Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

"ਹੰਸ ਚੁਣੇਗਾ ਦਾਣਾ ਦੁਨਕਾ ਕਊਆ ਮੋਤੀ ਖਾਏਗਾ"-- ਮੁਹੰਮਦ ਅੱਬਾਸ ਧਾਲੀਵਾਲ


    
  

Share
  

ਨਾਗਰਿਕਤਾ ਸੰਸ਼ੋਧਨ ਕਾਨੂੰਨ (ਸੀਏਏ) ਅਤੇ ਐਨ ਆਰ ਸੀ ਨੂੰ ਲੈ ਕੇ ਪੂਰੇ ਦੇਸ਼ ਵਿਚ ਜੋ ਵਬਾਲ ਮਚਿਆ ਹੈ। ਉਸ ਨੇ 90 ਵੇਂ ਦੇ ਦਹਾਕੇ ਵਿਚ ਹੋਏ ਮੰਡਲ ਕਮੰਡਲ ਪ੍ਰਦਰਸ਼ਨਾਂ ਦੀ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ। ਉਕਤ ਰੋਸ ਪ੍ਰਦਰਸ਼ਨ ਅੱਜ ਦੇਸ਼ ਦੇ ਉਤਰ ਦੱਖਣ ਅਤੇ ਪੂਰਬ ਪੱਛਮ ਸੱਭ ਹਿੱਸਿਆਂ ਵਿੱਚ ਫੈਲ ਗਿਆ ਹੈ।
ਇਹ ਕਿ ਇਸ ਦੀ ਵਿਰੋਧਤਾ ਕਰਨ ਲਈ ਅੱਜ ਪੂਰਾ ਵਿਦਿਆਰਥੀ ਅਤੇ ਸੰਵਿਧਾਨ ਦਾ ਰਾਖਾ ਵਰਗ ਸੜਕਾਂ ਉੱਪਰ ਆ ਗਿਆ ਹੈ। ਪਿਛਲੇ ਦਿਨੀਂ ਦਿੱਲੀ ਪੁਲਸ ਫੌਰਸ ਨੇ ਜੋ ਤਸ਼ੱਦਦ ਜਾਮੀਆ ਮਿਲੀਆ ਇਸਲਾਮੀਆ ਕੈਂਪਸ ਵਿੱਚ ਬਿਨਾਂ ਇਜਾਜ਼ਤ ਘੁਸ ਕੇ ਵਿਦਿਆਰਥੀਆਂ ਤੇ ਢਾਹਿਆ। ਉਸ ਦੀ ਗੂੰਜ ਅੱਜ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸੁਨਣ ਨੂੰ ਮਿਲ ਰਹੀ ਹੈ। ਇਸ ਤਸ਼ੱਦਦ ਦਾ ਸ਼ਿਕਾਰ ਹੋਏ ਮਾਲੇਰਕੋਟਲਾ ਦੇ ਸਲਾਹੂਦੀਨ ਸਿੱਦੀਕੀ ਨੇ ਜੋ ਹੱਡ ਬੀਤੀ ਸੁਣਾਈ ਉਸ ਨੂੰ ਸੁਣ ਕੇ ਦਿਲ ਦਹਿਲ ਜਾਂਦਾ ਹੈ। ਉਸ ਦੇ ਅਨੁਸਾਰ ਉਸ ਸ਼ਾਮ ਉਹ ਯੂਨੀਵਰਸਿਟੀ ਦੇ ਲਾਇਬ੍ਰੇਰੀ ਹਾਲ ਵਿਚ ਸਟੱਡੀ ਕਰ ਰਹੇ ਸਨ ਕਿ ਜਦੋਂ ਪੁਲਸ ਫੌਰਸ ਨੇ ਉਨ੍ਹਾਂ ਉੱਤੇ ਅਚਾਨਕ ਧਾਵਾ ਬੋਲਿਆ ਤੇ ਇਕ ਇਕ ਵਿਦਿਆਰਥੀ ਨੂੰ ਵੀਹ ਵੀਹ ਪੁਲਸ ਵਾਲਿਆਂ ਨੇ ਮਿਲ ਕੇ ਬੇਕਿਰਕ ਹੋ ਕੇ ਲਾਠੀਆਂ ਨਾਲ ਕੁੱਟਿਆ। ਇਸ ਦੌਰਾਨ ਪੁਲਸ ਨੇ ਜਿਥੇ ਬੇਤਹਾਸ਼ਾ ਮਾਰਕੁੱਟ ਕੀਤੀ ਉਥੇ ਹੀ ਉਨ੍ਹਾਂ ਯੂਨੀਵਰਸਿਟੀ ਦੇ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਭੰਨੇ ਤੇ ਅਥਰੂ ਗੈਸ ਦੇ ਗੋਲੇ ਛੱਡੇ। ਮਾਰ ਕੁਟਾਈ ਦੋਰਾਨ ਪੁਲਸ ਨੇ ਵਿਦਿਆਰਥੀਆਂ ਪਾਸੋਂ ਉਨ੍ਹਾਂ ਦੇ ਮੋਬਾਈਲ ਕੈਸ਼ ਅਤੇ ਹੈਂਡ ਵਾਚਿਜ ਆਦਿ ਤਮਾਮ ਚੀਜ਼ਾਂ ਖੋਹ ਲਈਆਂ ਗਈਆਂ । ਉਹ ਸਾਡੇ ਲਈ ਅਪਸ਼ਬਦਾਂ ਅਤੇ ਭੱਦੀ ਗਾਲੀਗਲੋਚ ਦੀ ਵਰਤੋਂ ਕਰ ਰਹੇ ਸਨ ਜਿਵੇਂ ਕਿ ਅਸੀਂ ਵਿਦਿਆਰਥੀ ਨਾ ਹੋ ਕੇ ਕੋਈ ਅੱਤਵਾਦੀ ਹੋਈਏ ।
ਪੁਲਸ ਦੇ ਉਕਤ ਕਾਰੇ ਦੀ ਨਿੰਦਾ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਕਤ ਤਸ਼ੱਦਦ ਨੇ ਜਲਿਆਂ ਵਾਲੇ ਬਾਗ ਦੀ ਯਾਦ ਤਾਜ਼ਾ ਕਰ ਦਿੱਤੀ।
ਪਰ ਸਿਤਮ ਜਰੀਫੀ ਜਲਿਆਂ ਵਾਲੇ ਬਾਗ ਵਿੱਚ ਭਾਰਤੀ ਲੋਕਾਂ ਤੇ ਅੰਨੇਵਾਹ ਗੋਲੀਆਂ ਚਲਾਉਣ ਵਾਲੇ ਵਿਦੇਸ਼ੀ (ਅੰਗਰੇਜ਼) ਸਨ ਜਦ ਕਿ ਜਾਮੀਆ ਦੇ ਕੈੰਪਸ ਵਿਚਲੇ ਨਿਹੱਥੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਡੇ ਆਪਣੇ ਪੁਲਸ ਜਵਾਨ ਸਨ।
ਜਿਸ ਸਮੇਂ ਪੁਲਸ ਨੇ ਇਹ ਬਰਬਰਤਾ ਵਿਖਾਈ ਉਸ ਸਮੇਂ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਕੁਕਰਮ ਜਦੋਂ ਦੁਨੀਆਂ ਸਾਹਮਣੇ ਜਾਏਗਾ ਤਾਂ ਕੋਹਰਾਮ ਮੱਚ ਜਾਏਗਾ ਤੇ ਵਿਦਿਆਰਥੀਆਂ ਦੇ ਹੱਕ ਵਿੱਚ ਇੱਕ ਜਨਸੈਲਾਬ ਉਮੜ ਆਏਗਾ ।
ਇਸ ਤਸ਼ੱਦਦ ਨੇ ਜਿੱਥੇ ਸਮੁੱਚੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਜਾਮੀਆ ਮਿਲੀਆ ਦੇ ਵਿਦਿਆਰਥੀਆਂ ਨਾਲ ਲਿਆ ਕੇ ਖੜ੍ਹਾ ਕੀਤਾ, ਉਥੇ ਵਿਦੇਸ਼ਾਂ ਚੋਂ ਅਮਰੀਕਾ ਤੇ ਬਰਤਾਨੀਆ ਦੀਆਂ ਕਰੀਬ ਦੋ ਦਰਜਨ ਤੋਂ ਵਧ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੀ ਇਸ ਉਕਤ ਤਸ਼ੱਦਦ ਦੇ ਖਿਲਾਫ਼ ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।

ਪਰ ਦੇਸ਼ ਦੇ ਆਈ-ਕੋਨ ਸਮਝੇ ਜਾਂਦੇ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਸਲਮਾਨ ਖਾਨ ਆਦਿ ਕਿਸੇ ਵੀ ਵੱਡੇ ਅਦਾਕਾਰ ਨੇ ਕੋਈ ਇਕ ਬਿਆਨ ਤੱਕ ਨਹੀਂ ਦਿੱਤਾ ਸਗੋਂ ਇਨ੍ਹਾਂ ਵੱਡੇ ਨਾਵਾਂ ਵਲੋਂ ਹਾਲੇ ਤੱਕ ਵੀ ਚੁੱਪੀ ਧਾਰੀ ਹੋਈ ਹੈ ਇਨ੍ਹਾਂ ਵਰਗੇ ਲੋਕਾਂ ਦੀ ਚੁੱਪੀ ਯਕੀਨਨ ਇਨਸਾਫ ਪਸੰਦ ਲੋਕਾਂ ਨੂੰ ਜਰੂਰ ਖੜਕਦੀ ਹੈ ਅਤੇ ਮਹਿਸੂਸ ਇਹ ਹੁੰਦਾ ਹੈ ਜਿਵੇਂ ਇਹ ਸੱਭ ਤਮਾਸ਼ਬੀਨ ਹੋਣ। ਇਕ ਕਵੀ ਨੇ ਕਿੰਨੇ ਸੋਹਣੇ ਅੰਦਾਜ਼ ਵਿਚ ਕਿਹਾ ਹੈ ਕਿ :
ਐ ਮੌਜ - ਏ - ਬਲਾ ਉਨਕੋ ਭੀ ਦੋ ਚਾਰ ਥਪੇੜੇ ਹਲਕੇ ਸੇ।
ਕੁੱਛ ਲੋਗ ਅਭੀ ਤੱਕ ਸਾਹਿਲ ਸੇ ਤੂਫਾਂ ਕਾ ਨਜ਼ਾਰਾ ਕਰਤੇ ਹੈਂ।

ਫਿਲਮ ਇੰਡਸਟਰੀ ਦੇ ਵੱਡੇ ਸਿਤਾਰੇ ਬੇਸ਼ੱਕ ਉਕਤ ਵਿਦਿਆਰਥੀਆਂ ਤੇ ਹੋਈ ਹਿੰਸਾ ਤੇ ਖਾਮੋਸ਼ ਹਨ।
ਉਥੇ ਹੀ ਦੂਜੇ ਪਾਸੇ ਆਰਟ, ਕਮਰਸ਼ੀਅਲ ਫਿਲਮਾਂ ਦੇ ਜਿਨ੍ਹਾਂ ਨਾਇਕ ਅਤੇ ਨਾਇਕਾਵਾਂ ਦੇ ਜਮੀਰ ਜਾਗਦੇ ਹਨ ਉਹ ਖੁਲ੍ਹ ਕੇ ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੇ ਹਨ।
ਰੇਣੁਕਾ ਸ਼ਹਾਨੇ, ਸ਼ਬਾਨਾ ਆਜ਼ਮੀ, ਫਰਹਾਨ ਅਖਤਰ, ਆਯੂਸ਼ਮਾਣ ਖੁਰਾਣਾ, ਪਰਣਿਤੀ ਚੋਪੜਾ, ਦਿਆ ਮਿਰਜ਼ਾ, ਮਨੋਜ ਵਾਜਪਾਈ, ਜਾਵੇਦ ਜਾਫਰੀ, ਤਾਪਸੀ ਪੰਨੂੰ ਆਦਿ ਅਜਿਹੇ ਹੀ ਅਦਾਕਾਰਾਂ ਚੋਂ ਹਨ ਜੋ ਉਕਤ ਤਸ਼ੱਦਦ ਦੇ ਸੰਦਰਭ ਵਿੱਚ ਜਾਮੀਆ ਦੇ ਵਿਦਿਆਰਥੀਆਂ ਦੇ ਹੱਕ ਵਿਚ ਆਪਣੀ ਆਵਾਜ਼ ਉਠਾ ਰਹੇ ਹਨ ।
ਪ੍ਰਸਿੱਧ ਅਦਾਕਾਰਾ ਦਇਆ ਮਿਰਜ਼ਾ ਨੇ ਆਪਣੇ ਇਕ ਟਵੀਟ ਵਿੱਚ ਕਿਹਾ ਕਿ "ਭਾਰਤ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ। ਆਈਡੀਆ ਆਫ ਇੰਡੀਆ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਇੱਕ ਜੁੱਟ ਹੋਣਾ ਚਾਹੀਦਾ ਹੈ"
ਉਧਰ "ਇਸ਼ਕਜ਼ਾਦੇ" ਫਿਲਮ ਦੀ ਅਭਿਨੇਤਰੀ ਪਰਣੀਤੀ ਚੋਪੜਾ ਨੇ ਆਪਣੇ ਟਵੀਟ ਰਾਹੀਂ ਕਿਹਾ ਕਿ "ਜੇਕਰ ਨਾਗਰਿਕਾਂ ਦੁਆਰਾ ਆਪਣੇ ਵਿਚਾਰ ਵਿਅਕਤ ਕਰਨ ਤੇ ਹਰ ਵਾਰ ਇਹੀ ਹੁੰਦਾ ਰਿਹਾ ਤਾਂ ਕੈਬ ( CAB) ਨੂੰ ਭੁੱਲਾ ਕੇ। ਸਾਨੂੰ ਇਕ ਅਜਿਹਾ ਬਿਲ ਪਾਸ ਕਰਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਨੂੰ ਲੋਕਤੰਤਰਿਕ ਦੇਸ਼ ਕਹਿਣਾ ਛੱਡ ਦੇਣਾ ਚਾਹੀਦਾ ਹੈ। ਆਪਣੇ ਮੰਨ ਦੀ ਗੱਲ ਕਹਿਣ ਦੇ ਲਈ ਨਿਰਦੋਸ਼ ਲੋਕਾਂ ਦੀ ਪਿਟਾਈ ਕੀਤੀ ਜਾ ਰਹੀ ਹੈ। ਬਰਬਰਤਾ? "
ਇਕ ਹੋਰ ਅਭਿਨੇਤਾ ਮਨੋਜ ਵਾਜਪਾਈ ਨੇ ਲਿਖਿਆ ਕਿ" ਅਜਿਹਾ ਦੌਰ ਹੋ ਸਕਦਾ ਹੈ ਜਦੋਂ ਨਾਇਨਸਾਫ਼ੀ ਨੂੰ ਰੋਕਣ ਲਈ ਸਾਡੇ ਕੋਲ ਸ਼ਕਤੀ ਨਾ ਹੋਵੇ, ਪਰੰਤੂ ਕਦੇ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਵਿਰੋਧ ਤੱਕ ਨਾ ਕਰ ਸਕੀਏ। ਮੈਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਲੋਕਤੰਤਰਿਕ ਅਧਿਕਾਰਾਂ ਦੇ ਨਾਲ ਹਾਂ। ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਹੋਈ ਹਿੰਸਾ ਦੀ ਮੈਂ ਨਿੰਦਾ ਕਰਦਾ ਹਾਂ। "
ਜਦੋਂ ਕਿ ਆਯੂਸ਼ਮਾਣ ਖੁਰਾਣਾ ਨੇ ਆਪਣੇ ਟਵੀਟ ਚ ਕਿਹਾ ਕਿ" ਵਿਦਿਆਰਥੀਆਂ ਦੇ ਨਾਲ ਜੋ ਹੋਇਆ ਉਸ ਤੋਂ ਬੇਹੱਦ ਪ੍ਰੇਸ਼ਾਨ ਹਾਂ ਅਤੇ ਇਹ ਨਿੰਦਣਯੋਗ ਹੈ। ਸਾਨੂੰ ਸਾਰਿਆਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਪਰੰਤੂ ਇਨ੍ਹਾਂ ਪ੍ਰਦਰਸ਼ਨਾਂ ਤੋਂ ਬਾਅਦ ਨਾ ਹੀ ਹਿੰਸਕ ਘਟਨਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਨਾ ਹੀ ਸਰਵਜਨਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਾਣਾ ਚਾਹੀਦਾ ਹੈ। ਮੇਰੇ ਦੇਸ਼ ਵਾਸੀਓ, ਇਹ ਗਾਂਧੀ ਦਾ ਦੇਸ਼ ਹੈ। ਅਹਿੰਸਾ ਹੀ ਹਥਿਆਰ ਹੋਣਾ ਚਾਹੀਦਾ ਹੈ ਲੋਕਤੰਤਰ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। "
ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਕ ਟਵੀਟ ਵਿੱਚ ਲਿਖਿਆ ਕਿ" ਇਹ ਸ਼ਾਂਤੀ, ਏਕਤਾ ਅਤੇ ਭਾਈਚਾਰਾ ਬਣਾਏ ਰੱਖਣ ਦਾ ਸਮਾਂ ਹੈ ਸਾਰਿਆਂ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਅਤੇ ਝੂਠ ਤੋਂ ਦੂਰ ਰਹਿਣ। "
ਪ੍ਰਧਾਨ ਮੰਤਰੀ ਦੇ ਇਸ ਉਕਤ ਟਵੀਟ ਦੇ ਜਵਾਬ ਵਿੱਚ "ਹਮ ਆਪ ਕੇ ਹੈਂ ਕੌਣ" ਦੀ ਅਦਾਕਾਰਾ ਰੇਣੂਕਾ ਸ਼ਹਾਨੇ ਨੇ ਆਪਣੇ ਰਿਟਵੀਟ ਚ ਕਿਹਾ " ਸਰ, ਫੇਰ ਤੁਸੀਂ ਸਭਨਾਂ ਨੂੰ ਕਹੋ ਕੀ ਤੁਹਾਡੇ ਆਈ ਟੀ ਟਵਿਟਰ ਹੈਂਡਲ ਸੇਲ ਤੋਂ ਦੂਰ ਰਹਿਣ। ਉਹ ਸਭ ਤੋਂ ਜਿਆਦਾ ਅਫਵਾਹਾਂ ਅਤੇ ਝੂਠ ਫੈਲਾ ਰਹੇ ਹਨ ਅਤੇ ਪੂਰੀ ਤਰ੍ਹਾਂ ਭਾਈਚਾਰੇ, ਸ਼ਾਂਤੀ ਅਤੇ ਏਕਤਾ ਦੇ ਵਿਰੁੱਧ ਹਨ। ਅਸਲੀ" ਟੁਕੜੇ ਟੁਕੜੇ" ਗੈਂਗ ਆਪ ਦਾ ਆਈ ਟੀ ਸੇਲ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਨਫਰਤ ਫੈਲਾਉਣ ਤੋਂ ਰੋਕੇ। "
ਮਸ਼ਹੂਰ ਕਾਮੇਡੀ ਕਲਾਕਾਰ ਜਾਵੇਦ ਜਾਫਰੀ ਨੇ ਕਿਹਾ ਕਿ" ਇਹ ਕਾਨੂੰਨ (ਸੀਏਏ) ਸਾਡੇ ਸੰਵਿਧਾਨ ਦੀ ਰੂਹ ਦੇ ਖਿਲਾਫ਼ ਹੈ...ਭਾਵੇਂ ਬਿਲ ਪਾਸ ਹੋ ਚੁੱਕਿਆ ਹੈ ਪਰ ਲੋਕਾਂ ਦੇ ਦਿਲ ਇਸ ਵਿਚ ਨਹੀਂ ਹਨ ।"
ਉਧਰ ਬੀਤੇ ਜਮਾਨੇ ਦੀ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਆਪਣੇ ਇਕ ਟਵੀਟ ਵਿੱਚ ਜਿੱਥੇ ਦੇਸ਼ ਦੇ ਲੋਕਾਂ ਨੂੰ ਉਕਤ ਕਾਨੂੰਨ ਦੇ ਖਿਲਾਫ਼ ਸੜਕਾਂ ਦੇ ਉਤਰਨ ਦਾ ਆਹਵਾਨ ਕਰਦਿਆਂ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਬੇਨਤੀ ਕੀਤੀ ਨਾਲ ਹੀ ਉਨ੍ਹਾਂ ਆਪਣੇ ਪਤੀ ਜਾਵੇਦ ਅਖਤਰ ਦਾ ਇਹ ਸ਼ਿਅਰ ਵੀ ਪੜਿਆ ਕਿ:
"ਜੋ ਮੁੱਝ ਕੋ ਜ਼ਿੰਦਾ ਜਲਾ ਰਹਾ ਹੈਂ ਵੋਹ ਬੇਖਬਰ ਹੈ,
ਕਿ ਮੇਰੀ ਜੰਜ਼ੀਰ ਧੀਰੇ ਧੀਰੇ ਪਿਘਲ ਰਹੀ ਹੈ।
ਮੈਂ ਕਤਲ ਹੋ ਤੋ ਗਿਆ ਤੁਮਹਾਰੀ ਗਲੀ ਮੇਂ ਲੇਕਿਨ,
ਮੇਰੇ ਲਹੂ ਸੇ ਤੁਮਹਾਰੀ ਦੀਵਾਰ ਗਿਰ ਰਹੀ ਹੈ।
ਬੋਲੀਵੂਡ ਦੇ ਇਕ ਹੋਰ ਅਭਿਨੇਤਾ ਸਾਕਿਬ ਸਲੀਮ ਨੇ ਕਿਹਾ ਕਿ " ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਮੁਸਲਮਾਨ ਹਾਂ ਜੋ ਮੈਂ ਹੁਣ ਤੱਕ ਇਸ ਦੇਸ਼ ਵਿੱਚ ਰਹਿੰਦੇ ਹੋਏ ਕਦੇ ਵੀ ਨਹੀਂ ਸੀ ਕੀਤਾ।"

ਪ੍ਰਸਿੱਧ ਇਲੈਕਸ਼ਨ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਟਵੀਟ ਵਿੱਚ ਕਿਹਾ ਕਿ " ਦਿੱਲੀ ਵਿਚ ਹੋਈ ਹਿੰਸਾ ਵਿੱਚ ਕਥਿਤ ਤੌਰ ਤੇ ਸ਼ਾਮਲ ਲੋਕਾਂ ਤੇ ਦਿੱਲੀ ਪੁਲਿਸ ਕਾਰਵਾਈ ਕਰ ਰਹੀ ਹੈ ਇਹ ਹੋਣਾ ਵੀ ਚਾਹੀਦਾ ਹੈ। ਪਰੰਤੂ ਜੋ ਹਿੰਸਾ ਪੁਲਸ ਨੇ ਜਾਮੀਆ ਯੂਨੀਵਰਸਿਟੀ ਦੇ ਕੈਂਪਸ ਅੰਦਰ ਵਿਦਿਆਰਥੀਆਂ ਤੇ ਕੀਤੀ ਹੈ ਉਨ੍ਹਾਂ ਤੇ ਕਾਰਵਾਈ ਕੌਣ ਕਰੇਗਾ ।"
ਦੂਜੇ ਪਾਸੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ" ਜਮਹੂਰੀਅਤ ਵਿੱਚ ਲੋਕਾਂ ਨੂੰ ਸਰਕਾਰ ਦੇ ਗਲਤ ਫੈਸਲਿਆਂ ਅਤੇ ਨੀਤੀਆਂ ਵਿਰੁੱਧ ਆਵਾਜ਼ ਚੁੱਕਣ ਦਾ ਅਧਿਕਾਰ ਹੈ। ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਲੋਕਾਂ ਦੀ ਆਵਾਜ਼ ਦੀ ਸੁਣੇ ਪਰ ਭਾਜਪਾ ਸਰਕਾਰ ਲੋਕਾਂ ਦੀ ਆਵਾਜ਼ ਦੀ ਅਣਦੇਖੀ ਕਰ ਰਹੀ ਹੈ ਅਤੇ ਤਾਕਤ ਦੀ ਵਰਤੋਂ ਨਾਲ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।"

ਉਧਰ ਕਰਨਾਟਕ ਹਾਈ ਕੋਰਟ ਨੇ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖਿਲਾਫ਼ ਹੋਣ ਵਾਲੇ ਪ੍ਰਦਰਸ਼ਨਾਂ ਤੋਂ ਪਹਿਲਾਂ ਸਰਕਾਰ ਦੁਆਰਾ ਬੈਂਗਲੋਰ ਵਿੱਚ ਧਾਰਾ 144 ਲਾਗੂ ਕਰਨ ਦੇ ਫੈਸਲੇ ਤੇ ਸਖਤ ਪ੍ਰਤੀਕਿਰਿਆ ਜਾਹਿਰ ਕਰਦਿਆਂ ਚੀਫ ਜਸਟਿਸ ਅਭੈ ਐੱਸ ਓਕਾ ਨੇ ਸਰਕਾਰ ਤੋਂ ਪੁੱਛਿਆ" ਕੀ ਆਪ ਹਰ ਕਿਸੇ ਦੇ ਵਿਰੋਧ ਤੇ ਪ੍ਰਤੀਬੰਧ ਲਗਾਉਣ ਜਾ ਰਹੇ ਹੋ? ਆਪ ਇਸ ਪ੍ਰਕਿਰਿਆ ਦੇ ਕਾਰਨ ਭੂਤਕਾਲ ਵਿੱਚ ਦਿੱਤੀ ਗਈ ਅਣੁਮਤੀ ਨੂੰ ਕਿਵੇਂ ਰੱਦ ਕਰ ਸਕਦੇ ਹੋ?" ਮਾਣਯੋਗ ਜੱਜ ਨੇ ਕਿਹਾ ਕਿ " ਕੀ ਰਾਜ ਇਸ ਅਨੁਮਾਨ ਦੇ ਸਹਾਰੇ ਚਲਦਾ ਹੈ ਕਿ ਹਰ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਜਾਵੇਗਾ? ਕੀ ਕੋਈ ਲੇਖਕ ਜਾਂ ਕਲਾਕਾਰ, ਜੇਕਰ ਸਰਕਾਰ ਦੇ ਕਿਸੇ ਵੀ ਨਿਰਣੇ ਤੋਂ ਅਸਹਿਮਤ ਹੈ ਤਾਂ ਸ਼ਾਂਤੀਪੂਰਨ ਵਿਰੋਧ ਨਹੀਂ ਕਰ ਸਕਦਾ? " ਇਸ ਦੌਰਾਨ ਉਕਤ ਖੰਡਪੀਠ ਵਿੱਚ ਸ਼ਾਮਲ ਜਸਟਿਸ ਪ੍ਰਦੀਪ ਸਿੰਘ ਯੂਰੂਰ ਨੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਪੁਲਸੀਆ ਫੈਸਲੇ ਤੇ ਵੀ ਸਵਾਲ ਖੜ੍ਹੇ ਕੀਤੇ। ਇਥੇ ਜਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੂਹਾ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ।
ਉਧਰ ਯੋਗਿੰਦਰ ਯਾਦਵ ਦਾ ਕਹਿਣਾ ਹੈ ਕਿ ਅੱਜ ਸਾਡੇ ਦੇਸ਼ ਨੂੰ ਐਨ.ਆਰ.ਸੀ ਦੀ ਨਹੀਂ ਸਗੋਂ ਯੂ.ਆਰ.ਸੀ ਭਾਵ ਅਨ-ਇੰਪਲਾਇਮੈਂਟ ਰਜਿਸਟਰ ਸਿਟੀਜ਼ਨਸ ਦੀ ਲੋੜ ਹੈ, ਇਹ ਕਿ ਅਸੀਂ ਵੀ ਉਨ੍ਹਾਂ ਦੇ ਯਾਦਵ ਦੇ ਉਕਤ ਸੁਝਾਅ ਨਾਲ ਸਹਿਮਤ ਹਾਂ ਯਕੀਨਨ ਅੱਜ ਕਰੋੜਾਂ ਯੁਵਕ ਜੋ ਬੇਰੁਜ਼ਗਾਰੀ ਦੀ ਹਾਲਤ ਵਿਚ ਦਰ-ਬਦਰ ਕੰਮ ਦੀ ਭਾਲ ਵਿਚ ਠੋਕਰਾਂ ਖਾਂਦੇ ਫਿਰ ਰਹੇ ਹਨ।ਉਨ੍ਹਾਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਨੂੰ ਉਨ੍ਹਾਂ ਦੀ ਲਿਆਕਤ ਅਤੇ ਕਾਬਲੀਅਤ ਦੇ ਅਨੁਸਾਰ ਕੰਮ ਮੁਹਈਆ ਕਰਵਾਇਆ ਜਾਣਾ ਅਤਿ ਜਰੂਰੀ ਹੈ।
ਕੁਲ ਮਿਲਾ ਕੇ ਉਕਤ ਕਾਨੂੰਨ ਨੂੰ ਲੈ ਕੇ ਦੇਸ਼ ਚ ਜੋ ਧਰਨੇ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ ਉਹ ਹਾਲ ਦੀ ਘੜੀ ਥਮਦਾ ਨਜ਼ਰ ਨਹੀਂ ਆ ਰਿਹਾ। ਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਇਸ ਸਮੇਂ ਦੇਸ਼ ਨੂੰ ਜਿਸ ਤਰ੍ਹਾਂ ਬੇਰੁਜ਼ਗਾਰੀ,ਗਰੀਬੀ, ਮਹਿੰਗਾਈ, ਲਗਾਤਾਰ ਡਿੱਗ ਰਹੀ ਜੀ ਡੀ ਪੀ ਅਤੇ ਔਰਤਾਂ ਵਿਚ ਵੱਧ ਰਹੀ ਅਸੁਰੱਖਿਆ ਜਿਹੀਆਂ ਸਮੱਸਿਆਵਾਂ ਵਿਚੋਂ ਦੀ ਗੁਜਰਨਾ ਪੈ ਰਿਹਾ ਹੈ ਅਜਿਹੇ ਹਾਲਾਤ ਵਿਚ ਇਹੋ ਜਿਹਾ ਬੇਲੋੜਾ ਕਾਨੂੰਨ ਪਾਸ ਕਰਾਉਣਾ ਯਕੀਨਨ ਸਰਕਾਰ ਦੀ ਮੰਸ਼ਾ ਤੇ ਕਈ ਸਵਾਲ ਖੜ੍ਹੇ ਕਰਦਾ ਹੈ ।
ਭਾਵੇਂ ਸਰਕਾਰ ਨੇ ਇਸ ਕਾਨੂੰਨ ਦੇ ਸੰਦਰਭ ਵਿੱਚ ਲੱਖ ਸਫਾਈ ਦਿੱਤੀ ਹੈ ਕਿ ਭਾਰਤ ਵਿੱਚ ਰਹਿੰਦੇ ਨਾਗਰਿਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਵਿਸ਼ੇਸ਼ ਕਰ ਮੁਸਲਮਾਨਾਂ ਨੂੰ ਸਰਕਾਰ ਦੀਆਂ ਅਜਿਹੀਆਂ ਯਕੀਨ ਦਹਾਨੀਆਂ ਸਿਰਫ ਤੇ ਸਿਰਫ ਤਿਫਲੀ ਤਸੱਲੀਆਂ ਹੀ ਜਾਪਦੀਆਂ ਹਨ ਕਿਉਂਕਿ ਅਸਾਮ ਵਿਚ ਜਿਸ ਤਰ੍ਹਾਂ ਕਈ ਕਈ ਦਹਾਕਿਆਂ ਅਤੇ ਸਦੀਆਂ ਤੋਂ ਰਹਿ ਰਹੇ ਲੋਕਾਂ ਨੂੰ ਘਰੋਂ ਬੇਘਰ ਕਰਦਿਆਂ ਡਿਟੇਨਸ਼ਨ ਕੈਂਪਾਂ ਵਿਚ ਧਕੇਲਿਆ ਗਿਆ। ਉਹ ਘਟਨਾਵਾਂ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਤੌਖਲੇ ਪੈਦਾ ਕਰਦੀਆਂ ਹਨ। ਜਿਵੇਂ ਕਿ ਅਸੀਂ ਪਿਛਲੇ ਸਾਲਾਂ ਦੌਰਾਨ ਅਸਾਮ ਵਿਚ ਹੋਈ ਐਨ ਆਰ ਸੀ ਦੇ ਨਤੀਜਿਆਂ ਨੂੰ ਵੇਖਿਆ ਕਿ ਅਜਿਹੇ ਲੋਕਾਂ ਨੂੰ ਵੀ ਨਾਗਰਿਕਤਾ ਰਜਿਸਟਰ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਨ੍ਹਾਂ ਦੀ ਨਾਗਰਿਕਤਾ ਤੇ ਕੋਈ ਸ਼ੱਕ ਨਹੀਂ ਸੀ ਕਰ ਸਕਦਾ ਜਿਵੇਂ ਕਿ ਭਾਰਤ ਦੇ ਰਾਸ਼ਟਰਪਤੀ ਫਖਰੂਦੀਨ ਦੇ ਪਰਿਵਾਰ ਦੇ ਕੁਝ ਮੈਂਬਰਾਂ ਅਤੇ ਕਾਰਗਿਲ ਯੁੱਧ ਵਿੱਚ ਆਪਣੀ ਬਹਾਦਰੀ ਦੇ ਜੋਹਰ ਵਿਖਾਉਣ ਵਾਲੇ ਸਨਾ-ਊਲਾਹ ਵਰਗੇ ਰਿਟਾਇਰਡ ਆਰਮੀ ਅਫਸਰ ਤੱਕ ਨੂੰ ਵੀ ਡਿਟੇਨਸ਼ਨ ਕੈਂਪਾਂ ਵਿਚ ਭੇਜ ਦਿੱਤਾ ਗਿਆ। ਯਕੀਨਨ ਅੱਜ ਦੇਸ਼ ਨੂੰ ਤੋੜਨ ਵਾਲੇ ਕਾਨੂੰਨਾਂ ਦੀ ਨਹੀਂ ਸਗੋਂ ਜੋੜਨ ਵਾਲੇ ਕਾਨੂੰਨ ਦੀ ਜਰੂਰਤ ਹੈ ਦੂਜੇ ਮੁਲਕਾਂ ਦੇ ਲੋਕਾਂ ਨੂੰ ਨਾਗਰਿਕ ਜੀਅ ਸਦਕੇ ਦਿੱਤੀ ਜਾਵੇ ਪਰੰਤੂ ਇਸ ਦੀ ਆੜ ਵਿੱਚ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਦਰ-ਬ-ਰਦ ਕਰਨਾ ਕਦਾਚਿਤ ਦਰੁਸਤ ਨਹੀਂ ਹੈ। ਇਸ ਵਕਤ ਦੇਸ਼ ਵਿੱਚ ਜੋ ਹਾਲਾਤ ਹਨ ਸ਼ਾਇਦ ਇਸੇ ਨੂੰ ਹੀ ਕਲਯੁਗ ਕਿਹਾ ਜਾਂਦਾ ਹੈ ਕਿਉਂਕਿ ਪਿਛਲੇ ਸਮਿਆਂ ਵਿੱਚ ਅਕਸਰ ਰੇਡੀਓ ਤੋਂ ਮੁਹੰਮਦ ਰਫੀ ਦਾ ਇੱਕ ਗੀਤ ਸੁਣਿਆ ਕਰਦੇ ਸਾਂ ਜਿਸ ਦੇ ਬੋਲ ਅੱਜ ਵੀ ਕੰਨਾਂ ਵਿੱਚ ਗੂੰਜ ਰਹੇ ਹਨ ਕਿ :
ਰਾਮਚੰਦਰ ਕਹਿ ਗਏ ਸੀਆ ਸੇ ਐਸਾ ਕਲਯੁੱਗ ਆਏਗਾ।
ਹੰਸ ਚੁਣੇਗਾ ਦਾਣਾ ਦੁਨਕਾ ਕਊਆ ਮੋਤੀ ਖਾਏਗਾ।।

ਮੁਹੰਮਦ ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ :9855259650
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ