Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

"ਕੁੱਝ ਕੁ ਲੋਕਾਂ ਦੀ ਸੰਕੀਰਣ ਸੋਚ ਕਾਰਨ ਦੇਸ਼ ਨੂੰ ਹੋਣਾ ਪੈ ਰਿਹਾ ਹੈ ਸ਼ਰਮਿੰਦਾ" (ਮੁਹੰਮਦ ਅੱਬਾਸ ਧਾਲੀਵਾਲ, )


    
  

Share
  
ਇਕ ਸਮਾਂ ਸੀ ਜਦੋਂ ਦੇਸ਼ ਅਤੇ ਦੇਸ਼ ਸੰਵਿਧਾਨ ਲਈ ਸੰਘਰਸ਼ ਕਰਨ ਵਾਲਿਆਂ ਨੂੰ ਸੁਤੰਤਰਤਾ ਸੇਨਾਨੀ ਅਤੇ ਦੇਸ਼ ਭਗਤ ਆਖਿਆ ਜਾਂਦਾ ਸੀ। ਪਰ ਅੱਜ ਹਾਲਾਤ ਯਕਦਮ ਬਦਲ ਗਏ ਹਨ ਹੁਣ ਪ੍ਰਸਥਿਤੀਆਂ ਇਹ ਹਨ ਕਿ ਜਦੋਂ ਲੋਕਾਈ ਆਪਣੇ ਹੱਕਾਂ ਜਾਂ ਅਧਿਕਾਰਾਂ ਦੀ ਗੱਲ ਕਰਦੀ ਹੈ ਤਾਂ ਉਸ ਨੂੰ ਵਟਸਏਪ ਯੂਨੀਵਰਸਿਟੀ ਦੇ ਲੋਕਾਂ ਦੁਆਰਾ ਫੌਰਨ ਦੇਸ਼ ਧ੍ਰੋਹੀ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਅਪਣੇ ਹੱਕਾਂ ਅਤੇ ਸੰਵਿਧਾਨ ਦੀ ਰਾਖੀ ਕਰਨ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਅੱਲਗ ਅਲੱਗ ਨਾਵਾਂ ਪੁਕਾਰਿਆ ਜਾਂਦਾ ਹੈ ਜਿਵੇਂ ਕਿ ਅਰਬਨ ਨਕਸਲ, ਟੁਕੜੇ ਟੁਕੜੇ ਗੈਂਗ ਅਤੇ ਗੱਦਾਰ ਆਦਿ।
ਇਸ ਮੌਕੇ ਮੈਂ ਅੱਜ ਪਾਠਕਾਂ ਨਾਲ ਵਾਰਾਨਸੀ ਜੇਲ੍ਹ ਵਿੱਚ ਬੰਦ ਇੱਕ ਲੋਕ ਸੈਨਾਨੀ ਦੀ ਜੇਲ੍ਹ ਵਿੱਚੋਂ ਲਿਖੀ ਚਿੱਠੀ ਦੇ ਕੁੱਝ ਅੰਸ਼ਾਂ ਨੂੰ ਸਾਂਝਾ ਕਰ ਰਿਹਾ ਹਾਂ ਜੋ ਕਿ ਅਜੋਕੇ ਹਾਲਾਤ ਵਿਚ ਦੇਸ਼ ਦੇ ਸੁਹਿਰਦ ਆਮ ਨਾਗਰਿਕ ਦੇ ਦਿਲੋ ਦਿਮਾਗ ਵਿਚ ਚੱਲ ਰਹੇ ਹਾਲਾਤ ਦੀ ਤਰਜਮਾਨੀ ਕਰਦੀ ਹੈ। ਖਤ ਦੀ ਸ਼ੁਰੂਆਤ ਕਰਦਿਆਂ ਰਾਮ ਦੁਲਾਰ ਲਿਖਦੇ ਹਨ ਕਿ ''ਮੈਂ ਰਾਮ ਦੁਲਾਰ 76 ਸਾਲ ਦੀ ਉਮਰ ਵਿੱਚ ਬਨਾਰਸ ਦੀ ਜੇਲ੍ਹ ਵਿੱਚ ਬੰਦ ਹਾਂ। 19 ਦਸੰਬਰ ਨੂੰ ਬੇਨੀਆ ਬਾਗ ਵਿੱਚ ਸੰਪਰਦਾਇਕ ਨਾਗਰਿਕਤਾ ਕਾਨੂੰਨ ਦਾ ਸ਼ਾਂਤੀਪੂਰਨ ਅਤੇ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰਨ ਸਮੇਂ ਸਾਡੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਸੀਂ 5 ਬਜ਼ੁਰਗ ਪਿੱਛੇ ਰਹਿ ਗਏ ਸੀ। ਗ੍ਰਿਫ਼ਤਾਰੀ ਵਾਲੀ ਬੱਸ ਚਲੀ ਗਈ ਸੀ, ਪ੍ਰੰਤੂ ਬੀ ਐੱਚ ਯੂ (ਬਨਾਰਸ ਹਿੰਦੂ ਯੂਨੀਵਰਸਿਟੀ) ਦੇ ਵਿਦਿਆਰਥੀਆਂ ਦਾ ਉਹ ਨਾਅਰਾ "ਹਮ ਦੇਸ਼ ਬਚਾਨੇ ਨਿਕਲੇ ਹੈਂ, ਆਓ ਹਮਾਰੇ ਸਾਥ ਚਲੋ। ਥਾਮੇ ਗਾਂਧੀ ਕਾ ਹਾਥ ਚਲੋ, ਆਓ ਹਮਾਰੇ ਸਾਥ ਚਲੋ।" ਇੰਜ ਲੱਗਿਆ ਜਿਵੇਂ ਸਾਨੂੰ ਜਵਾਨ ਕਰ ਗਿਆ ਹੋਵੇ। ਅਸੀਂ ਪੰਜੇ ਬਜ਼ੁਰਗ ਨੌਜਵਾਨ ਸਾਥੀਆਂ ਨਾਲ ਆਟੋ ਰਿਕਸ਼ਾ ਉੱਤੇ ਪੁਲਸ ਲਾਈਨ ਪਹੁੰਚ ਕੇ ਗ੍ਰਿਫ਼ਤਾਰੀ ਦੇ ਦਿੱਤੀ। ਇਹ ਮੇਰੀ ਪਹਿਲੀ ਜੇਲ੍ਹ ਯਾਤਰਾ ਨਹੀਂ, ਇਸ ਤੋਂ ਪਹਿਲਾਂ ਵੀ ਸਿਵਲ ਨਾਫਰਮਾਨੀ ਦੇ ਦੋਸ਼ ਹੇਠ ਕਈ ਵਾਰ ਜੇਲ੍ਹ ਦੀਆਂ ਬੈਰਕਾਂ ਦੇ ਪਹਿਰੇਦਾਰ ਬਣੇ ਹਾਂ।''
ਰਾਮ ਦੁਲਾਰ ਅੱਗੇ 77 ਵੇਲੇ ਦੀ ਐਮਰਜੈਂਸੀ ਤੇ ਅਜੋਕੇ ਹਾਲਾਤਾਂ ਬਾਰੇ ਲਿਖਦੇ ਹਨ, ''ਮੇਰੀ ਪਹਿਲੀ ਗ੍ਰਿਫ਼ਤਾਰੀ ਐਮਰਜੈਂਸੀ ਦੌਰਾਨ ਉਸ ਵੇਲੇ ਦੀ ਤਾਨਾਸ਼ਾਹ ਸਰਕਾਰ ਵਿਰੁੱਧ ਹੋਈ ਸੀ, ਜਿਸ ਕਾਰਨ ਅੱਜ ਮੈਂ ਪੈਨਸ਼ਨਰ ਹਾਂ। ਉਦੋਂ ਤੋਂ ਹੁਣ ਦੀ ਜੇਲ੍ਹ ਯਾਤਰਾ ਵਿੱਚ ਕੋਈ ਫਰਕ ਨਹੀਂ, ਸਿਵਾਏ ਉਮਰ ਤੇ ਉਮਰ ਦੀਆਂ ਜ਼ਰੂਰਤਾਂ ਦੇ। ਮਸਲਨ ਮੈਂ ਪਹਿਲੀ ਜੇਲ੍ਹ ਯਾਤਰਾ ਵੇਲੇ ਜੇਲ੍ਹਰ ਤੋਂ ਕਿਤਾਬਾਂ ਦੀ ਮੰਗ ਕੀਤੀ ਸੀ ਤੇ ਹੁਣ ਉਮਰ ਦੇ ਸੱਤਵੇਂ ਦਹਾਕੇ ਵਿੱਚ ਦਵਾਈਆਂ ਦੀ ਮੰਗ ਕਰਦਾ ਹਾਂ।'' ਉਹ ਅੱਗੇ ਜਿਨ੍ਹਾਂ ਚੀਜ਼ਾਂ ਵਿੱਚ ਫਰਕ ਆਇਆ ਹੈ ਉਸ ਸੰਦਰਭ ਵਿੱਚ ਡੂੰਘੀ ਚੋਟ ਕਰਦਿਆਂ ਲਿਖਦੇ ਹਨ, ''ਹਾਂ, ਇੱਕ ਫ਼ਰਕ ਆਇਆ ਹੈ, ਜਦੋਂ ਐਮਰਜੈਂਸੀ ਸਮੇਂ ਮੈਂ ਜਵਾਨੀ ਵਿੱਚ ਜੇਲ੍ਹ ਆਇਆ ਸਾਂ ਤਾਂ ਅਖ਼ਬਾਰ ਸਾਨੂੰ ਲੋਕ ਸੈਨਾਨੀ ਲਿਖਦੇ ਸੀ, ਪਰ ਹੁਣ ਜਦੋਂ ਅਸੀਂ ਸੀ ਏ ਏ ਤੇ ਐੱਨ ਆਰ ਸੀ ਵਿਰੁੱਧ ਖੁਦ ਪੁਲਸ ਲਾਈਨ ਜਾ ਕੇ ਗ੍ਰਿਫ਼ਤਾਰੀ ਦਿੱਤੀ ਹੈ ਤਾਂ 76 ਸਾਲ ਦੀ ਉਮਰ ਵਿੱਚ ਅਖ਼ਬਾਰ ਮੈਨੂੰ ਦੰਗਾਈ, ਬਲਵਾਈ ਤੇ ਉਪਦ੍ਰਵੀ ਲਿਖ ਰਹੇ ਹਨ। ਜੇਲ੍ਹ ਵਿੱਚ ਜਦੋਂ ਇਨ੍ਹਾਂ ਅਖ਼ਬਾਰਾਂ ਨੂੰ ਪੜ੍ਹਦਾ ਹਾਂ ਤਾਂ ਖੁਦ ਨੂੰ ਪੁਛਦਾ ਹਾਂ ਕਿ ਐਮਰਜੈਂਸੀ ਲੱਗੀ ਸੀ ਜਾਂ ਐਮਰਜੈਂਸੀ ਲੱਗੀ ਹੈ! ''
ਉਹ ਅੱਗੇ ਲਿਖਦੇ ਹਨ, ''ਗ੍ਰਿਫ਼ਤਾਰੀ ਦੇਣ ਸਮੇਂ ਪੁਲਸ ਨੇ ਦੱਸਿਆ ਸੀ ਕਿ ਤੁਸੀਂ ਧਾਰਾ 144 ਤੋੜੀ ਹੈ। ਸਾਨੂੰ ਧਾਰਾ 151 ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਜ਼ਮਾਨਤ ਨਹੀਂ ਦਿੱਤੀ ਗਈ। ਜੇਲ੍ਹ ਜਾਣ ਤੋਂ ਬਾਅਦ ਹੋਰ ਧਾਰਾਵਾਂ ਜੋੜ ਦਿੱਤੀਆਂ ਗਈਆਂ । ਸਾਨੂੰ ਤਿੰਨ ਦਿਨ ਤੱਕ ਨਾ ਸਾਡੇ ਵਕੀਲ ਨੂੰ ਮਿਲਣ ਦਿੱਤਾ ਗਿਆ, ਨਾ ਪਰਵਾਰ ਵਾਲਿਆਂ ਨਾਲ। 76 ਸਾਲ ਦੀ ਇਸ ਦੇਹ ਵਿੱਚ ਕਈ ਸਰੀਰਕ ਸਮੱਸਿਆਵਾਂ ਹਨ। ਰੋਜ਼ਾਨਾ ਦਵਾਈਆਂ ਲੈਣੀਆਂ ਪੈਂਦੀਆਂ, ਜੋ ਮਿਲ ਨਹੀਂ ਰਹੀਆਂ, ਜਿਸ ਕਾਰਨ ਚਿੰਤਾ ਵੱਢ-ਵੱਢ ਖਾ ਰਹੀ ਹੈ।''
ਮੋਦੀ ਸਰਕਾਰ ਬਾਰੇ ਉਹ ਲਿਖਦੇ ਹਨ, ''ਇਹ ਸਰਕਾਰ ਅਣਐਲਾਨੀ ਐਮਰਜੈਂਸੀ ਲੈ ਕੇ ਆਈ ਹੈ। ਐਮਰਜੈਂਸੀ ਸਮੇਂ ਲੜਨ ਦਾ ਜਜ਼ਬਾ ਸੀ, ਪਰ ਹੁਣ ਇਸ ਅਣਐਲਾਨੀ ਐਮਰਜੈਂਸੀ ਵਿਰੁੱਧ ਲੜਨਾ ਮੇਰੀ ਜ਼ਿੰਮੇਵਾਰੀ ਹੈ ਕਿਉਂਕਿ ਮੈਂ ਲੋਕ ਸੈਨਾਨੀ ਹੋਣ ਦੀ ਪੈਨਸ਼ਨ ਲੈਂਦਾ ਹਾਂ। 2014 ਤੋਂ ਕੇਂਦਰ ਵਿੱਚ ਕਾਬਜ਼ ਮੋਦੀ ਰਾਜ ਨੇ ਦੇਸ਼ ਵਿੱਚ ਫ਼ਿਰਕਾਪ੍ਰਸਤੀ ਨੂੰ ਉਤਸ਼ਾਹਤ ਕੀਤਾ ਹੈ, ਘੱਟ ਗਿਣਤੀਆਂ ਵਿਰੁੱਧ ਹਿੰਸਕ ਘਟਨਾਵਾਂ ਵਧੀਆਂ ਹਨ, ਮੌਬ ਲਿੰਚਿੰਗ, ਰੋਹਿੰਗਾ ਸ਼ਰਨਾਰਥੀਆਂ ਦੀ ਅਸਵੀਕਾਰਤਾ, ਕਸ਼ਮੀਰ, ਅਯੁੱਧਿਆ ਆਦਿ ਮੁੱਦਿਆਂ ਤੋਂ ਵਧਦਾ ਭੇਦਭਾਵ ਇਸ ਪੱਧਰ ਉੱਤੇ ਪੁੱਜ ਗਿਆ ਹੈ ਕਿ ਦੇਸ਼ ਦੇ ਤਾਣੇ-ਬਾਣੇ ਨੂੰ ਤੋੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।''
ਉਨ੍ਹਾਂ ਅੱਗੇ ਲਿਖਿਆ ਹੈ, ''ਸੀ ਏ ਏ ਕਾਨੂੰਨ ਸਾਡੀ ਧਰਮ ਨਿਰਪੱਖਤਾ ਉੱਤੇ ਸਿੱਧੀ ਸੱਟ ਮਾਰਦਾ ਹੈ। ਇਹ ਕਾਨੂੰਨ ਕਹਿੰਦਾ ਹੈ ਕਿ ਅਸੀਂ ਮੁਸਲਮਾਨਾਂ ਦੀ ਥਾਂ ਹਿੰਦੂਆਂ ਨੂੰ ਉੱਤਮ ਮੰਨਦੇ ਹਾਂ। ਇਹ ਕਾਨੂੰਨ ਲਿਆਉਣ ਵਾਲੀ ਸਰਕਾਰ ਏਨੀ ਹੰਕਾਰੀ ਹੈ ਕਿ ਉਸ ਨੂੰ ਸਰਕਾਰ ਵਿਰੁੱਧ ਸਿਵਲ ਨਾਫਰਮਾਨੀ ਮਨਜ਼ੂਰ ਨਹੀਂ ਹੈ। ਇਸ ਲਈ ਇਹ ਸਰਕਾਰ ਵਿਰੋਧੀਆਂ ਨੂੰ ਕੁਚਲਣ ਲਈ ਅਜਿਹੇ ਹਥਕੰਡੇ ਅਪਣਾ ਰਹੀ ਹੈ ਜੋ ਇਸ ਦੌਰ ਨੂੰ ਐਮਰਜੈਂਸੀ ਤੋਂ ਵੀ ਮਾੜੀ ਸਥਿਤੀ ਵੱਲ ਧੱਕ ਰਹੇ ਹਨ।''
ਆਪਣੇ ਨਾਲ ਗ੍ਰਿਫ਼ਤਾਰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਗੱਲ ਕਰਦਿਆਂ ਉਹ ਆਖਦੇ ਹਨ, ''ਮੋਦੀ ਰਾਜ ਵਿਰੁੱਧ ਇਸ ਅੰਦੋਲਨ ਵਿੱਚ ਮੇਰੇ ਨਾਲ ਕਈ ਵਿਦਿਆਰਥੀ ਗ੍ਰਿਫ਼ਤਾਰ ਹਨ, ਜੋ ਪੁੱਛਦੇ ਹਨ ਕਿ ਦਾਦਾ ਇਸ ਸਰਕਾਰ ਨਾਲ ਕਿਵੇਂ ਲੜਿਆ ਜਾਵੇ? ਇਹ ਸਵਾਲ ਸੁਣਦਿਆਂ ਮੈਨੂੰ ਐਮਰਜੈਂਸੀ ਦਾ ਦੌਰ ਯਾਦ ਆ ਜਾਂਦਾ ਹੈ, ਜਦੋਂ ਅਸੀਂ ਬਨਾਰਸ ਦੇ ਸਾਥੀਆਂ ਨੇ ਲੋਕ ਬੰਧੂ ਰਾਜ ਨਰਾਇਣ ਦੀ ਅਗਵਾਈ ਵਿੱਚ ਆਨੰਦ ਕੁਮਾਰ, ਸ਼ਤਰੂਧਰ ਪ੍ਰਕਾਸ਼, ਸ਼ਿਆਮਦੇਵ ਰਾਏ ਚੌਧਰੀ ਤੇ ਦਾਦਾ ਮਜ਼ੂਮਦਾਰ ਆਦਿ ਨੇ ਜੇਲ੍ਹ ਭਰੋ ਅੰਦੋਲਨ ਕਰਕੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ ਤੇ ਇੱਕ ਜ਼ਬਰਦਸਤ ਸਿਵਲ ਨਾਫਰਮਾਨੀ ਹੋਈ ਸੀ। ਇਸ ਦੌਰ ਦੀ ਸਰਕਾਰ ਵਿਰੁੱਧ ਲੜਨ ਲਈ ਵੀ ਇੱਕ ਸ਼ਾਂਤੀਪੂਰਵਕ ਅਵੱਗਿਆ ਅੰਦੋਲਨ ਦੀ ਜ਼ਰੂਰਤ ਹੈ। ਮੇਰੀ ਚੇਤਨਾ ਵਿੱਚ ਰਾਮ ਮਨੋਹਰ ਲੋਹੀਆ ਦੀ ਇੱਕ ਪੰਕਤੀ ਯਾਦ ਹੈ-ਜ਼ਿੰਦਾ ਕੌਮਾਂ ਪੰਜ ਸਾਲ ਇੰਤਜ਼ਾਰ ਨਹੀਂ ਕਰਦੀਆਂ।''

ਦੂਜੇ ਪਾਸੇ ਇਕ ਹੋਰ ਪ੍ਰਸਿੱਧ ਉਦਯੋਗਪਤੀ ਮਾਰੀਵਾਲਾ ਨੇ ਫੇਸਬੁੱਕ ਤੇ ਇਕ ਪੋਸਟ ਕੀਤੀ ਸ਼ੇਅਰ ਨੇ ਮੇਰਾ ਧਿਆਨ ਖਿੱਚਿਆ ਉਸ ਘਟਨਾ ਨੂੰ ਵੀ ਪਾਠਕਾਂ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਮਾਰੀਵਾਲਾ ਉਸ ਪੋਸਟ ਵਿੱਚ ਲਿਖਦੇ ਹਨ ਕਿ ''ਮੈਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਮੈਂ ਇਕ ਹਫਤਾ ਪਹਿਲਾਂ ਹੀ ਯਾਟ (ਇਕ ਕੈਪਟਨ ਦੇ ਨਾਲ) ਬੁੱਕ ਕੀਤੀ ਸੀ। ਕਲ੍ਹ ਮੈਂ ਕੰਪਨੀ ਦੇ ਦਫਤਰ ਪਹੁੰਚਿਆ। ਮੈਂ ਵੇਖਣਾ ਚਾਹੁੰਦਾ ਸੀ ਕਿ ਸਾਰੀ ਵਿਵਸਥਾ ਹੈ ਕਿ ਨਹੀਂ। ਰਿਸੈਪਸ਼ਨ ਵਿੱਖੇ ਪਹੁੰਚਿਆ। ਉਥੇ ਮੈਥੋਂ ਸਾਰੀ ਡਿਟੇਲ ਲਈ ਗਈ। ਫੇਰ ਪੁੱਛਿਆ ਗਿਆ, ਸਰ ਤੁਸੀਂ ਇੰਡੀਆ ਤੋਂ ਆਏ ਹੋ? ਕੀ ਤੁਸੀਂ ਹਿੰਦੂ ਹੋ? ਮੈਂ ਨੇ ਹਾਂ ਕਹਿੰਦੇ ਹੋਏ ਪੁੱਛਿਆ। ਤੁਸੀਂ ਮੇਰੇ ਕੋਲੋਂ ਅਜਿਹਾ ਸਵਾਲ ਕਿਉਂ ਪੁੱਛ ਰਹੇ ਹੋ? " ਮਾਰੀਵਾਲਾ ਨੇ ਅੱਗੇ ਲਿਖਿਆ " ਲੜਕੀ ਨੇ ਆਪਣੇ ਬਾਸ ਅਤੇ ਮੈਨੇਜਰ ਨੂੰ ਬੁਲਾਇਆ ਅਤੇ ਥਾਈ ਭਾਸ਼ਾ ਵਿਚ ਗਲਬਾਤ ਕਰਨ ਲੱਗੀ । ਮੈਨੇਜਰ ਮੇਰੇ ਪਾਸ ਆਇਆ ਤੇ ਬੋਲਿਆ, ਸਰ, ਕਿਸ਼ਤੀ ਤਾਂ ਹੈ ਸਾਡੇ ਪਾਸ ਦੇਣ ਲਈ, ਸਿਰਫ ਇਕ ਸਟਾਫ ਹੈ ਅਤੇ ਉਹ ਮੁਸਲਿਮ ਹੈ। ਕੀ ਤੁਸੀਂ ਉਸ ਦੇ ਨਾਲ ਜਾਣਾ ਪਸੰਦ ਕਰੋਗੇ ? ਕੀ ਤੁਸੀਂ ਬੁਰਾ ਤਾਂ ਨਹੀਂ ਮੰਨੋਗੇ? ਮੈਂ ਸੁਣ ਕੇ ਹੈਰਾਨ ਰਹਿ ਗਿਆ। ਮੈਂ ਪੁੱਛਿਆ ਤੁਸੀਂ ਇਹ ਕਿਉਂ ਕਹਿ ਰਹੇ ਹੋ? ਮੈਂ ਕਿਉਂ ਬੁਰਾ ਮੰਨਾਂਗਾ? ਜਿਸ ਤੇ ਮੈਨੇਜਰ ਨੇ ਕਿਹਾ ਕਿ ਅਸੀਂ ਅਖਬਾਰਾਂ ਵਿੱਚ ਪੜਿਆ ਹੈ ਕਿ ਹਿੰਦੂ ਆਪਣੇ ਇਰਦ-ਗਿਰਦ ਮੁਸਲਮਾਨਾਂ ਨੂੰ ਵੇਖਣਾ ਨਹੀਂ ਚਾਹੁੰਦੇ। ਇਸੇ ਲਈ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਸੀ। ਮੇਰੇ ਸਾਹਮਣੇ ਕੋਈ ਸ਼ਬਦ ਨਹੀਂ ਸਨ। ਮੈਂ ਆਪਣੇ ਆਪ ਤੋਂ ਸ਼ਰਮਿੰਦਾ ਸਾਂ। ਮੈਂ ਉਸ ਨੂੰ ਸਮਝਾਇਆ, ਹਿੰਦੂ ਅਜਿਹੇ ਬਿਲਕੁਲ ਨਹੀਂ ਹਨ ਉਹ ਸਾਰਿਆਂ ਨੂੰ ਪਸੰਦ ਕਰਦੇ ਹਨ। ਕੀ ਵਿਦੇਸ਼ਾਂ ਵਿੱਚ ਉਥੋਂ ਦੇ ਆਮ ਲੋਕਾਂ ਵਿੱਚ ਸਾਡੀ ਛਵੀ ਅਜਿਹੀ ਬਣ ਗਈ ਰਹੀ ਹੈ? ਮੈਂ ਹਕੀਕਤ ਵਿੱਚ ਬਹੁਤ ਸ਼ਰਮਿੰਦਾ ਹਾਂ। "
ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ 9855259650.
abbasdhaliwal72@gmail.com
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ