Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਗ਼ਰਦਿਸ਼ ਏ ਗਰਦਾਬ ਵਿਚ ਪੰਜਾਬ-- ਸਰਬਜੀਤ ਕੌਰ "ਸਰਬ"
ਗ਼ਰਦਿਸ਼ ਏ ਗਰਦਾਬ ਵਿਚ ਪੰਜਾਬ
ਜਦੋਂ ਕਾਦਿਰ ਦੁਆਰਾ ਰਚੀ ਇਹ ਕੁਦਰਤ ਇਨਸਾਨ ਨੂੰ ਗ਼ਰਦਿਸ਼ (ਮੁਸੀਬਤ) ਦੀ ਗਰਦਾਬ(ਘੁੰਮਣ-ਘੇਰੀ) ਵਿਚ ਪਾਉਂਦੀ ਹੈ, ਉਸ ਸਮੇਂ ਹੀ ਮਨੁੱਖ ਨੂੰ ਉਸ ਅਕਾਲ ਪੁਰਖ਼ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ। ਮੁੱਢ ਕਦੀਮ ਤੋਂ ਹੀ ਇਨਸਾਨ ਨੂੰ ਗ਼ਲਤੀ ਦਾ ਪੁੱਤਲਾ ਮੰਨਿਆ ਗਿਆ ਹੈ। ਇਨਸਾਨ ਦੁਆਰਾ ਪੈਸੇ ਨੂੰ ਕਮਾਉਣ ਲਈ ਵਰਤੀ ਚਾਬੁਕ (ਫੁਰਤੀਲਾ) ਪੁਣੇ ਵਿਚ ਕੀਤੀਆ ਗ਼ਲਤੀਆ ਸਮੇਂ-ਸਮੇਂ ਤੇ ਉਸ ਨੂੰ ਹੀ ਲੈ ਬੈਠ ਦੀਆਂ ਹਨ। ਅਯੋਕੇ ਸਮੇਂ ਵਿਚ ਭਾਵੇਂ ਮਨੁੱਖ ਬਹੁਤ ਹੀ ਸਮਝਦਾਰ ਹੋ ਗਿਆ ਹੈ, ਪਰ ਉਸ ਦੀ ਇਹ ਸਮਝ ਕੇਵਲ ਆਪਣੇ ਆਪ ਨੂੰ ਸਰਵਤ (ਦੌਲਤਮੰਦੀ) ਬਣਾਉਣ ਤੱਕ ਸੀਮਤ ਰਹਿ ਗਈ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕੁਦਰਤ ਨੇ ਵੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਪਰ ਅਸੀਂ ਫਿਰ ਵੀ ਕੁਦਰਤੀ ਇਸ਼ਾਰਿਆਂ ਨੂੰ ਜਾਣ ਕੇ ਅਨਜਾਣ ਬਣ ਰਹੇ ਹਾਂ। ਸਾਡੀ ਆਪਣੀ ਤਰੱਕੀ ਹੀ ਸਾਡੀ ਮੌਤ ਦਾ ਸਮਾਨ ਬਣ ਰਹੀ ਹੈ। ਅਸਲ ਵਿਚ ਅਸੀਂ ਕੁਦਰਤ ਦੇ ਬਣਾਏ ਨਿਯਮਾਂ ਵਿਚ ਰਹਿ ਕੇ ਜੀਵਨ ਬਤੀਤ ਨਹੀਂ ਕਰ ਰਹੇ, ਜਿਸ ਦਾ ਨਤੀਜਾ, ਅਸੀਂ ਅੱਜ ਅਪਣੀ ਜ਼ਿੰਦਗੀ ਨੂੰ ਕੁਦਰਤੀ ਗ਼ਰਦਿਸ਼ (ਮੁਸੀਬਤ) ਦੀ ਗਰਦਾਬ (ਘੁੰਮਣ ਘੇਰੀ) ਵਿਚ ਪਾ ਦਿੱਤਾ ਹੈ।
ਉਸ ਅਕਾਲ ਪੁਰਖ਼ ਪਰਮਾਤਮਾ ਨੇ ਇਨਸਾਨ ਨੂੰ ਜਿਸ ਸਮੇਂ ਇਸ ਧਰਤੀ ਤੇ ਪੈਦਾ ਕੀਤਾ ਸੀ, ਉਸ ਸਮੇਂ ਤੋਂ ਹੀ ਕਾਦਰ ਨੇ ਇਸ ਸ੍ਰਿਸ਼ਟੀ ਤੇ ਰੁੱਖ, ਪਾਣੀ, ਹਵਾ, ਅਕਾਸ਼, ਮਿੱਟੀ ਆਦਿ ਦੀ ਰਚਨਾ ਕੀਤੀ। ਇਹ ਸਾਰੀਆ ਵਸਤਾਂ ਮਨੁੱਖ ਨੂੰ ਇਸ ਧਰਤੀ ਤੇ ਜਿਉਂਦੇ ਰੱਖਣ ਲਈ ਜਰੂਰੀ ਹਨ। ਇਨ੍ਹਾਂ ਦੀ ਸਾਂਭ ਸੰਭਾਲ ਕਰਨੀ ਹਰ ਇਕ ਮਨੁੱਖ ਦਾ ਅਸਲ ਧਰਮ ਹੈ। ਪਰ ਅਸੀਂ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਦੇ ਲਈ ਇਨ੍ਹਾਂ ਕੁਦਰਤੀ ਵਸਤਾਂ ਦੀ ਸਾਂਭ ਸੰਭਾਲ ਨਹੀਂ ਕਰ ਰਹੇ ਸਗੋਂ ਉਨ੍ਹਾਂ ਨੂੰ ਖ਼ਤਮ ਕਰ ਰਹੇ ਹਾਂ।
ਅੱਜ ਜੋ ਹਾਲਾਤ ਪੰਜਾਬ ਸੂਬੇ ਦੇ ਬਣੇ ਹਨ ਉਨ੍ਹਾਂ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ। ਇੱਥੇ ਅਸੀਂ ਕਿਸੀ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਕਿਉਂਕਿ ਅਸੀਂ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਲਈ ਕੁਦਰਤ ਨਾਲ ਛੇੜ-ਛਾੜ ਕਰ ਰਹੇਂ ਹਾਂ, ਅਸੀਂ ਆਪਣੇ ਆਪ ਦਰਿਆਵਾਂ ਦੇ ਵਹ੍ਹਾ ਨੂੰ ਜਾ ਤਾਂ ਆਪਣੀ ਮਰਜ਼ੀ ਮੁਤਾਬਕ ਮੋੜ੍ਹ ਦਿੱਤਾ ਹੈ ਜਾ ਉਨ੍ਹਾਂ ਦਰਿਆਵਾਂ ਦਾ ਰਸਤਾ ਰੋਕ ਦਿੱਤਾ ਹੈ। ਕੁਦਰਤ ਕਿਸ ਵੇਲੇ ਆਪਣਾ ਰੰਗ ਦਿਖਾਂ ਦੇਵੇਂ ਇਹ ਕਿਸੇ ਨੂੰ ਨਹੀਂ ਪਤਾ, ਪਰ ਕੁਦਰਤੀ ਸੰਕਟ ਨਾਲ ਜਿੱਥੇਂ ਆਂਮ ਲੋਕਾਈ ਪ੍ਰਭਾਵਿਤ ਹੁੰਦੀ ਹੈ ਉੱਥੇ ਸਾਡੇ ਬੇਜ਼ੁਬਾਨ ਜਾਨਵਰਾਂ ਤੇ ਵੀ ਪ੍ਰਭਾਵ ਪੈਂਦਾ ਹੈ। ਪਿਛਲੇ ਕੁੱਝ ਕੁ ਦਿਨਾਂ ਵਿਚ ਹੋਈ ਵਰਖਾਂ ਕਾਰਨ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਉਸ ਨੇ ਆਮ ਜਨ-ਜੀਵਨ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ। ਮੀਡੀਆ ਮੁਤਾਬਕ ਭਾਖੜਾ ਡੈਮ ਦੇ ਚਾਰੇ ਗੇਟ ਖੋਲੇ ਗਏ ਕਿਉਂਕਿ ਪਾਣੀ ਦਾ ਸਤਰ ਖ਼ਤਰੇ ਦੇ ਨਿਸ਼ਾਨ ਤੇ ਸੀ ਜੇਕਰ ਇਹ ਨਾ ਖੋਲੇ ਜਾਂਦੇ ਤਾਂ ਹੋ ਸਕਦਾ ਸੀ ਸਾਰੇ ਦਾ ਸਾਰਾ ਪੰਜਾਬ ਹੀ ਪਾਣੀ ਦੀ ਲਪੇਟ ਚਲਾ ਜਾਂਦਾ। ਸਤਲੁਜ ਦਰਿਆਂ ਦੇ ਕੰਡੇ ਵਸੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ, ਕਿਉਂਕਿ ਲੋਕਾਂ ਨੇ ਆਪਣੀਆਂ ਜ਼ਰੂਰਤਾ ਦੇ ਫੈਲਾਅ ਕਰਨ ਦਰਿਆਵਾਂ ਦਾ ਅਕਾਰ ਛੋਟਾ ਕਰ ਦਿੱਤਾ ਤੇ ਨਾਲ ਹੀ ਇਨ੍ਹਾਂ ਦਰਿਆਵਾਂ ਦੇ ਕੰਡੇ ਹੀ ਆਪਣਾ ਰਹਿਣ ਵਸੇਰਾ ਕਰ ਲਿਆ ਹੈ। ਜਿਸ ਦੇ ਨਤਿਜੇ ਅੱਜ ਸਾਡੇ ਸਾਹਮਣੇ ਹਨ, ਜੇਕਰ ਅਸੀਂ ਉਸ ਕਾਦਿਰ ਦੀ ਬਣਾਈ ਕੁਦਰਤ ਦੇ ਰਾਹ ਵਿਚ ਰੋੜੇ ਬਣਾਗੇ ਤਦ ਨੁਕਸਾਨ ਵੀ ਸਾਨੂੰ ਹੀ ਹੋਵੇਗਾ।
ਪਰ ਸਾਡੀ ਮੀਡੀਆ ਇੱਥੇ ਵੀ ਰਾਜਨਿਤੀ ਦੀ ਗੰਦੀ ਖੇਡ ਖੇਡਣ ਵਿਚ ਲੱਗੀ ਹੋਈ ਹੈ, ਕਿ ਭਾਖੜਾ ਡੈਮ ਦਾ ਪਾਣੀ ਜਾਨ ਬੁੱਝ ਕੇ ਛੱਡਿਆ ਗਿਆ ਹੈ ਤਾ ਜੋ ਪੰਜਾਬ ਡੁੱਬ ਜਾਵੇ। ਪਰ ਇਨ੍ਹਾਂ ਨੂੰ ਏਨਾ ਨਹੀ ਪਤਾ ਕਿ ਜੇਕਰ ਡੈਮ ਦੇ ਗੇਟ ਨਾ ਖੋਲੇ ਜਾਂਦੇ ਤਦ ਸਾਰੇ ਦਾ ਸਾਰਾ ਪੰਜਾਬ ਹੀ ਪਾਣੀ ਦੀ ਲਪੇਟ ਵਿਚ ਆ ਜਾਣਾ ਸੀ। ਪਰ ਸਾਡੇ ਲੋਕਾਂ ਦੀ ਸੋਚ ਉਹੀ ਕਿ ਅਸੀਂ ਦੂਜੇ ਦੇ ਮਗਰ ਲੱਗ ਕੇ ਹੀ ਬੋਲਣਾ ਹੁੰਦਾ ਹੈ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਣਾ। ਸੋ ਜੇਕਰ ਹਰ ਇਕ ਮਨੁੱਖ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰੇ ਤੇ ਨਾ ਹੀ ਕੁਦਰਤ ਦੇ ਰਾਹ ਵਿਚ ਕਿਸੇ ਤਰ੍ਹਾਂ ਦਾ ਮੁਸ਼ਕਿਲਾਤ (ਔਕੜਾਂ) ਪੈਦਾ ਨਾ ਕਰੇ ਤਦ ਕੁਦਰਤ ਵੀ ਮਨੁੱਖੀ ਜੀਵਨ ਵਿਚ ਖ਼ੁਸ਼ਹਾਲੀ ਲਿਆ ਸਕਦੀ ਹੈ। ਕੁਦਰਤੀ ਵਸਤਾਂ ਦੀ ਸੰਭਾਲ ਤੇ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ ਤਾਂ ਆਉਣ ਵਾਲੀ ਸਾਡੀ ਪੀੜ੍ਹੀ ਵੀ ਇਸ ਧਰਤੀ ਤੇ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰੇਗੀ ਤੇ ਆਪਣੇ ਬਜ਼ੁਰਗਾਂ ਤੇ ਮਾਣ ਕਰੇਗੀ। ਸੋ ਇਸ ਸਮੇਂ ਸਾਨੂੰ ਸੱਭ ਨੂੰ ਰਲ-ਮਿਲ ਕੇ ਆਪਣੀ ਆਪਣੀ ਹਸਤ-ਓ- ਬੂਦ (ਹੋਂਦ) ਨੂੰ ਬਣਾਈ ਰੱਖਣਾ ਪੈਣਾ ਹੈ।
ਸਰਬਜੀਤ ਕੌਰ "ਸਰਬ"
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback