Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਢੋਲ ਦਾ ਪੋਲ---ਜਗਦੀਸ਼ ਕੌਰ ਮਾਨ


    
  

Share
  ਸਾਡਾ ਬਜ਼ੁਰਗ ਰਿਸ਼ਤੇਦਾਰ ਸਾਡੇ ਨਾਲ ਗਏ ਮੁੰਡੇ ਦੀਆਂ ਹਰਕਤਾਂ ਬੜੀ ਬਾਰੀਕੀ ਨਾਲ ਨੋਟ ਕਰ ਰਿਹਾ ਸੀ। ਸਾਡੇ ਨਾਲ ਗਿਆ ਮੁੰਡਾ ਮੇਰੇ ਤਾਇਆ ਜੀ ਦਾ ਲੜਕਾ ਬਾਈ ਮਹਿੰਦਰ ਸੀ। ਉਹ ਸਾਰੇ ਘਰ ਨੂੰ ਇਉਂ ਚੌਕਸੀ ਨਾਲ ਵਾਚ ਰਿਹਾ ਸੀ ਜਿਵੇਂ ਉੱਥੇ ਕੋਈ ਭੂਚਾਲ ਆਉਣ ਵਾਲਾ ਹੋਵੇ ਤੇ ਉਹ ਉਸ ਬੁਰੇ ਵਕਤ ਨੂੰ ਰੋਕਣ ਵਾਸਤੇ ਆਹਰ-ਪਾਹਰ ਕਰ ਰਿਹਾ ਹੋਵੇ।
ਹੋਇਆ ਇਉਂ ਕਿ ਅਸੀਂ ਤਿੰਨ ਭੈਣ-ਭਰਾ ਭਾਵ ਮੈਂ ਤੇ ਮੇਰਾ ਛੋਟਾ ਵੀਰ ਤੇ ਤਾਇਆ ਜੀ ਦਾ ਲੜਕਾ ਬਾਈ ਮਹਿੰਦਰ ਪਟਿਆਲੇ ਵਿਆਹੀ ਛੋਟੀ ਭੈਣ ਦਾ ਤੀਆਂ ਦਾ ਪਹਿਲਾ ਸੰਧਾਰਾ ਲੈ ਕੇ ਗਏ ਸਾਂ। ਮੁੜਦੇ ਹੋਇਆਂ ਦੀ ਸਲਾਹ ਬਣ ਗਈ ਕਿ ਵੱਡੇ ਵੀਰ ਜੀ ਦੇ ਸਹੁਰੀਂ ਵੀ ਗੇੜਾ ਕੱਢ ਚੱਲੀਏ, ਹੁਣ ਸਬੱਬ ਨਾਲ ਆਏ ਹੋਏ ਹਾਂ, ਨਹੀਂ ਤਾਂ ਘਰਾਂ ’ਚੋਂ ਰੋਜ਼ ਰੋਜ਼ ਕਿੱਥੇ ਨਿਕਲਿਆ ਜਾਂਦਾ ਹੈ। ਵੀਰ ਜੀ ਦੇ ਸੱਸ-ਸਹੁਰਾ ਸਾਨੂੰ ਨਾ ਆਉਣ ਦਾ ਉਲਾਂਭਾ ਦਿੰਦੇ ਰਹਿੰਦੇ ਸਨ।
ਸਾਨੂੰ ਆਇਆਂ ਵੇਖ ਕੇ ਮਾਸੀ ਜੀ ਤੇ ਮਾਸੜ ਜੀ ਨੂੰ ਚਾਅ ਚੜ੍ਹ ਗਿਆ ਸੀ। ਉਨ੍ਹਾਂ ਬੜੇ ਉਚੇਚ ਨਾਲ ਚਾਹ ਪਿਆਈ ਤੇ ਬੜੀ ਹੀ ਰੀਝ ਨਾਲ ਰੋਟੀ ਤਿਆਰ ਕੀਤੀ। ਰੋਟੀ ਖਾ ਕੇ ਅਸੀਂ ਦੁਖ-ਸੁਖ ਦੀਆਂ ਗੱਲਾਂ ਕਰ ਰਹੇ ਸੀ, ਪਰ ਬਾਈ ਮਹਿੰਦਰ ਦਾ ਸਾਡੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਸੀ। ਉਹ ਲਗਾਤਾਰ ਆਪਣੀ ‘ਖੋਜ’ ਵਿਚ ਮਗਨ ਸੀ। ਬਾਈ ਮਹਿੰਦਰ ਚੰਗਾ ਭਲਾ ਸਿਲਾਈ ਕਢਾਈ ਦਾ ਕਾਰੀਗਰ ਸੀ, ਪਰ ਪੁੱਠੇ ਕੰਮੀਂ ਪੈ ਗਿਆ ਸੀ। ਕਿਸੇ ਦੇ ਮਗਰ ਲੱਗ ਕੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਛੱਡ ਕੇ ਵੱਧ ਕਮਾਈ ਦੇ ਲਾਲਚ ਵਿਚ ਉਹ ਪੁੱਛਾਂ ਦੇਣ ਵਾਲਾ ‘ਸਿਆਣਾ’ ਬਣ ਗਿਆ ਸੀ। ਆਪਣਾ ‘ਸ਼ਿਕਾਰ’ ਲੱਭਣ ਲੱਗਾ ਉਹ ਥਾਂ-ਕੁਥਾਂ ਦਾ ਵੀ ਲਿਹਾਜ਼ ਨਹੀਂ ਸੀ ਕਰਦਾ।
ਚਾਰ-ਪੰਜ ਏਧਰਲੀਆਂ/ਓਧਰਲੀਆਂ ਗੱਲਾਂ ਮਾਰ ਕੇ ਉਹ ਮਾਸੜ ਜੀ ਨੂੰ ਸਬੰਧਿਤ ਹੋਇਆ, ‘‘ਮਾਸੜ ਜੀ! ਜੇ ਇਜ਼ਾਜਤ ਹੋਵੇ ਤਾਂ ਮੈਂ ਸਾਰਾ ਘਰ ਤੁਰ-ਫਿਰ ਕੇ ਦੇਖਣਾ ਚਾਹੁੰਦਾ ਹਾਂ।’’ ‘‘ਲੈ ਹੈ ਪੁੱਤ! ਇਹ ਵੀ ਕੋਈ ਪੁੱਛਣ ਵਾਲੀ ਗੱਲ ਐ, ਤੇਰਾ ਆਪਣਾ ਘਰ ਐ ਜਿਵੇਂ ਮਰਜ਼ੀ ਤੁਰ ਫਿਰ।’’ ਮਾਸੜ ਜੀ ਦੀ ਜਗ੍ਹਾ ਮਾਸੀ ਜੀ ਨੇ ਜਵਾਬ ਦਿੱਤਾ।
ਘਰ ਦੇਖਣ ਮਗਰੋਂ ਬਾਈ ਮਹਿੰਦਰ ਨੇ ਨਾਟਕ ਕਰਨ ਵਾਲਿਆਂ ਵਾਂਗ ਆਪਣਾ ਚਿਹਰਾ ਸਹਿਮਿਆ ਜਿਹਾ ਬਣਾ ਲਿਆ ਤੇ ਮਾਸੜ ਜੀ ਨੂੰ ਕਹਿਣ ਲੱਗਾ, ‘‘ਮਾਸੜ ਜੀ, ਇਸ ਘਰ ਵਿਚ ਤਾਂ ਪ੍ਰੇਤ ਰਹਿੰਦੇ ਨੇ। ਮੈਂ ਆਪਣੇ ਅੱਖੀਂ ਦੇਖ ਆਇਆਂ। ਇਨ੍ਹਾਂ ਦਾ ਤਾਂ ਜੀ ‘ਉਪਾਅ’ ਕਰਾਉਣਾ ਪੈਣੈਂ। ਤੁਸੀਂ ਤਾਂ ਆਪ ਸਿਆਣੇ ਓ, ਇਨ੍ਹਾਂ ਚੀਜ਼ਾਂ ਦੇ ਛਲ ਚੱਲਦੇ ਹੁੰਦੇ ਨੇ, ਹਲ ਨਹੀਂ ਚਲਦੇ। ਤੁਹਾਡੇ ਚੰਗੇ ਕਰਮਾਂ ਨੂੰ ਮੈਂ ਆ ਗਿਆ, ਫੇਰ ਪਛਤਾਉਣ ਨਾਲੋਂ ਆਪਾਂ ਹੁਣੇ ਹੀ ਇਨ੍ਹਾਂ ਦਾ ਕੋਈ ਉਪਾਅ ਕਰਾ ਲਈਏ, ਤੁਸੀਂ ਦਿਨ ਦੱਸੋ ਕਦੋਂ ਆਵਾਂ? ਮੈਂ ਤਾਂ ਇਨ੍ਹਾਂ ਨੂੰ ਮਿੰਟਾਂ ’ਚ ਭਜਾ ਦੂੰ।’’
ਮਾਸੜ ਜੀ ਵਿਚਾਰੇ ਧਰਮ ਸੰਕਟ ਵਿਚ ਫਸ ਗਏ ਸਨ। ਜੇ ਚੁੱਪ ਰਹਿੰਦੇ ਸਨ ਤਾਂ ਅਗਲੇ ਨੇ ‘ਮੱਛੀ ਫਸ ਗਈ’ ਸਮਝ ਲੈਣਾ ਸੀ। ਜੇ ਕੁਝ ਬੋਲਦੇ ਸਨ ਤਾਂ ਅੱਗੋਂ ਦਾਮਾਦ ਦਾ ਭਰਾ ਸੀ। ਉਹ ਕੁਝ ਦੇਰ ਚੁੱਪ ਬੈਠੇ ਸੋਚਦੇ ਰਹੇ, ਫਿਰ ਚਿਹਰੇ ’ਤੇ ਦਾਨਿਸ਼ਮੰਦਾਂ ਵਾਲੀ ਮੁਸਕਰਾਹਟ ਲਿਆ ਕੇ ਬੋਲੇ, ‘‘ਸ਼ੇਰਾ! ਮੈਨੂੰ ਤਾਂ ਇਨ੍ਹਾਂ ਪ੍ਰੇਤਾਂ ਬਾਰੇ ਪਹਿਲਾਂ ਹੀ ਪਤਾ ਹੈ, ਪਰ ਇਹ ਤਾਂ ਅਸੀਂ ਪੁੱਤਾਂ ਵਾਂਗ ਪਾਲੇ ਹੋਏ ਸਨ। ਇਹੀ ਤਾਂ ਸਾਡੇ ਘਰ ਦੀ ਰਾਖੀ ਕਰਦੇ ਹਨ। ਨਾ ਪੁੱਤ! ਅਸੀਂ ਨ੍ਹੀਂ ਇਹ ਭਜਾਉਣੇ। ਅਸੀਂ ਤਾਂ ਜਿਉਂਦੇ ਹੀ ਇਨ੍ਹਾਂ ਆਸਰੇ ਹਾਂ।’’
ਬਾਈ ਜੀ ਦੀ ਜੀਭ ਠਾਕੀ ਗਈ ਸੀ। ਉਹ ਨੀਵੀਂ ਪਾਈ ਬੈਠਾ ਸੀ। ਉਹ ਬੱਸ ਮਸਾਂ ਏਨਾ ਕੁ ਹੀ ਬੋਲਿਆ, ‘‘ਆਓ ਚੱਲੀਏ ਕੁਵੇਲਾ ਹੋਈ ਜਾਂਦੈ।’’
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ