Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਨਿਊਜੀਲੈਂਡ ਦੀ ਸਾਂਤੀ ਨੂੰ ਗ੍ਰਹਿਣ ਬਣਕੇ ਲੱਗਿਆ 15 ਮਾਰਚ ਦਾ ਦਿਨ -ਗੁਰਪ੍ਰੀਤ ਸਿੰਘ ਤੰਗੌਰੀ


    
  

Share
   15 ਮਾਰਚ 2019 ਦਾ ਦਿਨ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਭ ਤੋਂ ਕਾਲਾ ਅਤੇ ਭਿਆਨਕ ਦਿਨ ਬਣ ਗਿਆ । ਸ਼ਾਤ ਖੂਬਸੂਰਤ ਮੁਲਕ ਨਿਊਜ਼ੀਲੈੰਡ ਤੇ ਅੱਤਵਾਦੀ ਹਮਲਾ ਕਰਕੇ, ਬੇਕਸੂਰਾ ਨੂੰ ਮਾਰਕੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ । ਕਾਲਾ ਧੱਬਾ ਲਾ ਦਿੱਤਾ ਏ । ਜ਼ਿਹਨਾਂ ਪਰਿਵਾਰਾਂ ਦੇ ਚਿਰਾਗ਼ ਬੁੱਝ ਗਏ ਉਹਨਾ ਨਾਲ ਦਿਲੋਂ ਦੁੱਖ ਵਿੱਚ ਸ਼ਰੀਕ ਆ ।ਸਾਰਾ ਮੁਲਕ ਝੰਜੋੜਕੇ ਰੱਖ ਦਿੱਤਾ ! ਇਹ ਹਮਲਾ ਨਿਊਜ਼ੀਲੈਂਡ ਦੀ ਨਵੀਂ ਤਵਾਰੀਖ ਲਿਖ ਗਿਆ ਏ , ਬਹੁਤ ਸਾਰੇ ਭੈੜੇ ਜ਼ਖ਼ਮ, ਨਾ ਭੁਲਣਯੋਗ ਸਦਮੇ, ਸਹਿਮ, ਡਰ।ਵਿਛੜੇ ਜੀਆਂ ਦੀ ਭਰਪਾਈ ਨੀ ਹੋ ਸਕਦੀ।
ਇਹ ਫਾਇਰਿੰਗ ਉਸ ਸਮੇਂ ਹੋਈ, ਜਦੋਂ 300 ਤੋਂ ਵਧ ਲੋਕ ਇੱਥੇ ਨਮਾਜ ਅਦਾ ਕਰਨ ਲਈ ਆਏ ਸਨ। ਨਿਊਜ਼ੀਲੈਂਡ ਦੀ ਲੋਕਲ ਮੀਡੀਆ ਅਨੁਸਾਰ, ਹੁਣ ਤੱਕ 40 ਲੋਕਾਂ ਦੀ ਮੌਤ ਹੋ ਚੁਕੀ ਹੈ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਘਟਨਾ ਨੂੰ 17 ਮਿੰਟ ਤੱਕ ਫੇਸਬੁੱਕ 'ਤੇ ਲਾਈਵ ਦਿਖਾਇਆ ਗਿਆ ਅਤੇ ਇਹ ਕੰਮ ਖੁਦ ਹਮਲਾਵਰ ਨੇ ਕੀਤਾ। ਇਸ ਵੀਡੀਓ ਨੂੰ ਫੇਸਬੁੱਕ 'ਤੇ ਲਾਈਵ ਦਿਖਾਉਂਦੇ ਹੋਏ ਹਮਲਾਵਰ ਨੇ ਆਪਣਾ ਨਾਂ ਬ੍ਰੈਂਟਨ ਟੈਰੇਂਟ ਦੱਸਿਆ। 28 ਸਾਲ ਦੇ ਇਸ ਹਮਲਾਵਰ ਨੇ ਦੱਸਿਆ ਕਿ ਉਸ ਦਾ ਜਨਮ ਆਸਟ੍ਰੇਲੀਆ 'ਚ ਹੋਇਆ ਹੈ।ਇਸ ਘਟਨਾ ਦੀ ਲਾਈਵ ਸ਼ੁਰੂਆਤ ਹਮਲਾਵਰ ਨੇ ਉਸ ਸਮੇਂ ਸ਼ੁਰੂ ਕੀਤੀ, ਜਦੋਂ ਉਹ ਅਲ ਨੂਰ ਮਸਜਿਦ ਦੇ ਬਾਹਰ ਗੱਡੀ ਪਾਰਕ ਕਰ ਰਿਹਾ ਸੀ। 17 ਮਿੰਟ ਦੇ ਇਸ ਵੀਡੀਓ 'ਚ ਦੇਖਿਆ ਗਿਆ ਕਿ ਬਹੁਤ ਸਾਰੇ ਹਥਿਆਰ ਅਤੇ ਵਿਸਫੋਟਕ ਲੈ ਕੇ ਉਹ ਗੱਡੀ 'ਚ ਅੱਗੇ ਵਾਲੀ ਸੀਟ 'ਤੇ ਬੈਠਾ ਸੀ। ਉਸ ਕੋਲ ਪੈਟਰੋਲ ਦੇ ਕੰਟੇਨਰ ਵੀ ਸਨ। ਗੱਡੀ ਤੋਂ ਉਤਰਦੇ ਹੀ ਉਸ ਨੇ ਪਹਿਲਾਂ ਮਸਜਿਦ ਦੀ ਗੇਟ 'ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਤਾਂ ਉਹ ਅੰਨ੍ਹੇਵਾਹ ਗੋਲੀਬਾਰੀ ਕਰਨ ਲੱਗਾ। ਗੋਲੀਬਾਰੀ ਹੁੰਦੇ ਹੀ ਭੱਜ-ਦੌੜ ਦਾ ਮਾਹੌਲ ਹੋ ਗਿਆ। ਲੋਕ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਹਮਲਾਵਰ ਲਗਾਤਾਰ ਗੋਲੀਆਂ ਚਲਾਉਂਦਾ ਰਿਹਾ। ਵਾਰ-ਵਾਰ ਉਹ ਆਪਣੀ ਬੰਦੂਕ 'ਚ ਗੋਲੀਆਂ ਲੋਡ ਕਰ ਰਿਹਾ ਸੀ।ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ,''ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਸਭ ਤੋਂ ਕਾਲੇ ਦਿਨਾਂ ਵਿਚੋਂ ਇਕ ਹੈ। ਇਹ ਇਕ ਕਾਇਰਤਾਪੂਰਨ ਹਰਕਤ ਹੈ। ਨਿਊਜ਼ੀਲੈਂਡ ਵਿਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ। ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।'' ਪੀ.ਐੱਮ. ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।
ਅੱਤਵਾਦੀ ਹਮਲੇ ਅੱਜ ਪੂਰੀ ਦੁਨੀਆਂ ਲਈ ਸਿਰਦਰਦੀ ਬਣਦੇ ਜਾ ਰਹੇ ਹਨ, ਭਾਂਵੇ ਕਿ ਅੱਤਵਾਦ ਦੇ ਸਾਏ ਤੋਂ ਕੋਈ ਵੀ ਮੁਲਕ ਮਹਿਫੂਜ ਨਹੀਂ ਰਿਹਾ, ਪਰ ਨਿਊਜੀਲੈਂਡ ਵਰਗੇ ਅਤਿ ਸ਼ਾਤੀ ਪੂਰਨ ਦੇਸ਼ ਵਿੱਚ ਅਜਿਹੇ ਹਮਲੇ ਦਾ ਹੋਣਾ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਧੁਰ ਅੰਦਰ ਤੱਕ ਝੰਜੋੜ ਗਿਆ। ਇਸ ਹਮਲੇ ਤੋਂ ਬਾਅਦ ਇੱਕ ਤਸਵੀਰ ਉਭਰ ਕੇ ਸਾਡੇ ਸਾਹਮਣੇ ਆਈ ਹੈ ਕਿ ਅੱਤਵਾਦ ਦੀ ਜਹਿਰ ਅੱਜ ਹਰ ਮੁਲਕ ਦੀਆਂ ਜੜਾਂ ਵਿੱਚ ਫੈਲ ਚੁੱਕਿਆ ਹੈ ਤੇ ਇਸ ਦੇ ਅਸਰ ਤੋਂ ਕੋਈ ਵੀ ਮੁਲਕ ਮਹਿਫੂਜ ਨਹੀਂ ਰਿਹਾ। ਕਿਸੇ ਧਰਮ ਤੋਂ ਨਫਰਤ ਕਰਨ ਵਾਲੇ ਕਦਾਚਿਤ ਇਹ ਨਹੀਂ ਸੋਚਦੇ ਕਿ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਮਾੜੇ-ਚੰਗੇ ਬੰਦੇ ਹਰ ਧਰਮ, ਹਰ ਕੌਮ ‘ਚ ਮੌਜੂਦ ਹੁੰਦੇ ਨੇ। ਕੁੱਝ ਮਾੜੇ ਬੰਦਿਆ ਲਈ ਪੂਰੀ ਕੌਮ, ਜਾਂ ਪੂਰੇ ਧਰਮ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ।
ਨਿਊਜੀਲੈਂਡ ਅਕਾਰ ਦੇ ਪੱਖੋਂ ਇੱਕ ਛੋਟਾ ਮੁਲਕ ਜਰੂਰ ਹੈ, ਪਰ ਆਪਣੀ ਖੂਬਸੂਰਤੀ ਅਤੇ ਵਧੀਆ ਆਰਥਕਿਤਾ ਦੇ ਚੱਲਦਿਆਂ ਇਸ ਮੁਲਕ ਵਿੱਚ ਪਰਵਾਸੀਆਂ ਦੀ ਕਾਫੀ ਗਿਣਤੀ ਮੌਜੂਦ ਹੈ, ਅਤੇ ਇਸ ਦੀ ਖੂਬਸੂਰਤੀ ਨੂੰ ਮਾਨਣ ਲਈ ਭਾਰੀ ਗਿਣਤੀ ਵਿੱਚ ਸੈਲਾਨੀ ਇੱਥੇ ਪਹੁੰਚਦੇ ਹਨ।ਪਰ ਇਸ ਹਮਲੇ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਕਰ ਦਿੱਤਾ ਗਿਆ ਹੈ ਕਿ ਉਹ ਇਸ ਮੁਲਕ ‘ਚ ਆਉਣ ਤੋਂ ਪਹਿਲਾਂ ਸੌ ਵਾਰ ਸੋਚਣ।
ਜਿਨਾਂ ਨੇ ਆਪਣੇ ਖੋਹ ਦਿੱਤੇ ਉਨ੍ਹਾਂ ਲਈ ਇਹ ਭੀੜ ਨਾ ਭੁੱਲਣਯੋਗ ਹੈ ਅਤੇ ਰਹਿੰਦੀ ਜਿੰਦਗੀ ਤੱਕ ਇਸ ਦੀ ਚੀਸ ਇੱਕ ਦਰਦ ਬਣਕੇ ਸਤਾਉਂਦੀ ਰਹੇਗੀ।ਅੱਤਵਾਦ ਦੇ ਖਿਲਾਫ ਸਾਨੂੰ ਸਭ ਨੂੰ ਇਕਜੁਟਤਾ ਵਿਖਾਉਣੀ ਪਵੇਗੀ।

ਗੁਰਪ੍ਰੀਤ ਸਿੰਘ ਤੰਗੌਰੀ
ਸੰਪਰਕ-9872010560
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ