Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸੂਟ ਹੀ ਨਹੀਂ ਵੋਟ ਵੀ ਮਰਜ਼ੀ ਦੀ ਪਾਓ--ਰਾਜਿੰਦਰ ਸਿੰਘ ਸੇਖੋਂ
ਸਾਡੇ ਦੇਸ਼ ਦੀਆਂ ਔਰਤਾਂ ਮਰਜ਼ੀ ਦੇ ਸੂਟ ਪਾਉਂਦੀਆਂ ਨੇ, ਪਰ ਉਹ ਮਰਜ਼ੀ ਦੀ ਵੋਟ ਨਹੀਂ ਪਾਉਂਦੀਆਂ। ਇਹ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੇ ਮੁਲਕ ਦੀ ਨਾਰੀ ਰਾਜਨੀਤਕ ਚੇਤਨਾ ਪੱਖੋਂ ਅੱਜ ਵੀ ਅਬਲਾ ਤੇ ਵਿਚਾਰੀ ਬਣੀ ਹੋਈ ਹੈ। ਉਸ ਕੋਲ ਆਪਣਾ ਦਿਮਾਗ਼ ਹੈ, ਪਰ ਸੋਚ ਉਸਦੀ ਆਪਣੀ ਨਹੀਂ। ਕਹਿਣ ਨੂੰ ਲੋਕਤੰਤਰ ਵਿਚ ਔਰਤ ਨੂੰ ਬਰਾਬਰ ਦਾ ਵੋਟਰ ਬਣਾਇਆ ਗਿਆ ਹੈ, ਪਰ ਅਸਲੀਅਤ ਇਹ ਹੈ ਕਿ ਔਰਤ ਦੀ ਵੋਟ ਬਸ ਨਾਂ ਦੀ ਹੀ ਹੈ ਕਿਉਂਕਿ ਵੋਟ ਇਸਤਰੀ ਦੀ ਹੈ, ਪਰ ਮਰਜ਼ੀ ਮਰਦ ਦੀ ਹੈ।
ਪਿੰਡਾਂ ਵਿਚ 95 ਫ਼ੀਸਦੀ ਔਰਤਾਂ ਉਸੇ ਪਾਸੇ ਵੋਟ ਪਾਉਂਦੀਆਂ ਹਨ ਜਿਸ ਪਾਸੇ ਘਰ ਦਾ ਮੁਖੀ ਪਾਉਂਦਾ ਹੈ। ਇਸ ਦੇ ਨਤੀਜੇ ਵੀ ਉਹ ਖ਼ੁਦ ਹੀ ਭੁਗਤਦੀਆਂ ਹਨ। ਹਰਿਆਣਾ ਵਿਚ ਘਰੇਲੂ ਸੁਆਣੀ ਦੀ ਜੂਨ, ਪੰਜਾਬੀ ਔਰਤਾਂ ਨਾਲੋਂ ਜ਼ਿਆਦਾ ਮਾੜੀ ਹੈ। ਘਰ ਤੇ ਖੇਤ ਉਹ ਦੋਵੇਂ ਥਾਂ ਖਪਦੀਆਂ ਹਨ ਤੇ ਪੁਰਖ ਚੌਪਾਲਾਂ ਵਿਚ ਬੈਠ ਕੇ ਹੁੱਕੇ ਪੀਂਦੇ ਹਨ। ਸੂਬੇ ਦੇ ਸਾਰੇ ਰਾਜਨੀਤਕ ਦਲ ਇਸਤਰੀ ਭਲਾਈ ਦੀ ਗੱਲ ਜ਼ਰੂਰ ਕਰਦੇ ਹਨ, ਪਰ ਕਿਸੇ ਨੇ ਵੀ ਇਸ ਪਾਸੇ ਕੀਤਾ ਕੁਝ ਵੀ ਨਹੀਂ ਹੈ।
ਪੰਜਾਬ ਵਿਚੋਂ ਹਾਲ ਦੀ ਘੜੀ ਸੁੱਖ ਦੀ ਖ਼ਬਰ ਇਹ ਹੈ ਕਿ ਨਵੀਆਂ ਵੋਟਾਂ ਬਣਵਾਉਣ ਵਿਚ ਪੰਜਾਬੀ ਔਰਤਾਂ ਨੇ ਮਰਦਾਂ ਨੂੰ ਪਿੱਛੇ ਛੱਡ ਦਿੱਤਾ ਹੈ, ਪਰ ਇਨ੍ਹਾਂ ਵੱਧ ਵੋਟਾਂ ਦਾ ਕੀ ਫਾਇਦਾ ਜੇ ਇਸ ਅਧਿਕਾਰ ਦੀ ਵਰਤੋਂ ਆਪਣੀ ਮਰਜ਼ੀ ਅਨੁਸਾਰ ਹੀ ਨਾ ਕੀਤੀ। ਹਰਿਆਣਾ ਦੇ ਮੁਕਾਬਲੇ ਪੰਜਾਬ ਵਿਚ ਇਸਤਰੀ ਉਮੀਦਵਾਰਾਂ ਦੀ ਗਿਣਤੀ ਵੀ ਵਧੇਰੇ ਹੈ, ਪਰ ਇਨ੍ਹਾਂ ਸਾਰੇ ਤੱਥਾਂ ਦੇ ਬਾਵਜੂਦ ਪੇਂਡੂ ਤੇ ਸ਼ਹਿਰੀ ਪੰਜਾਬ ਦੀਆਂ ਔਰਤ ਵੋਟਰਾਂ ਦੀ ਗਿਣਤੀ ਹਰਿਆਣਾ ਨਾਲੋਂ ਕੋਈ ਬਹੁਤੀ ਚੰਗੀ ਨਹੀਂ ਹੈ। ਸਾਡੀਆਂ ਮਾਵਾਂ-ਭੈਣਾਂ ਤੇ ਧੀਆਂ ਉਸੇ ਉਮੀਦਵਾਰ ਨੂੰ ਵੋਟਾਂ ਪਾ ਦਿੰਦੀਆਂ ਹਨ ਜਿੱਧਰ ਘਰ ਦਾ ਮੁਖੀ ਆਖਦਾ ਹੈ।ਚਿਰਾਂ ਤੋਂ ਸੰਸਦ ਵਿਚ ਔਰਤਾਂ ਨੂੰ 33 ਫ਼ੀਸਦੀ ਸੀਟਾਂ ਰਾਖਵੀਆਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਾਰੀਆਂ ਪਾਰਟੀਆਂ ਇਸ ਪਾਸੇ ਕੰਨ ਝਾੜ ਕੇ ਡੰਗ ਟਪਾ ਰਹੀਆਂ ਹਨ। ਦੇਸ਼ ਦੀ ਆਜ਼ਾਦੀ ਮਗਰੋਂ ਸੰਸਦ ਵਿਚ ਇਸਤਰੀ ਮੈਂਬਰਾਂ ਦੀ ਗਿਣਤੀ ਅੱਜ ਤਕ 50 ਤੋਂ ਨਹੀਂ ਵਧੀ। ਵਰਤਮਾਨ ਸਮੇਂ ਵੀ ਇਸਤਰੀ ਮੈਂਬਰਾਂ ਦੀ ਗਿਣਤੀ ਸੰਸਦ ਦਾ 12.42 ਫ਼ੀਸਦੀ ਹੀ ਹੈ। ਪਿੰਡਾਂ ਵਿਚ ਚੁਣੀਆਂ ਗਈਆਂ ਔਰਤਾਂ ਵੀ ਬਸ ਨਾਂ ਦੀਆਂ ਹੀ ‘ਸਰਪੰਚਣੀਆਂ’ ਹਨ। ਅਸਲੀਅਤ ਇਹ ਹੈ ਕਿ ਉਨ੍ਹਾਂ ਦੀ ਕੁਰਸੀ ’ਤੇ ਘਰਵਾਲਾ ਹੀ ਰਾਜ ਕਰਦਾ ਹੈ। ਇਹੋ ਹਾਲ ਸ਼ਹਿਰਾਂ ਦੀਆਂ ਕੌਂਸਲਰਾਂ ਦਾ ਹੈ।
ਔਰਤਾਂ ਨੂੰ ਵੋਟਾਂ ਪਾਉਣ ਵੇਲੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸਤਰੀਆਂ ਦੀ ਆਪਣੀ ਵੱਖਰੀ ਵਿਚਾਰਧਾਰਾ ਹੋਣੀ ਚਾਹੀਦੀ ਹੈ। ਤੁਹਾਡੀ ਨਿੱਜੀ ਵਿਚਾਰਧਾਰਾ ਆਪਣੇ ਪਿਤਾ, ਪਤੀ, ਪੁੱਤਰ ਜਾਂ ਪਰਿਵਾਰ ਤੋਂ ਵੱਖਰੀ ਵੀ ਹੋ ਸਕਦੀ ਹੈ। ਦੇਸ਼ ਦਾ ਸੰਵਿਧਾਨ ਤੁਹਾਨੂੰ ਇਹ ਅਧਿਕਾਰ ਦਿੰਦਾ ਹੈ, ਪਰ ਅਜਿਹਾ ਬਹੁਤ ਘੱਟ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਵਿਚ ਲੋਕਾਂ ਦੇ ਰਾਜਨੀਤਕ ਵਿਚਾਰ ਨਿੱਜੀ ਨਹੀਂ ਸਗੋਂ ਪਰਿਵਾਰਕ ਹਨ। ਪੂਰੇ ਦਾ ਪੂਰਾ ਪਰਿਵਾਰ ਅਕਾਲੀ, ਕਾਂਗਰਸੀ ਜਾਂ ਭਾਜਪਾਈ ਹੈ। ਕਈ ਵਾਰੀ ਤਾਂ ਪੂਰੇ ਦਾ ਪੂਰਾ ਭਾਈਚਾਰਾ ਜਾਂ ਪਿੰਡ ਹੀ ਕਿਸੇ ਇਕ ਪਾਰਟੀ ਨਾਲ ਜੁੜਿਆ ਹੁੰਦਾ ਹੈ। ਪੰਜਾਬ ਵਿਚ ਕਈ ਪਿੰਡ ਇਸ ਕਰਕੇ ਹੀ ਮਸ਼ਹੂਰ ਹਨ ਕਿ ਉਹ ਕਿਸੇ ਖ਼ਾਸ ਪਾਰਟੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਂਦੇ। ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਲੋਕ ਆਪਣੀ ਰਾਜਨੀਤਕ ਵਿਚਾਰਧਾਰਾ ਨਿੱਜੀ ਆਧਾਰ ’ਤੇ ਨਹੀਂ ਸਗੋਂ ਇਕ ਦੂਜੇ ਦੀ ਦੇਖਾ-ਦੇਖੀ ਬਣਾਉਂਦੇ ਹਨ। ਖ਼ਾਸ ਤੌਰ ’ਤੇ ਔਰਤਾਂ ਦੀ ਆਪਣੀ ਰਾਜਨੀਤਕ ਪਸੰਦ ਜਾਂ ਨਾਪਸੰਦ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ।
ਗੱਲ ਕਹਿਣ-ਸੁਣਨ ਨੂੰ ਬੁਰੀ ਲੱਗਦੀ ਹੈ, ਪਰ ਸੱਚਾਈ ਇਹੋ ਹੈ ਕਿ ਸਾਡੇ ਦੇਸ਼ ਵਿਚ ਔਰਤਾਂ ਦੀਆਂ ਵੋਟਾਂ, ਪੁਰਖਾਂ ਦੀਆਂ ਵੋਟਾਂ ਨੂੰ ਦੁੱਗਣਾ ਕਰਦੀਆਂ ਹਨ। ਕਾਨੂੰਨੀ ਤੌਰ ’ਤੇ ਉਨ੍ਹਾਂ ਨੂੰ ਇਕ ਵੋਟ ਮਿਲੀ ਹੈ, ਪਰ ਉਹ ਪਾਉਂਦੇ ਦੋ ਵੋਟਾਂ ਹਨ, ਇਕ ਆਪਣੀ ਤੇ ਦੂਜੀ ਆਪਣੀ ਘਰਵਾਲੀ ਦੀ। ਸ਼ਹਿਰੀ ਖੇਤਰਾਂ ਦੀਆਂ ਔਰਤਾਂ ਤਾਂ ਫੇਰ ਥੋੜ੍ਹੀਆਂ ਜਿਹੀਆਂ ਜਾਗਰੂਕ ਹਨ, ਪਰ ਪਿੰਡ ਵਿਚ ਤਾਂ ਘਰ ਦਾ ਮੁਖੀ ਜਿਹੜੀ ਪਾਰਟੀ ਦੀ ਰੈਲੀ ਵਿਚ ਜਾ ਆਵੇ ਸਾਰਾ ਟੱਬਰ ਉਸੇ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਦਿੰਦਾ ਹੈ।
ਜੇ ਕਿਸੇ ਵੀ ਔਰਤ ਨੂੰ ਆਪਣੀ ਮਰਜ਼ੀ ਮੁਤਾਬਿਕ ਵੋਟ ਪਾਉਣ ਲਈ ਆਖੋ ਤਾਂ ਉਨ੍ਹਾਂ ਦਾ ਇਕੋ ਜੁਆਬ ਹੁੰਦਾ ਹੈ ਕਿ ਪਰਿਵਾਰ ਦੇ ਮੈਂਬਰ ਨਾਰਾਜ਼ ਹੋ ਜਾਣਗੇ। ਇਸ ਦਾ ਮਤਲਬ ਇਹ ਹੈ ਕਿ ਹਾਲੇ ਬਹੁਤੀਆਂ ਔਰਤਾਂ ਨੂੰ ਇਹ ਪਤਾ ਨਹੀਂ ਕਿ ਉਨ੍ਹਾਂ ਦੀ ਵੋਟ ਪੂਰੀ ਤਰ੍ਹਾਂ ਗੁਪਤ ਹੁੰਦੀ ਹੈ। ਪਰਿਵਾਰ ਨੂੰ ਨਾਰਾਜ਼ ਕੀਤੇ ਬਿਨਾਂ ਵੀ ਵੋਟ ਪਾਈ ਜਾ ਸਕਦੀ ਹੈ, ਬਸ ਥੋੜ੍ਹੀ ਜਿਹੀ ਹੁਸ਼ਿਆਰੀ ਦੀ ਲੋੜ ਹੈ। ਵੋਟ ਕਿਸਨੂੰ ਪਾਉਣੀ ਜਾਂ ਪਾਈ ਹੈ, ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੋ। ਚੋਣ ਕਰਨ ਵੇਲੇ ਉਮੀਦਵਾਰ ਦੇ ਨੈਣ-ਨਕਸ਼, ਰੰਗ-ਰੂਪ, ਘਰ-ਬਾਰ, ਜਾਤ-ਪਾਤ ਜਾਂ ਧਰਮ ਵੱਲ ਧਿਆਨ ਦੇਣ ਦੀ ਬਜਾਏ ਉਸ ਦੇ ਕੰੰਮਾਂ ਵੱਲ ਵੇਖੋ।
ਵੋਟਾਂ ਪਾਉਣ ਦੀ ਕਿਰਿਆ ਪੂਰੀ ਤਰ੍ਹਾਂ ਗੁਪਤ ਹੁੰਦੀ ਹੈ। ਤੁਸੀਂ ਕਿਸ ਨੂੰ ਵੋਟ ਪਾਈ ਹੈ ਇਹ ਕਿਸੇ ਨੂੰ ਪਤਾ ਨਹੀਂ ਲੱਗਦਾ। ਇਸ ਲਈ ਨਾ ਤਾਂ ਪਿਓ ਦੀ ਗੱਲ ਸੁਣੋ ਨਾ ਪੁੱਤ ਦੀ। ਨਾ ਪਤੀ ਦੀ ਗੱਲ ਸੁਣੋ ਨਾ ਪ੍ਰਚਾਰ ਦੀ। ਇਹ ਗੱਲ ਹੈ ਸੋਚ ਵਿਚਾਰ ਦੀ। ਮੂੰਹੋਂ ਜੋ ਮਰਜ਼ੀ ਆਖੋ, ਪਰ ਆਪਣੇ ਹੱਥੀਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਓ। ਜੇ ਫਿਰ ਵੀ ਲੱਗਦਾ ਹੈ ਕਿ ਤੁਹਾਨੂੰ ਕੋਈ ਉਮੀਦਵਾਰ ਪਸੰਦ ਨਹੀਂ ਤਾਂ ‘ਕੋਈ ਪਸੰਦ ਨਹੀਂ’ ਵਾਲਾ ਫਾਰਮ ਜ਼ਰੂਰ ਭਰ ਕੇ ਆਓ ਤਾਂ ਜੋ ਸਾਡੇ ਦੇਸ਼ ਦੀਆਂ ਪਾਰਟੀਆਂ ਨੂੰ ਪਤਾ ਲੱਗੇ ਕਿ ਜੇ ਉਹ ਚੰਗੇ ਉਮੀਦਵਾਰ ਖੜ੍ਹੇ ਨਹੀਂ ਕਰਨਗੇ ਤਾਂ ਇਵੇਂ ਹੀ ਹਾਰਨਗੇ।
ਇਸ ਤਰ੍ਹਾਂ ਤੁਸੀਂ ਕਿਸੇ ਅਜਿਹੇ ਉਮੀਦਵਾਰ ਨੂੰ ਵੀ ਜਿਤਾ ਸਕਦੀਆਂ ਹੋ ਜੋ ਕਿਸੇ ਵੱਡੀ ਪਾਰਟੀ ਨਾਲ ਸਬੰਧ ਨਹੀਂ ਰੱਖਦਾ, ਪਰ ਉਹ ਤੁਹਾਡੇ ਪਿੰਡ, ਵਾਰਡ ਜਾਂ ਇਲਾਕੇ ਦਾ ਭਲਾ ਚਾਹੁੰਦਾ ਹੈ। ਸਾਡੇ ਦੇਸ਼ ਵਿਚ ਬਹੁਤ ਸਾਰੇ ਅਜਿਹੇ ਨੌਜੁਆਨ ਹਨ ਜੋ ਆਪਣੇ ਪਿੰਡ ਦੀ ਕਾਇਆ-ਕਲਪ ਕਰਨਾ ਚਾਹੁੰਦੇ ਹਨ। ਉਹ ਚੋਣਾਂ ਵਿਚ ਖੜ੍ਹੇ ਵੀ ਹੁੰਦੇ ਹਨ, ਪਰ ਉਨ੍ਹਾਂ ਕੋਲ ਕਿਸੇ ਪਾਰਟੀ ਦੀ ਟਿਕਟ ਨਹੀਂ। ਉਹ ਆਜ਼ਾਦ ਹੁੰਦੇ ਹਨ, ਪਰ ਸਾਡੇ ਲੋਕ ਉਨ੍ਹਾਂ ਨੂੰ ਘੱਟ ਹੀ ਵੋਟ ਪਾਉਂਦੇ ਹਨ। ਉਮੀਦਵਾਰ ਤਾਂ ਆਜ਼ਾਦ ਹਨ, ਪਰ ਵੋਟਰ ਆਜ਼ਾਦ ਨਹੀਂ। ਉਹ ਘਰ-ਪਰਿਵਾਰ ਦੇ ਬੰਧਨਾਂ ਵਿਚ ਬੱਝੇ ਹਨ। ਅਜਿਹੇ ਉਮੀਦਵਾਰਾਂ ਨੂੰ ਜਿਤਾਉਣ ਲਈ ਮਰਦਾਂ ਤੋਂ ਸ਼ਾਇਦ ਇਹ ਆਸ ਨਹੀਂ ਕੀਤੀ ਜਾ ਸਕਦੀ, ਪਰ ਔਰਤਾਂ ਤਾਂ ਅਜਿਹਾ ਕਰ ਸਕਦੀਆਂ ਹਨ। ਇਹ ਤਾਂ ਹੀ ਸੰਭਵ ਹੈ ਜੇ ਉਹ ਆਪਣੀ ਵੋਟ ਆਪਣੀ ਮਰਜ਼ੀ ਅਨੁਸਾਰ ਪਾਉਣ। ਔਰਤ ਗੁਣਾਂ ਦੀ ਗੁਥਲੀ ਨਹੀਂ ਸਗੋਂ ਗੁਣਾਂ ਦੀ ਪੰਡ ਹੈ, ਪਰ ਵੋਟ ਪਾਉਣ ਵੇਲੇ ਉਹ ਆਪਣੇ ਇਹ ਗੁਣ ਛੱਡ ਦਿੰਦੀ ਹੈ। ਉਸ ਨੂੰ ਇਹ ਗੱਲ ਸਿੱਖਣ ਤੇ ਸਮਝਣ ਦੀ ਲੋੜ ਹੈ:
ਕੋਠੇ ’ਤੇ ਕਾਂ ਭੈਣੇ
ਮਸਾਂ ਤੈਨੂੰ ਵੋਟ ਮਿਲੀ
ਤੂੰ ਸੋਚ ਕੇ ਪਾ ਭੈਣੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback