Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਪੜ੍ਹਨਾ ਅਤੇ ਗੁੜ੍ਹਨਾ--ਗੁਰਸ਼ਰਨ ਕੌਰ ਮੋਗਾ


    
  

Share
  ਦੋ ਕੁ ਮਹੀਨੇ ਪਹਿਲਾਂ ਗੱਡੀ ਰਾਹੀਂ ਮੋਗੇ ਤੋਂ ਚੰਡੀਗੜ੍ਹ ਜਾ ਰਹੇ ਸਾਂ। ਸੜਕ ’ਤੇ ਵਾਹਨ ਤੇਜ਼ੀ ਨਾਲ ਆਪੋ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ। ਇਕ ਇਕ ਲਾਈਨ ਵਿਚ ਅੱਠ ਜਾਂ ਦਸ ਗੱਡੀਆਂ ਦੌੜ ਰਹੀਆਂ ਸਨ। ਨੀਲੋਂ ਪੁਲ ਕੋਲ ਪਹੁੰਚ ਕੇ ਸਭ ਤੋਂ ਮੂਹਰਲੀ ਗੱਡੀ ਦੇ ਡਰਾਈਵਰ ਨੇ ਥੋੜ੍ਹਾ ਜਿਹਾ ਪਾਸੇ ਕਰ ਕੇ ਗੱਡੀ ਰੋਕੀ ਅਤੇ ਫਟਾਫਟ ਤਾਕੀ ਖੋਲ੍ਹ ਕੇ ਪਿੱਛੇ ਆਉਂਦੀਆਂ ਗੱਡੀਆਂ ਵੱਲੋਂ ਬੇਧਿਆਨਾ ਹੋ ਕੇ ਉਤਰਨ ਲੱਗਾ। ਪਿੱਛੇ ਆ ਰਹੇ ਸਾਰੇ ਵਾਹਨ ਮਸਾਂ ਸੰਭਲੇ। ਉਸ ਗੱਡੀ ਵਿਚੋਂ ਇਕ ਔਰਤ ਹੱਥ ਵਿੱਚ ਲਾਲ ਰੰਗ ਦੀ ਪੋਟਲੀ ਲੈ ਕੇ ਬਾਹਰ ਨਿਕਲੀ ਅਤੇ ਦੋਵੇਂ ਜਣੇ ਪੋਟਲੀ ਵਿਚਲਾ ਸਾਮਾਨ ਨਹਿਰ ਵਿਚ ਸੁੱਟਣ ਲੱਗੇ। ਬਾਅਦ ਵਿਚ ਲਾਲ ਕੱਪੜਾ ਵੀ ਸੁੱਟ ਦਿੱਤਾ। ਨਹਿਰ ਦਾ ਪਾਣੀ ਸਭ ਕੁਝ ਆਪਣੇ ਨਾਲ ਲੈ ਤੁਰਿਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਜੋੜਾ ਨੌਜਵਾਨ ਸੀ ਅਤੇ ਪੜ੍ਹਿਆ ਲਿਖਿਆ ਵੀ ਜਾਪਦਾ ਸੀ।
ਆਪਣੇ ਬੇਟੇ ਨੂੰ ਗੱਡੀ ਆਰਾਮ ਨਾਲ ਚਲਾਉਣ ਦੀ ਨਸੀਹਤ ਦੇ ਕੇ ਮੈਂ ਆਪਣੇ ਅਤੀਤ ਵਿਚ ਗੁਆਚ ਗਈ।
ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਮੈਂ ਤੀਜੀ ਜਮਾਤ ਦੀ ਵਿਦਿਆਰਥਣ ਸੀ। ਸਾਡਾ ਸਕੂਲ ਮੁਸਲਮਾਨਾਂ ਦੇ ਕਬਰਿਸਤਾਨ ਉੱਤੇ ਬਣਾਇਆ ਹੋਇਆ ਸੀ, ਵਡੇਰਿਆਂ ਨੇ ਸਾਨੂੰ ਇਹੀ ਦੱਸਿਆ ਸੀ। ਸਕੂਲ ਬੜਾ ਖੁੱਲ੍ਹਾ ਡੁੱਲ੍ਹਾ ਸੀ ਅਤੇ ਇਮਾਰਤ ਤੋਂ ਥੋੜ੍ਹਾ ਜਿਹਾ ਅੱਗੇ ਕਿਆਰੀਆਂ ਬਣਾ ਕੇ ਬੜੇ ਸੁੰਦਰ ਫੁੱਲ ਬੂਟੇ ਲਾਏ ਹੁੰਦੇ ਸਨ। ਖੇਡ ਦੇ ਮੈਦਾਨ ਤੋਂ ਪਰ੍ਹੇ ਵੀ ਕੁਝ ਕਬਰਾਂ ਸਨ ਜਿੱਥੇ ਪਿੰਡ ਵਿਚ ਵੱਸਦਾ ਮੁਸਲਮਾਨ ਭਾਈਚਾਰਾ ਮੁਰਦੇ ਦਫ਼ਨਾਉਂਦਾ ਸੀ। ਇਨ੍ਹਾਂ ਕਬਰਾਂ ਉੱਪਰ ਮਲ੍ਹੇ ਉੱਗੇ ਹੋਏ ਸਨ। ਇੱਥੇ ਜਾਣ ਦੀ ਵਿਦਿਆਰਥੀਆਂ ਨੂੰ ਮਨਾਹੀ ਸੀ, ਪਰ ਕੁਝ ਸ਼ਰਾਰਤੀ ਬੱਚੇ ਅਧਿਆਪਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਅੱਧੀ ਛੁੱਟੀ ਵੇਲੇ ਬੇਰ ਤੋੜ ਕੇ ਖਾਂਦੇ। ਸਾਰੇ ਵਿਦਿਆਰਥੀਆਂ ਦੇ ਘਰਦਿਆਂ ਨੇ ਅਧਿਆਪਕਾਂ ਨੂੰ ਤਾਕੀਦ ਕੀਤੀ ਹੋਈ ਸੀ ਕਿ ਉਹ ਸਾਨੂੰ ਕਬਰਾਂ ਦੇ ਮਲ੍ਹਿਆਂ ਤੋਂ ਬੇਰ ਤੋੜ ਕੇ ਨਾ ਖਾਣ ਦੇਣ, ਖ਼ਾਸ ਕਰਕੇ ਹਸਨੇ ਦੀ ਕਬਰ ’ਤੇ ਉੱਗੀ ਬੇਰੀ ਦੇ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਹਸਨਾ ਔਤ ਮਰਿਆ ਸੀ। ਬੱਚਿਆਂ ਨੂੰ ਹਸਨੇ ਦਾ ਭੂਤ ਚਿੰਬੜ ਜਾਵੇਗਾ। ਅਧਿਆਪਕ ਪਿੰਡ ਦੇ ਲੋਕਾਂ ਨੂੰ ਹੂੰ ਹਾਂ ਕਰ ਛੱਡਦੇ, ਸਵੇਰ ਦੀ ਸਭਾ ਵਿਚ ਚਿਤਾਵਨੀ ਵੀ ਦੇ ਦਿੰਦੇ ਕਿ ਕੋਈ ਬੱਚਾ ਕਬਰਾਂ ਦੀਆਂ ਬੇਰੀਆਂ ਤੋਂ ਬੇਰ ਤੋੜ ਕੇ ਨਹੀਂ ਖਾਵੇਗਾ, ਹਸਨੇ ਦੀ ਕਬਰ ਵਾਲੀ ਬੇਰੀ ਦੇ ਤਾਂ ਨੇੜੇ ਵੀ ਨਹੀਂ ਜਾਵੇਗਾ ਕਿਉਂਕਿ ਉਸ ਦੇ ਬੇਰ ਗਲਘੋਟੂ ਹਨ, ਖਾ ਕੇ ਬਿਮਾਰ ਹੋ ਜਾਉਂਗੇ। ਪਰ ਬੱਚਿਆਂ ਨੂੰ ਉਸੇ ਬੇਰੀ ਦੇ ਬੇਰ ਸੁਆਦ ਲੱਗਦੇ ਸਨ। ਉਹ ਕਿਵੇਂ ਨਾ ਕਿਵੇਂ ਉਸੇ ਬੇਰੀ ਤੋਂ ਬੇਰ ਤੋੜ ਲਿਆਉਂਦੇ ਅਤੇ ਸਾਰੀ ਜਮਾਤ ਨਾਲ ਵੰਡ ਕੇ ਖਾਂਦੇ। ਇਸ ਤਰ੍ਹਾਂ ਵੰਡ ਕੇ ਖਾਣ ਨਾਲ ਏਕਾ ਉਪਜਦਾ ਅਤੇ ਕੋਈ ਵੀ ਘਰ ਜਾ ਕੇ ਬੇਰ ਖਾਣ ਦੀ ਗੱਲ ਨਾ ਦੱਸਦਾ। ਆਪਣੀ ਦਾਦੀ ਦੀ ਨਸੀਹਤ ਦੇ ਬਾਵਜੂਦ ਆਪਣੇ ਹਿੱਸੇ ਆਏ ਬੇਰ ਮੈਂ ਵੀ ਡਰਦੀ ਡਰਦੀ ਖਾ ਲੈਂਦੀ। ਕਦੇ ਵੀ ਕੋਈ ਵਿਦਿਆਰਥੀ ਬੇਰ ਖਾ ਕੇ ਬਿਮਾਰ ਨਹੀਂ ਸੀ ਹੋਇਆ। ਬੇਰ ਤੋੜਨ ਵਾਲੇ ਬੱਚੇ ਹੱਸ ਹੱਸ ਕੇ ਕਹਿੰਦੇ, ‘‘ਹਸਨਾ ਨਿਆਣਿਆਂ ਨੂੰ ਕੁਝ ਨਹੀਂ ਕਹਿੰਦਾ, ਪਰ ਵੱਡਿਆਂ ਨੂੰ ਬੇਰੀ ਨੂੰ ਹੱਥ ਵੀ ਨਹੀਂ ਲਾਉਣ ਦਿੰਦਾ।’’ ਅਧਿਆਪਕ ਵੀ ਆਪਸ ਵਿਚ ਗੱਲਾਂ ਕਰਦੇ ਕਹਿੰਦੇ, ‘‘ਇਸ ਪਿੰਡ ਦੇ ਲੋਕ ਬੜੇ ਵਹਿਮੀ ਹਨ। ਆਪਣੇ ਕੋਲ ਚਾਰ ਸੌ ਬੱਚੇ ਅਤੇ ਦਸ ਬਾਰਾਂ ਜਣੇ ਆਪਾਂ ਸਾਰਾ ਦਿਨ ਸਕੂਲ ਵਿਚ ਹੀ ਰਹਿੰਦੇ ਹਾਂ, ਕੋਈ ਭੂਤ ਪ੍ਰੇਤ ਕਬਰਾਂ ਵਿਚੋਂ ਨਿਕਲ ਕੇ ਨਹੀਂ ਚਿੰਬੜਿਆ ਕਿਸੇ ਨੂੰ, ਫੇਰ ਬੇਰੀਆਂ ਵਿਚ ਕਿਹੜੇ ਭੂਤਨੇ ਤੁਰੇ ਫਿਰਦੇ ਆ? ਇਹ ਗੱਲ ਸੁਣ ਕੇ ਬੱਚੇ ਵੀ ਖ਼ੁਸ਼ ਹੋ ਜਾਂਦੇ।
ਦੂਜੀ ਗੱਲ ਸਾਡੇ ਘਰ ਮੱਝਾਂ ਚਰਾਉਣ ਵਾਲੇ ਪਾਲੀ ਮੁੰਡੇ ਤਾਰੇ ਨਾਲ ਸਬੰਧਤ ਹੈ। ਉਹ ਨੌਂ ਦਸ ਸਾਲਾਂ ਦਾ ਸਿਹਤ ਪੱਖੋਂ ਤਕੜਾ ਅਤੇ ਨਿਡਰ ਮੁੰਡਾ ਸੀ। ਸਾਡਾ ਪਿੰਡ ਬਠਿੰਡਾ ਬਰਾਂਚ ਨਹਿਰ ਕਿਨਾਰੇ ਵਸਿਆ ਸੀ। ਪਿੰਡ ਦੇ ਲੋਕ ਨਹਿਰ ਵਿਚ ਹੀ ਆਪਣੇ ਪਸ਼ੂਆਂ ਨੂੰ ਪਾਣੀ ਪਿਲਾਉਣ ਅਤੇ ਨਹਾਉਣ ਲਈ ਲਿਜਾਂਦੇ ਸਨ। ਤਾਰਾ ਵੀ ਮੱਝਾਂ ਨੂੰ ਉੱਥੇ ਹੀ ਲੈ ਕੇ ਜਾਂਦਾ। ਆਪਣੇ ਹਮਉਮਰ ਪਾਲੀਆਂ ਨਾਲ ਉਹ ਨਹਿਰ ਵਿਚ ਪਸ਼ੂਆਂ ਨੂੰ ਛੱਡ ਕੇ ਆਪ ਵੀ ਤਾਰੀਆਂ ਲਾਉਂਦਾ। ਇਕ ਦਿਨ ਉਹ ਮੱਝਾਂ ਨੂੰ ਨੁਹਾ ਕੇ ਲਿਆਇਆ ਤਾਂ ਉਸ ਨੇ ਆਪਣੇ ਝੋਲੇ ਵਿਚੋਂ ਲਾਲ ਅਤੇ ਹਰੇ ਰੰਗ ਦੀਆਂ ਚੂੜੀਆਂ ਕੱਢ ਕੇ ਸਾਨੂੰ ਦਿਖਾਈਆਂ। ਮੈਂ ਉਦੋਂ ਸੱਤਵੀਂ ਜਮਾਤ ਵਿਚ ਪੜ੍ਹਦੀ ਸਾਂ ਅਤੇ ਆਪਣੀਆਂ ਸਹੇਲੀਆਂ ਨਾਲ ਆਪਣੇ ਘਰ ਦੇ ਇਕ ਕਮਰੇ ਵਿਚ ਬੈਠੀ ਸਕੂਲ ਦਾ ਕੰਮ ਕਰ ਰਹੀ ਸੀ। ਤਾਰੇ ਨੇ ਦੱਸਿਆ ਕਿ ਉਸ ਨੇ ਇਹ ਚੂੜੀਆਂ, ਨਾਰੀਅਲ ਅਤੇ ਹੋਰ ਨਿੱਕ-ਸੁੱਕ ਨਹਿਰ ਵਿਚੋਂ ਕੱਪੜੇ ਵਿਚ ਬੱਧਾ ਹੋਇਆ ਕੱਢਿਆ ਹੈ। ਨਾਰੀਅਲ ਅਤੇ ਚੂੜੀਆਂ ਕੱਢ ਕੇ ਬਾਕੀ ਸਭ ਕੁਝ ਫੇਰ ਨਹਿਰ ਵਿਚ ਰੋੜ੍ਹ ਦਿੱਤਾ। ਨਾਰੀਅਲ ਅਸੀਂ ਭੰਨ ਕੇ ਖਾ ਲਿਆ। ‘‘ਚੂੜੀਆਂ ਮੈਂ ਆਪਣੀ ਭੈਣ ਛਿੰਦੋ ਨੂੰ ਦੇਵਾਂਗਾ। ਉਹ ਮਾਘੀ ਦੇ ਮੇਲੇ ਵੇਲੇ ਵੰਗਾਂ ਚੜ੍ਹਾਉਣ ਨੂੰ ਕਹਿੰਦੀ ਸੀ, ਪਰ ਮੇਰੀ ਬੇਬੇ ਨੇ ਉਸ ਨੂੰ ਪਵਾ ਕੇ ਨਹੀਂ ਦਿੱਤੀਆਂ ਸਨ। ਭੈਣੇ ਜੇ ਤੁਸੀਂ ਪਾਉਣੀਆਂ ਤਾਂ ਤੁਸੀਂ ਪਾ ਲਵੋ,’’ ਉਹ ਗੰਭੀਰ ਜਿਹਾ ਹੋ ਕੇ ਬੋਲਿਆ। ਅਸੀਂ ਚੂੜੀਆਂ ਫੜ ਕੇ ਦੇਖੀਆਂ। ਮੇਰੀਆਂ ਇਕ ਦੋ ਸਹੇਲੀਆਂ ਹੱਥਾਂ ਵਿਚ ਪਾ ਕੇ ਛਣਕਾਉਣ ਵੀ ਲੱਗੀਆਂ। ਫਿਰ ਯਾਦ ਆਇਆ ਕੱਲ੍ਹ ਨੂੰ ਸਕੂਲ ਜਾਣਾ ਹੈ ਅਤੇ ਸਕੂਲ ਵਿਚ ਚੂੜੀਆਂ ਪਾਉਣ ਤੋਂ ਮਨ੍ਹਾਂ ਕੀਤਾ ਹੋਇਆ ਹੈ, ਨਾਲੇ ਇਹ ਤਾਰੇ ਨੇ ਆਪਣੀ ਭੈਣ ਵਾਸਤੇ ਲਿਆਂਦੀਆਂ ਹਨ, ਇਸ ਲਈ ਇਹ ਛਿੰਦੋ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ। ਅਸੀਂ ਚੂੜੀਆਂ ਤਾਰੇ ਨੂੰ ਦੇ ਦਿੱਤੀਆਂ। ਆਪਣੇ ਘਰ ਜਾ ਕੇ ਤਾਰੇ ਨੇ ਚਾਈਂ ਚਾਈਂ ਛਿੰਦੋ ਨੂੰ ਚੂੜੀਆਂ ਪਵਾ ਦਿੱਤੀਆਂ। ਕਾਫ਼ੀ ਹਨੇਰੇ ਜਿਹੇ ਤਾਰੇ ਦੀ ਮਾਂ ਹਫਦੀ ਹੋਈ ਸਾਡੇ ਘਰ ਆਈ ਅਤੇ ਘਰਦਿਆਂ ਨੂੰ ਕਹਿਣ ਲੱਗੀ, ‘‘ਤੁਹਾਡੇ ਬੱਚਿਆਂ ਨੇ ਟੂਣੇ ਦੀਆਂ ਚੀਜ਼ਾਂ ਨੂੰ ਹੱਥ ਲਾ ਲਏ ਹਨ। ਹੁਣੇ ਕੋਈ ਓਹੜ ਪੋਹੜ ਕਰ ਲਵੋ।’’ ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਤਾਰੇ ਨੂੰ ਚੰਗਾ ਫੈਂਟਾ ਚਾੜ੍ਹਿਆ ਹੈ ਅਤੇ ਛਿੰਦੋ ਤੋਂ ਚੂੜੀਆਂ ਲੁਹਾ ਕੇ ਬਾਹਰ ਸੁੱਟ ਦਿੱਤੀਆਂ ਹਨ। ਉਹ ਸਹਿਮੀ ਖੜ੍ਹੀ ਸੀ, ਪਰ ਸਾਨੂੰ ਬੱਚਿਆਂ ਨੂੰ ਪਤਾ ਸੀ ਕਿ ਤਾਰਾ ਪਹਿਲਾਂ ਵੀ ਨਹਿਰ ਵਿਚੋਂ ਨਾਰੀਅਲ ਕੱਢ ਕੇ ਖਾਂਦਾ ਸੀ, ਉਸ ਨੂੰ ਕਦੇ ਕੁਝ ਨਹੀਂ ਹੋਇਆ ਅਤੇ ਚੂੜੀਆਂ ਮੇਰੀਆਂ ਸਾਰੀਆਂ ਸਹੇਲੀਆਂ ਨੇ ਪਾ ਕੇ ਦੇਖੀਆਂ ਸਨ ਜੋ ਸਹੀ ਸਲਾਮਤ ਸਨ। ਉਸ ਦੇ ਘਰ ਜਾਣ ਮਗਰੋਂ ਅਸੀਂ ਘਰਦਿਆਂ ਨੂੰ ਸਾਰੀ ਕਹਾਣੀ ਦੱਸ ਦਿੱਤੀ। ਠੰਢ ਦੀ ਰੁੱਤ ਵਿਚ ਸਾਨੂੰ ਉਸੇ ਵੇਲੇ ਨਹਾਉਣ ਦਾ ਹੁਕਮ ਮਿਲਿਆ ਜੋ ਸਾਨੂੰ ਨਾ ਚਾਹੁੰਦਿਆਂ ਵੀ ਪੂਰਾ ਕਰਨਾ ਪਿਆ। ਜਦੋਂਕਿ ਸਾਡਾ ਵਿਸ਼ਵਾਸ ਮਹਾਨ ਵਿਗਿਆਨੀ ਗਲੀਲਿਓ ਜਿੰਨਾ ਪੱਕਾ ਸੀ ਕਿ ਟੂਣੇ ਨਾਲ ਕੁਝ ਨਹੀਂ ਹੁੰਦਾ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ