Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਜਦੋਂ ਥਾਣੇਦਾਰ ਨੂੰ ਪਟਕਾ ਕੇ ਮਾਰਿਆ--ਭਗਵਾਨ ਸਿੰਘ
ਕਦੇ ਕਦੇ ਕਈ ਖੁਦਾਰਸੀਦਾ ਸ਼ਖ਼ਸੀਅਤਾਂ ਦੇ ਮੋਜਜ਼ੇ ਪੜ੍ਹਨ ਜਾਂ ਸੁਣਨ ਵਿਚ ਆਉਂਦੇ ਹਨ। ਮੈਂ ਵੀ ਇਕ ਅਦੁੱਤੀ ਦਰਵੇਸ਼ ਨੂੰ ਖੁਦ, ਅੱਖੀਂ ਦੇਖਿਆ ਸੀ। ਕੋਈ 80 ਸਾਲ ਪਹਿਲਾਂ ਪਾਕਿਸਤਾਨ ਵਿਚ ਜਿਸ ਮਿਡਲ ਸਕੂਲ ਵਿਚ ਮੈਂ ਚੌਥੀ ਜਮਾਤ ਦਾ ਵਿਦਿਆਰਥੀ ਸੀ, ਉਸ ਦੇ ਹੈੱਡਮਾਸਟਰ ਮੇਰੇ ਵਾਲਦ ਸਾਹਿਬ ਸਨ। ਇਕ ਦਿਨ ਉੱਥੇ ਸਾਦ-ਮੁਰਾਦਾ ਹਾਲ-ਮਸਤ ਦਰਵੇਸ਼ ਆ ਗਿਆ। ਉਸ ਦਾ ਲਿਬਾਸ ਬਟਨਾਂ ਦੇ ਬਗੈਰ ਲੰਮਾ ਕੁੜਤਾ, ਲੰਗੋਟ ਅਤੇ ਮੋਟੇ ਕੱਪੜੇ ਦਾ ਪਰਨਾ ਸੀ। ਆਪਣੇ ਮਜ਼ਹਬ ਅਤੇ ਇਲਾਕੇ ਬਾਰੇ ਕੁਝ ਨਹੀਂ ਸੀ ਦੱਸਦਾ। ਮਿਲੀ-ਜੁਲੀ ਭਾਸ਼ਾ (ਲਿੰਗੂਆ ਫਰੈਂਕਾ) ਵਿਚ ਗੱਲਾਂ ਕਰਦਾ। ਸਕੂਲ ਦੇ ਵਿਹੜੇ ਵਿਚ ਪਿੱਪਲ ਦੇ ਦਰਖਤ ਥੱਲੇ ਥੜ੍ਹੇ ’ਤੇ ਚੁੱਪ-ਚਾਪ ਬੈਠਾ ਰਹਿੰਦਾ ਜਾਂ ਸੌਂ ਜਾਂਦਾ। ਰਾਤ ਵੀ ਉਥੇ ਹੀ ਕੱਟਦਾ। ਉਸ ਦੇ ਕਹਿਣ ’ਤੇ ਮੇਰੇ ਵਾਲਦ ਸਾਹਿਬ ਉਹਦੇ ਲਈ ਤਿੰਨ ਰੋਟੀਆਂ, ਅੰਬ ਅਤੇ ਲਸੂੜੇ ਦੇ ਅਚਾਰ ਨਾਲ ਲੈ ਆਉਂਦੇ। ਦਾਲ ਅਤੇ ਸਬਜ਼ੀ ਨਹੀਂ ਸੀ ਖਾਂਦਾ। ਇਕ ਰੋਟੀ ਸਵੇਰੇ, ਇਕ ਦੁਪਹਿਰੇ ਅਤੇ ਇਕ ਰਾਤ ਨੂੰ ਖਾ ਲੈਂਦਾ।
ਤਫ਼ਰੀਹ ਵੇਲੇ ਉਹ ਛੋਟੇ ਬੱਚਿਆਂ ਦੀਆਂ ਹਰਕਤਾਂ ਦੇਖ ਕੇ ਖੁਸ਼ ਹੁੰਦਾ ਅਤੇ ਉਨ੍ਹਾਂ ਨੂੰ ਪਿਆਰ ਕਰਦਾ। ਰੋਟੀ ਖਾਣ ਤੋਂ ਬਾਅਦ ਉਹਨੇ ਪਾਣੀ ਪੀਣਾ ਹੁੰਦਾ ਤਾਂ ਉਹ ਸਕੂਲ ਦੀ ਹਲਟੀ ਗੇੜਦਾ। ਉਹ ਅਧਿਆਪਕਾਂ ਨਾਲ ਘੱਟ ਹੀ ਬੋਲਦਾ ਸੀ, ਐਪਰ ਉਨ੍ਹਾਂ ਦਾ ਪੂਰਾ ਸਤਿਕਾਰ ਕਰਦਾ। ਉਹ ਵੀ ਉਸ ਦੀ ਬੜੀ ਇੱਜ਼ਤ ਕਰਦੇ। ਸਕੂਲ ਦੀ ਚਾਰਦੀਵਾਰੀ ਨਾ ਹੋਣ ਕਰਕੇ ਬਾਹਰ ਦਾ ਦਰਵਾਜ਼ਾ ਵੀ ਨਹੀਂ ਸੀ। ਗੁਆਂਢ ਦੇ ਕੁਝ ਲੋਕ ਸਕੂਲ ਦੀ ਖੂਹੀ ਦਾ ਪਾਣੀ ਲੈਣ ਆਉਂਦੇ ਪਰ ਉਹ ਉਨ੍ਹਾਂ ਨਾਲ ਘੱਟ ਹੀ ਬੋਲਦਾ ਸੀ।
ਉਸ ਇਲਾਕੇ ਦਾ ਥਾਣੇਦਾਰ ਝਾਂਗੀ ਮੁਸਲਮਾਨ ਬੜਾ ਮੁਤਅੱਸਬੀ, ਕਠੋਰ ਅਤੇ ਹੰਕਾਰੀ ਸੀ। ਇਕ ਦਿਨ ਪਿੰਡ ਵਿਚ ਕਿਸੇ ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਉਹ ਸਕੂਲ ਵਿਚ ਆ ਗਿਆ। ਅਧਿਆਪਕਾਂ ਨਾਲ ਗੱਲਾਂ ਕਰਦਾ ਹੋਇਆ ਅਚਾਨਕ ਗੁੱਸੇ ਵਿਚ ਆ ਗਿਆ। ਇਕ ਹਿੰਦੂ ਅਧਿਆਪਕ ਦੀ ਲਾਹ-ਪਾਹ ਕਰ ਦਿੱਤੀ। ਦਰਵੇਸ਼ ਨੂੰ ਥਾਣੇਦਾਰ ਦੀ ਇਹ ਘਟੀਆ ਹਰਕਤ ਬਹੁਤ ਬੁਰੀ ਲੱਗੀ ਪਰ ਉਹ ਚੁੱਪ ਰਿਹਾ। ਜਦੋਂ ਥਾਣੇਦਾਰ ਜਾਣ ਲੱਗਾ, ਤਾਂ ਸਾਰੇ ਅਧਿਆਪਕ ਅਦਬ ਨਾਲ ਖੜ੍ਹੇ ਹੋ ਗਏ। ਅਚਾਨਕ ਬੜੀ ਫੁਰਤੀ ਨਾਲ ਦਰਵੇਸ਼ ਨੇ ਥਾਣੇਦਾਰ ਦੇ ਪਿਛਲੇ ਪਾਸੇ ਤੋਂ ਉਸ ਦੇ ਮੋਢਿਆਂ ਹੇਠਾਂ ਹੱਥ ਰੱਖ ਕੇ ਉਸ ਨੂੰ ਚੁੱਕ ਕੇ ਜ਼ਮੀਨ ’ਤੇ ਸੁੱਟ ਦਿੱਤਾ। ਕੁੱਲੇ ਦੁਆਲੇ ਬੰਨ੍ਹੀ ਥਾਣੇਦਾਰ ਦੀ ਤੁਰਲੇ ਵਾਲੀ ਪੱਗ ਥੱਲੇ ਡਿਗ ਪਈ।
ਸਾਰੇ ਅਧਿਆਪਕ ਡਰ ਨਾਲ ਸਹਿਮ ਗਏ ਕਿ ਹੁਣ ਥਾਣੇਦਾਰ ਦਰਵੇਸ਼ ਦੀ ਬਹੁਤ ਕੁੱਟਮਾਰ ਕਰੇਗਾ। ਐਪਰ ਉਹ ਬੜੇ ਹੈਰਾਨ ਹੋ ਗਏ ਜਦੋਂ ਥਾਣੇਦਾਰ ਨੇ ਉੱਠ ਕੇ ਆਪਣੀ ਵਰਦੀ ਝਾੜੀ ਤੇ ਪੱਗ ਸਿਰ ’ਤੇ ਰੱਖ ਕੇ ਦਰਵੇਸ਼ ਦੇ ਹੱਥ ਚੁੰਮੇ ਅਤੇ ਕਿਹਾ ਕਿ ਉਸ (ਦਰਵੇਸ਼) ਨੇ ਉਸ ਨੂੰ ਮੱਕੇ ਦੇ ਦੀਦਾਰ ਕਰਾ ਦਿੱਤੇ ਹਨ, ਉਸ ਦਾ ਹੱਜ ਹੋ ਗਿਆ ਹੈ ਅਤੇ ਤੌਬਾ ਕਰਦਾ ਹੈ ਕਿ ਅੱਗੇ ਤੋਂ ਉਹ ਕਿਸੇ ਦਾ ਅਪਮਾਨ ਨਹੀਂ ਕਰੇਗਾ। ਉਸ ਦੀ ਇਸ ਗੱਲ ’ਤੇ ਮੈਨੂੰ ਹੁਣ ਅੱਲਾਮਾ ਇਕਬਾਲ ਦਾ ਇਹ ਸ਼ਿਅਰ ਯਾਦ ਆ ਗਿਆ ਹੈ:
ਕੋਈ ਅੰਦਾਜ਼ਾ ਕਰ ਸਕਤਾ ਹੈ ਇਸ ਕੇ ਜ਼ੋਰ-ਏ-ਬਾਜ਼ੂ ਕਾ।
ਨਿਗਾਹ-ਏ-ਮਰਦ-ਏ-ਮੋਮਨ ਸੇ ਬਦਲ ਜਾਤੀ ਹੈਂ ਤਕਦੀਰੇਂ।
ਉਹ ਥਾਣੇਦਾਰ ਬੜੀ ਦੇਰ ਤੱਕ ਉਸ ਇਲਾਕੇ ਵਿਚ ਰਿਹਾ ਪਰ ਕਿਸੇ ਨਾਲ ਜ਼ਿਆਦਤੀ ਨਾ ਕੀਤੀ।
ਇਸ ਘਟਨਾ ਤੋਂ ਬਾਅਦ ਕਈ ਲੋਕ ਆਪਣੇ ਨਿੱਜੀ ਮਾਮਲਿਆਂ ਵਿਚ ਦਰਵੇਸ਼ ਦਾ ਆਸ਼ੀਰਵਾਦ ਲੈਣ ਲਈ ਆਉਣ ਲੱਗ ਪਏ। ਜੇ ਕੋਈ ਜਣਾ ਖਾਣ ਵਾਲੀ ਚੀਜ਼ ਲਿਆਉਂਦਾ, ਉਹ ਬੱਚਿਆਂ ਵਿਚ ਵੰਡ ਦਿੰਦਾ। ਜੇ ਕੋਈ ਪੈਸੇ ਦਿੰਦਾ, ਉਹ ਸਕੂਲ ਦੀ ਖੂਹੀ ਵਿਚ ਸੁੱਟ ਛੱਡਦਾ। ਕੁਝ ਦਿਨਾਂ ਬਾਅਦ ਉਹ ਚਲਾ ਗਿਆ। ਕਿਸੇ ਨੂੰ ਪਤਾ ਨਾ ਲੱਗਾ ਕਿ ਕਿੱਥੇ ਗਿਆ।
ਕੁਝ ਮਹੀਨਿਆਂ ਬਾਅਦ ਵਜ਼ੀਫਾ ਦੇਣ ਲਈ ਪ੍ਰੀਖਿਆ ਹੋਈ। ਮੈਂ ਪਹਿਲੇ ਨੰਬਰ ’ਤੇ ਆਇਆ। ਚਾਰ ਰੁਪਏ ਪ੍ਰਤੀ ਮਹੀਨਾ ਮੇਰਾ ਵਜ਼ੀਫਾ ਲੱਗ ਗਿਆ, ਜੋ ਮੈਨੂੰ ਅੱਠਵੀਂ ਜਮਾਤ ਤੱਕ ਮਿਲਦਾ ਰਿਹਾ। ਮਗਰੋਂ ਮੇਰੇ ਵਾਲਦ ਸਾਹਿਬ ਨੇ ਦੱਸਿਆ ਕਿ ਉਸ ਦਰਵੇਸ਼ ਨੇ ਉਨ੍ਹਾਂ ਦੇ ਕੰਨ ਵਿਚ ਕਿਹਾ ਸੀ ਕਿ ਤੁਹਾਡੇ ਫਰਜ਼ੰਦ ਨੂੰ (ਯਾਨੀ ਮੈਨੂੰ) ਖਜ਼ਾਨੇ ਵਿਚੋਂ ਮਾਇਆ ਮਿਲਿਆ ਕਰੇਗੀ। ਮੈਂ ਸੋਚਦਾਂ, ਇਹ ਕੋਈ ਇਤਫ਼ਾਕ ਸੀ ਜਾਂ ਕੁਝ ਹੋਰ!
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback