Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਫ਼ੈਜ਼-ਏ-ਆਮ ਤੇ ਕਿਯਾਦਤ ਏ ਮਬਊਸ ਨਾਨਕ ਕਾ ਫ਼ਰੀਜ਼ਾ--ਸਰਬਜੀਤ ਕੌਰ 'ਸਰਬ'


    
  

Share
  "ਫ਼ੈਜ਼-ਏ-ਆਮ" ਜੋ ਇਕ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ 'ਸਰਬੱਤ ਦਾ ਭਲਾ' ਕਰਨਾ ਹੈ। ਉਸ ਦੇ ਨਾਲ ਹੀ ਸ਼ਬਦ "ਕਿਯਾਦਤ" ਵੀ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ 'ਅਗਵਾਈ' ਕਰਨਾ ਹੈ। ਇਨ੍ਹਾਂ ਸ਼ਬਦਾ ਦਾ ਨਾਨਕ ਪਾਤਸ਼ਾਹ ਜੀ ਨਾਲ ਇਕ ਅਦੁੱਤੀ ਰਿਸ਼ਤਾ ਹੈ ਜੋ ਮਬਊਸ (ਪੈਗ਼ੰਬਰ) ਨਾਨਕ ਜੀ ਦੀ ਬਾਣੀ ਦਾ ਉਹ ਫ਼ਰੀਜ਼ਾ(ਰੱਬੀ ਹੁਕਮ ਜੋ ਹਰ ਮਨੁੱਖ ਲਈ ਮੰਨਣਾ ਜਰੂਰੀ)ਜੋ ਆਮ ਲੋਕਾਈ ਹੈ। 'ਗੁਰੂ ਜੀ ਨੇ ਬਾਣੀ ਵਿਚ ਥਾਂ-ਥਾਂ ਉਸ ਅਕਾਲ ਪੁਰਖ ਦੀ ਅਗਵਾਈ ਪ੍ਰਾਪਤ ਕਰਨ ਤੇ ਜ਼ੋਰ ਦਿੱਤਾ ਹੈ, ਗੁਰੂ ਇਕ ਮਹਾਨ ਚਾਨਣ ਹੈ ਜੋ ਅੰਧੇਰਿਆਂ ਖੂੰਜਿਆਂ ਨੂੰ ਰੁਸ਼ਨਾਉਂਦਾ ਹੈ।'

ਸੋ ਨਾਨਕ ਪਾਤਸ਼ਾਹ ਜੀ ਦੁਆਰਾ ਜੋ ਵੀ ਸਰਬੱਤ ਦੇ ਭਲੇ ਦੇ ਕੰਮ ਕੀਤੇ ਸਨ ਉਨ੍ਹਾਂ ਨੂੰ ਇਕ ਸਫ਼ (ਲਾਇਨ) ਵਿਚ ਲਿਖਣ ਤੋਂ ਪਹਿਲਾ ਉਨ੍ਹਾਂ ਦੇ ਜੀਵਨ ਦਾ ਸੰਖੇਪ ਵੇਰਵਾ ਦੇਣਾ ਵੀ ਲਾਜ਼ਮੀ ਹੈ। "ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਾ 1526 ਬਿ ਕੱਤਕ ਸੁਦੀ ਪੂਰਨਮਾਸ਼ੀ, ਦੋ ਘੜੀਂ ਰਾਤ ਢਲੀ ਤੋਂ ਅਨਰਾਧਾ ਨਛੱਤਰ ਸੀ, ਦਿਨ ਬੁੱਧਵਾਰ 29 ਨਵੰਬਰ 1469 ਈ: ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਚ ਹੋਇਆ। ਪਿਤਾ ਕਲਿਆਣ ਦਾਸ ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖ਼ੋ ਖੱਤਰੀ ਪਰਿਵਾਰ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ। ਜਿਸ ਆਮਦ (ਆੳਣ ਦਾ ਭਾਵ) ਨਾਲ ਗੁਰੂ ਜੀ ਦਾ ਆਗਮਨ ਇਸ ਦੁਨੀਆ ਵਿਚ ਹੋਇਆ ਇਸ ਨਾਲ ਉਨ੍ਹਾਂ ਦੀ ਇਸ ਤਸਵੀਰ ਨੂੰ ਪ੍ਰਗਟ ਕਰਦੇ ਹੋਏ ਦੌਲਤਾਂ ਦਾਈ ਨੇ ਕਿਹਾ, ਕਿ ਉਸ ਨੇ ਆਪਣੇ ਜੀਵਨ ਵਿਚ ਅਜਿਹਾ ਬੱਚਾ ਕਦੇ ਨਹੀਂ ਵੇਖਿਆ, ਜਿਸ ਦੇ ਜਨਮ ਸਮੇਂ ਹੀ ਚਹਿਰੇ ਤੇ ਇਕ ਸ਼ੁਆ (ਚਮਕ)ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਰੂਹਾਨੀਅਤ ਵਾਲਾ ਰੂਪ ਵੇਖ ਕੇ ਉਸ ਨੇ ਉਸੇ ਦਿਨ ਗੁਰੂ ਜੀ ਦੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਇਹ ਬੱਚਾ ਸੰਸਾਰ ਨੂੰ ਤਾਰੇਗਾ ਤੇ ਆਉਣ ਵਾਲੇ ਸਦੈਵ ਸਮੇਂ ਲਈ ਇਹ ਸਾਰੀ ਲੋਕਾਈ ਇਸ ਦੀ ਇਬਾਦਤ ਕਰੇਗੀ।

ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਵੀ ਇਸ ਧਰਤੀ ਤੇ ਆਮ ਲੋਕਾਈ ਨੂੰ ਉਸ ਇਕ ਅਕਾਲ ਪੁਰਖ ਦੀ ਤਦਰੀਸ (ਸਿੱਖਿਆ) ਦੇਣਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਸੰਸਾਰ ਤੋਂ ਵਹਿਮਾਂ, ਪਾਖੰਡਾਂ ਤੇ ਭਰਮਾਂ ਰੂਪੀ ਹਨੇਰਾ ਦੂਰ ਹੋ ਜਾਂਦਾ ਹੈ ਤੇ ਸਾਰੇ ਪਾਸੇ ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ। 'ਭਾਈ ਗੁਰਦਾਸ ਜੀ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਨੂੰ ‘ਸੂਰਜ’ ਦੇ ਚੜ੍ਹਨ ਦੀ ਉਪਮਾ ਦੇ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨਤਾ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਹੈ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।।

ਗੁਰੂ ਨਾਨਕ ਸਾਹਿਬ ਜੀ ਦੇ ਆਗਾਜ਼ ਨਾਲ ਜੋ ਪ੍ਰਕਾਸ਼ ‘ਸੱਚ’ ਦੁਆਰਾ ਹੋਇਆ, ਉਸ ਨੂੰ ਸਮਝਣ ਲਈ ਸਾਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਰਸਾਏ ‘ਸੱਚ ਸਿਧਾਂਤ’ ਨੂੰ ਅਤੇ ਉਨ੍ਹਾਂ ਦੁਆਰਾ ਕੀਤੇ ਫ਼ੈਜ਼-ਏ ਆਮ ਦੇ ਕੰਮ ਤੇ ਨਾਲ ਹੀ ਉਨ੍ਹਾਂ ਦੁਆਰਾ ਕੀਤੀ ਕਿਯਾਦਤ ਨੂੰ ਸਮਝਣ ਦੀ ਲੋੜ ਹੈ। ਗੁਰੂ ਨਾਨਕ ਬਾਣੀ ਵਿੱਚ ਅਕਾਲ ਪੁਰਖ ਨੂੰ ‘ਪਰਮ-ਸੱਚ’ ਮੰਨਿਆ ਗਿਆ ਹੈ। ਗੁਰੂ ਨਾਨਕ ਬਾਣੀ ਵਿੱਚ ਵੀ ਸੱਚ ਦੀ ਹੀ ਪ੍ਰਧਾਨਤਾ ਹੈ। ਪਾਤਸ਼ਾਹ ਜੀ ਦੀ ਬਾਣੀ 'ਧੁਰ ਕੀ ਬਾਣੀ,ਤੇ ਇਲਾਹੀ ਬਾਣੀ ਸਿੱਧ ਹੋ ਚੁੱਕੀ ਹੈ, ਜੋ ਕੇਵਲ ਸੱਚ ਦਾ ਹੀ ਪਯਾਮ ਦਿੰਦੀ ਹੈ ਤੇ ਉਸ ਸੱਚ ਬ੍ਰਹਿਮੰਡ ਵਾਸੀ ਨਾਲ ਰੂਹਾਂਨੀ ਰਿਸ਼ਤਾ ਬਣਾਉਦੀ ਹੈ।ਇਹੋ ਕਾਰਨ ਹੈ ਕਿ ਅੱਜ ਵੀ ਇਹ ਉਪਦੇਸ਼ ਗੂੰਜ ਰਿਹਾ ਹੈ:

ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ।।

ਕਿਸੇ ਵੀ ਪੈਗ਼ੰਬਰ ਦਾ ਇਸ ਧਰਤੀ ਤੇ ਆਉਣਾ, ਧਰਤੀ ਨੂੰ ਖ਼ੁਲਦ (ਸਵਰਗ) ਬਨਾਉਣਾ ਹੈ, ਤਾਂ ਜੋ ਉਸ ਕਾਦਿਰ ਦੁਆਰਾ ਸਿਰਜੀ ਇਸ ਸ੍ਰਿਸ਼ਟੀ ਨੂੰ ਜ਼ੁਲਮਤ ਤੋਂ ਬਚਾਈਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵੀ ਆਮ ਲੋਕਾਈ ਨੂੰ ਜ਼ੁਲਮਤ ਤੋਂ ਬਚਾਉਣਾ ਸੀ। ਪਾਤਸ਼ਾਹ ਜੀ ਦੇ ਇਸ ਸੰਦੇਸ਼ ਨੂੰ ਲੈ ਕੇ ਹੀ ਅਸੀਂ ਸਾਰੇ ਹੀ ਮਬਊਸ ਨਾਨਕ ਜੀ ਦਾ 550 ਸਾਲ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾ ਰਹੇ ਹਾਂ। ਪਰ ਇਸ ਪਵਿੱਤਰ ਸਬਾ (ਖ਼ੁਸ਼ ਗੁਵਾਰ) ਸਮੇਂ ਨੂੰ ਹੋਰ ਹੁੱਬ (ਮਹੁੱਬਤ) ਭਰਿਆ ਬਨਾਉਣ ਲਈ ਸਾਨੂੰ ਪਤਾਸ਼ਾਹ ਜੀ ਦੇ ਦੱਸੇ ਰਾਹ ਤੇ ਚੱਲ ਕੇ ਉਨ੍ਹਾਂ ਦੇ ਪੈਗ਼ਾਮ ਨੂੰ ਇਕ ਤਹਿਰੀਕ (ਲਹਿਰ) ਵਿਚ ਢਾਲਣਾ ਪੈਣਾ ਹੈ , ਤਾਂ ਜੋ ਸਾਡੇ ਆਪਸੀ ਰਿਸ਼ਤਿਆ ਵਿਚ ਆਏ ਤਜ਼ਾਦ (ਵਿਰੋਧਤਾ) ਨੂੰ ਖ਼ਤਮ ਕੀਤਾ ਜਾਵੇ। ਗੁਰੂ ਨਾਨਕ ਪਾਤਸ਼ਾਹ ਜੀ ਫ਼ਰਮਾਉਦੇ ਹਨ:

"ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ।"

ਗੁਰੂ ਨਾਨਕ ਪਾਤਸ਼ਾਹ ਜੀ ਫ਼ਰਮਾਉਦੇ ਹਨ ਕਿ ਮਨੁੱਖ ਨੇ ਇਸ ਦੁਨਿਆਵੀ ਮੋਹ ਵਿਚ ਪੈ ਕੇ ਉਸ ਅਕਾਲ ਪੁਰਖ ਨੂੰ ਭੁਲਾ ਦਿੱਤਾ ਹੈ, ਤੇ ਇਸ ਜਿੰਦ ਨੂੰ ਤੇ ਇਸ ਚਾਰ ਦਿਨ ਦੇ ਵਜੂਦ ਨੂੰ ਰੰਗ ਰਲੀਆਂ ਵਿਚ ਪਾ ਦਿੱਤਾ ਹੈ। ਤੇ ਆਪਣੀ ਸੋਚ ਨੂੰ ਆਪਣੇ ਆਪ ਹੀ ਉਸ ਰਾਹੇ ਪਾ ਦਿੱਤਾ ਹੈ, ਜਿੱਥੇ ਅੱਗੇ ਸਿਰਫ਼ ਗ਼ਰਦਿਸ਼ (ਮੁਸੀਬਤ) ਹੀ ਹੈ।

‘ਨਾਨਕ ਫਿਕਾ ਬੋਲਿਐ ਤਨੁ ਮਨੁ ਫਿਕਾ ਹੋਇ ॥

ਜੇਕਰ ਅਸੀਂ ਕਿਸੇ ਨਾਲ ਚੰਗਾ ਵਰਤਾਓ ਨਹੀਂ ਕਰਦੇ ਉਸ ਦਾ ਅਸਰ ਸਾਡੇ ਆਪਣੇ ਮੰਨ ਤੇ ਪੈਣਾ ਵੀ ਲਾਜ਼ਮੀ ਹੈ। ਇਸ ਲਈ ਜਿਨ੍ਹਾਂ ਹੋ ਸਕੇ ਸੱਭ ਨਾਲ ਅਦਬ ਨਾਲ ਗੱਲ ਕੀਤੀ ਜਾਵੇ। ਸੱਚ ਦੀ ਤਾਬ ਨਾਲ ਇਸ ਜੱਗ ਤੋਂ ਹਨੇਰਾ ਦੂਰ ਕੀਤਾ ਜਾਵੇ। ਆਪਸੀ ਤਸਾਦੁਮ (ਫ਼ਸਾਦ) ਨੂੰ ਖ਼ਤਮ ਕੀਤਾ ਜਾਵੇ। ਗੁਰੂ ਪਾਤਸ਼ਾਹ ਜੀ ਦੇ ਇਸ 'ਸੱਚ' ਦੇ ਪੈਗ਼ਾਮ ਨੂੰ ਇਕ ਤਹਿਰੀਕ ( ਲਹਿਰ) ਬਣਾ ਕੇ ਸਰਬੱਤ ਦਾ ਭਲਾ ਕੀਤਾ ਜਾਵੇ।

ਪਯਾਮ ਤੋਂ ਪਯਾਮ ਹੈ,ਪਰ ਨਾਨਕ ਕਾ ਪੈਯਾਮ ਏਕ ਫ਼ਰੀਜ਼ਾ ਹੈ।

ਜਿਸੇ 'ਸਰਬ' ਏਕ ਆਫ਼ਤਾਬ ਬਨਾਨਾ ਹੈ, ਔਰ ਫਿਰ ਏਕ ਬਾਰ ਇਸ ਜਹਾਨ ਕੋ ਸ਼ਦਾਬ ਬਨਾਨਾ ਹੈ।

ਸਰਬਜੀਤ ਕੌਰ 'ਸਰਬ'
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ