Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਆਓ ਪਰਾਲੀ ਦਾ ਸਦਉਪਯੋਗ ਕਰ ,ਸਰਾਪ ਦੀ ਥਾਂ ਵਰਦਾਨ ਬਣਾਈਏ
ਕੁਦਰਤ ਨੇ ਜਿਹਨਾਂ੍ਹ ਅਨਮੋਲ ਜੜੀਆਂ –ਬੂਟੀਆਂ ਅਤੇ ਪੇੜ –ਪੌਦਿਆਂ ਨਾਲ ਸਾਨੂੰ ਨਵਾਜ਼ਿਆ ਹੈ ਉਹਨ੍ਹਾਂ ਸਭਨਾਂ ਵਿਚ ਮਨੁੱਖਾਂ ਲਈ ਕੋਈ ਨਾ ਕੋਈ ਭਲਾਈ ਅਤੇ ਬਿਹਤਰੀ ਛੁੱਪੀ ਹੋਈ ਹੈ ਇਹ ਅਲਗ ਗੱਲ ਹੈ ਕਿ ਸਾਨੂੰ ਹਰ ਸ਼ੈਅ ਦੀ ਪੂਰਨ ਤੋਰ ਤੇ ਜਾਣਕਾਰੀ ਨਹੀਂ ਹੈ ਪਰ ਇਹ ਸੱਚਾਈ ਹੈ ਕਿ ਰੱਬ ਨੇ ਕੋਈ ਵੀ ਚੀਜ਼ ਦੁਨੀਆਂ ਵਿਚ ਬਗ਼ੈਰ ਮਕਸਦ ਜਾਂ ਬੇਕਾਰ ਨਹੀਂ ਪੈਦਾ ਕੀਤੀ।
ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਸਰਕਾਰ ਅਪਣੇ ਸਭਨਾ ਸਾਧਨਾ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰਰੇਨਾ ਦੇਣ ਲਈ ਲਈ ਬਹੁਤ ਸਾਰੀਆ ਕੋਸ਼ਿਸ਼ਾਂ ਅਤੇ aਪਰਾਲੇ ਕਰ ਰਹੀ ਹੈ ।ਪਰੰਤੂ ਇਸ ਸਭ ਦੇ ਬਾਵਜੂਦ ਲੌਕਾਂ ਵਲ਼ੋਂ ਸਹਿਯੋਗ ਨਾ ਮਿਲਨ ਕਾਰਨ ਅਕਸਰ ਸਰਕਾਰ ਦੇ ਇਰਾਦੇ ਤੇ ਉਦੇਸ਼ ਜਿਵੇਂ ਸੜ ਰਹੀ ਪਰਾਲੀ ਦੇ ਧੂਏਂ ਦੀ ਭੇਂਟ ਚੜ ਜਾਂਦੇ ਹਨ ।ਜਿਸ ਕਾਰਨ ਜਿਥੇ ਸਰਕਾਰ ਦੁਆਰਾ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਜਾਗਰੁਕ ਕਰਨ ਲਈ ਇਸ਼ਤਿਹਾਰਾਂ ਆਦਿ ਉੱਪਰ ਖਰਚ ਕੀਤੀਆਂ ਜਾਣ ਵਾਲਾ ਬਹੁਤ ਸਾਰਾ ਪੈਸਾ ਫਜੂਲ ਅਜਾਈਂ ਜਾਂਦਾ ਹੈ ਉੱਥੇ ਹੀ ਵਾਤਾਵਰਣ ਵਿੱਚ ਫੈਲਿਆ ਜ਼ਹਿਰੀਲਾ ਧੂਆਂ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
ਇਸ ਗੱਲ ਦੀ ਵੀ ਖੁਸ਼ੀ ਹੈ ਕਿ ਹੁਣ ਕੁੱਝ ਕੁ ਆਪਣੇ ਖੇਤਾਂ ਵਿਚ ਪਰਾਲੀਆਂ ਨੂੰ ਅੱਗ ਲਾਉਣ ਤੋਂ ਗੁਰੇਜ਼ ਵੀ ਕਰਨ ਲੱਗੇ ਹਨ।ਇਹ ਕਿ ਪਿਛਲੇ ਦਿਨੀਂ ਮੈਂ ਇੱਕ ਪਰਾਲੀ ਸਾੜਨ ਵਿਰੁੱਧ ਸਕੂਲੀ ਬੱਚਿਆਂ ਦੀ ਰੈਲੀ ਵੇਖੀ ਇਸ ਦੌਰਾਨ ਬੱਚਿਆਂ ਦੇ ਹੱਥਾਂ ਵਿਚ ਜੋ ਤਖਤੀਆਂ ਚੁੱਕੀਆਂ ਹੋਈਆਂ ਸਨ ਉਹ ਜਿੱਥੇ ਹਰ ਕਿਸੇ ਦਾ ਧਿਆਨ ਖਿੱਚ ਰਹੇ ਸਨ aੁੱਥੇ ਹੀ ਬਾ-ਜ਼ਮੀਰ ਲੋਕਾਂ ਦੀਆਂ ਆਤਮਾਵਾਂ ਜਿਵੇਂ ਝੰਜੋੜ ਵੀ ਰਹੇ ਸਨ ਉਹਨਾਂ ਸਲੋਗਨਾਂ ਚੋਂ ਕੁੱਝ ਕੁ ਮੈਂ ਆਪਣੇ ਪਾਠਕਾਂ ਨਾਲ ਵੀ ਸਾਂਝੇ ਕਰਨੇ ਚਾਹਾਂਗਾ ਜਿਵੇਂ ਕਿ "ਕਹਿਣ ਸਿਆਣੇ ਬਰਕਤ ਹੁੰਦੀ ਨੇਕ ਕਮਾਈ ਦੀ,ਜਿਹੜੀ ਧਰਤੀ ਦਾ ਖਾਈਏ ਉਹਨੂੰ ਅੱਗ ਨਈਂ ਲਾਈਦੀ" ਜਾਂ "ਝੁਲਸੀ ਮਾਤਾ ਧਰਤੀ ਦੇਵੇ ਦੁਹਾਈਆਂ ਪੁੱਤਰਾਂ ਨੂੰ, ਦਾਣਿਆਂ ਦੇ ਘਰ ਭਰ ਕੇ ਨਾ ਸ਼ੁਕਰਾ ਕਿਉਂ ਬਣਦਾ ਤੂੰ" ਤੇ ਇੱਕ ਹੋਰ ਤੇ ਲਿਖਿਆ ਸੀ "ਖੇਤ ਪਰਾਲੀ ਨੂੰ ਅੱਗ ਲਾ ਕੇ ਕਿਉਂ ਕਰਦੇ ਹੋ ਧੂਆਂ-ਧਾਰ,ਖੰਘ ਦਮਾ ਤੇ ਹੋਰ ਬਿਮਾਰੀਆਂ ਦੇਣਗੀਆਂ ਸੱਭ ਨੂੰ ਮਾਰ" ਤੇ ਇੱਕ ਹੋਰ ਲਿਖਿਆ ਸੀ ਕਿ "ਸਾੜ ਨਾ ਖੇਤ ਪਰਾਲੀਆਂ ਮਾਂ ਧਰਤੀ ਕਰੇ ਪੁਕਾਰ,ਮੇਰੇ ਜੇਠੇ ਪੁੱਤ ਕਿਸਾਨ ਸਿਆਂ,ਨਾ ਪੈਰ ਕੁਹਾੜੀ ਮਾਰ" ਤੇ ਇੱਕ ਹੋਰ ਸਲੋਗਨ ਬਹੁਤ ਹੀ ਸੋਹਣਾ ਸੁਨੇਹਾ ਦੇ ਰਿਹਾ ਸੀ ਕਿ "ਪਵਨ ਗੁਰੂ ਜੋ ਕਹਿੰਦੇ ਹੋ ਤਾਂ ਅੱਗ ਪਰਾਲੀ ਨੂੰ ਨਾ ਲਾਓ, ਦਮ ਘੋਟੂ ਮਾਹੌਲ ਬਣਾ ਕੇ ਪੌਣਾ ਵਿਚ ਨਾ ਜ਼ਹਿਰ ਮਿਲਾਓ" ਤੇ ਇੱਕ ਹੋਰ ਤੇ ਲਿਖਿਆ ਸੀ "ਕੁੱਝ ਸਿੱਕਿਆਂ ਲਈ ਧਰਤੀ ਲੂਹੇ ਖੇਤੀ ਭਾਂਬੜ ਬਾਲੇ, ਆਪਣਾ ਹੀ ਘਰ ਸਾੜ ਕੇ ਨਹੀਓਂ ਹੁੰਦੇ ਕਦੇ ਉਜਾਲੇ" ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਕੁੱਝ ਕੁ ਕਿਸਾਨ ਉਕਤ ਸੁਨੇਹਿਆਂ ਨੂੰ ਸੰਝਣ ਲੱਗ ਪਏ ਹਨ ਤੇ ਇਹੋ ਕਾਰਨ ਹੈ ਕਿ ਉਹ ਆਪਣੇ ਖੇਤਾਂ ਵਿਚ ਪਰਾਲੀਆਂ ਨੂੰ ਅੱਗ ਲਾਉਣ ਤੋਂ ਹੁਣ ਗੁਰੇਜ਼ ਵੀ ਕਰਨ ਲੱਗੇ ਹਨ।
ਪੰਜਾਬ ਵਿਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਜੇਕਰ ਗਲ ਕਰੀਏ ਤਾਂ ਸੂਬੇ ਵਿਚ ਲਗਭਗ ੬੫ ਲੱਖ ਏਕੜ ਰਕਬੇ ਚ'ਝੋਨੇ ਦੀ ਕਾਸ਼ਤ ਹੁੰਦੀ ਹੈ ਤੇ ਫਸਲ ਦੀ ਪਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰ੍ਿਹਹੰਦ ਖੂਹੰਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ ਉਸਦੇ ਤੱਥ ਯਕੀਨਨ ਚਿੰਤਾ ਜਨਕ ਹਨ,ਇਕ ਰਿਪੋਰਟ ਅਨੁਸਾਰ ਇਕ ਕਿੱਲੇ ਵਿਚ ੨.੫ ਤੌਂ ਲੈ ਕੇ ੩ ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ ਜਿਸ ਦੇ ਸਾੜਨ ਦੇ ਫਲਸਰੂਪ ਤਕਰੀਬਨ ੩੨ ਕਿਲੋ ਯੂਰੀਆ,੫.੫ ਕਿਲੋ ਡੀ.ਏ.ਪੀ. ਔਰ ੫੧ ਕਿਲੋ ਪਟਾਸ਼ ਸੜ ਕੇ ਸੁਆਹਾ ਹੋ ਜਾਂਦੀ ਹੈ ਇਸ ਦੇ ਨਾਲ ਹੀ ਕਾਸ਼ਤ ਕਾਰੀ ਲਈ ਸਹਾਇਕ, ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜਿਸ ਨਾਲ ਖੇਤੀ ਦੀ ਉਪਜਾਊ ਸ਼ਕਤੀ ਚ' ਬੇ-ਤਹਾਸਾ ਕਮੀ ਆਉਂਦੀ ਹੇ ਇਕ ਅੰਦਾਜੇ ਮੁਤਾਬਿਕ ਪਰਾਲੀ ਦੇ ਸਾੜਨ ਨਾਲ ਫਸਲਾ ਦੇ ਵਧੇਰੇ ਵਧਣ –ਫੁਲਣ ਲਈ ਜਰੂਰੀ ਮਲੜ ਦੇ ਨਾਲ ਨਾਲ ਲਗਭਗ ੩੮ ਲੱਖ ਟਨ ਆਰਗੇਨਿਕ ਕਾਰਬਨ ਸੜ ਜਾਂਦੇ ਹਨ ਜਿਸ ਦੇ ਕਾਰਨ ਧਰਤੀ ਦੀ ਜ਼ਰਖੇਜੀ ਭਾਵ ਉਪਜਾਊ ਸ਼ਕਤੀ ਵਿਚ ਕਮੀ ਆਊਂਦੀ ਹੈ।ਇਸ ਤੌ ਇਲਾਵਾ ਸੜਕਾਂ ਕਿਨਾਰੇ ਲਗੇ ਕਿੰਨੇ ਹੀ ਦਰਖਤ ਪਰਾਲੀ ਨੂੰ ਲਗਾਈ ਅਗ ਦੀ ਭੇਂਟ ਚੜ ਜਾਂਦੇ ਹਨ ਤੇ ਇਸ ਦੌਰਾਨ ਉਨਾਂ ਦਰਖਤਾਂ ਦੀਆਂ ਚੀਖਾਂ ਸ਼ਾਇਦ ਕਿਸੇ ਨੂੰ ਵੀ ਸੁਣਾਈ ਨਹੀਂ ਦਿੰਦੀਆਂ ।ਪਹਿਲੇ ਪਹਿਲ ਛੋਟੀ ਮੱਖੀ ਦਾ ਸ਼ਹਿਦ ਸਾਨੂੰ ਆਮ ਮਿਲ ਜਾਇਆ ਕਰਦਾ ਸੀ ਲੈਕਿਨ ਜਦ ਤੌਂ ਪਰਾਲੀ ਨੂੰ ਸਾੜਨ ਦੀ ਪਿਰਤ ਪਈ ਹੈ ਉਸ ਨਾਲ ਸ਼ਹਿਦ ਦੀਆਂ ਅਣ-ਗਿਣਤ ਮੱਖੀਆਂ ਮਰ ਚੁਕੀਆਂ ਹਨ ਜਿਸ ਦੇ ਫਲਸਰੂਪ ਅੱਜ ਸ਼ੁਧ ਸ਼ਹਿਦ ਮਿਲਨਾ ਲਗਭਗ ਨਾ-ਮੁਮਕਿਨ ਹੀ ਜਾਪਦਾ ਹੈ।ਇਸ ਤੋਂ ਇਲਾਵਾ ਛੋਟੇ-੨ ਪੰਛੀ ਜਿਵੇਂ ਕਿ ਚਿੜੀਆਂ ਆਦਿ ਵੀ ਸਾਡੇ ਇਰਦ ਗਿਰਦ ਚੌਂ ਅਲੋਪ ਹੁੰਦੇ ਜਾ ਰਹੇ ਹਨ।
ਦੂਸਰੇ ਪਾਸੇ ਪਰਾਲ਼ੀ ਸਾੜਨ ਕਰਕੇ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਅਕਸਾਈਡ,ਲਾਲ ਕਣਾਂ ਨਾਲ ਕਿਰਿਆ ਕਰਕੇ ਖੁਨ ਦੀ ਆਕਸੀਜਨ ਲੈ ਜਾਣ ਦੀ ਸਮਰਥਾ ਘਟਾaਂਦੀ ਹੈ ਇਸ ਦੇ ਨਾਲ ਹੀ ਕਾਰਬਨ ਡਾਈਅਕਸਈਡ ਅੱਖਾਂ ਅਤੇ ਸਾਹ ਦੀ ਨਲੀ ਵਿੱਚ ਜਲਣ ਪੈਦਾ ਕਰਦੀ ਹੇ ਇਸ ਤੌਂ ਇਲਾਵਾ ਸਲਫਰ ਅਕਸਾਈਡ ਅਤੇ ਨਾਈਟਰੋਜਨ ਅਕਸਾਈਡ ਫੇਫੜਿਆਂ,ਖੁਨ ,ਚਮੜੀ ਅਤੇ ਸਾਹ ਕਿਰਿਆ ਤੇ ਸਿੱਧਾ ਅਸਰ ਕਰਦੇ ਹਨ ਜੋ ਕਿ ਕੈਂਸਰ ਵਰਗੀਆਂ ਮੂਜ਼ੀ-ਬਿਮਾਰੀਆਂ ਨੂੰ ਸਦਾ ਦਿੰਦੇ ਹਨ। ਉਕਤ ਜ਼ਹਿਰੀਲੀਆਂ ਗੈਸਾਂ ਦੇ ਪਰਕੋਪ ਦਾ ਸ਼ਿਕਾਰ ਸਭ ਨਾਲੌਂ ਜ਼ਿਆਦਾ ਬੱਚੇ ਹੁੰਦੇ ਹਨ ਕਿਉਂ ਕਿ ਬਚਿੱਆਂ ਚ'ਮੈਟਾਬੋਲਿਕ ਐਕਟੀਵਿਟੀ ਹੌਣ ਕਾਰਨ ,ਉਹਨ੍ਹਾਂ ਵਿਚ ਗੈਸ ਨੂੰ ਸਮੋਹਣ ਦੀ ਸਮਰਥਾ ਵਧੇਰੇ ਹੁੰਦੀ ਹੈ। ਉਕਤ ਗੈਸਾਂ ਗਰਭਵਤੀ ਔਰਤਾਂ ਤੇ ਵੀ ਬਹਤ ਮਾੜਾ ਪਰਭਾਵ ਪਾਉਂਦੀਆਂ ਹਨ ।
ਇਕ ਹੋਰ ਅਧਿਅਨ ਅਨਸਾਰ ਜਿਹੜੇ ਸਾਹ ਨਾਲ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਿਕਦਾਰ ਆਮ ਦਿਨਾਂ ਚ' ਵਾਤਾਵਰਨ ਵਿਚ ਲਗਭਗ ੬੦ ਮਿਲੀ ਗ੍ਰਾਮ ਪ੍ਰਤੀ ਘਣ ਮੀਟਰ ਪਾਈ ਜਾਂਦੀ ਹੈ ਉਹਨ੍ਹਾਂ ਦੀ ਤਾਅਦਾਦ ਵਿਚ ਪਰਾਲੀ ਸਾੜਨ ਦੇ ਦਿਨਾਂ ਚ'੪੨੫ ਮਿਲੀ ਗ੍ਰਾਮ ਪ੍ਰਤੀ ਘਣ ਮੀਟਰ ਤਕ ਦਾ ਵਾਧਾ ਵੇਖਣ ਨੂੰ ਮਿਲਦਾ ਹੈ।ਇਸ ਤੌਂ ਇਲਾਵਾ ਪਰਾਲੀ ਸਾੜਨ ਕਾਰਨ ਲੌੜੀਂਦੀ ਸਰਦੀ ਦੇ ਮੌਸਮ ਵਿਚ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ ਸਰਦੀ ਦਾ ਘੱਟ ਪੈਣਾ ਕਣਕ ਤੇ ਮਾੜੇ ਪ੍ਰਭਾਵ ਪਾਉਣ ਕਾਰਨ ਬਣਦਾ ਹੈ।ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਕਾਰਨ ਹਰ ਸਾਲ ਕਿਸਾਨਾ ਦਾ ਲਗਭਗ ੫੦੦ ਕਰੋੜ ਦਾ ਨੁਕਸਾਨ ਹੁੰਦਾ ਹੈ।ਇਸ ਤੋਂ ਇਲਾਵਾ ਪਰਾਲੀ ਦੇ ਧੂਏਂ ਅਤੇ ਅੱਗ ਦੇ ਕਾਰਨ ਸੜਕਾਂ ਉਪਰ ਸਫਰ ਕਰ ਰਹੇ ਕਿੰਨੇ ਹੀ ਪਾਂਧੀ ਮੁਸਾਫਿਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਜਾਨੀ –ਮਾਲੀ ਨੁਕਸਾਨ ਦਾ ਘਾਣ ਹੁੰਦਾ ਹੈ।
ਸਾਡੇ ਦੇਸ਼ ਵਿਚ ਫਸਲ ਦੀ ਰਹਿੰਦ ਖੂਹੰਦ ਅਤੇ ਪਰਾਲੀ ਨੂੰ ਆਮ ਤੋਰ ਤੇ ਜਾਨਵਰਾਂ ਦੀ ਫੀਡ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਲੇਕਿਨ ਪਰਾਲੀ ਵਿਚ ਪਸ਼ੂਆਂ ਲਈ ਜ਼ਰੂਰੀ ਤੱਤਾਂ ਦੀ ਘਾਟ ਹੁੰਦੀ ਹੈ ਤੇ ਨਾਲੇ ਇਹਦੀ ਪਾਚਕਤਾ ਵਿਚ ਵੀ ਕਮੀ ਹੁੰਦੀ ਹੈ ਪਰ ਇਸਨੂੰ ਕਈ ਤਰਾਂ ਦੇ ਐਡੀਟਵਾਂ ਦੇ ਪ੍ਰਯੋਗ ਰਾਹੀਂ ਜਲਦ ਹਜ਼ਮ ਹੋਣ ਵਾਲੀ ਕਿਰਿਆ ਬਦਲਿਆ ਜਾ ਸਕਦਾ ਹੈ ਜਿਵੇਂ ਕਿ ਪਸ਼ੂਆਂ ਦੀਆਂ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ ,ਪਰਾਲੀ ਨੂੰ ਯੂਰੀਆ ਅਤੇ ਗੁੜ ਦੇ ਭਿਉਂ ਅਤੇ ਹਰੇ ਚਾਰੇ ਵਿੱਚ ਮਿਲਾ ਕੇ ਦੇਣ ਨਾਲ ਇਸ ਨੂੰ ਫੀਡ /ਰਾਸ਼ਨ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ।ਇਸੇ ਪ੍ਰਕਾਰ ਪਰਾਲੀ ਨੂੰ ਬੇਲਰ ਨਾਲ ਬੇਲ ਕੇ ਪੂਰੇ ਸਾਲ ਪਸ਼ੂਆਂ ਦੀ ਫੀਡ ਵਜੋਂ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।
ਪਰਾਲੀ ਨੂੰ ਜਾਨਵਰਾਂ ਦੇ ਬਿਸਤਰੇ ਦੇ ਰੂਪ ਵਿਚ ਵੀ ਵਰਤ ਸਕਦੇ ਹਾਂ ਕਿਉਂਕਿ ਇੱਕ ਕਿਲੋ ਪਰਾਲੀ ਪਸ਼ੂਆਂ ਦੇ ਦੋ ਤੋਂ ਤਿੰਨ ਕਿਲੋ ਪਿਸ਼ਾਬ ਨੂੰ ਸੋਖ ਲੈਣ ਦੀ ਸਮਰੱਥਾ ਰੱਖਦੀ ਹੈ ਤੇ ਇਸੇ ਪਰਾਲੀ ਨੂੰ ਪਸ਼ੂਆਂ ਦੇ ਗੋਹੇ ਵਿਚ ਰਲਡ-ਗਲਡ ਕਰਕੇ ਖਾਦ ਦੇ ਰੂਪ ਵਿਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।ਇਥੇ ਇਹ ਜ਼ਿਕਰਯੋਗ ਹੈ ਕਿ ਖਾਦ ਤਿਆਰ ਕਰਨ ਲਈ ਚਾਰ ਹਿੱਸੇ ਪਰਾਲੀ ਤੇ ਇੱਕ ਹਿੱਸਾ ਗੋਹਾ ਦਰਕਾਰ ਹੁੰਦਾ ਹੈ।ਇਸਦੇ ਇਲਾਵਾ ਪਰਾਲੀ ਨੂੰ ਊਰਜਾ ਦੇ ਸਰੋਤ ਦੇ ਰੂਪ ਵਿਚ ਵੀ ਵਰਤਿਆ ਜਾ ਸਕਦਾ ਹੈ ।ਊਰਜਾ ਅਤੇ ਜੈਵਿਕ ਇੰਧਨ ਬਨਾਉਣ ਲਈ ਪਰਾਲੀ ਨੂੰ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ ਨਾਲੇ ਸੂਰਜੀ ਅਤੇ ਹਵਾ ਵਰਗੇ ਹੋਰ ਊਰਜਾ ਸਾਧਨਾਂ ਦੀ ਤੁਲਨਾ ਪਰਾਲੀ ਨੂੰ ਬੇਹੱਦ ਸਸਤੀ,ਊਰਜਾ–ਕੁਸ਼ਲ ਅਤੇ ਵਾਤਾਵਰਣ ਪੱਖੀ ਸਰੋਤ ਮੰਨਿਆ ਜਾਂਦਾ ਹੈ।ਪਰਾਲੀ ਦੀ ਉਕਤ ਰੂਪਾਂ ਵਿਚ ਵਰਤੋਂ ਕਰਦਿਆਂ ਫਸਲ ਦੀ ਪ੍ਰਾਪਤੀ ਤੋਂ ਬਾਅਦ ਸਰਾਪ ਸਮਝੀ ਜਾਂਦੀ ਪਰਾਲੀ ਨੂੰ ਅਸੀਂ ਆਪਣੀ ਨਿਹਨਤ ਸਦਕਾ ਵਰਦਾਨ ਬਣਾ ਸਕਦੇ ਹਾਂ।
ਇਸ ਵਿਚ ਕੋਈ ਸੱਕ ਨਹੀਂ ਕਿ ਅੱਜ ਪਰਾਲੀ ਸਾੜਨ ਦੀ ਸਮਸਿਆ ਸੂਬਾ ਪੰਜਾਬ ਲਈ ਨਹੀਂ ਸਗੋਂ ਸਮੁਚੇ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਹਲ ਲਈ ਸੂਬਾਈ ਅਤੇ ਕੇਂਦਰੀ ਸਰਕਾਰ ਦੋਵਾਂ ਨੂੰ ਹੀ ਸਾਂਝੇ ਰੂਪ ਵਿਚ ਵਿਚਾਰ –ਵਿਮਰਸ਼ ਕਰਕੇ ਅਤੇ ਕਿਸਾਨਾਂ ਦੇ ਤਮਾਮ ਹਿਤਾਂ ਨੂੰ ਮੁੱਖ ਤੋਰ ਤੇ ਧਿਆਨ ਵਿਚ ਰੱਖਦਿਆਂ ਕੋਈ ਅਜਿਹੇ ਢੁਕਵੇਂ ਹੱਲ ਤਲਾਸ਼ ਕਰਨੇ ਚਾਹੀਦੇ ਹਨ ਜੋ ਸਥਾਈ ਹੋਣ ।
ਲੇਖਕ : ਮੁਹਮੰਦ ਅੱਬਾਸ ਧਾਲੀਵਾਲ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback