Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਨੇੜਿਓ ਡਿੱਠੇ ਡਾ. ਕਿਰਪਾਲ ਸਿੰਘ ਹਿਸਟੋਰੀਅਨ-- ਸੁਖਦੇਵ ਸਿੰਘ


    
  

Share
   ਇਤਿਹਾਸ ਅਤੇ ਇਤਿਹਾਸਕਾਰੀ ਦੇ ਖੇਤਰ ਵਿਚ ਡਾ. ਕਿਰਪਾਲ ਸਿੰਘ ਦਾ ਨਾਮ ਚਮਕਦੇ ਸਿਤਾਰੇ ਵਾਂਗ ਹੈ। ਸਮਕਾਲੀ ਅਤੇ ਗ਼ੈਰ ਸਮਕਾਲੀ ਸਰੋਤਾਂ ਵਿਚੋਂ ਯਥਾਰਥ ਇਤਿਹਾਸ ਨੂੰ ਕੱਢ ਕੇ ਪੇਸ਼ ਕਰਨਾ ਵੀ ਇਕ ਵੱਡੀ ਕਲਾ ਹੈ। ਡਾ. ਕਿਰਪਾਲ ਸਿੰਘ ਇਸ ਕਲਾ ਦੇ ਮਾਹਿਰ ਸਨ, ਜਦੋਂ ਵੀ ਕਦੇ ਕਿਸੇ ਵੀ ਇਤਿਹਾਸਕ ਵਿਸ਼ੇ ਉੱਤੇ ਗੱਲ ਚੱਲਦੀ ਤਾਂ ਡਾ. ਕਿਰਪਾਲ ਸਿੰਘ ਦਾ ਨਜ਼ਰੀਆ ਸਭ ਤੋਂ ਵੱਖਰਾ ਅਤੇ ਸਟੀਕ ਹੁੰਦਾ ਸੀ। ਇਸਦਾ ਕਾਰਨ ਇਹ ਸੀ ਕਿ ਉਨ੍ਹਾਂ ਦੀ ਖੋਜ ਦਾ ਆਧਾਰ ਸਮਕਾਲੀਨ ਫ਼ਾਰਸੀ ਸਰੋਤ ਹੁੰਦੇ ਸਨ। ਸਿੱਖ ਕੌਮ ਕੋਲ ਕੁੱਝ ਗਿਣਵੇਂ ਚੁਣਵੇਂ ਵਿਦਵਾਨ ਹਨ ਜਿਹੜੇ ਕਿ ਬਾਕੀ ਭਾਸ਼ਾਵਾਂ ਦੇ ਨਾਲ ਫਾਰਸੀ ਭਾਸ਼ਾ ਦੇ ਵੀ ਗਿਆਤਾ ਹਨ। ਉਨ੍ਹਾਂ ਵਿਦਵਾਨਾਂ ਵਿਚੋਂ ਡਾ. ਕਿਰਪਾਲ ਸਿੰਘ ਇਕ ਸਨ ਜੋ ਕਿ 7 ਮਈ 2019 ਨੂੰ ਇਸ ਦਿਸਦੇ ਸੰਸਾਰ ਨੂੰ ਅਲਵਿਦਾ ਕਹਿ ਗਏ ਜੋ ਕਿ ਸਮੁੱਚੀ ਸਿੱਖ ਕੌਮ ਲਈ ਤੇ ਉਨ੍ਹਾਂ ਦੇ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਡਾ. ਕਿਰਪਾਲ ਸਿੰਘ ਜੀ ਦਾ ਜਨਮ ਇਤਿਹਾਸਕ ਧਰਤੀ ਗੁੱਜਰਾਂਵਾਲਾ ਵਿਖੇ ਹੋਇਆ। ਇਸ ਮਹਾਨ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। ਗੁੱਜਰਾਂਵਾਲਾ ਦੀ ਧਰਤੀ ਨੇ ਕਈ ਵਿਦਵਾਨ ਪੰਥ ਦੀ ਝੋਲੀ ਪਾਏ ਹਨ, ਜਿਨ੍ਹਾਂ ਵਿਚੋਂ ਪ੍ਰੋਫ਼ੈਸਰ ਨਰਾਇਣ ਸਿੰਘ, ਬਾਵਾ ਹਰਕਿਸ਼ਨ ਸਿੰਘ, ਅੰਮ੍ਰਿਤਾ ਪ੍ਰੀਤਮ, ਕਾਲੀ ਦਾਸ ਗੁੱਜਰਾਂਵਾਲਾ, ਕਰਤਾਰ ਸਿੰਘ ਮਲਹੋਤਰਾ, ਤਰਲੋਕ ਸਿੰਘ ICS, ਇੰਦਰਜੀਤ ਸਿੰਘ, ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਆਦਿ ਪ੍ਰਸਿੱਧ ਨਾਮ ਹਨ। ਡਾ. ਕਿਰਪਾਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ 2015 ਵਿਚ ਹੋਈ ਜਦੋਂ ਮੈਨੂੰ ਉਨ੍ਹਾਂ ਆਸ਼ੀਰਵਾਦ ਦੇ ਕੇ ਕਿਹਾ ਕਿ ‘ਬਰਖ਼ੁਰਦਾਰ ਗੁਰੂ ਅੱਗੇ ਅਰਦਾਸ ਕਰ ਕੇ ਪੀਐੱਚ. ਡੀ ਸ਼ੁਰੂ ਕਰ ਤੇ ਅਰਦਾਸ ਕਰਨ ਤੋਂ ਬਾਅਦ ਪਿੱਛੇ ਨਾ ਹਟੀ’। ਉਦੋਂ ਮੈਂ ਐਮ. ਏ. ਪਾਸ ਕਰ ਚੁੱਕਾ ਸਾਂ ਤੇ ਉਨ੍ਹਾਂ ਦੇ ਹੁਕਮ ਨਾਲ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੀਐੱਚ.ਡੀ. ਕਰਨ ਲੱਗ ਪਿਆ।

2016 ਵਿਚ ਡਾ. ਕਿਰਪਾਲ ਸਿੰਘ ਜੀ ਨੂੰ ਅਕਾਲ ਗਲੋਬਲ ਯੂਨੀਵਰਸਿਟੀ ਜੋ ਕਿ ਅਮਰੀਕਾ ਵਿਖੇ ਬੜੂ ਸਾਹਿਬ ਵਲੋਂ ਬਣਾਈ ਜਾ ਰਹੀ ਹੈ, ਉਸ ਯੂਨੀਵਰਸਿਟੀ ਦੀ ਹਿਸਟਰੀ ਚੇਅਰ ਦਾ ਚੇਅਰਮੈਨ ਡਾ. ਸਾਹਿਬ ਨੂੰ ਲਾਇਆ ਗਿਆ ਤੇ ਨਾਲ ਹੀ ਇਕ ਪ੍ਰੋਜੈਕਟ ਦੇ ਦਿਤਾ ਗਿਆ। ਡਾ. ਸਾਹਿਬ ਦੀ ਉਮਰ ਉਸ ਵੇਲੇ 92 ਸਾਲ ਦੀ ਸੀ। ਉਸੇ ਪ੍ਰੋਜੈਕਟ ਵਿਚ ਡਾ. ਕਿਰਪਾਲ ਸਿੰਘ ਜੀ ਨੇ ਮੈਨੂੰ ਆਪਣੇ ਨਾਲ ਰਿਸਰਚ ਅਸਿਸਟੈਂਟ ਵਜੋਂ ਨਿਯੁਕਤ ਕਰ ਦਿੱਤਾ ਤੇ 2016 ਤੋਂ ਲੈ ਕੇ ਅਖੀਰਲੇ ਸਵਾਸਾਂ ਤਕ ਮੈਂ ਡਾ. ਕਿਰਪਾਲ ਸਿੰਘ ਨਾਲ ਹੀ ਰਿਹਾ। ਜਿੰਦਗੀ ਦਾ ਇਹ ਤਿੰਨ ਸਾਲ ਦਾ ਸਮਾਂ ਇਕ ਉਹ ਸਮਾਂ ਸੀ ਜਿਸ ਵਿਚ ਮੈਨੂੰ ਇਹ ਲੱਗਦਾ ਸੀ ਕਿ ਮੈਂ 1947 ਤੋਂ ਪਹਿਲਾ ਵਾਲੇ ਪੰਜਾਬ ਵਿਚ ਰਹਿ ਰਿਹਾ ਹਾਂ। ਇੰਨੀ ਸਾਦਗੀ, ਮਿਲਾਪੜਾ ਸੁਭਾਅ, ਨਿਮਰਤਾ, ਹਰ ਵੇਲੇ ਕਿਤਾਬਾਂ ਦੇ ਅੰਗ-ਸੰਗ ਰਹਿਣਾ, ਘਰ ਆਏ ਨੂੰ ਵੀ ਬਿਨਾਂ ਕੁੱਝ ਖੁਆਉਣ-ਪਿਆਉਣ ਦੇ ਨਾ ਜਾਣ ਦੇਣਾ, ਇਹ ਗੱਲਾਂ ਵੰਡ ਤੋਂ ਪਹਿਲਾਂ ਸੁਣਨ ਨੂੰ ਮਿਲਦੀਆਂ ਸਨ ਪਰ ਡਾ. ਕਿਰਪਾਲ ਸਿੰਘ ਦੇ ਘਰ ਇਸ ਹੇਰਾ-ਫੇਰੀ ਦੇ ਯੁੱਗ ਵਿਚ ਪੁਰਾਣੀਆਂ ਸਾਰੀਆਂ ਰਵਾਇਤਾਂ ਆਮ ਵੇਖਣ ਨੂੰ ਮਿਲਦੀਆਂ ਸਨ। ਬਹੁਤ ਵਾਰ ਉਨ੍ਹਾਂ ਨੇ ਇਹ ਗੱਲ ਆਖਣੀ ਕਿ ਇਹ ਵੀ ਗੁਰੂ ਦਾ ਲੰਗਰ ਹੀ ਹੈ। ਗੁਰੂ ਪ੍ਰਤੀ ਉਨ੍ਹਾਂ ਦੇ ਮਨ ਵਿਚ ਅਥਾਹ ਸ਼ਰਧਾ ਤੇ ਸਤਿਕਾਰ ਸੀ।

ਬਜ਼ੁਰਗ ਉਮਰ ਦੇ ਪੜਾਅ ਵਿਚ ਵੀ ਹਰ ਰੋਜ਼ ਪਹਿਲਾਂ ਨਿਤਨੇਮ ਦਾ ਪਾਠ, ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਤੇ ਨਾਲ ਹੀ 10 ਜਾਂ 15 ਅੰਗ ਸਹਿਜ ਪਾਠ ਕਰਕੇ ਹੀ ਕੁੱਝ ਖਾਣਾ। ਅਸਲ ਵਿਚ ਉਹ ਕਲਮ ਦੇ ਧਨੀ ਤਾਂ ਹੈ ਹੀ ਸਨ ਪਰ ਨਾਲ ਹੀ ਉਹ ਪੂਰਨ ਗੁਰਸਿੱਖ ਰਹੁ-ਰੀਤ ਦੇ ਧਾਰਨੀ ਵੀ ਸਨ। ਆਪਣੇ ਜੀਵਨ ਵਿਚ ਉਨ੍ਹਾਂ ਗੁਰੂ ਨਾਨਕ ਸਾਹਿਬ ਦੇ ਤਿੰਨ ਸਿਧਾਂਤਾਂ (ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ) ਨੂੰ ਸਨਮੁੱਖ ਰੱਖ ਕੇ ਹੀ ਆਪਣਾ ਜੀਵਨ ਬਤੀਤ ਕੀਤਾ। ਸਾਰੀ ਉਮਰ ਉਨ੍ਹਾਂ ਦੇ ਤਿੰਨ ਸਿਧਾਂਤ ਪੱਕੇ ਰਹੇ। ਮੈਨੂੰ ਯਾਦ ਹੈ ਕਿ ਇਕ ਵਾਰ ਡਾ. ਸਾਹਿਬ ਨੇ ਮੈਨੂੰ ਸਿੱਖਿਆ ਦਿੰਦੇ ਹੋਏ ਕਿਹਾ ਕਿ ਪੁੱਤਰ ਤੈਨੂੰ ਮੈਂ ਇਕ ਗੱਲ ਸੁਣਾਉਣਾ, ‘ਸ. ਅਵਤਾਰ ਸਿੰਘ ਮੱਕੜ ( ਜੋ ਕਿ ਉਸ ਸਮੇਂ SGPC ਦੇ ਪ੍ਰਧਾਨ ਸੀ) ਨੇ ਮੈਨੂੰ ਕਿਹਾ ਕਿ ਡਾ. ਸਾਹਿਬ ਤੁਸੀਂ SGPC ਦਾ ਵੱਡਾ ਪ੍ਰੋਜੈਕਟ ਕਰ ਰਹੇ ਹੋ, ਉਸ ਪ੍ਰੋਜੈਕਟ ਦੇ ਡਾਇਰੈਕਟਰ ਹੋ, ਸਾਰੇ ਡਾਇਰੈਕਟਰ ਸੰਸਥਾ ਵਲੋਂ ਗੱਡੀ ਤੇ ਡਰਾਈਵਰ ਲੈਂਦੇ ਹਨ, ਤੁਸੀਂ ਕਿਉਂ ਨਹੀਂ ਲੈਂਦੇ’। ਡਾ. ਸਾਹਿਬ ਦਾ ਜਵਾਬ ਸੀ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ “ਜਿਹੜੀ ਸੰਸਥਾ ਗੁਰਦੁਆਰਾ ਸਾਹਿਬ ਨਾਲ ਜੁੜੀ ਹੋਵੇ ਉੱਥੇ ਸਿਰਫ਼ ਸੇਵਾ ਕਰਨੀ ਹੈ, ਲੈਣਾ ਕੁੱਝ ਨਹੀਂ।” ਅਜਿਹੀ ਸੱਚੀ-ਸੁੱਚੀ ਸੋਚ ਦੇ ਮਾਲਕ ਸਨ , ਡਾ. ਕਿਰਪਾਲ ਸਿੰਘ ਜੀ।

ਡਾ. ਕਿਰਪਾਲ ਸਿੰਘ ਦੁਆਰਾ ਅਕਾਦਮਿਕ ਪੱਧਰ ਤੇ ਕੀਤਾ ਹੋਇਆ ਕੰਮ ਵੀ ਬੇਮਿਸਾਲ ਹੈ। 70 ਦੇ ਕਰੀਬ ਉਨ੍ਹਾਂ ਦੀਆਂ ਕੁੱਲ ਪੁਸਤਕਾਂ ਹਨ, ਸਭ ਤੋਂ ਮਹੱਤਵਪੂਰਨ ਕੰਮ ਉਨ੍ਹਾਂ ਪੰਜਾਬ ਦੀ ਵੰਡ ਉੱਤੇ ਕੀਤਾ। ਡਾ. ਸਾਹਿਬ ਉਸ ਸਮੇਂ ਦੇ ਚਸ਼ਮਦੀਦ ਗਵਾਹ ਸਨ ਤੇ ਉਨ੍ਹਾਂ ਉਸ ਸਮੇਂ ਨੂੰ ਆਪਣੇ ਪਿੰਡੇ ਤੇ ਹੰਢਾਇਆ ਤੇ ਵੱਖੋ-ਵੱਖਰੇ ਰਿਫ਼ਿਊਜੀ ਕੈਂਪਾਂ, ਦਫ਼ਤਰਾਂ ਵਿਚ ਜਾ ਕੇ ਰਿਕਾਰਡ ਹਾਸਲ ਕੀਤੇ। 1966 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵੰਡ ਦੇ ਵਿਸ਼ੇ ਉੱਤੇ ਪੀਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ। ਉਨ੍ਹਾਂ ਖੋਜ ਦਾ ਆਰੰਭ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਤੇ ਲਗਾਤਾਰ ਆਖਰੀ ਸਵਾਸਾਂ ਤੱਕ ਖੋਜ ਕਰਦੇ ਰਹੇ। ਜਿਸ ਦਿਨ ਡਾ. ਸਾਹਿਬ ਸਵਰਗਾਸ ਹੋਏ ਉਸੇ ਦਿਨ ਹੀ ਉਨ੍ਹਾਂ ਦੀ ਨਵੀਂ ਕਿਤਾਬ ‘Who was Responsible for the Punjab Tragedy of 1947 ?’ ਛਪ ਕੇ ਆਈ। ਇਸ ਕਿਤਾਬ ਬਾਰੇ ਉਹ ਆਪ ਕਹਿੰਦੇ ਸਨ ਕਿ ਇਹ ਕਿਤਾਬ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਹੈ।

ਖਾਲਸਾ ਕਾਲਜ ਅੰਮ੍ਰਿਤਸਰ ਤੋਂ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਏ ਤੇ ਇਥੇ ਆਪ ਪੰਜਾਬ ਹਿਸਟੋਰੀਕਲ ਡਿਪਾਰਟਮੈਂਟ ਦੇ ਮੁਖੀ ਵਜੋਂ ਰਿਟਾਇਰ ਹੋ ਕੇ ਚੰਡੀਗੜ੍ਹ ਚਲੇ ਗਏ। ਪੰਜਾਬੀ ਯੂਨੀਵਰਸਿਟੀ ਵਿਚ ਆਪ ਨੇ ਮੌਖਿਕ ਇਤਿਹਾਸ ਸੈੱਲ ਸਥਾਪਿਤ ਕੀਤਾ ਜੋ ਇਕ ਨਿਵੇਕਲਾ ਕਾਰਜ ਸੀ। ਇਸੇ ਵਿਸ਼ੇ ਅਧੀਨ ਡਾ. ਸਾਹਿਬ ਦੀ ਕਿਤਾਬ ‘ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸਰੋਤ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਿਸ਼ਤ ਵੀ ਹੋਈ। ਚੰਡੀਗੜ੍ਹ ਆ ਕੇ ਵੀ ਆਪ ਨੇ ਇਤਿਹਾਸਕ ਖੋਜ ਦਾ ਕੰਮ ਛੱਡਿਆ ਨਹੀਂ ਸਗੋਂ ਹੋਰ ਤੇਜ਼ ਕਰ ਦਿੱਤਾ। ਇੰਸਟੀਟਿਊਟ ਆਫ਼ ਸਿੱਖ ਸਟੱਡੀਜ਼ ਵਿਚ ਆਪ ਨੇ ਡਾ. ਖੜਕ ਸਿੰਘ ਨਾਲ ਮਿਲ ਕੇ ‘History of the Sikhs & Their Religion’ ਦੇ 2 ਭਾਗ ਪ੍ਰਕਾਸ਼ਿਤ ਕਰਵਾਏ ਤੇ ਤੀਸਰਾ ਭਾਗ ਹੁਣ ਪ੍ਰੈਸ ਵਿਚ ਹੈ।

ਡਾ. ਕਿਰਪਾਲ ਸਿੰਘ ਆਪਣੇ ਅੰਤਲੇ ਸਮੇਂ (95) ਸਾਲ ਦੀ ਉਮਰ ਵਿਚ ਵੀ ਬੜੂ ਸਾਹਿਬ ਦਾ ਪ੍ਰੋਜੈਕਟ, ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦਾ ਪ੍ਰੋਜੈਕਟ ਤੇ SGPC ਦਾ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਪ੍ਰੋਜੈਕਟ ਕਰ ਰਹੇ ਸਨ। ਪਿੱਛੋਂ ਕੁਝ ਮਹੀਨੇ ਪਹਿਲਾਂ SGPC ਨੇ ਰਾਜਨੀਤੀ ਅਧੀਨ ਆ ਕੇ, ਗੁਰਪ੍ਰਤਾਪ ਸੂਰਜ ਗ੍ਰੰਥ ਦਾ ਪ੍ਰੋਜੈਕਟ, ਡਾ. ਸਾਹਿਬ ਤੋਂ ਵਾਪਿਸ ਲੈ ਲਿਆ ਸੀ। ਇਸ ਗੱਲ ਦਾ ਅਫਸੋਸ ਡਾ. ਸਾਹਿਬ ਜੀ ਨੂੰ ਆਪਣੇ ਅੰਤਲੇ ਸਵਾਸਾਂ ਤੱਕ ਰਿਹਾ। ਕਿਉਂਕਿ ਆਖ਼ਰੀ ਦਿਨਾਂ ਵਿਚ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕਈ ਵਾਰ ਮੇਰੇ ਨਾਲ ਤੇ ਆਪਣੇ ਪਰਿਵਾਰ ਕੋਲ ਕੀਤਾ। ਮੈਨੂੰ ਇਹ ਲੱਗਦਾ ਹੈ ਕਿ ਇਹ ਪ੍ਰੋਜੈਕਟ ਡਾ. ਕਿਰਪਾਲ ਸਿੰਘ ਜੀ ਤੇ ਡਾ. ਖੜਕ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਅਤੇ ਡਾ. ਕਿਰਪਾਲ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ 17 ਸਾਲ ਇਸ ਪ੍ਰੋਜੈਕਟ ਨੂੰ ਦਿੱਤੇ ਤੇ ਬੜੀ ਮਿਹਨਤ ਨਾਲ 21 ਜਿਲਦਾਂ ਸੰਪਾਦਿਤ ਵੀ ਕੀਤੀਆਂ। ਆਖਰੀ ਉਮਰੇ ਉਨ੍ਹਾਂ ਤੋਂ ਪ੍ਰੋਜੈਕਟ ਵਾਪਸ ਲੈਣਾ ਮੰਦਭਾਗੀ ਫੈਸਲਾ ਸੀ। ਇਸ ਲਈ SGPC ਨੂੰ ਚਾਹੀਦਾ ਹੈ ਕਿ ਇਸ ਪ੍ਰੋਜੈਕਟ ਅਧੀਨ ਆਉਣ ਵਾਲੀਆਂ ਪੁਸਤਕਾਂ ਡਾ. ਕਿਰਪਾਲ ਸਿੰਘ ਜੀ ਨੂੰ ਸਮਰਪਿਤ ਕੀਤੀਆਂ ਜਾਣ ਕਿਉਂਕਿ ਉਨ੍ਹਾਂ ਸਾਰੀ ਉਮਰ ਸਿੱਖ ਇਤਿਹਾਸ ਦੀ ਹੀ ਸੇਵਾ ਕੀਤੀ, ਨਾਲ ਹੀ ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਵੀ ਲੱਗਣੀ ਚਾਹੀਦੀ ਹੈ ਕਿਉਂਕਿ ਅਜਿਹੇ ਯੁੱਗ ਪੁਰਸ਼ ਵਿਰਲੇ ਹੀ ਪੈਦਾ ਹੁੰਦੇ ਹਨ। ਇਹੀ ਡਾ. ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।


ਸੁਖਦੇਵ ਸਿੰਘ

ਮੋ: 9707000004
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ