Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਨਿਊਜ਼ੀਲੈਂਡ ਤੋਂ ਗੁੜਗਾਓਂ, ਵਾਇਆ ਤ੍ਰਿਲੋਕਪੁਰੀ
ਉਨ੍ਹਾਂ ਔਰਤਾਂ ਦੀ ਬਹੁਤੀ ਵੱਡੀ ਗਿਣਤੀ ਨਹੀਂ ਹੈ ਜਿਹੜੀਆਂ ਆਪਣੇ ਦੇਸ਼ ਦੀਆਂ ਚੁਣੀਆਂ ਹੋਈਆਂ ਲੀਡਰ ਬਣੀਆਂ, ਇਸ ਲਈ ਇਹ ਮੌਕਾ ਵੀ ਵਿਰਲਾ ਹੀ ਆਉਣਾ ਸੀ। ਜਦੋਂ ਪਿਛਲੇ ਸਾਲ ਜੂਨ ’ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਬੱਚੀ ਨੂੰ ਜਨਮ ਦਿੱਤਾ ਤਾਂ ਉਸ ਖ਼ਬਰਾਂ ਅਤੇ ਚਰਚਾਵਾਂ ਦੀ ਸੁਰਖੀ ਬਣਨਾ ਹੀ ਸੀ। ਦੁਨੀਆਂ ਵਿੱਚ ਕਿਸੇ ਦੇਸ਼ ਦੀ ਸਰਕਾਰ ਦੀ ਮੁਖੀ ਹੁੰਦਿਆਂ ਬੱਚੇ ਨੂੰ ਜਨਮ ਦੇਣ ਵਾਲੀ ਉਹ ਦੂਜੀ ਰਾਜਨੇਤਾ ਸੀ। ਪਹਿਲੀ ਬੇਨਜ਼ੀਰ ਭੁੱਟੋ ਸੀ।
ਪ੍ਰਧਾਨ ਮੰਤਰੀ ਨੇ ਛੇ ਹਫ਼ਤੇ ਦੀ ਪ੍ਰਸੂਤਾ ਛੁੱਟੀ ਲਈ ਤਾਂ ਵਿਰੋਧੀਆਂ ਸਵਾਲ ਚੁੱਕੇ। ਅਖੇ ਜਦੋਂ ਅਹੁਦੇ ਲਈ ਵੋਟਾਂ ਮੰਗੀਆਂ ਸਨ ਤਾਂ ਲੋਕਾਂ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਮੈਂ ਲੰਬੀ ਛੁੱਟੀ ਵੀ ਲਵਾਂਗੀ? ਚਰਚਾ ਛਿੜ ਪਈ। ਸਾਫ਼ ਸੀ ਕਿ ਸਿਆਸਤ ਨੇ ਹਾਲੇ ਔਰਤ ਨੇਤਾਵਾਂ ਨਾਲ ਸਿੱਝਦਿਆਂ ਬਹੁਤ ਕੁਝ ਸਿੱਖਣਾ ਹੈ।
ਮਾਂ ਬਣ ਕੇ ਜੈਸਿੰਡਾ ਆਰਡਨ ਨੇ ਵਾਪਸ ਆ ਕੰਮ ਸੰਭਾਲਿਆ ਤਾਂ ਦੁਨੀਆਂ ਨੇ ਪਹਿਲੀ ਵਾਰੀ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਵਿੱਚ ਕਿਸੇ ਮੁਲਕ ਦੀ ਮੁਖੀ ਨੂੰ ਗੋਦ ਵਿੱਚ ਬੱਚਾ ਲਈ ਬੈਠਿਆਂ ਵੇਖਿਆ। ਫਿਰ ਖ਼ਬਰਾਂ, ਚਰਚਾ, ਸੁਰਖੀਆਂ। ਜੈਸਿੰਡਾ ਆਰਡਨ ਸਾਨੂੰ ‘ਆਮ’ ਜ਼ਿੰਦਗੀ ਵਿੱਚ ਸਹਿਜ ਦਾ ਵਰਤਾਰਾ ਸਿਖਾ ਰਹੀ ਸੀ ਜਿਸ ਵਿੱਚ ਔਰਤਾਂ ਕੰਮ ਵੀ ਕਰਦੀਆਂ ਹਨ, ਮਾਂ ਵਾਲੀ ਫਰਜ਼-ਅਦਾਇਗੀ ਵੀ ਨਿਭਾਉਂਦੀਆਂ ਹਨ। ਮਲਟੀ-ਟਾਸਕਿੰਗ ਕਰਦੀਆਂ ਹਨ। ਮਜ਼ਦੂਰ ਔਰਤਾਂ ਤਾਂ ਤਾ-ਉਮਰ ਮਲਟੀ-ਟਾਸਕਿੰਗ ਕਰਦੀਆਂ ਆਈਆਂ ਹਨ, ਪਰ ਉਨ੍ਹਾਂ ਦੀ ਚਰਚਾ ਨਹੀਂ ਹੁੰਦੀ।
ਪ੍ਰਧਾਨ ਮੰਤਰੀ ਆਰਡਨ ਨੇ ਜਦੋਂ ਪਾਰਲੀਮੈਂਟ ਵਿਚਲੇ ਆਪਣੇ ਦਫ਼ਤਰ ਨਾਲ ਲੱਗਦੀ ਛੋਟੀ ਜਿਹੀ ਰਸੋਈ ਵਿੱਚ ਬੱਚੀ ਦੇ ਖੇਡਣ-ਸੌਣ ਵਾਲੀ ਨੁੱਕਰ ਸਜਾਈ ਤਾਂ ਫਿਰ ਚਰਚਾ ਛਿੜੀ। ਜੈਸਿੰਡਾ ਮੁਲਕ ਚਲਾ ਰਹੀ ਸੀ, ਜੀਵਨ ਸਾਥੀ ਕਲਾਰਕ ਗੇਅਫੋਰਡ ਬੱਚੀ ਪਾਲ ਰਿਹਾ ਸੀ। ਇਹ ਇੰਜ ਹੀ ਸਹਿਜ ਵਰਤਾਰਾ ਸੀ ਜਿਵੇਂ ਬਹੁਤ ਘਰਾਂ ਵਿੱਚ ਬੰਦਾ ਕੰਮ ’ਤੇ ਜਾਂਦਾ ਹੈ ਅਤੇ ਬੀਵੀ ਬੱਚੇ ਪਾਲਦੀ ਹੈ। ਅਨੂਠਾ ਕੀ ਸੀ ਇਸ ਵਿੱਚ?ਸੁਰਖੀਆਂ ਵਾਲਿਆਂ ਅਜੇ ਸਿੱਖਣਾ ਸੀ। ਰਾਸ਼ਟਰੀ ਟੀਵੀ ਚੈਨਲ ਨੂੰ ਜਾਪਿਆ ਕਿ ਜੇ ਕੋਈ ਪ੍ਰਧਾਨ ਮੰਤਰੀ ਮਾਂ ਆਪਣੇ ਬੱਚੇ ਨੂੰ ਦੁੱਧ ਚੁੰਘਾ ਰਹੀ ਹੋਵੇ ਤਾਂ ਫਟਾਫਟ ਇਹਦੀ ਫੋਟੋ ਖਿੱਚ ਪੂਰੇ ਦੇਸ਼ ਨੂੰ ਵਿਖਾਉਣੀ ਚਾਹੀਦੀ ਹੈ। ਫਿਰ ਜਦੋਂ ਲੋਕਾਂ ਫਿਟਕਾਰ ਪਾਈ ਤਾਂ ਚੈਨਲ ਨੇ ਮੁਆਫ਼ੀ ਮੰਗੀ। ਔਰਤ, ਜੀਵਨ ਸਾਥਣ, ਪ੍ਰਧਾਨ ਮੰਤਰੀ, ਮਾਂ- ਜੈਸਿੰਡਾ ਆਰਡਨ।
ਸਹਿਜੇ ਸਹਿਜੇ ਰਾਜਨੀਤੀ, ਮੀਡੀਆ, ਮਰਦਾਨਗੀ ਦਾ ਬਿਆਨੀਆ ਜੈਸਿੰਡਾ ਆਰਡਨ ਨਾਲ ਸਿੱਝ ਰਿਹਾ ਸੀ, ਬਹੁਤ ਕੁਝ ਨਵਾਂ ਸਿੱਖ ਰਿਹਾ ਸੀ। 15 ਮਾਰਚ ਦੇ ਸ਼ੁੱਕਰਵਾਰ ਦੀ ਉਸ ਚੰਦਰੀ ਘੜੀ ਮੁਸਲਮਾਨਾਂ ਅਤੇ ਪਰਵਾਸੀਆਂ ਪ੍ਰਤੀ ਨਫ਼ਰਤ ਨਾਲ ਭਰੇ, ਬੰਦੂਕਾਂ ਨਾਲ ਲੈਸ, 28 ਸਾਲਾ ਵਿਅਕਤੀ ਨੇ ਮਿੱਥ ਕੇ ਲਾਸ਼ਾਂ ਵਿਛਾਈਆਂ, ਆਪਣੇ ਮਨਸ਼ੇ ਬਾਰੇ 74 ਸਫ਼ਿਆਂ ਦਾ ਮੈਨੀਫੈਸਟੋ ਸ਼ਾਇਆ ਕੀਤਾ, ਆਪਣੇ ਕਾਰੇ ਨੂੰ ਫੇਸਬੁੱਕ ਰਾਹੀਂ ਨਸ਼ਰ ਕੀਤਾ ਤਾਂ ਮੁਲਕ ਹਿੱਲ ਗਿਆ। ਅਮਨ-ਪਸੰਦਾਂ ਦਾ ਤ੍ਰਾਹ ਨਿਕਲ ਗਿਆ।
ਦਿੱਲੀ ਦੀ ਜਨਸੰਖਿਆ ਤੋਂ ਅੱਧੇ ਤੋਂ ਵੀ ਘੱਟ ਬਸ਼ਿੰਦਿਆਂ ਵਾਲੇ ਇਸ ਮੁਲਕ ਨੇ ਅਜਿਹੀ ਦਹਿਸ਼ਤਗਰਦੀ ਪਹਿਲਾਂ ਨਹੀਂ ਵੇਖੀ ਸੀ। ਹੁਣ ਰਿਆਸਤ ਦੀ ਵਾਰੀ ਸੀ। ਠਠੰਬਰਿਆ ਮੁਲਕ ਆਪਣੀ ਨੇਤਾ ਵੱਲ ਵੇਖ ਰਿਹਾ ਸੀ। ਦੁਨੀਆਂ ਦੇ ਹੋਰਨਾਂ ਮੁਲਕਾਂ, ਖ਼ਾਸਕਰ ਅਮਰੀਕਾ ਵਿੱਚ, ਲੋਕਾਂ ਵਾਰ-ਵਾਰ ਅਜਿਹੇ ਅੰਨ੍ਹੇਵਾਹ ਕੀਤੇ ਸਮੂਹਿਕ ਕਤਲ ਵੇਖੇ ਸਨ ਅਤੇ ਇਹ ਵੀ ਵੇਖਿਆ ਸੀ ਕਿ ਉੱਥੇ ਨੇਤਾ ਦਾ ਵਰਤਾਰਾ ਕਿੰਨਾ ਰਸਮੀ ਹੋ ਚੁੱਕਾ ਸੀ।
ਰਿਆਸਤ ਮਾਈ-ਬਾਪ ਹੁੰਦੀ ਹੈ ਨਾਗਰਿਕ ਦਾ, ਇਹ ਨਾਗਰਿਕ ਸ਼ਾਸਤਰ ਦੀ ਕਿਤਾਬ ਵਿੱਚ ਪੜ੍ਹਿਆ ਤਾਂ ਸਭਨਾਂ ਹੈ, ਪਰ ਮਾਂ-ਸਰਕਾਰ ਵੇਖੀ ਕਿਸੇ ਨਾ ਸੀ। ਕਤਲੇਆਮ ਤੋਂ ਬਾਅਦ ਜਿਵੇਂ ਜੈਸਿੰਡਾ ਆਰਡਨ ਨੇ ਪੀੜਤਾਂ ਨੂੰ ਘੁੱਟ ਗਲਵੱਕੜੀ ਪਾਈ, ਹੰਝੂਆਂ ਦੀ ਸਾਂਝ ਬਣਾਈ, ਮੁਸਲਮਾਨ ਭਾਈਚਾਰੇ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਇਆ, ਦੁਆ ਵਿੱਚ ਉਨ੍ਹਾਂ ਨਾਲ ਸ਼ਾਮਲ ਹੋਈ ਤਾਂ ਜਾਪਿਆ ਜੇ ਕੋਈ ਮਾਂ-ਸਰਕਾਰ ਕਦੀ ਹੋਵੇਗੀ ਤਾਂ ਕੁਝ ਐਸੀ ਹੀ ਹੋਵੇਗੀ। ਮੁਲਕ ਵੀ ਉਮੜ ਪਿਆ। ਮਸਜਿਦਾਂ ਦੇ ਦਰਵਾਜ਼ਿਆਂ ਅੱਗੇ ਫੁੱਲਾਂ ਦੇ ਪਹਾੜ ਬਣ ਗਏ। ਲੋਕਾਂ ਦਿਲਾਂ, ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ।
ਜਿਹੜੇ ਪੰਜਾਬੀ ਪਰਿਵਾਰਾਂ ਦੇ ਬੱਚੇ ਨਿਊਜ਼ੀਲੈਂਡ ਪਰਵਾਸ ਕਰ ਗਏ ਹਨ, ਉਨ੍ਹਾਂ ਨੂੰ ਇਹ ਜਾਣ ਕੇ ਕਿੰਨਾ ਧਰਵਾਸ ਮਿਲਿਆ ਹੋਵੇਗਾ ਕਿ ਉਸ ਮੁਲਕ ਵਿੱਚ ਪਰਵਾਸੀ ਨੂੰ ਗਲੇ ਲਾਇਆ ਜਾਂਦਾ ਹੈ। ਪਰ ਅਸੀਂ ਨਿਊਜ਼ੀਲੈਂਡ ਵੱਲ ਵੇਖ ਆਪਣੇ ਅੰਦਰ ਝਾਤ ਮਾਰਨ ਦਾ ਮੌਕਾ ਕਿਉਂ ਖੁੰਝਾ ਰਹੇ ਹਾਂ? ਅਸੀਂ, ਜਿਹੜੇ ਆਪਣੇ ਹੀ ਮੁਲਕ ਦੇ ਮੁਸਲਮਾਨ ਬਾਸ਼ਿੰਦਿਆਂ ਨੂੰ ਪਰਵਾਸੀ ਦੱਸ ਉਨ੍ਹਾਂ ਨੂੰ ਮੁਲਕੋਂ ਦਰਬਦਰ ਕਰਨ ਵਾਲੇ ਸਿਆਸੀ ਬਿਆਨੀਏ ਨੂੰ ਪ੍ਰਵਾਨ ਹੁੰਦਿਆਂ ਦੇਖ ਰਹੇ ਹਾਂ?
ਸਾਡੇ ਇੱਥੇ ਸਮੂਹਿਕ ਨਰਸੰਹਾਰ ਮਗਰੋਂ ਕਿਹੜੇ ਨੇਤਾ ਧਾਅ ਕੇ ਦਿੱਲੀ ਦੀਆਂ ਗਲੀਆਂ ਵਿੱਚ ਪਹੁੰਚੇ ਸੀ ਜਿੱਥੇ ਗਲੇ ਵਿੱਚ ਬਲਦੇ ਟਾਇਰ ਪਾ ਜਿਉਂਦਿਆਂ ਦੇ ਸਸਕਾਰ ਕੀਤੇ ਜਾ ਰਹੇ ਸਨ? ਗੁਜਰਾਤ ਦੀਆਂ ਗਲੀਆਂ ਵਿੱਚ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦੇ ਕੰਮ ਤੋਂ ਤਾਂ ਚੁਣਾਵੀ ਪ੍ਰਚਾਰ ਦੇ ਦਿਨਾਂ ਵਿੱਚ ਵੀ ਜੱਫੀਆਂ ਪਾਉਣ ਲਈ ਜਾਣਿਆ ਜਾਂਦਾ ਨੇਤਾ ਪਰਹੇਜ਼ ਹੀ ਕਰਦਾ ਹੈ। ਮੁਜ਼ੱਫਰਨਗਰ ਦੀਆਂ ਤੰਗ ਗਲੀਆਂ ਵਿੱਚ ਝੰਡੀ ਵਾਲੀਆਂ ਗੱਡੀਆਂ ਨੂੰ ਪੀੜਤਾਂ ਦੇ ਵਿਹੜਿਆਂ ਦਾ ਰਾਹ ਹੀ ਨਹੀਂ ਲੱਭਦਾ।
ਤੇ ਪਰਵਾਸੀ ਨਾਲ ਸਾਡਾ ਸਲੂਕ ਕੀ ਹੈ? ਬਿਹਾਰ, ਯੂਪੀ ਦੇ ਗਰੀਬੜੇ ਘਰਾਂ ਤੋਂ ਆਇਆਂ ਨੂੰ ਰੁਜ਼ਗਾਰ ਦੇਣਾ, ਉਨ੍ਹਾਂ ਨੂੰ ਠੀਕ ਉਜਰਤ ਦੇਣੀ, ਉਨ੍ਹਾਂ ਖ਼ਿਲਾਫ਼ ਹਿੰਸਾ ਨਾ ਕਰਨੀ – ਇਹ ਕੋਈ ਅਹਿਸਾਨ ਨਹੀਂ। ਗੱਲ ਤਾਂ ਇਹ ਹੈ ਕਿ ਕੀ ਯੂਪੀ, ਬਿਹਾਰ ਬੈਠੀ ਮਾਂ ਨੂੰ ਜਾਪਦਾ ਹੈ ਕਿ ਕਦੀ ਉਹਦੇ ਬੱਚੇ ’ਤੇ ਭੀੜ ਬਣੀ ਤਾਂ ਸਭੇ ਸਾਝੀਵਾਲ ਸਦਾਇਨਿ ਵਾਲਿਆਂ ਉਹਨੂੰ ਗਲ ਨਾਲ ਲਾ ਲੈਣਾ ਹੈ?
ਜੈਸਿੰਡਾ ਆਰਡਨ ਨੇ ਕਾਲੇ ਸਕਾਰਫ ਨਾਲ ਸਿਰ ਢੱਕਿਆ, ਘਰ ਦਾ ਜੀਅ ਗਵਾ ਚੁੱਕੀ ਮਹਿਲਾ ਨੂੰ ਗਲੇ ਮਿਲੀ, ਪਾਰਲੀਮੈਂਟ ਵਿੱਚ ਆ-ਸਲਾਮਾ-ਲੇਕੁਮ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਮੁਸਲਮਾਨਾਂ ਨੂੰ ਕਿਹਾ: ਤੁਸੀਂ ਅਸੀਂ ਹੋ, ਅਸੀਂ ਤੁਸੀਂ ਹੀ ਹਾਂ।
ਭਾਰਤ ਵਿੱਚ ਉਹਦੀ ਸ਼ਲਾਘਾ ਕਰਦੇ ਅਸੀਂ ਭਖਵੀਆਂ ਟੈਲੀਵਿਜ਼ਨ ਬਹਿਸਾਂ ਦੇ ਮੌਸਮ ਵਿੱਚ ਏਨਾ ਪੁੱਛਣ ਦੀ ਜਗ੍ਹਾ ਨਹੀਂ ਰੱਖੀ ਕਿ ਸਾਡੇ ਨੇਤਾਵਾਂ ਨੇ ਈਦ ਦੀ ਮੁਬਾਰਕਬਾਦ ਦੇਣੀ ਕਿਉਂ ਬੰਦ ਕਰ ਦਿੱਤੀ ਹੈ? ਨਿਊਜ਼ੀਲੈਂਡ ਦੇ ਟੀਵੀ ਚੈਨਲਾਂ ’ਤੇ ਕੁਝ ਮਹਿਲਾ ਐਂਕਰ ਪੀੜਤ ਮੁਸਲਮਾਨ ਭਾਈਚਾਰੇ ਨਾਲ ਏਕੇ ਦਾ ਸੁਨੇਹਾ ਦੇਣ ਲਈ ਹਿਜਾਬ ਪਾ ਕੇ ਆਈਆਂ।
ਸਾਰੀਆਂ ਬਹਿਸਾਂ ਦਾ ਸਵਾਗਤ ਹੋਣਾ ਚਾਹੀਦਾ ਹੈ। ਇਸ ਦਾ ਵੀ ਕਿ ਕੀ ਉਸ ਦੇਸ਼ ਵਿੱਚ ਦਿਸੀ ਮੁਹੱਬਤ ਦੀ ਸਿਆਸਤ ਦਾ ਇੱਕ ਔਰਤ, ਇੱਕ ਮਾਂ ਦੇ ਸਰਕਾਰ ਦੀ ਮੁਖੀ ਹੋਣ ਨਾਲ ਕੋਈ ਵੱਡਾ ਸਬੰਧ ਹੈ? ਕੀ ਪਿੱਤਰੀਸੱਤਾ ਦਾ ਔਰਤ ’ਤੇ ਥੋਪਿਆ ਹਿਜਾਬ ਮੁਸਲਮਾਨਾਂ ਨਾਲ ਇਕਜੁੱਟਤਾ ਦਾ ਚਿੰਨ੍ਹ ਹੋ ਸਕਦਾ ਹੈ? ਕੀ ‘ਤੁਸੀਂ-ਅਸੀਂ-ਹੋ’ (#You1re”s) ਅਸਲ ਵਿੱਚ ਮੁਸਲਮਾਨ ਨੂੰ ਸਦੀਵੀ ਤੌਰ ਉੱਤੇ ਬਾਹਰਲਾ ਦਰਸਾਉਣ ਨੂੰ ਹੀ ਰੇਖਾਂਕਿਤ ਨਹੀਂ ਕਰਦਾ? ਪਰ ਇਹ ਬਹਿਸ ਵੀ ਤਾਂ ਛਿੜੇ ਕਿ ਕਾਂਗਰਸ ਦੇ ਨੇਤਾ ਕਦੋਂ ਤਿਰਲੋਕਪੁਰੀ ਦੀਆਂ ਤੰਗ ਗਲੀਆਂ ਵਿੱਚ ਕਿਸੇ ਦੇ ਮੋਢੇ ਸਿਰ ਰੱਖ ਭੁੱਬੀਂ ਰੋਣਗੇ ਕਿ ਸਾਢੇ-ਤਿੰਨ ਦਹਾਕੇ ਅਫ਼ਸੋਸ ਕਰਨੋਂ ਰੋਕਣ ਵਾਲੀ ਸਿਆਸਤ ਦੇ ਬੱਧੇ ਸਨ? ਪੰਜ ਹਜ਼ਾਰ ਸਾਲ ਦੀ ਸੰਸਕ੍ਰਿਤੀ ਦੀ ਦੁਹਾਈ ਦੇਣ ਵਾਲਿਆਂ ਨੂੰ ਗੁਜਰਾਤ ਵਿੱਚ ਕਿੰਨੀਆਂ ਫੂਹੜੀਆਂ ਪਈਆਂ ਉਡੀਕਦੀਆਂ ਨੇ?
ਜਦੋਂ ਤੁਸੀਂ ਇਹ ਪੜ੍ਹ ਰਹੇ ਹੋ ਤਾਂ ਗੁੜਗਾਓਂ ਵਿੱਚ ਯੂਪੀ ਦੇ ਬਾਗਪਤ ਤੋਂ ਆਇਆ ਮੁਹੰਮਦ ਸਾਜਿਦ ਦਾ ਪਰਿਵਾਰ ਬਿਸਤਰੇ ਬੰਨ੍ਹ ਰਿਹਾ ਹੈ ਕਿਉਂਜੋ ਅਜੀਬ ‘ਧਾਰਮਿਕ ਦੇਸ਼ਭਗਤੀ’ ਵਿੱਚ ਗੜੁੱਚ ਲੱਠਮਾਰਾਂ ਉਹਨੂੰ ਪਾਕਿਸਤਾਨ ਜਾਣ ਲਈ ਕਹਿ ਦਿੱਤਾ ਹੈ। ਜੈਸਿੰਡਾ ਆਰਡਨ ਰਤਾ ਮਸਰੂਫ਼ ਹੈ। ਤੁਸੀਂ ਹੀ ਸਮਾਂ ਕੱਢਣਾ, ਕਾਲਾ ਸਕਾਰਫ਼ ਭਾਵੇਂ ਨਾ ਵੀ ਪਾਉਣਾ, ਪਰ ਇੱਕ ਚੱਕਰ ਤਾਂ ਉਸ ਗਲੀ ਦਾ ਜ਼ਰੂਰ ਲਾ ਆਉਣਾ। ਰਿਆਸਤ ਅਜੇ ਮਾਈ-ਬਾਪ ਨਹੀਂ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback