Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਪਛਤਾਵਾ… --ਡਾ. ਅਜਮੇਰ ਸਿੰਘ
ਮੈਂ ਇਕ ਗੈਰ ਸਰਕਾਰੀ ਸੰਸਥਾ ਦਾ ਪ੍ਰਧਾਨ ਹਾਂ। ਇਹ ਪੰਜਾਬ ਸਰਕਾਰ ਤੋਂ ਪ੍ਰਵਾਨਿਤ ਹੈ ਅਤੇ ਇਸ ਦੀ ਆਪਣੀ ਵਿਸ਼ਾਲ ਇਮਾਰਤ ਹੈ ਜਿਸ ਵਿਚ ਦਫਤਰ ਤੋਂ ਇਲਾਵਾ ਕਮਰੇ ਅਤੇ ਹਾਲ ਵੀ ਹਨ। ਇਸ ਦੀ ਬਾਕਾਇਦਾ ਪ੍ਰਬੰਧਕੀ ਕਮੇਟੀ ਹੈ ਜਿਸ ਦੇ ਅਹੁਦੇਦਾਰ ਹਰ ਰੋਜ਼ ਤਿੰਨ-ਚਾਰ ਘੰਟਿਆਂ ਲਈ ਦਫਤਰ ਵਿਚ ਆ ਕੇ ਆਪੋ-ਆਪਣੇ ਨਿਰਧਾਰਿਤ ਕੰਮ ਕਰਦੇ ਹਨ।
ਸੰਸਥਾ ਦੀ ਪੱਕੀ ਆਮਦਨ ਤਾਂ ਘੱਟ ਹੈ ਪਰ ਦਾਨੀ ਸੱਜਣ ਅਕਸਰ ਇਸ ਦੀ ਮਾਇਕ ਸਹਾਇਤਾ ਕਰਦੇ ਰਹਿੰਦੇ ਹਨ। ਇਸ ਲਈ ਇਹ ਸੰਸਥਾ ਕਈ ਸਮਾਜ ਸੇਵੀ ਕਾਰਜ ਕਰਦੀ ਹੈ। ਇਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਹੇਠਲੇ ਵਰਗ ਦੀਆਂ ਲੜਕੀਆਂ ਨੂੰ ਆਰਥਿਕ ਪੱਖੋਂ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦੇ ਯੋਗ ਬਣਾਉਣ ਲਈ ਕਿੱਤਾ ਸਿਖਲਾਈ ਦੇਣਾ ਸ਼ਾਮਿਲ ਹੈ। ਇਸ ਉਦੇਸ਼ ਦੀ ਪੂਰਤੀ ਹਿਤ ਇੱਥੇ ਕੰਪਿਊਟਰ, ਸਿਲਾਈ-ਕਢਾਈ, ਫੈਸ਼ਨ ਡਿਜ਼ਾਇਨਿੰਗ ਅਤੇ ਬਿਊਟੀਸ਼ਿਅਨ ਆਰਟ ਦੀ ਕਿੱਤਾ ਸਿਖਲਾਈ ਲਈ ਸਕੂਲ/ਕੇਂਦਰ ਚਲਾਏ ਜਾ ਰਹੇ ਹਨ। ਇਨ੍ਹਾਂ ਦੀ ਸਿਖਲਾਈ ਫੀਸ ਬੜੀ ਵਾਜਿਬ ਹੈ। ਇਸ ਦੇ ਬਾਵਜੂਦ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਨੂੰ ਫੀਸ ਵਿਚ ਰਿਆਇਤ ਵੀ ਦਿੱਤੀ ਜਾਂਦੀ ਹੈ। ਇਹ ਅਖਤਿਆਰ ਪ੍ਰਧਾਨ ਪਾਸ ਹੈ।
ਲੜਕੀਆਂ ਫੀਸ ਮੁਆਫ ਕਰਵਾਉਣ ਲਈ ਆਉਂਦੀਆਂ ਹੀ ਰਹਿੰਦੀਆਂ ਹਨ। ਇਸ ਲਈ ਰਿਆਇਤ ਦੇਣ ਤੋਂ ਪਹਿਲਾਂ ਲੜਕੀ ਦੀਆਂ ਆਦਤਾਂ ਅਤੇ ਉਸ ਦੇ ਪਰਿਵਾਰ ਦੀ ਮਾਇਕ ਹਾਲਤ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ। ਕਈ ਵਾਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਲੜਕੀ ਫੀਸ ਦੇਣੀ ਤਾਂ ਮੁਸ਼ਕਿਲ ਦੱਸਦੀ ਹੈ ਪਰ ਉਸ ਪਾਸ ਮੋਬਾਇਲ ਫੋਨ ਕਈ ਹਜ਼ਾਰ ਦਾ ਹੁੰਦਾ ਹੈ। ਇਸ ਤੋਂ ਲੜਕੀ ਵਿਚ ਜ਼ਬਤ ਦੀ ਘਾਟ ਵੀ ਮਹਿਸੂਸ ਹੁੰਦੀ ਹੈ। ਅਜਿਹੀ ਲੜਕੀ ਦੀ ਫੀਸ ਮੁਆਫ ਨਹੀਂ ਕੀਤੀ ਜਾਂਦੀ।
ਇਕ ਦਿਨ ਜਦੋਂ ਪ੍ਰਬੰਧਕ ਕਮੇਟੀ ਮੈਂਬਰ ਦਫਤਰ ਵਿਚ ਬੈਠੇ ਸਨ ਤਾਂ ਇਕ ਲੜਕੀ ਦਫਤਰ ਵਿਚ ਆਈ। ਉਸ ਨੇ ਸਾਫ-ਸੁਥਰੇ ਕੱਪੜੇ ਪਾਏ ਹੋਏ ਸਨ। ਉਹ ਬੜੇ ਸਲੀਕੇ ਨਾਲ ਪੇਸ਼ ਹੋਈ। ਉਸ ਨੇ ਦੱਸਿਆ ਕਿ ਉਹ ਸਿਲਾਈ-ਕਢਾਈ ਸਕੂਲ ਦੀ ਸਿਖਿਆਰਥਣ ਹੈ। ਉਸ ਦੇ ਮਾਂ-ਬਾਪ ਦੀ ਆਮਦਨ ਘੱਟ ਹੈ। ਇਸ ਕਾਰਨ ਫੀਸ ਦੇਣੀ ਔਖੀ ਹੈ। ਉਸ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਉਸ ਦੀ ਫੀਸ ਮੁਆਫ ਕੀਤੀ ਜਾਵੇ। ਉਸ ਦੇ ਹੱਥ ਵਿਚ ਕੋਈ ਕਾਗਜ਼ ਸੀ ਜੋ ਉਸ ਨੇ ਮੇਰੇ ਵੱਲ ਵਧਾਇਆ। ਇਹ ਫੀਸ ਮੁਆਫੀ ਦੀ ਅਰਜ਼ੀ ਸੀ।
ਉਸ ਲੜਕੀ ਦੀਆਂ ਆਦਤਾਂ ਅਤੇ ਮਾਨਸਿਕ ਹਾਲਤ ਦੀ ਜਾਣਕਾਰੀ ਲੈਣ ਲਈ ਮੈਂ ਉਸ ਨੂੰ ਆਪਣਾ ਮੋਬਾਇਲ ਫੋਨ ਦਿਖਾਉਣ ਲਈ ਕਿਹਾ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਪਾਸ ਕੋਈ ਫੋਨ ਨਹੀਂ ਹੈ। ਇਸ ਦੀ ਪੁਸ਼ਟੀ ਉਸ ਨੇ ਬੜੇ ਹੀ ਠੋਸ ਢੰਗ ਨਾਲ ਕਰਕੇ ਕਮੇਟੀ ਮੈਂਬਰਾਂ ਦੀ ਤਸੱਲੀ ਕਰਵਾ ਦਿੱਤੀ। ਫਿਰ ਲੜਕੀ ਦੀ ਵਿਤੀ ਹਾਲਤ ਦਾ ਜਾਇਜ਼ਾ ਲੈਣ ਲਈ ਮੈਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਕੰਮਾਂ-ਕਾਰਾਂ ਬਾਰੇ ਪੁੱਛਣਾ ਸ਼ੁਰੂ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਦੋ ਭਰਾ ਅਤੇ ਤਿੰਨ ਭੈਣਾਂ ਹਨ ਜੋ ਉਸ ਤੋਂ ਛੋਟੇ ਹਨ। ਬਾਪ ਕਿਸੇ ਰਾਜ ਮਿਸਤਰੀ ਨਾਲ ਮਜ਼ਦੂਰੀ ਕਰਦਾ ਹੈ। ਮਾਂ ਲੋਕਾਂ ਦੇ ਘਰਾਂ ਵਿਚ ਸਫਾਈ ਦਾ ਕੰਮ ਕਰਦੀ ਹੈ।
ਉਸ ਨੇ ਜੋ ਆਪਣਾ ਪਿੰਡ ਦੱਸਿਆ, ਉਹ ਸ਼ਹਿਰ ਤੋਂ ਤਿੰਨ ਕੁ ਕਿਲੋਮੀਟਰ ਦੂਰ ਹੈ ਜਿੱਥੋਂ ਆਉਣ ਲਈ ਆਪਣੇ ਸਾਧਨ ਤੋਂ ਇਲਾਵਾ ਹੋਰ ਕੋਈ ਵਸੀਲਾ ਨਹੀਂ ਹੈ। ਇਸ ਲਈ ਮੈਂ ਸਹਿਜ ਸੁਭਾਅ ਹੀ ਪੁੱਛ ਲਿਆ ਕਿ ਉਹ ਉੱਥੋਂ ਰੋਜ਼ ਆਉਂਦੀ ਕਿਵੇਂ ਹੈ? ਉਸ ਨੇ ਦੱਸਿਆ ਕਿ ਉਹ ਥ੍ਰੀਵ੍ਹੀਲਰ ਤੇ ਆਉਂਦੀ ਹੈ। ਇਸ ਬਾਰੇ ਸ਼ੱਕ ਜ਼ਾਹਿਰ ਕਰਦਿਆਂ ਮੈਂ ਕਿਹਾ ਕਿ ਉੱਥੋਂ ਤਾਂ ਕੋਈ ਥ੍ਰੀਵ੍ਹੀਲਰ ਨਹੀਂ ਆਉਂਦਾ। ਮੇਰੀ ਇਸ ਗੱਲ ਨਾਲ ਹੀ ਉਸ ਲੜਕੀ ਦਾ ਚਿਹਰਾ ਮੁਰਝਾ ਗਿਆ।
ਫਿਰ ਉਸ ਨੇ ਧੀਮੀ ਜਿਹੀ ਆਵਾਜ਼ ਵਿਚ ਜਵਾਬ ਦਿੱਤਾ, “ਜੀ ਮੈਂ ਪਹਿਲਾਂ ਆਪਣੀ ਮਾਂ ਨਾਲ ਸਫਾਈ ਦਾ ਕੰਮ ਕਰਵਾਉਣ ਲਈ ਸ਼ਹਿਰ ਦੀ ਕਾਲੋਨੀ ਵਿਚ ਆਉਂਦੀ ਹਾਂ। ਫਿਰ ਉਥੋਂ…”, ਇਹ ਕਹਿੰਦਿਆਂ ਹੀ ਉਸ ਨੇ ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਮੈਨੂੰ ਕੁੱਝ ਹੈਰਾਨੀ ਹੋਈ ਪਰ ਜਲਦੀ ਹੀ ਮੈਂ ਸਭ ਸਮਝ ਗਿਆ ਕਿ ਮੇਰੇ ਪ੍ਰਸ਼ਨ ਨਾਲ ਉਸ ਦੇ ਸਵੈਮਾਣ ਨੂੰ ਚੋਟ ਪਹੁੰਚੀ ਹੈ। ਉਸ ਨੂੰ ਚੁੱਪ ਹੋਣ ਲਈ ਕਹਿੰਦਿਆਂ ਅੱਧੀ ਫੀਸ ਮੁਆਫ ਕਰਨ ਦੇ ਆਰਡਰ ਕਰ ਦਿੱਤੇ। ਇਸ ਨਾਲ ਉਸ ਨੂੰ ਤਾਂ ਤਸੱਲੀ ਹੋ ਗਈ ਹੋਵੇਗੀ ਪਰ ਮੈਂ ਧੁਰ ਅੰਦਰੋਂ ਹਿੱਲ ਗਿਆ।
ਅਜੇ ਵੀ ਮੈਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਮੈਂ ਉਸ ਲੜਕੀ ਨੂੰ ਆਉਣ ਦੇ ਸਾਧਨ ਬਾਰੇ ਕਿਉਂ ਪੁੱਛਿਆ। ਕਿਸੇ ਲੋੜਵੰਦ ਨੂੰ ਛੋਟੀ ਜਿਹੀ ਰਿਆਇਤ ਦੇਣ ਲਈ ਉਸ ਦੇ ਅੰਦਰੂਨੀ ਜ਼ਖਮਾਂ ਨੂੰ ਛੇੜਨ ਦਾ ਮੈਨੂੰ ਕੀ ਅਖਤਿਆਰ ਹੈ? ਇਹ ਰਿਆਇਤ ਤਾਂ ਉਸ ਦਾ ਸਮਾਜਿਕ ਹੱਕ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback