Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਅੱਤਵਾਦੀਆਂ ਦੇ ਹੱਥ ਆਇਆ ਨਵਾਂ ਹਥਿਆਰ, ਡਰੋਨ।-ਬਲਰਾਜ ਸਿੰਘ ਸਿੱਧੂ ਐਸ.ਪੀ.


    
  

Share
  
ਭਾਰਤੀ ਸੁਰੱਖਿਆ ਦਸਤੇ ਉਦੋਂ ਹੈਰਾਨ ਪਰੇਸ਼ਾਨ ਰਹਿ ਗਏ ਜਦੋਂ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਅਤੇ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਨੇ ਚੀਨੀ ਡਰੋਨਾਂ ਦੀ ਮਦਦ ਨਾਲ ਤਰਨ ਤਾਰਨ ਜਿਲ•ੇ ਦੇ ਬਾਰਡਰ ਏਰੀਆ ਵਿੱਚ 5 ਏ.ਕੇ. 47 ਰਾਈਫਲਾਂ, ਚਾਰ ਪਿਸਤੌਲ 30 ਬੋਰ, ਏ.ਕੇ. 47 ਦੇ 24 ਮੈਗਜ਼ੀਨ, 544 ਗੋਲੀਆਂ, 9 ਹੈਂਡ ਗਰਨੇਡ, 5 ਸੈਟੇਲਾਈਟ ਫੋਨ, ਦੋ ਅਤਿ ਆਧੁਨਿਕ ਵਾਇਰਲੈੱਸ ਸੈੱਟ ਅਤੇ ਦਸ ਲੱਖ ਰੁਪਏ ਦੀ ਜਾਅਲ਼ੀ ਭਾਰਤੀ ਕਰੰਸੀ ਸੁੱਟੀ। ਇਹ ਡਰੋਨ ਇੱਕ ਵਾਰ ਵਿੱਚ 10 ਕਿੱਲੋ ਤੱਕ ਭਾਰ ਲਿਜਾਣ ਦੇ ਸਮਰੱਥ ਦੱਸੇ ਜਾਂਦੇ ਹਨ ਤੇ ਇੱਕ ਏ.ਕੇ. 47 ਦਾ ਭਾਰ ਮੈਗਜ਼ੀਨ ਤੋਂ ਬਗੈਰ ਸਾਢੇ ਤਿੰਨ ਕਿੱਲੋ ਹੁੰਦਾ ਹੈ। ਇਹਨਾਂ ਡਰੋਨਾਂ ਨੇ ਭਾਰਤੀ ਖੁਫੀਆ ਏਜੰਸੀਆਂ, ਰਾਡਾਰਾਂ ਅਤੇ ਬੀ.ਐਸ.ਐਫ. ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਅੱਠ ਦਿਨ ਵਿੱਚ ਦਸ ਉਡਾਣਾਂ ਬਾਰਡਰ ਦੇ ਆਰ ਪਾਰ ਭਰੀਆਂ। ਇਹਨਾਂ ਹਥਿਆਰਾਂ ਦਾ ਮਕਸਦ ਪੰਜਾਬ ਅਤੇ ਕਸ਼ਮੀਰ ਵਿੱਚ ਅੱਤਵਾਦ ਨੂੰ ਦੁਬਾਰਾ ਸੁਰਜੀਤ ਕਰਨਾ ਸੀ। ਇਹ ਖਤਰਨਾਕ ਸਾਜਸ਼ ਉਦੋਂ ਸਾਹਮਣੇ ਆਈ ਜਦੋਂ 22 ਸਤੰਬਰ ਨੂੰ ਪੰਜਾਬ ਪੁਲਿਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਧੀ ਦਰਜ਼ਨ ਦੇ ਕਰੀਬ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਥਿਆਰ ਅਤੇ ਗੋਲੀ ਸਿੱਕੇ ਦੇ ਨਾਲ ਨਾਲ ਦੋ ਡਰੋਨ ਵੀ ਬਰਾਮਦ ਕਰ ਲਏ। ਇਸ ਕਾਂਡ ਕਾਰਨ ਚੌਕਸ ਹੋਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਖਬਰਦਾਰ ਕਰਨ ਅਤੇ ਸਖਤ ਕਦਮ ਚੁੱਕਣ ਲਈ ਪੱਤਰ ਲਿਖਿਆ ਹੈ।
ਬਿਨਾਂ ਪਾਇਲਟ ਤੋਂ ਰਿਮੋਟ ਕੰਟਰੋਲ ਨਾਲ ਉੱਡਣ ਵਾਲਾ ਡਰੋਨ ਇੱਕ ਦੋ ਧਾਰੀ ਤਲਵਾਰ ਹੈ। ਇਹ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨੀਕ ਹੈ ਜਿਸ ਦੇ ਸੁਰੱਖਿਆ, ਉਦਯੋਗ, ਖੇਤੀਬਾੜੀ ਅਤੇ ਹੋਰ ਸੈਂਕੜੇ ਖੇਤਰਾਂ ਵਿੱਚ ਅਣਗਿਣਤ ਫਾਇਦੇ ਹਨ। ਪਰ ਹੁਣ ਸਮਾਜ ਵਿਰੋਧੀ ਅਨਸਰਾਂ ਦੇ ਹੱਥਾਂ ਵਿੱਚ ਆ ਜਾਣ ਕਾਰਨ ਇਹ ਕਈ ਦੇਸ਼ਾਂ ਦੀ ਸੁਰੱਖਿਆ ਲਈ ਹੀ ਗੰਭੀਰ ਖਤਰਾ ਸਾਬਤ ਹੋ ਰਿਹਾ ਹੈ। ਡਰੋਨਾਂ ਦੀ ਸ਼ੁਰੂਆਤੀ ਵਰਤੋਂ ਦੂਸਰੇ ਦੇਸ਼ ਦੀ ਜਸੂਸੀ ਕਰਨ ਲਈ ਕੀਤੀ ਜਾਂਦੀ ਸੀ। ਪਰ ਇਹਨਾਂ ਦੇ ਨਿਰਮਾਣ 'ਤੇ ਕੋਈ ਪਾਬੰਦੀ ਨਾ ਹੋਣ ਕਾਰਨ ਹੁਣ ਅਨੇਕਾਂ ਦੇਸ਼ ਇਸ ਨੂੰ ਧੜਾਧੜ ਬਣਾ ਰਹੇ ਹਨ। ਅਮਰੀਕਾ ਦੇ ਪਰੀਡੇਟਰ ਅਤੇ ਰੈਪਟਰ ਵਰਗੇ ਕਰੋੜਾਂ ਡਾਲਰ ਦੇ ਵਿਸ਼ਾਲਕਾਈ ਮਿਲਟਰੀ ਡਰੋਨਾਂ ਦੇ ਨਾਲ ਨਾਲ ਕੁਝ ਹਜ਼ਾਰਾਂ ਰੁਪਏ ਵਿੱਚ ਵਿਕਣ ਵਾਲੇ ਚੀਨ ਦੇ ਬਣੇ ਡਰੋਨ ਘਰ ਘਰ ਪਹੁੰਚ ਗਏ ਹਨ। ਬੱਚਿਆਂ ਦੇ ਖਿਡੌਣਿਆਂ ਦੇ ਰੂਪ ਵਿੱਚ ਵੇਚੇ ਜਾ ਰਹੇ ਡਰੋਨ ਹਰ ਮੱਧਵਰਗੀ ਦੀ ਪਹੁੰਚ ਵਿੱਚ ਹਨ। ਪਿਛਲੇ ਸਾਲ ਖਿਡੌਣਾ ਡਰੋਨਾਂ ਵੱਲੋਂ ਵਿਘਣ ਪਾਉਣ ਕਾਰਨ ਇੰਗਲੈਂਡ ਦਾ ਹੀਥਰੋ ਹਵਾਈ ਅੱਡਾ ਕਈ ਘੰਟੇ ਲਈ ਬੰਦ ਕਰਨਾ ਪਿਆ ਸੀ। ਡਰੋਨਾਂ ਦੀ ਤਕਨੀਕ ਵਿੱਚ ਦਿਨੋਂ ਦਿਨ ਸੁਧਾਰ ਹੋ ਰਿਹਾ ਹੈ। ਕਈ ਕਈ ਘੰਟੇ ਦੀ ਉਡਾਣ ਸਮਰਥਾ, ਸੈਂਕੜੇ ਕਿ.ਮੀ. ਦੀ ਰੇਂਜ਼, ਜੀ.ਪੀ.ਐਸ. ਅਤੇ ਕੈਮਰਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਆਪਣੀ ਪਲਾਸਟਿਕ ਬਾਡੀ, ਹਾਈ ਪਾਵਰ ਬੈਟਰੀਆਂ ਅਤੇ ਛੋਟੇ ਅਕਾਰ ਕਾਰਨ ਰਵਾਇਤੀ ਰਾਡਾਰਾਂ ਵਾਸਤੇ ਇਹਨਾਂ ਦੀ ਟੋਹ ਲਗਾਉਣੀ ਲਗਭਗ ਨਾਮੁਮਕਿਨ ਹੈ। ਮਾਡਰਨ ਰਾਡਾਰ ਪੰਛੀਆਂ ਆਦਿ ਵਰਗੀਆਂ ਹਾਨੀ ਰਹਿਤ ਵਸਤਾਂ ਦੀ ਟੋਹ ਲਗਾਉਣ ਲਈ ਡਿਜ਼ਾਈਨ ਨਹੀਂ ਕੀਤੇ ਜਾਂਦੇ। ਛੋਟੇ ਸਾਈਜ਼ ਦੇ ਹੋਣ ਕਾਰਨ ਡਰੋਨ ਰਾਡਾਰ 'ਤੇ ਪੰਛੀਆਂ ਵਾਂਗ ਦਿਖਾਈ ਦਿੰਦੇ ਹਨ ਤੇ ਕੋਈ ਇਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਮੈਕਸੀਕਨ ਸਮੱਗਲਰ ਡਰੋਨਾਂ ਦੀ ਮਦਦ ਨਾਲ ਅਮਰੀਕੀ ਸਰਹੱਦ ਅੰਦਰ ਧੜੱਲੇ ਨਾਲ ਡਰੱਗਜ਼ ਸਪਲਾਈ ਕਰ ਰਹੇ ਹਨ। ਬਦਨਾਮ ਇਰਾਕੀ ਅੱਤਵਾਦੀ ਜਥੇਬੰਦੀ ਆਈ.ਐਸ.ਆਈ.ਐਸ. ਇਸ ਦਾ ਇਸਤੇਮਾਲ ਇਰਾਕੀ-ਸੀਰੀਆਈ ਫੌਜਾਂ ਉੱਪਰ ਬੰਬ ਸੁੱਟਣ ਵਾਸਤੇ ਕਰਦੀ ਸੀ। ਭਾਰਤ ਵਿੱਚ ਕਈ ਬਦਮਾਸ਼ ਇਸ ਦੀ ਵਰਤੋਂ ਜੇਲ•ਾਂ ਵਿੱਚ ਨਸ਼ੀਲੇ ਪਦਾਰਥ ਪਹੁੰਚਾਉਣ ਲਈ ਕਰ ਰਹੇ ਹਨ।
ਇਸ ਵੇਲੇ ਸੁਰੱਖਿਆਂ ਏਜੰਸੀਆਂ ਦੀ ਨੀਂਦ ਇਸ ਮਸਲੇ ਨੇ ਸਭ ਤੋਂ ਵੱਧ ਉਡਾਈ ਹੋਈ ਹੈ ਕਿ ਕਿਤੇ ਅੱਤਵਾਦੀ ਡਰੋਨਾਂ ਨੂੰ ਵੀ.ਆਈ.ਪੀ. ਜਾਂ ਫੌਜੀ ਟਿਕਾਣਿਆਂ 'ਤੇ ਹਮਲੇ ਕਰਨ ਲਈ ਨਾ ਵਰਤਣ ਲੱਗ ਪੈਣ। ਆਮ ਦੁਕਾਨਾਂ ਤੋਂ ਮਿਲਣ ਵਾਲੇ ਡਰੋਨਾਂ ਵਿੱਚ ਥੋੜ•ਾ ਬਹੁਤ ਬਦਲਾਅ ਕਰ ਕੇ ਅਰਾਮ ਨਾਲ ਇਹ ਕੰਮ ਸਿਰੇ ਚੜ•ਾਇਆ ਜਾ ਸਕਦਾ ਹੈ। ਜੇ ਡਰੋਨ ਸਾਢੇ ਤਿੰਨ ਕਿੱਲੋ ਦੀ ਅਸਾਲਟ ਚੁੱਕ ਕੇ ਬਾਰਡਰ ਪਾਰ ਕਰ ਸਕਦਾ ਹੈ ਤਾਂ ਉਹ ਬਾਰੂਦ ਵੀ ਲਿਜਾ ਸਕਦਾ ਹੈ। ਹਿੰਦ-ਪਾਕਿ ਬਾਰਡਰ ਦੁਨੀਆਂ ਦੀ ਸਭ ਤੋਂ ਖਤਰਨਾਕ ਅੰਤਰ ਰਾਸ਼ਟਰੀ ਸਰਹੱਦ ਹੈ। ਭਾਰਤ ਸਿਰ ਤੋੜ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅਜੇ ਤੱਕ ਪਾਕਿਸਤਾਨ ਤੋਂ ਆਉਣ ਵਾਲੇ ਖੂੰਖਾਰ ਅੱਤਵਾਦੀਆਂ, ਹਥਿਆਰਾਂ, ਨਸ਼ੇ ਅਤੇ ਜਾਅਲੀ ਕਰੰਸੀ ਨੂੰ ਨੱਥ ਨਹੀਂ ਪਾ ਸਕਿਆ, ਉੱਪਰੋਂ ਇਹ ਨਵੀਂ ਮੁਸੀਬਤ ਗਲੇ ਆ ਪਈ ਹੈ। ਪੰਜਾਬ ਦੇ ਪੱਧਰੇ ਇਲਾਕੇ ਦੀ ਗੱਲ ਹੋਰ ਹੈ, ਪਰ ਕਸ਼ਮੀਰ ਵਰਗੇ ਜੰਗਲੀ-ਪਹਾੜੀ ਜਾਂ ਰਾਜਸਥਾਨ-ਗੁਜਰਾਤ ਦੇ ਮਾਰੂਥਲਾਂ ਵਿੱਚ ਡਰੋਨ ਲੱਭਣੇ ਹੋਰ ਵੀ ਮੁਸ਼ਕਲ ਹਨ। ਇਸ ਆਫਤ ਨੇ ਤਾਂ ਭਾਰਤ-ਪਾਕਿਸਤਾਨ ਬਾਰਡਰ 'ਤੇ ਲੱਗੀ ਕੰਢਿਆਲੀ ਤਾਰ ਨੂੰ ਵੀ ਬੇਅਰਥ ਕਰ ਕੇ ਰੱਖ ਦਿੱਤਾ ਹੈ। 14 ਸਤੰਬਰ 2019 ਨੂੰ ਯਮਨ ਦੇ ਹਾਊਥੀ ਬਾਗੀਆਂ ਨੇ ਸਾਊਦੀ ਅਰਬ ਦੇ ਸਭ ਤੋਂ ਵੱਡੀ ਰਿਫਾਇਨਰੀ (ਆਰੈਮਕੋ, ਅਬਾਇਕ ਸ਼ਹਿਰ) ਨੂੰ ਡਰੋਨਾਂ ਰਾਹੀਂ ਮਿਜ਼ਾਈਲਾਂ ਦਾਗ ਕੇ ਸਖਤ ਨੁਕਸਾਨ ਪਹੁੰਚਾਇਆ ਜਿਸ ਕਾਰਨ ਸਾਊਦੀ ਅਰਬ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਝੱਲਣਾ ਪਿਆ ਹੈ। ਅਬਾਇਕ, ਯਮਨ ਦੀ ਸਰਹੱਦ ਤੋਂ ਕੋਈ 1000 ਕਿ.ਮੀ. ਦੂਰ ਹੈ। ਜੇ ਯਮਨ ਵਰਗੇ ਗਰੀਬ ਦੇਸ਼ ਦੇ ਬਾਗੀਆਂ ਕੋਲ ਐਨੀ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਡਰੋਨ ਆ ਸਕਦੇ ਹਨ ਤਾਂ ਪਾਕਿਸਤਾਨ ਤਾਂ ਫਿਰ ਕਾਫੀ ਵਿਕਸਿਤ ਦੇਸ਼ ਹੈ, ਉਸ ਨੂੰ ਤਾਂ ਕਸ਼ਮੀਰ ਵਿੱਚ ਹਮਲੇ ਕਰਨ ਲਈ ਅੱਤਵਾਦੀ ਬਾਰਡਰ ਪਾਰ ਭੇਜਣ ਦੀ ਜਰੂਰਤ ਹੀ ਨਹੀਂ ਪੈਣੀ।
ਡਰੋਨਾਂ ਦੀ ਸਭ ਤੋਂ ਪਹਿਲਾਂ ਖੋਜ 1916 ਈਸਵੀ ਵਿੱਚ ਇੰਗਲੈਂਡ ਦੇ ਵਿਗਿਆਨੀ ਆਰਕੀਬਾਲਡ ਮੌਂਟਗੋਮਰੀ ਲੋਅ ਨੇ ਕੀਤੀ ਸੀ। ਪਹਿਲੇ, ਦੂਸਰੇ ਵਿਸ਼ਵ ਯੁੱਧ ਅਤੇ ਸ਼ੀਤ ਯੁੱਧ ਦੌਰਾਨ ਜਸੂਸੀ ਅਤੇ ਦੁਸ਼ਮਣ ਦੇ ਮੋਰਚਿਆਂ ਦੀ ਟੋਹ ਲੈਣ ਲਈ ਇਹਨਾਂ ਦੀ ਖੁਲ• ਕੇ ਵਰਤੋਂ ਕੀਤੀ ਗਈ। ਹੌਲੀ ਹੌਲੀ ਡਰੋਨਾਂ ਦੇ ਡਿਜ਼ਾਈਨ ਵਿਕਸਿਤ ਹੁੰਦੇ ਗਏ। ਹੁਣ ਕੁਝ ਗਰਾਮਾਂ ਦੇ ਖਿਡੌਣਿਆਂ ਤੋਂ ਲੈ ਕੇ ਹਜ਼ਾਰਾਂ ਕਿੱਲੋ ਦੇ ਮਿਲਟਰੀ ਡਰੋਨ ਉਪਲਬਧ ਹਨ। ਸੰਸਾਰ ਦੇ ਸਭ ਤੋਂ ਵੱਧ ਆਧੁਨਿਕ ਤੇ ਮਿਜ਼ਾਈਲਾਂ ਨਾਲ ਲੈਸ ਮਿਲਟਰੀ ਡਰੋਨ ਅਮਰੀਕਾ, ਇਜ਼ਰਾਈਲ, ਇੰਗਲੈਂਡ, ਰੂਸ ਅਤੇ ਚੀਨ ਕੋਲ ਹਨ। ਅਮਰੀਕਾ ਨੇ ਵੀਅਤਨਾਮ, ਅਫਗਾਨਿਸਤਾਨ, ਸੀਰੀਆ, ਇਰਾਕ ਅਤੇ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਅੱਤਵਾਦੀਆਂ ਦੇ ਅੱਡੇ ਤਬਾਹ ਕਰਨ ਲਈ ਡਰੋਨਾਂ ਦੀ ਖੁਲ• ਕੇ ਵਰਤੋਂ ਕੀਤੀ ਹੈ। ਮਿਲਟਰੀ ਡਰੋਨ ਲਗਭਗ ਬੇਅਵਾਜ਼ ਹੁੰਦਾ ਹੈ ਤੇ 450 ਕਿ.ਮੀ ਘੰਟਾ ਤੱਕ ਦੀ ਸਪੀਡ ਨਾਲ ਐਨੀ ਉਚਾਈ 'ਤੇ (30000 ਫੁੱਟ) ਉੱਡਦਾ ਹੈ ਕਿ ਦਿਖਾਈ ਨਹੀਂ ਦਿੰਦਾ। ਇਸ ਦਾ ਉਡਾਣ ਸਮਾਂ 14 ਘੰਟੇ ਤੇ ਰੇਂਜ਼ 2000 ਕਿ.ਮੀ ਤੋਂ ਵੀ ਵੱਧ ਹੋ ਸਕਦੀ ਹੈ। ਪਾਕਿਸਤਾਨੀ, ਅਫਗਾਨੀ ਅਤੇ ਅਰਬ ਅੱਤਵਾਦੀਆਂ ਦੇ ਮਨਾਂ ਵਿੱਚ ਹਰ ਵੇਲੇ ਧੁੜਕੂ ਲੱਗਾ ਰਹਿੰਦਾ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਨੀਲੇ ਅਸਮਾਨ ਤੋਂ ਮਿਜ਼ਾਈਲ ਸਿਰ ਵਿੱਚ ਆਣ ਵੱਜਣੀ ਹੈ। ਅਮਰੀਕੀ ਫੌਜ ਕੋਲ ਇਸ ਵੇਲੇ ਛੋਟੇ ਵੱਡੇ ਮਿਲਾ ਕੇ 10000 ਤੋਂ ਵੱਧ ਡਰੋਨ ਹਨ।
ਪਰ ਇਸ ਮੌਕੇ ਮਿਲਟਰੀ ਡਰੋਨਾਂ ਨਾਲੋਂ ਜਿਆਦਾ ਖਤਰਾ ਭਾਰਤ ਨੂੰ ਸਿਵਲ ਡਰੋਨਾਂ ਤੋਂ ਹੈ। ਇਸ ਵੇਲੇ ਚੀਨ ਦਾ ਸੰਸਾਰ ਦੀ 75% ਸਿਵਲ ਡਰੋਨ ਮਾਰਕੀਟ 'ਤੇ ਕਬਜ਼ਾ ਹੈ। ਬਜ਼ਾਰ ਵਿੱਚੋਂ ਅਸਾਨੀ ਨਾਲ ਹਰੇਕ ਸਾਈਜ਼ ਤੇ ਪਾਵਰ ਦੇ ਡਰੋਨ ਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹਨਾਂ ਵਿੱਚ ਥੋੜ•ਾ ਜਿਹਾ ਫੇਰ ਬਦਲ ਕਰ ਕੇ ਕਿਸੇ ਵੀ ਕਾਨੂੰਨੀ, ਗੈਰ ਕਾਨੂੰਨੀ ਗਤੀਵਿਧੀ ਲਈ ਵਰਤਿਆ ਜਾ ਸਕਦਾ ਹੈ। ਇੱਕ ਸਧਾਰਨ ਡਰੋਨ 15-20 ਕਿੱਲੋ ਵਜ਼ਨ ਅਸਾਨੀ ਨਾਲ ਲਿਜਾ ਸਕਦਾ ਹੈ। ਵੀ.ਆਈ.ਪੀ. ਦੀ ਸੁਰੱਖਿਆ ਵਾਸਤੇ ਸਭ ਤੋਂ ਵੱਡਾ ਖਤਰਾ ਇਹੀ ਹਨ। ਹੁਣ ਤੱਕ ਤਾਂ ਸੁਰੱਖਿਆ ਦਸਤਿਆਂ ਨੂੰ ਵੀ.ਆਈ.ਪੀ. ਦੇ ਆਲੇ ਦੁਆਲੇ ਅਤੇ ਐਂਟਰੀ ਗੇਟਾਂ 'ਤੇ ਹੀ ਨਿਗ•ਾ ਰੱਖਣੀ ਪੈਂਦੀ ਸੀ, ਪਰ ਹੁਣ ਅਸਮਾਨ ਵੱਲ ਵੀ ਧਿਆਨ ਰੱਖਣਾ ਪਵੇਗਾ। ਪਰ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਜਿਹੜਾ ਡਰੋਨ ਰਾਡਾਰ ਦੀ ਪਕੜ ਵਿੱਚ ਨਹੀਂ ਆਉਂਦਾ, ਉਸ ਦੀ ਨਕਲੋ ਹਰਕਤ ਬਾਰੇ ਨੰਗੀ ਅੱਖ ਨਾਲ ਕਿਵੇਂ ਪਤਾ ਚੱਲ ਸਕੇਗਾ ਤੇ ਜੇ ਉਹ ਦਿਸ ਵੀ ਪਿਆ ਤਾਂ 50-60 ਕਿ.ਮੀ. ਦੀ ਸਪੀਡ ਨਾਲ ਆ ਰਹੇ ਡਰੋਨ ਨੂੰ ਤਬਾਹ ਕਿਵੇਂ ਕੀਤਾ ਜਾਵੇ? ਜਰੂਰੀ ਹੈ ਕਿ ਇਸ ਕੰਮ ਲਈ ਖਾਸ ਕਿਸਮ ਦੇ ਰਾਡਾਰ ਅਤੇ ਕਾਰਗਰ ਹਥਿਆਰ ਵਿਕਸਤ ਕੀਤੇ ਜਾਣ ਜੋ ਡਰੋਨ ਦਾ ਦੂਰ ਤੋਂ ਹੀ ਪਤਾ ਲਗਾ ਕੇ ਤਬਾਹ ਕਰ ਦੇਣ। ਪਾਕਿਸਤਾਨ ਦੀਆਂ ਇਹਨਾਂ ਨੀਚ ਹਰਕਤਾਂ ਕਾਰਨ ਭਾਰਤ ਦੇ ਬਾਰਡਰ ਨਾਲ ਲੱਗਦੇ ਹਵਾਈ ਅੱਡਿਆਂ, ਛਾਉਣੀਆਂ ਤੇ ਹੋਰ ਨਾਜ਼ਕ ਤੇ ਅਹਿਮ ਸਥਾਨਾਂ ਦੀ ਸੁਰੱਖਿਆ ਭਾਰੀ ਖਤਰੇ ਵਿੱਚ ਪੈ ਗਈ ਹੈ।
ਭਾਰਤ ਨੂੰ ਇਸ ਦਾ ਮੁਕਾਬਲਾ ਕਰਨ ਲਈ ਸਮਾਂ ਰਹਿੰਦੇ ਸਖਤ ਕਦਮ ਉਠਾਉਣੇ ਪੈਣਗੇ। ਇਹ ਬਹੁਤ ਹੀ ਜਰੂਰੀ ਹੈ ਕਿ ਖਾਸ ਹਾਈ ਸਕਿਉਰਟੀ ਸਥਾਨਾਂ ਨੂੰ ਨੋ ਡਰੋਨ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਜਾਵੇ ਤੇ ਬਾਰਡਰ ਦੇ ਨਾਲ ਨਾਲ ਰਿਮੋਟ ਸਿਗਨਲ ਜਾਮ ਕਰਨ ਵਾਲੇ ਯੰਤਰ ਲਗਾਏ ਜਾਣ। ਸਾਰੇ ਸਿਵਲੀਅਨ ਡਰੋਨ ਲਾਇਸੰਸੀ ਹਥਿਆਰਾਂ ਦੀ ਤਰਾਂ ਪੁਲਿਸ ਥਾਣਿਆਂ ਵਿੱਚ ਦਰਜ਼ ਕਰਵਾਏ ਜਾਣ ਤੇ ਉਡਾਣ ਲਈ ਆਗਾਊਂ ਇਜ਼ਾਜ਼ਤ ਲੈਣੀ ਪਵੇ। ਵਿਆਹਾਂ ਸ਼ਾਦੀਆਂ ਵਿੱਚ ਤਾਂ ਫੋਟੋਗਰਾਫਰ ਹੀ ਵੀਡੀਉ ਬਣਾਉਣ ਲਈ ਡਰੋਨ ਉਡਾਈ ਫਿਰਦੇ ਹਨ। ਪਿਛਲੀ ਸਰਕਾਰ ਦਾ ਇੱਕ ਸੀਨੀਅਰ ਮੰਤਰੀ ਵਿਆਹ ਸਮਾਗਮ ਵਿੱਚ ਇੱਕ ਡਰੋਨ ਹਾਦਸੇ ਤੋਂ ਬਹੁਤ ਮੁਸ਼ਕਲ ਨਾਲ ਬਚਿਆ ਸੀ। ਗੈਰ ਤਜ਼ਰਬਾਕਾਰ ਫੋਟੋਗਰਾਫਰ ਵੱਲੋਂ ਉਡਾਇਆ ਜਾ ਰਿਹਾ ਡਰੋਨ ਉਸ ਦੀ ਕੁਰਸੀ ਦੇ ਬਿਲਕੁਲ ਨਜ਼ਦੀਕ ਡਿੱਗਾ ਸੀ। ਸਿਆਣੇ ਕਹਿੰਦੇ ਹਨ ਕਿ ਇਲਾਜ਼ ਨਾਲੋਂ ਪ੍ਰਹੇਜ਼ ਚੰਗਾ ਹੁੰਦਾ ਹੈ। ਇਸ ਲਈ ਇਸ ਭਵਿੱਖੀ ਆਫਤ ਤੋਂ ਬਚਣ ਲਈ ਪਹਿਲਾਂ ਹੀ ਪ੍ਰਬੰਧ ਕਰ ਲੈਣੇ ਚਾਹੀਦੇ ਹਨ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9501100062
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ