Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸੁੱਖ ਦੁੱਖ ਦੀਆਂ ਵਾਟਾਂ--ਸੁਪਿੰਦਰ ਸਿੰਘ ਰਾਣਾ
ਅੱਜ ਕਦਮ ਮਾਸੀ ਦੇ ਘਰ ਵੱਲ ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਜਾ ਰਹੇ ਸਨ। ਢਾਈ ਦਹਾਕੇ ਪਹਿਲਾਂ ਇਹੀ ਕਦਮ ਸਾਈਕਲ ਚਲਾਉਂਦਿਆਂ ਤੇ ਸਾਹਮਣੀ ਹਵਾ ਹੋਣ ਦੇ ਬਾਵਜੂਦ ਉਸ ਦੇ ਘਰ ਨੂੰ ਤੇਜ਼ੀ ਨਾਲ ਅੱਗੇ ਵਧ ਰਹੇ ਸਨ। ਪਹਿਲਾਂ ਪੈਂਡਾ ਛੇਤੀ ਮੁੱਕਦਾ ਜਾਪਦਾ ਨਹੀਂ ਸੀ, ਪਰ ਹੁਣ ਕਾਰ ਵਿਚ ਬੈਠਾ ਹੋਣ ਦੇ ਬਾਵਜੂਦ ਅੱਗੇ ਨੂੰ ਵਧਿਆ ਨਹੀਂ ਜਾ ਰਿਹਾ ਸੀ ਤੇ ਘਰ ਨੇੜੇ ਹੁੰਦਾ ਜਾਪਦਾ ਸੀ। ਪਹਿਲਾਂ ਉਸ ਦੇ ਘਰ ਨੂੰ ਜਾਣ ਵਾਲੇ ਦੋ ਜਣੇ ਸਾਂ ਤੇ ਹੁਣ ਅਸੀਂ ਚਾਰ ਸਾਂ। ਦਰਅਸਲ, ਢਾਈ ਦਹਾਕੇ ਪਹਿਲਾਂ ਮਾਸੀ ਮਾਸੜ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਆਪਣੀ ਭੈਣ ਮਨਪ੍ਰੀਤ ਤੋਂ ਤਕਰੀਬਨ ਅੱਠ ਸਾਲ ਮਗਰੋਂ ਉਸ ਦਾ ਜਨਮ ਹੋਇਆ ਸੀ। ਮੇਰੀ ਮਾਂ ਨੂੰ ਉਸ ਦੇ ਜਨਮ ਦਾ ਪਤਾ ਲੱਗਿਆ ਤਾਂ ਉਹ ਛੇਤੀ ਦੇਣੇ ਉਨ੍ਹਾਂ ਦੇ ਘਰ ਜਾਣਾ ਚਾਹੁੰਦੀ ਸੀ।
ਮੈਂ ਆਪਣੀ ਮਾਂ ਨੂੰ ਸਾਈਕਲ ’ਤੇ ਬਿਠਾ ਕੇ ਉਨ੍ਹਾਂ ਦੇ ਘਰ ਨੂੰ ਚੱਲ ਪਿਆ। ਡੇਢ ਕੁ ਮੀਲ ਦੀ ਉਹ ਵਾਟ ਉਸ ਦਿਨ ਮੁੱਕਣ ਦਾ ਨਾਂ ਨਹੀਂ ਲੈ ਰਹੀ ਸੀ। ਮਾਸੀ ਆਪਣੇ ਪੁੱਤਰ ਨੂੰ ਮੇਰੇ ਕੋਲੋਂ ਗੁੜ੍ਹਤੀ ਦਿਵਾਉਣਾ ਚਾਹੁੰਦੀ ਸੀ, ਪਰ ਮੈਂ ਮਨ੍ਹਾਂ ਕਰਦਾ ਰਿਹਾ। ਮੈਂ ਚਾਹੁੰਦਾ ਸੀ ਕਿ ਮੇਰੀ ਮਾਂ ਹੀ ਉਸ ਨੂੰ ਗੁੜ੍ਹਤੀ ਦੇਵੇ। ਆਖ਼ਰ ਮੇਰੀ ਮਾਤਾ ਨੇ ਹੀ ਇਹ ਕਾਰਜ ਨੇਪਰੇ ਚਾੜ੍ਹਿਆ। ਖ਼ੁਸ਼ੀ ਵਿਚ ਖੀਵੇ ਹੋਏ ਮਾਸੀ ਮਾਸੜ ਨੇ ਆਪਣੇ ਪੁੱਤਰ ਦਾ ਸੁਖਪ੍ਰੀਤ ਸਿੰਘ ਰੱਖਿਆ। ਮਾਸੀ ਮਾਸੜ ਦੋਵੇਂ ਨੌਕਰੀਸ਼ੁਦਾ ਸਨ। ਇਸ ਕਾਰਨ ਉਨ੍ਹਾਂ ਦੇ ਦੋਵੇਂ ਬੱਚਿਆਂ ਦਾ ਬਚਪਨ ਸਾਡੇ ਘਰ ਹੀ ਗੁਜ਼ਰਿਆ। ਉਨ੍ਹਾਂ ਦਾ ਘਰ ਸਾਥੋਂ ਥੋੜ੍ਹੇ ਜਿਹੇ ਫ਼ਰਕ ’ਤੇ ਹੋਣ ਕਾਰਨ ਸਵੇਰੇ ਉਹ ਬੱਚਿਆਂ ਦੇ ਕੱਪੜੇ ਸਾਡੇ ਘਰ ਰੱਖ ਜਾਂਦੇ ਤੇ ਸ਼ਾਮੀ ਦੋਵਾਂ ਨੂੰ ਆਪਣੇ ਨਾਲ ਘਰ ਲੈ ਜਾਂਦੇ। ਸਾਡੀ ਉਮਰ ਉਨ੍ਹਾਂ ਤੋਂ ਵੱਧ ਹੋਣ ਕਾਰਨ ਮਾਂ ਨੇ ਉਨ੍ਹਾਂ ਨੂੰ ਜ਼ਿਆਦਾ ਲਾਡ ਪਿਆਰ ਕਰਨਾ।
ਜਦੋਂ ਅਸੀਂ ਕਿਸੇ ਗੱਲੋਂ ਨਿਆਣਿਆਂ ਨੂੰ ਕੁਝ ਕਹਿ ਦੇਣਾ ਤਾਂ ਮਾਂ ਨੇ ਸਾਨੂੰ ਝਿੜਕ ਦੇਣਾ। ਹੌਲੀ ਹੌਲੀ ਸਮਾਂ ਬੀਤਦਾ ਗਿਆ। ਬੱਚੇ ਜਵਾਨ ਹੁੰਦੇ ਗਏ। ਸਾਡੇ ਤਿੰਨੋਂ ਭੈਣ ਭਰਾਵਾਂ ਦੇ ਵਿਆਹ ਹੋ ਗਏ ਤੇ ਮਾਸੀ ਦੀ ਧੀ ਵੀ ਵਿਆਹੀ ਗਈ। ਹੁਣ ਸਿਰਫ਼ ਸੁਖਪ੍ਰੀਤ ਹੀ ਰਹਿ ਗਿਆ ਸੀ। ਉਸ ਦਾ ਰਿਸ਼ਤੇਦਾਰੀ ਵਿਚ ਹੀ ਮੰਗਣਾ ਹੋ ਗਿਆ ਸੀ। ਜੋੜੀ ਵੀ ਅਜਿਹੀ ਕਿ ਮੁੰਡਾ ਕੁੜੀ ਨਾਲੋਂ ਸੋਹਣਾ ਤੇ ਕੁੜੀ ਮੁੰਡੇ ਨਾਲੋਂ ਸੋਹਣੀ। ਸੁਖਪ੍ਰੀਤ ਉਚੇਰੀ ਪੜ੍ਹਾਈ ਲਈ ਵਿਦੇਸ਼ ਚਲੇ ਗਿਆ। ਉਹ ਉੱਥੇ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਦਾ ਸੀ। ਉਹ ਹਰ ਰੋਜ਼ ਆਪਣੇ ਮਾਪਿਆਂ ਤੇ ਸਾਡੇ ਨਾਲ ਵਿਦੇਸ਼ੋਂ ਗੱਲ ਕਰਨੀ ਨਾ ਭੁੱਲਦਾ। ਮਾਪਿਆਂ ਨੇ ਉਸ ਨੂੰ ਕਈ ਵਾਰ ਕਹਿਣਾ ਕਿ ਤੂੰ ਕੰਮ ਘੱਟ ਕਰਿਆ ਕਰ ਤੇ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇ।
ਇਕ ਦਿਨ ਉਸ ਦੇ ਦੋਸਤ ਦਾ ਮੈਨੂੰ ਫੋਨ ਆ ਗਿਆ ਕਿ ਉਹ ਢਿੱਲਾ ਹੋ ਗਿਆ ਹੈ। ਉਸ ਨੂੰ ਹਸਪਤਾਲ ਲਿਜਾ ਰਹੇ ਹਾਂ। ਇਹ ਗੱਲ ਉਸ ਦੇ ਦੋਸਤਾਂ ਨੇ ਉਸ ਦੇ ਘਰ ਵੀ ਦੱਸ ਦਿੱਤੀ ਸੀ। ਥੋੜ੍ਹੀ ਦੇਰ ਬਾਅਦ ਇਕ ਦੋਸਤ ਦਾ ਮੈਨੂੰ ਫੋਨ ਆ ਗਿਆ ਕਿ ਵੀਰ ਜੀ ਸੁੱਖ ਨਹੀਂ ਰਿਹਾ। ਇਹ ਗੱਲ ਸਾਥੋਂ ਉਸ ਦੇ ਘਰ ਨਹੀਂ ਦੱਸੀ ਜਾਣੀ। ਸੋ ਤੁਸੀਂ ਹਿੰਮਤ ਕਰਕੇ ਉਨ੍ਹਾਂ ਦੇ ਘਰ ਜਾਓ ਤੇ ਸਾਰੀ ਸਥਿਤੀ ਬਾਰੇ ਦੱਸੋ। ਅਜਿਹੀ ਗੱਲ ਮਾਸੀ ਮਾਸੜ ਨੂੰ ਕਿਵੇਂ ਕਹੀ ਜਾ ਸਕਦੀ ਹੈ। ਅੱਜ ਮਾਂ ਵੀ ਬਥੇਰੀ ਯਾਦ ਆਈ ਕਿ ਜੇ ਉਹ ਜਿਉਂਦੀ ਹੁੰਦੀ ਤਾਂ ਉਸ ਨੂੰ ਨਾਲ ਲੈ ਕੇ ਮਾਸੀ ਦੇ ਘਰ ਨੂੁੰ ਤੁਰ ਪੈਂਦਾ। ਸਾਰੀ ਰਾਤ ਜਾਗ ਕੇ ਕੱਟੀ ਤੇ ਸਵੇਰੇ ਮੈਂ ਆਪਣੇ ਦੋਸਤ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ। ਉਸ ਨੇ ਸਲਾਹ ਦਿੱਤੀ ਕਿ ਪਹਿਲਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਦੱਸ ਦੇਈਏ ਤੇ ਉਸ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਜਾਇਆ ਜਾ ਸਕਦਾ ਹੈ। ਅਸੀਂ ਦਾਓ ਮਾਜਰੇ ਜਾ ਕੇ ਦੂਜੇ ਮਾਸੀ ਮਾਸੜ ਨੂੰ ਸਾਰੀ ਕਹਾਣੀ ਦੱਸੀ। ਉਨ੍ਹਾਂ ਨੇ ਵੀ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ। ਬੜਾ ਸਮਝਾ ਬੁਝਾ ਕੇ ਉਨ੍ਹਾਂ ਨੂੰ ਨਾਲ ਤੋਰਿਆ। ਹੁਣ ਮਾਸੀ ਦੇ ਘਰ ਵੱਲ ਮੇਰੇ ਕਦਮ ਵਧਣ ਦੀ ਬਜਾਏ ਪਿੱਛੇ ਮੁੜਨਾ ਚਾਹ ਰਹੇ ਸਨ। ਕਾਰ ਚਲਾਉਂਦਿਆਂ ਮੇਰੀ ਸੁਰਤੀ ਸੁਖਪ੍ਰੀਤ ਦੇ ਬਚਪਨ ਵਿਚ ਗਈ ਹੋਈ ਸੀ। ਸੁਵਖਤੇ ਹੀ ਅਸੀਂ ਸਾਰੇ ਮਾਸੀ ਦੇ ਘਰ ਪਹੁੰਚ ਗਏ। ਸਾਨੂੰ ਇਕੱਠਿਆਂ ਨੂੰ ਦੇਖ ਕੇ ਉਨ੍ਹਾਂ ਦਾ ਮੱਥਾ ਠਣਕਿਆ।
ਮੇਰੀ ਭੁੱਬ ਨਿਕਲ ਗਈ ਕਿ ‘ਮਾਸੀ, ਸੁੱਖ ਹੁਣ ਨਹੀਂ ਰਿਹਾ।’ ਇਹ ਸੁਣਦਿਆਂ ਹੀ ਮਾਸੀ ਧੜੰਮ ਦੇ ਕੇ ਹੇਠਾਂ ਡਿੱਗ ਪਈ। ਮਾਸੜ ਵੀ ਰੋਣ ਲੱਗਿਆ। ਸੁਖਪ੍ਰੀਤ ਦੇ ਦਾਦੇ ਦਾ ਹੋਰ ਵੀ ਬੁਰਾ ਹਾਲ ਸੀ। ਘਰ ਵਿਚ ਰੋਣ ਪਿੱਟਣ ਪੈ ਗਿਆ। ਘਰਦਿਆਂ ਨੂੰ ਉਸ ਦੀ ਮੌਤ ਦਾ ਯਕੀਨ ਨਹੀਂ ਹੋ ਰਿਹਾ ਸੀ। ਵਿਦੇਸ਼ ਵਿਚ ਬੈਠੀ ਉਸ ਦੀ ਭੈਣ ਨੂੰ ਵੀ ਸੂਚਨਾ ਦੇ ਦਿੱਤੀ। ਰੋਣ ਕੁਰਲਾਉਣ ਸੁਣ ਕੇ ਗੁਆਂਢੀ ਆ ਗਏ। ਘਰ ਦਾ ਮਾਹੌਲ ਗ਼ਮਗੀਨ ਹੋ ਗਿਆ। ਕਰੀਬ 20-22 ਦਿਨਾਂ ਬਾਅਦ ਲਾਸ਼ ਭਾਰਤ ਲਿਆਂਦੀ ਗਈ। ਅੰਤਿਮ ਸੰਸਕਾਰ ਮੌਕੇ ਹਾਜ਼ਰ ਹਰ ਅੱਖ ਨਮ ਸੀ। ਮਾਸੀ ਮਾਸੜ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ।
ਹੁਣ ਜਦੋਂ ਕਦੇ ਇਲੈਕਟ੍ਰੋਨਿਕ ਮੀਡੀਆ ਤੇ ਅਖ਼ਬਾਰਾਂ ਵਿਚ ਕਿਸੇ ਦੇ ਮਰਨ ਦੀ ਖ਼ਬਰ ਪੜ੍ਹਦਾ ਸੁਣਦਾ ਹਾਂ ਤਾਂ ਉਹ ਘਟਨਾ ਯਾਦ ਆ ਜਾਂਦੀ ਹੈ। ਕਈ ਵਾਰ ਮੈਂ ਇਕੱਲਾ ਬੈਠਾ ਸੋਚਦਾ ਹਾਂ ਕਿ ਭਾਵੇਂ ਸੋਸ਼ਲ ਮੀਡੀਆ ’ਤੇ ਹਰ ਖ਼ਬਰ ਮਿੰਟਾਂ ਸਕਿੰਟਾਂ ਵਿਚ ਪਹੁੰਚ ਜਾਂਦੀ ਹੈ, ਪਰ ਮੌਤ ਦੀ ਖ਼ਬਰ ਸਬੰਧਤ ਪਰਿਵਾਰ ਤਕ ਪਹੁੰਚਾਉਣੀ ਬੜਾ ਦੁਖਦਾਈ ਪੈਂਡਾ ਹੈ। ਇਸੇ ਕਾਰਨ ਸੁੱਖ ਦੀ ਮੌਤ ਵੇਲੇ ਮੇਰੇ ਕਦਮ ਮਾਸੀ ਦੇ ਘਰ ਵੱਲ ਵਧ ਨਹੀਂ ਰਹੇ ਸਨ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback