Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮੈਂ ਐੱਸਵਾਈਐੱਲ ਬੋਲਦੀ ਹਾਂ…ਸੀਮਾ ਸ਼ਰਮਾ
ਐੱਸਵਾਈਐੱਲ਼ ਹਾਂ। ਮੇਰਾ ਪੂਰਾ ਨਾਂ ਸਤਲੁਜ-ਯਮੁਨਾ ਲਿੰਕ ਨਹਿਰ ਹੈ। ਪੰਜਾਬ ਤੇ ਹਰਿਆਣਾ ਦਾ ਬੱਚਾ ਬੱਚਾ ਮੇਰੇ ਨਾਂ ਤੋਂ ਵਾਕਿਫ਼ ਹੈ, ਕਿਉਕਿ ਮੇਰਾ ਨਾਂ ਦੋਹਾਂ ਰਾਜਾਂ ਵਿਚ ਬਹੁਤ ਪ੍ਰਚੱਲਿਤ ਹੈ। ਪੰਜਾਬ ਅਤੇ ਹਰਿਆਣਾ ਵਿਚ ਚੋਣਾਂ ਵੇਲੇ ਇਹ ਹੋਰ ਵੀ ਪ੍ਰਚੱਲਿਤ ਹੋ ਜਾਂਦਾ ਹੈ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਵਾਂਗੀ, ਮੇਰੀ ਕਹਾਣੀ ਦਿਲਚਸਪ ਹੋਣ ਦੇ ਨਾਲ਼ ਨਾਲ਼ ਕਈ ਮੋੜਾਂ-ਘੋੜਾਂ ਵਿਚੋਂ ਹੋ ਕੇ ਗੁਜ਼ਰਦੀ ਹੈ।…
ਮੇਰਾ ਜਨਮ 8 ਅਪਰੈਲ਼ 1982 ਨੂੰ ਤਾਕਤਵਰ ਮੰਨੀ ਜਾਂਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੱਥੋਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਪੂਰੀ ਵਿਚ ਹੋਇਆ। ਮੇਰੇ ਜਨਮ ਤੇ ਪੈਸਾ ਪਾਣੀ ਵਾਂਗ ਬਹਾਇਆ ਗਿਆ। ਪਿੰਡ ਵਿਚ ਕੁਝ ਦਿਨ ਕਰਫਿਊ ਵਾਲ਼ਾ ਮਾਹੌਲ ਬਣਾਇਆ ਗਿਆ। ਲੋਕਾਂ ਦੀਆਂ ਪੱਕੀਆਂ ਫ਼ਸਲਾਂ ਵੱਢੀਆਂ ਗਈਆਂ, ਥਾਂ ਥਾਂ ਪੁਲੀਸ ਅਤੇ ਫੌਜ ਤਾਇਨਾਤੀ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਲਗਾਏ ਗਏ। ਜੇਸੀਬੀ ਮਸ਼ੀਨਾਂ ਨੇ ਵੀ ਮੇਰੇ ਜਨਮ ਵਿਚ ਵਿਸ਼ੇਸ਼ ਯੋਗਦਾਨ ਪਾਇਆ, ਤੇ ਫਿਰ ਸ੍ਰੀਮਤੀ ਇੰਦਰਾ ਗਾਂਧੀ ਨੇ ਚਾਂਦੀ ਦੀ ਕਹੀ ਨਾਲ ਕਪੂਰੀ ‘ਚ ਬੈਠ ਕੇ ਸਰਾਲਾ ਕਲਾਂ ਵਿਚ ਮੇਰਾ ਪਹਿਲਾਂ ਟੱਕ ਲਾਇਆ ਪਰ ਮੇਰੇ ਜਨਮ ਦੇ ਨਾਲ਼ ਹੀ ਵਿਵਾਦਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਮੁਲਕ ਦੀ ਪ੍ਰਧਾਨ ਮੰਤਰੀ ਪਹਿਲੀ ਵਾਰ ਇਲਾਕੇ ਦੇ ਕਿਸੇ ਪਿੰਡ ਵਿਚ ਆਈ ਸੀ ਜਿਸ ਨੂੰ ਦੇਖਣ ਲਈ ਕਪੂਰੀ ਵਿਚ ਭੀੜ ਉਮੜ ਪਈ। ਇੱਥੇ ਹੀ ਕੁਝ ਲੋਕ ਮੇਰੇ ਸਵਾਗਤ ਲਈ ਆਏ ਪਰ ਉਸ ਤੋਂ ਜ਼ਿਆਦਾ ਗਿਣਤੀ ਵਿਚ ਮੇਰੇ ਖ਼ਿਲਾਫ਼ ਧਰਨਾ ਲਾਉਣ ਵਾਲਿਆਂ ਦੀ ਸੀ। ਬਾਅਦ ਵਿਚ ਇਹ ਧਰਨਾ ਮੋਰਚੇ ਦਾ ਰੂਪ ਧਾਰ ਗਿਆ ਜਿਸ ਨਾਲ ਕਪੂਰੀ ਹੋਰ ਮਸ਼ਹੂਰ ਹੋ ਗਿਆ। ਇਉਂ ਮੇਰੇ ਜਨਮ ਨਾਲ ਹੀ ਕਪੂਰੀ ਆਮ ਤੋਂ ਖਾਸ ਪਿੰਡ ਬਣ ਗਿਆ। ਪਿੰਡ ਕਪੂਰੀ ਹੁਣ ਮੋਰਚੇ ਵਾਲ਼ਾ ਕਪੂਰੀ ਬਣ ਗਿਆ ਸੀ। ਫਿਰ ਮੇਰੇ ਖਿਲ਼ਾਫ਼ ਲੱਗਿਆ ਮੋਰਚਾ ਧਾਰਮਿਕ ਮੋਰਚੇ ਦਾ ਰੂਪ ਧਾਰ ਗਿਆ। ਹੌਲ਼ੀ ਹੌਲ਼ੀ ਮੋਰਚਾ ਤਿੱਖਾ ਹੁੰਦਾ ਗਿਆ। ਫਿਰ ਉਸ ਵੇਲ਼ੇ ਦੀ ਸਭ ਤੋਂ ਮੰਦਭਾਗੀ ਘਟਨਾ ਸਾਕਾ ਨੀਲ਼ਾ ਤਾਰਾ ਵਾਪਰੀ ਅਤੇ ਫਿਰ ਇੰਦਰਾ ਗਾਂਧੀ ਦਾ ਕਤਲ਼। ਸਿੱਧੇ-ਅਸਿੱਧੇ ਢੰਗ ਨਾਲ ਵਾਰਦਾਤਾਂ ਮੇਰੇ ਨਾਲ ਹੀ ਜੋੜੀਆਂ ਗਈਆਂ।
24 ਜੁਲਾਈ 1985 ਮੇਰਾ ਮਸਲਾ ਸੁਲਝਾਉਣ ਲਈ ਰਾਜੀਵ-ਲੌਗੋਂਵਾਲ਼ ਸਮਝੌਤਾ ਹੋਇਆ ਪਰ 20 ਅਗਸਤ 1985 ਨੂੰ ਸੰਤ ਹਰਚੰਦ ਸਿੰਘ ਲੌਗੋਵਾਲ਼ ਦਾ ਕਤਲ਼ ਹੋ ਗਿਆ ਅਤੇ ਮੈਂ ਫਿਰ ਤੋਂ ਪੰਜਾਬ ਹਰਿਆਣਾ ਵਿਚਕਾਰ ਲੜਾਈ ਦੀ ਧਿਰ ਬਣ ਗਈ।
2004 ਵਿਚ ਸੁਪਰੀਮ ਕੋਰਟ ਨੇ ਮੇਰਾ ਕਾਰਜ ਮੁਕੰਮਲ ਕਰਨ ਦਾ ਹੁਕਮ ਦਿੱਤਾ ਪਰ ਦੋਵੇ ਧਿਰਾਂ ਮੇਰੇ ਉੱਪਰ ਆਪੋ-ਆਪਣੀ ਸਿਆਸਤ ਦੀਆਂ ਰੋਟੀਆਂ ਸੇਕਦੀਆਂ ਰਹੀਆਂ । 14 ਮਾਰਚ 2018 ਨੂੰ ਪੰਜਾਬ ਵਿਧਾਨ ਸਭਾ ਨੇ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਨ ਅਤੇ ਮੈਨੂੰ ਬੰਦ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ ਪਰ ਮਗਰੋਂ ਸੁਪਰੀਮ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ।
1982 ਤੋਂ ਬਾਅਦ ਜਦੋਂ ਵੀ ਪੰਜਾਬ-ਹਰਿਆਣਾ ਵਿਚ ਚੋਣਾਂ ਹੋਈਆਂ, ਮੈਂ ਹਮੇਸ਼ਾਂ ਉਨ੍ਹਾਂ ਦੇ ਵੋਟਾਂ ਬਟੋਰਨ ਦਾ ਸਾਧਨ ਬਣਦੀ ਰਹੀ। ਜਦੋਂ ਚੋਣਾਂ ਹੁੰਦੀਆਂ ਤਾਂ ਮੇਰੇ ਲਈ ਖੂਨ ਦੀਆਂ ਨਦੀਆਂ ਵਹਾਉਣ ਦੀ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਮੈਨੂੰ ਬਣਾਉਣ ਲਈ ਲੱਗੇ ਮਜ਼ਦੂਰਾਂ ਦੇ ਖੂਨ-ਪਸੀਨੇ ਦੀ ਕੋਈ ਗੱਲ ਨਹੀਂ ਕਰਦਾ ਕਿ ਉਨ੍ਹਾਂ ਨੂੰ ਦਿਹਾੜੀ ਮਿਲੀ ਵੀ ਹੈ ਜਾਂ ਨਹੀਂ। ਸਿਆਸਤਦਾਨਾਂ ਦੀ ਸੌੜੀ ਸਿਆਸਤ ਕਾਰਨ ਮੇਰੇ ਉੱਤੇ ਕਤਲ਼ ਦੇ ਇਲਜ਼ਾਮ ਵੀ ਹਨ। ਕੁਝ ਕੱਟੜਪੰਥੀਆਂ ਨੇ ਮਜ਼ਦੂਰਾਂ ਨੂੰ ਇਸ ਕਰਕੇ ਮਾਰ ਦਿੱਤਾ, ਕਿਉਂਕਿ ਉਹ ਮੇਰੀ ਖੁਦਾਈ ਕਰ ਰਹੇ ਸਨ। ਪਤਾ ਨਹੀਂ ਕਿੰਨੇ ਲੋਕਾਂ ਨੇ ਮੇਰੇ ਕਰਕੇ ਆਪਣੀਆਂ ਜਾਨਾਂ ਗੁਆਈਆਂ। ਮੇਰੇ ਪੁੱਟੇ ਜਾਣ ਤੋਂ ਬਾਅਦ ਵੀ ਮੌਤਾਂ ਦਾ ਸਿਲਸਿਲਾ ਨਹੀਂ ਥਮਮ੍ਹਿਆ। ਕਈ ਲੋਕਾਂ ਨੇ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਮੇਰੇ ਖੜ੍ਹੇ ਅਤੇ ਗੰਦੇ ਪਾਣੀ ਵਿਚ ਵੀ ਮੌਤ ਨੂੰ ਗਲ਼ੇ ਲਾਉਣ ਤੋਂ ਗੁਰੇਜ਼ ਨਹੀਂ ਕੀਤਾ।
ਦਿਨ, ਮਹੀਨੇ ਤੇ ਸਾਲ ਬਦਲੇ ਪਰ ਮੇਰਾ ਮਸਲਾ ਜਿਉਂ ਦਾ ਤਿਉਂ ਹੈ। ਮੈਂ ਜਿਸ ਤਰ੍ਹਾਂ ਹੌਲ਼ੀ ਹੌਲ਼ੀ ਬਣੀ ਸੀ, ਉਸੇ ਤਰ੍ਹਾਂ ਹੌਲ਼ੀ ਹੌਲ਼ੀ ਖ਼ਤਮ ਹੋ ਰਹੀ ਹਾਂ ਪਰ ਸਿਆਸਤਦਾਨ ਆਪਣੇ ਮਤਲਬ ਲਈ ਅਜੇ ਵੀ ਸਿਆਸਤ ਦੀਆਂ ਰੋਟੀਆਂ ਸੇਕਦੇ ਹਨ। ਕੁਝ ਵਕਤ ਪਹਿਲਾਂ ਸੁਪਰੀਮ ਕੋਰਟ ਨੇ ਹਰਿਆਣਾ ਤੇ ਪੰਜਾਬ ਨੂੰ ਆਪਸ ਵਿਚ ਮਿਲ-ਬੈਠ ਕੇ 9 ਸਤੰਬਰ ਤੱਕ ਮੇਰੇ ਬਾਰੇ ਹੱਲ ਕੱਢਣ ਲਈ ਕਿਹਾ ਪਰ ਅਜਿਹਾ ਨਾ ਹੋਣ ਤੇ ਗੱ’ ਫਿਰ ਸੁਪਰੀਮ ਕੋਰਟ ਦੇ ਦਰਵਾਜ਼ੇ ਤੇ ਜਾ ਖਲੋਤੀ ਹੈ। ਅਦਾਲਤ ਨੇ ਫਿਰ 4 ਮਹੀਨੇ ਦੀ ਤਰੀਕ ਪਾ ਦਿੱਤੀ।
ਹਰ ਵਾਰ ਮੈਨੂੰ ਲੱਗਦਾ ਹੈ ਕਿ ਇਸ ਵਾਰ ਮਸਲਾ ਜ਼ਰੂਰ ਹੱਲ ਹੋ ਜਾਵੇਗਾ ਪਰ ਹਮੇਸ਼ਾਂ ਗੱਲ ਅੱਗੇ ਵਧ ਜਾਂਦੀ ਹੈ। 20 ਸਤੰਬਰ ਨੂੰ ਚੰਡੀਗੜ੍ਹ ਵਿਚ ਉੱਤਰੀ ਜ਼ੋਨਲ ਪਰਿਸ਼ਦ ਦੀ ਮੀਟਿੰਗ ਵਿਚ ਗ੍ਰਹਿ ਮੰਤਰੀ ਨੇ ਮੇਰੇ ਮਸਲੇ ਨੂੰ ਫਿਰ ਤੋਂ ਸਾਂਝੀ ਵਾਰਤਾ ਨਾਲ ਸੁਲਝਾਉਣ ਦੀ ਗੱਲ ਕਹੀ ਹੈ। ਪਤਾ ਨਹੀਂ, ਅਜਿਹੀਆਂ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਕਿੰਨੀਆਂ ਹੋਰ ਹੋਣੀਆਂ ਹਨ? ਮੈਂ ਚਾਹੁੰਦੀ ਮੈਨੂੰ ਬਹਾਨਾ ਬਣਾ ਕੇ ਸਿਆਸਤ ਨਾ ਹੋਵੇ ਸਗੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਿਆ ਜਾਵੇ। ਇਹੀ ਮੇਰਾ ਇਨਸਾਫ਼ ਹੋਵੇਗਾ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback