Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਅਸਲੀ ਲੋਕਤੰਤਰ ਨੂੰ ਤਾਂਘਦਾ ਦੇਸ਼---ਰਾਹੁਲ ਸਿੰਘ


    
  

Share
  ਇਹ ਗੱਲ ਸਹੀ ਹੈ ਕਿ ਸਾਨੂੰ ਆਪਣੇ ਉੱਤੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਹੈ, ਪਰ ਇਸ ਵਿਚ ਭਾਰੀ ਤਰੁੱਟੀਆਂ ਹਨ। ਵਿੰਸਟਨ ਚਰਚਿਲ ਨੇ ਇਕ ਵਾਰ ਕਿਹਾ ਸੀ ਕਿ ‘ਸਰਕਾਰ ਚਲਾਉਣ ਲਈ ਹੁਣ ਤਕ ਅਜ਼ਮਾਈਆਂ ਰਾਜ ਪ੍ਰਣਾਲੀਆਂ ਦੇ ਮੁਕਾਬਲੇ ਲੋਕਤੰਤਰ ਸਭ ਤੋਂ ਨਾਕਸ ਰਾਜ ਪ੍ਰਬੰਧ ਹੈ।’ਇਹ ਗੱਲ ਸਾਡੇ ਉੱਤੇ ਐਨ ਢੁੱਕਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕਤੰਤਰ ਨੇ ਸਾਡੇ ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਪਰੋ ਕੇ ਰੱਖਿਆ ਹੈ। ਫ਼ੌਜੀ ਰਾਜ ਨੇ ਪਾਕਿਸਤਾਨ ਦੇ ਟੁਕੜੇ ਕੀਤੇ। ਤਾਨਾਸ਼ਾਹੀ ਨੇ ਸੋਵੀਅਤ ਯੂਨੀਅਨ ਦੇ ਟੋਟੋ ਟੋਟੇ ਕਰ ਦਿੱਤੇ। ਜੇ ਇਨ੍ਹਾਂ ਦੋਹਾਂ ਮੁਲਕਾਂ ਵਿਚ ਲੋਕਤੰਤਰ ਹੁੰਦਾ ਤਾਂ ਇਨ੍ਹਾਂ ਟੁੱਟਣਾ ਨਹੀਂ ਸੀ। ਭਾਰਤ ਦੇ ਵਿਸ਼ਾਲ ਖੇਤਰ ਦੇ ਦੋ ਪਾਸੇ ਸਥਾਪਤ ਪੂਰਬੀ ਅਤੇ ਪੱਛਮੀ ਪਾਕਿਸਤਾਨ ਵਿਚ ਧਰਮ ਤੋਂ ਇਲਾਵਾ ਹੋੋਰ ਕੁਝ ਵੀ ਸਾਂਝਾ ਨਹੀਂ ਸੀ। ਮੁੱਢੋਂ ਹੀ ਇਹ ਨਿਭਣ ਵਾਲਾ ਰਿਸ਼ਤਾ ਨਹੀਂ ਸੀ।
ਪਾਕਿਸਤਾਨ ਦੇ ਪੂਰਬੀ ਹਿੱਸੇ ਦਾ ਜੁਦਾ ਹੋ ਕੇ ਆਜ਼ਾਦ ਬੰਗਲਾਦੇਸ਼ ਵਜੋਂ ਹੋਂਦ ਵਿਚ ਆਉਣਾ ਭਾਰਤ ਦੀ ਚਤੁਰ ਸਿਆਸੀ ਚਾਲ ਦਾ ਨਤੀਜਾ ਨਹੀਂ ਸੀ, ਜਿਵੇਂ ਬਹੁਤੇ ਪਾਕਿਸਤਾਨੀ ਸਮਝਦੇ ਹਨ। ਇਸ ਦਾ ਮੁੱਖ ਦੋਸ਼ੀ ਪਾਕਿਸਤਾਨ ਦਾ ਫ਼ੌਜੀ ਨਿਜ਼ਾਮ ਸੀ ਜਿਸ ਨੂੰ ਜ਼ੁਲਫਿਕਾਰ ਅਲੀ ਭੁੱਟੋ ਦੀ ਹੱਲਾਸ਼ੇਰੀ ਅਤੇ ਹਮਾਇਤ ਹਾਸਲ ਸੀ। ਪਾਕਿਸਤਾਨ ਵਿਚ ਸੰਵਿਧਾਨਕ ਜਮਹੂਰੀ ਨਿਯਮਾਂ ਮੁਤਾਬਿਕ ਚੋਣਾਂ ਹੋ ਕੇ ਹਟੀਆਂ ਸਨ ਅਤੇ ਪੂਰਬੀ ਪਾਕਿਸਤਾਨ ਦੇ ਸ਼ੇਖ ਮੁਜੀਬ-ਉਰ-ਰਹਿਮਾਨ ਨੂੰ ਬਹੁਮਤ ਹਾਸਲ ਹੋ ਗਿਆ ਸੀ। ਚਾਹੀਦਾ ਤਾਂ ਇਹ ਸੀ ਕਿ ਉਸ ਨੂੰ ਸਰਕਾਰ ਕਾਇਮ ਕਰਨ ਲਈ ਆਖਿਆ ਜਾਂਦਾ। ਪਰ ਹੋਇਆ ਇਹ ਕਿ ਭੁੱਟੋ ਨੇ ਪਾਕਿਸਤਾਨ ਦੇ ਭੈੜੇ ਜਨਰਲ ਯਾਹੀਆ ਖ਼ਾਨ ਨੂੰ ਪੂਰਬੀ ਪਾਕਿਸਤਾਨ ਉੱਤੇ ਤਸ਼ੱਦਦ ਢਾਹੁਣ ਦਾ ਹੁਕਮ ਚਾੜ੍ਹ ਦਿੱਤਾ। ਇਸ ਤੋਂ ਬਾਅਦ ਦਾ ਇਤਿਹਾਸ ਸਾਡੇ ਸਾਹਮਣੇ ਹੈ।ਕਹਿ ਸਕਦੇ ਹਾਂ ਕਿ ਇੰਦਰਾ ਗਾਂਧੀ ਨੇ ਸਹੀ ਮੌਕਾ ਸੰਭਾਲ ਕੇ ਬੰਗਲਾਦੇਸ਼ ਹੋਂਦ ਵਿਚ ਲੈ ਆਂਦਾ, ਪਰ ਅਸਲੀਅਤ ਇਹ ਹੈ ਕਿ ਪਾਕਿਸਤਾਨ ਆਪਣੀ ਜਮਹੂਰੀ ਪ੍ਰਣਾਲੀ ਨੂੰ ਬਚਾ ਨਹੀਂ ਸਕਿਆ ਅਤੇ ਮੁਲਕ ਦੇ ਟੁੱਟਣ ਦਾ ਅਸਲ ਕਾਰਨ ਇਹੋ ਸੀ। ਉਂਜ ਕੁਝ ਵੀ ਹੋਵੇ, ਪਾਕਿਸਤਾਨੀ ਆਵਾਮ ਖ਼ਾਸਕਰ ਉੱਥੋਂ ਦੀ ਫ਼ੌਜ ਨੇ ਭਾਰਤ ਦਾ ਇਹ ‘ਗੁਨਾਹ’ ਅਜੇ ਤਕ ਮੁਆਫ਼ ਨਹੀਂ ਕੀਤਾ।
ਇਸ ਦੇ ਉਲਟ ਭਾਰਤ ਵਿਚ ਦੇਖੋ ਕੀ ਵਾਪਰਿਆ; ਖ਼ਾਸਕਰ ਤਾਮਿਲਨਾਡੂ (ਉਦੋਂ ਮਦਰਾਸ) ਵਿਚ। ਉੱਥੇ 1960ਵਿਆਂ ਵਿਚ ਵੱਖਵਾਦੀ ਦ੍ਰਾਵਿੜ ਲਹਿਰ ਉੱਠ ਪਈ ਜੋ ਅਸਲ ਵਿਚ ਕੇਂਦਰ ਦੀ ਉਸ ਅਨਾੜੀ ਸੋਚ ਦਾ ਨਤੀਜਾ ਸੀ, ਜਦੋਂ ਹਿੰਦੀ ਨੂੰ ਧੱਕੇ ਨਾਲ ਤਾਮਿਲ ਵਾਸੀਆਂ ਉੱਤੇ ਠੋਸਣ ਦੀ ਕੋਸ਼ਿਸ਼ ਕੀਤੀ ਗਈ ਸੀ। ਬਹੁਤੇ ਲੋਕਾਂ ਦੇ ਮਨਾਂ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਦ੍ਰਾਵਿੜ ਸੱਭਿਆਚਾਰ ਹੁਣ ਖ਼ਤਰੇ ਵਿਚ ਹੈ। ਇੱਥੋੋਂ ਤਕ ਕਿ ਭਾਰਤ ਨਾਲੋਂ ਟੁੱਟ ਕੇ ਵੱਖਰਾ ਦੇਸ਼-ਕਾਲ ਸਿਰਜਣ ਬਾਰੇ ਗੰਭੀਰ ਚਰਚਾ ਚੱਲ ਪਈ ਸੀ। ਲੋਕਤੰਤਰ ਨੇ ਉਦੋਂ ਸਾਨੂੰ ਬਚਾ ਲਿਆ, ਪਰ ਪਾਕਿਸਤਾਨ ਵਿਚ ਅਜਿਹਾ ਨਾ ਹੋ ਸਕਿਆ। ਸੰਨ 1967 ਵਿਚ ‘ਦ੍ਰਾਵਿੜ ਮੁਨੇਤਰ ਕੜਗਮ’ ਨਾਂ ਦੀ ਦ੍ਰਾਵਿੜ ਪਾਰਟੀ ਹੋਂਦ ਵਿਚ ਆ ਗਈ ਅਤੇ ਵੱਖਵਾਦੀ ਮੰਗ ਦਾ ਭੋਗ ਪੈ ਗਿਆ। ਲੋਕਤੰਤਰ ਸੋਚਣ ਢੰਗ ਵਿਚ ਨਰਮੀ ਲਿਆਉਂਦਾ ਹੈ ਅਤੇ ਜ਼ਖ਼ਮੀ ਮਨਾਂ ’ਤੇ ਮੱਲ੍ਹਮ ਲਾਉਂਦਾ ਹੈ ਜਦੋਂਕਿ ਰਾਜਸੀ ਧੱਕੇਸ਼ਾਹੀ ਸਮਾਜਿਕ ਵੰਡੀਆਂ ਪਾਉਂਦੀ ਹੈ ਅਤੇ ਅੱਖੜਪੁਣਾ ਵਧਾਉਂਦੀ ਹੈ।
ਇਕ ਹੋਰ ਗ਼ਲਤਫਹਿਮੀ ਹੈ ਕਿ ਤਾਨਾਸ਼ਾਹੀ ਜਾਂ ਇਕ-ਪਾਰਟੀ ਰਾਜ ਵਿਚ ਆਰਥਿਕ ਵਿਕਾਸ ਵਧੇਰੇ ਹੁੰਦਾ ਹੈ ਅਤੇ ਜਮਹੂਰੀ ਪ੍ਰਣਾਲੀ ਵਿਕਾਸ ਦੇ ਰਾਹ ਵਿਚ ਅੜਿੱਕਾ ਬਣਦੀ ਹੈ। ਇਹ ਨਿਰਾ ਝੱਖ ਹੈ। ਉੱਤਰੀ ਅਤੇ ਦੱਖਣੀ ਕੋਰੀਆ ਦਾ ਮੁਕਾਬਲਾ ਕਰੋ। ਪਹਿਲੇ ਵਿਚ ਸਿਰੇ ਦਾ ਤਾਨਾਸ਼ਾਹੀ ਨਿਜ਼ਾਮ ਹੈ ਅਤੇ ਦੂਜਾ ਮੁਕੰਮਲ ਲੋਕਤੰਤਰ। ਲੋਕ ਉਹੀ ਹਨ; ਪਰ ਪਹਿਲੇ ਵਿਚ ਪਛੜੇ ਤੇ ਲਤਾੜੇ ਹੋਏ ਅਤੇ ਦੂਜੇ ਵਿਚ ਆਜ਼ਾਦ ਸੋਚ ਦੇ ਮਾਲਕ ਜਿਹੜੇ ਅੱਜ ਦੀ ਦੁਨੀਆਂ ਵਿਚ ਬੇਹੱਦ ਵਿਕਾਸਸ਼ੀਲ ਅਤੇ ਖੁਸ਼ਹਾਲ ਸਮਾਜਾਂ ਵਿਚੋਂ ਇਕ ਹਨ। ਇਸੇ ਤਰ੍ਹਾਂ ਦੀ ਤੁਲਨਾ ਏਕੀਕਰਨ ਤੋਂ ਪਹਿਲਾਂ ਦੇ ਪੂਰਬੀ ਅਤੇ ਪੱਛਮੀ ਜਰਮਨੀ ਦੀ ਕੀਤੀ ਜਾ ਸਕਦੀ ਹੈ। ਸਪੇਨ ਅਤੇ ਪੁਰਤਗਾਲ ਕ੍ਰਮਵਾਰ ਫਰਾਂਕੋ ਅਤੇ ਸਾਲਾਜ਼ਾਰ ਨਾਂ ਦੇ ਤਾਨਾਸ਼ਾਹ ਹਾਕਮਾਂ ਦੇ ਰਾਜ ਵਿਚ ਭੁੱਖਮਰੀ ਦਾ ਸ਼ਿਕਾਰ ਹੋਏ ਅਤੇ ਜਿਉਂ ਹੀ ਉੱਥੇ ਲੋਕੰਤਤਰ ਹੋਂਦ ਵਿਚ ਆਇਆ ਤਾਂ ਆਰਥਿਕ ਅਤੇ ਸਮਾਜਿਕ ਪੱਖ ਤੋਂ ਇਹ ਦੇਸ਼ ਤੇਜ਼ੀ ਨਾਲ ਅੱਗੇ ਵਧੇ।
ਇੰਨ-ਬਿੰਨ ਇਹੋ ਕੁਝ ਲਾਤਾਨੀ ਅਮਰੀਕਾ ਦੇ ਮੁਲਕਾਂ ਵਿਚ ਵਾਪਰਿਆ। ਕਿਸੇ ਸਮੇਂ ਉੱਥੇ ਫ਼ੌਜੀ ਤਾਨਾਸ਼ਾਹਾਂ ਦਾ ਰਾਜ ਸੀ, ਪਰ ਹੁਣ ਜਮਹੂੁਰੀ ਵਿਵਸਥਾ ਹੈ। ਖ਼ੈਰ ਇੱਕਾ-ਦੁੱਕਾ ਮਿਸਾਲਾਂ ਇਸ ਦੇ ਉਲਟ ਵੀ ਮਿਲ ਸਕਦੀਆਂ ਹਨ। ਨਿੱਕਾ ਜਿਹਾ ਸਿੰਗਾਪੁਰ ਅਤੇ ਦੂਜਾ ਚੀਨ- ਦੋਵਾਂ ਨੇ ਤਾਨਾਸ਼ਾਹੀ ਅਤੇ ਇਕ-ਪਾਰਟੀ ਹਕੂਮਤ ਦੇ ਹੁੰਦਿਆਂ ਹੈਰਾਨੀਜਨਕ ਤਰੱਕੀ ਕੀਤੀ ਹੈ।
ਆਉ ਹੁਣ ਲੋਕਤੰਤਰ ਦੀਆਂ ਤਰੁੱਟੀਆਂ ਵੱਲ ਗੌਰ ਕਰੀਏ ਅਤੇ ਦੇਖੀਏ ਕਿ ਕਿਵੇਂ ਇਹ ਨੁਕਸਾਂ ਦੇ ਬਾਵਜੂਦ ਭਾਰਤ ਵਿਚ ਚੱਲ ਰਿਹਾ ਹੈ। ਸਾਰੀ ਗੱਲ ਸਮਝਾਉਣ ਲਈ ਨਿੱਜੀ ਵਾਕਿਆ ਸੁਣਾਉਂਦਾ ਹਾਂ। 1970ਵਿਆਂ ਵਿਚ ਜਦੋਂ ਮੈਂ ਅੰਗਰੇਜ਼ੀ ਮੈਗਜ਼ੀਨ ‘ਰੀਡਰਜ਼ ਡਾਈਜੈਸਟ’ ਦੇ ਭਾਰਤੀ ਸੰਸਕਰਣ ਦਾ ਸੰਪਾਦਨ ਕਰ ਰਿਹਾ ਸਾਂ, ਉਦੋਂ ਇਸ ਮੈਗਜ਼ੀਨ ਦੇ ਦੁਨੀਆਂ ਭਰ ਦੇ ਸੰਪਾਦਕਾਂ ਦੀ ਕਾਨਫਰੰਸ ਹੋਈ। ਸੱਦੇ ਉੱਤੇ ਸ਼ਾਮਲ ਹੋਣ ਵਾਲਿਆਂ ਵਿਚ ਅਮਰੀਕਾ ਦਾ ਰੱਖਿਆ ਮੰਤਰੀ ਰਹਿ ਚੁੱਕਾ ਮੈਲਵਿਨ ਲੇਅਰਡ ਵੀ ਸੀ। ਹੈਸੀਅਤ ਅਤੇ ਸੱਤਾ ਦੇ ਨਜ਼ਰੀਏ ਤੋਂ ਅਮਰੀਕਾ ਦੇ ਰਾਸ਼ਟਰਪਤੀ ਤੋਂ ਬਾਅਦ ਇਹੀ ਅਹੁਦਾ ਗਿਣਿਆ ਜਾਂਦਾ ਹੈ। ਮਿਲਣ ’ਤੇ ਪਤਾ ਲੱਗਾ ਕਿ ਉਸ ਨੇ ‘ਰੀਡਰਜ਼ ਡਾਈਜੈਸਟ’ ਦੇ ਅਮਰੀਕੀ ਐਡੀਸ਼ਨ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮਾਮਲਿਆਂ ਦੇ ਕੌਂਸਲਰ ਦੀ ਪੁਜ਼ੀਸ਼ਨ ਸਵੀਕਾਰ ਕਰ ਲਈ ਹੈ। ਮੇਰੀ ਸੋਚ ਮੁਤਾਬਿਕ ਐਨੀ ਵੱਡੀ ਸੱਤਾਧਾਰੀ ਹੈਸੀਅਤ ਵਿਚ ਰਹਿ ਚੁੱਕੇ ਬੰਦੇ ਲਈ ਇਹ ਹੱਦੋਂ ਮਾੜਾ ਅਤੇ ਹੱਤਕ ਭਰਿਆ ਨਿਗੂਣਾ ਅਹੁਦਾ ਸੀ। ਖਾਣਾ ਖਾਣ ਵੇਲੇ ਹੌਂਸਲਾ ਕਰਕੇ ਮੈਂ ਉਸ ਨੂੰ ਇਹ ਗੱਲ ਮੂੰਹ ’ਤੇ ਹੀ ਕਹਿ ਦਿੱਤੀ।
ਪਟਾਕ ਕਰਕੇ ਉਸ ਨੇ ਜਵਾਬ ਦਿੱਤਾ, ‘‘ਨੌਜਵਾਨ! ਮੇਰਾ ਖਿਆਲ ਹੈ ਕਿ ਤੇਰੇ ਮੁਲਕ ਵਿਚ ਲੋਕਾਂ ਦਾ ਸਿਆਸਤ ਵਿਚ ਆਉਣ ਦਾ ਮੁੱਖ ਮਕਸਦ ਪੈਸਾ ਕਮਾਉਣਾ ਹੀ ਹੁੰਦਾ ਹੈ। ਮੇਰੇ ਦੇਸ਼ ਵਿਚ ਸਿਆਸਤ ਵਿਚ ਆਉਣ ਖਾਤਰ ਸਾਡੇ ਵਿਚੋਂ ਕਈਆਂ ਨੂੰ ਕਿੰਨਾ ਕੁਝ ਕੁਰਬਾਨ ਕਰਨਾ ਪੈਂਦਾ ਹੈ।’’ ਉਸ ਦੀ ਇਹ ਤਾੜਨਾ ਜੋ ਕੋਰੀ ਸੱਚਾਈ ਸੀ, ਮੈਨੂੰ ਅੱਜ ਤਕ ਨਹੀਂ ਭੁੱਲੀ। ਸੱਚੀ ਗੱਲ ਇਹ ਹੈ ਕਿ ਭਾਰਤ ਵਿਚ ਸਿਆਸਤ ਦਿਨ-ਬ-ਦਿਨ ਪੈਸਾ ਕਮਾਉਣ ਦਾ ਧੰਦਾ ਬਣਦੀ ਜਾ ਰਹੀ ਹੈ ਅਤੇ ਕੋਈ ਇਸ ਨੂੰ ਸਮਾਜ ਪ੍ਰਤੀ ਫ਼ਰਜ਼ ਨਹੀਂ ਸਮਝਦਾ ਜਿਸ ਖਾਤਰ ਉਸ ਨੂੰ ਬਹੁਤ ਸਾਰਾ ਤਿਆਗ ਕਰਨਾ ਪਵੇ।
ਅੰਤ ਵਿਚ ਤੁਹਾਨੂੰ ਇੰਗਲੈਂਡ ਵਿਚ ਰਹੇ ਆਪਣੇ ਜਮਾਤੀ ਮਾਰਟਿਨ ਬੈੱਲ ਦਾ ਕਿੱਸਾ ਸੁਣਾਉਂਦਾ ਹਾਂ। ਉਹ ਪਿੱਛੋਂ ਬੀਬੀਸੀ ਦਾ ਨਾਮਵਰ ਪ੍ਰਸਾਰਕਰਤਾ (broadcaster) ਬਣਿਆ। ਸੰਨ 1997 ਵਿਚ ਕੰਜ਼ਰਵੇਟਿਵ ਪਾਰਟੀ ਦਾ ਐਮਪੀ ਨੀਲ ਹੈਮਿਲਟਨ ਦੁਬਾਰਾ ਚੋਣਾਂ ਵਿਚ ਖੜ੍ਹਾ ਸੀ। ਹੈਮਿਲਟਨ ’ਤੇ ਅਨੈਤਿਕ ਅਤੇ ਅਪਰਾਧਿਕ ਚਾਲ-ਚਲਣ ਦੇ ਦੋਸ਼ ਲੱਗਦੇ ਸਨ। ਆਮ ਚੋਣਾਂ ਤੋਂ ਸਿਰਫ਼ ਤਿੰਨ ਹਫ਼ਤੇ ਪਹਿਲਾ ਮਿਸਟਰ ਬੈੱਲ ਨੇ ਬੀਬੀਸੀ ਦੀ ਨੌਕਰੀ ਛੱਡ ਕੇ ਹੈਮਿਲਟਨ ਵਿਰੁੱਧ ਚੋਣ ਲੜਨ ਵੇਲੇ ਐਲਾਨ ਕੀਤਾ ਕਿ ਉਸ ਨੇ ਇਸ ਤੋਂ ਬਾਅਦ ਚੋਣਾਂ ਵਿਚ ਖੜ੍ਹਨਾ ਹੀ ਨਹੀਂ। ਉਸ ਨੇ ਭਾਰੀ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਅਤੇ ਦੂਜੇ ਪਾਸੇ ਹਾਰਨ ਮਗਰੋਂ ਹੈਮਿਲਟਨ ਦੇ ਸਿਆਸੀ ਜੀਵਨ ਦਾ ਖਾਤਮਾ ਹੋ ਗਿਆ।
ਲੋਕਤੰਤਰ ਦਾ ਅਸਲ ਕਾਰਜ ਸਿਸਟਮ ਨੂੰ ਸਾਫ਼ ਸੁਥਰਾ ਬਣਾਉਣਾ ਹੈ। ਅਫ਼ਸੋਸ ਦੀ ਗੱਲ ਹੈ ਕਿ ਭਾਰਤ ਵਿਚ ਅਜਿਹਾ ਨਹੀਂ ਵਾਪਰਦਾ। ਇਹੋ ਕਾਰਨ ਹੈ ਕਿ ਮੈਂ ਗਹੁ ਨਾਲ ਦੇਖ ਰਿਹਾ ਹਾਂ ਕਿ ਸਾਧਵੀ ਪ੍ਰੱਗਿਆ ਦਾ ਕੀ ਬਣਦਾ ਹੈ! ਜੇਕਰ ਉਹ ਚੋਣ ਜਿੱਤਦੀ ਹੈ ਤਾਂ ਉਹ ਭਾਰਤੀ ਲੋਕਤੰਤਰ ਲਈ ਮੰਦਭਾਗਾ ਦਿਨ ਹੋਵੇਗਾ ਅਤੇ ਵਿਗਾੜ ਪਹਿਲਾਂ ਨਾਲੋਂ ਵੀ ਵਧੇਗਾ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ