Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਸਕਦੈ ਭਾਰਤ - ਮੁਕੇਸ਼ ਅੰਬਾਨੀ
ਮੁੰਬਈ — ਰਿਲਾਇੰਸ ਇੰਡਸਟਰੀਜ਼ (ਆਰ. ਆਈ. ਐੱਲ.) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਸਾਲ 2030 ਤੱਕ ਭਾਰਤੀ ਅਰਥਵਿਵਸਥਾ ਦਾ ਆਕਾਰ 10 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਆਰ. ਆਈ. ਐੱਲ. ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਨੂੰ ਸੰਬੋਧਨ ਕਰਦਿਆਂ ਮੁਕੇਸ਼ ਅੰਬਾਨੀ ਨੇ ਸੋਮਵਾਰ ਨੂੰ ਇਹ ਗੱਲ ਕਹੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 5 ਸਾਲਾਂ ’ਚ ਭਾਰਤ ਨੂੰ 5 ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਸੀ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਦੇਸ਼ ਦੇ ਕਈ ਸੈਕਟਰਾਂ ’ਚ ਜੋ ਸੁਸਤੀ ਵੇਖੀ ਜਾ ਰਹੀ ਹੈ, ਉਹ ਅਸਥਾਈ ਹੈ ਅਤੇ ਅਰਥਵਿਵਸਥਾ ਦੇ ਬੁਨਿਆਦੀ ਕਾਰਕਾਂ ’ਚ ਮਜ਼ਬੂਤੀ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਭਾਰਤ ਦੀ ਅਰਥਵਿਵਸਥਾ ਦੀ ਉਡਾਣ ਨੂੰ ਰੋਕ ਨਹੀਂ ਸਕਦਾ ਅਤੇ ਸਾਲ 2030 ਤੱਕ ਇਹ 10 ਟ੍ਰਿਲੀਅਨ ਡਾਲਰ ਦਾ ਅੰਕੜਾ ਛੂਹ ਲਵੇਗੀ।
ਦੇਸ਼ ਨੂੰ ਮਿਲਿਆ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼, ਸਾਊਦੀ ਅਰਾਮਕੋ ਨਾਲ ਆਰ. ਆਈ. ਐੱਲ. ਦੀ ਡੀਲ
ਰਿਲਾਇੰਸ ਇੰਡਸਟਰੀਜ਼ ਨੇ ਦੇਸ਼ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਮਿਲਣ ਦਾ ਐਲਾਨ ਕੀਤਾ ਹੈ। ਆਪਣੀ 42ਵੀਂ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ’ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਈ ਐਲਾਨ ਕੀਤੇ, ਜਿਨ੍ਹਾਂ ’ਚ ਕਾਰੋਬਾਰ ਨੂੰ ਲੈ ਕੇ ਸਭ ਤੋਂ ਵੱਡਾ ਐਲਾਨ ਸਾਊਦੀ ਅਰਾਮਕੋ ਵਲੋਂ ਮਿਲਣ ਵਾਲੇ ਨਿਵੇਸ਼ ਦਾ ਹੈ। ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਸਾਊਦੀ ਅਰਾਮਕੋ ਰਿਲਾਇੰਸ ਆਰ. ਆਈ. ਐੱਲ. ਦੇ ਆਇਲ ਟੂ ਕੈਮੀਕਲ ਬਿਜ਼ਨੈੱਸ (ਤੇਲ ਤੋਂ ਰਸਾਇਣ ਕਾਰੋਬਾਰ) ’ਚ 20 ਫੀਸਦੀ ਸਟੇਕ ਖਰੀਦੇਗੀ, ਜਿਸ ਦੀ ਇੰਟਰਪ੍ਰਾਈਜ਼ ਵੈਲਿਊ 75 ਅਰਬ ਡਾਲਰ ਹੈ।
18 ਮਹੀਨਿਆਂ ਦੇ ਅੰਦਰ ਕਰਜ਼ਾ ਮੁਕਤ ਹੋਵੇਗਾ ਸਮੂਹ
ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਸ ਲੈਣ-ਦੇਣ ਨਾਲ ਕੰਪਨੀ ’ਤੇ ਕਰਜ਼ੇ ਦਾ ਬੋਝ ਘੱਟ ਹੋਵੇਗਾ ਅਤੇ ਅਗਲੇ 18 ਮਹੀਨਿਆਂ ਦੇ ਅੰਦਰ ਕੰਪਨੀ ਨੂੰ ਕਰਜ਼ਾ ਮੁਕਤ ਬਣਾਉਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਅਗਲੇ 18 ਮਹੀਨਿਆਂ ’ਚ ਕਰਜ਼ਾ ਮੁਕਤ ਕੰਪਨੀ ਬਣਨ ਦਾ ਇਕ ਸਪਸ਼ਟ ਖਾਕਾ ਹੈ। ਰਿਲਾਇੰਸ ਨੇ ਪਿਛਲੇ 5 ਸਾਲਾਂ ’ਚ ਲਗਭਗ 5.4 ਲੱਖ ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ ਦਹਾਕੇ ਭਰ ਤੋਂ ਜ਼ਿਆਦਾ 1 ਅਰਬ ਡਾਲਰ ਸਾਲਾਨਾ ਦੀ ਸੰਚਾਲਨ ਕਮਾਈ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਰਿਲਾਇੰਸ ’ਤੇ 1,54,478 ਕਰੋਡ਼ ਰੁਪਏ ਦਾ ਸ਼ੁੱਧ ਕਰਜ਼ਾ ਸੀ।
ਬੀ. ਪੀ. 7,000 ਕਰੋਡ਼ ਰੁਪਏ ’ਚ ਖਰੀਦੇਗੀ ਰਿਲਾਇੰਸ ਦੇ ਈਂਧਨ ਪ੍ਰਚੂਨ ਕਾਰੋਬਾਰ ਦੀ 49 ਫ਼ੀਸਦੀ ਹਿੱਸੇਦਾਰੀ
ਬ੍ਰਿਟੇਨ ਦੀ ਪ੍ਰਮੁੱਖ ਤੇਲ ਅਤੇ ਗੈਸ ਕੰਪਨੀ ਬੀ. ਪੀ. ਰਿਲਾਇੰਸ ਇੰਡਸਟਰੀਜ਼ ਦੇ ਈਂਧਨ ਪ੍ਰਚੂਨ ਨੈੱਟਵਰਕ ਕਾਰੋਬਾਰ ’ਚ 49 ਫ਼ੀਸਦੀ ਹਿੱਸੇਦਾਰੀ ਖਰੀਦਣ ਲਈ 7,000 ਕਰੋਡ਼ ਰੁਪਏ ਦਾ ਭੁਗਤਾਨ ਕਰੇਗੀ। ਰਿਲਾਇੰਸ ਸਮੂਹ ਦੇ ਮੁਖੀ ਮੁਕੇਸ਼ ਅੰਬਾਨੀ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਪਿਛਲੇ ਹਫਤੇ ਦੋਵਾਂ ਕੰਪਨੀਆਂ ਨੇ ਦੇਸ਼ ਭਰ ’ਚ ਨਵੇਂ ਪੈਟਰੋਲ ਪੰਪ ਖੋਲ੍ਹਣ ਅਤੇ ਹਵਾਈ ਕੰਪਨੀਆਂ ਲਈ ਜਹਾਜ਼ ਈਂਧਨ ਦੀ ਪ੍ਰਚੂਨ ਵਿਕਰੀ ਕਰਨ ਦੇ ਮਕਸਦ ਨਾਲ ਇਕ ਨਵੇਂ ਸਾਂਝੇ ਉਦਮ ਦਾ ਐਲਾਨ ਕੀਤਾ ਸੀ। ਅਜੇ ਦੇਸ਼ ਭਰ ’ਚ ਰਿਲਾਇੰਸ ਦੇ 1,400 ਆਮ ਪੈਟਰੋਲ ਪੰਪ ਅਤੇ 31 ਜਹਾਜ਼ ਈਂਧਨ ਪੰਪ ਹਨ। ਇਹ ਸਾਰੇ ਬੀ. ਪੀ. ਦੇ ਨਾਲ ਬਣਨ ਵਾਲੇ ਨਵੇਂ ਸਾਂਝੇ ਉਦਮ ਨੂੰ ਤਬਦੀਲ ਕਰ ਦਿੱਤੇ ਜਾਣਗੇ। ਕੰਪਨੀ ਦਾ ਟੀਚਾ ਅਗਲੇ 5 ਸਾਲਾਂ ’ਚ 5,500 ਪਟਰੋਲ ਪੰਪ ਖੋਲ੍ਹਣ ਦਾ ਹੈ।
5 ਸਾਲਾਂ ’ਚ ਜਿਓ ਅਤੇ ਰਿਲਾਇੰਸ ਰਿਟੇਲ ਹੋਣਗੀਆਂ ਸੂਚੀਬੱਧ
ਅੰਬਾਨੀ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਕੁਝ ਤਿਮਾਹੀਆਂ ’ਚ ਉਸ ਦੀ ਦੂਰਸੰਚਾਰ ਇਕਾਈ ਜਿਓ ਅਤੇ ਪ੍ਰਚੂਨ ਖੇਤਰ ਦੀ ਇਕਾਈ ਰਿਲਾਇੰਸ ਰਿਟੇਲ ਗਲੋਬਲ ਹਿੱਸੇਦਾਰੀਆਂ ਕਰੇਗੀ। ਉਥੇ ਹੀ ਆਉਣ ਵਾਲੇ 5 ਸਾਲਾਂ ਦੇ ਅੰਦਰ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਸੂਚੀਬੱਧ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਸ਼ੇਅਰਧਾਰਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਉੱਚਾ ਲਾਭ ਅੰਸ਼, ਸਮੇਂ-ਸਮੇਂ ’ਤੇ ਬੋਨਸ ਇਸ਼ੂ ਅਤੇ ਹੋਰ ਲਾਭ ਮੁਹੱਈਆ ਕਰਵਾਉਂਦੇ ਰਹਾਂਗੇ।
ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਨਿਵੇਸ਼ ਦਾ ਐਲਾਨ ਛੇਤੀ
ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇੱਥੇ ਵਿਕਾਸਾਤਮਕ ਗਤੀਵਿਧੀਆਂ ਲਈ ਵਿਸ਼ੇਸ਼ ਕਿਰਤਬਲ ਦਾ ਗਠਨ ਕਰੇਗਾ। ਅੰਬਾਨੀ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮੂ-ਕਸ਼ਮੀਰ ’ਚ ਉਦਮੀਆਂ ਨੂੰ ਨਿਵੇਸ਼ ਲਈ ਕੀਤੀ ਗਈ ਅਪੀਲ ’ਤੇ ਕਿਹਾ, ‘‘ਅਸੀ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਿਕਾਸ ਅਤੇ ਉੱਥੋਂ ਦੇ ਲੋਕਾਂ ਦੀਆਂ ਜ਼ਰੂਰਤਾਂ ਲਈ ਵਚਨਬੱਧ ਹਾਂ। ਰਿਲਾਇੰਸ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਵਿਕਾਸਾਤਮਕ ਗਤੀਵਿਧੀਆਂ ਲਈ ਵਿਸ਼ੇਸ਼ ਕਿਰਤਬਲ ਦਾ ਗਠਨ ਕਰੇਗੀ। ਛੇਤੀ ਹੀ ਘਾਟੀ ਲਈ ਕਈ ਐਲਾਨ ਕੀਤੇ ਜਾਣਗੇ।’’
ਜਿਓ-ਮਾਈਕ੍ਰੋਸਾਫਟ ਡਿਜੀਟਲ ਕ੍ਰਾਂਤੀ ਦੀ ਰਫ਼ਤਾਰ ਤੇਜ਼ ਕਰਨ ਲਈ ਹੋਏ ਇਕੱਠੇ
ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਜਿਓ ਨੇ ਨਵੇਂ ਕਲਾਊਡ ਡਾਟਾ ਕੇਂਦਰਾਂ ਦੀ ਸ਼ੁਰੂਆਤ ਨਾਲ ਡਿਜੀਟਲ ਕ੍ਰਾਂਤੀ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਮਾਈਕ੍ਰੋਸਾਫਟ ਨਾਲ ਲੰਮੀ ਮਿਆਦ ਦਾ ਕਰਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਓ ਦੇਸ਼ ਭਰ ’ਚ ਐੱਜ ਕੰਪਿਊਟਿੰਗ ਅਤੇ ਸਾਮਗਰੀ (ਕੰਟੈਂਟ) ਵੰਡ ਨੈੱਟਵਰਕ ਦੀ ਸਥਾਪਨਾ ਕਰ ਰਿਹਾ ਹੈ। ਜਿਓ-ਮਾਈਕ੍ਰੋਸਾਫਟ ਕਰਾਰ ਬਾਰੇ ਉਨ੍ਹਾਂ ਕਿਹਾ ਕਿ ਮਾਈਕ੍ਰੋਸਾਫਟ ਦੇ ਏਜੂਰ ਕਲਾਊਡ ਪਲੇਟਫਾਰਮ ਦੀ ਵਰਤੋਂ ਕਰਦਿਆਂ ਜਿਓ ਦੇਸ਼ ਭਰ ’ਚ ਵੱਡੇ ਵਿਸ਼ਵ ਪੱਧਰੀ ਡਾਟਾ ਕੇਂਦਰਾਂ ਦਾ ਨੈੱਟਵਰਕ ਸਥਾਪਤ ਕਰੇਗਾ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback