Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਤੇਗ਼ ਰਾ ਫ਼ਤਾਹ ਗੁਰ ਗੋਬਿੰਦ ਸਿੰਘ ਜੀ–ਸਰਬਜੀਤ ਕੌਰ “ਸਰਬ”
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਅਜਿੱਤ ਆਤਮਾ, ਲਾਸਾਨੀ ਸੂਰਬੀਰਤਾ, ਨੂਰਾਨੀ ਨੂਰ ਦੇ ਧਨੀ ਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਫ਼ੌਜਾ ਅੱਜ ਪਵਿੱਤਰ ਤਿਉਹਾਰ ਹੋਲਾ-ਮਹੱਲਾ ਮਨਾ ਰਹੀਆਂ ਹਨ, ਉਹਨਾਂ ਦੀ ਨਸ਼ਾਤ ਪ੍ਰਸਤ ਧਰਤੀ ਅਨੰਦਪੁਰ ਸਾਹਿਬ ਵਿਚ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਸਾਜ ਕੇ ਸਿੱਖ ਧਰਮ ਨੂੰ ਇਕ ਵੱਖਰੀ ਪਹਿਚਾਣ ਦਿੱਤੀ। ਅੱਜ ਦੇ ਸਮੇਂ ਇਹ ਪਹਿਚਾਣ ਦੁਨੀਆਂ ਦੇ ਹਰ ਕੋਨੇ ਵਿਚ ਮੌਜੂਦ ਹੈ। ਦਿਨ ਪ੍ਰਤੀ ਦਿਨ ਇਹ ਪਹਿਚਾਣ ਨਸ਼ਵ-ਓ-ਨੁਮਾ (ਵਧਣਾ ਫੁੱਲਣਾ) ਹੋ ਰਹੀ ਹੈ। ਭਾਈ ਨੰਦ ਲਾਲ ਗੋਯਾ ਜੀ ਦੇ ਇਹ ਸ਼ਬਦ ਤੇਗ਼ ਰਾ ਫ਼ਤਾਰ ਗੁਰ ਗੋਬਿੰਦ ਸਿੰਘ, ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਘ ਸ਼ਬਦ ਤੋਂ ਭਾਵ ਤਲਵਾਰ ਦਾ ਧਨੀ, ਤੇ ਗੁਰ ਗੋਬਿੰਦ ਸਿੰਘ ਜੀ ਜਾਨ ਅਤੇ ਦਿਲ ਲਈ ਅਮ੍ਰਿੰਤ ਹੈ। ਜੋ ਸਾਡੇ ਵਜੂਦ ਵਿਚ ਇਕ ਅਜਿਹੀ ਤਾਬ ਨੂੰ ਖ਼ਾਲਿਕ ਕਰਦੇ ਹਨ ਜੋ ਤਸ਼ੱਦੁਦ ਦੇ ਵਿਰੁੱਧ ਫਤਿਹ ਦਾ ਐਲਾਨ ਕਰਨ ਦਾ ਜ਼ਜਬਾ ਪੈਦਾ ਕਰਦਾ ਹੈ। ਅਸੀਂ ਗੁਰੂ ਜੀ ਦੇ ਜਨਮ, ਮਾਤਾ-ਪਿਤਾ, ਤੇ ਪੁੱਤਰਾਂ ਬਾਰੇ ਤਕਰੀਬਨ ਸਾਰੇ ਜਾਣਦੇ ਹਾਂ, ਖ਼ਾਲਸੇ ਪੰਥ ਦੀ ਸਥਾਪਨਾ ਕਰਨ ਦਾ ਸੱਭ ਤੋਂ ਵੱਡਾ ਕਾਰਨ ਇਕ ਚਾਬੁਕ (ਫੁਰਤੀਲਾ) ਬਰਕ (ਤੇਜ਼) ਸੂਰਮਾ ਪੈਦਾ ਕਰਨਾ ਸੀ ਜੋ ਜ਼ੁਲਮਤ ਤੋਂ ਆਂਮ ਲੋਕਾਈ ਨੂੰ ਬਚਾ ਸਕੇ। ਇਸ ਕਰਕੇ ਇਸ ਫ਼ੌਜ ਨੂੰ ” ਕਾਲ ਪੁਰਖੁ ਕੀ ਫ਼ੌਜ” ਨਾਮ ਨਾਲ ਨਿਵਾਜਿਆ ਗਿਆ ਹੈ। ਗੁਰੂ ਜੀ ਨੇ ਸਪਸ਼ਟ ਕਰਦਿਆਂ ਦਸਿਆ ਹੈ:-
ਹਮ ਇਹ ਕਾਜ ਜਗਤ ਮੋ ਅਏ।
ਧਰਮ ਹੇਤ ਗੁਰਦੇਵ ਪਠਾਏ।
ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਦਾ ਜਨਮ ਮਨੋਰਥ ਧਰਮ ਦੀ ਸਥਾਪਨਾ ਅਤੇ ਅਧਰਮ ਦਾ ਖਾਤਮਾ ਕਰਨਾ ਸੀ। ਇਸ ਕਰਕੇ ਹੀ ਗੁਰੂ ਪਾਤਸ਼ਾਹ ਜੀ ਨੇ 30 ਮਾਰਚ 1699 ਈ: ਨੂੰ ਅਨੰਦਪੁਰ ਸਾਹਿਬ ਵਿਚ ਇਹ ਨਿਆਰਾ ਪੰਥ ਸਾਜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਦੁੱਤੀ ਸੰਕਲਪ ਦੀ ਸੰਪੂਰਣਤਾ ਕੀਤੀ। ਗੁਰੂ ਜੀ ਦੀ ਜ਼ਬਰਦਸਤ ਇੱਛਿਆ ਸੀ:
“ਨ ਡਰੋਂ ਅਰਿ ਸੋ ਜਬ ਜਾਇ ਲਰੋਂ
ਅਤ ਹੀ ਰਣ ਮੇਂ ਤਬ ਜੂਝ ਮਰੋ।।”
ਸਿੱਖ ਕੌਮ ਨੂੰ ਇਕ ਬਹਾਦਰ ਤੇ ਜੂਝਾਰੂ ਆਖਿਆ ਗਿਆ ਹੈ, ਜੋ ਹਰ ਧਰਮ ਦੀ ਰੱਖਿਆ ਲਈ ਆਪਣਾ ਆਪ ਕੁਰਬਾਂਨ ਕਰਨ ਨੂੰ ਹਮੇਸ਼ਾ ਅੱਗੇ ਰਹਿੰਦੀ ਹੈ। ਭਾਵੇ ਸਮੇਂ ਦੀਆਂ ਸਰਕਾਰਾ ਨੇ ਆਪਣੀ ਤਰਜ਼ ਨਾਲ ਹਮੇਸ਼ਾ ਹੀ ਆਮ ਲੋਕਾਈ ਤੇ ਅੱਤਿਆਚਾਰ ਕੀਤਾ ਹੈ ਇਸ ਜਫ਼ਾ ਨੂੰ ਖ਼ਤਮ ਕਰਨ ਲਈ ਹੀ ਤਲਵਾਰ ਚੁੱਕਣੀ ਜਾਇਜ਼ ਹੈ। ਜ਼ਫਰਨਾਮੇ ਵਿਚ ਸੂਫੀ ਸੰਤ ਸ਼ੇਖ ਸਾਅਦੀ ਦਾ ਇਕ ਸ਼ੇਅਰ ਹੈ ਕਿ:-
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।।
ਅਰਥ ਜਦੋਂ ਦਲੀਲ, ਅਪੀਲ, ਵਕੀਲ ਦੀ ਸੁਣਵਾਈ ਨਾਂ ਹੋਵੇ ਤਾ ਤਲਵਾਰ ਨੂੰ ਹੱਥ ਪਾਉਣਾ ਜਰੂਰੀ ਹੋ ਜਾਂਦਾ ਹੈ। ਸੋ ਹਰ ਇਕ ਸਿੱਖ ਹੋਲੇ-ਮਹੱਲੇ ਦਾ ਪਵਿੱਤਰ ਦਿਹਾੜਾ ਬੜੇ ਸ਼ਰਧਾ ਪੂਰਵਕ ਅਤੇ ਸ਼ਾਨ-ਓ-ਸ਼ੋਕਤ ਨਾਲ ਮਨਾਇਆ ਜਾਂਦਾ ਹੈ। ਪੰਜਾਬ ਦੇ ਹਰ ਇਕ ਕੌਨੇ ਤੋਂ ਸਿੱਖ ਇਸ ਪਵਿੱਤਰ ਨਗਰੀ ਅਨੰਦਪੁਰੀ ਵਿਚ ਪੁੱਜ ਕੇ ਪ੍ਰਸਤਿਸ਼ ਕਰਦੇ ਹਨ।
ਵਾਸਫ਼ਾਨਿ ਜ਼ਾਤਿ ਗੁਰ ਗੋਬਿੰਦ ਸਿੰਘ
ਵਾਸਿਲ ਅਜ਼ ਬਰਕਾਤਿ ਗੁਰ ਗੋਬਿੰਦ ਸਿੰਘ.
ਅਰਥ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਾਤ ਦੀ ਸਿਫ਼ਤ ਸ਼ਲਾਘਾ ਕਰਨ ਵਾਲੇ, ਪਾਤਸ਼ਾਹ ਜ ਦੀਆਂ ਬਰਕਤਾਂ ਅਤੇ ਬਖ਼ਸ਼ਿਸ਼ਾਂ ਨੂੰ ਪ੍ਰਾਪਤ ਕਰ ਲੈਦੇਂ ਹਨ। ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਿਹ।
ਸਰਬਜੀਤ ਕੌਰ “ਸਰਬ”
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback