Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮਜ਼ਦੂਰ ਤੋਂ ਫੈਕਟਰੀ ਮਾਲਕ ਤਕ


    
  

Share
  ਜਦੋਂ ਅਸੀਂ ਭੈਣ ਭਰਾ ਛੋਟੇ ਸੀ ਤਾਂ ਸਾਡੀ ਮਾਂ ਗੁਜ਼ਰ ਗਈ। ਪਿਤਾ ਜੀ ਕੋਈ ਕੰਮ ਤਾਂ ਕਰਦੇ ਨਹੀਂ ਸਨ, ਪਰ ਦਾਰੂ ਬਹੁਤ ਪੀਂਦੇ ਸਨ। ਘਰ ਦਾ ਖ਼ਰਚਾ ਚਲਾਉਣ ਲਈ ਮਕਾਨ ਵੇਚਣਾ ਪਿਆ। ਉਹ ਵੇਚ ਕੇ ਛੋਟਾ ਮਕਾਨ ਖ਼ਰੀਦ ਲਿਆ। ਫਿਰ ਉਹ ਮਕਾਨ ਵੀ ਵੇਚ ਦਿੱਤਾ ਤੇ ਅਸੀਂ ਕਿਰਾਏ ’ਤੇ ਆ ਗਏ। ਘਰੇ ਹਾਲਾਤ ਹੋਰ ਵਿਗੜ ਗਏ ਤਾਂ ਛੋਟੇ ਭਰਾ ਨੂੰ ਵੱਡੀ ਭੈਣ ਕੋਲ ਭੇਜ ਦਿੱਤਾ। ਮੈਂ ਤੇ ਪਿਤਾ ਇਕੱਲੇ ਰਹਿ ਗਏ। ਉਸਤੋਂ ਬਾਅਦ ਨਾ ਰੋਟੀ ਪਕਾਉਣੀ ਆਵੇ, ਨਾ ਕੁਝ ਪਤਾ ਲੱਗੇ, ਮੈਂ ਤਾਂ ਤਿੰਨ ਦਿਨ ਭੁੱਖਾ ਵੀ ਰਿਹਾ। ਉਦੋਂ ਮੈਂ ਅੱਠ ਕੁ ਸਾਲ ਦਾ ਸੀ। ਮੈਂ ਘਰ ਬੈਠਾ ਰੋਵਾਂ ਤੇ ਪਿਤਾ ਜੀ ਕਿਧਰੇ ਦਾਰੂ ਪੀ ਕੇ ਡਿੱਗੇ ਹੋਏ ਸਨ। ਜਦੋਂ ਗੁਆਂਢੀਆਂ ਨੇ ਦੇਖਿਆ ਤਾਂ ਉਨ੍ਹਾਂ ਨੇ ਮੈਨੂੰ ਰੋਟੀ ਖਵਾਈ। ਓਥੇ ਵੀ ਹੌਲੀ-ਹੌਲੀ ਕਿਰਾਇਆ ਸਿਰ ਚੜ੍ਹ ਗਿਆ ਤਾਂ ਉਨ੍ਹਾਂ ਨੇ ਸਾਡਾ ਸਾਮਾਨ ਰੱਖ ਲਿਆ ਤੇ ਸਾਨੂੰ ਬਾਹਰ ਕੱਢ ਦਿੱਤਾ। ਉਸਤੋਂ ਬਾਅਦ ਤਾਂ ਸਾਡੇ ਕੋਲ ਕੁਝ ਵੀ ਨਾ ਰਿਹਾ।
ਉਮਰ ਕੱਟਦੀ ਰਹੀ, ਪਿਤਾ ਨਾਲ ਦੁਪਹਿਰ ਤਕ ਲੱਠਾਂ ਪਾਉਂਦਾ। ਦੁਪਹਿਰ ਨੂੰ ਪਿਤਾ ਨੇ ਮੰਗਤਿਆਂ ’ਚ ਬੈਠ ਕੇ ਰੋਟੀ ਖਾਣ ਲਈ ਕਹਿ ਦੇਣਾ। ਪਿਤਾ ਨੇ ਰਾਤ ਨੂੰ ਰੋਟੀ ਖਵਾ ਦਿੱਤੀ ਤਾਂ ਠੀਕ, ਨਹੀਂ ਐਦਾਂ ਈ ਸੌਂ ਜਾਣਾ। ਪਿਤਾ ਨੇ ਜਿੰਨੇ ਕਮਾਉਣੇ ਸਾਰੇ ਦਾਰੂ ’ਤੇ ਲਾ ਦੇਣੇ। ਮੈਂ ਅੱਠ ਸਾਲ ਦਾ ਸੀ ਜਦੋਂ ਮਸ਼ੀਨਾਂ ਦਾ ਕੰਮ ਸਿੱਖਦਾ ਸੀ। 10 ਕੁ ਸਾਲ ਮੈਂ ਪਿਤਾ ਨਾਲ ਕੰਮ ਕੀਤਾ। 15-16 ਸਾਲ ਦਾ ਹੋ ਕੇ ਮੈਂ ਉਸ ਨਾਲੋਂ ਅਲੱਗ ਹੋ ਕੇ ਬਾਜ਼ਾਰ ਵਿਚ ਕੰਮ ਲੱਗਾ। ਇਕ ਰਾਤ ਮੈਨੂੰ ਸੁੱਤੇ ਪਏ ਨੂੰ ਛੋਟੇ ਭਰਾ ਦੀ ਰੋਣ ਦੀ ਆਵਾਜ਼ ਆਈ। ਜਦੋਂ ਮੈਂ ਦੇਖਿਆ ਤਾਂ ਭਰਾ ਦੇ ਹੱਥ ਵਿਚੋਂ ਖੂਨ ਵਗ ਰਿਹਾ ਸੀ ਕਿਉਂਕਿ ਪਿਤਾ ਨੇ ਉਸਦੇ ਇੱਟ ਮਾਰੀ ਸੀ। ਉਸ ਦਿਨ ਅਸੀਂ ਪਹਿਲੀ ਵਾਰ ਆਪਣੇ ਪਿਤਾ ਨੂੰ ਕੁੱਟਿਆ ਅਤੇ ਦੋਵੇਂ ਭਰਾ ਇਕ ਦਰੀ ਤੇ ਇਕ ਖੇਸੀ ਲੈ ਕੇ ਉਸ ਨਾਲੋਂ ਅਲੱਗ ਹੋ ਗਏ। ਫੇਰ ਅਸੀਂ ਇਕ ਕਮਰਾ ਕਿਰਾਏ ’ਤੇ ਲਿਆ। ਦੋਵਾਂ ਭਰਾਵਾਂ ਨੇ ਰਲ ਕੇ ਖ਼ਰਚਾ ਚਲਾਇਆ। ਉਹ ਮਸ਼ੀਨਾਂ ਦੇ ਸਪੇਅਰ ਪਾਰਟਸ ਵਾਲੀ ਦੁਕਾਨ ’ਤੇ ਲੱਗ ਗਿਆ ਤੇ ਮੈਂ ਮਸ਼ੀਨਾਂ ਬਣਾਉਣ ਵਾਲੇ ਕਾਰਖਾਨੇ ਵਿਚ। ਅਸੀਂ ਮਿਲ ਕੇ 2500 ਰੁਪਏ ਕਮਾ ਲੈਂਦੇ ਸੀ। ਸਾਡੀਆਂ ਭੈਣਾਂ ਨੇ ਵੀ ਬਹੁਤ ਮਦਦ ਕੀਤੀ। ਜਦੋਂ ਦੋਵੇਂ ਭਰਾ ਵੱਡੇ ਹੋਏ ਤਾਂ ਲੜਾਈਆਂ ਵਿਚ ਪੈ ਗਏ। ਕਮਾ ਕੇ ਦੋਸਤਾਂ ਨੂੰ ਖਵਾ ਦੇਣਾ। ਕੋਈ ਸਮਝਾਉਣ ਵਾਲਾ ਨ੍ਹੀਂ ਸੀ। ਸਾਰਾ ਦਿਨ ਖੇਡੀ ਜਾਣਾ ਕਿਉਂਕਿ ਬਚਪਨ ਵਿਚ ਤਾਂ ਕਦੇ ਖੇਡੇ ਈ ਨ੍ਹੀਂ। ਮੈਂ ਤਾਂ ਹੁਣ ਵੀ ਖੇਡਣ ਜਾਂਦਾ। 1998 ਵਿਚ ਮੇਰਾ ਵਿਆਹ ਹੋ ਗਿਆ। ਜਦੋਂ ਬੱਚੇ ਹੋ ਗਏ ਤਾਂ ਮੈਂ ਕੰਮ ਵਧਾ ਦਿੱਤਾ।ਕੰਮ ਕਰਦੇ-ਕਰਦੇ ਜਦੋਂ ਤਜਰਬਾ ਹੋ ਗਿਆ ਤਾਂ ਮੈਂ ਆਪਣਾ ਕੰਮ ਖੋਲ੍ਹ ਲਿਆ। ਚੰਗਾ ਮਿਸਤਰੀ ਬਣ ਗਿਆ। ਆਹ ਜਿੰਨੇ ਬੰਦੇ ਲੱਗੇ ਆ, ਸਾਰੇ ਮੇਰੇ ਚੇਲੇ ਈ ਆ। ਉਸਤੋਂ ਬਾਅਦ ਬਾਜ਼ਾਰ ਵਿਚ ਮਸ਼ੀਨਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਹੌਲੀ ਮੈਂ ਆਪਣੀ ਮਸ਼ੀਨ ਬਣਾਈ ਤਾਂ ਉਹ ਕਿਸੇ ਨੂੰ ਬਾਹਰ ਦੇਣ ਚਲੇ ਗਏ ਤਾਂ ਮੇਰੀ ਮਸ਼ੀਨ ਪਾਸ ਹੋ ਗਈ। ਮੈਨੂੰ ਦੂਜੇ ਸੂਬਿਆਂ ਤੋਂ ਆਰਡਰ ਮਿਲਣੇ ਸ਼ੁਰੂ ਹੋ ਗਏ। ਮੈਂ ਸੰਜੀਵ ਇੰਡਸਟਰੀ ਕੰਪਨੀ ਸ਼ੁਰੂ ਕਰ ਲਈ। ਹੁਣ ਮੈਂ ਰੈਲਿਕ, ਜੂਪੀਟਰ ਅਤੇ ਬਾਲਕ ਇਨ੍ਹਾਂ ਤਿੰਨ ਨਾਵਾਂ ਦੀਆਂ ਮਸ਼ੀਨਾਂ ਤਿਆਰ ਕਰਦਾ ਹਾਂ। 2011 ਵਿਚ ਮੈਂ ਇਹ ਨਾਂ ਰਜਿਸਟਰ ਵੀ ਕਰਵਾਏ। ਹੌਲੀ-ਹੌਲੀ ਅਸੀਂ ਉੱਪਰ ਉੱਠਣਾ ਸ਼ੁਰੂ ਹੋ ਗਏ। ਮੇਰੇ ਬੱਚੇ ਪੜ੍ਹਦੇ ਆ, ਮੈਂ ਅਨਪੜ੍ਹ ਹੋਣ ਕਰਕੇ ਬਹੁਤ ਨੁਕਸਾਨ ਉਠਾਇਆ। ਹੁਣ ਮੇਰਾ ਬੇਟਾ ਵੱਡਾ ਹੋ ਗਿਆ ਤਾਂ ਉਹ ਸਾਰਾ ਹਿਸਾਬ-ਕਿਤਾਬ ਦੇਖਦਾ ਤੇ ਏਸੇ ਕੰਮ ਨੂੰ ਅੱਗੇ ਵਧਾਉਣਾ ਚਾਹੁੰਦਾ।
ਗੁਰਦੀਪ ਧਾਲੀਵਾਲ
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ