Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਨਿਆਣੀ ਮੱਤ ਸਿਆਣੀ --ਜਗਦੀਸ਼ ਕੌਰ ਮਾਨ
ਜਦੋਂ ਦੀ ਇਹ ਗੱਲ ਹੈ, ਉਦੋਂ ਮੇਰੀ ਉਮਰ ਮਸੀਂ ਗਿਆਰਾਂ ਕੁ ਸਾਲ ਦੀ ਹੋਵੇਗੀ। ਉਸ ਸਮੇਂ ਕੋਈ ਵੀ ਘਰੇਲੂ ਕੰਮ ਢੰਗ ਸਿਰ ਨਹੀਂ ਸੀ ਆਉਂਦਾ। ਘਰ ਵਿਚ ਹਰ ਕਿਸੇ ਤੋਂ ਝਿੜਕਾਂ ਪੈਂਦੀਆਂ। ਆਪਣੇ ਕੰਮ ਵੀ ਵੇਲੇ ਸਿਰ ਨਾ ਕਰਦੀ। ਸਿਰ ਵਾਹੁਣ ਦੇ ਮਾਮਲੇ ਵਿਚ ਤਾਂ ਅਸਲੋਂ ਹੀ ਆਲਸੀ ਸਾਂ। ਸਾਰਾ ਦਿਨ ਝਾਟਾ ਖਿਲਾਰੀ ਫਿਰਦੀ ਰਹਿੰਦੀ। ਉੱਤੋਂ ਮੁਸੀਬਤ ਇਹ ਕਿ ਵਾਲ ਵੀ ਛੱਲਿਆਂ ਵਾਲੇ ਸਨ। ਮਾਂ ਆਪਣਾ ਫਰਜ਼ ਸਮਝਦੀ ਹੋਈ ਰਸੋਈ ਦੇ ਕੰਮ ਸਿਖਾਉਂਦੀ। ਕੋਈ ਕੰਮ ਚੱਜ ਨਾਲ ਕਰ ਲੈਂਦੀ ਤੇ ਕੋਈ ਵਿਗਾੜ ਕੇ ਧਰ ਦਿੰਦੀ। ਫਿਰ ਮਾਂ ਤੋਂ ਝਿੜਕਾਂ ਖਾਂਦੀ।
ਮਾਂ ਜਿੰਨੀ ਸਹਿਜ ਅਤੇ ਸੁਸ਼ੀਲ ਸੀ, ਪਿਤਾ ਜੀ ਓਨੇ ਹੀ ਅਵੈੜੇ ਸਨ। ਹਰ ਵੇਲੇ ਲੜਨ ਵਾਸਤੇ ਬਹਾਨੇ ਲੱਭਦੇ ਰਹਿੰਦੇ। ਨਿੱਕੀ ਨਿੱਕੀ ਗੱਲ ‘ਤੇ ਤਲਖ ਹੋ ਜਾਂਦੇ। ਕਦੇ ਸਾਨੂੰ ਜਵਾਕਾਂ ਨੂੰ ਕੁੱਟ ਦਿੰਦੇ ਤੇ ਕਦੇ ਮਾਂ ਦੇ ਮੌਰ ਸੇਕ ਦਿੰਦੇ। ਸਾਡੀ ਮਾਂ ਵਿਚਾਰੀ ਬੇਕਸੂਰ ਹੁੰਦੀ ਹੋਈ ਵੀ ਕਸੂਰਵਾਰਾਂ ਵਾਂਗ ਨੀਵੀਂ ਪਾਈ ਕੰਮ-ਧੰਦੇ ਲੱਗੀ ਰਹਿੰਦੀ।ਇਕ ਦਿਨ ਆਥਣ ਵੇਲੇ ਪਿਤਾ ਜੀ ਸਾਡੇ ਬਾਬਾ ਜੀ (ਦਾਦਾ ਜੀ) ਨਾਲ ਖਹਿਬੜ ਪਏ। ਬੋਲ-ਕਬੋਲ ਸੁਣ ਕੇ ਸ਼ਾਂਤ ਸੁਭਾਅ ਦੇ ਬਾਬਾ ਜੀ ਨੂੰ ਵੀ ਉਸ ਦਿਨ ਅੰਤਾਂ ਦਾ ਗੁੱਸਾ ਆ ਗਿਆ। ਮਿਹਣੋਂ-ਮਿਹਣੀਂ ਹੁੰਦਿਆਂ ਤੋਂ ਗੱਲ ਜ਼ਿਆਦਾ ਹੀ ਵਧ ਗਈ। ਲਾਲ-ਪੀਲੇ ਹੁੰਦੇ ਹੋਏ ਪਿਤਾ ਜੀ ਮੇਰੀ ਮਾਂ ਵੱਲ ਮੂੰਹ ਕਰਕੇ ਪੂਰੇ ਹਿਰਖ ਨਾਲ ਬੋਲੇ, “ਸੁਣਦੀ ਏਂ! ਅੱਜ ਇਸ ਬੁੜ੍ਹੇ ਨੂੰ ਰੋਟੀ ਨਹੀਂ ਦੇਣੀ। ਜੇ ਤੂੰ ਰੋਟੀ ਫੜਾਈ ਤਾਂ ਅਹੁ ਦੀਂਹਦੀ ਏ ਨਾ ਖੂੰਜੇ ਵਿਚ ਖੜ੍ਹੀ ਡਾਂਗ, ਇਹ ਤੇਰੇ ਮੌਰਾਂ ‘ਤੇ ਟੁੱਟੂਗੀ ਅੱਜ… ਫਿਰ ਨਾ ਕਹੀਂ ਦੱਸਿਆ ਨ੍ਹੀਂ।”
ਮਾਂ ਨੇ ਕਿਸੇ ਆਗਿਆਕਾਰ ਬੱਚੇ ਵਾਂਗ ਪਿਤਾ ਜੀ ਦੇ ‘ਹੁਕਮਾਂ ਦੀ ਪਾਲਣਾ’ ਕੀਤੀ। ਉਸ ਨੇ ਰੋਟੀ ਤਿਆਰ ਕਰਕੇ ਸਾਰੇ ਟੱਬਰ ਵਾਸਤੇ ਥਾਲੀਆਂ ਵਿਚ ਪਾ ਦਿੱਤੀ ਤੇ ਮੈਂ ਵਾਰੀ ਵਾਰੀ ਥਾਲੀਆਂ ਚੁੱਕ ਕੇ ਸਾਰਿਆਂ ਅੱਗੇ ਰੱਖ ਦਿੱਤੀਆਂ। ਸਾਰੇ ਰੋਟੀ ਖਾ ਰਹੇ ਸਨ। ਮੈਂ ਵੀ ਆਪਣੀ ਕੌਲੀ-ਪਲੇਟ ਵਿਚ ਖਾਣਾ ਪਾ ਕੇ ਇਕ ਪਾਸੇ ਬੈਠ ਗਈ। ਅਜੇ ਪਹਿਲੀ ਬੁਰਕੀ ਮੂੰਹ ਵਿਚ ਪਾਉਣ ਹੀ ਲੱਗੀ ਸਾਂ ਕਿ ਮੇਰੀ ਨਿਗ੍ਹਾ ਸਾਹਮਣੇ ਮੰਜੇ ‘ਤੇ ਬੈਠੇ ਬਾਬਾ ਜੀ ‘ਤੇ ਪੈ ਗਈ।… ਉਹ ਤਾਂ ਮਿੰਟ ਵੀ ਭੁੱਖ ਨਹੀਂ ਸਹਾਰਦੇ… ਉਹ ਸਾਡੇ ਸਾਰਿਆਂ ਵੱਲ ਇਉਂ ਤੱਕ ਰਹੇ ਸਨ ਜਿਵੇਂ ਕੋਈ ਨਿੱਕਾ ਬਾਲ, ਜਿਸ ਨੂੰ ਕੁਝ ਵੀ (ਦੁੱਧ ਤੋਂ ਸਿਵਾਏ) ਖਾਣਾ ਨਾ ਆਉਂਦਾ ਹੋਵੇ, ਵੱਡਿਆਂ ਨੂੰ ਖਾਂਦਿਆਂ ਤੱਕਦਾ ਹੈ। ਜਾਪਿਆ, ਉਨ੍ਹਾਂ ਦੀ ਤੱਕਣੀ ਵਿਚ ਲਾਚਾਰੀ ਤੇ ਬੇਵਸੀ ਭਰੀ ਹੋਈ ਹੈ। ਪਤਾ ਨਹੀਂ ਕੀ ਕੀ ਸੋਚ ਰਹੇ ਹੋਣਗੇ!
ਮੇਰੇ ਅੰਦਰਲੀ ਹਿੰਮਤ ਨੇ ਸਿਰ ਚੁੱਕਿਆ ਅਤੇ ਸੋਚ ਨੇ ਹੁਲਾਰਾ ਲਿਆ। ਮੈਂ ਸੋਚਿਆ: “ਦੇਖੀ ਜਾਊ ਜਿਹੜੀ ਅੱਜ ਮੇਰੇ ਨਾਲ ਬਣੂ, ਜਿਹੜੀ ਡਾਂਗ ਮੇਰੀ ਮਾਂ ਦਿਆਂ ਮੌਰਾਂ ‘ਤੇ ਟੁੱਟਣੀ ਸੀ, ਜੇ ਮੇਰੇ ਮੌਰਾਂ ‘ਤੇ ਟੁੱਟ ਗਈ ਤਾਂ ਕੀ ਲੋਹੜਾ ਆਜੂ!”
ਮੈਂ ਆਪਣੀ ਪਲੇਟ ਉੱਥੇ ਹੀ ਰੱਖ ਦਿੱਤੀ ਤੇ ਪਾਣੀ ਦੀ ਗੜਵੀ ਭਰ ਕੇ ਬਾਬਾ ਜੀ ਦੇ ਹੱਥ ਸੁੱਚੇ ਕਰਾਉਣ ਲਈ ਜਾ ਖੜ੍ਹੀ ਹੋਈ। ਮੈਂ ਪੂਰੀ ਨਿਮਰਤਾ ਨਾਲ ਝੁਕ ਕੇ ਬਾਬਾ ਜੀ ਨੂੰ ਕਿਹਾ, “ਬਾਬਾ ਜੀ! ਹੱਥ ਧੋ ਲਵੋ, ਮੈਂ ਤੁਹਾਡੇ ਲਈ ਰੋਟੀ ਲੈ ਕੇ ਆਉਂਦੀ ਹਾਂ।” ਬੁੱਢੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਭਰੇ ਗੱਚ ਨਾਲ ਉਹ ਮਸਾਂ ਇੰਨਾ ਹੀ ਬੋਲ ਸਕੇ, “ਮੁੰਨੀਏਂ! ਮੈਨੂੰ ਭੁੱਖ ਨਹੀਂ ਐ ਪੁੱਤ…।”
ਮੈਂ ਅੱਖ ਦੇ ਫੋਰ ਵਿਚ ਸ਼ਾਇਦ ਆਪਣੀ ਉਮਰ ਤੋਂ ਕਈ ਗੁਣਾ ਵੱਡੀ ਹੋ ਗਈ ਸੀ। ਮੈਂ ਲਾਡ ਭਰੇ ਦਬਕੇ ਨਾਲ ਬੋਲੀ ਸਾਂ, “ਭੁੱਖ ਨਹੀਂ ਇਹਨੂੰ ਵੱਡੇ ਚੌਧਰੀ ਨੂੰ, ਆਪੇ ਤਾਂ ਕਹਿੰਨੇ ਹੁੰਨੇ ਓਂ, ਬਈ ਜਿੱਦਣ ਆਲੂ-ਪਕੌੜਿਆਂ ਦੀ ‘ਸਬਜ਼ੀ’ ਬਣੀ ਹੋਵੇ, ਉਦਣ ਮੈਂ ਰੋਟੀ ਵੱਧ ਖਾ ਜਾਨੈਂ। ਅੱਜ ਆਪਾਂ ਆਲੂ-ਪਕੌੜਿਆਂ ਦੀ ‘ਸਬਜ਼ੀ’ ਈ ਬਣਾਈ ਐ… ਬਹੁਤੇ ਬਹਾਨੇ ਨਾ ਬਣਾਓ ਹੁਣ, ਕਰੋ ਬੁੱਕ ਮੈਂ ਪਾਣੀ ਪਾਵਾਂ।” ਮੈਂ ਹੁਕਮ ਦੇਣ ਵਾਂਗ ਬੋਲੀ ਸੀ।
ਖੌਰੇ ਤਾਂ ਬਾਬਾ ਜੀ ਨੂੰ ਮੇਰੇ ‘ਤੇ ਤਰਸ ਆ ਗਿਆ, ਜਾਂ ਉਨ੍ਹਾਂ ਕੁਝ ਹੋਰ ਸੋਚਿਆ ਹੋਵੇਗਾ, ਉਨ੍ਹਾਂ ਨੇ ਆਪਣਾ ਬੁੱਕ ਮੇਰੇ ਅੱਗੇ ਕਰ ਦਿੱਤਾ। ਹੱਥ ਧੁਆ ਕੇ ਮੈਂ ਰੋਟੀ ਵਾਲੀ ਥਾਲੀ ਬਾਬਾ ਜੀ ਦੇ ਮੂਹਰੇ ਰੱਖ ਦਿੱਤੀ। ਸਾਰੇ ਪਰਿਵਾਰ ਲਈ ਇਹ ਪਲ ਸ਼ਾਇਦ ਬਹੁਤ ਤਣਾਅ ਭਰੇ ਸਨ। ਸਭ ਦੀਆਂ ਨਜ਼ਰਾਂ ਸਾਡੇ ਵੱਲ ਹੀ ਸਨ। ਮੇਰਾ ਖ਼ਦਸ਼ਾ ਸੀ ਕਿ ਪਿਤਾ ਜੀ ਮੈਨੂੰ ਘੂਰਨਗੇ ਅਤੇ ਕੁੱਟ ਵੀ ਜ਼ਰੂਰ ਪਵੇਗੀ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਮੈਂ ਉਨ੍ਹਾਂ ਨੂੰ ਮਿੰਨਾ ਮਿੰਨਾ ਮੁਸਕਰਾਉਂਦੇ ਦੇਖਿਆ। ਉਨ੍ਹਾਂ ਮੈਨੂੰ ਕੁਝ ਵੀ ਨਹੀਂ ਸੀ ਕਿਹਾ। ਉਨ੍ਹਾਂ ਦਾ ਗੁੱਸਾ ਉੱਡ-ਪੁੱਡ ਚੁੱਕਾ ਸੀ।
ਅੱਜ ਅਸੀਂ ਦੇਖਦੇ ਹਾਂ ਕਿ ਬਜ਼ੁਰਗਾਂ ਦੀ ਬੇ-ਕਦਰੀ ਹੋ ਰਹੀ ਹੈ। ਮਾਂ-ਬਾਪ ਤਾਂ ਜੋ ਕਰਦੇ ਹਨ, ਕਿਸੇ ਤੋਂ ਲੁਕਿਆ ਹੋਇਆ ਨਹੀਂ ਪਰ ਪੋਤੇ-ਪੋਤੀਆਂ, ਦਾਦੇ-ਦਾਦੀਆਂ ਦੀ ਬੇਇੱਜ਼ਤੀ ਕਰਨ ਵਿਚ ਮਾਂ-ਬਾਪ ਤੋਂ ਵੀ ਚਾਰ ਰੱਤੀਆਂ ਮੂਹਰੇ ਹਨ। ਕਾਸ਼! ਮੇਰੀ ਇਹ ਲਿਖਤ ਉਹ ਜ਼ਰੂਰ ਪੜ੍ਹ ਲੈਣ ਜੋ ਉਸ ਸਮੇਂ ਮੇਰੀ ਉਮਰ ਦੇ ਹਨ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback