Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸਾਈਕਲ ਚੋਰ…ਸੁਖਮਿੰਦਰ ਸਿੰਘ ਸੇਖੋਂ


    
  

Share
  ਅਜੇ ਮੈਂ ਸਕੂਲ ਹੀ ਪੜ੍ਹਦਾ ਸੀ ਕਿ ਆਪਣੀ ਮਾਂ ਕੋਲ ਮੰਗ ਕਰਨ ਲੱਗਦਾ: ਪਾਪਾ ਜੀ ਨੂੰ ਕਹੋ, ਮੈਨੂੰ ਸੈਕਲ ਲੈ ਕੇ ਦੇਣ। ਮੇਰੀ ਬੀਬੀ ਮੈਨੂੰ ਕਹਿੰਦੀ: ਆਪਣੇ ਪਾਪੇ ਨੂੰ ਤੂੰ ਆਪ ਆਖ, ਕਹਿੰਦਿਆਂ ਸੰਗ ਲੱਗਦੀ ਐ? ਮੈਨੂੰ ਸੰਗ ਤਾਂ ਨਹੀਂ ਸੀ ਲੱਗਦੀ ਪਰ ਰੋਅਬਦਾਰ ਬਾਪ ਤੋਂ ਡਰ ਜ਼ਰੂਰ ਲੱਗਦਾ ਸੀ।
ਕਾਲਜ ਜਾਣ ‘ਤੇ ਮੇਰੀ ਮੰਗ ਉਨ੍ਹਾਂ ਪੂਰੀ ਕਰ ਦਿੱਤੀ ਅਤੇ ਮੇਰੇ ਹੱਥਾਂ ਵਿਚ ਨਵਾਂ ਹੀਰੋ ਸਾਈਕਲ ਆ ਗਿਆ। ਮੈਂ ਹੀਰੋ ਸਾਈਕਲ ‘ਤੇ ਚੜ੍ਹਿਆ ਆਪਣੇ ਆਪ ਨੂੰ ਹੀਰੋ ਹੀ ਸਮਝਣ ਲੱਗਾ ਸੀ। ਪਹਿਲਾਂ ਮੈਂ ਪਿਤਾ ਜੀ ਦੇ ਪੁਰਾਣੇ ਜਿਹੇ ਸਾਈਕਲ ‘ਤੇ ਘਰ ਦੇ ਨਿੱਕੇ ਮੋਟੇ ਕੰਮ ਕਰ ਦਿੰਦਾ ਸੀ, ਹੁਣ ਨਵਾਂ ਸਾਈਕਲ ਆਉਣ ’ਤੇ ਮੇਰੀ ਜ਼ਿੰਮੇਵਾਰੀ ਵਿਚ ਵਾਧਾ ਹੋ ਗਿਆ ਸੀ। ਇਨ੍ਹਾਂ ਕੰਮਾਂ ਵਿਚੋਂ ਇਕ ਕੰਮ ਹੁੰਦਾ ਸੀ ਆਟਾ ਪਿਸਾਈ। ਨਾਭੇ ਸਾਡੀ ਗਲੀ ਦੇ ਬਾਹਰਵਾਰ ਪਾਂਡੂਸਰ ਮੁਹੱਲੇ ਵਿਚ ਲੀਲਾ ਰਾਮ ਦੀ ਚੱਕੀ ਹੁੰਦੀ ਸੀ, ਹੁਣ ਵੀ ਹੈ…। ਇਕ ਦਿਨ ਚੱਕੀ ਤੇ ਆਟਾ ਪਿਹਾਉਣ ਗਿਆ। ਆਟਾ ਪਿਹਾਉਣ ਵਲਿਆਂ ਦੀ ਉਸ ਦਿਨ ਕਾਫੀ ਭੀੜ ਸੀ। ਮੇਰਾ ਨੰਬਰ ਦੂਰ ਸੀ। ਮਨ ਕਾਹਲਾ ਪੈਣ ਲੱਗਾ, ਉਸ ਦਿਨ ਸ਼ਾਮ ਦੀ ਗੇਮ ਤੋਂ ਬਾਅਦ ਸਿਨੇਮਾ ਹਾਲ ਵਿਚ ਨਵੀਂ ਫਿਲਮ ਜੋ ਦੇਖਣ ਜਾਣਾ ਸੀ…।
ਖੈਰ! ਮੇਰਾ ਨੰਬਰ ਵੀ ਆਇਆ ਤੇ ਮੇਰੀ ਦਾਣਿਆਂ ਵਾਲੀ ਬੋਰੀ ਮਸ਼ੀਨ ’ਤੇ ਚੜ੍ਹ ਗਈ, ਕੁਝ ਤਸੱਲੀ ਸੀ ਪਰ ਆਟਾ ਪੀਹਣ ਵਾਲੇ ਮਜ਼ਦੂਰ ‘ਤੇ ਖਿਝ ਵੀ ਆ ਰਹੀ ਸੀ ਕਿ ਉਸ ਦੀ ਮਸ਼ੀਨ ਹੌਲੀ ਹੌਲੀ ਕਿਉ ਚੱਲ ਰਹੀ ਹੈ। ਦਰਅਸਲ ਇਹ ਮੇਰੇ ਮਨ ਦਾ ਵਹਿਮ ਹੀ ਸੀ, ਤੇ ਮੇਰੀ ਕਾਹਲ ਦਾ ਕਾਰਨ ਵੀ, ਪਰ ਜਦੋਂ ਮੇਰੇ ਵਾਲੀ ਬੋਰੀ ਦੀ ਪਿਹਾਈ ਹੋ ਗਈ ਤਾਂ ਮੈਥੋਂ ਕਾਹਲੀ ਕਾਹਲੀ ਬੋਰੀ ਦਾ ਸੇਬਾ ਬੰਨ੍ਹਣਾ ਵੀ ਔਖਾ ਹੋ ਰਿਹਾ ਸੀ। ਮਜ਼ਦੂਰ ਨੂੰ ਰੁੱਝਿਆ ਦੇਖ ਲੀਲਾ ਰਾਮ ਆਪਣੀ ਸੀਟ ਤੋਂ ਉਠਿਆ ਤੇ ਹੱਸਦਿਆਂ ਮੈਨੂੰ ਮੋਢਿਆਂ ਤੋਂ ਪਿਛਾਂਹ ਕਰਦਾ ਬੋਲਿਆ: ਰਹਿਣ ਦਿਓ ਕਾਕਾ ਜੀ…। ਤੇ ਉਸ ਬੋਰੀ ਦਾ ਮੂੰਹ ਬੰਨ੍ਹ ਦਿੱਤਾ।
ਬੋਰੀ ਰਖਵਾਉਣ ਬਾਹਰ ਸਾਈਕਲ ਵੱਲ ਗਿਆ ਪਰ ਬਾਹਰ ਆ ਕੇ ਦੇਖਿਆ ਤਾਂ ਹੈਰਾਨ ਰਹਿ ਗਿਆ, ਮੇਰਾ ਸਾਈਕਲ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਿਹਾ। ਜੇਬ ਵਿਚ ਹੱਥ ਮਾਰਿਆ, ਚਾਬੀ ਵੀ ਜੇਬ ਵਿਚ ਨਹੀਂ ਸੀ। ਜਦੋਂ ਪੁੱਛ ਪੜਤਾਲ ਤੋਂ ਬਾਅਦ ਵੀ ਸਾਈਕਲ ਦਾ ਪਤਾ ਨਾ ਲੱਗਾ ਤਾਂ ਸਮਝਣ ਵਿਚ ਦੇਰ ਨਾ ਲੱਗੀ ਕਿ ਸਾਈਕਲ ਚੋਰੀ ਹੋ ਗਿਆ ਹੈ।
ਗੇਮ ਅਤੇ ਸਿਨੇਮਾ ਜਾਣ ਦੇ ਪ੍ਰੋਗਰਾਮ ’ਤੇ ਪਾਣੀ ਫਿਰ ਗਿਆ ਸੀ ਸਗੋਂ ਬਿਪਤਾ ਇਹ ਕਿ ਘਰ ਵਾਲਿਆਂ ਨੂੰ ਕਿਹੜੇ ਮੂੰਹ ਨਾਲ ਇਹ ਖਬਰ ਦੱਸਾਂਗਾ। ਗੁੱਸੇਖੋਰ ਬਾਪ ਤਾਂ ਮੇਰਾ ਲਹੂ ਹੀ ਪੀ ਜਾਵੇਗਾ…। ਲੀਲਾ ਰਾਮ ਤੇ ਉੱਥੇ ਖੜ੍ਹੇ ਹੋਰ ਲੋਕ ਸਾਰੀ ਹਾਲਤ ਤਾੜ ਗਏ, ਉਹ ਮੈਨੂੰ ਹੌਸਲਾ ਦੇਣ ਲੱਗੇ: ਕੋਈ ਨੀ ਕਾਕਾ ਜੀ, ਮਿਲ ਜੂਗਾ… ਕੋਈ ਗਲਤੀ ਨਾਲ ਲੈ ਗਿਆ ਹੋਣੈ; ਲੇਕਿਨ ਨਹੀਂ, ਸਾਈਕਲ ਸੱਚਮੁੱਚ ਕੋਈ ਚੋਰ ਲੈ ਗਿਆ ਸੀ।
ਲੀਲਾ ਰਾਮ ਨੇ ਕਿਸੇ ਨੂੰ ਕਹਿ ਕੇ ਕਿਸੇ ਦੇ ਸਕੂਟਰ ‘ਤੇ ਮੇਰਾ ਆਟਾ ਮੇਰੇ ਘਰ ਪਹੁੰਚਾਇਆ। ਘਰ ਪਹੁੰਚ ਕੇ ਪਹਿਲਾਂ ਮੇਰੀ ਮਾਂ ਨੇ ਝਿੜਕਿਆ ਤੇ ਵੱਡੀ ਭੈਣ ਵੀ ਕਹਿਣ ਲੱਗੀ: ਜਿੰਦਾ ਨੀ ਸੀ ਲਾ ਹੁੰਦਾ…। ਬਾਪ ਦੇ ਗੁੱਸੇ ਦੀ ਮਾਰ ਅੱਡ ਝੱਲਣੀ ਪਈ। ਰਾਤ ਨੂੰ ਰੋਟੀ ਦੀ ਗਰਾਹੀ ਅੰਦਰ ਲੰਘਣੀ ਮੁਸ਼ਕਿਲ ਹੋ ਰਹੀ ਸੀ। ਅੱਧੀ ਰਾਤ ਸੋਚਦਿਆਂ, ਤੜਫਦਿਆਂ ਲੰਘ ਗਈ: ਉਏ ਕਮਬਖ਼ਤਾ! ਇੰਨੀ ਲਾਪਰਵਾਹੀ…। ਜਿੰਦਾ ਈ ਲਾਉਣਾ ਭੁੱਲ ਗਿਆ…। ਸਵੇਰੇ ਮੇਰਾ ਸਰੀਰ ਬੇਜਾਨ ਸੀ ਪਰ ਤਕੜਾ ਹੋ ਕੇ ਉਠਿਆ। ਛੁੱਟੀ ਹੋਣ ਕਰਕੇ ਪੜ੍ਹਨ ਜਾਂ ਖੇਡਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਸੀ ਪਰ ਇਨ੍ਹਾਂ ਕੰਮਾਂ ਨੂੰ ਵੱਢੀ ਰੂਹ ਨਹੀਂ ਸੀ ਮੰਨ ਰਹੀ।
ਘਰ ਦੱਸੇ ਬਿਨਾ ਪੈਦਲ ਹੀ ਬਾਹਰ ਨਿਕਲ ਪਿਆ। ਗਲੀ ਵਿਚੋਂ ਨਿਕਲ ਕੇ ਬਾਜ਼ਾਰ ਤੇ ਫਿਰ ਇਕ ਥਾਂ ਜਾ ਕੇ ਖਲੋ ਗਿਆ। ਰਾਤ ਨੂੰ ਬੇਚੈਨ ਮਨ ਵਿਚ ਸੋਚੇ ਫੁਰਨੇ ਨੂੰ ਅੰਜਾਮ ਦੇਣ ਲਈ ਸ਼ਹਿਰ ਦੀ ਵੱਡੀ ਦੁਕਾਨ ਦੇ ਬਾਹਰ ਜਾ ਕੇ ਖੜ੍ਹਾ ਹੋ ਗਿਆ। ਮੇਰਾ ਸਾਈਕਲ ਕੋਈ ਚੁਰਾ ਕੇ ਲੈ ਗਿਆ, ਮੈਂ ਵੀ ਅੱਜ ਕਿਸੇ ਦਾ ਸਾਈਕਲ ਚੁੱਕ ਕੇ ਲੈ ਜਾਵਾਂਗਾ…! ਮੈਂ ਉਥੇ ਖੜ੍ਹੇ ਕਿੰਨੇ ਹੀ ਸਾਈਕਲਾਂ ਦਾ ਜਾਇਜ਼ਾ ਲੈਣ ਲੱਗਾ। ਤਕਰੀਬਨ ਸਾਰਿਆਂ ਨੂੰ ਜਿੰਦਰੇ ਲੱਗੇ ਹੋਏ ਸਨ ਪਰ ਦੋ ਕੁ ਸਾਈਕਲ ਖੁੱਲ੍ਹੇ ਵੀ ਸਨ। ਉਂਜ, ਖੁੱਲ੍ਹੇ ਸਾਈਕਲ ਦੇਖ ਕੇ ਮਨ ਬਹੁਤਾ ਖੁਸ਼ ਨਾ ਹੋਇਆ, ਪੁਰਾਣੇ ਸਨ। ਫਿਰ ਵੀ ਚੋਰ ਅੱਖਾਂ ਨਾਲ ਆਲੇ ਦੁਆਲੇ ਤੱਕਦਿਆਂ ਇਕ ਸਾਈਕਲ ਦੀ ਕਾਠੀ ਨੂੰ ਹੱਥ ਪਾ ਲਿਆ।
ਅਜੇ ਪੈਡਲ ਮਾਰ ਕੇ ਕਾਠੀ ‘ਤੇ ਚੜ੍ਹਨ ਹੀ ਲੱਗਾ ਸਾਂ ਕਿ ਅੱਖਾਂ ਸਾਹਮਣੇ ਗਿਆਨੀ ਰਾਮ ਸਿੰਘ ਦਾ ਚਿਹਰਾ ਆ ਗਿਆ, ਨਾਲੇ ਉਸ ਦਾ ਰਟਾਇਆ ਸਬਕ ਵੀ, ਕਿ ਕਿਸੇ ਦੀ ਚੀਜ਼ ਨਹੀਂ ਚੁਰਾਉਣੀ ਚਾਹੀਦੀ, ਚੋਰੀ ਕਰਨਾ ਪਾਪ ਹੁੰਦਾ ਹੈ। ਗਿਆਨੀ ਜੀ ਦਾ ਚਿਹਰਾ ਵਾਰ ਵਾਰ ਅੱਖਾਂ ਸਾਹਵੇ ਆ ਰਿਹਾ ਸੀ ਤੇ ਇਹ ਸ਼ਬਦ ਲਗਾਤਾਰ ਮੇਰੇ ਅੰਦਰ ਗੂੰਜਣ ਲੱਗੇ ਸਨ: ਕਿਸੇ ਦੀ ਚੀਜ਼ ਨਹੀਂ ਚੁਰਾਉਣੀ ਚਾਹੀਦੀ, ਚੋਰੀ ਕਰਨਾ ਪਾਪ ਹੁੰਦਾ ਹੈ…।
ਇੰਨਾ ਸੋਚਦਿਆਂ ਘਰ ਪਰਤਣ ਲੱਗਾ ਸੀ। ਮੇਰਾ ਨਵਾਂ ਸਾਈਕਲ ਚੋਰੀ ਕਰਨ ਵਾਲਾ ਤਾਂ ਬੇਸ਼ਕ ਕਦੇ ਨਾ ਫੜਿਆ ਗਿਆ ਪਰ ਮੇਰੀ ਅੰਤਰ-ਆਤਮਾ ਦੀ ਆਵਾਜ਼ ਨੇ ਮੈਨੂੰ ਜ਼ਰੂਰ ਸਾਈਕਲ ਚੋਰ ਦੇ ਇਲਜ਼ਾਮ ਤੋਂ ਬਚਾ ਲਿਆ ਸੀ। ਮੇਰਾ ਸਾਈਕਲ ਭਾਵੇਂ ਕੋਈ ਚੁਰਾ ਕੇ ਲੈ ਗਿਆ ਸੀ ਪਰ ਕਿਸੇ ਹੋਰ ਦਾ ਸਾਈਕਲ ਜੇ ਉਸ ਦਿਨ ਚੋਰੀ ਕਰ ਲੈਂਦਾ ਤਾਂ ਮੇਰੀ ਅੰਤਰ-ਆਤਮਾ ਮੈਨੂੰ ਸਦਾ ਲਾਹਨਤ ਪਾਉਂਦੀ ਰਹਿੰਦੀ: ਸਾਈਕਲ ਚੋਰ!
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ