Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਫ਼ਦਰ ਏ ਖ਼ਸਲਤ--ਸਰਬਜੀਤ ਕੌਰ 'ਸਰਬ'
ਅਰਬੀ ਭਾਸ਼ਾ ਦਾ ਸ਼ਬਦ 'ਸਫ਼ਦਰ' ਜਿਸ ਦਾ ਅਰਥ ਯੋਧਾ, ਜਾ ਦਲੇਰ ਹੈ, ਰਣ ਭੂਮੀ ਵਿਚ ਦੁਸ਼ਮਣ ਦਾ ਮੁਕਾਬਲਾ ਕਰਨ ਵਾਲਾ ਵੀਰ ਨਾਇਕ ਜਿਸ ਨੂੰ ਅਰਬੀ ਭਾਸ਼ਾ ਵਿਚ ਸਫ਼ਦਰ ਆਖਿਆ ਜਾਂਦਾ ਹੈ। ਇਸ ਦੇ ਨਾਲ ਹੀ ਅਰਬੀ ਭਾਸ਼ਾ ਦਾ ਸ਼ਬਦ 'ਖ਼ਸਲਤ' ਹੈ, ਜਿਸ ਦਾ ਅਰਥ ਆਦਤ ਜਾ ਸੁਭਾਅ ਵੀ ਆਖਿਆ ਜਾਂਦਾ ਹੈ। ਇਨ੍ਹਾਂ ਦੋਨਾਂ ਸ਼ਬਦਾ ਦਾ ਇੱਕਠ ਇਕ ਯੋਧੇ ਦਾ ਸੁਭਾਅ ਹੈ। ਸਿੱਖ ਕੌਮ ਇਕ ਅਜਿਹੀ ਕੌਮ ਹੈ ਜਿਸ ਦੇ ਸੁਭਾਅ ਨੂੰ ਇਥੋਂ ਦੇ ਹਲਾਤਾ ਨੇ ਬਦਲੀਆ ਹੈ, ਜਿਵੇਂ ਅਸੀਂ ਆਖ ਸਕਦੇ ਹਾਂ, ਕਿ ਪੰਜਾਬ ਦੀ ਧਰਤੀ ਪੀਰ ਪੈਗੰਬਰਾਂ ਦੀ ਧਰਤੀ ਦੇ ਨਾਲ-ਨਾਲ ਵੀਰ ਯੋਧਿਆ ਦੀ ਵੀ ਧਰਤੀ ਹੈ। ਸੰਸਾਰ ਭਰ ਵਿਚੋਂ ਸਿੱਖ ਕੌਮ ਇਕ ਅਜਿਹੀ ਕੌਮ ਹੈ ਜਿਸ ਨੂੰ ਵਿਲੱਖਣਤਾ ਪ੍ਰਾਪਤ ਹੈ। ਇਸ ਵਿਲੱਖਣਤਾ ਨਾਲ ਹੀ ਇਹ ਸੰਸਾਰ ਭਰ ਵਿਚ ਆਪਣੀ ਇਕ ਅਲੱਗ ਪਹਿਚਾਣ ਬਣਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਤੇ ਵੀਰ ਯੋਧਿਆ ਦੀ ਕੌਮ ਅਖਵਾਉਣ ਦਾ ਮਾਣ ਪ੍ਰਾਪਤ ਕੀਤਾ ਹੈ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੈਅ ਰਹਿਤ ਸੂਰਮਿਆਂ ਦੀ ਇਕ ਫ਼ੌਜ ਤਿਆਰ ਕੀਤੀ। ਜਿਸ ਨੂੰ ਖ਼ਾਲਸੇ ਦਾ ਨਾਮ ਦਿੱਤਾ ਗਿਆ ਹੈ, ਜੋ ਬੁਰਾਈ ਅਤੇ ਧਰਮ ਯੁੱਧ ਨਾਲ ਮੁਕਾਬਲਾ ਕਰਨ ਲਈ ਤਤਪਰ ਰਹਿੰਦਾ ਹੈ ਤੇ ਜਿੰਦਗੀ ਨੂੰ ਆਪਣੇ ਲਈ ਨਹੀਂ ਸਗੋਂ ਦੂਸਰੀਆ ਲਈ ਜਿਉਂਦਾ ਹੈ। "ਦਸਮ ਗ੍ਰੰਥ ਦੇ ਪ੍ਰਸਿੱਧ ਸ਼ਬਦ (ਸਵੱਯੇ) "ਦੇਹ ਸਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨ ਟਰੋ" ਭਗਤੀ ਤੇ ਸ਼ਕਤੀ ਦਾ ਆਸ਼ਾ ਪੂਰੀ ਤਰ੍ਹਾਂ ਸੰਮਿਲਤ ਹੋਇਆ ਮਿਲਦਾ ਹੈ। "ਸ਼ੁਭ ਕਰਮਨ ਤੇ ਕਬੂਹ ਨ ਟਰੋ" ਦੇ ਨਾਲ-ਨਾਲ ਸ਼ਕਤੀ ਧਾਰਨਾ ਦੇ ਵਾਕੰਸ਼ "ਨਾ ਡਰੋਂ ਅਰ ਸਿਓ ਜਬ ਜਾਇ ਲਰੋ" ਅਤੇ ਅਤਿ ਹੀ ਰਣ ਮੇ ਤਬ ਜੂਝ ਮਰੋ" ਸ਼ਾਮਲ ਹਨ। ਅਤੇ ਇਨ੍ਹਾਂ ਦੋਹਾਂ ਮਹੱਤਵਪੂਰਨ ਧਾਰਨਾਵਾਂ ਵਿਚ ਅੰਤਮ ਲਕਸ਼ ਯਕੀਨੀ ਜਿੱਤ ਦਾ ਹੈ ਕਹਿਣ ਤੋਂ ਭਾਵ,"ਨਿਸਚੇ ਕਰ ਆਪਣੀ ਜੀਤ ਕਰੋ" ਜੋ ਨਿਰਸੰਦੇਹ ਗੁਰੂ ਗੋਬਿੰਦ ਸਿੰਘ ਜੀ ਦੀ ਬੇਮਿਸਾਲ ਸ਼ਖਸੀਅਤ ਦੇ ਪ੍ਰਗਟਾ ਲਈ ਇਕ ਭਾਵਪੂਰਤ ਪ੍ਰਤੀਕ ਹੈ। ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਆਮ ਲੋਕਾਈ ਨੂੰ ਸਿੰਘ ਸੂਰਮੇ ਬਣਾ ਦਿੱਤਾ ਤੇ ਉਨ੍ਹਾਂ ਦੇ ਸੁਭਾਅ ਵਿਚ ਇਕ ਜੋਸ਼ ਭਰ ਦਿੱਤਾ।
ਇਕ ਵੀਰ ਯੋਧਾ ਦਾ ਸੁਭਾਅ ਆਮ ਲੋਕਾਈ ਤੋਂ ਥੋੜਾ ਹੱਟ ਕੇ ਹੁੰਦਾ ਹੈ, ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਧਰਮ ਯੁੱਧ ਵਿਚ ਉਹ ਆਪਣਾ ਜੀਵਨ ਨੂੰ ਆਰਪਣ ਕਰਨ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਇਕ ਸੂਰਮਾ ਸਿਦਕ (ਸੱਚ) ਲਈ ਹਮੇਸ਼ਾ ਜੂਝਦਾ ਹੈ। ਉਹ ਆਪਣੀ ਸਲਾਬਤ (ਵੀਰਤਾ) ਨਾਲ ਆਮ ਲੋਕਾਈ ਦੇ ਹਿੱਤਾ ਦੀ ਰੱਖਿਆ ਵੀ ਕਰਦਾ ਹੈ। ਭਾਵੇਂ ਇਸ ਰੱਖਿਆ ਲਈ ਉਸ ਨੂੰ ਉਕੂਬਤ (ਕਸ਼ਟ) ਵੀ ਮਿਲੇ, ਉਸ ਨੂੰ ਵੀ ਉਹ ਖੁਸ਼ੀ-ਖੁਸ਼ੀ ਸਿਰ ਮੱਥੇ ਮੰਨ ਲੈਦਾਂ ਹੈ। ਇਨ੍ਹਾਂ ਵੀਰ ਯੋਧਿਆ 'ਤੇ ਬਹੁ-ਗਿਣਤੀ ਵਿਚ ਬੀਰ-ਕਾਵਿ ਲਿਖੇ ਗਏ ਹਨ, ਜੋ ਬੀਰਤਾ ਨੂੰ ਹੋਰ ਜਾਇਦਾ ਉਤਸ਼ਾਹ ਦਿੰਦੇ ਹਨ। ਇਕ ਕਾਵਿ ਲਿਖਦਾ ਹੈ:-
ਡੁਲ੍ਹੇ ਜਾਂ ਖ਼ੂਨ ਸ਼ਹੀਦਾ ਦਾ, ਤਕਦੀਰ ਬਦਲਦੀ ਕੌਮਾਂ ਦੀ।
ਰੰਬੀਆ ਨਾਲ ਖੋਪਰ ਲਹਿੰਦੇ ਜਾਂ, ਤਸਵੀਰ ਬਦਲਦੀ ਕੌਮਾਂ ਦੀ।
ਸੂਰਬੀਰ ਕੌਮਾਂ ਦੇ ਮਹੱਲ ਇੱਟਾਂ, ਚੂਨੇ ਤੇ ਸੀਮੇਂਟ ਨਾਲ ਨਹੀਂ ਬਣਦੇ। ਸਗੋਂ ਉਹਨਾਂ ਲਈ ਸ਼ਹੀਦਾਂ ਦੀਆਂ ਹੱਡੀਆਂ,ਲਹੂ ਤੇ ਸਰੀਰ ਚਾਹੀਦਾ ਹੈ ਤਾਂ ਜੋ ਕੌਮ ਦੇ ਮਹੱਲ ਉਸਾਰਨ ਵਿਚ ਕੰਮ ਆਵੇ। ਬਾਬਾ ਦੀਪ ਸਿੰਘ ਜੀ ਅਜਿਹੇ ਯੋਧਿਆ ਵਿਚੋਂ ਇਕ ਸਨ, ਜੋ ਆਪਣਾ ਸਿਰ ਤਲੀ ਤੇ ਧਰ ਕੇ ਵੀ ਦੁਸ਼ਮਣਾ ਦਾ ਮੁਕਾਬਲਾ ਕਰਦੇ ਰਹੇ। ਅਯੋਕੇ ਸਮਾਂ ਵੀ ਅਜਿਹੇ ਵੀਰ ਯੋਧਿਆ ਦੀ ਲੋੜ ਨੂੰ ਮਹਿਸੂਸ ਕਰਦਾ ਹੈ ਤਾਂ ਜੋ ਨੋਜਵਾਨੀ ਪੀੜੀ ਨੂੰ ਸੰਭਾਲੀਆ ਜਾ ਸਕੇ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਸਿੱਖ ਕੌਮ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਹੁੰਦਾ ਹੈ, ਤਦ ਕੋਈ ਨਾ ਕੋਈ ਸੂਰਮਾ ਜ਼ਰੂਰ ਪੈਦਾ ਹੁੰਦਾ ਹੈ।
ਸਰਬਜੀਤ ਕੌਰ 'ਸਰਬ'
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback