Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮੁੜ ਕੇ ਨਹੀਓ ਲੱਭਣਾ ਸਾਹਿਤਕ ਤੇ ਪਰਿਵਾਰਕ ਗੀਤਾਂ ਦਾ ਰਚੇਤਾ ਗੀਤਕਾਰ ਪਰਗਟ ਸਿੰਘ ਲਿੱਦੜਾਂ --- ਹਰਜਿੰਦਰ ਸਿੰਘ ਜਵੰਦਾ
ਮੁੜ ਕੇ ਨਹੀਓ ਲੱਭਣਾ ਸਾਹਿਤਕ ਤੇ ਪਰਿਵਾਰਕ ਗੀਤਾਂ ਦਾ ਰਚੇਤਾ ਗੀਤਕਾਰ ਪਰਗਟ ਸਿੰਘ ਲਿੱਦੜਾਂ
ਹਰਜਿੰਦਰ ਸਿੰਘ ਜਵੰਦਾ
-ਮਿੱਤਰਾਂ ਦਾ ਨਾਂ ਚੱਲਦਾ, ਇਸ ਨਿਰਮੋਹੀ ਨਗਰੀ ਦਾ ਮਾਏ ਮੋਹ ਨਾ ਆਵੇ, ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ, ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ, ਰੱਬੀ ਜਾਂ ਸਬੱਬੀ ਮੇਲ ਹੋਣ ਵੰਡੇ ਗਏ ਪੰਜਾਬ ਦੀ ਤਰ੍ਹਾਂ, ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਕੱਲੀ ਨਹੀਂਓ ਵਿਕੀ ਇਸ ਵਿਕੇ ਸੰਸਾਰ ਉੱਤੇ, ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਊ ਪ੍ਰਦੇਸ਼ੀ ਹੋਏ, ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆ ਚ ਕੀ ਰੱਖਿਆਂ ਸਮੇਤ ਪ੍ਰਸਿੱਧ ਗਾਇਕ ਹਰਜੀਤ ਹਰਮਨ ਦੀ ਆਵਾਜ਼ ਚ ਆਏ 100 ਤੋਂ ਵੱਧ ਗੀਤਾਂ ਦੇ ਲਿਖਾਰੀ ਉੱਘੇ ਗੀਤਕਾਰ ਪਰਗਟ ਸਿੰਘ ਲਿੱਦੜਾ ਦੀ ਪਿਛਲੇਂ ਦਿਨੀਂ ਹੋਈ ਬੇਵਕਤੀ ਮੌਤ ਨੇ ਸਮੁੱਚੇ ਸੰਗੀਤ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਊਕਿ ਉਸਦੇ ਲਿਖੇ ਗੀਤਾਂ ਵਿੱਚ ਹਮੇਸਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਝਲਕ ਹੁੰਦੀ ਸੀ ਜੋ ਕਿਸੇ ਵਿਰਲੇ ਗੀਤਕਾਰ ਦੇ ਹੀ ਹਿੱਸੇ ਆਉਦੀ ਹੈ।ਭਾਵੇਂ ਕਿ ਸੰਗੀਤਕਾਰ ਅਲੀ ਅਕਬਰ ਦੇ ਮਿਊਜ਼ਿਕ ਨਾਲ ਸਿੰਗਾਰੀ ਹਰਜੀਤ ਹਰਮਨ ਦੀ ਪਹਿਲੀ ਕੈਸਿਟ ਕੁੜੀ ਚਿਰਾਂ ਤੋਂ ਵਿਛੜੀ ਜੋ ਕਿ ਐਚ ਐਮ ਵੀ ਕੰਪਨੀ ਵਲੋਂ ਪਰਗਟ ਸਿੰਘ ਦੀ ਪੇਸ਼ਕਸ ਹੇਠ ਰਿਲੀਜ ਹੋਈ ਪਰ ਸੰਨ 2009 'ਚ ਜ਼ੰਜ਼ੀਰੀ ਕੈਸਿਟ ਤੋਂ ਲੈ ਕੇ ਪਰਗਟ ਸਿੰਘ ਉਨ੍ਹਾਂ ਦੀ ਮੌਤ ਤੱਕ ਗਾਇਕ ਹਰਜੀਤ ਹਰਮਨ, ਸੰਗੀਤਕਾਰ ਅਤੁੱਲ ਸ਼ਰਮਾਂ ਤੇ ਗੀਤਕਾਰ ਪ੍ਰਗਟ ਸਿੰਘ ਨੇ ਲਗਾਤਾਰ 19 ਸਾਲ ਭਰਾਵਾਂ ਦੇ ਤੌਰ ਤੇ ਵਿਚਰ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤ, ਸੰਗੀਤ ਅਤੇ ਆਵਾਜ਼ ਜਰੀਏ ਆਪਣੀ ਚੜ੍ਹਤ ਕਾਇਮ ਰੱਖੀ ਹੈ, ਪਰ ਅਣਹੋਣੀ ਮੌਤ ਨੇ ਪੰਜਾਬੀ ਦਾ ਇੱਕ ਹੋਣਹਾਰ ਵਧੀਆਂ ਲਿਖਾਰੀ ਸਾਡੇ ਤੋਂ ਸਦਾ ਲਈ ਖੋਹ ਲਿਆ। ਆਪਣੇ ਗੀਤਾਂ ਜਰੀਏ ਸਰਕਾਰਾਂ ਦੇ ਮਾੜੇ ਸਿਸਟਮ ਨੂੰ ਲਾਅਣਤਾਂ ਪਾਉਣ ਵਾਲੇ ਅਤੇ ਪਰਿਵਾਰਕ ਗੀਤਾਂ ਦੇ ਰਚੇਤਾ ਪਗਰਟ ਸਿੰਘ ਲਿੱਦੜਾ ਦੇ ਸੋਗ ਚ ਉਨ੍ਹਾਂ ਦੀ ਮੌਤ ਤੋਂ ਲੈ ਕੇ ਅੱਜ ਤੱਕ ਸ਼ੋਸ਼ਲ ਮੀਡੀਆ ਤੇ ਅਨੇਕਾਂ ਹੀ ਗਾਇਕਾਂ ਅਤੇ ਉਨ੍ਹਾਂ ਦੇ ਚਹੁੰਣ ਵਾਲਿਆਂ ਵਲੋਂ ਡੂਘੇ ਸ਼ਬਦਾਂ ਵਿੱਚ ਪੋਸਟਾਂ ਪਾ ਕੇ ਆਪਣੇ ਦੁੱਖ ਦਾ ਇਜਹਾਰ ਕੀਤਾ ਜਾ ਰਿਹਾ ਹੈ।ਉਨ੍ਹ੍ਹਾਂ ਦਾ ਸਪੁੱਤਰ ਸਟਾਲਿਨਵੀਰ ਸਿੰਘ ਜੋ ਇੱਕ ਵਧੀਆਂ ਵਿਡੀਓ ਡਾਇਰੈਕਟਰ ਦੇ ਤੌਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰ ਰਿਹਾ ਹੈ। ਇਸ ਦੁੱਖ ਦੀ ਘੜੀ ਵਿੱਚ ਪਾਰਲੀਮੈਂਟ ਮੈਂਬਰ ਭਗਵੰਤ ਮਾਨ, ਉਘੇ ਗਾਇਕ ਹਰਭਜਨ ਮਾਨ, ਰਵਿੰਦਰ ਗਰੇਵਾਲ, ਪ੍ਰੀਤ ਹਰਪਾਲ, ਸੁਰਜੀਤ ਖਾਨ, ਵੀਤ ਬਲਜੀਤ, ਗੁਰਵਿੰਦਰ ਬਰਾੜ, ਗਾਇਕਾ ਰੁਪਿੰਦਰ ਹਾਂਡਾ, ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ, ਬਲਕਾਰ ਸਿੱਧੂ, ਦੇਬੀ ਮਖਸੂਸਪੁਰੀ, ਮਿੰਟੂ ਧੂਰੀ, ਜਤਿੰਦਰ ਗਿੱਲ, ਦੋਗਾਣਾ ਜੋੜੀ ਦੀਪ ਢਿੱਲੋਂ-ਜੈਸਮੀਨ ਜੱਸੀ, ਗੁਰਕ੍ਰਿਪਾਲ ਸੂਰਾਪੁਰੀ, ਗੀਤਕਾਰ ਸਮਸ਼ੇਰ ਸੰਧੂ, ਬਚਨ ਬੇਦਿਲ, ਭਿੰਦਰ ਡੱਬਵਾਲੀ, ਵਿੱਕੀ ਧਾਲੀਵਾਲ, ਮਨਪ੍ਰੀਤ ਟਿਵਾਣਾ, ਨਰਿੰਦਰ ਖੇੜ੍ਹੀਮਾਨੀਆਂ, ਅਮਰ ਆਡੀਓ ਦੇ ਪਿੰਕੀ ਧਾਲੀਵਾਲ ਸਮੇਤ ਅਨੇਕਾਂ ਹੀ ਸੰਗੀਤਕ ਹਸਤੀਆਂ ਨੇ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਗੱਲ ਕਰਨ ਵਾਲਾ ਸਹਿਤਕ ਗੀਤਕਾਰ ਦੇ ਜਾਣ ਨਾਲ ਪੰਜਾਬੀ ਸੰਗੀਤਕ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ. ਪਰਗਟ ਸਿੰਘ ਨਮਿੱਤ ਰੱਖੇ ਗਏ ਸ੍ਰੀ ਸਹਿਜਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ ਅੱਜ 13 ਮਾਰਚ, 2019 ( ਦਿਨ ਬੁੱਧਵਾਰ) ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਇਨਡੋਰ ਸਟੇਡੀਅਮ (ਫਿਜ਼ੀਕਲ ਕਾਲਜ ਸਟੇਡੀਅਮ) ਸ੍ਰੀ ਮਸਤੂਆਣਾ ਸਾਹਿਬ, ਸੰਗਰੂਰ (ਬਰਨਾਲਾ ਰੋਡ) ਵਿਖੇ ਹੋਵੇਗੀ।ਜਿੱਥੇ ਪੰਜਾਬ ਭਰ ਦੀਆਂ ਸੰਗੀਤਕ ਹਸਤੀਆਂ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸ੍ਰੋਤੇ ਸਰਧਾ ਦੇ ਫੁੱਲ ਭੇਂਟ ਕਰਨ ਲਈ ਪੁੱਜ ਰਹੇ ਹਨ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback