Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਨੌਜਵਾਨਾਂ ਲਈ ਸਰਕਾਰੀ ਨੌਕਰੀ ਸੁਪਨਾ ਬਣੀ ---ਪ੍ਰੋ. ਸ਼ੋਇਬ ਜ਼ਫ਼ਰ
ਕੇਂਦਰ ਸਰਕਾਰ ਹਾਲ ਹੀ ਵਿਚ ਉੱਚ ਜਾਤਾਂ ਨਾਲ ਸਬੰਧਤ ਗਰੀਬਾਂ ਲਈ ਨੌਕਰੀਆਂ ਵਿਚ 10 ਫੀਸਦ ਰਾਖਵਾਂਕਰਨ ਕੀਤਾ ਹੈ। ਸਰਕਾਰ ਮੁਤਾਬਕ ਇਹ ਰਾਖਵਾਂਕਰਨ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਪ੍ਰਾਈਵੇਟ ਖੇਤਰ ਵਿਚ ਵੀ ਲਾਗੂ ਹੋਵੇਗਾ। ਨਜ਼ਦੀਕ ਆ ਗਈਆਂ ਆਮ ਚੋਣਾਂ ਦੇ ਮੱਦੇ ਨਜ਼ਰ ਸਰਕਾਰ ਦੇ ਸਮਰਥਕ ਇਸ ਫੈਸਲੇ ਨੂੰ ਸੱਤਾਧਾਰੀ ਭਾਜਪਾ ਦੀ ਵੱਡੀ ਪ੍ਰਾਪਤੀ ਦੱਸ ਰਹੇ ਹਨ, ਪਰ ਨਾਲ ਹੀ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਨੌਕਰੀਆਂ ‘ਚ ਰਾਖਵਾਂਕਰਨ ਦੇਣ ਨਾਲ ਹੀ ਦੇਸ਼ ਅੰਦਰ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ। ਸਰਕਾਰੀ ਨੌਕਰੀਆਂ ’ਚ ਤੇਜ਼ੀ ਨਾਲ ਆ ਰਹੀ ਕਮੀ ਕਾਰਨ ਇਸ ਰਾਖਵੇਂਕਰਨ ਦਾ ਲਾਭ ਕਿਸ ਨੂੰ ਮਿਲੇਗਾ। ਇਹ ਰਾਖਵਾਂਕਰਨ ਮਹਿਜ਼ ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਵੇਗਾ ਕਿਉਂਕਿ ਸਰਕਾਰ ਨਵੀਆਂ ਨੌਕਰੀਆਂ ਸਿਰਜਣਾ ਤਾਂ ਇਕ ਪਾਸੇ, ਖਾਲੀ ਅਸਾਮੀਆਂ ਤੱਕ ਭਰਨ ਦੇ ਰੌਂਅ ਵਿਚ ਹੀ ਨਹੀਂ ਹੈ।
ਜਦੋਂ ਸਾਰੀ ਦੁਨੀਆ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੀ ਹੈ, ਤਾਂ ਗਲਤ ਨੀਤੀਆਂ ਅਪਣਾਉਣ ਕਾਰਨ ਭਾਰਤ ਵਰਗੇ ਦੇਸ਼ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਰਹੀ ਹੈ। ਵਧੀ ਅਬਾਦੀ ਕਾਰਨ ਪਹਿਲਾਂ ਹੀ ਕੁਦਰਤੀ ਸਾਧਨਾਂ ਦੀ ਕਮੀ ਨਾਲ ਜੂਝ ਰਹੇ ਦੇਸ਼ ਲਈ ਬੇਰੁਜ਼ਗਾਰੀ ਦੀ ਸਮੱਸਿਆ ਤੋਂ ਨਿਜਾਤ ਪਾਉਣਾ ਅਸਾਨ ਨਹੀਂ। ਖੇਤੀ ਖੇਤਰ ਨੂੰ ਨਜ਼ਰਅੰਦਾਜ਼ ਕਰ ਕੇ ਵਪਾਰਿਕ ਘਰਾਣਿਆ ਨੂੰ ਲਾਭ ਪਹੁੰਚਾਉਣ ਦੀਆਂ ਸਰਕਾਰੀ ਨੀਤੀਆਂ ਨੇ ਦੇਸ਼ ਅੰਦਰ ਬੇਰੁਜ਼ਗਾਰੀ ਵਿਚ ਬੇਤਹਾਸ਼ਾ ਵਾਧਾ ਕੀਤਾ ਹੈ।
ਸਰਕਾਰ ਦਾ ਦਾਅਵਾ ਹੈ ਕਿ ਬੇਰੁਜ਼ਗਾਰੀ ਆਲਮੀ ਸਮੱਸਿਆ ਹੈ ਅਤੇ ਅਮਰੀਕਾ ਤੇ ਕਈ ਯੂਰੋਪੀਅਨ ਦੇਸ਼ਾਂ ਦੀ ਬੇਰੁਜ਼ਗਾਰੀ ਦਰ ਭਾਰਤ ਨਾਲੋਂ ਵਧੇਰੇ ਹੈ। ਪਰ ਯਾਦ ਰੱਖਣਾ ਹੋਵੇਗਾ ਕਿ ਭਾਰਤ ਦੀ ਅਬਾਦੀ ਇਨ੍ਹਾਂ ਮੁਲਕਾਂ ਨਾਲੋਂ ਬਹੁਤ ਜ਼ਿਆਦਾ ਹੈ। ਦੇਸ਼ ਅੰਦਰ ਇਸ ਸਮੇਂ ਕਰੀਬ ਚਾਰ ਕਰੋੜ ਲੋਕ ਬੇਰੁਜ਼ਗਾਰ ਹਨ। ਬੇਰੁਜ਼ਗਾਰਾਂ ਦੀ ਲੁਕੀ ਹੋਈ ਗਿਣਤੀ ਤੇ ਨੀਮਬੇਰੁਜ਼ਗਾਰੀ ਇਸ ਤੋਂ ਕਈ ਗੁਣਾ ਵੱਧ ਹੋਵੇਗੀ। ਕਰੋੜਾਂ ਨੌਜਵਾਨਾਂ ਦੇ ਨਾਂ ਰੁਜ਼ਗਾਰ ਦਫ਼ਤਰਾਂ ਵਿਚ ਦਰਜ ਹਨ, ਜਿਨ੍ਹਾਂ ਵਿੱਚੋਂ ਬਹੁਤੇ ਸਰਕਾਰੀ ਨੌਕਰੀ ਦੀ ਉੁਡੀਕ ਵਿਚ ਜਵਾਨੀਆਂ ਗਾਲ ਚੁੱਕੇ ਹਨ। ਦੂਜੇ ਪਾਸੇ ਕੇਂਦਰ ਸਰਕਾਰ ਦੇ ਵਿਭਾਗਾਂ ਵਿਚ ਇਸ ਵੇਲੇ 4 ਲੱਖ ਤੋਂ ਵਧੇਰੇ ਅਸਾਮੀਆਂ ਖ਼ਾਲੀ ਹਨ, ਜਿਨ੍ਹਾਂ ਨੂੰ ਭਰਨ ਦੀ ਕੋਈ ਕੋਸ਼ਿਸ਼ ਨਹੀਂ ਹੋ ਰਹੀ। ਦੇਸ਼ ਅੰਦਰ ਹਰ ਵਰ੍ਹੇ ਕਰੀਬ 1.70 ਕਰੋੜ ਨੌਜਵਾਨ ਬਜ਼ਾਰ ਵਿਚ ਰੁਜ਼ਗਾਰ ਦੀ ਤਲਾਸ਼ ’ਚ ਆ ਰਹੇ ਹਨ। ਸਾਲ 2014 ਵਿਚ ਜਿੱਥੇ ਕੇਂਦਰੀ ਮੁਲਾਜ਼ਮਾਂ ਦੀ ਗਿਣਤੀ 33.28 ਲੱਖ ਸੀ, ਉੱਥੇ 2015 ਵਿਚ ਇਹ ਘਟ ਕੇ 33.06 ਲੱਖ ਤੇ 2016 ਵਿਚ 32.83 ਲੱਖ ਰਹਿ ਗਈ । ਸਰਕਾਰ ਵੱਲੋਂ 2018 ਦੇ ਜਾਰੀ ਤਾਜ਼ਾਤਰੀਨ ਵੇਰਵਿਆਂ ਅਨੁਸਾਰ ਇਹ ਗਿਣਤੀ ਹੋਰ ਘਟ ਕੇ 32.52 ਲੱਖ ਰਹਿ ਗਈ ਹੈ। ਸਾਫ਼ ਹੈ ਕਿ ਸਰਕਾਰ ਹੁਣ ਸਰਕਾਰੀ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਬਿਲਕੁਲ ਤਿਆਰ ਨਹੀਂ ਹੈ। ਨੌਜਵਾਨਾਂ ਨੂੰ ਰੁਜ਼ਗਾਰ ਲਈ ਪ੍ਰਾਈਵੇਟ ਸੈਕਟਰ ’ਤੇ ਹੀ ਟੇਕ ਰੱਖਣੀ ਪਵੇਗੀ। ਪਿਛਲੇ ਕੁੱਝ ਸਮੇਂ ਵਿਚ ਜਨਤਕ ਖੇਤਰ ਦੇ ਲਗਪਗ 300 ਵਿਭਾਗਾਂ ਵਿਚ 1 ਲੱਖ 75 ਹਜ਼ਾਰ ਨੌਕਰੀਆਂ ਵਿਚ ਕਮੀ ਆਈ ਹੈ।ਇਹੀ ਹਾਲ ਰਾਜ ਸਰਕਾਰਾਂ ਦਾ ਹੈ, ਸਗੋਂ ਹਾਲਤ ਹੋ ਰਵੀ ਖ਼ਰਾਬ ਹੈ। ਸਰਕਾਰੀ ਨੌਕਰੀਆਂ ਦੇ ਮੌਕੇ ਖ਼ਤਮ ਹੁੰਦੇ ਜਾ ਰਹੇ ਹਨ। ਦਰਜਾ ਦੋ ਅਤੇ ਤਿੰਨ ਦੀਆਂ ਅਸਾਮੀਆਂ ਠੇਕੇ ‘ਤੇ ਭਰੀਆਂ ਜਾ ਰਹੀਆਂ ਹਨ। ਦਰਜਾ ਚਾਰ ਕਰਮਚਾਰੀ ਤਾਂ ਪੂਰੀ ਤਰ੍ਹਾਂ ਠੇਕੇਦਾਰਾਂ ਰਾਹੀਂ ਰੱਖੇ ਜਾ ਰਹੇ ਹਨ, ਜਿਨ੍ਹਾਂ ਦਾ ਦੱਬ ਕੇ ਸ਼ੋਸ਼ਣ ਹੁੰਦਾ ਹੈ। ਪੰਜਾਬ ਵਰਗੇ ਰਾਜ ਅੰਦਰ ਤਾਂ ਨੌਜਵਾਨਾਂ ਲਈ ਸਰਕਾਰੀ ਨੌਕਰੀ ਸੁਪਨਾ ਬਣ ਕੇ ਰਹਿ ਗਈ ਹੈ। ਨਿਰਾਸ਼ਾ ਦੇ ਆਲਮ ਅਤੇ ਧੰਦਲੇ ਭਵਿੱਖ ਦੇ ਡਰੋਂ ਬਹੁਤੇ ਨੌਜਵਾਨ ਰੁਜ਼ਗਾਰ ਦੀ ਭਾਲ ਵਿਚ ਕੈਨੇਡਾ ਅਤੇ ਅਮਰੀਕਾ ਜਾਣ ਲਈ ਮਜਬੂਰ ਹਨ। ਉੱਚ ਡਿਗਰੀਆਂ ਪ੍ਰਾਪਤ ਰੁਜ਼ਗਾਰ ਮੰਗਣ ਵਾਲੇ ਨੌਜਵਾਨਾਂ ‘ਤੇ ਡਾਂਗਾਂ ਵਰ੍ਹਾਉਣਾ ਸਰਕਾਰ ਦਾ ਨਿੱਤ ਦਾ ਕੰਮ ਬਣ ਗਿਆ ਹੈ। ਸਰਕਾਰੀ ਨੌਕਰੀਆਂ ਵਿਚ ਵੱਡੀ ਕਟੌਤੀ ਪਿੱਛੇ ਸਰਕਾਰਾਂ ਦਾ ਆਪਣਾ ਤਰਕ ਹੈ। ਉਨ੍ਹਾਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਬੋਝ ਹੁਣ ਸਰਕਾਰ ਨਹੀਂ ਉਠਾ ਸਕਦੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਕਰਮਚਾਰੀਆਂ ‘ਤੇ ਹੋ ਰਹੇ ਬੇਤਹਾਸ਼ਾ ਖਰਚਿਆਂ ਕਾਰਨ ਵਿਕਾਸ ਵਿਚ ਰੁਕਾਵਟ ਪੈਂਦੀ ਹੈ। ਸਰਕਾਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਜੀਡੀਪੀ ਦਾ ਕਰੀਬ 8 ਫ਼ੀਸਦੀ ਤਾਂ ਸਰਕਾਰੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ‘ਤੇ ਹੀ ਖਰਚ ਹੋ ਜਾਂਦਾ ਹੈ।
ਰੁਜ਼ਗਾਰ ਦੇ ਘਟ ਰਹੇ ਮੌਕੇ ਕੌਮਾਂਤਰੀ ਪੱਧਰ ’ਤੇ ਹੀ ਚਿੰਤਾ ਦਾ ਸਬੱਬ ਬਣ ਰਹੇ ਹਨ। ਕੌਮਾਂਤਰੀ ਮਜ਼ਦੂਰ ਸੰਗਠਨ ਦੇ ਅੰਕੜਿਆਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਪੂਰੀ ਦੁਨੀਆਂ ਵਿਚ 60 ਕਰੋੜ ਨੌਕਰੀਆਂ ਦੀ ਲੋੜ ਪਵੇਗੀ। ਭਾਰਤ ਲਈ ਵਧੇਰੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਦੀ ਆਬਾਦੀ ਸਵਾ ਅਰਬ ਦੇ ਕਰੀਬ ਹੈ ਪਰ ਰੁਜ਼ਗਾਰ ਦੇ ਮੌਕੇ ਘੱਟਦੇ ਜਾ ਰਹੇ ਹਨ। ਔਰਤਾਂ ਲਈ ਰੁਜ਼ਗਾਰ ਦੇ ਮੌਕੇ ਹੋਰ ਵੀ ਘੱਟ ਹਨ। ਪ੍ਰਾਈਵੇਟ ਖੇਤਰ ਵਿਚ ਵੀ ਔਰਤਾਂ ਦੀ ਭਾਗੀਦਾਰੀ ਉਮੀਦ ਅਨੁਸਾਰ ਨਹੀਂ ਵਧ ਹੈ। ਅੱਧੀ ਅਬਾਦੀ ਲਈ ਇਹ ਵੀ ਵੰਡੀ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਹੱਲ ਲਈ ਸਰਕਾਰ ਦਾ ਉੱਕਾ ਧਿਆਨ ਨਹੀਂ ਹੈ।
ਭਾਰਤ ਅੰਦਰ ਮਸ਼ੀਨੀਕਰਨ ਦੇ ਇਸ ਯੁਗ ਵਿਚ ਵਧਦੀ ਤਕਨੀਕ ਕਾਰਨ ਰੁਜ਼ਗਾਰ ਦੇ ਮੌਕੇ ਘਟੇ ਹਨ। ਪਹਿਲਾਂ ਸੜਕ ਨਿਰਮਾਣ ਸਮੇਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ, ਪਰ ਹੁਣ ਅਜਿਹਾ ਨਹੀਂ ਹੈ। ਇਸੇ ਤਰ੍ਹਾਂ ਖੇਤੀ ਖੇਤਰ ਵਿਚ ਵੀ ਤਕਨੀਕ ਦੇ ਵਾਧੇ ਨੇ ਪੇਂਡੂ ਖੇਤਰ ਦੇ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਵਿਸ਼ਵ ਪਧਰ ‘ਤੇ ਵੱਧਦੇ ਰੋਬੋਟ ਦਾ ਇਸਤੇਮਾਲ ਅਜਿਹਾ ਅਸਰ ਪਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ 2030 ਤਕ ਪੂਰੇ ਵਿਸ਼ਵ ਵਿਚ ਰੋਬੋਟ ਦੀ ਵਰਤੋਂ 80 ਕਰੋੜ ਲੋਕਾਂ ਦੇ ਰੁਜ਼ਗਾਰ ‘ਤੇ ਅਸਰ ਪਾਵੇਗੀ।
ਭਾਰਤ ਅੰਦਰ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਸਰਕਾਰ ਨੂੰ ਦੂਰਅੰਦੇਸ਼ੀ ਤੋਂ ਕੰਮ ਲੈਣਾ ਪਵੇਗਾ। ਨੋਟਬੰਦੀ ਨਾਲ ਕਾਰੋਬਾਰ ‘ਤੇ ਬੁਰਾ ਅਸਰ ਪਿਆ ਹੈ। ਇਸ ਕਾਰਨ ਸਨਅਤਾਂ ਦੇ ਨਾਲ ਨਾਲ ਖੇਤੀ ਵੀ ਲੱਖਾਂ ਲੋਕ ਬੇਰੁਜ਼ਗਾਰ ਹੋਏ ਹਨ। ਹਾਲੇ ਵੀ ਖੇਤੀ ਖੇਤਰ ਨੂੰ ਲਾਹੇਵੰਦ ਬਣਾ ਕੇ ਬੇਰੁਜ਼ਗਾਰੀ ਨੂੰ ਕੁਝ ਠੱਲ ਪਾਈ ਜਾ ਸਕਦੀ ਹੈ। ਘਾਟੇ ਦਾ ਧੰਦਾ ਹੋਣ ਕਾਰਨ ਕਿਸਾਨ ਖੇਤੀਬਾੜੀ ਛੱਡ ਕੇ ਸ਼ਹਿਰਾਂ ਵੱਲ ਰੁਜ਼ਗਾਰ ਦੀ ਭਾਲ ਵਿਚ ਨਿਕਲ ਰਹੇ ਹਨ, ਜਿਸ ਨਾਲ ਜਿੱਥੇ ਸ਼ਹਿਰੀ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਹੋਰ ਘਟਦੇ ਹਨ ਉੱਥੇ ਖੇਤੀ ‘ਤੇ ਵੀ ਮਾਰੂ ਅਸਰ ਹੋ ਰਿਹਾ ਹੈ। ਮਨਰੇਗਾ ਵਰਗੀਆਂ ਯੋਜਨਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ ਪਰ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ ਜਾਪਦੀ।
ਰੁਜ਼ਗਾਰ ਲਈ ਵਿਦੇਸ਼ ਜਾ ਰਹੇ ਲੋਕਾਂ ਦੀ ਵੀ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ। ਅਜੇ ਤਕ ਦੇਸ਼ ਦੇ ਲੋਕ ਆਪਣੇ ਪੱਧਰ ‘ਤੇ ਹੀ ਵਿਦੇਸ਼ਾਂ ਵਿਚ ਰੁਜ਼ਗਾਰ ਦੀ ਤਲਾਸ਼ ਕਰਦੇ ਹਨ। ਸਰਕਾਰ ਨੂੰ ਆਪਣੇ ਸਫਾਰਤਖਾਨਿਆਂ ਰਾਹੀਂ ਭਾਰਤੀਆਂ ਨੂੰ ਵਿਦੇਸ਼ਾਂ ਵਿਚ ਰੁਜ਼ਗਾਰ ਦਵਾਉਣ ਵਿਚ ਮਦੱਦ ਕਰਨੀ ਚਾਹੀਦੀ ਹੈ। ਚੀਨ ਨੇ ਅਜਿਹੇ 65 ਮੁਲਕਾਂ ਦੀ ਪਛਾਣ ਕੀਤੀ ਹੈ ਜਿੱਥੇ ਚੀਨੀ ਨਿਵੇਸ਼ ਦੇ ਬਹਾਨੇ ਚੀਨੀ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣੇ ਹਨ। ਭਾਰਤ ਨੂੰ ਵੀ ਚੀਨ ਤੋਂ ਸਬਕ ਲੈ ਕੇ ਅਜਿਹੀ ਕੋਈ ਲੰਮੇ ਸਮੇਂ ਦੀ ਰੁਜ਼ਗਾਰ ਨੀਤੀ ਜ਼ਰੂਰ ਬਣਾਉਣੀ ਚਾਹੀਦੀ ਹੈ।
ਨੌਜਵਾਨਾਂ ਲਈ ਸਰਕਾਰੀ ਨੌਕਰੀ ਸੁਪਨਾ ਬਣੀ
ਪ੍ਰੋ. ਸ਼ੋਇਬ ਜ਼ਫ਼ਰ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback