Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਆਸਾਂ ਨੂੰ ਬੂਰ--ਸ਼ਵਿੰਦਰ ਕੌਰ


    
  

Share
  ਮੁਹੱਲੇ ਵਿਚ ਰਹਿੰਦੇ ਇਕ ਪਰਿਵਾਰ ਜਿਸ ਨਾਲ ਸਾਡਾ ਚੰਗਾ ਸਹਿਚਾਰ ਹੈ, ਦੇ ਮੁੰਡੇ ਦਾ ਵਿਆਹ ਸੀ। ਵਿਆਹ ਦਾ ਕਾਰਡ ਦੇਣ ਆਏ ਉਹ ਬਹੁਤ ਹੀ ਜ਼ੋਰ ਨਾਲ ਬਰਾਤ ਜਾਣ ਲਈ ਕਹਿ ਕੇ ਗਏ ਸਨ। ਮੈਂ ਅਤੇ ਬੇਟਾ ਉਨ੍ਹਾਂ ਨਾਲ ਬਰਾਤ ਚਲੇ ਗਏ। ਜਦੋਂ ਮੈਰਿਜ ਪੈਲੇਸ ਪਹੁੰਚੇ ਤਾਂ ਪੈਲੇਸ ਦੇ ਨਾਲ ਜਾਂਦੀ ਸੜਕ ਤੇ ਲੱਗੇ ਬੋਰਡ ਉੱਤੇ ਜਿਹੜੇ ਪਿੰਡ ਦਾ ਨਾਮ ਲਿਖ ਕੇ ਇਕ ਕਿਲੋਮੀਟਰ ਲਿਖਿਆ ਸੀ, ਉਹ ਪਿੰਡ ਤਾਂ ਮੇਰਾ ਜਾਣਿਆ ਪਛਾਣਿਆ ਸੀ। ਉਸ ਪਿੰਡ ਵਿਚ ਤਾਂ ਮੈਂ ਬਚਪਨ ਵਿਚ ਆਪਣੀ ਦਾਦੀ ਨਾਲ ਬਹੁਤ ਗਈ ਸੀ। ਮੇਰੀ ਦਾਦੀ ਹੋਰੀਂ ਦੋ ਭੈਣਾਂ ਹੀ ਸਨ। ਉਸ ਪਿੰਡ ਉਸ ਦੀ ਛੋਟੀ ਭੈਣ ਵਿਆਹੀ ਹੋਈ ਸੀ। ਉਨ੍ਹਾਂ ਦੇ ਮਾਂ ਬਾਪ ਉਮਰੋਂ ਪਹਿਲਾਂ ਹੀ ਇਸ ਦੁਨੀਆ ਤੋਂ ਤੁਰ ਗਏ ਸਨ। ਮਾਪਿਆਂ ਦੀ ਥਾਂ ਮੇਰੀ ਦਾਦੀ ਹੀ ਉਸ ਦੇ ਹਰ ਦਿਨ ਦਿਹਾਰ ਤੇ ਆਉਂਦੀ ਸੀ।
ਪਿਛਲੀਆਂ ਯਾਦਾਂ ਨੂੰ ਤਰੋਤਾਜ਼ਾ ਕਰਨ ਲਈ ਮੈਂ ਮਿਲਣ ਜਾਣ ਦਾ ਮਨ ਬਣਾ ਲਿਆ। ਅਨੰਦ ਕਾਰਜ ਤੋਂ ਬਾਅਦ ਬੇਟੇ ਨੂੰ ਕਿਹਾ, “ਮੈਨੂੰ ਮਾਸੀ ਕੇ ਪਿੰਡ ਛੱਡ ਆ। ਵਾਪਸ ਜਾਣ ਤੋਂ ਪਹਿਲਾਂ ਮੈਨੂੰ ਲੈ ਆਵੀਂ।”
ਬਾਪੂ ਜੀ ਹੋਰਾਂ ਦੀ ਰੀਸ ਨਾਲ ਅਸੀਂ ਵੀ ਉਸ ਨੂੰ ਮਾਸੀ ਹੀ ਆਖਦੇ ਸੀ। ਮਾਸੀ ਤਾਂ ਭਾਵੇਂ ਦਾਦੀ ਵਾਂਗ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ ਸੀ ਪਰ ਉਸ ਦੇ ਨੂੰਹ ਪੁੱਤ ਜ਼ਰੂਰ ਗਮੀ ਸ਼ਾਦੀ ਪੇਕੇ ਪਿੰਡ ਮਿਲਦੇ ਰਹਿੰਦੇ ਸਨ। ਬੜਾ ਕੁਝ ਬਦਲ ਗਿਆ ਸੀ। ਅਸੀਂ ਤਾਂ ਸੂਏ ਦੀ ਪਟੜੀ ਉਤੇ ਤੁਰ ਕੇ ਜਾਂਦੇ ਹੁੰਦੇ ਸੀ। ਹੁਣ ਤਾਂ ਪਿੰਡ ਤੱਕ ਪੱਕੀ ਸੜਕ ਬਣ ਗਈ ਸੀ। ਘਰ ਲੱਭਣ ਵਿਚ ਵੀ ਦਿੱਕਤ ਆਉਂਦੀ ਜੇ ਮਾਸੀ ਅਤੇ ਨੰਬਰਦਾਰਾਂ ਦੇ ਘਰ ਵਿਚਾਲੇ ਬਣੀ ਖੂਹੀ ਸਲਾਮਤ ਨਾ ਹੁੰਦੀ।
ਚਾਚਾ ਅਤੇ ਚਾਚੀ ਪੂਰੇ ਚਾਅ ਨਾਲ ਮਿਲੇ। ਸਰਦੀ ਦੀ ਰੁੱਤ ਹੋਣ ਕਰਕੇ ਅਸੀਂ ਗੇਟ ਸਾਹਮਣੇ ਧੁੱਪੇ ਮੰਜਾ ਡਾਹ ਲਿਆ।
“ਚਾਚੀ, ਨੰਬਰਦਾਰਾਂ ਦੇ ਘਰ ਕਿਵੇਂ ਚੁੱਪ ਪਸਰੀ ਪਈ ਹੈ?” ਘਰ ਦਾ ਬੰਦ ਬੂਹਾ ਦੇਖ ਕੇ ਮੈਂ ਪੁੱਛਿਆ।
“ਇਨ੍ਹਾਂ ਦੇ ਘਰ ਰੌਣਕ ਕਿੱਥੋਂ ਹੋਵੇ ਧੀਏ! ਜਦੋਂ ਤੂੰ ਛੋਟੀ ਹੁੰਦੀ ਆਉਂਦੀ ਹੁੰਦੀ ਸੀ, ਇਨ੍ਹਾਂ ਦੀਆਂ ਚਾਰੇ ਕੁੜੀਆਂ ਦੇ ਡੁੱਲ੍ਹ ਡੁੱਲ੍ਹ ਪੈਂਦੇ ਹਾਸਿਆਂ ਨਾਲ਼ ਘਰ ਵਿਚ ਜ਼ਿੰਦਗੀ ਧੜਕਦੀ ਸੀ। ਉਹ ਤਾਂ ਸਾਡੇ ਘਰ ਦਾ ਸੁੰਨਾਪਣ ਵੀ ਮਹਿਸੂਸ ਨਹੀਂ ਹੋਣ ਦਿੰਦੀਆਂ ਸਨ। ਸਾਰਾ ਦਿਨ ਮੇਰੇ ਕੋਲ ਗੇੜੇ ਤੇ ਗੇੜਾ ਮਾਰਦੀਆਂ ਰਹਿੰਦੀਆਂ। ਵਾਰੀ ਵਾਰੀ ਚਾਰੇ ਬਾਬਲ ਦਾ ਘਰ ਛੱਡ ਕੇ ਸਹੁਰੇ ਘਰ ਤੁਰ ਗਈਆਂ। ਮੁੰਡੇ ਨੂੰ ਨੰਬਰਦਾਰ ਨੇ ਵਿਤੋਂ ਵੱਧ ਖਰਚ ਕਰਕੇ ਪੜ੍ਹਾਇਆ। ਡਿਗਰੀਆਂ ਦਾ ਥੱਬਾ ਚੁੱਕ ਕੇ ਜਦੋਂ ਘਰ ਆਇਆ ਤਾਂ ਨੰਬਰਦਾਰ ਦਾ ਚਾਅ ਨਾ ਚੁੱਕਿਆ ਜਾਵੇ। ਉਸ ਨੂੰ ਲੱਗਿਆ, ਮੁੰਡਾ ਅਫਸਰ ਲੱਗ ਕੇ ਘਰ ਦੇ ਸਾਰੇ ਧੋਣੇ ਧੋ ਦੋਵੇਗਾ। ਮੁੰਡੇ ਨੂੰ ਨੌਕਰੀ ਤਾਂ ਮਿਲੀ ਨਾ, ਸਗੋਂ ਨੌਕਰੀ ਖਾਤਰ ਰੋਜ਼ ਧਰਨੇ ਮੁਜ਼ਾਹਰਿਆਂ ਤੇ ਜਾਂਦਾ ਖੱਜਲਖੁਆਰ ਹੁੰਦਾ ਰਿਹਾ। ਇੱਕ ਦਿਨ ਰੁਜ਼ਗਾਰ ਲਈ ਮਰਨ ਵਰਤ ਤੇ ਸਾਥੀਆਂ ਨਾਲ ਬੈਠ ਗਿਆ। ਉਥੋਂ ਖਦੇੜਨ ਵਾਸਤੇ ਚਲਾਈਆਂ ਪੁਲੀਸ ਦੀਆਂ ਡਾਂਗਾਂ ਨਾਲ ਗੋਡੇ ਕੋਲੋਂ ਲੱਤ ਟੁੱਟ ਗਈ। ਤੁਰਨ ਤਾਂ ਲੱਗ ਗਿਆ ਪਰ ਲੰਗ ਮਾਰਨ ਲੱਗ ਪਿਆ।”
ਉਹ ਦੱਸੀ ਜਾ ਰਹੀ ਸੀ, “ਅੱਕ ਕੇ ਨੰਬਰਦਾਰ ਨੇ ਵਿਆਹ ਕਰ ਦਿੱਤਾ। ਮੁੰਡਾ ਹਾਰ ਹੰਭ ਕੇ ਖੇਤੀ ਦੇ ਕੰਮ ਲੱਗ ਗਿਆ। ਕਬੀਲਦਾਰੀ ਦਾ ਰੇੜ੍ਹਾ ਰੁੜ੍ਹਨ ਲੱਗ ਪਿਆ ਪਰ ਹੋਣੀ ਦੀ ਮਾਰ ਹੋਰ ਪਈ, ਨੰਬਰਦਾਰ ਨੂੰ ਕੈਂਸਰ ਹੋ ਗਿਆ। ਮਹਿੰਗੇ ਇਲਾਜ ਨੇ ਝੁੱਗਾ ਚੌੜ ਕਰ ਦਿੱਤਾ। ਨਾ ਨੰਬਰਦਾਰ ਬਚਿਆ ਨਾ ਘਰ ਰਿਹਾ।”
ਉਸ ਨੇ ਦੱਸਿਆ, “ਨੰਬਰਦਾਰ ਜਿਊਂਦਾ ਸੀ ਤਾਂ ਖੇਤੀ ਦੇ ਕੰਮ ਦਾ ਮੁੰਡੇ ਨੂੰ ਬਹੁਤਾ ਫ਼ਿਕਰ ਨਹੀਂ ਸੀ। ਉਸ ਤੋਂ ਬਾਅਦ ਸਾਰਾ ਭਾਰ ਮੁੰਡੇ ਉੱਤੇ ਪੈ ਗਿਆ। ਉਸ ਨੇ ਮਿੱਟੀ ਨਾਲ ਮਿੱਟੀ ਹੋ ਕੇ ਖੇਤਾਂ ਵਿਚ ਪੂਰੀ ਮਿਹਨਤ ਕੀਤੀ, ਫਿਰ ਵੀ ਪੱਲੇ ਨਿਰਾਸ਼ਾ ਹੀ ਪਈ। ਤੈਨੂੰ ਪਤਾ ਹੀ ਹੈ- ਮਹਿੰਗੇ ਰੇਹ, ਸਪਰੇਅ, ਡੀਜ਼ਲ ਅਤੇ ਖੇਤੀ ਤੇ ਆਉਣ ਵਾਲੇ ਖਰਚੇ, ਤੇ ਉਪਰੋਂ ਫਸਲਾਂ ਦੇ ਘੱਟ ਰੇਟ ਹੋਣ ਕਾਰਨ ਕਿਸਾਨ ਕਰਜ਼ੇ ਵਿਚ ਡੁੱਬੇ ਹੋਏ ਹਨ। ਹਰ ਪਾਸਿਉਂ ਆਈ ਨਿਰਾਸ਼ਾ ਵਿਚ ਘਿਰਿਆ ਵਿਚਾਰਾ ਪਤਾ ਹੀ ਨਾ ਲੱਗਾ, ਕਦੋਂ ਮਾਨਸਿਕ ਰੋਗੀ ਬਣ ਗਿਆ। ਨਸ਼ੇ ਵਿਚੋਂ ਆਪਣੀ ਨਿਰਾਸ਼ਾ ਅਤੇ ਅਸਫਲਤਾ ਦਾ ਹੱਲ ਲੱਭਣ ਲੱਗ ਪਿਆ। ਇਹ ਘਰ ਵੀ ਪੰਜਾਬ ਦੇ ਬਹੁਤੇ ਘਰਾਂ ਵਾਂਗ, ਜਿਨ੍ਹਾਂ ਦੇ ਵਿਹੜਿਆਂ ਦੀਆਂ ਰੌਣਕਾਂ ਖੁਦਕੁਸ਼ੀਆਂ ਅਤੇ ਨਸ਼ਿਆਂ ਦੀ ਮਾਰ ਨੇ ਮਾਤਮ ਵਿਚ ਬਦਲ ਦਿੱਤੀਆਂ ਹਨ, ਉਸ ਦਾ ਸ਼ਿਕਾਰ ਹੋ ਗਿਆ। ਇਕ ਦਿਨ ਨਸ਼ੇ ਦੀ ਵੱਧ ਮਾਤਰਾ ਨਾਲ ਇਸ ਘਰ ਦਾ ਚਿਰਾਗ ਸਦਾ ਲਈ ਬੁਝ ਗਿਆ। ਪਿੱਛੇ ਮਾਂ ਅਤੇ ਜਵਾਨ ਪਤਨੀ ਨੂੰ ਚੁੱਲ੍ਹੇ ਦੀ ਸਵਾਹ ਅੱਥਰੂਆਂ ਨਾਲ ਭਿਉਣ ਲਈ ਛੱਡ ਗਿਆ।”
“ਚਾਚੀ, ਆਪਾਂ ਉਨ੍ਹਾਂ ਦੇ ਘਰ ਜਾ ਕੇ ਆਈਏ?”
“ਜਾ ਆਉਨੇ ਹਾਂ। ਘਰ ਵਿਚ ਤਿੰਨ ਜੀਅ ਰਹਿ ਗਏ। ਨੰਬਰਦਾਰਨੀ, ਨੂੰਹ ਤੇ ਪੋਤਾ। ਭੋਰਾ ਭਰ ਜੁਆਕ ਨੂੰ ਪਾਲਣ ਦੇ ਆਹਰੇ ਲੱਗੀਆਂ ਹਨ, ਦੋਵੇਂ ਨੂੰਹ ਸੱਸ।”
ਅਸੀਂ ਦਰਵਾਜ਼ੇ ਦਾ ਬੂਹਾ ਖੋਲ੍ਹਿਆ ਤਾਂ ਸੁੰਨਾ ਪਿਆ ਦਰਵਾਜ਼ਾ ਭਾਂ ਭਾਂ ਕਰ ਰਿਹਾ ਸੀ। ਮੇਰੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਆ ਗਿਆ ਜਦੋਂ ਆਂਢ ਗੁਆਂਢ ਦੇ ਬੱਚੇ ਖੇਡਦੇ ਹੋਏ ਇਸ ਦਰਵਾਜ਼ੇ ਵਿਚ ਕੰਨ ਪਾਈ ਨਹੀਂ ਸੁਣਨ ਦਿੰਦੇ ਸਨ। ਨੰਬਰਦਾਰਨੀ ਮੰਜਾ ਡਾਹ ਕੇ ਬੈਠੀ ਹੁੰਦੀ। ਉਸ ਕੋਲ ਆਪੋ-ਆਪਣੇ ਕੰਮ ਮੁਕਾ ਕੇ ਬਾਕੀ ਸਵਾਣੀਆਂ ਵੀ ਆ ਬੈਠਦੀਆਂ। ਹੁਣ ਸਾਹਮਣੇ ਲੰਮੀ ਕੰਧ ਨਾਲ ਬਣੀਆਂ ਖੁਰਲੀਆਂ ਵਿਚ ਪਾਥੀਆਂ ਰੱਖੀਆਂ ਪਈਆਂ ਸਨ। ਥਾਂ ਥਾਂ ਤੋਂ ਉਖੜਿਆਂ ਪਲੱਸਤਰ ਆਪਣੀ ਹੋਣੀ ਤੇ ਝੂਰ ਰਿਹਾ ਸੀ।
ਅਸੀਂ ਵਿਹੜੇ ਵਿਚ ਪਈ ਨੰਬਰਦਾਰਨੀ ਕੋਲ ਗਈਆਂ ਤਾਂ ਉਸ ਨੇ ਮੈਨੂੰ ਝੱਟ ਪਛਾਣ ਲਿਆ। ਮੈਂ ਉਸ ਕੋਲ ਘਰ ਵਿਚੋਂ ਵਿਛੜ ਗਏ ਪਿਉ ਪੁੱਤ ਦਾ ਅਫ਼ਸੋਸ ਕੀਤਾ।
“ਬਸ ਧੀਏ, ਸਭ ਕੁਝ ਖ਼ਤਮ ਹੋ ਗਿਆ। ਆਹ ਇੱਕ ਟਿੰਗ ਰਹਿ ਗਈ ਹੈ। ਇਸ ਤੋਂ ਹੀ ਆਸਾਂ ਹਨ। ਸੱਚ ਪੁੱਛੇਂ ਤਾਂ ਹੁਣ ਤਾਂ ਕੋਈ ਆਸ ਪਾਲਣ ਨੂੰ ਵੀ ਦਿਲ ਨਹੀਂ ਕਰਦਾ। ਅੱਗੇ ਧੀਏ ਕਦੇ ਆਪਣੇ ਹੱਥੀਂ ਆਪਣੀ ਜੀਵਨ ਲੀਲਾ ਸਮਾਪਤ ਕਰਦਾ ਕਦੇ ਕੋਈ ਸੁਣਿਆ ਸੀ। ਹੁਣ ਤਾਂ ਖੇਤਾਂ ‘ਚ ਖੁਦਕੁਸ਼ੀਆਂ ਦੀ ਫ਼ਸਲ ਹੀ ਉੱਗਣ ਲੱਗ ਪਈ ਹੈ।”
“ਮਾਂ ਤੇਰੀਆਂ ਆਸਾਂ ਨੂੰ ਮਰਨ ਨਹੀਂ ਦਿੰਦੀ।”
ਇਹ ਉਸ ਦੀ ਨੂੰਹ ਸੀ ਜੋ ਸਾਡੇ ਲਈ ਚਾਹ ਲਈ ਆਉਂਦੀ ਦਿਸੀ, “ਮੈਂ ਆਪਣੇ ਬੱਚੇ ਦੀਆਂ ਅੱਖਾਂ ਵਿਚ ਜ਼ਿੰਦਗੀ ਦੇ ਸੁਪਨੇ ਬੀਜਾਂਗੀ। ਉਸ ਅੰਦਰ ਚੁਣੌਤੀਆਂ ਅਤੇ ਮੁਸ਼ਕਲਾਂ ਨਾਲ ਮੱਥਾ ਲਾਉਣ ਦੀ ਜੁਰਅਤ ਪੈਦਾ ਕਰਾਂਗੀ ਤਾਂ ਜੋ ਉਸ ਦੇ ਖ਼ਾਬ ਉਸ ਦੇ ਸੁਪਨਿਆਂ ਵਿਚ ਜਿਊਂਦੇ ਰਹਿਣ।”
ਮੈਂ ਮਨ ਹੀ ਮਨ ਇਸ ਔਰਤ ਦੀ ਸੋਚ ਅਤੇ ਦਲੇਰੀ ਨੂੰ ਸਲਾਮ ਕੀਤਾ। ਧੁਰ ਅੰਦਰੋਂ ਅਰਦਾਸ ਨਿਕਲੀ: ਉਸ ਦੀਆਂ ਆਸਾਂ ਕਦੇ ਮਿੱਟੀ ਨਾ ਹੋਣ… ਉਸ ਦੀਆਂ ਆਸਾਂ ਨੂੰ ਬੂਰ ਪਵੇ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ