Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਾਰਿਆਂ ਲਈ ਸੁਰੱਖਿਅਤ ਅਤੇ ਅਸਰਦਾਰ ਦਵਾਈਆਂ--ਡਾ. ਤੇਜਵੀਰ ਕੌਰ
ਫਾਰਮਾਸਿਸਟ ਸੰਸਾਰ ਦੇ ਤੀਜੇ ਸਭ ਤੋਂ ਵੱਡੇ ਸਿਹਤ ਸੰਭਾਲ ਪੇਸ਼ੇਵਰ ਹਨ। ਭਾਰਤ ਵਿਚ ਪਿਛਲੇ ਦਹਾਕੇ ਵਿਚ ਫਾਰਮੇਸੀ ਲਗਾਤਾਰ ਵਧ-ਫੁੱਲ ਰਹੀ ਹੈ। ਸੰਸਾਰ ਫਾਰਮਾਸਿਸਟ ਦਿਵਸ (25 ਸਤੰਬਰ) ਪੂਰੇ ਸੰਸਾਰ ਵਿਚ ਫਾਰਮਾਸਿਸਟ ਦੇ ਦਵਾਈਆਂ ਬਾਰੇ ਵਿਲੱਖਣ ਗਿਆਨ ਅਤੇ ਮੁਹਾਰਤ ਵਜੋਂ ਮਨਾਇਆ ਜਾਂਦਾ ਹੈ। ਕੌਮਾਂਤਰੀ ਫਾਰਸਾਸਿਉਟੀਕਲ ਫੈਡਰੇਸ਼ਨ (ਐੱਫਆਈਪੀ) ਅਨੁਸਾਰ, ਇਸ ਸਾਲ ਫਾਰਮਾਸਿਸਟ ਦਿਵਸ ਦਾ ਵਿਸ਼ਾ ‘ਸਾਰਿਆਂ ਲਈ ਸੁਰੱਖਿਅਤ ਅਤੇ ਅਸਰਦਾਰ ਦਵਾਈਆਂ’ ਹੈ। 2009 ਵਿਚ ਇਸਤਾਂਬੁਲ (ਤੁਰਕੀ) ਵਿਚ ਐੱਫਆਈਪੀ ਦੁਆਰਾ 25 ਸਤੰਬਰ ਨੂੰ ਸੰਸਾਰ ਫਾਰਮਾਸਿਸਟ ਦਿਵਸ ਵਜੋਂ ਮਨਾਉਣਾ ਨਿਸ਼ਚਿਤ ਕੀਤਾ ਗਿਆ ਸੀ।
ਰਵਾਇਤੀ ਤੌਰ ਤੇ ਫਾਰਮਾਸਿਸਟ ਦਾ ਮੁਖ ਕੰਮ ਮਰੀਜ਼ਾਂ ਲਈ ਦਵਾਈ ਮੁਹੱਈਆ ਕਰਾਉਣਾ ਹੁੰਦਾ ਹੈ। ਫਾਰਮਾਸਿਸਟ ਦੀ ਭੂਮਿਕਾ ਦਵਾਈਆਂ ਦੀ ਵੰਡ, ਮਰੀਜ਼ ਨੂੰ ਸਲਾਹ ਅਤੇ ਦਵਾਈਆਂ ਦੇ ਪ੍ਰਬੰਧ ਦੀ ਹੁੰਦੀ ਹੈ। ਫਾਰਮੇਸੀ ਦੀ ਪੜ੍ਹਾਈ- ਡਿਪਲੋਮਾ (2 ਸਾਲ), ਡਿਗਰੀ (4 ਸਾਲ), ਫਾਰਮ ਡੀ (6 ਸਾਲ) ਅਤੇ ਇੰਟਰਨਸ਼ਿਪ ਤੋਂ ਬਾਅਦ ਰਜਿਸਟਰਡ ਫਾਰਮਾਸਿਸਟ ਬਣਨ ਲਈ ਲਾਇਸੈਂਸ ਲੈਣਾ ਪੈਂਦਾ ਹੈ। ਫਾਰਮੇਸੀ ਦੀ ਪੜ੍ਹਾਈ ਤੋਂ ਬਾਅਦ ਸਿਰਫ਼ ਦਵਾਈਆਂ ਦੀ ਦੁਕਾਨ ਹੀ ਨਹੀਂ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿਚ ਫਾਰਮਾਸਿਸਟ, ਦਵਾਈ ਬਣਾਉਣ ਵਾਲੀ ਕੰਪਨੀ ਦੇ ਹਰ ਵਿਭਾਗ ਜਿਵੇਂ ਨਵੀਂ ਦਵਾਈ ਦੀ ਖੋਜ, ਦਵਾਈ ਬਣਾਉਣਾ, ਉਨਾਂ ਦਾ ਨਿਰੀਖਣ, ਪੈਕਿੰਗ, ਮਾਰਕੀਟਿੰਗ ਆਦਿ, ਸਰਕਾਰੀ ਅਦਾਰਿਆਂ ਵਿਚ ਡਰੱਗ ਇੰਸਪੈਕਟਰ, ਗਲੂਕੋਜ਼ ਨਿਰਮਾਣ ਇਕਾਈ, ਡਰੱਗ ਤੇ ਫੂਡ ਅਨਾਲਿਸਟ ਆਦਿ ਨੌਕਰੀ ਦੇ ਮੌਕੇ ਮਿਲਦੇ ਹਨ।
ਪਿਛਲੇ ਇਕ ਦਹਾਕੇ ਤੋਂ ਮਰੀਜ਼ਾਂ ਦੀਆਂ ਜ਼ਰੂਰਤਾਂ ਵਿਚ ਵਾਧੇ ਅਤੇ ਦਵਾਈਆਂ ਦੀ ਮੰਗ ਕਰਕੇ ਭਾਰਤ ਵਿਚ ਫਾਰਮਾਸਿਸਟ ਦੀ ਮੰਗ ਵਧੀ ਹੈ। ਦਵਾਈਆਂ ਦੀਆਂ ਕੰਪਨੀਆਂ ਤੇਜ਼ੀ ਨਾਲ ਵਿਸਥਾਰ ਕਰ ਰਹੀਆਂ ਹਨ। ਬਹੁਤ ਸਾਰੇ ਰਾਜ ਡਰੱਗਜ਼ ਅਤੇ ਕਾਸਮੈਟਿਕਸ ਐਕਟ 1940 ਲਾਗੂ ਕਰਨ ਵਿਚ ਅਸਫਲ ਰਹੇ ਹਨ ਅਤੇ ਇਨ੍ਹਾਂ ਰਾਜਾਂ ਵਿਚ ਕੈਮਿਸਟ ਦੁਕਾਨਾਂ ਬਿਨਾ ਫੁੱਲਟਾਈਮ (ਪੂਰੇ ਸਮੇਂ ਦੇ) ਫਾਰਮਾਸਿਸਟ ਦੇ ਚੱਲਦੀਆਂ ਹਨ। ਉਤਰੀ ਭਾਰਤ ਦੇ ਸਰਵੇਖਣ ਨੇ ਪੇਂਡੂ ਖੇਤਰਾਂ ਦੇ ਹਾਲਾਤ ਹੋਰ ਵੀ ਮਾੜੇ ਦਰਸਾਏ ਹਨ; ਇਨ੍ਹਾਂ ਖੇਤਰਾਂ ਵਿਚ ਜ਼ਿਆਦਾਤਰ ਫਾਰਮੇਸੀਆਂ/ਦੁਕਾਨਾਂ ਫਾਰਮਾਸਿਸਟਾਂ ਤੋਂ ਬਿਨਾ ਚੱਲਦੀਆਂ ਹਨ। ਫਾਰਮੇਸੀ ਮਾਲਕ ਕੋਲ ਸਿਰਫ ਹਾਈ ਸਕੂਲ ਡਿਪਲੋਮਾ ਹੈ ਜਾਂ ਉਹ ਅਨਪੜ੍ਹ ਹੈ ਤੇ ਜਾਂ ਸਿਰਫ ਕਾਗਜ਼ਾਂ ਵਿਚ ਕੋਈ ਫਾਰਮਾਸਿਸਟ ਕਿਰਾਏ ’ਤੇ ਹੁੰਦਾ ਹੈ। ਇਨ੍ਹਾਂ ਲਈ ਫਾਰਮਾਸਿਸਟ ਦਾ ਉਦੇਸ਼ ਮੁਨਾਫਾ ਕਮਾਉਣਾ ਹੈ। ਆਮ ਲੋਕਾਂ ਵਲੋਂ ਵੀ ਮਾਮੂਲੀ ਬਿਮਾਰੀ ਲਈ ਡਾਕਟਰੀ ਸਲਾਹ ਲੈਣ ਤੋਂ ਪਹਿਲਾਂ ਫਾਰਮਾਸਿਸਟ ਨੂੰ ਪਹਿਲੀ ਚੋਣ ਮੰਨਿਆ ਜਾਂਦਾ ਹੈ ਪਰ ਬਹੁਤ ਵਾਰ ਫਾਰਮਾਸਿਸਟ ਹਰ ਸਮੇਂ ਉਪਲਬਧ ਨਹੀਂ ਹੁੰਦੇ।
ਫਾਰਮੇਸੀ ਦਾ ਪੇਸ਼ਾ ਹੁਣ ਸੰਸਾਰਵਿਆਪੀ ਸਿਹਤ ਸੰਭਾਲ ਪ੍ਰਣਾਲੀ ਦਾ ਅਨਿੱਖੜ ਅੰਗ ਬਣ ਚੁੱਕਾ ਹੈ। ਅੱਜ ਫਾਰਮਾਸਿਸਟ ਮਰੀਜ਼ਾਂ ਦੀ ਸਿਧੀ ਦੇਖਭਾਲ ਵਿਚ ਮਹੱਤਵਪੂਰਨ ਟੀਮ ਦੇ ਮੈਂਬਰ ਵਜੋਂ ਭੂਮਿਕਾ ਨਿਭਾਅ ਰਹੇ ਹਨ। ਵਿਕਸਿਤ ਦੇਸ਼ਾਂ ਵਿਚ ਫਾਰਮਾਸਿਸਟਾਂ ਦੀ ਅਹਿਮ ਭੂਮਿਕਾ ਨੂੰ ਸਲਾਹਿਆ ਜਾ ਰਿਹਾ ਹੈ। ਆਸਟਰੇਲੀਆ, ਇੰਗਲੈਡ ਅਤੇ ਅਮੀਰੀਕਾ ਵਰਗੇ ਵਿਕਸਿਤ ਦੇਸ਼ਾਂ ਨੇ ਫਾਰਮਾਸਿਸਟ ਨੂੰ ਨੁਸਖੇ ਦੇ ਅਧਿਕਾਰ ਵੀ ਦਿਤੇ ਹਨ। ਭਾਰਤ ਵਿਚ ਫਾਰਮਾਸਿਸਟ ਸਿਰਫ਼ ਦਵਾਈਆਂ ਦਿੰਦੇ ਹਨ ਅਤੇ ਮਰੀਜ਼ ਨੂੰ ਦਵਾਈਆਂ ਦੀ ਵਰਤੋਂ ਬਾਰੇ ਸਲਾਹ ਨਹੀ ਦਿੰਦੇ। ਭਾਰਤ ਵਿਚ ਇਸ ਖੇਤਰ ਵਿਚ ਸੁਧਾਰ ਦੀ ਲੋੜ ਹੈ।
ਫਾਰਮੇਸੀ ਪੇਸ਼ੇ ਵਿਚ ਵੱਡੀ ਚੁਣੌਤੀ ਜਨਤਕ ਸਿਹਤ ਪ੍ਰਣਾਲੀ ਵਿਚ ਮਰੀਜ਼ਾਂ ਲਈ ਸਭ ਤੋਂ ਵਧ ਕਿਫਾਇਤੀ ਕੀਮਤ ਤੇ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਉਣਾ ਅਤੇ ਦਵਾਈ ਦੀ ਤਰਕਸ਼ੀਲ ਵਰਤੋਂ ਹੈ। ਜੇ ਦਵਾਈਆਂ ਸਹੀ ਤਰੀਕੇ ਨਾਲ ਨਾ ਲਈਆਂ ਜਾਣ ਤਾਂ ਗੰਭੀਰ ਨੁਕਸਾਨ ਕਰ ਸਕਦੀਆਂ ਹਨ। ਇਸ ਲਈ ਫਾਰਮਾਸਿਸਟ ਦੀ ਭੂਮਿਕਾ ਸਭ ਤੋਂ ਵਧ ਅਹਿਮ ਹੈ।
ਨੈਸ਼ਨਲ ਐਸੋਸੀਏਸ਼ਨ ਫਾਰਮੇਸੀ ਬੋਰਡ (ਐੱਨਏਬੀਪੀ) ਅਨੁਸਾਰ, ਫਾਰਮੇਸੀ ਦੀ ਪ੍ਰੈਕਟਿਸ ਦੇ ਅਧਿਕਾਰ ਖੇਤਰ ਵਿਚ ਸਿਰਫ ਦਵਾਈ ਦੇਣਾ ਹੀ ਨਹੀ ਸਗੋਂ ਹੋਰ ਕਈ ਸੇਵਾਵਾਂ ਸ਼ਾਮਿਲ ਹਨ; ਜਿਵੇਂ ਦਵਾਈ ਦਾ ਪ੍ਰਬੰਧਨ, ਤਜਵੀਜ਼ਸ਼ੁਦਾ ਦਵਾਈਆਂ ਦੀ ਵੰਡ, ਮਰੀਜ਼ ਨੂੰ ਸਲਾਹ ਦੇਣ ਦਾ ਪ੍ਰਬੰਧ, ਦਵਾਈਆਂ ਦੇ ਸੰਭਾਵੀ ਪ੍ਰਭਾਵਾਂ ਜਾਂ ਦਵਾਈਆਂ ਦੀ ਐਲਰਜੀ ਤੋਂ ਮਰੀਜ਼ ਨੂੰ ਜਾਣੂ ਕਰਵਾਉਣਾ, ਦਵਾਈ ਲੈਣ ਵੇਲੇ ਪਰਹੇਜ਼, ਜੇ ਦਵਾਈ ਦੀ ਖੁਰਾਕ ਖੁੰਝ ਜਾਵੇ ਤਾਂ ਕੀ ਕਰਨਾ ਹੈ, ਮਰੀਜ਼ਾਂ ਦੀ ਜਾਣਕਾਰੀ ਦਾ ਰਿਕਾਰਡ ਤੇ ਲੋੜ ਅਨੁਸਾਰ ਦਵਾਈ ਦੀ ਖੁਰਾਕ ਬਦਲਣ ਦੀ ਸਿਫਾਰਿਸ਼, ਡਾਕਟਰੀ ਰਿਕਾਰਡਾਂ ਦੀ ਸੰਭਾਲ, ਨਸ਼ਾ ਜਾਣਕਾਰੀ ਸੇਵਾ ਨਾਲ ਸਬੰਧਤ ਗਤੀਵਿਧੀਆਂ ਦੀ ਜਾਣਕਾਰੀ ਰੱਖਣਾ; ਇਨ੍ਹਾਂ ਤੋਂ ਇਲਾਵਾ ਨਸ਼ਿਆਂ ਅਤੇ ਇਸ ਨਾਲ ਸਥੰਧਤ ਵਿਸ਼ਿਆਂ ਤੇ ਖੋਜ ਕਰਨਾ ਵੀ ਸ਼ਾਮਿਲ ਹੈ।
ਭਾਰਤ ਵਿਚ ਫਾਰਮੇਸੀ ਦੀ ਪ੍ਰਬੰਧਕੀ ਸੰਸਥਾ ਫਾਰਮੇਸੀ ਕੌਂਸਲ ਆਫ ਇੰਡੀਆ (ਪੀਸੀਆਈ) ਦੁਆਰਾ ਫਾਰਮੇਸੀ ਦੇ ਅਭਿਆਸ ਨੂੰ ਬਿਹਤਰ ਬਣਾਉਣ ਲਈ ਕੀਤੇ ਗਏ ਕੁਝ ਉਪਾਵਾਂ ਵਿਚ ਡਾਕਟਰਾਂ ਨੂੰ ਫਾਰਮਾਸਿਸਟ ਦੀ ਗੈਰ ਹਾਜ਼ਰੀ ਵਿਚ ਦਵਾਈਆਂ ਸਟੋਰ ਕਰਨ ਤੋਂ ਵਰਜਣਾ ਹੈ। ਫਾਰਮਾਸਿਸਟ ਦੇ ਨਾਮ ਦਾ ਲਾਜ਼ਮੀ ਤੌਰ ਤੇ ਜ਼ਿਕਰ ਕਰਨਾ, ‘ਮੈਡੀਕਲ ਸਟੋਰ’ ਦਾ ਨਾਮ ਬਦਲ ਕੇ ‘ਫਾਰਮੇਸੀ’ ਕਰਨਾ, ਫਾਰਮਾਸਿਸਟ ਦੀ ਹਾਜ਼ਰੀ ਯਕੀਨੀ ਬਣਾਉਣਾ ਹੈ।
ਫਾਰਮਾਸਿਸਟ ਦਾ ਧਿਆਨ ਮਰੀਜ਼ ਦੀ ਹਾਲਤ ਸੁਧਾਰਨ ਤੇ ਵਧੇਰੇ ਕੇਂਦਰਤ ਹੋ ਸਕਦਾ ਹੈ, ਜੇ ਮਰੀਜ਼ ਦੇ ਸੰਪਰਕ ਅਤੇ ਸਲਾਹ-ਮਸ਼ਵਰੇ ਲਈ ਸਮਾਂ ਵਧਾਇਆ ਜਾਵੇ। ਇਸ ਤਰ੍ਹਾਂ ਮਰੀਜ਼ ਆਪਣੀ ਦਵਾਈ ਦੀ ਵਿਧੀ ਅਤੇ ਸਿਹਤ ਬਾਰੇ ਵਿਸਥਾਰ ਸਹਿਤ ਸਮਝ ਪ੍ਰਾਪਤ ਕਰ ਸਕਣਗੇ। ਭਾਰਤੀ ਫਾਰਮੇਸੀ ਕੌਂਸਲ ਨੇ ਰਾਜ ਸਰਕਾਰਾਂ ਤੋਂ ਹਰ ਹਸਪਤਾਲ ਵਿਚ ‘ਡਰੱਗ/ਦਵਾਈ ਜਾਣਕਾਰੀ ਕੇਂਦਰ’ ਖੋਲ੍ਹਣ ਦੀ ਤਜਵੀਜ਼ ਮੰਗੀ ਹੈ ਤਾਂ ਜੋ ਮਰੀਜ਼ ਦਵਾਈ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰ ਸਕਣ ਅਤੇ ਦਵਾਈਆਂ ਦੀ ਠੀਕ ਢੰਗ ਨਾਲ ਵਰਤੋਂ ਕਰ ਸਕਣ ਅਤੇ ਸਾਰਿਆਂ ਲਈ ਸੁਰੱਖਿਅਤ ਅਤੇ ਅਸਰਦਾਰ ਦਵਾਈਆਂ ਦੀ ਵਰਤੋਂ ਯਕੀਨੀ ਬਣਾਈ ਜਾ ਸਕੇ।
ਇਸ ਤੋਂ ਇਲਾਵਾ ਪੰਚਾਇਤ ਪੱਧਰ ਤੇ ਪੀਐੱਚਸੀ (ਪ੍ਰਾਇਮਰੀ ਹੈਲਥ ਸੈਂਟਰ) ਅਤੇ ਬਲਾਕ/ਤਹਿਸੀਲ ਪੱਧਰ ਤੇ ਸੀਐੱਚਸੀ (ਕਮਿਉਨਿਟੀ ਹੈਲਥ ਸੈਂਟਰ) ਵਿਚ ਫਾਰਮਾਸਿਸਟਾਂ ਦੀ ਟੀਮ ਨਿਯੁਕਤ ਕੀਤੀ ਜਾਣੀ ਚਾਹੀਦੀ ਹੈ। ਸੀਐੱਚਸੀ ਅਤੇ ਪੀਐੱਚਸੀ ਪੱਧਰ ਤੇ ਇਕ ਮੈਡੀਕਲ ਅਧਿਕਾਰੀ ਅਧੀਨ ਕੰਮ ਕਰਨ ਵਾਲੇ ਫਾਰਮੇਸੀ ਅਧਿਕਾਰੀ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਡਰੱਗ ਇੰਸਪੈਕਟਰਾਂ ਨੂੰ ਤਹਿਸੀਲ ਪੱਧਰ ਤੇ ਵੀ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਸਪਤਾਲਾਂ ਅਤੇ ਉਦਯੋਗਾਂ ਵਿਚ ਕੰਮ ਕਰਨ ਵਾਲੇ ਫਾਰਮੇਸੀ ਅਧਿਆਪਕਾਂ ਅਤੇ ਫਾਰਮਾਸਿਸਟਾਂ ਨੂੰ ਵਧੇਰੇ ਨੌਕਰੀ ਦੇ ਮੌਕੇ ਅਤੇ ਬਣਦੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਹਸਪਤਾਲਾਂ ਵਿਚ ਫਾਰਮਾਸਿਸਟਾਂ ਦੀ ਭੂਮਿਕਾ ਵਧਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸਿਹਤ, ਦਵਾਈ ਅਤੇ ਲੋਕਾਂ ਵਿਚ ਜਾਗਰੂਕਤਾ ਦੇ ਨਾਲ ਨਾਲ ਸਾਰਿਆਂ ਲਈ ਸੁਰੱਖਿਅਤ ਅਤੇ ਅਸਰਦਾਰ ਦਵਾਈਆਂ ਦਾ ਟੀਚਾ ਪੂਰਾ ਕੀਤਾ ਜਾ ਸਕੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback