Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਪ੍ਰਾਹੁਣੇ ਦਾ ਭਰਿਆ ਪੱਲਾ…ਰਣਦੀਪ ਮੱਦੋਕੇ
ਜੂਨ ਮਹੀਨੇ ਪਹਿਲੀ ਵਾਰ ਹਿਮਾਚਲ ਦੇ ਉੱਚੇ ਪਹਾੜੀ ਖੇਤਰ ਸਪਿਤੀ ਘਾਟੀ ਘੁੰਮਣ ਗਿਆ ਤਾਂ ਉਥੋਂ ਦੇ ਇਤਿਹਾਸ ਬਾਰੇ ਸੰਖੇਪ ਜਿਹੀ ਜਾਣਕਾਰੀ ਪੜ੍ਹ ਕੇ ਨਿਕਲਿਆ ਸਾਂ। ਉਥੇ ਪਹੁੰਚ ਕੇ ਜਦੋਂ ਸਥਾਨਕ ਲੋਕਾਂ ਤੋਂ ਕੁਝ ਖਾਸ ਚੀਜ਼ਾਂ ਬਾਰੇ ਜਾਨਣਾ ਚਾਹਿਆ ਤਾਂ ਹਰ ਕੋਈ ਪੁੱਛੇ- ਤੁਸੀਂ ਇੱਥੇ ਘੁੰਮਣ ਆਏ ਹੋ, ਫਿਰ ਇਹ ਸਭ ਕਿਉਂ ਜਾਨਣਾ ਚਾਹੁੰਦੇ ਹੋ? ਇਥੇ ਤਾਂ ਸਭ ਮਸਤੀ ਕਰਨ ਆਉਂਦੇ ਹਨ, ਤੁਸੀਂ ਵੀ ਮਸਤੀ ਕਰੋ।…
ਫਿਰ ਵੀ ਉਥੇ ਕੁਝ ਚੰਗੇ ਦੋਸਤ ਬਣ ਗਏ ਅਤੇ ਅਚਾਨਕ ਸਤੰਬਰ ਦੇ ਪਹਿਲੇ ਹਫਤੇ ਇਨ੍ਹਾਂ ਵਿਚੋਂ ਇਕ ਜਣੇ, ਤਨੂ ਦਾ ਫੋਨ ਆਇਆ: ‘ਅਸੀਂ ਨੌਜਵਾਨਾਂ ਦੀ ਸਭਾ ਵੱਲੋਂ ਕੁੱਝ ਪ੍ਰੋਗਰਾਮ ਕਰ ਰਹੇ ਹਾਂ, ਤੁਸੀਂ ਜਰੂਰ ਆਓ।’ … ਅੰਨ੍ਹਾ ਕੀ ਭਲੇ, ਦੋ ਅੱਖਾਂ! ਮੈਂ ਤਰੁੰਤ ਹਾਮੀ ਭਰ ਦਿੱਤੀ ਅਤੇ ਮਿਥੇ ਸਮੇਂ ਉੱਥੇ ਜਾ ਪੁੱਜਾ। ਇਸ ਵਾਰ ਮੈਂ ਘੁਮੱਕੜ ਨਾ ਹੋ ਕੇ ਪ੍ਰਾਹੁਣਾ ਸਾਂ। ਨੌਜਵਾਨਾਂ ਅੰਦਰ ਚਾਅ ਉਛਾਲੀਆਂ ਮਾਰ ਰਿਹਾ ਸੀ। ਅਗਲੇ ਹੀ ਦਿਨ ਅਸੀਂ ਤਾਬੋ ਪਿੰਡ ਤੋਂ ਸਵੇਰੇ ਸਾਈਕਲਾਂ ਉੱਤੇ ਦੁਨੀਆ ਦੇ ਸਭ ਤੋਂ ਉੱਚੇ ਪਿੰਡ ਕੋਮਿਕ ਵੱਲ ਨਿੱਕਲ ਪਏ।
ਰਸਤੇ ਵਿਚ ਕਈ ਪਿੰਡਾਂ ਵਿਚ ਪੜਾਅ ਸਨ। ਉੱਚੇ ਪਹਾੜੀ ਰਸਤੇ ਤੇ ਸਪਿਤੀ ਨਦੀ ਦੇ ਨਾਲ ਨਾਲ ਚਲਦਿਆਂ ਪਹਿਲੇ ਦਿਨ ਸਿਰਫ 35 ਕਿਲੋਮੀਟਰ ਦਾ ਸਫਰ ਕਰਕੇ ਲਾਰੀ ਪਿੰਡ ਦੇ ਲਹਿੰਦੇ ਪਾਸੇ ਲੰਗਰ ਲਾਹ ਦਿੱਤੇ। ਤੂਫਾਨੀ ਸਪਿਤੀ ਨਦੀ ਦੇ ਚੜ੍ਹਦੇ ਵਾਲੇ ਕਿਨਾਰੇ ਛੋਟੇ ਜਿਹੇ ਰੁੰਡ-ਮਰੁੰਡ ਜੰਗਲ ਵਿਚ ਤੰਬੂ ਗੱਡ ਲਾਏ। ਪਿੰਡ ਦੇ ਮੁੰਡੇ ਵੀ ਆਣ ਰਲ਼ੇ।
ਹਨੇਰਾ ਪੱਸਰਦਿਆਂ ਹੀ ਆਲੇ-ਦੁਆਲਿਓਂ ਚੁਗੀਆਂ ਲੱਕੜਾਂ ਦੀ ਧੂਣੀ ਬਾਲ ਲਈ। ਕੁਝ ਮੁੰਡੇ ਖਾਣਾ ਰਿੰਨ੍ਹਣ ਲੱਗੇ। ਅੱਠ ਕੁ ਵਜੇ ਘਰ ਦੀ ਬਣੀ ਜੌਂਅ ਦੀ ਸ਼ਰਾਬ ਸ਼ੁਰੂ ਹੋ ਗਈ ਜੋ ਸਿਫ਼ਰ ਤੋਂ ਹੇਠਲੇ ਤਾਪਮਾਨ ਲਈ ਲਾਜ਼ਮੀ ਮੰਨੀ ਜਾਂਦੀ ਹੈ। ਅੱਧੀ ਰਾਤ ਤੱਕ ਬੋਲੀ, ਧਰਮ, ਸੱਭਿਆਚਾਰ, ਸਿਆਸਤ, ਲੋਕ, ਧਰਤੀ ਦਾ ਇਤਿਹਾਸ ਆਦਿ ਵਿਸ਼ਿਆਂ ਬਾਰੇ ਗੱਲਾਂ ਚੱਲਦੀਆਂ ਰਹੀਆਂ। ਵਿਚੇ ਕੁਝ ਮੁੰਡੇ ਗੀਤ ਗਾਉਂਦੇ ਨੱਚਣ ਲੱਗ ਪਏ ਅਤੇ ਫਿਰ ਬਹੁਤੇ ਜਣੇ ਥੱਕ-ਹੰਭ ਕੇ ਆਪੋ-ਆਪਣੇ ਤੰਬੂਆਂ ਵਿਚ ਜਾ ਘੁਸੇ। ਉੱਨੀ ਵਰ੍ਹਿਆਂ ਦਾ ਤਸ਼ੇਰਿੰਗ ਜੋ ਧਰਮਸਾਲਾ ਤੋਂ ਸਕੂਲ ਤੱਕ ਦੀ ਧਾਰਮਿਕ ਪੜ੍ਹਾਈ ਕਰਕੇ ਵਾਪਿਸ ਆਇਆ ਸੀ, ਮੇਰੇ ਕੋਲ ਵੱਡੇ ਤੜਕੇ ਤੱਕ ਬੈਠਾ ਰਿਹਾ।
ਅਸਲ ਵਿਚ, ਉਸ ਕੋਲ ਸਵਾਲਾਂ ਦੀ ਝੜੀ ਸੀ, ਗਿਲੇ-ਸ਼ਿਕਵੇ ਵੀ ਸਨ। ਕਹਿਣ ਲੱਗਾ, ਪੰਜਾਬੀ ਇਥੇ ਹਮੇਸ਼ਾਂ ਖਰੂਦ ਪਾਉਣ ਹੀ ਆਉਂਦੇ ਹਨ; ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਜ਼ੋਰਾਵਰ ਸਿੰਘ ਹੋਵੇ ਜਾਂ ਅੱਜ ਦੇ ਪੰਜਾਬੀ! ਫੋਰਚੂਨਰ ਗੱਡੀਆਂ ਵਿਚ ਕੰਨ ਪਾੜਵਾਂ ਸੰਗੀਤ ਵਜਾਉਂਦੇ, ਬੀਅਰ ਦੀਆਂ ਬੋਤਲਾਂ ਸੜਕਾਂ ਉੱਤੇ ਭੰਨਦੇ। ਮੈਂ ਟੋਕਿਆ, ਸਾਰੇ ਪੰਜਾਬੀ ਤਾਂ ਇੱਦਾਂ ਦੇ ਨਹੀਂ ਹੁੰਦੇ, ਮੈਂ ਵੀ ਪੰਜਾਬੋਂ ਹੀ ਆਇਆ ਹਾਂ। ਉਹ ਝੱਟ ਮੰਨ ਗਿਆ, “ਹਾਂ ਸਾਰੇ ਤਾਂ ਨਹੀਂ ਹੁੰਦੇ ਪਰ ਬਹੁਤੇ… ਪਰ ਸਾਨੂੰ ਹੁਣ ਹੋਰ ਘੁਮੱਕੜ (travellers) ਨਹੀਂ ਚਾਹੀਦੇ ਸਗੋਂ ਖੋਜੀ (researchers) ਚਾਹੀਦੇ ਹਨ। ਅਸੀਂ ਭਾਵੇਂ ਬਹੁਤ ਘੱਟ ਗਿਣਤੀ ਹਾਂ, ਸਿਰਫ ਪੰਜ ਹਜ਼ਾਰ ਦੇ ਕਰੀਬ ਕੁੱਲ ਆਬਾਦੀ ਹੈ ਸਾਡੀ ਪੂਰੀ ਘਾਟੀ ਵਿਚ, ਪਰ ਸਾਡੀ ਆਪਣੀ ਬੋਲੀ, ਸੱਭਿਆਚਾਰ, ਰੀਤੀ-ਰਿਵਾਜ ਅਤੇ ਇਤਿਹਾਸ ਸਭ ਕੁੱਝ ਹੈ ਜੋ ਹੌਲੀ ਹੌਲੀ ਗੁਆਚ ਰਿਹਾ ਹੈ। ਮੈਂ ਧਾਰਮਿਕ ਪੜਾਈ ਛੱਡ ਦਿੱਤੀ ਹੈ, ਹੁਣ ਮੈਂ ਕਾਲਜ ਜਾਵਾਂਗਾ ਤਾਂ ਕਿ ਆਪਣੇ ਇੰਡੋ-ਤਿਬਤੀਅਨਾਂ ਬਾਰੇ ਜਾਣ ਸਮਝ ਅਤੇ ਕੁਝ ਕਰ ਸਕਾਂ।”
ਦੂਸਰੇ ਦਿਨ ਤਸ਼ੇਰਿੰਗ ਨੇ ਇੱਕ ਬਜ਼ੁਰਗ ਨਾਲ ਮਿਲਾਇਆ ਜੋ ਛੋਟੇ ਜਿਹੇ ਹੋਟਲ ਦਾ ਮਾਲਿਕ ਹੈ, ਉਮਰ ਕੋਈ ਨੱਬੇ ਸਾਲ ਹੋਵੇਗੀ। ਉਹਨੇ ਦੱਸਿਆ: “ਜਦੋਂ ਮੈਂ ਸਕੂਲ ਵਿਚ ਸੀ, ਸਾਡੇ ਇਥੇ ਗੁਰਮੁਖੀ ਪੜ੍ਹਾਈ ਜਾਂਦੀ ਸੀ। ਸ਼ਾਇਦ ਸਿੱਖ ਹਮਲਾਵਰਾਂ ਵੇਲੇ ਇਥੇ ਆਈ ਹੋਵੇ, ਇਸ ਬਾਰੇ ਬਹੁਤਾ ਪਤਾ ਨਹੀਂ ਪਰ ਆਜ਼ਾਦੀ ਤੋਂ ਕੁਝ ਸਾਲ ਬਾਅਦ ਇਥੇ ਹਿੰਦੀ ਆ ਗਈ। ਹੁਣ ਇਥੇ ਹਿੰਦੀ ਅਤੇ ਅੰਗਰੇਜ਼ੀ ਹੀ ਪੜ੍ਹਾਈ ਜਾਂਦੀ ਹੈ। ਸਾਡੀ ਆਪਣੀ ਬੋਧ ਬੋਲੀ ਸਿਰਫ ਬੁੱਧ ਧਾਮਾਂ ਵਿਚ ਹੀ ਪੜ੍ਹਾਈ ਜਾਂਦੀ ਹੈ ਜੋ ਅੱਜ ਦੇ ਜ਼ਮਾਨੇ ਵਿਚ ਹਰ ਕੋਈ ਨਹੀਂ ਪੜ੍ਹਦਾ, ਕਿਉਂਕਿ ਇਸ ਨਾਲ ਰੁਜ਼ਗਾਰ ਨਹੀਂ ਮਿਲਦਾ। ਅਸੀਂ ਆਪਸ ਵਿਚ ਤਾਂ ਆਪਣੀ ਬੋਲੀ ਹੀ ਬੋਲਦੇ ਹਾਂ… ਨਵੀਂ ਪੀੜ੍ਹੀ ਨੂੰ ਤਾਂ ਸਾਡੀ ਲਿੱਪੀ ਵੀ ਨਹੀਂ ਆਉਂਦੀ।”
ਸਥਾਨਕ ਇਤਿਹਾਸ ਬਾਰੇ ਪੁੱਛਿਆ ਤਾਂ ਉਹਨੇ 800 ਪੰਨਿਆਂ ਦੀ ਬੋਧ ਪੋਥੀ ‘ਉਗਏਨ ਪੇਮਾ ਜੁਗਨੇ ਕੇਰਵ’ ਬਾਰੇ ਦੱਸਿਆ ਜਿਸ ਵਿਚ ਇਤਿਹਾਸ ਮਿਥਕ ਕਹਾਣੀਆਂ ਵਿਚ ਲਿਖਿਆ ਪਿਆ ਹੈ। ਇਸ ਪੋਥੀ ਵਿਚ ਜ਼ੋਰਾਵਰ ਸਿਘ ਨੂੰ ਰਾਖਸ਼ ਵਜੋਂ ਪੇਸ਼ ਕੀਤਾ ਗਿਆ ਹੈ ਜਿਸ ਨੇ ਸਥਾਨਕ ਲੋਕਾਂ ਨੂੰ ਮਾਰਿਆ ਅਤੇ ਉਨ੍ਹਾਂ ਦਾ ਖੂਨ ਪੀਤਾ। ਇਹ ਮੇਰੇ ਲਈ ਅਜੀਬ ਅਤੇ ਨਵਾਂ ਸੀ, ਕਿਉਂਕਿ ਆਰੀਅਨਾਂ ਦੇ ਵੈਦਿਕ ਇਤਿਹਾਸ ਵਿਚ ਧਾੜਵੀਆਂ ਨੇ ਮੂਲ ਨਿਵਾਸੀਆਂ ਨੂੰ ਰਾਖਸ਼ ਲਿਖਿਆ ਹੈ ਪਰ ਸਪਿਤੀ ਘਾਟੀ ਦੇ ਇਤਿਹਾਸ ਵਿਚ ਸਥਾਨਕ ਲੋਕਾਂ ਨੇ ਧਾੜਵੀਆਂ ਨੂੰ ਰਾਖਸ਼ ਲਿਖਿਆ ਹੈ। ਇਸ ਤਰ੍ਹਾਂ ਹੋਰ ਕਈ ਕਹਾਣੀਆਂ ਦੁਰ-ਦੁਰਾਡੇ ਸਥਾਨਾਂ ਤੋਂ ਇਕੱਠੀਆਂ ਕੀਤੀਆਂ।
ਦੁਨੀਆ ਦਾ ਸਭ ਤੋਂ ਉੱਚਾ ਪਿੰਡ ਕੋਮਿਕ ਅਤੇ ਪੂਰਵ-ਇਤਿਹਾਸ (Prehistoric) ਕਾਲ ਦੀ ਵੱਡਮੁੱਲੀ ਵਿਰਾਸਤ ਵਾਲਾ ਪਿੰਡ ਲਾਂਗਜਾ ਜਿਥੇ ਸੁਆਹ ਵਰਗੇ ਪਹਾੜਾਂ ਵਿਚ ਪੂਰਵ-ਇਤਿਹਾਸ ਵਿਚ ਸਮੁੰਦਰ ਵਿਚੋਂ ਹਿਮਾਲਿਆ ਪਰਬਤਾਂ ਦੀ ਉਤਪਤੀ ਦੇ ਦਸਤਾਵੇਜ਼ ਪੁਰਾਤਨ ਪਥਰਾਟਾਂ (6ossils) ਦੇ ਰੂਪ ਵਿਚ ਭਰਪੂਰ ਮਾਤਰਾ ਵਿਚ ਮਿਲਦੇ ਹਨ। ਸਰਕਾਰੀ ਲਾਪ੍ਰਵਾਹੀ ਕਰਕੇ ਘੁੰਮਣ ਆਏ ਲੋਕ ਜ਼ਿਆਦਾਤਰ ਪਥਰਾਟ ਚੁੱਕ ਕੇ ਲੈ ਗਏ ਹਨ। ਸਾਡੀ ਅਗਲੀ ਰਾਤ ਦੀ ਠਾਹਰ ਲਾਂਗਜਾ ਪਿੰਡ ਦੇ ਮੁੰਡਿਆਂ ਕੋਲ ਸੀ। ਉਹ ਬਹੁਤ ਉਤਸ਼ਾਹੀ ਹਨ ਅਤੇ ਖੁਦ ਉਪਰਾਲੇ ਕਰਕੇ ਘਰਾਂ ਵਿਚ ਪਏ ਪਥਰਾਟ ਜੋ ਯਾਤਰੀਆਂ ਹੱਥੋਂ ਬਚ ਗਏ, ਇੱਕਠੇ ਕਰਕੇ ਇਕ ਕਮਰੇ ਵਿਚ ਅਜਾਇਬਘਰ ਬਣਾ ਰਹੇ ਹਨ। ਨਾਲ ਹੀ ਭਵਿੱਖ ਵਿਚ ਇਨ੍ਹਾਂ ਪਥਰਾਟਾਂ ਦੀ ਕਾਰਬਨ ਡੇਟਿੰਗ ਕਰਵਾਉਣ ਬਾਰੇ ਵਿਚਾਰਾਂ ਕਰ ਰਹੇ ਹਨ।
ਵੱਖ ਵੱਖ ਪਿੰਡਾਂ ਵਿਚੋਂ ਲਗਾਤਾਰ ਨਿਓਂਦੇ ਮਿਲ ਰਹੇ ਸਨ ਪਰ ਇਕ ਹਫਤੇ ਵਿਚ ਇੰਨਾ ਪਹਾੜੀ ਸਫ਼ਰ ਸੌਖਾ ਵੀ ਤਾਂ ਨਹੀਂ ਸੀ। ਮੈਂ ਸਭ ਤੋਂ ਮੁਆਫ਼ੀ ਮੰਗਦਿਆਂ ਨਵੰਬਰ ਵਿਚ ਫਿਰ ਆਉਣ ਦਾ ਵਾਅਦਾ ਕੀਤਾ। ਵਾਪਸ ਮੁੜ ਰਿਹਾ ਸਾਂ ਤਾਂ ਮੇਰਾ ਪੱਲਾ ਇਨ੍ਹਾਂ ਮੇਜ਼ਬਾਨ ਮੁੰਡਿਆਂ ਦੇ ਮੋਹ-ਮੁਹੱਬਤ ਅਤੇ ਉਸ ਖਿੱਤੇ ਨਾਲ ਜੁੜੀਆਂ ਬਹੁਤ ਸਾਰੀਆਂ ਕਹਾਣੀਆਂ, ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਪਿਆ ਸੀ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback