Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਫ਼ਿਲਮ 'ਤਾਰਾ ਮੀਰਾ' ਲੈ ਕੇ ਆ ਰਿਹਾ ਰਣਜੀਤ ਬਾਵਾ--ਹਰਜਿੰਦਰ ਸਿੰਘ ਜਵੰਦਾ


    
  

Share
  ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲਾ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਪੰਜਾਬੀ ਮਨੋਰੰਜਨ ਜਗਤ ਵਿੱਚ ਇਕ ਖਾਸ ਮੁਕਾਮ ਰੱਖਦਾ ਹੈ। ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ। ਪੰਜਾਬੀ ਗਾਇਕੀ ਦੇ ਨਾਲ ਨਾਲ ਹੁਣ ਉਹ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਸਰਗਰਮ ਹੈ।ਇਸੇ ਮਹੀਨੇ ਉਸਦੀ ਬਾਲੀਵੁੱਡ ਸਟਾਰ ਗਾਇਕ ਗੁਰੂ ਰੰਧਾਵਾ ਵਲੋਂ ਪ੍ਰੋਡਿਊਸ ਵੱਡੇ ਬਜਟ ਦੀ ਫ਼ਿਲਮ 'ਤਾਰਾ ਮੀਰਾ' ਰਿਲੀਜ਼ ਹੋਣ ਜਾ ਰਹੀ ਹੈ।ਰਣਜੀਤ ਬਾਵਾ ਪੰਜਾਬੀ ਗਾਇਕੀ ਵਿੱਚ ਸਥਾਪਤ ਹੋਣ ਮਗਰੋਂ ਹੀ ਫ਼ਿਲਮਾਂ ਵੱਲ ਆਇਆ। ਜ਼ਿਕਰਯੋਗ ਹੈ ਕਿ ਰਣਜੀਤ ਬਾਵਾ ਦੀ ਪਹਿਲੀ ਫ਼ਿਲਮ 1984 ਦੇ ਸਮਿਆਂ 'ਚ ਸਿੱਖ ਪੰਥ ਲਈ ਸ਼ਹੀਦ ਹੋਏ ਭਾਈ ਜਗਰਾਜ ਸਿੰਘ ਬਾਰੇ 'ਤੂਫ਼ਾਨ ਸਿੰਘ' ਸੀ ਜਿਸਨੂੰ ਸੈਂਸਰ ਬੋਰਡ ਵਲੋਂ ਪੰਜਾਬ ਵਿੱਚ ਰਿਲੀਜ਼ ਨਹੀ ਹੋਣ ਦਿੱਤਾ ਗਿਆ ਜਦਕਿ ਵਿਦੇਸ਼ਾ ਵਿੱਚ ਇਸ ਫ਼ਿਲਮ ਨੇ ਚੰਗੀ ਕਮਾਈ ਕੀਤੀ। ਇਸ ਤੋਂ ਬਾਅਦ ਭਲਵਾਨ ਸਿੰਘ, ਖਿੱਦੋ ਖੁੰਡੀ ਫ਼ਿਲਮਾਂ ਨਾਲ ਰਣਜੀਤ ਬਾਵਾ ਸਰਗਰਮ ਰਿਹਾ ਪੰਰਤੂ ਪਿਛਲੇ ਸਾਲ ਆਈਆਂ 'ਵੇਖ ਬਰਾਤਾਂ ਚੱਲੀਆਂ, ਮਿਸਟਰ ਐਡ ਮਿਸ਼ਿਜ 420' ਅਤੇ 'ਹਾਈਐਂਡ ਯਾਰੀਆਂ' ਨਾਲ 'ਬਾਵਾ' ਇੱਕ ਨਵੇਂ ਅੰਦਾਜ ਵਿੱਚ ਪੰਜਾਬੀ ਪਰਦੇ 'ਤੇ ਨਜ਼ਰ ਆਇਆ ਤੇ ਸਿੱਧਾ ਦਰਸ਼ਕਾਂ ਦੇ ਦਿਲਾਂ 'ਚ ਉੱਤਰ ਗਿਆ। 'ਮਿਸਟਰ ਐਂਡ ਮਿਸ਼ਿਜ 420' ਵਿਚਲੇ ਲਾਡੀ ਅਮਲੀ ਦੇ ਕਿਰਦਾਰ ਨੇ ਉਸਨੂੰ ਇੱਕ ਨਵੀਂ ਪਛਾਣ ਦਿੱਤੀ। ਆਪਣੇ ਮੁੱਢਲੇ ਗੀਤਾਂ 'ਜੱਟ ਦੀ ਅਕਲ' ਅਤੇ ਫ਼ਿਲਮਾਂ 'ਤੂਫ਼ਾਨ ਸਿੰਘ' ਵਿੱਚ ਰਣਜੀਤ ਬਾਵਾ ਇੱਕ ਅਣਖੀ ਯੋਧੇ ਵਾਲੇ ਕਿਰਦਾਰ ਵਿੱਚ ਉੱਭਰਿਆ ਜਦਕਿ ਬਾਅਦ ਵਿੱਚ ਉਹ ਹਰ ਤਰ੍ਹਾਂ ਦੇ ਕਿਰਦਾਰਾਂ ਵਿੱਚ ਨਜ਼ਰ ਆਉਣ ਲੱਗਾ। ਗੁਰਦਾਸਪੁਰ ਨੇੜਲੇ ਪਿੰਡ ਵਡਾਲਾ ਗ੍ਰੰਥੀਆਂ ਦੇ ਜੰਮਪਲ ਰਣਜੀਤ ਬਾਵਾ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ। ਸਕੂਲ-ਕਾਲਜ਼ ਦੀਆਂ ਸਟੇਜ਼ਾਂ ਤੋਂ ਉਪਰ ਉੱਠ ਕੇ ਗਾਇਕੀ ਦੇ ਅੰਬਰਾਂ ਨੂੰ ਛੂੰਹਣ ਵਾਲਾ ਰਣਜੀਤ ਬਾਜਵਾ ਆਪਣੀ ਪਲੇਠੀ ਐਲਬਮ' ਮਿੱਟੀ ਦਾ ਬਾਵਾ' ਦੀ ਕੌਮਾਂਤਰੀ ਪ੍ਰਸਿੱਧੀ ਨਾਲ 'ਬਾਜਵਾ' ਤੋਂ 'ਬਾਵਾ' ਬਣ ਗਿਆ। ਉਸ ਤੋਂ ਬਾਅਦ ਗੀਤ 'ਪੌਣੇ ਅੱਠ' ਅਤੇ 'ਤਨਖਾਹ' ਦੀ ਸਫ਼ਲਤਾ ਨੇ ਰਣਜੀਤ ਬਾਵੇ ਦੀ ਪਹਿਚਾਣ ਹੋਰ ਵੀ ਗੂੜ੍ਹੀ ਹੋ ਗਈ ।ਪਿਛਲੇ ਦਿਨੀਂ ਰਣਜੀਤ ਬਾਵਾ ਜਿੱਥੇ ਅਪਣੀਆਂ ਇੰਨ੍ਹਾਂ ਫ਼ਿਲਮਾਂ ਨਾਲ ਚਰਚਾ ਵਿੱਚ ਰਿਹਾ, ਉੱਥੇ ਆਪਣੇ ਅਨੇਕਾਂ ਗੀਤਾਂ 'ਤਾਰੇ ਵਾਲਿਆਂ ਬਾਬਾ',ਲਾਹੌਰ, ਯਾਰੀ ਚੰਡੀਗੜ੍ਹ ਵਾਲੀਏ, ਕਹਿੰਦੇ ਸ਼ੇਰ ਮਾਰਨਾ' ਮਾਣਕ ਦੀ ਕਲੀ, 'ਵੀਕ ਐਂਡ,ਕੰਗਣਾ, ਫੁਲਕਾਰੀ' ਆਦਿ ਨਾਲ ਵੀ ਸ਼ੋਹਰਤ ਦੇ ਸਿਖਰਲੇ ਡੰਡੇ 'ਤੇ ਰਿਹਾ। ਇੰਨ੍ਹੀ ਦਿਨਂੀ ਰਣਜੀਤ ਬਾਵਾ ਦੀ ਚਰਚਾ ਉਸਦੀ 11 ਅਕਤੂਬਰ ਨੂੰ ਆ ਰਹੀ ਫ਼ਿਲਮ 'ਤਾਰਾ ਮੀਰਾ' ਕਰਕੇ ਹੈ।ਦੱਸਣਯੋਗ ਹੈ ਕਿ ਗਾਇਕ ਗੁਰੂ ਰੰਧਾਵਾ ਪਹਿਲੀ ਵਾਰ ਬਤੌਰ ਪ੍ਰੋਡਿਊਸਰ ਕਿਸੇ ਫ਼ਿਲਮ ਨਾਲ ਜੁੜੇ ਹਨ ਅਤੇ ਉਨਾਂ ਨੇ ਨਿਰਮਾਤਾ ਗੁਰਪ੍ਰਤਾਪ ਸਿੰਘ ਛੀਨਾ, ਜਗਰੂਪ ਬੂਟਰ ਅਤੇ ਸ਼ਿਲਪਾ ਸ਼ਰਮਾ ਨਾਲ ਮਿਲ ਕੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ 'ਚ ਰਣਜੀਤ ਬਾਵਾ ਨਾਲ ਹੀਰੋਇਨ ਦੀ ਭੂਮਿਕਾ 'ਚ ਬਾਲੀਵੁੱਡ ਅਦਾਕਾਰਾ ਨਾਜ਼ੀਆ ਹੁਸੈਨ ਹੈ। ਲੇਖਕ ਤੇ ਨਿਰਦੇਸ਼ਕ ਰਾਜੀਵ ਢੀਂਗਰਾ ਦੀ ਇਹ ਫ਼ਿਲਮ ਨਸਲੀ ਭੇਦ ਭਾਵ 'ਤੇ ਅਧਾਰਿਤ ਹੈ ਜੋ ਇਕ ਸਾਰਥਿਕ ਮੁੱਦੇ ਦੀ ਗੱਲ ਕਰਦੀ ਹੋਈ ਦਰਸ਼ਕਾਂ ਦਾ ਮਨੋਰੰਜਨ ਕਰੇਗੀ।ਇਹ ਫਿਲ਼ਮ ਪੰਜਾਬ 'ਚ ਵੱਸਦੇ ਪ੍ਰਵਾਸੀ ਮਜ਼ਦੂਰਾਂ ਅਤੇ ਪੰਜਾਬੀਆਂ 'ਤੇ ਬਣਾਈ ਗਈ ਹੈ ਅਤੇ ਰੋਮਾਂਸ ਤੇ ਕਾਮੇਡੀ ਨਾਲ ਭਰਪੂਰ ਹੈ। ਇਸ ਫਿਲਮ 'ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਨੀਤਾ ਦੇਵਗਨ, ਜੁਗਰਾਜ ਸਿੰਘ, ਰਾਜੀਵ ਠਾਕੁਰ,ਸਵਿੰਦਰ ਮਾਹਲ ਅਤੇ ਅਸ਼ੋਕ ਪਾਠਕ ਆਦਿ ਨਾਮੀ ਕਲਾਕਾਰ ਨਜ਼ਰ ਆਉਣਗੇ।ਫ਼ਿਲਮ ਦਾ ਗੀਤ ਸੰਗੀਤ ਬਹੁਤ ਵਧੀਆ ਹੈ।ਰਣਜੀਤ ਬਾਵਾ ਨੇ ਦੱਸਿਆ ਕਿ ਉਸਨੂੰ ਖੁਸ਼ੀ ਹੈ ਕਿ ਉਸਨੂੰ ਹਮੇਸ਼ਾ ਹੀ ਤਜੱਰਬੇਕਾਰ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਗਾਇਕੀ ਤੇ ਫ਼ਿਲਮਾਂ ਦਾ ਸਫ਼ਰ ਉਹ ਨਿਰੰਤਰ ਜਾਰੀ ਰੱਖੇਗਾ ਤੇ ਭਵਿੱਖ ਵਿੱਚ ਚੰਗੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਦਿੰਦਾ ਰਹੇਗਾ।

ਹਰਜਿੰਦਰ ਸਿੰਘ ਜਵੰਦਾ
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ