Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮਾਮੇ ਵਾਲਾ ਲਾਹੌਰ…ਬਿਕਰਮਜੀਤ ਸਿੰਘ ਜੀਤ


    
  

Share
   ਹਰ ਇਕ ਬੱਚੇ ਨੂੰ ਆਪਣੇ ਮਾਮੇ ਨਾਲ ਬੜਾ ਪਿਆਰ ਹੁੰਦਾ ਹੈ। ਮਾਮਾ ਆਖ਼ਿਰ ਮਾਂ ਦਾ ਭਰਾ ਹੁੰਦਾ। ਮੇਰਾ ਵੀ ਆਪਣੇ ਮਾਮੇ ਨਾਲ ਡਾਢਾ ਪਿਆਰ ਸੀ। ਇਕ ਦਿਨ ਅਚਾਨਕ ਦਫ਼ਤਰ ਬੈਠਿਆਂ ਮਾਮੇ ਦੇ ਮੁੰਡੇ ਦਾ ਫੋਨ ਆਇਆ: “ਪਾਪਾ ਚਲੇ ਗਏ ਨੇ…।” ਮੈਨੂੰ ਇੰਨਾ ਤਾਂ ਪਤਾ ਹੀ ਸੀ ਕਿ ਮਾਮੇ ਦੀ ਤਬੀਅਤ ਕੁਝ ਠੀਕ ਨਹੀਂ ਸੀ ਚੱਲ ਰਹੀ। ਮੈਂ ਇਕਦਮ ਚੁੱਪ ਜਿਹਾ ਹੋ ਗਿਆ, ਆਵਾਜ਼ ਗਲ਼ੇ ਵਿਚੋਂ ਨਿਕਲਦੀ ਨਿਕਲਦੀ ਅਟਕ ਗਈ ਸੀ ਪਰ ਮੈਂ ਆਪਣੇ ਆਪ ਨੂੰ ਸੰਭਾਲਦਿਆਂ ਅੱਗਿਓਂ ਫਿਰ ਪੁੱਛਿਆ, “ਕੀ ਹੋਇਆ?” ਮਾਮੇ ਦੇ ਮੁੰਡੇ ਨੇ ਰੋਂਦੇ ਰੋਂਦੇ ਫਿਰ ਉਹੀ ਗੱਲ ਦੁਹਰਾਈ ਕਿ ਪਾਪਾ ਪੂਰੇ ਹੋ ਗਏ ਨੇ!
ਮੈਂ ਅੰਦਰੋ-ਅੰਦਰੀ ਠਠੰਬਰ ਜਿਹਾ ਗਿਆ ਸਾਂ; ਇਕਦਮ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਾਰੇ ਦਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗ ਪਿਆ ਜਿਸ ਵਿਚ ਮੈਨੂੰ ਮਾਮਾ ਹੀ ਨਜ਼ਰ ਆ ਰਿਹਾ ਸੀ। ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਫ਼ੋਨ ‘ਤੇ ਦਿਲਾਸਾ ਦਿੱਤਾ ਅਤੇ ਫਿਰ ਫੋਨ ਸ਼ਾਇਦ ਕੱਟਿਆ ਗਿਆ। ਅਖ਼ੀਰ, ਸ਼ਾਮ ਤਕ ਅੰਤਿਮ ਸਸਕਾਰ ਵੀ ਹੋ ਗਿਆ।
ਖੈਰ! ਮਾਮਾ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ ਸੀ ਪਰ ਪਿੱਛੇ ਉਹਦੀਆਂ ਯਾਦਾਂ ਜ਼ਰੂਰ ਰਹਿ ਗਈਆਂ ਸਨ। ਮੇਰੀ ਮਾਂ ਵੀ ਆਪਣੇ ਭਰਾ ਦੇ ਵਿਜੋਗ ਵਿਚ ਕਈ ਦਿਨ ਬੋਲੀ ਨਹੀਂ। ਮਰਗ ਦਾ ਦਹਿਲ ਹੀ ਅਜਿਹਾ ਹੁੰਦਾ ਹੈ। ਇਸ ਬਾਰੇ ਕਦੀ ਕਿਸੇ ਦੀ ਕੋਈ ਪੇਸ਼ ਚੱਲਦੀ ਨਹੀਂ ਦੇਖੀ।
ਮਾਮਾ ਅਸਲ ਵਿਚ ਬਹੁਤ ਖੁੱਲ੍ਹਦਿਲਾ ਸੀ ਅਤੇ ਹਰ ਥਾਂ ਛੇਤੀ ਰਚਮਿਚ ਜਾਣ ਵਾਲਾ ਸੀ। ਘੁੰਮਣ-ਫਿਰਨ ਦਾ ਉਸ ਨੂੰ ਬਹੁਤਾ ਹੀ ਸ਼ੌਂਕ ਸੀ। ਉਹਨੂੰ ਲਾਹੌਰ ਬਹੁਤ ਚੰਗਾ ਲਗਦਾ ਸੀ। ਉਹਦੀਆਂ ਸੁਣਾਈਆਂ ਕਥਾ-ਕਹਾਣੀਆਂ ਨਾਲ ਲੱਗਦਾ ਸੀ, ਅੱਧਾ ਕੁ ਲਾਹੌਰ ਤਾਂ ਜਿਵੇਂ ਅਸੀਂ ਵੀ ਦੇਖ ਲਿਆ ਹੋਵੇ। ਮਾਮੇ ਦੇ ਪਾਸਪੋਰਟ ਉੱਪਰ ਤਾਂ ਪਾਕਿਸਤਾਨ ਦੇ ਅਣਗਿਣਤ ਵੀਜ਼ੇ ਲੱਗੇ ਹੋਏ ਸਨ। ਉਹ ਅੰਮ੍ਰਿਤਸਰੋਂ ਜਾਣ ਵਾਲੇ ਸਿੱਖ ਜਥਿਆਂ ਨਾਲ ਵਿਸਾਖੀ, ਬਰਸੀ ਮਹਾਰਾਜਾ ਰਣਜੀਤ ਸਿੰਘ, ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਆਦਿ ਦਿਹਾੜਿਆਂ ‘ਤੇ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਡੇਰਾ ਸਾਹਿਬ, ਨਨਕਾਣਾ ਸਾਹਿਬ ਅਕਸਰ ਜਾਂਦਾ ਹੁੰਦਾ ਸੀ। ਮੈਂ ਤਾਂ ਉਦੋਂ ਛੋਟਾ ਜਿਹਾ ਸੀ, ਮੇਰੇ ਲਈ ਕਈ ਨਿੱਕੀਆਂ- ਨਿੱਕੀਆਂ ਚੀਜ਼ਾਂ ਉਹਨੇ ਲੈ ਆਉਣੀਆਂ। ਉਹ ਪਾਕਿਸਤਾਨ ਤੋਂ ਵਾਪਸ ਪਰਤ ਕੇ ਗੱਲਾਂ ਗੱਲਾਂ ਵਿਚ ਦੱਸਦਾ ਹੁੰਦਾ ਸੀ ਕਿ ਇਸ ਵਾਰ ਨਨਕਾਣਾ ਸਾਹਿਬ ਕਿੰਨੀ ਸੰਗਤ ਸੀ, ਪੰਜਾ ਸਾਹਿਬ ਇਸ਼ਨਾਨ ਕਰਦਿਆਂ ਬਾਬੇ ਨਾਨਕ ਦੇ ਪੰਜੇ ਦੇ ਨਿਸ਼ਾਨ ‘ਤੇ ਕਿਵੇਂ ਆਪਣਾ ਹੱਥ ਲਗਾਈਦਾ ਹੈ, ਆਦਿ ਆਦਿ।
ਮਾਮਾ ਮੀਨਾਰ-ਏ-ਪਾਕਿਸਤਾਨ ਵੀ ਜਾ ਕੇ ਆਇਆ ਸੀ ਅਤੇ ਉਹਨੇ ਲਾਹੌਰ ਦਾ ਦਾਤਾ ਦਰਬਾਰ ਵੀ ਦੇਖ ਲਿਆ ਸੀ। ਲਾਹੌਰ ਦਾ ਸ਼ਾਹੀ ਕਿਲ੍ਹਾ, ਸ਼ਾਲੀਮਾਰ ਬਾਗ਼, ਸ਼ਾਦਮਾਨ ਚੌਕ, ਫੂਡ ਸਟਰੀਟ ਆਦਿ ਇਨ੍ਹਾਂ ਸਾਰੀਆਂ ਥਾਵਾਂ ਦੇ ਨਾਮ ਮੈਂ ਉਸ ਦੇ ਮੂੰਹੋਂ ਸੁਣੇ ਸਨ। ਉਹ ਇਨ੍ਹਾਂ ਥਾਵਾਂ ਨਾਲ ਸੰਬੰਧਿਤ ਗੱਲਾਂ ਅਕਸਰ ਹੀ ਛੇੜ ਲੈਂਦਾ ਸੀ ਅਤੇ ਇਹ ਗੱਲਾਂ ਫਿਰ ਛਿੜੀਆਂ ਹੀ ਰਹਿੰਦੀਆਂ ਸਨ।
ਮਾਮੇ ਦੀ ਇਕ ਹੋਰ ਬੜੀ ਦਿਲਚਸਪ ਗੱਲ ਯਾਦ ਹੈ: ਇਕ ਵਾਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਲਾਹੌਰ ਵਿਚ ਕ੍ਰਿਕੇਟ ਦਾ ਮੈਚ ਹੋਇਆ ਤਾਂ ਮਾਮੇ ਹੁਰੀਂ ਉਦੋਂ ਵੀ ਇਕ-ਦੋ ਦਿਨ ਦਾ ਵੀਜ਼ਾ ਲਵਾ ਕੇ ਉੱਥੇ ਮੈਚ ਦੇਖ ਕੇ ਆਏ। ਉਹ ਆਪਣੇ ਬੱਚਿਆਂ ਨੂੰ ਵੀ ਕਈ ਵਾਰ ਲਾਹੌਰ ਲੈ ਕੇ ਗਿਆ। ਮਿਰਜ਼ਾ ਬ੍ਰਾਂਡ ਦੀਆਂ ਅੰਗੂਠੇ ਵਾਲੀਆਂ ਜੁੱਤੀਆਂ, ਲੋਹੇ ਦੇ ਗੋਲ ਡੱਬੇ ਵਾਲਾ ਮੁਲਤਾਨੀ ਹਲਵਾ, ਬਦਾਮਾਂ ਦੀਆਂ ਗਿਰੀਆਂ, ਨਿਉਜ਼ੇ ਆਦਿ ਉਹ ਅਕਸਰ ਲਾਹੌਰੋਂ ਆ ਕੇ ਸਾਨੂੰ ਦਿੰਦਾ ਹੁੰਦਾ ਸੀ।
ਮਾਮਾ ਪਾਕਿਸਤਾਨ ਨਾਲ ਜੁੜੀ ਹਰ ਗੱਲ ਬਹੁਤ ਤਿਹੁ-ਮੋਹ ਨਾਲ ਕਰਦਾ। ਉਸ ਵਕਤ ਉਹਦੇ ਚਿਹਰੇ ਦਾ ਖੇੜਾ ਦੇਖਣ ਵਾਲਾ ਹੁੰਦਾ ਸੀ। ਦਰਅਸਲ, ਮਾਮੇ ਦਾ ਬਾਪੂ (ਮੇਰਾ ਨਾਨਾ) ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਵੰਡ ਤੋਂ ਪਹਿਲਾਂ ਉੱਧਰ ਪਾਕਿਸਤਾਨ ਹੀ ਰਹਿੰਦਾ ਸੀ। 1947 ਦੀ ਵੰਡ ਤੋਂ ਪਹਿਲਾਂ ਨਨਕਾਣਾ ਸਾਹਿਬ ਵਿਖੇ ਮਾਮੇ ਦਾ ਦਾਦਾ (ਮੇਰਾ ਪੜਨਾਨਾ) ਪਟਵਾਰੀ ਸੀ। ਮੁਲਕ ਵੰਡ ਪਿੱਛੋਂ ਮੇਰੇ ਨਾਨਕਿਆਂ ਦਾ ਪਰਿਵਾਰ ਅੰਮ੍ਰਿਤਸਰ ਆ ਕੇ ਵੱਸ ਗਿਆ। ਪਾਕਿਸਤਾਨ ਦੀਆਂ ਯਾਦਾਂ ਮੇਰੇ ਨਾਨਕਿਆਂ ਦੇ ਸਾਰੇ ਟੱਬਰ ਅੰਦਰੋਂ ਅਜੇ ਤੱਕ ਵੀ ਨਹੀਂ ਗਈਆਂ ਸਗੋਂ ਪੀੜ੍ਹੀ-ਦਰ-ਪੀੜ੍ਹੀ ਅਗਾਂਹ ਤੁਰੀਆਂ ਆਉਂਦੀਆਂ ਹਨ। ਮਾਮਾ ਵੀ ਸ਼ਾਇਦ ਇਸੇ ਖਿੱਚ ਦਾ ਮਾਰਿਆ ਪਾਕਿਸਤਾਨ ਜਾਂਦਾ ਰਹਿੰਦਾ ਸੀ ਪਰ ਉਸ ਦੇ ਇਸ ਦੁਨੀਆ ਤੋਂ ਚਲੇ ਜਾਣ ਪਿੱਛੋਂ ਜਾਪਦਾ ਹੈ ਕਿ ਸਾਡੇ ਲਈ ਲਾਹੌਰ ਹੁਣ ਮਾਮੇ ਵਾਲਾ ਲਾਹੌਰ ਨਹੀਂ ਰਹਿ ਜਾਵੇਗਾ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ