿਰੋਧੀ ਪਾਰਟੀਅਾਂ ਲੋਕਾਂ ਚੋ ਅਾਪਣੀਅਾਂ ਸ਼ਾਖ ਗੁਅਾ ਚੁੱਕੀਅਾਂ ਹਨ|ਕਾਂਗਰਸ ਦਾ ਮਿਸ਼ਨ 2019ਪੂਰਾ ਕਾਮਯਾਬ ਹੋਵੇਗਾ ਕਿੳੁਕਿ ਲੋਕਾਂ ਨੂੁੰ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੇ ਕੰਮਕਾਜ ਤੇ ਪੂਰੀ ਤਸੱਲੀ ਹੈ|
ਸਵਾਲ:ਪੰਜਾਬ ਚ ਤੀਜਾ ਬਦਲ ਕੋਈ ਪ੍ਭਾਵ ਪਾ ਸਕੇਗਾ ?
ਜਵਾਬ: ਪੰਜਾਬ ਚ ਤੀਜਾ ਬਦਲ ਕੋਈ ਪ੍ਭਾਵ ਨਹੀ ਪਾ ਸਕੇਗਾ |ਕਿੳੁਕਿ ਵਿਰੋਧੀਅਾਂ ਕੋਲ ਕੋਈ ਏਜੰਡਾ ਨਹੀ ਤੇ ਨਾਂ ਇਨਾਂ ਦੀ ਸੋਚ ਇੱਕ ਹੈ|ਸਾਰੇ ਵੱਖਰੀ ਵੱਖਰੀ ਡਫਲੀ ਵਜਾ ਰਹੇ ਹਨ|ਅਾਪ ਦੇ ਕਈ ਧੜੇ ਬਣੇ ਹੋਏ ਹਨ ਤੇ ਅਕਾਲੀ ਦਲ ਅਾਪਣੀ ਹੋਂਦ ਬਚਾੳੁਣ ਚ ਲੱਗਾ ਹੋਇਅਾ ਹੈ|ਭਾਜਪਾ ਦਾ ਪੰਜਾਬ ਚ ਕੋਈ ਅਧਾਰ ਨਹੀ ਤੇ ਬਸਪਾ ਦਾ ਵੋਟ ਬੈਂਕ ਪਹਿਲਾਂ ਹੀ ਬਿਲਕੁੱਲ ਮਨਫੀ ਹੋ ਚੁੱਕਾ ਹੈ|ਜਿਸ ਕਰਕੇ ਕਾਂਗਰਸ ਦਾ 'ਪੰਜਾਬ ਮਿਸ਼ਨ 2019' ਕਲੀਨ ਸਵੀਪ ਹੋਵੇਗਾ|
ਅਾਖਰੀ ਸਵਾਲ :ਗੁਰਪਰੀਤ ਕੋਈ ਗੱਲ ਜੋ ਸੰਦੇਸ਼ ਦੇ ਰੂਪ ਚ ਲੋਕਾਂ ਨੂੰ ਕਹਿਣਾ ਚਹੁੰਦੇ ਹੋ ?
ਜਵਾਬ:ਬਸ ਇਹੀ ਕਿ, "ਅਾੳੁ ਸਾਡਾ ਪੰਜਾਬ, ਵਧਦਾ ਪੰਜਾਬ" ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਲੈ ਕਿ ਜਾਈਏ ਤੇ ਸੂਬੇ ਦੀ ਬਿਹਤਰੀ ਤੇ ਸਰਬੱਤ ਦੇ ਭਲੇ ਲਈ ਕੰਮ ਕਰੀਏ| ਦੂਸਰੀ ਗੱਲ ਇਹ ਕਿ ਨੌਜਵਾਨਾ ਨੂੰ ਨਸ਼ਿਅਾਂ ਤੋਂ ਦੂਰ ਰਹਿੰਦਿਅਾਂ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਚ ਯੋਗਦਾਨ ਪਾੳੁਣਾ ਚਾਹੀਦਾ ਹੈ|ਤੀਸਰਾ, ਦੇਸ਼ ਦੇ ਲੋਕਾਂ ਨੂੰ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਅਾਂ ਤੋਂ ਬਚਨ ਦੀ ਲੋੜ ਹੈ|ਕਿੳੁਕਿ ਨੋਟਬੰਦੀ ਤੇ ਜੀ.ਅੈਸ.ਟੀ ਨੇ ਦੇਸ਼ ਦਾ ਬਹੁਤ ਜਿਅਾਦਾ ਨੁਕਸਾਨ ਕੀਤਾ ਹੈ|ਜੋ ਪ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਹਿੱਤੂ ਨਾ ਹੋ ਕਿ ਨਿਜੀ ਹਿੱਤੂ ਫੈਸਲਾ ਸੀ|ਜਿਸ ਨੇ ਦੇਸ਼ ਦੀ ਅਾਰਥਿਕਤਾ ਨੂੰ ਭਾਰੀ ਢਾਹ ਲਾਈ ਹੈ|
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback