Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਹੜ ਅਤੇ ਬਾਬੇ----ਬਲਰਾਜ ਸਿੰਘ ਸਿੱਧੂ ਐਸ.ਪੀ.
ਇਸ ਵੇਲੇ ਅੱਧਾ ਪੰਜਾਬ ਹੜ•ਾਂ ਕਾਰਨ ਬਰਬਾਦ ਹੋਇਆ ਪਿਆ ਹੈ ਪਰ ਜੱਗ ਤਾਰਨ ਵਾਲੇ ਜਾਣੀ ਜਾਣ ਬਾਬੇ ਦ੍ਰਿਸ਼ਵਾਲੀ ਤੋਂ ਬੁਰੀ ਤਰਾਂ ਗਾਇਬ ਹਨ। ਸਿਰਫ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਖਾਲਸਾ ਏਡ ਨੂੰ ਛੱਡ ਕੇ ਹੋਰ ਕੋਈ ਸਾਧ, ਸੰਤ, ਸ਼੍ਰੀਮਾਨ, ਬ੍ਰਹਮ ਗਿਆਨੀ, ਕਾਰ ਸੇਵਾ ਵਾਲਾ ਅਤੇ ਮਹਾਂਮੰਡਲੇਸ਼ਵਰ ਇਸ ਕਰੋਪੀ ਦੌਰਾਨ ਲੋਕਾਂ ਦੀ ਮਦਦ ਕਰਨ ਲਈ ਨਹੀਂ ਬਹੁੜਿਆ। ਇਸ ਭਿਆਨਕ ਗਰਮੀ ਵਿੱਚ ਆਪਣੇ ਏ.ਸੀ. ਭੋਰੇ ਅਤੇ ਦੋ-ਦੋ ਕਰੋੜ ਦੀਆਂ ਕਾਰਾਂ ਦੀ ਠੰਡਕ ਛੱਡ ਕੇ ਆਮ ਲੋਕਾਂ ਦੀ ਸੇਵਾ ਕਰਨਾ ਬਾਬਿਆਂ ਦੇ ਵੱਸ ਦੀ ਗੱਲ ਨਹੀਂ। ਬੀਬੀਆਂ ਤੋਂ ਲੱਤਾਂ ਘੁਟਵਾਉਣ, ਪੁੱਤ ਬਖਸ਼ਣ, ਚਿੱਟੇ ਦੁੱਧ ਕੱਪੜੇ ਪਾਉਣ ਅਤੇ ਤਿੰਨ ਤਿੰਨ ਗੱਦਿਆਂ ਦੇ ਪੋਲੇ ਆਸਣ 'ਤੇ ਬੈਠ ਕੇ ਨਰਮ ਨਰਮ ਹੱਥਾਂ ਨਾਲ ਹਰਮੋਨੀਅਮ ਵਜਾਉਣ ਵਾਲੇ ਬਾਬੇ, ਜਿਹਨਾਂ ਨੂੰ ਸੰਗਤ ਤੋਂ ਸੇਵਾ ਕਰਵਾਉਣ ਦੀ ਆਦਤ ਪਈ ਹੈ, ਐਨੀ ਗਰਮੀ ਵਿੱਚ ਜਾਨਵਰਾਂ ਦੀਆਂ ਲਾਸ਼ਾਂ ਅਤੇ ਸੜ ਰਹੀਆਂ ਫਸਲਾਂ ਦੀ ਬਦਬੋ ਕਿਵੇਂ ਸਹਿ ਸਕਦੇ ਹਨ? ਉਹ ਤਾਂ ਚੌਵੀ ਘੰਟੇ ਅਗਰਬੱਤੀਆਂ ਅਤੇ ਮਹਿੰਗੇ ਵਿਦੇਸ਼ੀ ਪ੍ਰਫਿਊਮਾਂ ਦੀ ਸੁਗੰਧ ਵਿੱਚ ਰਹਿਣ ਦੇ ਆਦੀ ਹਨ।
ਕਈ ਪਿੰਡਾਂ ਦੇ ਲੋਕਾਂ ਨੇ ਇਸ ਮੌਕੇ ਮਦਦ ਲਈ ਨਾ ਬਹੁੜਨ ਕਾਰਨ ਆਪਣੇ ਇਲਾਕੇ ਦੀਆਂ ਧਾਰਮਿਕ ਸੰਸਥਾਵਾਂ ਨੂੰ ਉਗਰਾਹੀ ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵੇਲੇ ਧਾਰਮਿਕ ਸਥਾਨਾਂ ਅਤੇ ਡੇਰਿਆਂ ਕੋਲ ਕਰੋੜਾਂ ਟਨ ਅਨਾਜ ਅਤੇ ਅਰਬਾਂ ਰੁਪਇਆ ਜਮ•ਾਂ ਹੈ। ਪੰਜਾਬ ਵਿੱਚ ਛੋਟੇ ਵੱਡੇ ਹਜ਼ਾਰਾਂ ਡੇਰੇ ਹਨ, ਜੇ ਇੱਕ ਡੇਰਾ ਇੱਕ ਪਿੰਡ ਨੂੰ ਵੀ ਅਪਣਾ ਲਵੇ ਤਾਂ ਸਾਰੇ ਹੜ• ਪੀੜਤ ਪਿੰਡ ਸੰਭਾਲੇ ਜਾਣ। ਪਰ ਜਿਆਦਾਤਰ ਬਾਬੇ ਇਸ ਵੇਲੇ ਹੋਰ ਹੀ ਮਾਲ ਕਮਾਊ ਕੰਮਾਂ ਵਿੱਚ ਰੁੱਝੇ ਹੋਏ ਹਨ। ਕੋਈ ਆਪਣੇ ਵੱਡੇ ਬਾਬੇ ਦੀ ਬਰਸੀ ਮਨਾ ਰਿਹਾ ਹੈ, ਕੋਈ ਤਰਿਆਂ ਨੂੰ ਤਾਰਨ ਲਈ ਕੈਨੇਡਾ-ਅਮਰੀਕਾ ਦੇ ਦੌਰੇ 'ਤੇ ਚੜਿ•ਆ ਹੋਇਆ ਹੈ ਤੇ ਕੋਈ ਆਪਣੇ ਧਾਰਮਿਕ ਸਥਾਨ ਨੂੰ ਸਜਾਉਣ ਲਈ ਕਰੋੜਾਂ ਦੇ ਫੁੱਲ ਬਰਬਾਦ ਕਰ ਰਿਹਾ ਹੈ। ਜਦੋਂ ਕਿ ਇਹੀ ਪੈਸਾ ਕਿਸੇ ਗਰੀਬ ਦੀ ਮਦਦ ਲਈ ਵਰਤਿਆ ਜਾ ਸਕਦਾ ਹੈ। ਬਾਬੇ ਪਿੰਡਾਂ ਵਿੱਚ ਸਪੀਕਰਾਂ 'ਤੇ ਬੋਲ ਬੋਲ ਕੇ ਲੋਕਾਂ ਨੂੰ ਹੜ• ਪੀੜਤਾਂ ਵਾਸਤੇ ਦਾਨ ਦੇਣ ਲਈ ਲਲਕਾਰ ਰਹੇ ਹਨ। ਜਦੋਂ ਤੱਕ ਰਸਦ ਇਕੱਠੀ ਹੋਣੀ ਹੈ, ਹਾਲਾਤ ਆਮ ਵਰਗੇ ਹੋ ਚੁੱਕੇ ਹੋਣੇ ਹਨ ਤੇ ਅੱਧਾ ਸਮਾਨ ਬਾਬਿਆਂ ਨੇ ਖੁਦ ਦੱਬ ਜਾਣਾ ਹੈ। ਅਮਰੀਕਾ-ਕੈਨੇਡਾ ਤੋਂ ਕਾਰੋਬਾਰੀ ਲੋਕ ਆਪਣੇ ਕੰਮ ਧੰਦੇ ਛੱਡ ਕੇ ਮਦਦ ਵਾਸਤੇ ਪਹੁੰਚ ਚੁੱਕੇ ਹਨ, ਪਰ ਸਾਡੇ ਵਿਹਲੜ ਬਾਬੇ ਨਹੀਂ ਪਧਾਰੇ। ਬਾਬਿਆਂ ਨੇ ਆਪਣੇ ਪੱਲਿਉਂ ਧੇਲੀ ਨਹੀਂ ਦੇਣੀ, ਸਗੋਂ ਹੜ•ਾਂ ਦੀ ਆੜ ਹੇਠ ਅੰਧ ਭਗਤਾਂ ਤੋਂ ਕਰੋੜਾਂ ਹੋਰ ਮੁੰਨ ਲੈਣਾ ਹੈ।
ਬਾਬੇ ਲੋਕਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਰਹਿਣ ਦੀਆਂ ਨਸੀਹਤਾਂ ਦਿੰਦੇ ਹਨ ਪਰ ਖੁਦ ਕਦੇ ਅਮਲ ਨਹੀਂ ਕਰਦੇ। ਧਰਮ ਦਾ ਅਖੌਤੀ ਪ੍ਰਚਾਰ ਕਰਨ ਲਈ ਸਮਾਗਮਾਂ 'ਤੇ ਜਾਣ ਲਈ ਸਿੰਗਰਾਂ ਵਾਂਗ ਲੱਖਾਂ ਰੁਪਇਆ ਵਸੂਲਦੇ ਹਨ। ਲੋਕਾਂ ਨੂੰ ਮੌਤ ਤੋਂ ਨਾ ਡਰਨ ਦਾ ਗਿਆਨ ਦੇਣ ਵਾਲੇ ਬਾਬਿਆਂ ਦੇ ਦੁਆਲੇ ਰਾਈਫਲਾਂ ਵਾਲੇ ਗੰਨਮੈਨ ਦਨਦਨਾਉਂਦੇ ਫਿਰਦੇ ਹਨ। ਹੰਕਾਰ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ ਵਾਲੇ ਬਾਬੇ ਦੇ ਨੇੜੇ ਕੋਈ ਗਰੀਬ ਵਿਅਕਤੀ ਫੜਕ ਤੱਕ ਨਹੀਂ ਸਕਦਾ। ਬਾਬੇ ਸਿਰਫ ਮਾਇਆਧਾਰੀ ਤੇ ਮੋਟਾ ਚੜ•ਾਵਾ ਚੜ•ਾਉਣ ਵਾਲੇ ਭਗਤਾਂ ਨੂੰ ਹੀ ਮਿਲਣਾ ਪਸੰਦ ਕਰਦੇ ਹਨ। ਜੇ ਬਾਬੇ ਆਪਣੀ ਜਮ•ਾਂ ਕੀਤੀ ਮਾਇਆ ਮੋਹਣੀ ਦਾ ਸਿਰਫ ਅੱਧ ਹੀ ਹੜ• ਪੀੜਤਾਂ ਵਾਸਤੇ ਦਾਨ ਕਰ ਦੇਣ ਤਾਂ ਅਰਬਾਂ ਰੁਪਈਆ 'ਕੱਠਾ ਹੋ ਜਾਵੇਗਾ। ਪਰ ਮੁਫਤ ਦਾ ਦੇਸੀ ਘਿਉ ਖਾ ਕੇ ਝੋਟਿਆਂ ਵਾਂਗ ਫਿੱਟੇ ਸਾਧਾਂ ਨੂੰ ਲੋਕਾਂ ਦਾ ਦਰਦ ਦਿਖਾਈ ਨਹੀਂ ਦੇ ਰਿਹਾ, ਸ਼ਾਇਦ ਇਹਨਾਂ ਦੀਆਂ ਅੱਖਾਂ ਨੂੰ ਵੀ ਚਰਬੀ ਚੜ• ਗਈ ਹੈ। ਜਿਹੜੇ ਮਹਾਂਪੁਰਖਾਂ ਦੀਆਂ ਉਦਾਹਰਣਾਂ ਦੇ ਕੇ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਹਨ, ਉਹਨਾਂ ਨੇ ਆਪਣਾ ਸਭ ਕੁਝ ਦੁਨੀਆਂ ਵਾਸਤੇ ਕੁਰਬਾਨ ਕਰ ਦਿੱਤਾ ਸੀ ਤੇ ਇਹ ਆਪਣੇ ਡੇਰੇ ਦੀ ਨੀਂਹ ਹੀ ਸਰਕਾਰੀ ਜ਼ਮੀਨ ਦੱਬ ਕੇ ਰੱਖਦੇ ਹਨ। ਜੇ ਸਾਡੀਆਂ ਬੀਬੀਆਂ ਸਾਧਾਂ ਕੋਲ ਜਾਣਾ ਬੰਦ ਕਰ ਦੇਣ ਤਾਂ ਬਹੁਤੇ ਬਾਬੇ ਰਾਜ ਮਿਸਤਰੀਆਂ ਮਗਰ ਇੱਟਾਂ ਫੜਾਉਂਦੇ ਦਿਖਾਈ ਦੇਣਗੇ।
ਭਾਰਤ ਵਿੱਚ ਅਜਿਹੇ ਮੁਸ਼ਟੰਡੇ ਸਾਧਾਂ ਨੂੰ ਨੱਥ ਪਾਉਣ ਲਈ ਐਕਟ ਆਫ ਗਾਡ (ਰੱਬ ਵੱਲੋਂ ਕੀਤੀ ਬਰਬਾਦੀ) ਨਾਮਕ ਕਾਨੂੰਨ ਬਣਨਾ ਚਾਹੀਦਾ ਹੈ। ਇਸ ਕਾਨੂੰਨ ਅਧੀਨ ਕੁਦਰਤੀ ਆਫਤਾਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਧਰਮ ਸਥਾਨਾਂ ਦੀ ਜਮ•ਾਂ ਪੂੰਜੀ ਨਾਲ ਕੀਤੀ ਜਾਵੇ ਕਿਉਂਕਿ ਇਹ ਸੰਪਤੀ ਰੱਬ ਦੀ ਹੈ ਤੇ ਕੁਦਰਤੀ ਆਫਤ ਰੱਬ ਦਾ ਹੀ ਕੰਮ ਹੈ। ਜੇ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਹੜ•, ਭੁਚਾਲ, ਸੋਕਾ ਜਾਂ ਸੁਨਾਮੀ ਆਵੇ ਤਾਂ ਸਾਰੇ ਧਰਮ ਸਥਾਨਾਂ ਦਾ ਪੈਸਾ ਸਰਕਾਰ ਰਾਹਤ ਦੇ ਤੌਰ 'ਤੇ ਪੀੜਤਾਂ ਨੂੰ ਵੰਡ ਦੇਵੇ। ਜੇ ਸਰਕਾਰ ਇਹ ਐਕਟ ਬਣਾ ਦੇਵੇ ਤਾਂ ਰੱਬ ਤਾਂ ਭਾਵੇਂ ਪ੍ਰਸੰਨ ਹੋਵੇ, ਧਰਮ ਦੇ ਠੇਕੇਦਾਰ ਜਰੂਰ ਦੁਖੀ ਹੋਣਗੇ ਤੇ ਕੁਦਰਤੀ ਆਫਤ ਆਉਂਦੇ ਸਾਰ ਗੋਲਕ ਦਾ ਪੈਸਾ ਲੈ ਕੇ ਚੰਪਤ ਹੋ ਜਾਇਆ ਕਰਨਗੇ। ਅੱਜ ਦੇ ਬਾਬਿਆਂ ਨੂੰ ਦੇਣ ਦੀ ਬਜਾਏ ਲੈਣ ਦੀ ਆਦਤ ਪਈ ਹੋਈ ਹੈ। ਧਾਰਮਿਕ ਸਥਾਨਾਂ ਤੋਂ ਅਜਿਹੀਆਂ ਅਨਾਊਸਮੈਂਟਾਂ ਤਾ ਸਭ ਨੇ ਸੁਣੀਆਂ ਹੋਣਗੀਆਂ ਕਿ ਅੱਜ ਸਾਰੇ ਮਾਈ ਭਾਈ ਡੇਰੇ ਆਉ, ਪੰਜਵੀਂ ਮੰਜ਼ਲ ਦਾ ਲੈਂਟਰ ਪੈਣਾ ਹੈ, ਅੱਜ ਮਾਈਆਂ ਬੀਬੀਆਂ ਸਵੇਰੇ ਪੰਜ ਵਜੇ ਪਹੁੰਚਣ ਸੰਗਤਾਂ ਲਈ ਲੰਗਰ ਤਿਆਰ ਕਰਨਾ ਹੈ, ਅੱਜ ਡੇਰੇ ਦੀ ਜ਼ਮੀਨ 'ਚੋਂ ਕਣਕ ਝੋਨਾ ਵੱਢਣਾ ਹੈ, ਅੱਜ ਵੱਡੇ ਹਾਲ ਵਿੱਚ ਮਿੱਟੀ ਪਾਉਣੀ ਹੈ, ਆਦਿ ਆਦਿ। ਪਰ ਕਦੇ ਕਿਸੇ ਨੇ ਅਜਿਹੀ ਅਨਾਊਂਸਮੈਂਟ ਨਹੀਂ ਸੁਣੀ ਹੋਣੀ ਕਿ ਅੱਜ ਸਾਰਾ ਨਗਰ ਖੇੜਾ ਡੇਰੇ ਆਉ, ਗੋਲਕ ਦੀ ਮਾਇਆ ਗਿਣਨੀ ਹੈ। ਲੋਕ ਥੋੜ•ਾ ਥੋੜ•ਾ ਦਾਨ ਦੇ ਕੇ ਵੀ ਸਾਧਾਂ ਨੂੰ ਕਰੋੜਪਤੀ ਬਣਾ ਦੇਂਦੇ ਹਨ। ਜ਼ਾਤ ਪਾਤ ਦੀਆਂ ਫੌਲਾਦੀ ਬੇੜੀਆਂ ਵਿੱਚ ਜਕੜੇ ਇਸ ਦੇਸ਼ ਦੇ ਕਿਸੇ ਧਰਮ ਸਥਾਨ ਨੇ ਕਦੇ ਕਿਸੇ ਛੋਟੀ ਜ਼ਾਤ ਵਾਲੇ ਦਾ ਦਾਨ ਲੈਣ ਤੋਂ ਇਨਕਾਰ ਕੀਤਾ ਹੈ? ਅਸਲ ਵਿੱਚ ਸਾਰਾ ਮਸਲਾ ਆਣ ਕੇ ਪੈਸੇ 'ਤੇ ਹੀ ਮੁੱਕਦਾ ਹੈ। ਧਰਮ ਸਥਾਨ ਦੀ ਉਸਾਰੀ ਲਈ ਦਿਲ ਖੋਲ• ਕੇ (ਚਾਹੇ ਉਧਾਰ ਚੁੱਕ ਕੇ) ਗੱਫੇ ਦੇਣ ਵਾਲੇ ਸਿਆਣੇ, ਪਿੰਡ ਦੇ ਸਕੂਲ ਦੇ ਕਮਰੇ ਦੀ ਛੱਤ ਬਦਲਣ ਵਾਸਤੇ ਦੁਆਨੀ ਨਹੀਂ ਦਿੰਦੇ। ਕੋਈ ਕਾਰ ਸੇਵਾ ਵਾਲਾ ਬਾਬਾ ਕਿਸੇ ਧਰਮ ਸਥਾਨ ਦੀ ਉਸਾਰੀ ਵਾਸਤੇ ਪਿੰਡਾਂ ਵਿੱਚ ਹੋਕਾ ਦੇ ਦੇਵੇ (ਸ਼ਹਿਰੀਏ ਕਾਰ ਸੇਵਾ ਲਈ ਨਹੀਂ ਜਾਂਦੇ) ਤਾਂ ਸੈਂਕੜੇ ਲੋਕ ਟਰੱਕਾਂ ਨੂੰ ਚੰਬੜ ਜਾਂਦੇ ਹਨ। ਪਰ ਦਰਿਆਵਾਂ ਵਿੱਚ ਪਏ ਪਾੜ ਪੂਰਨ ਲਈ ਕਿਸੇ ਸਾਧ ਨੇ ਸੰਗਤ ਨਹੀਂ ਲਿਜਾਣੀ ਕਿਉਂਕਿ ਉਥੇ ਕੋਈ ਪੈਸਾ ਨਹੀਂ ਬਣਨਾ। ਇਤਿਹਾਸਕ ਮਹੱਤਤਾ ਵਾਲੇ ਸਥਾਨ ਭਾਵੇਂ ਜਿੰਨੇ ਮਰਜ਼ੀ ਢੁਹਾ ਲਉ ਇਹਨਾਂ ਕੋਲੋਂ। ਵੈਸੇ ਬਾਬਿਆਂ ਦੀ ਛੁਰਲੀਆਂ 'ਤੇ ਬਹੁਤਾ ਗੌਰ ਨਹੀਂ ਕਰਨਾ ਚਾਹੀਦਾ। ਇਹ ਕਰਦੇ ਕੁਝ ਹਨ ਤੇ ਕਹਿੰਦੇ ਕੁਝ ਹਨ। ਹਰਿਆਣੇ ਦਾ ਇੱਕ ਕਰੋੜਪਤੀ ਯੋਗਾ ਗੁਰੂ ਲੋਕਾਂ ਨੂੰ ਗਾਂ ਦਾ ਪਿਸ਼ਾਬ ਵੇਚ ਕੇ ਹੀ ਅਰਬਾਂ ਰੁਪਈਆ ਬਣਾਈ ਬੈਠਾ ਹੈ। ਉਸ ਦਾ ਖਾਸ ਚੇਲਾ ਕੁਝ ਦਿਨਾਂ ਤੋਂ ਦਿਲ ਦੇ ਰੋਗ ਕਾਰਨ ਏਮਜ਼ ਹਸਪਤਾਲ (ਦਿੱਲੀ) ਵਿੱਚ ਦਾਖਲ ਹੈ। ਡਾਕਟਰਾਂ ਅਤੇ ਐਲੋਪੈਥੀ ਇਲਾਜ ਨੂੰ ਲੱਖ ਲੱਖ ਗਾਲ•ਾਂ ਕੱਢਣ ਅਤੇ ਦੇਸੀ ਦਵਾਈਆਂ ਨਾਲ ਕੈਂਸਰ ਤੱਕ ਠੀਕ ਕਰਨ ਦਾ ਦਾਅਵਾ ਕਰਨ ਵਾਲੇ ਯੋਗਾ ਗੁਰੂ ਨੇ ਉਸ ਨੂੰ ਗਊ ਮੂਤਰ, ਗੋਬਰ ਅਤੇ ਹੋਰ ਖੇਹ ਸਵਾਹ ਖਵਾÀੇਣ ਦੀ ਬਜਾਏ ਹਸਪਤਾਲ ਭੇਜਣਾ ਪਸੰਦ ਕੀਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਮੂਤਰ ਚਾਹੇ ਕਿਸੇ ਜਾਨਵਰ ਦਾ ਹੋਵੇ, ਮੂਤਰ ਹੀ ਹੁੰਦਾ ਹੈ।
ਵੇਖਣ ਵਾਲੀ ਗੱਲ ਇਹ ਹੈ ਕਿ ਇਸ ਮੌਕੇ ਲੋਕਾਂ ਨੂੰ ਪਿੱਠ ਵਿਖਾਉਣ ਵਾਲੇ ਇਹ ਸਾਧ, ਜਦੋਂ ਫਸਲਾਂ ਪੱਕੀਆਂ ਤਾਂ ਪੂਰੀ ਬੇਸ਼ਰਮੀ ਨਾਲ ਜੀਪਾਂ ਟੈਂਪੂ ਲੈ ਕੇ ਇਹਨਾਂ ਹੜ• ਨਾਲ ਬਰਬਾਦ ਹੋਏ ਪਿੰਡਾਂ ਵਿੱਚ ਹੀ ਉਗਰਾਹੀ ਕਰਨ ਜਾਣਗੇ ਤੇ ਲੋਕ ਵੀ ਪੂਰੀ ਸ਼ਰਧਾ ਨਾਲ ਸਿਰ ਢੱਕ ਕੇ, ਜੁੱਤੀਆਂ ਲਾਹ ਕੇ ਬਾਬਿਆਂ ਨੂੰ ਬੋਰੀਆਂ ਦੀਆਂ ਬੋਰੀਆਂ ਅਨਾਜ ਭੇਂਟ ਕਰਨਗੇ। ਚਾਹੀਦਾ ਤਾਂ ਇਹ ਹੈ ਕਿ ਲੋਕ ਇਹਨਾਂ ਜੋਕਾਂ ਨੂੰ ਪੁੱਛਣ ਕਿ ਹੁਣ ਤੁਸੀਂ ਕਿੱਥੋਂ ਆਣ ਸਿਰੀ ਕੱਢੀ ਹੈ? ਇਸ ਵੇਲੇ ਹੜ• ਪੀੜਤਾਂ ਦੀ ਮਦਦ ਦੇ ਨਾਮ 'ਤੇ ਲੋਕਾਂ ਨੂੰ ਠੱਗਣ ਲਈ ਕਈ ਗਰੁੱਪ ਸਰਗਰਮ ਹਨ। ਜੇ ਕੋਈ ਦਿਲੋਂ ਹੜ• ਪੀੜਤਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਖੁਦ ਰਸਦ ਉਥੇ ਪਹੁੰਚਾਵੇ ਜਾਂ ਬਾਬਾ ਸੀਚੇਵਾਲ ਅਤੇ ਖਾਲਸਾ ਏਡ ਵਰਗੇ ਕਿਸੇ ਸੱਚੇ ਸੁੱਚੇ ਸਮਾਜ ਸੇਵੀ ਤੱਕ ਪੁੱਜਦਾ ਕਰੇ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9501100062
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback