Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮੌਲਦੀ ਕੁਦਰਤ ਅਤੇ ਜੈਵਿਕ ਵੰਨਗੀਆਂ ਦੀ ਰਾਖੀ---ਡਾ. ਚਰਨਜੀਤ ਸਿੰਘ ਨਾਭਾ*
ਦੂਜੀ ਸੰਸਾਰ ਜੰਗ ਤੋਂ ਬਾਅਦ ਜਾਪਾਨ ਦੁਆਰਾ ਸੰਯੁਕਤ ਰਾਸ਼ਟਰ ਨੂੰ ਤੋਹਫ਼ੇ ਵਜੋਂ ਦਿੱਤੀ ‘ਸ਼ਾਂਤੀ ਦੀ ਘੰਟੀ’ ਵਜਾ ਕੇ, ਆਏ ਸਾਲ 22 ਅਪਰੈਲ ਨੂੰ ਮਨਾਇਆ ਜਾਣ ਵਾਲਾ ‘ਕੌਮਾਤਰੀ ਮਾਂ ਧਰਤੀ ਦਿਵਸ’ ਨਵਾਂ ਸੰਦੇਸ਼ ਲੈ ਕੇ ਦੁਨੀਆ ਦੇ 192 ਮੁਲਕਾਂ ਵਿਚ ਧਰਤ ਦਿਵਸ ਨੈੱਟਵਰਕ ਨਾਲ ਜੁੜੇ 10 ਕਰੋੜ ਲੋਕਾਂ ਨੂੰ ਮਾਂ ਧਰਤੀ ਨੂੰ ਦਰਪੇਸ਼ ਖ਼ਤਰਿਆਂ ਤੋਂ ਬਚਾਉਣ ਦੀ ਅਗਵਾਈ ਕਰਦਾ ਹੈ। ਧਰਤ ਦਿਵਸ ਨੈੱਟਵਰਕ ਇਸ ਵਕਤ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀ, ਧਰਮ ਨਿਰਪੱਖ, ਖੇਤਰੀ ਹੱਦਾਂ ਤੋਂ ਉੱਪਰ ਉੱਠ ਕੇ ਵਾਤਾਵਰਨ ਦੇ ਮੁੱਦਿਆਂ ਨੂੰ ਰਾਜਸੀ, ਆਰਥਿਕ ਅਤੇ ਸਮਾਜਿਕ ਏਜੰਡਾ ਬਣਾਉਣ ਵਾਲੀ ਲਹਿਰ ਹੈ।
ਦਰਅਸਲ, ਧਰਤ ਦਿਵਸ ਰਾਹੀਂ ਵਾਤਾਵਰਨ ਨੂੰ ਸੰਭਾਵੀ ਖ਼ਤਰਿਆਂ ਤੋਂ ਸੁਚੇਤ ਕਰਨ ਵਾਲੀ ਚੰਗਿਆੜੀ ਉਸ ਵਕਤ ਲੱਗੀ, ਜਦੋਂ 28 ਜਨਵਰੀ 1969 ਨੂੰ ਕੈਲੀਫੋਰਨੀਆ (ਅਮਰੀਕਾ) ਦੇ ਤੱਟੀ ਇਲਾਕਿਆਂ ਵਿਚ ਤੇਲ ਦੇ ਰਿਸਾਓ ਨੇ ਹਜ਼ਾਰਾਂ ਦੀ ਗਿਣਤੀ ਵਿਚ ਸਮੁੰਦਰੀ ਜੀਵਾਂ ਅਤੇ ਬਨਸਪਤੀ ਨੂੰ ਤਬਾਹ ਕੀਤਾ। ਅਮਰੀਕੀ ਸੈਨੇਟਰ ਗੇਲਾਰਡ ਨੈਲਸਨ ਜੋ 1962 ਤੋਂ ਅਜਿਹੇ ਖ਼ਤਰਿਆਂ ਨੂੰ ਅਮਰੀਕਾ ਦਾ ਰਾਜਸੀ ਏਜੰਡਾ ਬਣਾਉਣ ਲਈ ਯਤਨਸ਼ੀਲ ਸੀ, ਨੇ ਮੌਕਾ ਸੰਭਾਲਦਿਆਂ ਲੈਨਿਨ ਦੇ 100ਵੇਂ ਜਨਮ ਦਿਨ ਮੌਕੇ 22 ਅਪਰੈਲ 1970 ਨੂੰ ਪਹਿਲਾ ਧਰਤ ਦਿਵਸ ਮਨਾਉਣ ਦਾ ਐਲਾਨ ਕੀਤਾ। ਉਸ ਵਕਤ ਸਮੁੱਚਾ ਅਮਰੀਕੀ ਮਹਾਂਦੀਪ, ਵੀਅਤਨਾਮ ਦੀ ਜੰਗ ਵਿਚ ਹੋਈ ਹਾਰ ਤੋਂ ਬਾਅਦ ਵੱਡੇ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰ ਰਿਹਾ ਸੀ ਜਿਸ ਦੀ ਅਗਵਾਈ ਯੂਨੀਵਰਸਿਟੀਆਂ, ਕਾਲਜਾਂ ਵਿਚ ਪੜ੍ਹਦਾ ਸਮੁੱਚਾ ਵਿਦਿਆਰਥੀ ਵਰਗ ਕਰ ਰਿਹਾ ਸੀ। ਇਨ੍ਹਾਂ ਰੋਸ ਮੁਜ਼ਾਹਰਿਆਂ ਨੂੰ ਉਸ ਵਕਤ ‘ਟੀਚ-ਇੰਸ’ (“each 9ns.) ਕਿਹਾ ਜਾਂਦਾ ਸੀ।ਵਿਦਿਆਰਥੀਆਂ ਵਿਚ ਵੱਡੇ ਪੱਧਰ ‘ਤੇ ਫ਼ੈਲੀ ਅਸੰਤੋਖ ਅਤੇ ਬੇਚੈਨੀ ਦੀ ਲਹਿਰ ਨੂੰ ਪੁੱਠਾ ਗੇੜਾ ਦੇਣ ਲਈ ਗੇਲਾਰਡ ਨੈਲਸਨ ਨੇ ਕਿਹਾ ਕਿ ਵੀਅਤਨਾਮ ਤੋਂ ਹਾਰ ਨਾਲੋਂ ਕਈ ਗੁਣਾਂ ਅਹਿਮ ਤਾਂ ਵਾਤਾਵਰਨ ਦੇ ਪ੍ਰਦੂਸ਼ਣ ਦਾ ਮਸਲਾ ਹੈ ਜੋ ਪਿਛਲੇ 150 ਸਾਲ ਦੇ ਉਦਯੋਗਿਕ ਵਿਕਾਸ ਕਾਰਨ ਹਵਾ, ਪਾਣੀ ਅਤੇ ਧਰਤੀ ਨੂੰ ਪਲੀਤ ਕਰਕੇ ਅਮਰੀਕੀ ਲੋਕਾਂ ਦੀ ਸਿਹਤ ਅਤੇ ਪੌਣ-ਪਾਣੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਗੇਲਾਰਡ ਨੈਲਸਨ ਦੀ ਇਸ ਵੰਗਾਰ ਨੂੰ ਉਮੀਦ ਤੋਂ ਕਈ ਗੁਣਾ ਜ਼ਿਆਦਾ ਹੁੰਗਾਰਾ ਮਿਲਿਆ ਜਦੋਂ 22 ਅਪਰੈਲ 1970 ਦੇ ਸੁਹਾਵਣੇ ਮੌਸਮ ਵਾਲੇ ਦਿਨ 2 ਕਰੋੜ ਅਮਰੀਕਨਾਂ ਨੇ ਸੜਕਾਂ, ਪਾਰਕਾਂ, ਆਡੀਟੋਰੀਅਮਾਂ, ਵਿਦਿਅਕ ਸੰਸਥਾਵਾਂ, ਸਿਨਮਿਆਂ ਅਦਿ ਵਿਚ ਜੁੜ ਕੇ ਸਮੁੱਚੇ ਵਿਦਿਆਰਥੀ ਵਰਗ ਦੀ ਅਗਵਾਈ ਵਿਚ ਸਾਫ਼ ਹਵਾ, ਸਾਫ਼ ਪਾਣੀ ਅਤੇ ਮਲੀਨਤਾ ਰਹਿਤ ਧਰਤੀ ਦੀ ਮੰਗ ਕੀਤੀ। ਅਮਰੀਕੀ ਪ੍ਰਸ਼ਾਸਨ ਖਿਲਾਫ਼ ਹੋ ਰਹੇ ਮੁਜ਼ਾਹਰਿਆਂ ਦੀ ਸਮੁੱਚੀ ਸ਼ਕਤੀ ਨੂੰ ਇਸ ਪਾਸੇ ਮੋੜਾ ਦੇਣ ਦੇ ਇਵਜ਼ ਵਜੋਂ ਗੇਲਾਰਡ ਨੈਲਸਨ ਨੂੰ ‘ਧਰਤੀ ਦੇ ਰਖਵਾਲੇ’ ਵਜੋਂ ਸਨਮਾਨ ਦਿੰਦਿਆਂ ਸਭ ਤੋਂ ਵੱਡੇ ਅਮਰੀਕੀ ਸਿਵਲ ਐਵਾਰਡ ‘“he Presidential Medal of 6reedom’ ਨਾਲ ਨਵਾਜਿਆ ਗਿਆ। ਸੰਨ 1970 ਤੋਂ ਮਨਾਏ ਜਾ ਰਹੇ ਇਸ ਦਿਵਸ ਬਾਰੇ ਸੰਨ 2019 ਵਿਚ ਬੋਲੀਵੀਆ ਦੀ ਅਗਵਾਈ ਹੇਠ 50 ਮੁਲਕਾਂ ਦੇ ਮਤੇ ਨੂੰ ਪ੍ਰਵਾਨ ਕਰਦਿਆਂ ਸੰਯੁਕਤ ਰਾਸ਼ਟਰ ਨੇ ਇਸ ਦਿਹਾੜੇ ਨੂੰ ‘ਕੌਮਾਂਤਰੀ ਮਾਂ ਧਰਤੁ ਦਿਵਸ’ ਵਜੋਂ ਮਾਨਤਾ ਦਿੱਤੀ ਜੋ ਆਏ ਸਾਲ ਨਵੇਂ ਸੰਦੇਸ਼ ਨਾਲ ਸਮੁੱਚੇ ਦਿਵਸ ਸੰਸਾਰ ਨੂੰ ਮੁਖ਼ਾਤਿਬ ਹੁੰਦਾ ਹੈ।
ਇਸ ਵਰ੍ਹੇ ਧਰਤ ਦਿਵਸ ਦਾ ਸੰਦੇਸ਼ ‘ਜੈਵਿਕ ਵੰਨਗੀਆਂ ਨੂੰ ਬਚਾਉਣਾ’ ਹੈ। ਡਾਰਵਿਨ ਦੇ ਸਿਧਾਂਤ ਉੱਤੇ ਚੱਲਦਿਆਂ ਅਤੇ ਧਰਤੀ ‘ਤੇ ਪਾਣੀ ਦੇ ਤਰਲ ਰੂਪ ਵਿਚ ਮੌਜੂਦ ਹੋਣ ਕਾਰਨ ਕਰੋੜਾਂ ਸਾਲਾਂ ਤੋਂ ਹੋ ਰਹੇ ਜੈਵਿਕ ਵਿਕਾਸ ਦਾ ਮੌਜੂਦਾ ਸਰੂਪ ਸਾਡੇ ਸਾਹਮਣੇ ਹੈ। ਹੁਣ ਤੱਕ ਧਰਤੀ ਉੱਤੇ ਆਈਆਂ ਪੰਜ ਕੁਦਰਤੀ ਪਰਲੋ ਦੀ ਮਾਰ ਝੱਲਦਿਆਂ ਵੀ ਜੈਵਿਕ ਵਿਕਾਸ ਲਗਾਤਾਰ ਜਾਰੀ ਰਿਹਾ ਹੈ ਪਰ ਹੁਣ ਮਨੁੱਖ ਦੁਆਰਾ ਆਪ-ਮੁਹਾਰੇ ਸਿਰਜੀ ਜਾ ਰਹੀ ਵਿਗਿਆਨਕ ਪਰਲੋ ਅੱਗੇ ਜੈਵਿਕ ਵਿਕਾਸ ਬੇਵੱਸ ਹੋਇਆ ਮਹਿਸੂਸ ਕਰ ਰਿਹਾ ਹੈ। ਇਹੋ ਕਾਰਨ ਹੈ ਕਿ ਆਏ ਵਰ੍ਹੇ 27000 ਦੇ ਕਰੀਬ ਜੈਵਿਕ ਵੰਨਗੀਆਂ ਲੋਪ ਹੋ ਰਹੀਆਂ ਹਨ ਜਿਨ੍ਹਾਂ ਵਿਚ ਮੱਛੀਆਂ, ਜਲ-ਥਲੀ ਜੀਵ, ਕਿਰਲੇ, ਪੰਛੀ, ਥਣਧਾਰੀ ਜੀਵਾਂ ਤੋਂ ਇਲਾਵਾ ਪੌਦ-ਵੰਨਗੀਆਂ ਵੀ ਸ਼ਾਮਿਲ ਹਨ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਜੇ ਹਾਲਾਤ ਇਹੋ ਰਹੇ ਅਤੇ ਕੋਈ ਰੋਕਥਾਮ ਨਾ ਹੋਈ ਤਾਂ ਇਸ ਸਦੀ ਦੇ ਅੱਧ ਤੱਕ ਇਕ ਕਰੋੜ ਅਜਿਹੀਆਂ ਵੰਨਗੀਆਂ ਧਰਤੀ ਤੋਂ ਵਿਸਰ ਚੁੱਕੀਆਂ ਹੋਣਗੀਆਂ ਜਿਸ ਦਾ ਵੱਡਾ ਕਾਰਨ ਧਰਤੀ ਦੇ ਫ਼ੇਫੜਿਆਂ ਵਜੋਂ ਜਾਣੇ ਜਾਂਦੇ ਵਰਖਾਮੁਖੀ ਭੂ-ਮੱਧ ਜੰਗਲਾਂ ਦਾ 0.16 ਅਰਬ ਹੈਕਟੇਅਰ ਪ੍ਰਤੀ ਦਹਾਕੇ ਦੀ ਰਫ਼ਤਾਰ ਨਾਲ ਖਤਮ ਹੋਣਾ ਹੈ ਜੋ ਧਰਤੀ ਦੀਆਂ 70 ਫ਼ੀਸਦੀ ਜੈਵਿਕ ਵੰਨਗੀਆਂ ਸੰਭਾਲੀ ਬੈਠੇ ਸਨ।
ਸੰਸਾਰ ਦੇ ਮਹਿਜ਼ 2.4 ਫ਼ੀਸਦੀ ਭੂਗੋਲਿਕ ਹਿੱਸੇ ਵਿਚ ਪਸਰੇ ਭਾਰਤ ਨੂੰ ਕੁਦਰਤ ਨੇ ਸੰਸਾਰ ਦੇ ਕੁੱਲ ਜੈਵਿਕ ਖਜ਼ਾਨੇ ਦਾ 8 ਫ਼ੀਸਦੀ ਹਿੱਸਾ ਬਖਸ਼ ਕੇ ਵੱਖਰੀ ਪਛਾਣ ਦਿੱਤੀ ਹੈ। ਵੈਦਿਕ ਕਾਲ ਤੋਂ ਲੈ ਕੇ ਹੁਣ ਤੱਕ ਆਪਣੀਆਂ ਜੈਵਿਕ ਵੰਨਗੀਆਂ ਨਾਲ ਜੁੜੇ ਰਹਿਣ ਕਾਰਨ ਇਹ ਵਿਰਸਾ ਸਾਡੇ ਸੱਭਿਆਚਾਰ ਦਾ ਹਿੱਸਾ ਵੀ ਹੋ ਨਿੱਬੜਿਆ ਹੈ। ਇਹੋ ਕਾਰਨ ਹੈ ਕਿ ਅੱਜ ਵੀ ਹਿਮਾਲਿਆ ਖੇਤਰ ਵਿਚ ਮੌਜੂਦ 45000 ਵੱਖ ਵੱਖ ਵੰਨਗੀਆਂ ਇਸ ਦੀ ਵਿਲੱਖਣਤਾ ਦੀਆਂ ਪ੍ਰਤੀਕ ਹਨ। ਇਸੇ ਤਰ੍ਹਾਂ 140 ਪੌਦ-ਪਰਿਵਾਰਾਂ ਦੇ 5300 ਫੁੱਲਦਾਰ ਬੂਟੇ ਅਜਿਹੇ ਹਨ ਜੋ ਕੇਵਲ ਭਾਰਤ ਵਿਚ ਹੀ ਮੌਜੂਦ ਹਨ।
ਉਂਜ, ਇਹ ਵੱਖਰੀ ਗੱਲ ਹੈ ਕਿ ਆਬਾਦੀ ਦੇ ਬੇਤਹਾਸ਼ਾ ਵਾਧੇ ਦੀਆਂ ਲੋੜਾਂ ਦੀ ਪੂਰਤੀ ਲਈ ਜੀਵ ਵੰਨ-ਸੁਵੰਨਤਾ ਤਬਾਹ ਕਰਕੇ, ਰਵਾਇਤੀ ਫ਼ਸਲਾਂ ਨਾਲੋਂ ਤੋੜ ਕੇ ਅਤੇ ਦੋ-ਫ਼ਸਲੀ ਚੱਕਰ ਵਿਚ ਫਸਾ ਕੇ ਹਰੀ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਗਿਆ ਜਿਸ ਕਾਰਨ ਹੌਲੀ ਹੌਲੀ ਰਵਾਇਤੀ ਫ਼ਸਲਾਂ ਆਪੇ ਲੋਪ ਹੋ ਗਈਆਂ। ਇਨ੍ਹਾਂ ਫਸਲਾਂ ਦਾ ਸਿੱਧਾ ਰਿਸ਼ਤਾ ਉਸ ਫ਼ਸਲ ਦੀਆਂ ਜੰਗਲੀ ਕਿਸਮਾਂ ਨਾਲ ਹੋਣ ਕਾਰਨ ਇਹ ਲਗਾਤਾਰ ਵਿਕਾਸ ‘ਚੋਂ ਪੁੰਗਰਿਆ ਸੁਡੌਲ ਗੁਣਸੂਤਰੀ ਖਜ਼ਾਨਾ ਹੁੰਦਾ ਹੈ ਜੋ ਉਸ ਖਾਸ ਵੰਨਗੀ ਦੀ ਨਿਰੋਗਤਾ, ਮੌਸਮ ਅਨੁਕੂਲਤਾ, ਪ੍ਰਤੀਕੂਲ ਹਾਲਾਤ ਨਾਲ ਸਿੱਝਣ ਦੀ ਸਮਰੱਥਾ, ਪੌਸ਼ਟਿਕਤਾ, ਮਨੁੱਖੀ ਜ਼ਰੂਰਤਾਂ ਅਤੇ ਸਿਹਤ ਪੱਖੀ ਹੋਣ ਦਾ ਸਬੂਤ ਹੁੰਦਾ ਹੈ।
ਸੰਯੁਕਤ ਰਾਸ਼ਟਰ ਦੇ ਦਿੱਤੇ ਇਸ ਵਰ੍ਹੇ ਦੇ ਨਾਅਰੇ ‘ਆਓ ਜੀਵ ਵੰਨਗੀਆਂ ਦੀ ਰੱਖਿਆ ਕਰੀਏ’ ਨੂੰ ਗੰਭੀਰ ਖ਼ਤਰੇ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਸੰਨ 2050 ਤੱਕ ਸੰਸਾਰ ਦੀ ਤਿੰਨ-ਚੌਥਾਈ ਆਬਾਦੀ ਸ਼ਹਿਰੀ ਵਸੋਂ ਬਣ ਚੁੱਕੀ ਹੋਵੇਗੀ ਅਤੇ ਰਵਾਇਤੀ ਸ਼ਹਿਰਾਂ ਦਾ ਆਲੇ-ਦੁਆਲੇ ਵੱਲ ਵਾਧਾ ਅਤੇ ਨਵੇਂ ਸ਼ਹਿਰਾਂ ਦੀ ਉਸਾਰੀ ਖੇਤਰੀ ਜੀਵ ਵੰਨ-ਸੁਵੰਨਤਾ ਲਈ ਵੱਡੇ ਖਤਰੇ ਹੋਣਗੇ। ਕੁਦਰਤ ਦੇ ਨਿਯਮ ਅਨੁਸਾਰ ਕੋਈ ਵੀ ਜੀਵ ਜਾਂ ਜੀਵ ਵੰਨ-ਸੁਵੰਨਤਾ ਧਰਤੀ ਉੱਤੇ ਇਕੱਲੀ ਨਹੀਂ ਰਹਿ ਸਕਦੀ, ਬਲਕਿ ਸਮੁੱਚੀ ਜੀਵ ਵੰਨ-ਸੁਵੰਨਤਾ ਇਕ ਲੜੀ ਵਿਚ ਬੱਝੀ ਹੋਣ ਕਾਰਨ ਸਹਿ-ਹੋਂਦ ਵਜੋਂ ਵਿਕਸਤ ਹੋਈ ਹੈ। ਕਿਸੇ ਵੀ ਲੜੀ ਜਾਂ ਕੜੀ ਦੇ ਟੁੱਟਣ ਜਾਂ ਗੁਆਚਣ ਨਾਲ ਸਮੁੱਚੀ ਸਹਿਹੋਂਦ ਖ਼ਤਰੇ ਵਿਚ ਪੈ ਜਾਂਦੀ ਹੈ। ਲਗਾਤਾਰ ਅਤੇ ਪਲਾਨਿੰਗ-ਰਹਿਤ ਸ਼ਹਿਰੀ ਵਿਕਾਸ ਅਤੇ ਕੁਦਰਤੀ ਸ੍ਰੋਤਾਂ ਦੀ ਦੁਰਵਰਤੋਂ ਕਾਰਨ ਲੋਕਲ ਪੱਧਰ ਦੇ ਜੀਵ-ਜੰਤੂ, ਪੌਦੇ ਅਤੇ ਹੋਰ ਜੈਵਿਕ ਵੰਨਗੀਆਂ ਲਗਾਤਾਰ ਪ੍ਰਭਾਵਿਤ ਅਤੇ ਪੀੜਤ ਹੋ ਰਹੀਆਂ ਹਨ। ਸ਼ਹਿਰੀਕਰਨ ਦੀ ਇਸ ਪੀੜਾ ਨੂੰ ਚੁਣੌਤੀ ਵਜੋਂ ਸਵੀਕਾਰਨਾ ਸਾਡਾ ਫ਼ਰਜ਼ ਹੈ ਅਤੇ ਸਾਨੂੰ ਸ਼ਹਿਰਾਂ ਦੇ ਬੇਤਹਾਸ਼ਾ ਵਿਕਾਸ ਨੂੰ ਕੁਦਰਤ, ਵਾਤਾਵਰਨ, ਜੀਵ ਵੰਨ-ਸੁਵੰਨਤਾ ਅਤੇ ਮਨੁੱਖਤਾ ਪੱਖੀ ਬਣਾਉਣ ਲਈ ਆਪਣੀ ਮਾਨਸਿਕਤਾ ਵਿਚ ਵੱਡਾ ਬਦਲਾਓ ਲਿਆਉਣਾ ਹੋਵੇਗਾ ਤਾਂ ਜੋ ਸਮੁੱਚੀ ਧਰਤੀ ਅਤੇ ਕੁਦਰਤ ਮੌਲਦੀ ਨਜ਼ਰ ਆਵੇ। ਗੁਰਬਾਣੀ ਦੇ ਵਾਕ
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ॥
ਅਨੁਸਾਰ ਕੁਦਰਤ ਨਾਲ ਮੋਹ ਪਾਉਣਾ ਹੀ ਸਾਡੇ ਕੋਲ ਇਕੋ-ਇਕ ਬਦਲ ਹੈ ਕਿਉਂਕਿ ਕੁਦਰਤ ਦੀ ਬਹੁ-ਪਰਤੀ ਹੋਂਦ ਤੋਂ ਬਿਨਾ ਮਨੁੱਖ ਦਾ ਜਿਉਣਾ ਸੰਭਵ ਨਹੀਂ। ਆਓ, ਇਸ ਧਰਤੁ ਦਿਵਸ ‘ਤੇ ਸੰਕਲਪ ਲਈਏ ਕਿ ਇਸ ਧਰਤੀ ਅਤੇ ਕੁਦਰਤ ਨੂੰ ਮੌਲਦੀ ਦੇਖਣ ਲਈ ਹਰ ਉਪਰਾਲਾ ਕਰਾਂਗੇ।
*ਡਿਪਟੀ ਡਾਇਰੈਕਟਰ (ਲੋਕ ਸੰਪਰਕ),
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback