Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਹੁੱਬ ਏ ਹਿਯਾਤ ਔਰ ਸਬਰ-ਓ-ਸ਼ੁਕਰ-- ਸਰਬਜੀਤ ਕੌਰ 'ਸਰਬ'
ਹੁੱਬ ਏ ਹਿਯਾਤ ਔਰ ਸਬਰ-ਓ-ਸ਼ੁਕਰ
ਹੁੱਬ ਦਾ ਸ਼ਬਦੀ ਅਰਥ 'ਮੁਹੱਬਤ' ਤੇ ਹਿਯਾਤ ਦਾ ਅਰਥ 'ਜ਼ਿੰਦਗੀ'। ਸਾਡੀ ਅਸਲ ਜ਼ਿੰਦਗੀ ਦਾ ਕਿ ਅਰਥ ਹੈ? ਕਾਦਿਰ ਦੀ ਸੱਭ ਤੋਂ ਸੁੰਦਰ ਰਚਨਾ ਇਨਸਾਨ ਹੈ, ਜਿਸ ਨੂੰ ਸੋਚਣ, ਤੇ ਸਮਝਣ ਦੀ ਸ਼ਕਤੀ ਉਸ ਅਕਾਲ-ਪੁਰਖ ਤੋਂ ਪ੍ਰਾਪਤ ਹੈ। ਪਰ ਫਿਰ ਵੀ ਅਯੋਕਾ ਇਨਸਾਨੀ ਜ਼ਾਮਾ ਇਸ ਸ਼ਕਤੀ ਦੀ ਵਰਤੋਂ ਬਹੁਤ ਘੱਟ ਕਰ ਰਿਹਾ ਹੈ। ਪੁਰਾਣੇ ਸਮੇਂ ਵਿਚ ਘਰ ਦੇ ਵੱਡੇ-ਵਡੇਰੇ ਦੁਆਰਾ ਲਏ ਗਏ, ਫ਼ੈਸਲੇ ਤੇ ਕਿਸੇ ਪ੍ਰਕਾਰ ਦੀ ਕੋਈ ਵੀ ਨਿਦਾਮਤ (ਸ਼ਰਮਿੰਦਗੀ) ਨਹੀਂ ਸੀ ਹੁੰਦੀ, ਤੇ ਜਿਸ ਦਾ ਅਸਰ ਇਹ ਹੁੰਦਾ ਸੀ, ਕਿ ਬਜ਼ੁਰਗ ਦੁਆਰਾ ਲਿਆ ਹਰ ਇਕ ਫ਼ੈਸਲਾ ਸਾਰੇ ਪਰਿਵਾਰ ਨੂੰ ਇਕ ਮੋਤੀਆਂ ਦੀ ਮਾਲਾ ਵਾਂਗ ਪਰੋ ਕੇ ਰੱਖਦਾ ਹੁੰਦਾ ਸੀ। ਪਰਿਵਾਰ ਦੇ ਹਰ ਇਕ ਮੈਂਬਰ ਦਾ ਇਕ ਦੂਸਰੇ ਪ੍ਰਤੀ ਰੂਹ ਵਾਲੀ ਹੁੱਬ (ਮੁਹੱਬਤ) ਦਾ ਰਿਸ਼ਤਾ ਹੁੰਦਾ ਸੀ।
ਪਰ ਜਦੀਦ (ਆਧੁਨਿਕ) ਸਮੇਂ ਵਿਚ ਅਜਿਹੀਆਂ ਗੱਲਾਂ ਕੇਵਲ ਕਲਬ ਦੀ ਸ਼ੁਆ ਬਣ ਕੇ ਰਹਿ ਗਈਆ ਹਨ। ਕਿਸੇ ਦੁਆਰਾ ਦਿੱਤੀ ਕੋਈ ਵੀ ਚੰਗੀ ਨਸੀਹਤ ਤੇ ਕੋਈ ਵੀ ਅਸਰ ਨਹੀਂ ਹੁੰਦਾ ਸਗੋਂ ਅੱਜ ਦੀ ਨੋਜਵਾਨ ਪੀੜੀ ਅਪਣੀ ਤਰਜ਼ ਨਾਲ ਹੀ ਅੱਗੇ ਵੱਧਣ ਦੀ ਸੋਚ ਨੂੰ ਪਹਿਲ ਦੇ ਰਹੀ ਹੈ। ਤੇ ਇਸ ਗ਼ਰਦਿਸ਼ ਕਾਰਣ ਉਹ ਆਪਣੇ ਆਪ ਨੂੰ ਅਨੇਕਾਂ ਗਰਦਾਬ (ਘੁੰਮਰ-ਘੇਰੀ) ਵਿਚ ਪਾ ਰਹੀ ਹੈ। ਜਿਸ ਦਾ ਮੁੱਢਲਾ ਅਸਰ ਸਾਡੇ ਘਰਾਂ ਵਿਚ ਹੀ ਵਿਚ ਵੱਧ ਰਹੇ ਸ਼ਰ (ਝਗੜੇ) ਦਾ ਪੈਦਾ ਹੋਣਾ ਹੈ।
ਅੱਜ ਦੇ ਸਮੇਂ ਇਸ ਗਰਦਾਬ ਭਰੀ ਹਿਯਾਤ (ਜ਼ਿੰਦਗੀ) ਵਿਚ ਅਨੇਕਾਂ ਫ਼ਰੇਬੀ ਕੰਮ, ਇਨਸਾਨ ਹੀ ਇਨਸਾਨ ਨਾਲ ਕਮਾ ਰਿਹਾ ਹੈ। ਜਿਸ ਨਾਲ ਨਿਜ਼ਾਅ (ਤਕਰਾਰ) ਏਨਾਂ ਜਇਦਾ ਵੱਧ ਗਿਆ ਹੈ, ਕਿ ਆਉਣ ਵਾਲੀ ਨਸਬ (ਵੰਸ਼) ਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪਵੇਗਾ । ਆਪਸੀ ਪਿਆਰ ਦਿਨ ਪ੍ਰਤੀ ਦਿਨ ਖ਼ਤਮ ਹੋ ਰਿਹਾ ਹੈ, ਇਕ ਦੂਸਰੇ ਤੋਂ ਅੱਗੇ ਵੱਧਣ ਦੀ ਤਹਿਕੀਕ ਨੇ ਚਿਹਰੇ ਦੀ ਤਬੱਸੁਮ (ਮੁਸਕਰਾਹਟ) ਨੂੰ ਖ਼ਤਮ ਕਰ ਦਿੱਤਾ ਹੈ। ਸਾਡੀਆ ਲੋੜਾਂ ਨੇ ਹੀ ਸਾਨੂੰ ਇਕ ਦੂਸਰੇ ਵਿਚ ਤਜ਼ਾਦ (ਵਿਰੋਧਤਾ) ਪੈਦਾ ਕੀਤੀ ਹੈ। ਜੇਕਰ ਅਸੀਂ ਹੀ ਆਪਣੀਆ ਲੋੜਾਂ ਨੂੰ ਇਕ ਸੀਮਤ ਅਕਾਰ ਵਿਚ ਰੱਖ ਕੇ ਹਮ ਸਰ ਦੀ ਅਵਾਜ਼ ਨੂੰ ਵਜਾਹਤ (ਵਿਸਥਾਰ ਪੂਰਵਕ ਬਿਆਨ ਕਰਨਾ) ਕੀਤਾ ਜਾਵੇ ਤਦ ਕਿਸੇ ਦੇ ਘਰ ਵਿਚ ਕਿਸੇ ਵੀ ਤਰ੍ਹਾਂ ਦੀ ਫ਼ਿਰਾਕ (ਜੁਦਾਈ) ਨਹੀਂ ਹੋਵੇ ਗੀ। ਜੇ ਅਸੀਂ ਆਪਣੇ ਅਤੀਤ ਵੱਲ ਝਾਤੀ ਮਾਰ ਕੇ ਵੇਖ ਲਈ ਏ ਤਦ ਸਾਨੂੰ ਇਨਾਂ ਤਾ ਪਤਾ ਲੱਗ ਜਾਵੇਗਾ ਕਿ ਉਹ ਸਮਾਂ ਜਦੀਦ ਤੋਂ ਕਿਤੇ ਵਧੀਆ ਸੀ।
ਮਕਰ ਸੀ ਹੈ ਜਿਹ ਸਰਵਤ, ਹਰ ਤਰਫ਼ ਸ਼ਰ ਕੀ ਸ਼ੁਆ ਹੈ ।
'ਸਰਬ' ਬੋ ਦਿਨ ਥੇ ਸਾਬਰ ਕੇ, ਜਬ ਹਿਯਾਤ ਥੀ ਸ਼ਾਦ ਮੈਂ।
ਆਉਣ ਵਾਲਾ ਸਮਾਂ ਕਿ ਰੰਗ ਲੈ ਕੇ ਆਉਂਦਾ ਹੈ ਇਹ ਸਿਰਫ਼ ਸ੍ਰਿਸ਼ਟੀ ਨੂੰ ਸਾਜਣ ਵਾਲਾ ਜਾਣਦਾ ਹੈ। ਜੋ ਕਣ-ਕਣ ਵਿਚ ਨਿਵਾਸ ਕਰਦਾ ਹੈ। ਅਸੀਂ ਜੋ ਅੱਜ ਜ਼ਿੰਦਗੀ ਮਾਣ ਰਹੇ ਹਾਂ ਉਹ ਵੀ ਉਸ ਅਣਦਿਖ ਸ਼ਕਤੀ ਦੀ ਦੇਣ ਹੈ। ਭਾਵੇਂ ਬਹੁ-ਗਿਣਤੀ ਇਸ ਤੇ ਵਿਸ਼ਵਾਸ ਨਹੀ ਕਰਦੀ ਪਰ ਸਾਡੇ ਸੱਭ ਦੇ ਅੰਦਰ ਇਕ ਜੋਤ ਹੈ, ਜੋ ਪੂਰਣ-ਰੂਪੀ ਪਰਮ ਸੱਤਾ ਦੇ ਗਿਆਨ ਨੂੰ ਜਗਾਈ ਰੱਖਦੀ ਹੈ। ਇਸ ਲਈ ਅਸੀਂ ਕਿਸੇ ਵੀ ਹਲਾਤ ਵਿਚ ਰਹਿ ਕੇ ਜ਼ਿੰਦਗੀ ਨੂੰ ਬਤੀਤ ਕਰੀਏ ਪਰ ਉਸ ਸੱਚ ਕਰਤਾਰ ਦਾ ਸਬਰ-ਓ-ਸ਼ੁਕਰ ਹਰ ਸਮੇਂ ਕਰਦੇ ਰਹਿਣਾ ਚਾਹੀਦਾ ਹੈ।
ਸਰਬਜੀਤ ਕੌਰ 'ਸਰਬ'
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback