Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਿਦਕ ਏ ਸਬਰ ਤੇ ਔਰਤ-- ਸਰਬਜੀਤ ਕੌਰ 'ਸਰਬ'
ਅਰਬੀ ਭਾਸ਼ਾ ਦਾ ਸ਼ਬਦ 'ਸਿਦਕ' ਜਿਸ ਦਾ ਅਰਥ 'ਸੱਚ' ਹੈ। 'ਸਬਰ ਸ਼ਬਦ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਅਸੀਂ ਆਮ ਬੋਲਚਾਲ ਵਿਚ 'ਧੀਰਜ' ਆਖਦੇ ਹਾਂ। ਇਹ ਸ਼ਬਦ ਔਰਤ ਨੂੰ ਮੁਸਤਕਿਲ ਮਿਜ਼ਾਜ (ਪੱਕੇ ਇਰਾਦੇ ਵਾਲਾ) ਬਣਾਉਦੇਂ ਨੇ। ਇਹ ਦੋਨੋਂ ਸ਼ਬਦਾ ਨੂੰ ਜੇਕਰ ਇਕ ਨਾਰੀ ਆਪਣੀ ਜ਼ਿੰਦਗੀ ਵਿਚ ਢਾਲ ਲੈਂਦੀ ਆ, ਫਿਰ ਉਸ ਨੂੰ ਇਹ ਜ਼ਿੰਦਗੀ ਕਿਸੇ ਤਰ੍ਹਾਂ ਦਾ ਬੋਝ ਨਹੀਂ ਲੱਗੇ ਗੀ। ਪਰ ਸੱਚਾਈ ਇਹ ਹੈ ਕਿ ਉਹ ਇਨ੍ਹਾਂ ਸ਼ਬਦਾ ਨੂੰ ਆਪਣੇ ਵਜੂਦ ਦਾ ਅੰਗ ਨਹੀਂ ਬਣਨ ਦਿੰਦੀ, ਕਾਰਣ ਅਸੀਂ ਔਰਤਾਂ ਨੇ ਆਪਣੀ ਅਣਖ ਨੂੰ ਮਦਫ਼ੂਨ (ਦਫ਼ਨ ਕੀਤਾ ਹੋਇਆ) ਹੈ। ਔਰਤ ਦੀ ਸੱਭ ਤੋਂ ਵੱਡੀ ਕਮਜ਼ੋਰੀ ਉਸ ਨੇ ਕਦੇ ਆਪਣੇ ਵਾਰੇ ਨਹੀਂ ਸੋਚੀਆ, ਤੇ ਨਾ ਹੀ ਕਦੇ ਸੋਚਣ ਦੀ ਕੋਸ਼ੀਸ ਕੀਤੀ। ਔਰਤ ਦੀ ਅਸਲ ਜਿੰਦਗੀ ਉਸ ਦੀ ਦੋ ਥਾਂਵਾ ਤੱਕ ਸੁਹਰੇ ਘਰ ਜਾ ਪੇਕੇ ਘਰ ਤੱਕ ਬਣ ਕੇ ਰਹਿੰਦੀ ਹੈ। ਇਕ ਮਾਹ-ਏ-ਖ਼ਾਨਗੀ (ਪਤਨੀ) ਨੂੰ ਸਿਰਫ਼ ਚਾਰਦੀਵਾਰੀ ਦੀ ਸ਼ਾਨ ਬਣਾ ਕੇ ਰੱਖਣਾ ਹਰ ਇਕ ਪਤੀ ਦੀ ਸੋਚ ਦਾ ਭਾਗ ਹੈ। ਇਸ ਸੋਚ ਨਾਲ ਉਹ ਹਮੇਸ਼ਾ ਘਮੰਡ ਪੁਣੇ ਦਾ ਸ਼ਿਕਾਰ ਬਣਿਆ ਰਹਿੰਦਾ ਹੈ, ਅੱਜ ਵੀ ਅੱਧ ਤੋਂ ਵੱਧ ਮਰਦ ,ਔਰਤ ਨੂੰ ਆਪਣੇ ਪੈਰਾਂ ਦੀ ਜੁੱਤੀ ਬਣਾ ਕੇ ਰੱਖਣ ਵਿਚ ਖ਼ੁਸ਼ੀ ਮਹਿਸੂਸ ਕਰਦੇ ਨੇ, ਉਸ ਦੇ ਨਾਲ ਹੀ ਉਹ ਇਸ ਵਹਿਮ ਦਾ ਸ਼ਿਕਾਰ ਬਣੇ ਰਹਿੰਦੇ ਨੇ ਕਿ ਇਸ ਇਨਸਾਨੀ ਰੂਹ ਨੂੰ ਸਿਰਫ਼ ਇਕ ਘਰ ਤੋਂ ਲਿਆ ਕੇ ਅਪਣੇ ਘਰ ਵਿਚ ਉਸ ਨੂੰ ਜਗ੍ਹਾਂ ਦਿੰਦੇ ਨੇ। ਇਸ ਹੰਕਾਰ ਪੁਣੇ ਦੇ ਕਾਰਣ ਹੀ ਬਹੁਤ ਘਰ ਬਰਬਾਦ ਹੁੰਦੇ ਨੇ। ਲੱਖਾਂ ਧੀਆਂ-ਭੈਣਾਂ ਪਤੀ ਦਾ ਘਰ ਛੱਡ ਕੇ ਪਿਤਾ ਦੇ ਘਰ ਦਾ ਦੁਬਾਰਾ ਹਿੱਸਾ ਬਣ ਜਾਂਦੀਆ ਹਨ। ਅਜਿਹੇ ਬੇਗੈਰਤ ਇਨਸਾਨ ਔਰਤ ਨੂੰ ਉਹ ਸਨਮਾਨ ਕਦੇ ਨਹੀਂ ਦਿੰਦੇ ਜਿਸ ਦੀ ਸੋਚ ਉਹ ਰੱਖਦੀ ਹੈ।
ਅਯੋਕਾ ਸਮੇਂ ਵਿਚ ਔਰਤ ਹੀ ਔਰਤ ਦੀ ਵੈਰੀ ਏ, ਇਹ ਸ਼ਬਦ ਉਨ੍ਹਾਂ ਘਰਾਂ ਵਿਚ ਸਹੀ ਢੁੱਕਦੇ ਨੇ, ਜਿਨ੍ਹਾਂ ਘਰਾਂ ਵਿਚ ਨੂੰਹ-ਸੱਸ ਦੀ ਆਪਸ ਵਿਚ ਸਹਿਮਤੀ ਨਹੀਂ ਹੁੰਦੀ। ਜੇਕਰ ਔਰਤ ਥੌੜੀ ਪੜ੍ਹੀ-ਲਿਖੀ ਹੈ, ਤਦ ਉਸ ਨੂੰ ਇਨਾਮ ਮਿਲਦਾ ਹੈ ਘਮੰਡੀ ਹੋਣ ਦਾ ਤੇ ਜੇਕਰ ਕੋਈ ਅਨਪੜ੍ਹ ਹੈ ਫਿਰ ਉਸ ਨੂੰ ਔਗੁਣਾਂ ਵਾਲੀ ਦਾ ਇਨਾਮ ਦੇ ਦਿੱਤਾ ਜਾਂਦਾ ਹੈ। ਸਾਡਾ ਸਮਾਜ ਬਾਹਰੀ ਦਿੱਖ ਤੋਂ ਬਿਲਕੁਲ ਉਲਟ ਹੈ। ਘਰ-ਘਰ ਵਿਚ ਹਰ ਇਕ ਔਰਤ ਕਿਸੇ ਨਾ ਕਿਸੇ ਕਾਰਣ ਦੁਖੀ ਹੁੰਦੀ ਹੈ।
ਸੱਚ ਤੇ ਸਹਿਣਸ਼ਕਤੀ ਨਾਲ ਖੜੀ ਔਰਤ ਦੀ ਕਦੇ ਹਾਰ ਨਹੀਂ ਹੁੰਦੀ । 'ਸੱਚ' ਇਹ ਮੰਨ ਕੇ ਚੱਲੇ ਕਿ ਉਹ ਕਿਸੇ ਅੱਗੇ ਹੱਥ ਅੱਡ ਕੇ ਆਪਣੀ ਜ਼ਿੰਦਗੀ ਨੂੰ ਨਾ ਕੱਢੇ, ਤੇ ਸਬਰ ਇਸ ਗੱਲ ਦਾ ਰੱਖੇ ਕਿ ਇਕ ਨਾ ਇਕ ਦਿਨ ਉਸ ਨੂੰ ਉਹ ਸਨਮਾਨ ਜ਼ਰੂਰ ਮਿਲੇ ਗਾ ਜਿਸ ਦੀ ਉਹ ਹੱਕਦਾਰ ਹੈ। ਜੇਕਰ ਇਨ੍ਹਾਂ ਸ਼ਬਦਾ ਨੂੰ ਹਰ ਨਾਰੀ ਆਪਣੇ ਅੰਦਰ ਢਾਲ ਲਵੈ ਤਾਂ ਕੋਈ ਵੀ ਧੀ ਕਦੇ ਵੀ ਜ਼ੁਲਮ ਨਾ ਸਹਿਣ ਕਰੇਗੀ ਅਤੇ ਨਾ ਹੀ ਕਦੇ ਆਤਮ-ਹੱਤਿਆ ਦਾ ਸੋਚ ਸਕੇ। ਜ਼ਿੰਦਗੀ ਨੂੰ ਜਿਉਂਣ ਲਈ ਸਹੀ ਸੋਚ ਦਾ ਹੋਣਾ ਜ਼ਰੂਰੀ ਹੈ ਨਾ ਕਿ ਲੋਕਾਂ ਵਾਰੇ ਸੋਚਣਾ। ਇਹ ਸਮਾਜ ਦਿਨ-ਪ੍ਰਤੀ-ਦਿਨ ਆਪਣੀ ਸੋਚ ਬਦਲਦਾ ਹੈ ਸੋ ਇਸ ਬਾਰੇ ਸੋਚਣਾ,ਕਿ 'ਲੋਕ ਕਿ ਬੋਲਣ ਗੇ', ਗ਼ਲਤ ਹੋਵੇਗਾ।
ਜੇਕਰ ਇਕ ਪਤੀ ਇਹ ਸੋਚ ਰੱਖਦਾ ਹੈ ਕਿ ਉਸ ਦੀ ਪਤਨੀ ਆਪਣੇ ਪਿਓ ਘਰ ਕਿਨ੍ਹਾਂ ਦੇਰ ਤੱਕ ਰੋਟੀ ਖਾਵੇਂਗੀ , ਪਰ ਉਹ ਅਣਜਾਣ ਹੈ ਕਿਉਂਕਿ ਇਕ ਪਿਤਾ ਜੇਕਰ ਆਪਣੀ ਧੀ ਨੂੰ ਅੱਧੀ ਉਮਰ ਆਪਣੀਆ ਪਲਕਾਂ ਤੇ ਰੱਖ ਕੇ ਪਾਲ ਸਕਦਾ ਹੈ, ਫਿਰ ਜ਼ੁਲਮੀ ਦੁਨੀਂਆ ਤੋਂ ਬਾਹਰ ਕੱਢ ਕੇ ਆਪਣੇ ਜਿਉਂਦੇ ਜੀਅ ਆਪਣੀ ਧੀ ਨੂੰ ਸਨਮਾਨ ਦੀ ਰੋਟੀ ਦੇ ਸਕਦਾ ਹੈ। ਜੇਕਰ ਇਕ ਧੀ ਆਪਣੇ ਪੈਰਾਂ ਤੇ ਕਾਇਮ ਹੈ ਤਦ ਉਹ ਸਾਰੀ ਉਮਰ ਆਪਣੇ ਸਨਮਾਨ ਨਾਲ ਜਿਓਣ ਦੀ ਹਿੰਮਤ ਰੱਖ ਸਕਦੀ ਹੈ। ਪਰ ਇਹ ਸੱਭ ਸੋਚ ਤੇ ਨਿਰਭਰ ਹੈ, ਜੇਕਰ ਸੋਚ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਓਣ ਦੀ ਹੈ ਤਦ ਮੁਸ਼ਕਲਾ ਨਾਲ ਜਿਓਣ ਦੀ ਹਿੰਮਤ ਹਰ ਔਰਤ ਨੂੰ ਕਰਨੀ ਪੈਣੀ ਹੈ।
ਅਸੀਂ ਦੁਨੀਂਆ ਤੋਂ ਕਿ ਲੈਣਾ ਹੈ, ਜਦ ਨਾਲ ਕੋਸ਼ਿਸ਼ਾ ਜਿਓਣਾ ਏ ।
ਬੜਾ ਕੁਝ ਤੂੰ 'ਸਰਬ' ਇੱਥੇ ਸੁਣਨਾਂ ਏ, ਤੈਨੂੰ ਓਹੀ ਓ ਲਿਖਣਾ ਪੈਣਾ ਏ।
ਸਰਬਜੀਤ ਕੌਰ 'ਸਰਬ'
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback