Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮੁਸ਼ੱਰਫ਼ ਮਸਲਾ: ਖ਼ਫ਼ਾ ਹੈ ਪਾਕਿਸਤਾਨੀ ਫ਼ੌਜ--ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ
ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਤੇ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਦੇਸ਼ ਧ੍ਰੋਹ ਦੇ ਮਾਮਲੇ ਵਿਚ ਪੇਸ਼ਾਵਰ ਹਾਈ ਕੋਰਟ ਦੇ ਚੀਫ਼ ਜਸਟਿਸ ਵਕਾਰ ਅਹਿਮਦ ਦੀ ਅਗਵਾਈ ਹੇਠ ਤਿੰਨ ਜੱਜਾਂ ਵਾਲੀ ਵਿਸ਼ੇਸ਼ ਅਦਾਲਤ ਨੇ 2:1 ਦੇ ਬਹੁਮਤ ਨਾਲ ਸਜ਼ਾ-ਏ-ਮੌਤ ਦਾ ਫ਼ੈਸਲਾ ਸੁਣਾਉਣ ਉਪਰੰਤ ਉਸ ਨੂੰ ਅਮਲੀਜਾਮਾ ਪਹਿਨਾਉਣ ਵਾਲੀ ਵਿਧੀ ਦਾ ਵੀ ਵਰਨਣ ਕੀਤਾ ਹੈ। ਮੁਸ਼ੱਰਫ ਅੱਜਕੱਲ੍ਹ ‘ਐਮੀਲੋਇਡੋਸਿਸ’ ਬਿਮਾਰੀ ਨਾਲ ਪੀੜਤ, ਦੁਬਈ ਵਿਖੇ ਇਲਾਜ ਅਧੀਨ ਹਨ। ਇਸ ਫ਼ੈਸਲੇ ਤੋਂ ਪਾਕਿ ਫ਼ੌਜ ਖ਼ਫ਼ਾ ਹੈ।
ਮੁਸ਼ੱਰਫ ਨੇ 1999 ਵਿਚ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਕੇ ਰਾਜਭਾਗ ਸੰਭਾਲਿਆ ਅਤੇ ਦੋ ਸਾਲ ਬਾਅਦ ਰਾਸ਼ਟਰਪਤੀ ਬਣੇ। ਉਨ੍ਹਾਂ ਉਪਰ ਸੰਵਿਧਾਨ ਦੀ ਧਾਰਾ 6 ਤਹਿਤ 2 ਨਵੰਬਰ ਤੋਂ 15 ਦਸੰਬਰ, 2007 ਦਰਮਿਆਨ ਦੇਸ਼ ਅੰਦਰ ਐਮਰਜੈਂਸੀ ਲਾਉਣ ਦਾ ਦੋਸ਼ ਸੀ ਅਤੇ ਉਨ੍ਹਾਂ ਵਿਰੁੱਧ ਦਸੰਬਰ 2013 ਵਿਚ ਮੁਸਲਿਮ ਲੀਗ ਨਵਾਜ਼ ਸਰਕਾਰ ਦੁਆਰਾ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦਰਅਸਲ, ਇਸ ਤਾਨਾਸ਼ਾਹ ਵੱਲੋਂ ਚੀਫ਼ ਜਸਟਿਸ ਇਫ਼ਤਿਖ਼ਾਰ ਮੁਹੰਮਦ ਚੌਧਰੀ ਦੀ ਬਰਖ਼ਾਸਤਗੀ ਮਗਰੋਂ ਮੁਲਕ ਭਰ ਵਿਚ ਤਹਿਲਕਾ ਮੱਚ ਗਿਆ ਅਤੇ ਮੁਸ਼ੱਰਫ਼ ਨੇ 2008 ਵਿਚ ਅਸਤੀਫ਼ਾ ਦੇ ਦਿੱਤਾ। ਅਦਾਲਤ ਨੇ 31 ਮਾਰਚ, 2014 ਨੂੰ ਮੁਸ਼ੱਰਫ ਨੂੰ ਦੋਸ਼ੀ ਐਲਾਨਿਆ। ਗ੍ਰਹਿ ਮੰਤਰਾਲੇ ਤੇ ਉੱਚ ਕੋਟੀ ਦੀਆਂ ਅਦਾਲਤਾਂ ਦੀ ਪ੍ਰਵਾਨਗੀ ਨਾਲ ਮਾਰਚ 2016 ਵਿਚ ਉਹ ਪਾਕਿਸਤਾਨ ਛੱਡ ਕੇ ਵਿਦੇਸ਼ ਚਲੇ ਗਏ। ਮਾਮਲੇ ਦੀ ਸੁਣਵਾਈ ਪਿੱਛੋਂ ਵਿਸ਼ੇਸ਼ ਅਦਾਲਤ ਨੇ 19 ਨਵੰਬਰ, 2019 ਨੂੰ ਫੈਸਲਾ ਰਾਖਵਾਂ ਰੱਖਿਆ ਤੇ 17 ਦਸੰਬਰ ਨੂੰ ਮੁਸ਼ਰੱਫ਼ ਨੂੰ ਮੌਤ ਦੀ ਸਜ਼ਾ ਸੁਣਾਈ।
ਸੁਆਲ ਹੈ: ਪਾਕਿ ਸਰਕਾਰ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰੇਗੀ? ਇਹ ਜਾਣਨ ਵਾਸਤੇ ਕਿ ਜਨਰਲ ਬਾਜਵਾ ਦੀ ਫ਼ੌਜ ਕੀ ਰੁਖ ਅਖ਼ਤਿਆਰ ਕਰੇਗੀ, ਜ਼ਰੂਰੀ ਹੈ ਕਿ ਉਥੋਂ ਦੀ ਫ਼ੌਜ ਦੇ ਪਿਛੋਕੜ ਵੱਲ ਝਾਤ ਮਾਰੀ ਜਾਵੇ।
ਪਾਕਿ ਫ਼ੌਜ ਦੇ ਮੁੱਢਲੇ ਕਰਤਾ-ਧਰਤਾ ਜਨਰਲ ਅਯੂਬ ਖ਼ਾਨ ਦੇ ਅਹੁਦੇ ਦੀ ਮਿਆਦ ਤਿੰਨ ਵਾਰ ਵਧਾਈ ਗਈ, ਉਹ ਤਕਰੀਬਨ 8 ਸਾਲ ਮੁਖੀ ਰਹੇ। ਅਯੂਬ ਨੇ ਹਮੇਸ਼ਾਂ ਵਕਾਲਤ ਕੀਤੀ ਕਿ ਫੌਜ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ ਪਰ ਜਦੋਂ 25 ਅਕਤੂਬਰ, 1954 ਨੂੰ ਕੌਮੀ ਅਸੈਂਬਲੀ ਨੂੰ ਭੰਗ ਕਰ ਦਿੱਤਾ ਗਿਆ ਤਾਂ ਗਵਰਨਰ ਜਨਰਲ ਗੁਲਾਮ ਮੁਹੰਮਦ ਦੇ ਸੱਦੇ ਉੱਤੇ ਅਯੂਬ ਨੇ ਰੱਖਿਆ ਮੰਤਰੀ ਦਾ ਪਦ ਸਵੀਕਾਰ ਕਰ ਲਿਆ ਪਰ ਫੌਜ ਮੁਖੀ ਦਾ ਅਹੁਦਾ ਨਾ ਛੱਡਿਆ। ਰਾਸ਼ਟਰਪਤੀ ਸਿਕੰਦਰ ਮਿਰਜ਼ਾ ਨੇ 7 ਅਕਤੂਬਰ, 1958 ਨੂੰ ਸੰਵਿਧਾਨ, ਪਾਰਲੀਮੈਂਟ, ਸੂਬਾ ਸਰਕਾਰਾਂ ਤੇ ਸਿਆਸੀ ਪਾਰਟੀਆਂ ਨੂੰ ਭੰਗ ਕਰਕੇ ਮਾਰਸ਼ਲ ਲਾਅ ਲਾ ਦਿੱਤਾ ਤੇ ਜਨਰਲ ਮੁਹੰਮਦ ਅਯੂਬ ਖਾਨ ਨੂੰ ਮਾਰਸ਼ਲ ਲਾਅ ਪ੍ਰਸ਼ਾਸਕ ਨਿਯੁਕਤ ਕੀਤਾ। 28 ਅਕਤੂਬਰ, 1958 ਨੂੰ ਅਯੂਬ ਖਾਨ ਨੇ ਆਪਣੇ ਨਜ਼ਦੀਕੀ ਅਤੇ ਵਫ਼ਾਦਾਰ ਮੰਨੇ ਜਾਂਦੇ ਜਨਰਲ ਮੁਹੰਮਦ ਮੂਸਾ ਨੂੰ ਫੌਜ ਦਾ ਕਮਾਂਡਰ-ਇਨ-ਚੀਫ਼ ਨਿਯੁਕਤ ਕੀਤਾ ਜੋ ਸਤੰਬਰ 1966 ਤੱਕ ਇਸ ਅਹੁਦੇ ’ਤੇ ਰਹੇ।
ਅਯੂਬ ਖਾਨ ਦੀ ਵਿਗੜਦੀ ਸਿਹਤ ਕਾਰਨ ਜਨਰਲ ਯਾਹੀਆ ਖਾਨ ਨੇ 31 ਮਾਰਚ, 1969 ਨੂੰ ਦੇਸ਼ ਦੀ ਵਾਗਡੋਰ ਸੰਭਾਲੀ ਅਤੇ ਇਕ ਵਾਰ ਫਿਰ ਮਾਰਸ਼ਲ ਲਾਅ ਲਾ ਦਿੱਤਾ। 1971 ’ਚ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ। ਜ਼ੁਲਫ਼ਿਕਾਰ ਅਲੀ ਭੁੱਟੋ ਨੇ ਥੋੜ੍ਹੇ ਸਮੇਂ ਵਾਸਤੇ ਲੋਕਤੰਤਰ ਦੀ ਬਹਾਲੀ ਕੀਤੀ। ਜਨਰਲ ਜ਼ਿਆ ਉਲ ਹੱਕ ਨੇ 5 ਜੁਲਾਈ, 1977 ਨੂੰ ਭੁੱਟੋ ਨੂੰ ਲਾਂਭੇ ਕਰਕੇ ਮਾਰਸ਼ਲ ਲਾਅ ਲਾ ਦਿੱਤਾ। 4 ਅਪਰੈਲ, 1979 ਨੂੰ ਭੁੱਟੋ ਨੂੰ ਫਾਂਸੀ ਦੇ ਦਿੱਤੀ ਗਈ। 1988 ਵਿਚ ਜਨਰਲ ਜ਼ਿਆ ਹਵਾਈ ਹਾਦਸੇ ਵਿਚ ਮਾਰਿਆ ਗਿਆ।
1990 ਦੇ ਦਹਾਕੇ ਦੇ ਸ਼ੁਰੂ ਵਿਚ ਮੀਆਂ ਨਵਾਜ਼ ਸ਼ਰੀਫ਼ ਨੇ ਉੱਚ ਕੋਟੀ ਦੇ ਚਾਰ ਸੀਨੀਅਰ ਜਰਨੈਲਾਂ ਨੂੰ ਛੱਡ ਕੇ ਜਨਰਲ ਵਹੀਦ ਕਾਕੜ ਨੂੰ ਸੈਨਾ ਮੁਖੀ ਦੇ ਅਹੁਦੇ ਵਾਸਤੇ ਚੁਣਿਆ ਪਰ ਉਸ ਨੇ ਹੀ ਨਵਾਜ਼ ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਦਿੱਤਾ। ਫਿਰ ਜਦੋਂ ਨਵਾਜ਼ ਨੇ 1997 ’ਚ ਸੱਤਾ ਹਾਸਲ ਕੀਤੀ ਤਾਂ ਉਸ ਨੇ 1998 ਵਿਚ ਪਹਿਲਾਂ ਸੈਨਾ ਮੁਖੀ ਜਹਾਂਗੀਰ ਕਰਾਮਤ ਨੂੰ ਬਰਖ਼ਾਸਤ ਕੀਤਾ, ਫਿਰ ਕਾਬਿਲ ਸਮਝੇ ਜਾਂਦੇ ਪਖ਼ਤੂਨ ਜਰਨੈਲ ਅਲੀ ਕੁਲੀ ਖਾਨ ਤੇ ਜਨਰਲ ਖ਼ਾਲਿਦ ਨਵਾਜ਼ ਖ਼ਾਨ ਦਾ ਨੰਬਰ ਕੱਟ ਕੇ ਜਨਰਲ ਪਰਵੇਜ਼ ਮੁਸ਼ੱਰਫ ਨੂੰ ਸੈਨਾ ਮੁਖੀ ਨਿਯੁਕਤ ਕੀਤਾ ਪਰ ਉਸ ਨੇ 12 ਅਕਤੂਬਰ, 1999 ਨੂੰ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਦਿੱਤਾ ਪਰ ਸੈਨਾ ਮੁਖੀ ਦਾ ਪਦ ਨਾ ਤਿਆਗਿਆ ਅਤੇ ਰਾਸ਼ਟਰਪਤੀ ਵੀ ਬਣੇ।
ਖ਼ਬਰਾਂ ਅਨੁਸਾਰ ਮੁਸ਼ੱਰਫ ਧਨ-ਦੌਲਤ ਇਕੱਠੀ ਕਰਕੇ ਬਥੇਰੀ ਜਾਇਦਾਦ ਦਾ ਮਾਲਕ ਬਣ ਚੁੱਕਾ ਹੈ। ਫੌਜ ਵਾਸਤੇ ਇਹ ਕੋਈ ਨਿਵੇਕਲੀ ਉਦਾਹਰਣ ਨਹੀਂ। ਲੇਖਕਾ ਆਇਸ਼ਾ ਸਿੱਦੀਕੀ ਅਨੁਸਾਰ ਪਾਕਿਸਤਾਨ ਫੌਜ, ਖਾਸ ਤੌਰ ’ਤੇ ਅਫਸਰਾਂ ਨੇ ਦੇਸ਼ ਦੇ ਸਾਧਨਾਂ, ਧਨ-ਦੌਲਤ ਦੀ ਦੁਰਵਰਤੋਂ ਕਰਕੇ ਆਰਥਿਕਤਾ ਉੱਤੇ ਅਸਰ ਪਾਇਆ ਹੈ। ਸਰਕਾਰੀ ਜ਼ਮੀਨ ਦਾ 12% ਹਿੱਸਾ ਫੌਜ ਅਧੀਨ ਹੈ ਜਿਸ ਵਿਚੋਂ 59% ਖੇਤੀਯੋਗ ਹੈ। ਫੌਜ ਬਹੁਤ ਸਾਰੇ ਕਾਰਪੋਰੇਟ ਘਰਾਣੇ, ਕਾਰਖਾਨੇ, ਖੰਡ ਮਿੱਲਾਂ ਆਦਿ ਚਲਾ ਰਹੀ ਹੈ। ਜਰਨੈਲਾਂ ਨੇ 150 ਤੋਂ 400 ਮਿਲੀਅਨ ਰੁਪਏ ਰਕਮ ਤੱਕ ਦੀਆਂ ਨਿੱਜੀ ਜਾਇਦਾਦਾਂ ਬਣਾਈਆਂ ਹੋਈਆਂ ਹਨ। ਫੌਜ ਨੇ ਕਈ ਕਿਸਮ ਦੇ ਆਰਥਿਕ ਅਦਾਰੇ ਜਿਵੇਂ ਫੌਜੀ ਫਾਊਂਡੇਸ਼ਨ, ਸ਼ਾਹੀਨ ਫਾਊਂਡੇਸ਼ਨ, ਬਾਹਰੀਆ ਫਾਊਂਡੇਸ਼ਨ ਅਤੇ ਫੌਜੀ ਭਲਾਈ ਟਰਸਟ ਕਾਇਮ ਕੀਤੇ ਹੋਏ ਹਨ ਜਿਨ੍ਹਾਂ ਕੋਲ ਅਰਬਾਂ ਡਾਲਰਾਂ ਦੀ ਰਕਮ ਹੈ ਪਰ ਇਹ ਡਿਫੈਂਸ ਬਜਟ ਦਾ ਹਿੱਸਾ ਨਹੀਂ।
ਫੌਜ ਦੇ ਤਨਖਾਹ ਭੱਤੇ ਵੀ ਫੌਜ ਮੁਖੀ ਤੈਅ ਕਰਦਾ ਹੈ। ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਆਰਥਿਕਤਾ ਵਾਲੀ ਡੁੱਬਦੀ ਕਿਸ਼ਤੀ ਨੂੰ ਬਚਾਉਣ ਖਾਤਰ ਸਿੱਧੇ ਤੌਰ ‘ਤੇ ਅਰਥ ਸ਼ਾਸਤਰੀਆਂ ਅਤੇ ਕਾਰਪੋਰੇਟ ਘਰਾਣਿਆਂ ਨਾਲ ਮੁਲਾਕਾਤ ਕਰਨਾ ਸਪਸ਼ਟ ਸੰਕੇਤ ਹੈ ਕਿ ਫੌਜ ਦਾ ਖ਼ੌਫ ਅਤੇ ਕੰਟਰੋਲ ਕਾਫ਼ੀ ਹੱਦ ਤੱਕ ਸੈਨਾ ਮੁਖੀ ਪਾਸ ਹੁੰਦਾ ਹੈ।
ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਵੱਲੋਂ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਸਜ਼ਾ ਸੁਣਾਉਣ ਉਪਰੰਤ ਲੰਮੇ ਅਰਸੇ ਤੋਂ ਸੱਤਾ ਦੇ ਨਸ਼ੇ ਦਾ ਆਨੰਦ ਮਾਣ ਰਹੀ ਫੌਜ ਦੇ ਅਕਸ ਨੂੰ ਗਹਿਰੀ ਸੱਟ ਵੱਜੀ ਹੈ। ਜਿਉਂ ਹੀ ਇਹ ਸਜ਼ਾ ਸੁਣਾਈ ਗਈ, ਜਨਰਲ ਬਾਜਵਾ ਤੁਰੰਤ ਹਰਕਤ ਵਿਚ ਆ ਗਏ, ਉਨ੍ਹਾਂ ਐਮਰਜੈਂਸੀ ਮੀਟਿੰਗ ਸੱਦੀ ਜਿਸ ਵਿਚ ਫੌਜ ਦੇ 9 ਕੋਰ ਕਮਾਂਡਰਾਂ ਅਤੇ ਡੀਜੀ, ਆਈਐੱਸਆਈ ਨੇ ਸ਼ਿਰਕਤ ਕੀਤੀ। ਉਨ੍ਹਾਂ ਨਿਆਂਪਾਲਿਕਾ ਨੂੰ ਚਿਤਾਵਨੀ ਵੀ ਦਿੱਤੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਮਰਾਨ ਖ਼ਾਨ ਸਰਕਾਰ ਇਸ ਫ਼ੈਸਲੇ ਨੂੰ ਚੁਣੌਤੀ ਜ਼ਰੂਰ ਦੇਵੇਗੀ। ਜੇ ਉਸ ਨੂੰ ਸਫ਼ਲਤਾ ਨਹੀਂ ਮਿਲਦੀ ਤਾਂ ਫਿਰ ਖ਼ੈਰ ਨਹੀਂ।
ਪਹਿਲਾਂ ਵੀ ਕਈ ਵਾਰ ਫੌਜ ਨੇ ਰਾਜ ਸੰਭਾਲਿਆ, ਮਾਰਸ਼ਲ ਲਾਅ ਲਾਇਆ, ਜ਼ੁਲਮ ਵੀ ਢਾਹੇ। ਜਨਰਲ ਯਾਹੀਆ ਖਾਨ ਦੇ ਸਮੇਂ 1969 ਤੋਂ ਲੈ ਕੇ 1971 ਦੇ ਦਰਮਿਆਨ ਲੱਖਾਂ ਦੀ ਗਿਣਤੀ ਵਿਚ ਧੀਆਂ-ਭੈਣਾਂ ਦੀ ਇੱਜ਼ਤ ਲੁੱਟੀ ਗਈ, ਕਤਲੇਆਮ ਤੇ ਲੁੱਟ-ਖਸੁੱਟ ਦੀ ਕੋਈ ਇੰਤਹਾ ਨਾ ਰਹੀ। ਇਸ ਦਾ ਅਸਰ ਸਾਡੇ ਮੁਲਕ ਉੱਤੇ ਵੀ ਵਾਧੂ ਪਿਆ ਅਤੇ ਪਾਕਿਸਤਾਨ ਨੇ ਸਾਨੂੰ ਜੰਗ ਲੜਨ ਵਾਸਤੇ ਮਜਬੂਰ ਕੀਤਾ। ਲੱਖਾਂ ਸ਼ਰਨਾਰਥੀਆਂ ਨੇ ਸਾਡੇ ਉਤਰ-ਪੂਰਬੀ ਰਾਜ ਵਿਚ ਪਨਾਹ ਲਈ। ਦੇਖਣਾ, ਕਿਤੇ ਫੇਰ ਮਾਹੌਲ ਵਿਗੜ ਨਾ ਜਾਏ! ਮੋਦੀ ਸਰਕਾਰ ਸਬਕ ਸਿੱਖੇ- ‘ਜੋ ਬੀਤੀ ਸੋ ਬੀਤੀ ਅੱਗੇ ਸੰਭਲ ਚਲੋ ਨੰਦ ਲਾਲਾ’।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback