Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਬਾਬਿਆਂ ਦਾ ਅਸ਼ੀਰਵਾਦ-- ਬਲਰਾਜ ਸਿੰਘ ਸਿੱਧੂ ਐਸ.ਪੀ.


    
  

Share
  
ਟੁੰਡਿਆਂ ਦਾ ਗੇਜਾ ਅੱਜ ਬਹੁਤ ਹੀ ਖੁਸ਼ ਸੀ। ਗੇਜੇ ਦੇ ਵਿਆਹ ਨੂੰ ਚਾਰ ਪੰਜ ਸਾਲ ਹੋ ਗਏ ਸਨ, ਉਪਰੋ ਥੱਲੀ ਦੋ ਕੁੜੀਆਂ ਵੀ ਜੰਮ ਪਈਆਂ ਸਨ ਪਰ ਉਸ ਦੀ ਮਾਂ ਪੋਤਰੇ ਦਾ ਮੂੰਹ ਵੇਖਣ ਲਈ ਕੁਝ ਜਿਆਦਾ ਹੀ ਤਰਲੋ ਮੱਛੀ ਹੋ ਰਹੀ ਸੀ। ਪਿੰਡ ਦੇ ਚੜਦੇ ਪਾਸੇ ਵਾਲੀ ਝਿੜ•ੀ ਵਿੱਚ ਬਾਬਾ ਝੋਟੇ ਸ਼ਾਹ ਦੇ ਡੇਰੇ ਦਾ ਗੱਦੀਨਸ਼ੀਨ ਬਾਬਾ ਰੱਬ ਸ਼ਾਹ ਪੁੱਤਰ ਦਾਨ ਲਈ ਬੀਬੀਆਂ ਵਿੱਚ ਬਹੁਤ ਪ੍ਰਸਿੱਧ ਸੀ। ਮਾਂ ਨੇ ਕਹਿ ਕਹਾ ਕੇ ਦੋਵਾਂ ਜੀਆਂ ਨੂੰ ਵੀਰਵਾਰ ਅਸ਼ੀਰਵਾਦ ਲੈਣ ਲਈ ਉਥੇ ਭੇਜ ਦਿੱਤਾ। ਅਗਲੇ ਦਿਨ ਗੇਜਾ ਸੱਥ ਵਿੱਚ ਬੜਾ ਚੌੜਾ ਹੋ ਕੇ ਦੱਸ ਰਿਹਾ ਸੀ ਕਿ ਕਿਵੇਂ ਬਾਬਾ ਜੀ ਨੇ ਸਾਰੀ ਸੰਗਤ ਤੋਂ ਪਹਿਲਾਂ ਉਹਨਾਂ ਨੂੰ ਭੋਰੇ ਅੰਦਰ ਬੁਲਾਇਆ, ਉਸ ਦੀ ਪਤਨੀ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਬਹੁਤ ਹੀ ਨਿੱਘ ਨਾਲ ਕੰਡ 'ਤੇ ਹੱਥ ਫੇਰ ਕੇ ਪੁੱਤਰ ਹੋਣ ਦਾ ਅਸ਼ੀਰਵਾਦ ਦਿੱਤਾ ਤੇ ਨਾਲੇ ਬਦਾਮਾਂ ਦਾ ਪ੍ਰਸ਼ਾਦ ਬਖਸ਼ਿਆ।
ਗੇਜੇ ਦੀ ਗੱਲ ਸੁਣ ਕੇ ਮੁੰਡੀਹਰ ਇੱਕ ਦੂਸਰੇ ਨੂੰ ਕੂਹਣੀਆਂ ਮਾਰ ਕੇ ਵਿਅੰਗ ਨਾਲ ਮੁਸਕਰਾ ਪਈ ਤੇ ਸਿਆਣੇ ਬੰਦੇ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਕੇ ਡੂੰਘੀ ਸੋਚ ਵਿੱਚ ਡੁੱਬ ਗਏ। ਇੱਕ ਹੰਢਿਆ ਹੋਇਆ ਬਜ਼ੁਰਗ ਬੂਟਾ ਸਿੰਘ ਬੋਲਿਆ, “ਉਏ ਮੂਰਖਾ, ਇਹ ਮੁੰਡਾ ਜਾਂ ਕੁੜੀ ਪੈਦਾ ਹੋਣ ਦਾ ਚੱਕਰ ਸਾਧਾਂ ਦੇ ਅਸ਼ੀਰਵਾਦ 'ਤੇ ਨਹੀਂ, ਕੁਦਰਤ ਦੇ ਨਿਯਮਾਂ ਅਨੁਸਾਰ ਚੱਲਦਾ ਹੈ। ਜੇ ਸਾਧਾਂ ਦੇ ਵਰਦਾਨ ਵਿੱਚ ਅਜਿਹੀ ਕੋਈ ਸ਼ਕਤੀ ਹੁੰਦੀ ਤਾਂ ਹੁਣ ਤੱਕ ਔਰਤਾਂ ਦੀ ਨਸਲ ਘੱਟੋ ਘੱਟ ਪੰਜਾਬ ਵਿੱਚੋਂ ਤਾਂ ਖਤਮ ਹੋ ਹੀ ਜਾਣੀ ਸੀ। ਜੇ ਇਹ ਪਾਖੰਡੀ ਸਾਧ ਕਿਸੇ ਨੂੰ ਕੁੜੀ ਹੋਣ ਦਾ ਵਰਦਾਨ ਦੇ ਦੇਣ ਤਾਂ ਫਿਰ ਪੈਸੇ ਕੌਣ ਚੜ•ਾਊ? ਬਾਬੇ ਦੇ ਅਸ਼ੀਰਵਾਦ ਤੋਂ ਬਾਅਦ ਵੀ ਜੇ ਕੁੜੀ ਜੰਮ ਪਏ ਤਾਂ ਅਗਲੇ ਦੀ ਕਿਸਮਤ ਮਾੜੀ ਤੇ ਜੇ ਮੁੰਡਾ ਜੰਮ ਪਏ ਤਾਂ ਫਿਰ ਸਾਧ ਦੀ ਬੱਲੇ ਬੱਲੇ। ਨਾਲੇ ਤਾਂ ਅੰਧ ਵਿਸ਼ਵਾਸ਼ੀ ਮੋਟਾ ਚੜ•ਾਵਾ ਚਾੜ• ਕੇ ਜਾਂਦੇ ਨੇ ਤੇ ਨਾਲੇ ਹੋਰ ਲੋਕਾਂ ਵਿੱਚ ਬਾਬੇ ਦੀ ਕਰਾਮਾਤ ਦਾ ਪ੍ਰਚਾਰ ਕਰਦੇ ਆ। ਸੁਣ ਕੇ ਤੇਰੇ ਵਰਗੇ ਚਾਰ ਮੂਰਖ ਹੋਰ ਸਾਧ ਕੋਲੋਂ ਮੁੰਡਾ ਲੈਣ ਪਹੁੰਚ ਜਾਂਦੇ ਨੇ। ਤੁਹਾਡਾ ਪਰਿਵਾਰ ਤਾਂ ਪੀੜ•ੀਆਂ ਤੋਂ ਬਾਬੇ ਝੋਟੇ ਸ਼ਾਹ ਦਾ ਭਗਤ ਆ, ਫਿਰ ਤੇਰੀਆਂ ਤਿੰਨ ਭੈਣਾਂ ਕਿਵੇਂ ਜੰਮ ਪਈਆਂ? ਨਾਲੇ ਸਾਲਿਆ, ਲੋਕੀਂ ਤਾਂ ਪਹਿਲਾਂ ਈ ਟਿੱਚਰਾਂ ਕਰਦੇ ਆ ਕਿ ਤੂੰ ਵੀ ਬਾਬੇ ਰੱਬ ਸ਼ਾਹ ਦੇ ਗੁਰੂ ਚਾਲੂ ਦਾਸ ਦੇ ਅਸ਼ੀਰਵਾਦ ਨਾਲ ਪੈਦਾ ਹੋਇਆ ਸੀ।” ਜ਼ਹਿਰ ਵਰਗਾ ਕੌੜਾ ਸੱਚ ਸੁਣ ਕੇ ਗੇਜਾ ਨਿੰਮੋਝੂਣਾ ਹੋ ਗਿਆ ਤੇ ਪਜ਼ਾਮਾ ਝਾੜ ਕੇ ਘਰ ਵੱਲ ਤੁਰ ਪਿਆ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9501100062
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ