Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸ੍ਰੀ ਦਰਬਾਰ ਸਾਹਿਬ ਵਿਚ ਵਾਪਰਿਆ ਅਜੀਬ ਕੌਤਕ--ਗੁਰਦੇਵ ਸਿੰਘ ਸਿੱਧੂ


    
  

Share
  ਤੀਹ ਅਪਰੈਲ 1877 ਨੂੰ ਇਹ ਘਟਨਾ ਸ੍ਰੀ ਦਰਬਾਰ ਸਾਹਿਬ ਵਿਚ ਵਾਪਰੀ। ਵੱਡੇ ਸਵੇਰੇ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰਬਾਣੀ ਕੀਰਤਨ ਸੁਣ ਰਹੇ ਸਨ। ਆਮ ਤੌਰ ਉੱਤੇ ਇਨ੍ਹੀਂ ਦਿਨੀਂ ਮੀਂਹ ਨਹੀਂ ਸੀ ਪੈਂਦਾ ਪਰ ਇਸ ਦਿਨ ਘੋਰ ਕਾਲੀ ਘਟਾ ਚੜ੍ਹੀ ਹੋਈ ਸੀ ਅਤੇ ਵਾਰ ਵਾਰ ਬਿਜਲੀ ਕੰਨ ਪਾੜਵੀਂ ਆਵਾਜ਼ ਨਾਲ ਕੜਕ ਰਹੀ ਸੀ। ਮੌਸਮ ਦੀ ਖਰਾਬੀ ਦੇ ਬਾਵਜੂਦ ਰੋਜ਼ਾਨਾ ਆਉਣ ਵਾਲੇ ਸ਼ਰਧਾਲੂ ਆ ਰਹੇ ਸਨ। ਸ੍ਰੀ ਹਰਿਮੰਦਰ ਸਾਹਿਬ ਵਿਚ ਬੈਠੇ ਸ਼ਰਧਾਲੂ ਕੁਦਰਤ ਦੇ ਵਿਕਰਾਲ ਰੂਪ ਤੋਂ ਨਿਸ਼ਚਿੰਤ ਮੰਤਰ ਮੁਗਧ ਹੋਏ ਕੀਰਤਨ ਦਾ ਅਨੰਦ ਮਾਣ ਰਹੇ ਸਨ।
ਠੀਕ ਸਾਢੇ ਚਾਰ ਵਜੇ ਸਵੇਰੇ ਬਿਜਲੀ ਐਨੀ ਜ਼ੋਰ ਦੀ ਕੜਕੀ ਕਿ ਸਭ ਦੀਆਂ ਅੱਖਾਂ ਚੁੰਧਿਆ ਗਈਆਂ। ਸ੍ਰੀ ਹਰਿਮੰਦਰ ਸਾਹਿਬ ਅੰਦਰ ਬੈਠੇ ਕੀਰਤਨ ਸਰਵਣ ਕਰ ਰਹੇ ਸ਼ਰਧਾਲੂਆਂ ਨੇ ਦੇਖਿਆ ਕਿ ਅਚਾਨਕ ਬਿਜਲੀ ਦੀ ਤੇਜ਼ ਧਾਰ ਸ੍ਰੀ ਹਰਿਮੰਦਰ ਸਾਹਿਬ ਦੇ ਉੱਤਰੀ ਦਰਵਾਜ਼ੇ, ਜਿਥੇ ਰਾਗੀ ਬੈਠੇ ਕੀਰਤਨ ਕਰ ਰਹੇ ਸਨ, ਵਿਚ ਦੀ ਅੰਦਰ ਦਾਖ਼ਲ ਹੋਈ ਅਤੇ ਅੱਗ ਦਾ ਵੱਡਾ ਗੋਲਾ ਬਣ ਗਈ। ਫਲਸਰੂਪ ਦੇਖਦਿਆਂ ਦੇਖਦਿਆਂ ਇਕ ਵਾਰ ਫਿਰ ਅੱਖਾਂ ਚੁੰਧਿਆਉਣ ਵਾਲੀ ਰੋਸ਼ਨੀ ਹੋਈ ਅਤੇ ਗੋਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੁੰਦਾ ਹੋਇਆ ਦੱਖਣੀ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਿਆ। ਇਸ ਮੌਕੇ ਭਾਵੇਂ ਵੱਡੀ ਗੜਗੜਾਹਟ ਹੋਈ ਅਤੇ ਕੰਨ ਪਾੜਵਾਂ ਸ਼ੋਰ ਹੋਇਆ ਪਰ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਜਾਂ ਕਿਸੇ ਸ਼ਖ਼ਸ ਦਾ ਕੋਈ ਨੁਕਸਾਨ ਨਹੀਂ ਹੋਇਆ। ਸਾਰੇ ਹਾਜ਼ਰ ਸ਼ਰਧਾਲੂਆਂ ਨੇ ਇਸ ਨੂੰ ਅੰਮ੍ਰਿਤ ਸਰੋਵਰ ਦੀ ਨੀਂਹ ਰੱਖਣ ਵਾਲੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਕਰਾਮਾਤ ਮੰਨਿਆ।
ਇਨ੍ਹੀਂ ਦਿਨੀਂ ਮੰਗਲ ਸਿੰਘ ਰਾਮਗੜ੍ਹੀਆ ਅੰਗਰੇਜ਼ ਸਰਕਾਰ ਵੱਲੋਂ ਅੰਮ੍ਰਿਤਸਰ ਸਥਿਤ ਗੁਰਦੁਆਰਾ ਸਾਹਿਬਾਨ ਦੇ ਸਰਬਰਾਹ ਵਜੋਂ ਕੰਮ ਕਰ ਰਿਹਾ ਸੀ। ਉਸ ਨੇ ਦਿਨ ਸਮੇਂ ਕਮਿਸ਼ਨਰ ਨੂੰ ਮਿਲ ਕੇ ਉਸ ਨੂੰ ਇਸ ਨਿਵੇਕਲੀ ਘਟਨਾ ਬਾਰੇ ਜਾਣਕਾਰੀ ਦਿੱਤੀ। ਕੋਈ ਜਾਨੀ ਮਾਲੀ ਨੁਕਸਾਨ ਨਾ ਹੋਣ ਦੀ ਖੁਸ਼ੀ ਵਿਚ ਸੰਗਤਾਂ ਨੇ ਮਾਇਆ ਇਕੱਠੀ ਕਰਨੀ ਸ਼ੁਰੂ ਕੀਤੀ। ਕਮਿਸ਼ਨਰ, ਰਾਜਾ ਸੂਰਤ ਸਿੰਘ ਮਜੀਠੀਆ, ਜਨਰਲ ਗੁਲਾਬ ਸਿੰਘ ਭਾਗੋਵਾਲੀਆ, ਮੰਗਲ ਸਿੰਘ ਰਾਮਗੜ੍ਹੀਆ ਸਰਬਰਾਹ ਅਤੇ ਸਾਰੇ ਸ਼ਰਧਾਲੂ ਸਹਿਮਤ ਹੋਏ ਕਿ ਸ੍ਰੀ ਹਰਿਮੰਦਰ ਦੇ ਸੇਵਕਾਂ ਵੱਲੋਂ ਇਕੱਠੀ ਕੀਤੀ ਮਾਇਆ ਵਿਚੋਂ ਅੱਧੀ ਇਸ ਪਵਿੱਤਰ ਸਥਾਨ ਦੇ ਨਿਰਮਾਣ ਲਈ ਦੇ ਦਿੱਤੀ ਜਾਵੇ ਅਤੇ ਅੱਧੀ ਗਰੀਬਾਂ ਲਈ ਲੰਗਰ ਵਿਚ ਪਾਈ ਜਾਵੇ। ਫਲਸਰੂਪ ਇਕੱਠੀ ਕੀਤੀ ਰਾਸ਼ੀ ਨਾਲ ਗ੍ਰੰਥ ਸਾਹਿਬ ਦੇ ਸੱਤ ਪਾਠ ਕਰਵਾਏ ਗਏ ਅਤੇ ਕਈ ਹਜ਼ਾਰ ਗਰੀਬ ਲੋਕਾਂ ਨੂੰ ਲੰਗਰ ਛਕਾਇਆ ਗਿਆ।
ਭਾਵੀ ਪੀੜ੍ਹੀਆਂ ਨੂੰ ਇਸ ਹੈਰਾਨਕੁਨ ਘਟਨਾ ਦੀ ਜਾਣਕਾਰੀ ਦੇਣ ਵਾਸਤੇ ਇਸ ਘਟਨਾ ਦਾ ਬਿਆਨ ਸੁਨਹਿਰੀ ਪੱਤਰੇ ਉੱਤੇ ਉਕਰੇ ਰੋਮਨ ਅੱਖਰਾਂ ਵਿਚ ਲਿਖ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਦੇ ਖੱਬੇ ਪਾਸੇ ਲਾਇਆ ਗਿਆ। ਗਿਆਨੀ ਕਿਰਪਾਲ ਸਿੰਘ ਨੇ ਆਪਣੀ ਪੁਸਤਕ ‘ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਇਤਿਹਾਸ’ ਵਿਚ ਇਸ ਲਿਖਤ ਦਾ ਪੰਜਾਬੀ ਅਨੁਵਾਦ ਇਹ ਕੀਤਾ ਹੈ:
“ਸਭਨਾਂ ਦੀ ਗਿਆਤ ਲਈ ਦੱਸਿਆ ਜਾਂਦਾ ਹੈ ਕਿ 30 ਅਪਰੈਲ 1877 ਨੂੰ ਸਵੇਰ ਦੇ 4:30 ਵਜੇ ਇਕ ਅਜਬ ਖੇਲ ਵਰਤਿਆ। ਕੋਈ ਚਾਰ ਸੌ ਪ੍ਰੇਮੀ ਹਰਿਮੰਦਰ ਸਾਹਿਬ ਜੀ ਵਿਚ ਕੀਰਤਨ ਦਾ ਅਨੰਦ ਲੈ ਰਹੇ ਸਨ ਜਦ ਕਿ ਅਚਾਨਕ ਹੀ ਬਿਜਲੀ ਦੀ ਲਿਸ਼ਕ ਦਿਸੀ। ਉਹ ਇਕ ਵੱਡੀ ਰੌਸ਼ਨੀ ਦੀ ਸ਼ਕਲ ਵਿਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਥਾਣੀਂ ਆਈ। ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜੇਹਾ ਬਣ ਕੇ ਫਟੀ ਅਤੇ ਚਾਨਣ ਹੀ ਚਾਨਣ ਕਰ ਕੇ ਦੱਖਣੀ ਦਰਵਾਜ਼ੇ ਵਿਚ ਦੀ ਇਕ ਰੌਸ਼ਨੀ ਦੀ ਲੀਕ ਹੋ ਕੇ ਨਿਕਲ ਗਈ। ਭਾਵੇਂ ਇਸ ਦੇ ਫਟਣ ਸਮੇਂ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ ਪਰ ਅੰਦਰ ਬੈਠੇ ਕਿਸੇ ਪ੍ਰੇਮੀ, ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਪੁੱਜਾ। ਇਸ ਅਲੌਕਿਕ ਦ੍ਰਿਸ਼ਯ ਨੂੰ ਸਭ ਲੋਕੀਂ ਸ੍ਰੀ ਗੁਰੂ ਰਾਮਦਾਸ ਜੀ ਦਾ ਆਪਣਾ ਕੌਤਕ ਦੱਸਦੇ ਹਨ।”
ਗਿਆਨੀ ਕਿਰਪਾਲ ਸਿੰਘ ਨੇ ਤਾਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਪਰ ਅੰਗਰਜ਼ ਸਰਕਾਰ ਦੇ ਰਿਕਾਰਡ ਵਿਚੋਂ ਇਹ ਜਾਣਕਾਰੀ ਮਿਲਦੀ ਹੈ ਕਿ ਘਟਨਾ ਦਾ ਬਿਆਨ ਕਰਨ ਪਿੱਛੋਂ ਕੁੱਝ ਹੋਰ ਵਾਕ ਵੀ ਲਿਖੇ ਗਏ ਸਨ। ਅੰਗਰੇਜ਼ੀ ਵਿਚ ਲਿਖੇ ਸ਼ਬਦਾਂ ਦਾ ਅਨੁਵਾਦ ਇਉਂ ਬਣਦਾ ਹੈ:
“ਅਸੀਂ ਇਸ ਨੂੰ (ਅੱਗ ਦੇ ਗੋਲੇ ਦਾ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਬਿਨਾ ਕੋਈ ਨੁਕਸਾਨ ਕੀਤੇ ਨਿਕਲ ਜਾਣਾ) ਬਰਤਾਨਵੀ ਰਾਜ ਦੀ ਮਹਾਨ ਖੁਸ਼ਹਾਲੀ ਦਾ ਚਿੰਨ੍ਹ ਸਮਝਦੇ ਹਾਂ। ਅਸੀਂ ਹਿੰਦ ਦੀ ਮਹਾਰਾਣੀ ਦੇ ਵੀ ਧੰਨਵਾਦੀ ਹਾਂ। ਅਸੀਂ ਉਨ੍ਹਾਂ ਦੇ ਖੁਸ਼ੀਦਾਇਕ ਪ੍ਰਭਾਵ ਵਿਚ ਦਿਨ ਪ੍ਰਤਿ ਦਿਨ ਵਾਧਾ ਹੋਣ, ਅਤੇ ਮਹਾਰਾਣੀ ਸਾਹਿਬਾ ਦੇ ਦੁਸ਼ਮਨਾਂ ਦੇ ਖਾਤਮੇ ਲਈ ਸਰਬ ਸ਼ਕਤੀਮਾਨ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।”
ਸਪਸ਼ਟ ਹੈ ਕਿ ਇਹ ਪਿਛਲਾ ਵੇਰਵਾ ਇਹ ਬੋਰਡ ਬਣਵਾਉਣ ਵਾਲੇ ਅਧਿਕਾਰੀ ਜੋ ਸਰਬਰਾਹ ਹੀ ਹੋਵੇਗਾ, ਨੇ ਇਸ ਮੌਕੇ ਨੂੰ ਅੰਗਰੇਜ਼ ਹਾਕਮ ਦੀ ਖੁਸ਼ੀ ਹਾਸਲ ਕਰਨ ਦਾ ਮਸਾਂ ਹੱਥ ਆਇਆ ਮੌਕਾ ਸਮਝਿਆ ਅਤੇ ਇਸ ਨੂੰ ਬਿਨਾ ਕਿਸੇ ਝਿਜਕ ਦੇ ਸਰਕਾਰ ਪ੍ਰਤਿ ਆਭਾਰ ਪ੍ਰਗਟ ਨਾਲ ਜੋੜ ਲਿਆ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ