Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਡਿੱਗਦਾ ਹੀ ਜਾ ਰਿਹਾ ਪੰਜਾਬੀ ਗਾਇਕੀ ਦਾ ਮਿਆਰ ---ਰਮੇਸ਼ਵਰ ਸਿੰਘ


    
  

Share
  ਦੋ ਦਹਾਕਿਆਂ ਤੋਂ ਪੰਜਾਬੀ ਗਾਇਕੀ ਦਾ ਪੱਧਰ ਇੰਨਾ ਥੱਲੇ ਜਾ ਚੁੱਕਿਆ ਹੈ ਅਜੋਕੇ ਨੱਬੇ ਫ਼ੀਸਦੀ ਗੀਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਬਹੁਤ ਦੂਰ ਜਾ ਚੁੱਕੇ ਹਨ। ਗੀਤਾਂ ਵਿੱਚ ਬੰਦੂਕਾਂ ਚੁੱਕਣ, ਨਸ਼ਿਆਂ ਨੂੰ ਉਤਸ਼ਾਹਿਤ ਕਰਨ, ਕਾਲਜਾਂ ਵਿੱਚ ਆਸ਼ਕੀ, ਜੱਟਾਂ ਦੀ ਟੌਹਰ ਤੇ ਚੌਧਰ ਨੂੰ ਮੁੱਖ ਰੱਖਿਆ ਜਾਂਦਾ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਕਾਰਨ ਨੌਜਵਾਨ ਪੀੜ੍ਹੀ ਨਸ਼ਿਆਂ ਤੇ ਲੁੱਟਾਂ-ਖੋਹਾਂ ਵੱਲ ਜਾ ਰਹੀ ਹੈ, ਸਰਕਾਰੀ ਸਕੂਲਾਂ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਪੂਰੇ ਅਧਿਆਪਕ ਨਹੀਂ, ਵਿੱਦਿਆ ਦਾ ਵਪਾਰੀਕਰਨ ਹੋ ਗਿਆ ਹੈ, ਸਕੂਲਾਂ-ਕਾਲਜਾਂ ਵਿੱਚ ਪੜ੍ਹਦੇ ਬੱਚੇ ਸ਼ਾਮ ਨੂੰ ਕੋਚਿੰਗ ਲੈਣ ਵਿੱਚ ਰੁੱਝ ਜਾਂਦੇ ਹਨ। ਫਿਰ ਜੀਪਾਂ-ਕਾਰਾਂ ਲੈ ਕੇ ਕੌਣ ਘੁੰਮ ਸਕਦਾ ਹੈ? ਕਿਸਾਨਾਂ ਭਾਵ ਜੱਟਾਂ ਦੀ ਜੋ ਟੌਹਰ ਗੀਤਾਂ ਵਿੱਚ ਬਿਆਨੀ ਦੀ ਹੈ, ਉਸ ਦੀ ਅਸਲੀਅਤ ਸਭ ਜਾਣਦੇ ਹਨ।
ਪੰਜਾਬ ਵਿੱਚ ਪਾਣੀ ਦਾ ਪੱਧਰ ਬਹੁਤ ਥੱਲੇ ਜਾਣ ਤੇ ਸਪਰੇਆਂ ਕਾਰਨ ਬਚਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ, ਕਿਸਾਨ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਖ਼ੁਦਕੁਸ਼ੀਆਂ ਕਰ ਰਹੇ ਹਨ। ਗੀਤਕਾਰਾਂ ਤੇ ਗਾਇਕਾਂ ਨੂੰ ਟੌਹਰ ਕੱਢ ਕੇ ਬੰਦੂਕਾਂ ਚੁੱਕ ਕੇ ਕਾਰਾਂ ਵਿੱਚ ਘੁੰਮਦੇ ਪਤਾ ਨਹੀਂ ਕਿਹੜੇ ਜੱਟ ਵਿਖਾਈ ਦੇ ਰਹੇ ਹਨ, ਜਿਨ੍ਹਾਂ ਦਾ ਇਹ ਜ਼ਿਕਰ ਕਰਦੇ ਹਨ ਜਾਂ ਵੀਡੀਓ ਤੇ ਵੱਜਦੇ ਗੀਤਾਂ ਵਿੱਚ ਵਿਖਾਉਂਦੇ ਹਨ। ਸਗੋਂ ਵੇਖਣ ਵਾਲਿਆਂ ਨੂੰ ਸ਼ਰਮ ਆਉਂਦੀ ਹੈ। ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਬੱਚੇ ਜੋ ਸ਼ਹਿਰਾਂ ਵਿੱਚ ਹਨ ਉਹ ਆਪਣੇ ਪੜ੍ਹਾਈ ਦਾ ਖਰਚਾ ਪੂਰਾ ਕਰਨ ਲਈ ਦੁਕਾਨਾਂ ਤੇ ਨੌਕਰੀਆਂ ਕਰਦੇ ਹਨ, ਪਿੰਡਾਂ ਦੇ ਵਿਦਿਆਰਥੀ ਆਪਣੇ ਮਾਪੇ ਜੋ ਖੇਤੀ ਨਾਲ ਜੁੜੇ ਹੋਏ ਹਨ, ਨਾਲ ਜਾ ਕੇ ਕੰਮ ਵਿੱਚ ਹੱਥ ਵਟਾਉਂਦੇ ਹਨ, ਪਰ ਗੀਤਕਾਰ ਤੇ ਗਾਇਕ ਪਿੰਡ ਦੇ ਮੁੰਡਿਆਂ ਨੂੰ ਚੰਡੀਗੜ੍ਹ ਪੜ੍ਹਦੀ ਕੁੜੀ ਨਾਲ ਆਸ਼ਕੀ ਕਰਨ ਨੂੰ ਮੁੱਖ ਵਿਸ਼ਾ ਬਣਾਉਂਦੇ ਹਨ। ਅਸਲੀਅਤ ਤੋਂ ਹੱਟ ਕੇ ਗੀਤ ਲਿਖਦੇ ਤੇ ਗਾਉਂਦੇ ਹਨ।
ਇਸ ਦਾ ਜ਼ਿੰਮੇਵਾਰ ਕੌਣ ਹੈ? ਪੰਜਾਬੀ ਗੀਤਕਾਰ ਤੇ ਗਾਇਕ ਪਹਿਲਾਂ ਵੀ ਚੰਗੇ ਸਨ ਤੇ ਹੁਣ ਵੀ ਹਨ ਪਰ ਜਦੋਂ ਇਹ ਤਵਿਆਂ-ਕੈਸਟਾਂ ਤੇ ਸੀਡੀ ਪਿੱਛੋਂ ਵਪਾਰਕ ਕੰਪਨੀਆਂ ਨੇ ਆਪਣੀ ਕਮਾਈ ਘਟਦੀ ਵੇਖ ਕੇ ਆਪਣੇ ਖਾਸ ਚੈਨਲ ਚਾਲੂ ਕੀਤੇ ਤੇ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਚਾਲੂ ਕੀਤਾ, ਉਦੋਂ ਤੋਂ ਹਾਲਾਤ ਵਿਗੜੇ ਹਨ। ਦੋ ਦਹਾਕੇ ਪਹਿਲਾਂ ਗਾਇਕ ਲੱਭਣ ਲਈ ਇੱਟ ਚੁੱਕਣੀ ਪੈਂਦੀ ਸੀ, ਹੁਣ ਸ਼ੋਹਰਤ ਅਤੇ ਕਮਾਈ ਵੇਖ ਕੇ ਗਾਇਕ ਤੇ ਗਾਇਕਾਵਾਂ ਇੱਟਾਂ ’ਤੇ ਹੀ ਬੈਠੇ ਹਨ। ਗਾਇਕਾਂ ਦੀ ਬਹੁਤਾਤ ਕਾਰਨ ਰਿਕਾਰਡਿੰਗ ਕੰਪਨੀਆਂ ਤੇ ਪ੍ਰਾਈਵੇਟ ਚੈਨਲਾਂ ਨੂੰ ਖੁੱਲ੍ਹੇ ਗਾਇਕ ਪ੍ਰਾਪਤ ਕਰਨ ਦਾ ਖੁੱਲ੍ਹਾ ਮੌਕਾ ਮਿਲ ਗਿਆ। ਗਾਇਕਾਂ ਤੇ ਗੀਤਕਾਰਾਂ ਨੂੰ ਕੰਪਨੀਆਂ ਇਕ ਤਰ੍ਹਾਂ ਖਰੀਦ ਲਿਆ ਹੈ ਤੇ ਮਾਲਕਾਂ ਦੀ ਗੱਲ ਮੰਨਣੀ ਜ਼ਰੂਰੀ ਹੋਣ ਕਾਰਨ ਗਾਇਕ ਤੇ ਗੀਤਕਾਰ ਉਨ੍ਹਾਂ ਦੀ ਮਰਜ਼ੀ ਮੁਤਾਬਕ ਲਿਖਣਗੇ ਤੇ ਗਾਉਣਗੇ। ਕੰਪਨੀਆਂ ਮਰਜ਼ੀ ਮੁਤਾਬਕ ਗੀਤ ਲਿਖਵਾਉਂਦੀਆਂ ਤੇ ਵੀਡੀਓ ਬਣਾਉਂਦੀਆਂ ਹਨ। ਉਨ੍ਹਾਂ ਦੇ ਆਪਣੇ ਰੇਡੀਓ ਤੇ ਆਪਣੇ ਟੀਵੀ ਚੈਨਲ ਹਨ। ਅਸੀਂ ਗਾਇਕਾਂ ਤੇ ਗੀਤਕਾਰਾਂ ਸਿਰ ਘਟੀਆ ਗੀਤ ਗਾਉਣ ਦੇ ਇਲਜ਼ਾਮ ਲਗਾਉਂਦੇ ਹਾਂ, ਕੰਪਨੀਆਂ ਨੂੰ ਕੋਈ ਨਹੀਂ ਪੁੱਛਦਾ।
ਜ਼ਿਆਦਾ ਪੰਜਾਬੀ ਫ਼ਿਲਮਾਂ ਵੀ ਗਾਇਕਾਂ ਨੂੰ ਲੈ ਕੇ ਹੀ ਬਣਾਈਆਂ ਜਾਂਦੀਆਂ ਹਨ। ਕਹਾਣੀ ਤੇ ਗੀਤ ਕੰਪਨੀਆਂ ਤੋਂ ਫਿਲਮਾਂ ’ਚ ਕਿਹੜੇ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਹਰੇਕ ਸਰਕਾਰ ਸੈਂਸਰ ਬਣਾਉਣ ਦੇ ਨਾਅਰੇ ਲਗਾਉਂਦੀ ਹੈ, ਪਰ ਹੁੰਦਾ ਕੁਝ ਨਹੀਂ। ਘੱਟ ਅਸੀਂ ਵੀ ਨਹੀਂ। ਬੱਚਿਆਂ ਨੂੰ ਸਮਾਰਟਫੋਨ ਖ਼ਰੀਦ ਕੇ ਬੜੀ ਸ਼ਾਨ ਨਾਲ ਦਿੰਦੇ ਹਾਂ। ਉਹ ਉਸ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਨ, ਕਦੇ ਕਿਸੇ ਨੇ ਨਹੀਂ ਵੇਖਿਆ। ਕੰਪਨੀਆਂ ਦੇ ਹੀ ਸਸਤੇ ਫੋਨ ਹਨ ਤੇ ਕੰਪਨੀਆਂ ਦਾ ਹੀ ਪਰੋਸਿਆ ਹੋਇਆ ਘਟੀਆ ਮਾਲ। ‘ਮੇਰਾ ਮੀਆਂ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ’ ਕਹਾਵਤ ਸੱਚ ਸਾਬਤ ਹੁੰਦੀ ਹੈ। ਪ੍ਰਾਈਵੇਟ ਰੇਡੀਓ ਤੇ ਟੀਵੀ ਤਾਂ ਕਮਾਈ ਲਈ ਹੀ ਚਾਲੂ ਕੀਤੇ ਜਾਂਦੇ ਹਨ।
ਆਕਾਸ਼ਵਾਣੀ ਤੇ ਦੂਰਦਰਸ਼ਨ ਜਦੋਂ ਸਰਕਾਰੀ ਵਿਭਾਗ ਦੇ ਅਧੀਨ ਹੁੰਦੇ ਸਨ ਬਹੁਤ ਵਧੀਆ ਪ੍ਰੋਗਰਾਮ ਵਿਖਾਏ ਤੇ ਸੁਣਾਏ ਜਾਂਦੇ ਸਨ। ਭਾਰਤ ਸਰਕਾਰ ਵੱਲੋਂ ਦੋ ਦਹਾਕੇ ਪਹਿਲਾਂ ਇਸ ਨੂੰ ਪ੍ਰਸਾਰ ਭਾਰਤੀ ਦੇ ਨਾਮ ਥੱਲੇ ਕਾਰਪੋਰੇਸ਼ਨ ਬਣਾ ਦਿੱਤਾ ਗਿਆ ਜਿਸ ਦੀਆਂ ਅਜੀਬ ਸ਼ਰਤਾਂ ਹਨ। ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਮੁੱਖ ਅਧਿਕਾਰੀ ਹੀ ਪੱਕੇ ਮੁਲਾਜ਼ਮ ਹੁੰਦੇ ਹਨ, ਬਾਕੀ ਪ੍ਰੋਗਰਾਮ ਨਿਰਮਾਤਾ ਤੇ ਐਂਕਰ ਸਾਰੇ ਦਿਹਾੜੀਦਾਰ ਹੁੰਦੇ ਹਨ। ਪ੍ਰਸਾਰ ਭਾਰਤੀ ਦਾ ਅਸੂਲ ਹੈ ਪੈਸੇ ਕਮਾਓ ਤੇ ਪ੍ਰੋਗਰਾਮ ਬਣਾਓ। ਕਾਰਪੋਰੇਸ਼ਨ ਬਣਨ ਤੋਂ ਪਹਿਲਾਂ ਦੋਨਾਂ ਕੇਂਦਰਾਂ ਦੀ ਇੱਕ ਖਾਸ ਕਮੇਟੀ ਹੁੰਦੀ ਸੀ, ਜੋ ਪ੍ਰੋਗਰਾਮ ਵੇਖ ਕੇ ਜਾਂ ਗੀਤ ਸੁਣ ਕੇ ਪਾਸ ਕਰਦੀ ਸੀ। ਹੁਣ ਨਿਰਮਾਤਾ ਅਤੇ ਐਂਕਰ ਨੂੰ ਤਨਖਾਹ ਦੇਣੀ ਹੈ, ਉਸ ਲਈ ਪੈਸੇ ਕਮਾਉਣ ਲਈ ਆਕਾਸ਼ਵਾਣੀ ਤੇ ਦੂਰਦਰਸ਼ਨ ਨੇ ਆਪਣਾ ਸਮਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦਿੱਤਾ ਹੈ। ਕੰਪਨੀਆਂ ਲਈ ਕੋਈ ਖਾਸ ਸ਼ਰਤਾਂ ਨਹੀਂ, ਉਹ ਪੈਸੇ ਦਿੰਦੀਆਂ ਹਨ ਅਤੇ ਆਪਣੇ ਮਰਜ਼ੀ ਦੇ ਪ੍ਰੋਗਰਾਮ ਪੇਸ਼ ਕਰਦੀਆਂ ਹਨ।
ਸਾਡੀਆਂ ਰਾਜਨੀਤਕ ਪਾਰਟੀਆਂ ਤੇ ਸਾਹਿਤ ਸਭਾਵਾਂ ਪੰਜਾਬੀ ਮਾਂ ਬੋਲੀ ਦੀ ਰੱਖਿਆ ਲਈ ਧਰਨੇ ਲਗਾਉਂਦੀਆਂ ਹਨ ਤੇ ਪ੍ਰਸ਼ਾਸਨ ਨੂੰ ਆਪਣੇ ਸੁਝਾਅ ਲਿਖ ਕੇ ਆਏ ਦਿਨ ਪਰਚੇ ਦਿੰਦੀਆਂ ਹਨ, ਜਿਸ ਦੀਆਂ ਫੋਟੋਆਂ ਮੀਡੀਆ ਤੇ ਪ੍ਰੈੱਸ ਉੱਤੇ ਵੇਖਣ ਨੂੰ ਮਿਲਦੀਆਂ ਹਨ। ਪਰ ਸੁਧਾਰ ਹੋਇਆ ਕਿ ਨਹੀਂ ਕੋਈ ਪੁੱਛਦਾ ਤੇ ਦੱਸਦਾ ਨਹੀਂ। ਕਿਉਂਕਿ ਜੇ ਸੁਧਾਰ ਹੋ ਗਏ ਫਿਰ ਧਰਨੇ ਕਿੱਥੇ ਲੱਗਣਗੇ ਤੇ ਪ੍ਰਸ਼ਾਸਨ ਨੂੰ ਧਮਕੀ ਭਰੇ ਪੱਤਰ ਦਿੰਦੇ ਹੋਏ ਕਦੋਂ ਵਿਖਾਏ ਜਾਣਗੇ। ਸਭ ਦੀ ਚੁੱਪ ਹੀ ਘਟੀਆ ਗੀਤਕਾਰੀ ਹੁਲਾਰਾ ਦੇ ਰਹੀ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ