Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਢਹਿ ਰਿਹਾ ਘਰ ਬਣ ਰਿਹਾ ਘਰ--ਜਗਦੀਪ ਸਿੱਧੂ
ਮੇਰਾ ਪਿਤਾ ਸੜਕਾਂ ਦੇ ਮਹਿਕਮੇ ਪੀਡਬਲਿਊਡੀ ਵਿਚ ਨੌਕਰੀ ਕਰਦਾ ਸੀ। ਬਦਲੀ ਕਦੇ ਇੱਥੇ ਕਦੇ ਉੱਥੇ। ਉਹਨੂੰ ਆਪਣਾ ਹੀ ਕੋਈ ਕਿਤੇ ਇਕ ਥਾਂ ਘਰ ਬਣਾਉਣ ਦਾ ਰਾਹ ਨਹੀਂ ਸੀ ਲੱਭ ਰਿਹਾ। ਸਾਡਾ ਜੱਦੀ ਪਿੰਡ ਮੂਸਾ ਰੇਤੀਲਾ ਖਰਬੂਜਿਆਂ ਦੀ ਮਿਠਾਸ ਨਾਲ ਭਰਿਆ। ਹੁਣ ਨਾ ਰੇਤ ਨਾ ਮਿਠਾਸ। ਫਿਰ ਉਸ ਨੇ ਪਿੰਡ ਤੋਂ ਦਸ ਕਿਲੋਮੀਟਰ ਲਾਗਲੇ ਕਸਬੇ ਮਾਨਸਾ ਵਿਚ ਪਲਾਟ ਲੈ ਲਿਆ। ਦੋਵਾਂ ਦੇ ਨਾਂ ਦੇ ਪਹਿਲੇ ਅੱਖਰ ਮਿਲਦੇ ਸਨ, ਇਲਾਕਾ ਵੀ ਕੁਝ ਮਿਲਦਾ-ਜੁਲਦਾ ਸੀ, ਮਾਨਸਾ ਵਾਲ਼ੇ ਪਲਾਟ ਦੇ ਆਲੇ-ਦੁਆਲੇ ਵੀ ਖੇਤ ਸਨ। ਉੱਥੇ ਵੀ ਘਰ ਦੇ ਪਿੱਛੇ ਛੋਲੇ ਬੀਜੇ ਹੁੰਦੇ ਸਨ। ਮਾਂ ਹੱਸਦੀ ਕਹਿੰਦੀ, “ਇਹ ਤਾਂ ਇੱਥੇ ਵੀ ਨੇ, ਇਹ ਤਾਂ ਸਾਡੇ ਪਿੱਛੇ ਹੀ ਪੈ ਗਏ।”
ਉਦੋਂ ਅੱਜਕੱਲ੍ਹ ਵਾਂਗ ਨਕਸ਼ੇ ਬਣਾ ਕੇ ਘਰ ਨਹੀਂ ਸੀ ਬਣਾਉਂਦੇ। ਇਕ ਲਾਈਨ ਵਿਚ ਕਮਰੇ, ਅੱਗੇ ਵਰਾਂਡਾ, ਨਾਲ ਰਸੋਈ ਤੇ ਵਿਹੜੇ ਦੇ ਆਖ਼ਰ ਵਿਚ ਗੁਸਲਖਾਨਾ ਵਗੈਰਾ। ਗੁਆਂਢੀਆਂ ਨਾਲ਼ ਕੰਧਾਂ ਸਾਂਝੀਆਂ ਹੁੰਦੀਆਂ ਸਨ ਤੇ ਜ਼ਿਆਦਾਤਰ ਦੁੱਖ-ਸੁੱਖ ਵੀ। ਤਦ ਉੱਥੇ ਸਿਰਫ਼ ਇਕ ਦੋ ਘਰ ਹੁੰਦੇ ਸਨ। ਹੌਲ਼ੀ ਹੌਲ਼ੀ ਹੋਰ ਘਰ ਬਣਨ ਲੱਗ ਪਏ। ਗਲ਼ੀਆਂ ਬਣਨ ਲੱਗ ਪਈਆਂ। ਹੁਣ ਸੋਚਦਾਂ, ਕਿੰਨਾ ਵਧੀਆ ਬਿੰਬ ਸੀ, ਘਰ ਨਾਲ ਹੀ ਰਾਹ ਬਣਦੇ। ਸਾਥੋਂ ਤਿੰਨ ਸੌ ਕੁ ਗਜ਼ ਬੱਸ ਅੱਡੇ ਨੂੰ ਜੋੜਦੀ, ਸਭ ਤੋਂ ਪਹਿਲਾਂ ਪੱਕੀ ਗਲ਼ੀ ਬਣੀ। ਮੈਨੂੰ ਯਾਦ ਹੈ, ਇਹ ਇੱਟਾਂ ਨਾਲ ਬਣੀ ਸੜਕ ਸੀ। ਹੁਣ ਸਭ ਗਲ਼ੀਆਂ ਸੜਕਾਂ ਪੱਕੀਆਂ ਹਨ, ਕੱਚੇ ਦੀ ਕੋਈ ਗੁੰਜਾਇਸ਼ ਨਹੀਂ। ਭਾਵੇਂ ਕਿਤੇ ਵੀ ਲੁੱਕ ਵਾਲ਼ੀ ਸੜਕ ਕਿਉੇਂ ਨਾ ਹੋਵੇ, ਸਾਡੇ ਲਈ ਅੱਜ ਵੀ ਉਹੀ ਪੱਕੀ ਗਲ਼ੀ ਹੈ। ਬਾਅਦ ਵਿਚ ਸਾਰੀ ਗਲ਼ੀ ਨੂੰ ਚੰਦ ਸਿੰਘ ਚਹਿਲ ਵਾਲ਼ੀ ਗਲ਼ੀ ਵੀ ਕਹਿਣ ਲੱਗ ਪਏ। ਸਾਡੇ ਬੱਚਿਆਂ ਲਈ ਇਹ ਅੰਬਰ ਸੀ, ਜਿੱਥੇ ਖੂਬ ਉਡਾਰੀਆਂ ਲਾਈਆਂ।
ਮੈਨੂੰ ਯਾਦ ਹੈ, ਸ਼ੁਰੂ ਸ਼ੁਰੂ ਵਿਚ ਇਸ ਘਰ ਵਿਚ ਇੱਟਾਂ ਵਾਲ਼ਾਂ ਫਰਸ਼ ਲੱਗਿਆ ਹੁੰਦਾ ਸੀ। ਮਾਂ ਜਦ ਫਰਸ਼ ਧੋਣ ਵੇਲ਼ੇ ਤੀਲਾਂ ਵਾਲ਼ਾ ਝਾੜੂ ਲਾਉਂਦੀ ਤਾਂ ਫਰਸ਼ ਲਾਲ ਲਾਲ ਚਮਕ ਜਾਂਦਾ, ਤਾਂ ਮਾਂ ਦੇ ਚਿਹਰੇ ਦੀ ਲਾਲੀ ਵੀ ਦੇਖਣ ਵਾਲ਼ੀ ਹੁੰਦੀ। ਸਾਢੇ ਤਿੰਨ ਦਹਾਕੇ ਪੁਰਾਣਾ ਘਰ ਮੇਰਾ ਹਾਣੀ ਹੈ। ਇਹਨੇ ਵੀ ਮੇਰੇ ਵਾਂਗ ਆਪਣੇ ਸਿਰ ’ਤੇ ਧੁੱਪਾਂ ਛਾਵਾਂ ਝੱਲੀਆਂ। ਇਸ ਘਰ ਵਿਚ ਸੈਂਕੜੇ ਲੋਕ ਆਏ, ਗਏ। ਕੁਝ ਲੋਕ ਅਜਿਹੇ ਆਏ, ਜਿਹੜੇ ਗਏ ਨਹੀਂ। ਕੁਝ ਲੋਕ ਅਜਿਹੇ ਵੀ ਨੇ ਜਿਹੜੇ ਗਏ, ਆਏ ਨਹੀਂ। ਮੇਰੇ ਭਤੀਜਿਆਂ, ਭਤੀਜੀ ਦਾ ਜਨਮ ਏਥੇ ਹੀ ਹੋਇਆ। ਮੇਰੀ ਦਾਦੀ, ਤਾਇਆ, ਪਿਤਾ ਇੱਥੋਂ ਹੀ ਵਿਦਾ ਹੋਏ। ਮੇਰਾ ਵਿਆਹ ਇੱਥੇ ਹੀ ਹੋਇਆ, ਇਹ ਘਰ ਕਨਾਤਾਂ ਵਿਚ ਲੁਕ ਗਿਆ ਸੀ। ਇਸ ਤਰ੍ਹਾਂ ਦੇ ਸਮਿਆਂ ਵਿਚ ਲੁਕਣਾ ਸ਼ਾਇਦ ਘਰਾਂ ਨੂੰ ਹੀ ਚੰਗਾ ਲੱਗਦਾ ਹੋਵੇਗਾ।
ਮੇਰੇ ਮਾਤਾ ਪਿਤਾ ਘਰ ਦੇ ਬਣਨ ਵਿਚ ਥੱਬਾ ਰੁਪਇਆਂ ਦਾ ਲੱਗਣ ਬਾਰੇ ਜ਼ਿਕਰ ਕਰਦੇ ਸਨ। ਹੁਣ ਢਹਿਣ ਵੇਲੇ ਵੀ ਇਕ ਰੁਪਇਆ ਇੱਟ ਦਾ ਲੱਗ ਰਿਹਾ ਹੈ। ਉਨ੍ਹਾਂ ਨੇ ਇਉਂ ਕਦੀ ਨਹੀਂ ਸੋਚਿਆ ਹੋਵੇਗਾ।
ਘਰ ਢਹਿਣ ਅਤੇ ਬਣਨ ਵੇਲ਼ੇ ਵੀ ਜ਼ਿੰਦਗੀ ਦੀ ਫਿਲਾਸਫੀ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਬਣਿਆ ਵੱਡਾ ਕਮਰਾ ਲੱਕੜ ਦੇ ਬਾਲਿਆਂ ਨਾਲ ਛੱਤਿਆ ਸੀ। ਉਹ ਉਂਵੇ ਹੀ ਨਿਕਲ ਰਹੇ ਨੇ, ਪੁਰਾਣਿਆਂ ਵਾਂਗ ਖੜ੍ਹੇ ਨੇ। ਬਾਅਦ ਵਿਚ ਛੱਤੇ ਕਮਰਿਆਂ ਦੇ ਸਰੀਏ, ਗਲੇ ਹੋਏ ਨਿਕਲ ਰਹੇ ਨੇ। ਛੱਤ ਤੇ ਫਰਸ਼ ਨੇ ਆਪਣੇ ਵਿਚਕਾਰ ਰਹਿਣ ਵਾਲਿਆਂ ਨੂੰ ਪਿਆਰ ਨਾਲ ਜੀਵਨ ਬਤੀਤ ਕਰਨ ਦਿੱਤਾ। ਹੁਣ ਖ਼ੁਦ ਟੁੱਟ ਕੇ ਗਲ਼ ਮਿਲੇ ਨੇ। ਗਾਰਾ ਸਾਡਾ ਨੇੜਲਾ ਹੈ। ਆਸੇ-ਪਾਸੇ ਦੀਆਂ ਕੰਧਾਂ ਉਹਦੇ ਨਾਲ ਹੀ ਕੱਢੀਆਂ ਸਨ। ਉਸ ਨੇ ਜਿਉਂ ਦੀਆਂ ਤਿਉਂ ਇੱਟਾਂ ਮੋੜ ਦਿੱਤੀਆਂ। ਲੋਹੇ ਦਾ ਮੁੱਖ ਗੇਟ ਗਰਦ ਨਾਲ ਭਰਿਆ ’ਕੱਲਾ ਉਦਾਸ ਲੱਗ ਰਿਹਾ ਹੈ ਕਿ ਉਹਦੇ ਪਿੱਛੇ ਹੁਣ ਕੋਈ ਨਹੀਂ, ਕੁਝ ਨਹੀਂ। ਚੌਗਾਠਾਂ, ਰੌਸ਼ਨਦਾਨ ਥੱਲੇ ਡਿੱਗੇ ਪਏ ਨੇ, ਇਨ੍ਹਾਂ ਦੀ ਹੋਂਦ ਕੰਧਾਂ ਨਾਲ ਹੀ ਸੀ। ਕਈ ਲੋਕ ਜਾਂ ਵਸਤੂ ਜਦ ਨਹੀਂ ਰਹਿੰਦੀ ਸਾਨੂੰ ਤਦ ਹੀ ਪਤਾ ਲੱਗਦਾ ਹੈ ਕਿ ਸਾਡਾ ਵਜੂਦ ਇਸ ਨਾਲ ਹੀ ਸੀ।
ਨਵੀਆਂ ਇੱਟਾਂ ਸੁਟਵਾਈਆਂ ਜਾ ਰਹੀਆਂ ਨੇ। ਪੁਰਾਣੀਆਂ ਇੱਟਾਂ ਕੁੱਝ ਨੀਹਾਂ ਵਿਚ ਲੱਗ ਜਾਣਗੀਆਂ, ਕੁਝ ਰੋੜੀ ਦੇ ਰੂਪ ਵਿਚ ਫਰਸ਼ਾਂ ਥੱਲੇ ਆਉਣਗੀਆਂ। ਬਹੁਤ ਘੱਟ ਇੱਟਾਂ ਹੋਣਗੀਆਂ ਜੋ ਕੰਧਾਂ ਵਿਚ ਲੱਗਣਗੀਆਂ। ਜਿਵੇਂ ਜਿਵੇਂ ਘਰ ਦਾ ਕੰਮ ਅੱਗੇ ਵਧ ਰਿਹਾ ਹੈ, ਮਾਂ ਖੁਸ਼ ਹੈ; ਪੁਰਾਣਾ ਘਰ ਢਹਿਣ ਤੇ ਉਹ ਉਦਾਸ ਸੀ, ਬੜੀਆਂ ਰੀਝਾਂ ਨਾਲ ਬਣਾਇਆ ਸੀ ਉਨ੍ਹਾਂ ਇਹ ਘਰ। ਤਰਾਈ ਨਾਲ ਚਮਕਦੀਆਂ ਇੱਟਾਂ ਦੇਖ ਕੇ ਉਹਦੇ ਚਿਹਰੇ ਤੇ ਵੀ ਮੁਸਕਰਾਹਟ ਤੇ ਲਾਲੀ ਹੈ, ਜਿਹੜੀ ਇੱਟਾਂ ਦਾ ਫਰਸ਼ ਧੋਣ ਵੇਲ਼ੇ ਸੀ। ਇਸੇ ਵਿਚੋਂ ਹੀ ਨਜ਼ਮ ‘ਦੁੱਖਾਂ ਦੇ ਪਹਾੜ’ ਲਈ ਕੁਝ ਸ਼ਬਦਾਂ ਦੀ ਚਿਣਾਈ ਹੋਈ ਹੈ: ਮਾਂ ਖੁਸ਼ ਸੀ/ਉਸ ਦੇ ਪੁੱਤ ਦਾ ਘਰ ਬਣ ਰਿਹਾ/ਬਹੁਤ ਦੁੱਖਾਂ ਦੇ ਪਹਾੜ ਚੁੱਕੇ ਉਸ/ਬੱਚਿਆਂ ਨੂੰ ਪਾਲਣ ਲਈ/ਫਰਸ਼ ਲਾਉਣ ਲੱਗਿਆਂ/ਪੁੱਛਿਆਂ ਮਾਂ ਨੂੰ:/ਮਾਂ ਕਿਹੋ ਜਿਹਾ ਪੱਥਰ ਲਾਈਏ/ਪੁੱਤ ਥੋਨੂੰ ਵੱਧ ਪਤਾ/ਅੱਜ ਕੱਲ੍ਹ ਦੇ ਮੁੰਡਿਆਂ ਨੂੰ/ਖੁਸ਼ ਸੀ ਮਾਂ ਪੁੱਤ ਦਾ ਸੋਹਣਾ ਘਰ ਦੇਖ ਕੇ/ਥੱਲੇ ਸੋਹਣਾ ਪੱਥਰ ਲੱਗਿਆ ਦੇਖ ਕੇ/ਉਸ ਨੂੰ ਲੱਗਾ ਜਿਵੇਂ ਉਸ ਨੇ/ਸਿਰ ਤੇ ਚੁੱਕੇ ਦੁੱਖਾਂ ਦੇ ਪਹਾੜ/ਹੁਣ ਪੈਰਾਂ ਥੱਲੇ ਕਰ ਲਏ…
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback