Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮਾ-ਓ-ਸ਼ੁਮਾਂ ਕੀ ਮਾ-ਓ-ਮਨ-- ਸਰਬਜੀਤ ਕੌਰ "ਸਰਬ"
ਮਾ-ਓ-ਸ਼ੁਮਾਂ ਕੀ ਮਾ-ਓ-ਮਨ
ਮਾ-ਓ-ਸ਼ੁਮਾਂ ਫ਼ਾਰਸੀ ਭਾਸ਼ਾ ਦਾ ਸ਼ਬਦ ਜਿਸ ਦਾ ਅਰਥ ਅਸੀਂ ਤੇ ਤੁਸੀਂ ਜਾ ਆਖ ਸਕਦੇ ਹਾਂ ਸਾਰੇ ਲੋਕ। ਤੇ ਇਸ ਦੇ ਨਾਲ ਹੀ ਸ਼ਬਦ ਮਾ-ਓ-ਮਨ ਇਹ ਵੀ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਤੇ ਜਿਸ ਦਾ ਅਰਥ "ਘਮੰਡ" ਆਮ ਬੋਲ-ਚਾਲ ਵਿਚ ਅਸੀਂ ਇਸ ਨੂੰ ਉਸ ਇਨਸਾਨ ਨਾਲ ਜੋੜਦੇ ਹਾਂ ਜੋ ਹਰ ਇਕ ਆਮ ਇਨਸਾਨ ਨੂੰ ਆਪਣੇ ਤੋਂ ਨੀਵਾਂ ਸਮਝਦਾ ਹੋਵੇ। ਇਹ ਦੋਨੋਂ ਸ਼ਬਦਾ ਦਾ ਸੁਮੇਲ ਇਕ ਇਕ ਅਜਿਹੀ ਸੋਚ ਨੂੰ ਜਿਸ ਨੂੰ ਘਮੰਡੀ ਬਿਰਤੀ ਵੀ ਆਖ ਸਕਦੇ ਹਾਂ ਉਸ ਨੂੰ ਜਨਮ ਦਿੰਦਾ ਹੈ ਜਿਸ ਨਾਲ ਅਯੋਕੇ ਯੁੱਗ ਵਿਚ ਆਪਸੀ ਰਿਸ਼ਤੇ ਦਿਨ ਪ੍ਰਤੀ ਦਿਨ ਦੂਰ ਹੁੰਦੇ ਜਾ ਰਹੇ ਹਨ। ਜਿਸ ਦਾ ਨਤੀਜਾ ਲੋਕ ਇੱਕਲੇ ਰਹਿਣਾ, ਤੇ ਆਪਣੇ ਖ਼ੂਨੀ ਰਿਸ਼ਤੇ ਨੂੰ ਛੱਡ ਕੇ ਕਿਸੇ ਤੀਜੀ ਧਿਰ ਤੇ ਵਿਸ਼ਵਾਸ ਕਰਨਾ ਪਸੰਦ ਕਰ ਰਹੇ ਹਨ।
ਅੱਜ ਦੇ ਦੌਰ ਵਿਚ ਇਨਸਾਨ ਕਿਸੇ ਦੇ ਵੀ ਅੱਗੇ ਝੁੱਕਣ ਨੂੰ ਆਪਣਾ ਅਪਮਾਨ ਸਮਝਦਾ ਹੈ, ਜੇ ਕੋਈ ਝੁੱਕ ਵੀ ਜਾਵੇ ਤਾ ਉਸ ਨੂੰ ਖ਼ਾਮ (ਕਮਜ਼ੋਰ) ਆਖਿਆ ਜਾਂਦਾ ਹੈ। ਜੋ ਸ਼ਾਤੀ ਮਨੁੱਖ ਨੂੰ ਕਿਸੇ ਦੂਜੇ ਨੂੰ ਜਲੀਲ ਕਰ ਕੇ ਮਿਲਦੀ ਹੈ ਉਹ ਅੱਜ-ਕੱਲ ਗੁਰੂ ਘਰ ਜਾ ਕੇ ਵੀ ਨਹੀਂ ਮਿਲਦੀ। ਗੁਰੂ ਘਰਾਂ ਵਿਚ ਵੀ ਲੋਕ ਆਪਣਾ ਘਮੰਡ ਨਹੀਂ ਛੱਡਦੇ, ਉੱਥੇ ਵੀਂ ਕਮੇਟੀ ਮੈਂਬਰਾਂ ਵਿਚਕਾਰ ਆਪਸੀ ਰਗ਼ਬਤ (ਖ਼ਾਹਿਸ਼) ਨੂੰ ਲੈ ਕੇ ਟਕਰਾਉ ਵੇਖਿਆ ਜਾ ਸਕਦਾ ਹੈ। ਸੱਭ ਤੋਂ ਵੱਧ ਤਜ਼ਾਦ (ਵਿਰੋਧਤਾ) ਇਸ ਗੱਲ ਤੇ ਹੀ ਹੁੰਦੀ ਹੈ ਕਿ ਧਰਮ ਦੀ ਆੜ ਵਿਚ ਆ ਕੇ ਕਿਸੇ ਨੂੰ ਵੀ ਨੁਕਸਾਨ ਨਾ ਦਿਓ। ਪਰ ਫਿਰ ਵੀ ਸੱਭ ਤੋਂ ਵੱਧ ਧਰਮ ਦੇ ਨਾਂਮ ਤੇ ਹੀ ਸ਼ਰ (ਫ਼ਸਾਦ) ਦੀ ਸ਼ਰਰ (ਚੰਗਿਆੜੀ) ਨੂੰ ਘੀਓ ਦਿੱਤਾ ਜਾਂਦਾ ਹੈ।
ਸੰਸਾਰ ਤਾਂ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ, ਪਰ ਬਸ਼ਰ (ਮਨੁੱਖ) ਨੇ ਆਪਣੀ ਇਸ ਤਰੱਕੀ ਨੂੰ ਆਪਣੇ ਦਿਮਾਗ ਦਾ ਹਿੱਸਾ ਬਣਾ ਕੇ ਆਪਣੇ ਅੰਦਰ ਘਮੰਡ ਨੂੰ ਘਰ ਦੇ ਦਿੱਤਾ ਹੈ। ਜਿਸ ਵਜ੍ਹਾ ਨਾਲ ਅੱਜ ਉਹ ਪਰਿਵਾਰ ਵਿਚ ਹੁੰਦੇ ਹੁਏ ਵੀ ਇਕੱਲਾ ਹੈ, ਤੇ ਉਸ ਦਾ ਇਹ ਇਕੱਲਾਪਣ ਉਸ ਦੇ ਵਜੂਦ ਵਿਚ ਅਨੇਕਾਂ ਅਦਰੂੰਨੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਜੋ ਹੋਲੀ-ਹੋਲੀ ਉਸ ਨੂੰ ਕਜ਼ਾ (ਮੌਤ) ਵੱਲ ਨੂੰ ਖਿਸਕਾ ਦਿੰਦਾ ਹੈ। ਇਨਸਾਨ ਆਪਣੇ ਜ਼ਰ(ਧੰਨ ਦੌਲਤ) ਵਿਚ ਏਨਾ ਵਜਦ (ਅਨੰਦ ਦੀ ਮਸਤੀ) ਵਿਚ ਰਹਿੰਦਾ ਹੈ ਜਿਸ ਨਾਲ ਉਹ ਆਪਣੀ ਅਸਲ ਜਗ੍ਹਾ ਨੂੰ ਭੁੱਲ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਫ਼ਰਮਾਉਦੇਂ ਹਨ:-
"ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ।।"
ਭਾਵ ਜਦੋਂ ਇਨਸਾਨ ਆਪਣੀ ਮੱਤ ਵਿਚੋਂ ਮੌਤ ਨੂੰ ਭੁਲਾ ਕੇ ਇਸ ਚਾਰ ਦਿਨ ਦੀ ਜ਼ਿੰਦਗੀ ਨੂੰ ਰੰਗ ਰਲੀਆਂ ਪਾ ਦਿੰਦਾ ਹੈ ਤੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਵੀ ਮਨੋ ਵਿਸਾਰ ਦਿੰਦਾ ਹੈ ਇਸ ਅਵਸਥਾ ਵਿਚ ਉਹ ਆਪਣੇ ਆਪ ਨੂੰ ਦੁੱਖਾਂ ਦੇ ਸਮੁੰਦਰ ਵਿਚ ਧੱਕ ਦਿੰਦਾ ਹੈ। ਜਿਸ 'ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਮਨੁੱਖ ਦੀ ਇਹ ਮਾ-ਓ-ਮਨ ਦੀ ਅਵਸਥਾ ਆਏ ਦਿਨ ਨਵਾਜ਼ਿਸ਼ (ਨਰਮੀ) ਵਾਲੀ ਬਿਰਤੀ ਨੂੰ ਦਬਾ ਕੇ ਅਦਰੂੰਨੀ ਖਾਰ ਨੂੰ ਵਧਾ ਰਿਹਾ ਹੈ।
ਨਾ ਰਹਾ ਬੋ ਨਿਹਾਦ, ਨਾ ਰਹਾ ਬੋ ਇਨਸਾਨ
ਅਬ ਤੋਂ ਨਮਕ ਅਫ਼ਸ਼ਾਂ ਹੈ ਹਰ ਤਰਫ਼,
ਚਾਹੇ "ਸਰਬ" ਜ਼ਦ ਕੀ ਸ਼ੋਜ ਕੋ ਦਿਖਾ ਕਰ ਦੇਖ ਲੇ।
ਕਹਿਣ ਤੋ ਭਾਵ, ਪ੍ਰਕਿਰਤੀ ਬਿਰਤੀ ਵਾਲਾ ਇਨਸਾਨ ਹੁਣ ਨਹੀਂ ਰਿਹਾ, ਹਰ ਪਾਸੇ ਜ਼ਖ਼ਮਾਂ ਤੇ ਨਮਕ ਪਾਉਣ ਵਾਲੇ ਮਿਲਣਗੇ, ਜੇਕਰ ਕਿਸੇ ਨੂੰ ਵਿਸ਼ਵਾਸ ਨਹੀਂ ਆਉਂਦਾ ਤਦ ਤੁਸੀ ਆਪਣੇ ਸੱਟ ਦਾ ਦਰਦ ਵਿਖਾ ਕੇ ਵੇਖ ਲਿਓ ਅਪਣੇ ਆਪ ਲੋਕਾਂ ਦਾ ਪਤਾ ਲੱਗ ਜਾਵੇਗਾ ਕਿ ਉਹ ਸੱਟ ਤੇ ਨਮਕ ਪਾਓਦੇਂ ਆ ਜਾ ਮਲਮ ਲਾਓਦੇਂ ਆ।
ਸਰਬਜੀਤ ਕੌਰ "ਸਰਬ"
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback