Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕਿਤਾਬ ਦੀ ਕਥਾ--ਮਨਮੋਹਨ ਸਿੰਘ ਦਾਊਂ
ਸਾਲ 1967 ਦੀ ਗੱਲ ਹੈ, ਸਰਕਾਰੀ ਮਿਡਲ ਸਕੂਲ ਤਿਊੜ (ਜ਼ਿਲ੍ਹਾ ਰੂਪ ਨਗਰ) ਪੜ੍ਹਾਉਂਦਾ ਸੀ। ਨਾਲ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮਏ ਪੰਜਾਬੀ, ਪ੍ਰਾਈਵੇਟਲੀ ਕਰ ਰਿਹਾ ਸੀ। ਐੱਮਏ ਭਾਗ ਪਹਿਲਾ ਵਿਚੋਂ ਫਸਟ ਡਿਵੀਜ਼ਨ ਵਾਲੇ ਨੰਬਰ ਆਉਣ ਕਾਰਨ ਹੌਸਲਾ ਹੋ ਗਿਆ। ਮੇਰੇ ਮਿੱਤਰ ਡਾ. ਕੇਸਰ ਸਿੰਘ ਕੇਸਰ ਉਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਚ ਪੜ੍ਹਾਉਂਦੇ ਸੀ। ਹਫ਼ਤੇ ਵਿਚ ਦੋ ਵਾਰ ਪਿੰਡ ਤਿਊੜ ਤੋਂ ਕੱਚੀ ਰੁੜਕੀ, ਠਸਕਾ-ਮਨਾਣਾ, ਝਾਂਮਪੁਰ ਆਦਿ ਪਿੰਡਾਂ ਦੇ ਰਸਤੇ ਕੱਚੀ ਨਹਿਰ ਦੇ ਕੰਢੇ ਕੰਢੇ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਪੁਸਤਕਾਂ ਵਿਚੋਂ ਨੋਟਸ ਤਿਆਰ ਕਰਨ ਸਾਈਕਲ ‘ਤੇ ਪੈਂਡਾ ਗੱਛਦਾ ਵਾਪਸ ਬਜਵਾੜੇ (ਹੁਣ ਸੈਕਟਰ 35, ਕਿਸਾਨ ਭਵਨ) ਵਾਲੀ ਸੜਕ ਹੁੰਦਾ ਹੋਇਆ, ਆਪਣੇ ਪਿੰਡ ਦਾਊਂ ਵਾਪਸ ਪਹੁੰਚਦਾ ਸੀ। ਸਾਈਕਲ ਦਾ ਇਹ ਸਾਰਾ ਫ਼ਾਸਲਾ ਤਕਰੀਬਨ 40 ਕਿਲੋਮੀਟਰ ਪੈ ਜਾਂਦਾ ਸੀ। ਡਾ. ਕੇਸਰ ਕੋਲ ਜਾ ਕੇ ਪ੍ਰੀਖਿਆ ਦੀ ਤਿਆਰੀ ਲਈ ਅਗਵਾਈ ਵੀ ਲੈਂਦਾ। ਉਦੋਂ ਉਹ 15 ਸੈਕਟਰ ਵਿਚ ਰਹਿੰਦੇ ਹੁੰਦੇ ਸੀ।
ਨਤੀਜਾ ਗ਼ਜ਼ਟ ਵਿਚ ਮੇਰੇ ਐੱਮਏ ਭਾਗ ਪਹਿਲਾ ਦੇ ਚੰਗੇ ਨੰਬਰ ਦੇਖ ਕੇ ਡਾ. ਕੇਸਰ ਮੇਰੇ ਪਿੰਡ ਦਾਊਂ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਿੰਦਰ ਸਿੰਘ ਕੋਹਲੀ ਨੂੰ ਕਾਰ ਵਿਚ ਬਿਠਾ ਕੇ ਇੱਕ ਹੋਰ ਸੱਜਣ ਸਮੇਤ ਆ ਬਹੁੜੇ। ਮੈਂ ਹੈਰਾਨ ਪ੍ਰੇਸ਼ਾਨ। ‘ਕੀੜੀ ਦੇ ਘਰ ਭਗਵਾਨ’। ਡਾ. ਕੋਹਲੀ ਮੈਨੂੰ ਪੰਜਾਬੀ ਵਿਭਾਗ ਵਿਚ ਦਾਖ਼ਲਾ ਲੈਣ ਲਈ ਬੇਨਤੀ ਕਰਨ ਆਏ ਸੀ। ਮੈਂ ਆਪਣੀ ਮਜਬੂਰੀ ਦੱਸੀ। ਆਰਥਿਕ ਹਾਲਤ ਬਾਰੇ ਗੱਲ ਕੀਤੀ। ਮੇਰੇ ਪਿਤਾ ਜੀ ਬਹੁਤ ਖ਼ੁਸ਼ ਹੋਏ ਕਿ ਪੁੱਤਰ ਦੇ ਚੰਗੇ ਨੰਬਰਾਂ ਦੀ ਕਦਰ ਪਈ ਹੈ। ਮੈਂ ਸਰਕਾਰੀ ਸਕੂਲ ਤੋਂ ਇੱਕ ਸਾਲ ਦੀ ਛੁੱਟੀ ਬਿਨਾ ਤਨਖ਼ਾਹ ਨਹੀਂ ਸੀ ਲੈ ਸਕਦਾ, ਕਿਉਂਕਿ ਮੇਰੇ ਸਿਰ ‘ਤੇ ਹੀ ਘਰ ਦਾ ਖ਼ਰਚਾ ਖੜ੍ਹਾ ਸੀ। ਉਦੋਂ ਮੇਰੀ ਤਨਖ਼ਾਹ ਦੋ ਕੁ ਸੌ ਰੁਪਏ ਸੀ। ਦੋ ਭੈਣਾਂ ਦੇ ਵਿਆਹ ਅਜੇ ਹੋਣੇ ਸਨ। ਮਾਪਿਆਂ ਦਾ ਗੁਜ਼ਰ-ਬਸਰ ਵੀ ਮੇਰੇ ਸਿਰ ‘ਤੇ ਸੀ।
ਖ਼ੈਰ! ਮੈਂ ਘਰ ਆਇਆਂ ਦੀ ਚਾਹ-ਪਾਣੀ ਦੀ ਸੇਵਾ ਕੀਤੀ। ਡਾ. ਕੋਹਲੀ ਕਹਿਣ ਲੱਗੇ: ‘ਅਸੀਂ ਤੇਰੀ ਫ਼ੀਸ ਮੁਆਫ਼ ਕਰ ਦਿਆਂਗੇ ਤੇ ਪੁਸਤਕਾਂ ਵੀ ਲੈ ਦਿਆਂਗੇ, ਬਾਕੀ ਤੇਰੀ ਮਰਜ਼ੀ’। ਮੈਂ ਖੜ੍ਹੇ ਹੋ ਕੇ ਮੁਆਫ਼ੀ ਮੰਗੀ ਕਿ ਤੁਹਾਡੀ ਮਿਹਰਬਾਨੀ ਅੱਗੇ ਸਿਰ ਝੁਕਾਉਂਦਾ ਹਾਂ ਪਰ ਦਾਖ਼ਲਾ ਲੈਣ ਤੋਂ ਅਸਮਰੱਥ ਹਾਂ। ਪਿਤਾ ਜੀ ਦੀ ਮਜਬੂਰੀ ਵੀ ਅੱਥਰੂਆਂ ਰਾਹੀਂ ਟਪਕ ਰਹੀ ਸੀ। ਅਸੀਂ ਡਾ. ਕੋਹਲੀ ਹੁਰਾਂ ਨੂੰ ਪਿੰਡ ਦੀ ਫਿਰਨੀ ਤੱਕ ਛੱਡਣ ਗਏ ਅਤੇ ਨਿੰਮੋਝੂਣੀ ਹਾਲਤ ‘ਚ ਘਰ ਪਰਤੇ। ਯੂਨੀਵਰਸਿਟੀ ਵਿਚ ਦਾਖ਼ਲਾ ਲੈ ਕੇ ਪੜ੍ਹਨ ਦੀ ਲੋਚਾ ਫਿਸਲ ਗਈ ਸੀ।
ਸਮਾਂ ਲੰਘਦਾ ਰਿਹਾ। ਐੱਮਏ (ਪੰਜਾਬੀ) ਭਾਗ ਦੂਜਾ ਦੀ ਪ੍ਰੀਖਿਆ ਦੇ ਦਿਨ ਨੇੜੇ ਆਉਂਦੇ ਗਏ। ਇੱਕ ਦਿਨ ਮੈਂ ਡਾ. ਕੇਸਰ ਕੋਲ ਪ੍ਰੀਖਿਆ ਦੇ ਪਰਚਿਆਂ ਦੀ ਤਿਆਰੀ ਬਾਰੇ ਕੁਝ ਪ੍ਰਸ਼ਨ ਪੁੱਛਣ ਗਿਆ। ਤੀਜਾ ਪਹਿਰ ਸੀ। ਡਾ. ਕੇਸਰ ਨੇ ਰਤਾ ਕੁ ਮਜਾਹੀਆ ਅੰਦਾਜ਼ ਵਿਚ ਪੁੱਛਿਆ, “ਕਿਵੇਂ ਤਿਆਰੀ? ਇਸ ਵਾਰੀ ਵੀ ਚੰਗੇ ਨੰਬਰ ਆਉਣੇ ਚਾਹੀਦੇ ਆ।” ਮੈਂ ਹੁੰਗਾਰਾ ਮੋੜਦਿਆਂ ਪੁੱਛਿਆ, “ਦੱਸੋ ਕੋਈ ਨੁਕਤਾ।” ਉਨ੍ਹਾਂ ਕਿਹਾ, “ਹਾਂ ਸੱਚ ਮੈਨੂੰ ਯਾਦ ਆ ਗਿਆ, ਤੂੰ ਡਾ. ਰਤਨ ਸਿੰਘ ਜੱਗੀ ਦੀ ਪੁਸਤਕ ‘ਵਿਚਾਰਧਾਰਾ’ ਜ਼ਰੂਰ ਪੜ੍ਹ। ਉਸ ਵਿਚੋਂ ਦੋ-ਤਿੰਨ ਪ੍ਰਸ਼ਨ ਤਾਂ ਆਉਣਗੇ ਹੀ। ਮੇਰੇ ਕੋਲ ਇਹ ਪੁਸਤਕ ਨਹੀਂ ਹੈ। ਲਾਹੌਰ ਬੁੱਕ ਸ਼ਾਪ ਲੁਧਿਆਣਾ ਦੇ ਮਾਲਕ ਜੀਵਨ ਸਿੰਘ ਨੇ 22 ਸੈਕਟਰ ਕਿਰਨ ਥੀਏਟਰ ਤੋਂ ਅਗਲੀਆਂ ਕੋਠੀਆਂ ‘ਚ ਕਿਤਾਬਾਂ ਦੀ ਦੁਕਾਨ ਖੋਲ੍ਹੀ ਹੈ। ਸੜਕ ਉੱਤੇ ਹੀ ਹੈ ਦੁਕਾਨ। ਉਸ ਤੋਂ ਕਿਵੇਂ ਨਾ ਕਿਵੇਂ ਜੇ ਪ੍ਰਾਪਤ ਕਰ ਸਕਦੈਂ, ਤਾਂ ਵਾਹਵਾ ਹੋਜੂ ਪਰਚਾ।”
ਡਾ. ਕੇਸਰ ਨੇ ਇੱਕੋ ਸਾਹ ਗੱਲ ਨਿਬੇੜ ਦਿੱਤੀ ਸੀ। ਗੱਲ ਮੈਨੂੰ ਵੀ ਜਚ ਗਈ। ਮੈਂ ਆਗਿਆ ਲੈ ਕੇ ਸਾਈਕਲ ਕਿਰਨ ਥੀਏਟਰ ਨੂੰ ਸਿੱਧਾ ਕਰ ਲਿਆ। ਦੁਕਾਨ ਮਿਲ ਗਈ, ਮੈਨੂੰ ਖ਼ੁਸ਼ੀ ਹੋਈ।
ਸਾਈਕਲ ਤੋਂ ਉਤਰ ਕੇ ਕਿਤਾਬਾਂ ਦੀ ਦੁਕਾਨ ਅੰਦਰ ਜਾ ਵੜਿਆ। ਕਿਤਾਬਾਂ ਅਥਾਹ ਸਨ। ਨੌਕਰ ਤੋਂ ਮੈਂ ਜੀਵਨ ਸਿੰਘ ਬਾਰੇ ਪੁੱਛਿਆ ਜੋ ਕੁਰਸੀ ਉੱਤੇ ਬੈਠੇ ਸੀ। ਮੈਂ ਫ਼ਤਹਿ ਬੁਲਾਈ। ਮੈਂ ਡਾ. ਕੇਸਰ ਦਾ ਜ਼ਿਕਰ ਕਰਦਿਆਂ ਆਪਣੀ ਜਾਣਕਾਰੀ ਦਿੱਤੀ। ਨਾਲ ਹੀ ਕਿਹਾ, “ਡਾ. ਰਤਨ ਸਿੰਘ ਜੱਗੀ ਦੀ ਪੁਸਤਕ ‘ਵਿਚਾਰਧਾਰਾ’ ਇੱਕ ਦਿਨ ਵਾਸਤੇ ਚਾਹੀਦੀ ਹੈ। ਵੀਹ ਰੁਪਏ ਦੀ ਕਿਤਾਬ ਮੈਂ ਖ਼ਰੀਦ ਨਹੀਂ ਸਕਦਾ, ਕਿਰਾਏ ਉੱਤੇ ਦੇ ਸਕਦੇ ਹੋ ਤਾਂ ਮਿਹਰਬਾਨੀ ਹੋਵੇਗੀ।” ਉਦੋਂ ਮੇਰੇ ਕੋਲ ਕੇਵਲ ਤਿੰਨ ਰੁਪਏ ਸਨ। ਜੀਵਨ ਸਿੰਘ ਨੇ ਬੜੀ ਨੀਝ ਨਾਲ ਮੇਰਾ ਚਿਹਰਾ ਪੜ੍ਹਿਆ, ਫਿਰ ਕਿਹਾ, “ਚਲੋ, ਲੈ ਜਾਓ, ਕੱਲ੍ਹ ਨੂੰ ਇਸੇ ਵੇਲੇ ਕਿਤਾਬ ਮੋੜ ਜਾਇਓ। ਕਿਸੇ ਹੋਰ ਨੂੰ ਵੀ ਲੋੜ ਪੈ ਸਕਦੀ ਹੈ।” ਜੀਵਨ ਸਿੰਘ ਨੇ ਸੰਖੇਪ ‘ਚ ਗੱਲ ਨਿਬੇੜ ਦਿੱਤੀ। ਮੈਂ ਧੰਨਵਾਦ ਕੀਤਾ, ਸਾਈਕਲ ਚੁੱਕਿਆ ਤੇ ਪਿੰਡ ਆ ਵੜਿਆ। ਅੰਦਰ ਖ਼ੁਸ਼ੀ ਨਾਲ ਭਰਿਆ ਪਿਆ ਸੀ। ਪੰਦਰਾਂ ਕਿਲੋਮੀਟਰ ਦਾ ਫ਼ਾਸਲਾ ਝੱਟ ਹੀ ਮੁੱਕ ਗਿਆ ਸੀ। ਆਥਣ ਉੱਤਰ ਰਹੀ ਸੀ।
ਘਰ ਪੁੱਜਦਿਆਂ ਹੀ ਸਭ ਤੋਂ ਪਹਿਲਾਂ ਕਿਤਾਬ ਉੱਤੇ ਕਵਰ ਚੜ੍ਹਾਇਆ, ਮਤੇ ਮੈਲੀ ਹੋ ਜਾਵੇ ਅਤੇ ਪੁਸਤਕ ਦਾ ਮਾਲਕ ਵਾਪਸ ਲੈਣ ਤੋਂ ਇਨਕਾਰ ਕਰ ਦੇਵੇ। ਖਾਣਾ ਖਾਣ ਤੋਂ ਬਾਅਦ ਮੈਂ ਆਪਣਾ ਲੈਂਪ ਬਾਲ ਕੇ ਅੱਧੀ ਰਾਤ ਤੱਕ ਉਹ ਪੁਸਤਕ ਪੜ੍ਹਦਾ ਰਿਹਾ ਤੇ ਨੋਟਸ ਤਿਆਰ ਕਰਦਾ ਰਿਹਾ, ਜਦ ਤੱਕ ਨੀਂਦ ਨਾ ਆ ਗਈ। ਦੂਜੇ ਦਿਨ ਉੱਠ ਕੇ ਰਹਿੰਦੀ ਕਿਤਾਬ ਨੂੰ ਚਿੰਬੜ ਗਿਆ। ਲੋੜ ਅਨੁਸਾਰ ਨੋਟਸ ਤਿਆਰ ਕੀਤੇ। ਸਾਰਾ ਦਿਨ ‘ਵਿਚਾਰਧਾਰਾ’ ਬਾਰੇ ਹੀ ਵਿਚਾਰਾਂ ਵਿਚ ਪਰਪੱਕਤਾ ਲਿਆਉਂਦਾ ਰਿਹਾ। ਮਾਤਾ ਜੀ ਨੂੰ ਪੁੱਛਣ ‘ਤੇ ਸਾਰੀ ਗੱਲ ਦੱਸ ਦਿੱਤੀ। ਮਾਤਾ ਜੀ ਦੇ ਮੂੰਹੋਂ ਬਚਨ ਨਿਕਲੇ, “ਭਲਾ ਹੋਵੇ ਉਸ ਦੁਕਾਨ ਮਾਲਕ ਦਾ।” ਦੁਪਹਿਰ ਤਿੰਨ ਵਜੇ ਤੋਂ ਬਾਅਦ ਮੈਂ ਸਾਈਕਲ ‘ਤੇ ਕਿਤਾਬ ਮੋੜਨ ਜੀਵਨ ਸਿੰਘ ਕੋਲ ਜਾ ਹਾਜ਼ਰ ਹੋਇਆ। ਧੰਨਵਾਦੀ ਸ਼ਬਦ ਬੋਲਦਿਆਂ, ਮੈਂ ਕਿਤਾਬ ਜੀਵਨ ਸਿੰਘ ਨੂੰ ਮੋੜ ਦਿੱਤੀ। “ਕੰਮ ਸਰ ਗਿਆ?” “ਜੀ ਹਾਂ।” ਮੈਂ ਉੱਤਰ ਦਿੱਤਾ। “ਕੋਈ ਨੀਂ, ਜੇ ਕੋਈ ਹੋਰ ਕਿਤਾਬ ਚਾਹੀਦੀ ਹੋਵੇ, ਲੈਜਿਆ ਕਰ।”
ਜੀਵਨ ਸਿੰਘ ਨੇ ਕਿਤਾਬ ਦਾ ਕਿਰਾਇਆ ਇੱਕ ਰੁਪਇਆ ਕੱਟ ਕੇ ਦੋ ਰੁਪਏ ਵਿਚੋਂ ਇੱਕ ਰੁਪਇਆ ਮੋੜ ਦਿੱਤਾ। ਕੁਝ ਸਾਲਾਂ ਬਾਅਦ ਉਹ ਦੁਕਾਨ ਉੱਥੋਂ ਬੰਦ ਹੋ ਗਈ। ਮੈਂ ਹੁਣ ਵੀ ਜਦੋਂ ਕਦੇ ਉਸ ਰਸਤਿਓਂ ਲੰਘਦਾ ਹਾਂ ਤਾਂ ਜੀਵਨ ਸਿੰਘ ਦਾ ਪਰਉਪਕਾਰ ਯਾਦ ਆ ਜਾਂਦਾ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback