Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬਾਬੇ ਦੇ ਵਾਰਸ--ਹਰਬੰਸ ਸਿੰਘ ਸੰਧੂ
ਆਸਟਰੇਲੀਆ ਵਿਚ ਇਕ ਕਲੱਬ ਵੱਲੋਂ ਮਾਊਂਟ ਬੂਲਰ ਤੇ ਬਰਫ ਦੇਖਣ ਦਾ ਪ੍ਰੋਗਰਾਮ ਬਣਿਆ। ਕਲੱਬ ਦੇ ਇਸ ਤਰ੍ਹਾਂ ਦੇ ਯਾਤਰਾ ਪ੍ਰੋਗਰਾਮਾਂ ਲਈ ਬੱਸ ਸੇਵਾਵਾਂ ਲਈਆਂ ਜਾਂਦੀਆਂ ਹਨ। ਬਸ ਵਿਚ ਚੀਨੀ, ਹੋਰ ਭਾਰਤੀ ਰਾਜਾਂ ਦੇ ਲੋਕ ਅਤੇ ਅਸੀਂ ਕੁਝ ਪੰਜਾਬੀ ਸਾਂ। ਬਸ ਸਵੇਰੇ ਰੇਲਵੇ ਸਟੇਸ਼ਨ ਟਾਰਨੈਟ (ਮੈਲਬਰਨ) ਤੋਂ ਚੱਲੀ। ਤਕਰੀਬਨ 4 ਘੰਟੇ ਦਾ ਰਸਤਾ ਸੀ। ਰਸਤੇ ਵਿਚ ਯਾਤਰੀਆਂ ਲਈ ਬਰਫ ਤੇ ਸਕੀਇੰਗ ਕਰਨ ਲਈ ਪੈਡਜ਼, ਬੂਟ ਅਤੇ ਵਾਟਰ ਪਰੂਫ ਕੱਪੜੇ ਕਿਰਾਏ ਤੇ ਮਿਲ ਜਾਂਦੇ ਹਨ। ਬਰਫ ਵਾਲੀਆਂ ਪਹਾੜੀਆਂ ਤੇ ਜਾਣ ਤੋਂ ਪਹਿਲਾਂ ਆਮ ਬਸ ਸਰਵਿਸ ਉਥੇ ਹੀ ਰੋਕ ਲਈ ਜਾਂਦੀ ਹੈ ਅਤੇ ਇਸ ਤੋਂ ਅੱਗੇ ਸਰਕਾਰ ਮੁਫ਼ਤ ਬੱਸਾਂ ਚਲਾਉਂਦੀ ਹੈ। ਬਰਫ ਵਾਲੀਆਂ ਪਹਾੜੀਆਂ ਤੇ ਪਹੁੰਚ ਕੇ ਸਾਰਿਆਂ ਨੇ ਖਾ ਪੀ ਕੇ ਇਲੈਕਟ੍ਰਿਕ ਟਰਾਲੀਆਂ ਤੇ ਬੈਠ ਕੇ ਬਰਫ ਦੇ ਨਜ਼ਾਰੇ ਦੇਖੇ। ਨੌਜਵਾਨ ਸਕੀਇੰਗ ਕਰਨ ਵਿਚ ਮਜ਼ਾ ਲੈਂਦੇ ਰਹੇ।
ਜ਼ਿਆਦਾਤਰ ਪੰਜਾਬੀ ਇਹੋ ਜਿਹੇ ਮੌਕਿਆਂ ਤੇ ਸ਼ਰਾਬ ਪੀ ਕੇ ਅਨੰਦ ਮਾਣਦੇ ਹਨ। ਆਸਟਰੇਲੀਆ ਵਿਚ ਘਰ ਦੀ ਸ਼ਰਾਬ ਕੱਢਣ ਦੀ ਪਾਬੰਦੀ ਨਾ ਹੋਣ ਕਾਰਨ ਪੰਜਾਬੀ ਇਸ ਦਾ ਵੀ ਲੁਤਫ ਉਠਾਉਂਦੇ ਹਨ। ਸਾਰਾ ਦਿਨ ਸਾਰੇ ਜਣੇ ਆਪੋ-ਆਪਣੇ ਢੰਗ ਨਾਲ ਬਰਫੀਲੀਆਂ ਪਹਾੜੀਆਂ ਦੇ ਨਜ਼ਾਰੇ ਮਾਣਦੇ ਰਹੇ। ਸਾਰਿਆਂ ਨੂੰ ਹਦਾਇਤ ਸੀ ਕਿ ਵਾਪਸੀ ਲਈ ਸਭ ਨੇ 4 ਵਜੇ ਕਿਰਾਏ ਵਾਲੀ ਬੱਸ ਦੇ ਸਟੇਸ਼ਨ ਤੇ ਪਹੁੰਚ ਜਾਣਾ ਹੈ। ਤੈਅ ਸਮੇ ਤੇ ਸਾਰੇ ਯਾਤਰੀ ਵਾਪਸੀ ਲਈ ਬੱਸ ਕੋਲ ਪਹੁੰਚ ਗਏ ਅਤੇ ਆਪੋ-ਆਪਣੀਆਂ ਸੀਟਾਂ ਮੱਲ ਲਈਆਂ।
ਸਾਡੀ ਸੀਟ ਤੋਂ ਅੱਗੇ ਵਾਲੀ ਸੀਟ ਤੇ ਗੁਜਰਾਤ ਦੀ ਇੱਕ ਔਰਤ ਨਾਲ ਆਪਣਾ ਪੰਜਾਬੀ ਭਾਈ ਬੈਠਾ ਸੀ। ਪੰਜਾਬੀ ਵੀਰ ਕੁਝ ਜ਼ਿਆਦਾ ਹੀ ਅੰਗਰੇਜ਼ੀ ਬੋਲ ਰਿਹਾ ਸੀ। ਮੈਂ ਨਾਲ ਬੈਠੇ ਸਾਥੀ ਨੂੰ ਉਸ ਦੇ ਟੱਲੀ ਹੋਣ ਬਾਰੇ ਦੱਸਿਆ ਅਤੇ ਕਿਹਾ: “ਇਹ ਬੰਦਾ ਉਲਾਂਭਾ ਦੁਆਊਗਾ, ਇਹਦੇ ਨਾਲ ਕਿਸੇ ਹੋਰ ਪੰਜਾਬੀ ਨੂੰ ਬਿਠਾ ਕੇ ਔਰਤ ਨੂੰ ਕਿਤੇ ਹੋਰ ਬਿਠਾਉਣਾ ਠੀਕ ਰਹੂਗਾ।” ਸਾਥੀ ਨੇ ਮੇਰੀ ਗੱਲ ਹਾਸੇ ਵਿਚ ਪਾ ਕੇ ਟਾਲ ਦਿੱਤੀ।
ਬਸ ਚੱਲਣ ਤੋਂ ਕੁਝ ਚਿਰ ਬਾਅਦ ਹੀ ਪੰਜਾਬੀ ਵੀਰ ਝੂਮਣ ਲੱਗਾ। ਕੁਝ ਵਕਤ ਤਾਂ ਉਸ ਔਰਤ ਨੇ ਬਰਦਾਸ਼ਤ ਕੀਤਾ, ਫਿਰ ਉਹ ਉਠ ਕੇ ਆਪਣੇ ਪਰਿਵਾਰ ਦੇ ਹੋਰ ਜੀਆਂ ਨਾਲ ਜਾ ਬੈਠੀ ਤੇ ਆਪਣੀ ਸੀਟ ਤੇ ਆਪਣੇ ਪਤੀ ਨੂੰ ਭੇਜ ਦਿੱਤਾ ਪਰ ਆਪਣੇ ਵੀਰ ਦੀਆਂ ਹਰਕਤਾਂ ਪਹਿਲਾਂ ਵਾਲੀਆਂ ਹੀ ਰਹੀਆਂ। ਜੇ ਅਸੀਂ ਪਿੱਛੋਂ ਕੁਝ ਕਹਿੰਦੇ ਤਾਂ ਗਾਲਾਂ ਕੱਢਦਾ ਅਤੇ ਬਹਿਸ ਕਰਦਾ। ਤੰਗ ਹੋ ਕੇ ਗੁਜਰਾਤੀ ਵੀਰ ਨੇ ਡਰਾਇਵਰ ਨੂੰ ਸ਼ਿਕਾਇਤ ਕੀਤੀ। ਡਰਾਇਵਰ ਨੇ ਤੁਰੰਤ ਆਪਣਾ ਸਹਾਇਕ ਭੇਜਿਆ। ਸਹਾਇਕ ਖੜ੍ਹਾ ਹੱਥ ਜੋੜ ਕੇ ਪੰਜਾਬੀ ਵੀਰ ਨੂੰ ਸਮਝਾਉਦਾ ਰਿਹਾ: “ਭਾਈ, ਇਹ ਪੰਜਾਬ ਨਹੀ ਐ, ਜੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ, ਪੁਲੀਸ ਨੇ ਇਥੇ ਹੀ ਬੱਸ ਵਿਚੋਂ ਲਾਹ ਲੈਣਾ, ਤੇ ਸਾਡਾ ਵੀ ਖਹਿੜਾ ਨਹੀਂ ਛੁੱਟਣਾ।” ਸਿਆਣੀ ਉਮਰ ਦੇ ਪੱਗ ਵਾਲੇ ਵੀਰ ਦੀਆਂ ਹਰਕਤਾਂ ਹੁਣ ਬਹੁਤ ਚੁਭ ਰਹੀਆਂ ਸਨ। ਸਹਾਇਕ ਨੇ ਗੁਜਰਾਤੀ ਵੀਰ ਨੂੰ ਕਿਤੇ ਹੋਰ ਬਿਠਾ ਕੇ ਉਹਦੇ ਨਾਲ ਕਿਸੇ ਹੋਰ ਪੰਜਾਬੀ ਨੂੰ ਬਿਠਾ ਦਿੱਤਾ।
ਸਾਡੇ ਸਾਰਿਆਂ ਦੀਆਂ ਕੋਸ਼ਿਸ਼ਾਂ ਅਤੇ ਸਹਾਇਕ ਦੀ ਸਮਝਾਉਣ ਤੇ ਧਮਕਾਉਣ ਦੀਆਂ ਗੱਲਾਂ ਨਾਲ ਅਖੀਰ ਅਸੀਂ ਆਪਣਾ ਸਫਰ ਪੂਰਾ ਕੀਤਾ। ਉਸ ਵੀਰ ਦਾ ਲਹਿਜਾ ਸਾਰਾ ਰਸਤਾ ਨਹੀਂ ਬਦਲਿਆ। ਬੱਸ ਤੋਂ ਉੱਤਰ ਕੇ ਉਸ ਦੇ ਕਿਸੇ ਨੇੜਲੇ ਸਾਥੀ ਨੇ ਸਮਝਾਇਆ, “ਆਸਟਰੇਲੀਆ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਸਖਤ ਮਨਾਹੀ ਹੈ, ਸਾਡੇ ਕੋਲ ਕੱਟ ਲੈ। ਸਵੇਰੇ ਆਪਾਂ ਗੱਡੀ ਲੈ ਲਵਾਂਗੇ” ਪਰ ਉਸ ਨੇ ਕਿਸੇ ਦੀ ਨਹੀਂ ਸੁਣੀ ਅਤੇ ਆਪਣੀ ਗੱਡੀ ਲੈ ਕੇ ਘਰ ਚੱਲ ਪਿਆ।
ਅਗਲੇ ਦਿਨ ਪਤਾ ਲੱਗਾ ਕਿ ਉਸ ਨੇ ਰਸਤੇ ਵਿਚ ਕੋਈ ਐਕਸੀਡੈਂਟ ਕਰ ਦਿੱਤਾ ਹੈ। ਪੁਲੀਸ ਨੇ ਉਸ ਨੂੰ ਘਰ ਪਹੁੰਚਾਇਆ। ਇਹ ਵੀ ਪਤਾ ਲੱਗਾ ਕਿ ਸ਼ਰਾਬੀ ਹੋਣ ਕਾਰਨ ਉਸ ਦਾ ਡਰਾਈਵਿੰਗ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਐਕਸੀਡੈਂਟ ਲਈ ਵੀ ਉਸ ਨੂੰ ਭਾਰੀ ਜੁਰਮਾਨਾ ਹੋਵੇਗਾ।
ਇਹ ਘਟਨਾ ਮੈਨੂੰ ਸਿੱਖੀ ਸਰੂਪ ਲਈ ਸਰਾਪ ਜਾਪੀ। ਇਸੇ ਕਰਕੇ ਮੈਂ ਸਫਰ ਦੌਰਾਨ ਹੀ ਗੁਜਰਾਤੀ ਪਰਿਵਾਰ ਅਤੇ ਬੱਸ ਵਾਲਿਆਂ ਤੋਂ ਮੁਆਫੀ ਵੀ ਮੰਗੀ। ਅੱਗੇ ਸੋਚਦਿਆਂ ਇਸ ਗਟਨਾ ਨੂੰ ਬਾਬੇ ਨਾਨਕ ਦੇ ਮਨੁੱਖਤਾ ਲਈ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੇ ਸਿਧਾਂਤਾਂ ਦੀ ਖਿੱਲੀ ਉਡਾਉਣਾ ਜਾਪਿਆ। ਫਿਰ ਸੋਚਿਆ, ਜੇ ਸਿੱਖ ਸੰਸਥਾਵਾਂ ਠੀਕ ਪ੍ਰਚਾਰ ਕਰਦੀਆਂ ਤਾਂ ਘੱਟੋ-ਘੱਟ ਅਜਿਹੇ ਲੋਕ ਅਜਿਹੀਆਂ ਹਰਕਤਾਂ ਨਾ ਕਰਦੇ। ਅੱਜ ਬਾਬੇ ਨਾਨਕ ਦੀ ਉੱਚੀ ਗੁਰਮਤਿ ਸੋਚ ਦੀ ਬਦੌਲਤ ਸਾਰੀ ਦੁਨੀਆ ਵਿਚ ਸਿੱਖੀ ਦੇ ਨਿਸ਼ਾਨ ਝੂਲ ਰਹੇ ਹਨ। ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਂਦੇ ਹੋਏ ਸਾਨੂੰ ਉਨ੍ਹਾਂ ਦੇ ਸਿਧਾਂਤਾਂ ਨੂੰ ਘਰ ਘਰ ਪਹੁੰਚਾਉਣਾ ਚਾਹੀਦਾ ਹੈ। ਇਕੱਲੇ ਨਗਰ ਕੀਰਤਨ ਕੱਢ ਕੇ ਬਾਬੇ ਨਾਨਕ ਦੀ ਸੋਚ ਦਾ ਪ੍ਰਚਾਰ ਨਹੀਂ ਹੋਣਾ। ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੀਆਂ ਨਲਾਇਕੀਆਂ ਕਾਰਨ ਖ਼ੁਦ ਨੂੰ ਤਰਸਯੋਗ ਬਣਾਇਆ ਹੈ। ਨਸ਼ਾ ਕੋਈ ਵੀ ਹੋਵੇ, ਜ਼ਹਿਨੀਅਤ ਇੱਕੋ ਹੁੰਦੀ ਹੈ। ਨਸ਼ੇ ਵਿਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਲਈ ਸਿੱਖੀ ਸਿਧਾਂਤਾਂ ਨੂੰ ਅਪਨਾਉਣ ਅਤੇ ਪ੍ਰਚਾਰਨ ਦੀ ਲੋੜ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback