Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਤੁਰਕੀ ਦੀ ਇਤਿਹਾਸਕ ਤੇ ਸੱਭਿਆਚਾਰਕ ਰਾਜਧਾਨੀ--ਖੁਸ਼ਵਿੰਦਰ ਢਿੱਲੋਂ
ਤਿੰਨ ਸਾਲ ਪਹਿਲਾਂ ਇਕ ਟੀਵੀ ਚੈਨਲ ’ਤੇ ਦੇਖੇ ਤੁਰਕ ਡਰਾਮੇ ਨੇ ਮੈਨੂੰ ਬਹੁਤ ਖਿੱਚ ਪਾਈ ਅਤੇ ਇਸ ਨੂੰ ਦੇਖਣਾ ਮੇਰੀ ਆਦਤ ਬਣ ਗਈ। ਪਰ ਮੈਨੂੰ ਦਸ ਦਿਨ ਲਈ ਤੁਰਕੀ ਦੀ ਰਾਜਧਾਨੀ ਇਸਤੰਬੁਲ ਜਾਣ ਦਾ ਮੌਕਾ ਮਿਲਣਾ ਸੁਪਨਾ ਸੱਚ ਹੋਣ ਵਰਗਾ ਅਹਿਸਾਸ ਸੀ। ਤੁਰਕੀ ਤਿੰਨ ਪਾਸਿਉਂ ਸਮੁੰਦਰ ਨਾਲ ਘਿਰਿਆ ਮੁਲਕ ਹੈ ਜਿਸ ਦਾ ਖੇਤਰਫਲ 7,80,000 ਵਰਗ ਕਿਲੋਮੀਟਰ ਹੈ। ਇਹ ਮਾਰਮਰਾ ਸਮੁੰਦਰ, ਕਾਲੇ ਸਮੁੰਦਰ ਅਤੇ ਬਸਫੋਰਸ ਦੇ ਪਣਜੋੜ ਰਾਹੀਂ ਏਸ਼ੀਆ ਅਤੇ ਯੂਰੋਪ ਨੂੰ ਜੋੜਦਾ ਹੈ। ਕੇਂਦਰੀ ਤੁਰਕੀ ਉੱਤਰ, ਪੱਛਮ ਅਤੇ ਦੱਖਣ ਵਿਚ ਪਹਾੜੀ ਲੜੀਆਂ ਨਾਲ ਘਿਰਿਆ ਪਠਾਰ ਹੈ ਅਤੇ ਇਸ ਦੇ ਪੂਰਬ ਵਿਚ ਉੱਘੜ-ਦੁੱਘੜ ਪਹਾੜੀ ਖੇਤਰ ਹੈ ਜਿਸ ਵਿਚ ਔਸਤ ਉਚਾਈ 1,050 ਮੀਟਰ ਹੈ। ਇਹ ਤਿੰਨ ਪਾਸਿਉਂ ਸਮੁੰਦਰ ਨਾਲ ਘਿਰਿਆ ਹੋਣ ਕਾਰਨ ਸ਼ੀਤ-ਊਸ਼ਣੀ ਜਲਵਾਯੂ ਖਿੱਤਾ ਹੈ। ਇੱਥੇ ਇਕੋ ਦਿਨ ਵਿਚ ਚਾਰ ਵੱਖ ਵੱਖ ਮੌਸਮ ਮਾਣੇ ਜਾ ਸਕਦੇ ਹਨ। ਕਿਸੇ ਵੇਲੇ ਤਾਂ ਹਵਾ ਵਿਚ 80 ਫ਼ੀਸਦੀ ਤਕ ਵੀ ਵਧ ਜਾਂਦੀ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਜਦੋਂਕਿ ਕਿਸੇ ਵੇਲੇ ਮੌਸਮ ਕਾਫ਼ੀ ਸੁਹਾਵਣਾ ਹੋ ਜਾਂਦਾ ਹੈ। ਸੈਲਾਨੀਆਂ ਦੇ ਆਉਣ ਦਾ ਢੁੱਕਵਾਂ ਮੌਸਮ ਅਪਰੈਲਲ ਤੋਂ ਨਵੰਬਰ ਤਕ ਹੁੰਦਾ ਹੈ। ਤੁਰਕੀ ਨੂੰ ਦੋ ਮਹਾਂਦੀਪਾਂ ਦਾ ਹਿੱਸਾ ਹੋਣ ਦਾ ਸੁਭਾਗ ਹਾਸਲ ਹੈ। ਇਸ ਦਾ ਤਿੰਨ ਫ਼ੀਸਦੀ ਹਿੱਸਾ ਯੂਰੋਪ ਅਤੇ 97 ਫ਼ੀਸਦੀ ਭਾਗ ਏਸ਼ੀਆ ਵਿਚ ਹੈ। ਕੇਂਦਰੀ ਤੁਰਕੀ ਵਿਚ ਸਥਿਤ ਸ਼ਹਿਰ ਅੰਕਾਰਾ ਇਸ ਮੁਲਕ ਦੀ ਰਾਜਧਾਨੀ ਹੈ, ਪਰ ਇਸ ਮੁਲਕ ਦਾ ਸਭ ਤੋਂ ਵੱਡਾ ਸ਼ਹਿਰ ਇਸਤੰਬੁਲ ਇਸ ਦੀ ਇਤਿਹਾਸਕ, ਸੱਭਿਆਚਾਰਕ ਅਤੇ ਵਪਾਰਕ ਰਾਜਧਾਨੀ ਹੈ।ਇਸਤੰਬੁਲ ਦੱਖਣ-ਪੱਛਮੀ ਤੁਰਕੀ ਵਿਚ ਸਥਿਤ ਹੈ। ਮਾਰਮਰਾ ਸਮੁੰਦਰ ਨੂੰ ਕਾਲੇ ਸਮੁੰਦਰ ਨਾਲ ਜੋੜਨ ਵਾਲਾ ਪਣਜੋੜ ਬਸਫੋਰਸ ਇਸ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ। ਇਸੇ ਕਾਰਨ ਅੱਧਾ ਇਸਤੰਬੁਲ ਯੂਰੋਪ ਅਤੇ ਅੱਧਾ ਏਸ਼ੀਆ ਵਿਚ ਹੈ। ਸਮੁੰਦਰੀ ਮਾਰਗ ਤੋਂ ਇਲਾਵਾ ਤਿੰਨ ਲਟਕਵੇਂ ਪੁਲ ਸ਼ਹਿਰ ਦੇ ਦੋਵਾਂ ਹਿੱਸਿਆਂ ਨੂੰ ਆਪੋ ਵਿਚ ਜੋੜਦੇ ਹਨ। ਇਸ ਤੋਂ ਇਲਾਵਾ ਪਾਣੀ ਦੇ ਹੇਠਾਂ ਆਵਾਜਾਈ ਲਈ ਵੀ ਦੋ ਸੁਰੰਗਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚੋਂ ਇਕ ਰੇਲ ਅਤੇ ਦੂਜੀ ਸੜਕੀ ਸਫ਼ਰ ਲਈ ਹੈ। ਜ਼ਿਆਦਾਤਰ ਹੋਟਲ, ਕਾਰੋਬਾਰੀ ਅਦਾਰੇ, ਬਾਜ਼ਾਰ ਅਤੇ ਇਤਿਹਾਸਕ ਸਮਾਰਕ ਯੂਰੋਪ ਵਿਚਲੇ ਇਸਤੰਬੁਲ ਵਿਚ ਹਨ। ਇਸ ਲਈ ਇਹ ਸ਼ਹਿਰ ਹਮੇਸ਼ਾ ਚੱਲਦਾ ਰਹਿੰਦਾ ਹੈ। ਏਸ਼ੀਆਈ ਖਿੱਤੇ ਵਿਚਲਾ ਇਸਤੰਬੁਲ ਰਿਹਾਇਸ਼ੀ ਖੇਤਰ, ਵਧੇਰੇ ਹਰਿਆਵਲ ਵਾਲਾ ਅਤੇ ਵਧੇਰੇ ਸ਼ਾਂਤ ਹੈ। ‘ਦਿ ਗੋਲਡਨ ਹੌਰਨ’ ਨਾਂ ਦੀ ਕੁਦਰਤੀ ਬੰਦਰਗਾਹ ’ਤੇ ਵਪਾਰਕ ਸਮੁੰਦਰੀ ਜਹਾਜ਼ ਰੁਕਦੇ ਹਨ।
ਤੁਰਕ ਲੋਕ ਸੁਨੱਖੀ ਨਸਲ ’ਚੋਂ ਹੋਣ ਕਾਰਨ ਕਾਫ਼ੀ ਖ਼ੂਬਸੂਰਤ ਹੁੰਦੇ ਹਨ। ਉਹ ਲੰਮੇ ਕੱਦ ਅਤੇ ਤਕੜੇ ਜੁੱਸੇ ਵਾਲੇ ਹਨ। ਉਹ ਸੈਲਾਨੀਆਂ ਵੱਲ ਤੱਕ ਕੇ ਮੁਸਕਰਾਉਂਦੇ ਨਹੀਂ ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਰੋਅਬ-ਦਾਬ ਵਾਲੀ ਹੁੰਦੀ ਹੈ। ਉਨ੍ਹਾਂ ਦੀ ਚੰਗੀ ਸਿਹਤ ਦਾ ਰਾਜ਼ ਉਨ੍ਹਾਂ ਦੇ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਹਨ। ਉਹ ਚੰਗੇ ਖਾਂਦੇ ਹਨ ਅਤੇ ਮਿੱਠਾ ਖਾਣ ਦੇ ਵੀ ਸ਼ੌਕੀਨ ਹਨ। ਇਸ ਲਈ ਰੈਸਤਰਾਂ ਵੱਲੋਂ ਵੱਧ ਖਾਣਾ ਪਰੋਸਣ ਅਤੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਮਠਿਆਈਆਂ ਦੀ ਚੰਗੀ ਵਿਕਰੀ ਤੋਂ ਹੈਰਾਨੀ ਨਹੀਂ ਹੁੰਦੀ। ਮਠਿਆਈਆਂ ਦੀਆਂ ਦੁਕਾਨਾਂ ’ਤੇ ਬਹੁਤ ਕਿਸਮਾਂ ਦੀਆਂ ਮਠਿਆਈਆਂ ਵਿਕਦੀਆਂ ਹਨ ਜਿਨ੍ਹਾਂ ਵਿਚੋਂ ‘ਬਕਲਾਵਾ’ ਸਭ ਤੋਂ ਵਧੇਰੇ ਪ੍ਰਸਿੱਧ ਹੈ। ਉਂਜ, ਇਹ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ।ਤੰਬਾਕੂਨੋਸ਼ੀ ਦੇ ਤਾਂ ਤੁਰਕ ਦੀਵਾਨੇ ਹਨ। ਤਕਰੀਬਨ 67 ਫ਼ੀਸਦੀ ਆਦਮੀ ਅਤੇ 33 ਫ਼ੀਸਦੀ ਔਰਤਾਂ ਤੰਬਾਕੂਨੋਸ਼ੀ ਕਰਦੇ ਹਨ। ਹੁੱਕਾ ਪੀਣਾ ਵੀ ਇੱਥੇ ਆਮ ਹੈ ਅਤੇ ਸੜਕ ਕਿਨਾਰੇ ਸਥਿਤ ਖਾਣ-ਪੀਣ ਦੀਆਂ ਥਾਵਾਂ ’ਤੇ ਬੈਠੇ ਆਦਮੀ ਤੇ ਔਰਤਾਂ ਸ਼ਾਨ ਨਾਲ ਹੁੱਕਾ ਪੀਂਦੇ ਦੇਖੇ ਜਾ ਸਕਦੇ ਹਨ। ਕਈ ਤਰ੍ਹਾਂ ਦੀ ਦਿੱਖ, ਆਕਾਰ ਅਤੇ ਰੰਗ ਦੇ ਹੁੱਕੇ ਮਿਲਦੇ ਹਨ। ਜਨਤਕ ਥਾਵਾਂ ’ਤੇ ਹਵਾ ਧੂੰਏਂ ਨਾਲ ਭਰੀ ਰਹਿੰਦੀ ਹੈ। ਬਸਾਂ ਜਾਂ ਟੈਕਸੀਆਂ ਦੇ ਡਰਾਈਵਰ ਵਾਹਨ ਚਲਾਉਂਦੇ ਸਮੇਂ ਵੀ ਤੰਬਾਕੂਨੋਸ਼ੀ ਕਰਦੇ ਦਿਖਾਏ ਦਿੱਤੇ ਹਨ। ਇੱਥੋਂ ਤਕ ਕਿ ਅਤਾਤੁਰਕ ਕੌਮਾਂਤਰੀ ਅੱਡਾ ਪਹਿਲਾ ਅਜਿਹਾ ਹਵਾਈ ਅੱਡਾ ਸੀ ਜਿੱਥੇ ਮੈਨੂੰ ਤੰਬਾਕੂ ਦੀ ਵੱਡੀ ਸਾਰੀ ਦੁਕਾਨ ਦਿਖਾਈ ਦਿੱਤੀ। ਤੁਰਕ ਲੋਕ ਬਿਨਾਂ ਦੁੱਧ ਵਾਲੀ ਚਾਹ ਪੀਣ ਦੇ ਵੀ ਸ਼ੌਕੀਨ ਹਨ ਜਿਹੜੀ ਉਹ ਛੋਟੇ ਜਿਹੇ ਖ਼ਾਸ ਕਿਸਮ ਦੇ ਗਲਾਸਾਂ ਵਿਚ ਪੀਂਦੇ ਹਨ। ਤੁਰਕੀ ਦੀ ਕੌਫ਼ੀ ਵੀ ਬਹੁਤ ਮਸ਼ਹੂਰ ਹੈ ਭਾਵੇਂ ਸਾਡੇ ਭਾਰਤੀਆਂ ਨੂੰ ਇਹ ਬਹੁਤ ਕੌੜੀ ਲੱਗਦੀ ਹੈ।
ਇਸਤੰਬੁਲ ਵਿਚ ਇਸਾਈ, ਯਹੂਦੀ ਅਤੇ ਮੁਸਲਿਮ ਵਿਰਾਸਤ ਦਾ ਸੁਮੇਲ ਹੈ। ‘ਏਕਿਊਮੀਨੀਕਲ ਪੈਟਰੀਆਰਸ਼ੇਟ ਆਫ ਕੌਂਸਟੈਂਟੀਨੋਪਲ’ ਅਤੇ ‘ਬੁਲਗਾਰੀਅਨ ਆਇਰਨ ਚਰਚ’ ਰੂੜੀਵਾਦੀ ਚਰਚ ਨਾਲ ਜੁੜੇ ਭਾਈਚਾਰੇ ਨਾਲ ਸਬੰਧਿਤ ਹਨ ਜਿਨ੍ਹਾਂ ਤੋਂ ਇਸਾਈਅਤ ਦੀ ਸ਼ਾਨ ਝਲਕਦੀ ਹੈ। ਆਈਆ ਸੋਫੀਆ ਜਾਂ ਸੰਤ ਸੋਫੀਆ ਦੁਨੀਆਂ ਦੀ ਇਮਾਰਤਸਾਜ਼ੀ ਦਾ ਵਿਲੱਖਣ ਨਮੂੁਨਾ ਹੈ ਜੋ ਛੇਵੀਂ ਸਦੀ ਦੀ ਸ਼ੁਰੂਆਤ ਵਿਚ ਸਮਰਾਟ ਜਸਟੀਨੀਅਨ ਨੇ ਬਣਵਾਇਆ ਸੀ। 1453 ਵਿਚ ਇਸ ਨੂੰ ਅਜਾਇਬਘਰ ਵਿਚ ਬਦਲ ਦਿੱਤਾ ਗਿਆ ਅਤੇ ਹੁਣ ਵੀ ਇਹ ਅਜਾਇਬਘਰ ਹੈ। ਇਹ ਆਪਣੇ ਕੱਚ ਤੇ ਪੱਥਰਾਂ ਦੇ ਟੁਕੜਿਆਂ ਨਾਲ ਬਣੇ ਚਿੱਤਰਾਂ ਅਤੇ ਸਮਰਾਟਾਂ ਤੇ ਬੇਗ਼ਮਾਂ ਦੇ ਪੋਰਟਰੇਟਾਂ ਸਦਕਾ ਪ੍ਰਸਿੱਧ ਹੈ। ਸ਼ਹਿਰ ਦੀ ਯਹੂੁਦੀ ਵਿਰਾਸਤ ਜੇਲਾਟਾ ਜ਼ਿਲ੍ਹੇ ’ਚ ਦਿਖਾਈ ਦਿੰਦੀ ਹੈ। ਮੁਲਲਿਮ ਵਿਰਾਸਤ ਅਤੇ ਇਮਾਰਤਸਾਜ਼ੀ ਸੁਲਤਾਨਾਂ ਦੇ ਮਹਿਲਾਂ ਅਤੇ ਉਨ੍ਹਾਂ ਵੱਲੋਂ ਬਣਵਾਈਆਂ ਮਸਜਿਦਾਂ ਵਿਚੋਂ ਝਲਕਦੀ ਹੈ। ਨੀਲੀ ਮਸਜਿਦ ਦੇ ਨਾਂ ਨਾਲ ਜਾਣੀ ਜਾਂਦੀ ਮਸਜਿਦ ਪ੍ਰਸਿੱਧ ਹੈ ਜਿਸ ਅੰਦਰ ਨੀਲੀਆਂ ਟਾਈਲਾਂ ਲੱਗੀਆਂ ਹਨ। ਸਮੇਂ ਦੇ ਨਾਲ ਨਾਲ ਟੁੱਟ-ਭੱਜ ਹੋਣ ਕਾਰਨ ਇਨ੍ਹਾਂ ਟਾਈਲਾਂ ਦੀ ਨੀਲੀ ਚਮਕ ਮੱਧਮ ਪੈ ਗਈ ਹੈ। 17ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਸੁਲਤਾਨ ਅਹਿਮਦ ਪਹਿਲੇ ਵੱਲੋਂ ਬਣਵਾਈ ਗਈ ਇਹ ਮਸਜਿਦ ਛੇ ਮੀਨਾਰਾਂ ਵਾਲੀ ਇਕੋ ਇਕ ਸ਼ਾਹੀ ਮਸਜਿਦ ਹੈ। ਇਸ ਦੇ ਨੇੜੇ ਹੀ ਪੁਰਾਤਨ ਕਾਲ ਦਾ ਸਟੇਡੀਅਮ ‘ਹਿੱਪੋਡਰੋਮ’ ਹੈ ਜਿੱਥੇ ਰਥ-ਦੌੜ ਮੁਕਾਬਲੇ ਹੁੰਦੇ ਸਨ ਅਤੇ ਇਸ ਸਟੇਡੀਅਮ ਵਿਚ ਇਕ ਲੱਖ ਦਰਸ਼ਕ ਬੈਠ ਸਕਦੇ ਹਨ। ਦੋ ਮਹਿਲਾਂ ਨੂੰ ਅਜਾਇਬਘਰਾਂ ਵਿਚ ਤਬਦੀਲ ਕਰਕੇ ਇੱਥੇ ਸ਼ਾਹੀ ਪਰਿਵਾਰਾਂ ਨਾਲ ਸਬੰਧਿਤ ਚੀਜ਼ਾਂ ਰੱਖੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਤੋਪਕਾਪੀ ਮਹਿਲ 15ਵੀਂ ਤੋਂ 19ਵੀਂ ਸਦੀ ਤਕ ਔਟੋਮਨ ਸੁਲਤਾਨਾਂ ਦੀ ਮੁੱਖ ਰਿਹਾਇਸ਼ ਰਿਹਾ। ਇੱਥੇ ਗਹਿਣਿਆਂ, ਹਥਿਆਰਾਂ, ਦਰਬਾਰੀ ਪੌਸ਼ਾਕਾਂ ਅਤੇ ਚੀਨੀ ਦੀਆਂ ਵਸਤਾਂ ਆਦਿ ਦੇ ਬੇਮਿਸਾਲ ਸੰਗ੍ਰਹਿ ਮੌਜੂਦ ਹਨ।
ਇੱਥੇ ਦੋ ਬਾਜ਼ਾਰ ਹਨ ਜਿਹੜੇ ਦੇਖਣ ਯੋਗ ਹਨ। ਵੱਡਾ ਬਾਜ਼ਾਰ ਪੁਰਾਣੇ ਸ਼ਹਿਰ ਦਾ ਕਾਰੋਬਾਰੀ ਦਿਲ ਹੈ ਜਿਸ ਦੀਆਂ 4,000 ਦੁਕਾਨਾਂ ਵਿਚ ਗਲੀਚੇ, ਰੇਸ਼ਮ, ਚੀਨੀ ਦੀਆਂ ਵਸਤਾਂ, ਸੋਨੇ ਦੇ ਗਹਿਣੇ ਅਤੇ ਚਮੜੇ ਦੀਆਂ ਵਸਤਾਂ ਮਿਲਦੀਆਂ ਹਨ। 17ਵੀਂ ਸਦੀ ਦੇ ਮਸਾਲਾ ਬਾਜ਼ਾਰ ਨੂੰ ਮਿਸਰੀ ਬਾਜ਼ਾਰ ਵੀ ਕਿਹਾ ਜਾਂਦਾ ਹੈ। ਇਹ ਇਸਤੰਬੁਲ ਵਿਚਲੀਆਂ ਸਭ ਤੋਂ ਜ਼ਿਆਦਾ ਰੰਗੀਨੀਆਂ ਭਰਪੂਰ ਤੇ ਚਹਿਲ-ਪਹਿਲ ਵਾਲੀਆਂ ਥਾਵਾਂ ਵਿਚੋਂ ਇਕ ਹੈ। ਇਸ ਦਾ ਰੰਗਲਾ ਮਾਹੌਲ ਅਤੇ ਮਹਿਕਾਂ ਭਰੀ ਫਿਜ਼ਾ ਇਸ ਨੂੰ ਲਾਜ਼ਮੀ ਦੇਖਣ ਯੋਗ ਥਾਂ ਬਣਾਉਂਦੇ ਹਨ। ਇੱਥੇ ਤਰ੍ਹਾਂ ਤਰ੍ਹਾਂ ਦੇ ਮਸਾਲੇ, ਚਾਹ, ਤੇਲ, ਤੁਰਕੀ ਦੀਆਂ ਮਠਿਆਈਆਂ ਅਤੇ ਚੀਨੀ ਦੀਆਂ ਵਸਤਾਂ ਮਿਲਦੀਆਂ ਹਨ। ਇਹ ਸੈਲਾਨੀਆਂ ਦੇ ਖਰੀਦਦਾਰੀ ਕਰਨ ਲਈ ਢੁੱਕਵੀਂ ਥਾਂ ਹੈ।
ਇਸ ਤੋਂ ਇਲਾਵਾ ਬਸਫੋਰਸ ਵਿਚ ਕਰੂਜ਼ (ਛੋਟੇ ਸਮੁੰਦਰੀ ਜਹਾਜ਼) ਦਾ ਸਫ਼ਰ ਅਭੁੱਲ ਤਜ਼ਰਬਾ ਸਾਬਿਤ ਹੁੰਦਾ ਹੈ। ਕਰੂਜ਼ ਵਿਚ ਬੈਠ ਕੇ ਏਸ਼ੀਆ ਤੇ ਯੂਰੋਪ ਦੋਵਾਂ ਨੂੰ ਦੇਖਿਆ ਜਾ ਸਕਦਾ ਹੈ। ਪਹਾੜੀ ਦ੍ਰਿਸ਼ਾਂ, ਛੋਟੀਆਂ ਭੀੜੀਆਂ ਗਲੀਆਂ ਅਤੇ ਸ਼ਾਹਮਾਰਗਾਂ ’ਤੇ ਬਣੇ ਬਾਗ਼ਾਂ ਕਾਰਨ ਇਸਤੰਬੁਲ ਵਿਚ ਸੜਕ ਮਾਰਗ ਰਾਹੀਂ ਸਫ਼ਰ ਕਰਨਾ ਵੀ ਆਨੰਦਦਾਇਕ ਹੈ। ਤੁਰਦੇ ਸਮੇਂ ਥੋੜ੍ਹੀ ਥੋੜ੍ਹੀ ਦੂਰੀ ’ਤੇ ਬਿੱਲੀਆਂ ਦਿਸਦੀਆਂ ਹਨ ਜਦੋਂਕਿ ਕੁੱਤਿਆਂ ਦੀ ਗਿਣਤੀ ਘੱਟ ਹੈ। ਇਉਂ ਕਹਿ ਲਓ ਜਿਵੇਂ ਇਸਤੰਬੁਲ ਦੀਆਂ ਸੜਕਾਂ ’ਤੇ ਬਿੱਲੀਆਂ ਦਾ ਰਾਜ ਹੈ। ਸ਼ਾਇਦ ਇਸੇ ਲਈ ‘ਕੈਟਸ ਆਫ ਇਸਤੰਬੁਲ’ ਨਾਂ ਦੀ ਫਿਲਮ ਵੀ ਬਣੀ।
ਪ੍ਰਿੰਸ’ਜ਼ ਆਈਲੈਂਡ ਵੀ ਖ਼ੂਬਸੂਰਤ ਸੈਰਗਾਹ ਹਨ ਜੋ ਇਸਤੰਬੁਲ ਦੇ ਦੱਖਣ-ਪੂਰਬ ਮਾਰਮਰਾ ਦੇ ਸਮੁੰਦਰ ਵਿਚ ਮੌਜੂਦ ਨੌਂ ਟਾਪੂਆਂ ਦਾ ਸਮੂਹ ਹੈ। ਇਨ੍ਹਾਂ ਵਿਚੋਂ ਸਿਰਫ਼ ਚਾਰ ਟਾਪੂਆਂ ਉੱਤੇ ਵਸੋਂ ਹੈ। ਇਨ੍ਹਾਂ ਟਾਪੂਆਂ ਦਾ ਆਪਣਾ ਇਤਿਹਾਸ ਹੈ। ਦਰਅਸਲ, ਪੁਰਾਤਨ ਕਾਲ ਖ਼ਾਸਕਰ ਬਾਈਜ਼ਾਨਟਾਈਨ ਅਤੇ ਔਟੋਮਨ ਕਾਲ ਦੌਰਾਨ ਸੁਲਤਾਨ ਆਪਣੇ ਭਰਾਵਾਂ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਦੇਸ਼ ਨਿਕਾਲਾ ਦੇ ਕੇ ਇੱਥੇ ਭੇਜ ਦਿੰਦੇ ਸਨ ਤਾਂ ਜੋ ਉਹ ਸੁਲਤਾਨ ਲਈ ਖ਼ਤਰਾ ਨਾ ਬਣ ਸਕਣ। ਉਨ੍ਹੀਵੀਂ ਸਦੀ ਵਿਚ ਇਹ ਟਾਪੂ ਸ਼ਾਂਤੀ ਨਾਲ ਜੀਵਨ ਜਿਊਣ ਦੇ ਚਾਹਵਾਨ ਇਸਤੰਬੁਲ ਦੇ ਸੇਵਾਮੁਕਤ ਅਤੇ ਅਮੀਰ ਲੋਕਾਂ ਲਈ ਮਨਭਾਉਂਦਾ ਟਿਕਾਣਾ ਬਣ ਗਏ। ਇਨ੍ਹਾਂ ਲੋਕਾਂ ਨੇ ਸਥਾਈ ਤੌਰ ’ਤੇ ਜਾਂ ਫਿਰ ਛੁੱਟੀਆਂ ਕੱਟਣ ਲਈ ਇੱਥੇ ਘਰ ਬਣਾ ਲਏ। ਏਸ਼ੀਆ ਅਤੇ ਯੂਰੋਪ ਦੋਵੇਂ ਪਾਸਿਉਂ ਸਮੁੰਦਰੀ ਬੇੜਿਆਂ ਰਾਹੀਂ ਇਨ੍ਹਾਂ ਟਾਪੂਆਂ ’ਤੇ ਪੁੱਜਿਆ ਜਾ ਸਕਦਾ ਹੈ। ਇੱਥੇ ਵਾਹਨਾਂ ਦੀ ਭੀੜ ਨਹੀਂ ਹੁੰਦੀ ਸਗੋਂ ਆਵਾਜਾਈ ਲਈ ਘੋੜਾਗੱਡੀਆਂ ਵਰਤੀਆਂ ਜਾਂਦੀਆਂ ਹਨ। ਸੈਲਾਨੀ ਵੀ ਇਹ ਟਾਪੂ ਪੈਦਲ ਜਾਂ ਫਿਰ ਸਾਈਕਲ ਕਿਰਾਏ ’ਤੇ ਲੈ ਕੇ ਘੁੰਮਦੇ ਹਨ। ਸਰਦੀਆਂ ਦੌਰਾਨ ਜਾਂ ਫਿਰ ਸਮੁੰਦਰ ਦੇ ਆਵਾਜਾਈ ਦੇ ਯੋਗ ਨਾ ਹੋਣ ਸਮੇਂ ਮੁੱਖ ਭੂਮੀ ਨਾਲੋਂ ਇਨ੍ਹਾਂ ਟਾਪੂਆਂ ਦਾ ਸੰਪਰਕ ਟੁੱਟ ਜਾਂਦਾ ਹੈ। ਇਹ ਆਖ ਸਕਦੇ ਹਾਂ ਕਿ ਯੂਰੋਪ ਅਤੇ ਏਸ਼ੀਆ ਦਰਮਿਆਨ ਪੁਲ ਦਾ ਕੰਮ ਕਰਦੇ ਇਸਤੰਬੁਲ ਵਿਚ ਸੈਲਾਨੀਆਂ ਦੇ ਦੇਖਣ ਲਈ ਬਹੁਤ ਕੁਝ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback