Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਆਸਟਰੇਲੀਆ ਵਿੱਚ ਚੱਲ ਰਿਹਾ ਦਾਵਾਨਲ--ਬਲਰਾਜ ਸਿੰਘ ਸਿੱਧੂ ਐਸ.ਪੀ.


    
  

Share
  
ਲਗਭਗ ਡੇਢ ਮਹੀਨੇ ਤੋਂ ਆਸਟਰੇਲੀਆ ਵਿੱਚ ਲੱਗੀਆਂ ਹੋਈਆਂ ਭਿਆਨਕ ਅੱਗਾਂ ਨੇ ਦੇਸ਼ ਦੇ ਕਈ ਸੂਬਿਆਂ ਨੂੰ ਲਗਭਗ ਤਬਾਹ ਕਰ ਕੇ ਰੱਖ ਦਿੱਤਾ ਹੈ। ਹੁਣ ਤੱਕ ਇੱਕ ਫਾਇਰ ਫਾਈਟਰ ਸਮੇਤ 30 ਵਿਅਕਤੀਆਂ ਦੀ ਸੜਨ ਕਾਰਨ ਮੌਤ ਹੋ ਗਈ ਹੈ ਤੇ 30000 ਤੋਂ ਵਧੇਰੇ ਘਰ ਇਸ ਦੀ ਭੇਂਟ ਚੜ• ਚੁੱਕੇ ਹਨ। ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਇਸ ਅੱਗ 'ਤੇ ਕਾਬੂ ਪਾਉਣ ਲਈ ਦਿਨ ਰਾਤ ਜੂਝ ਰਹੀਆਂ ਹਨ। ਯੂਰਪੀ ਯੂਨੀਅਨ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਨੇ ਆਪਣੇ ਹਜ਼ਾਰਾਂ ਫਾਇਰ ਫਾਈਟਰ ਇਸ ਅੱਗ ਨੂੰ ਕੰਟਰੋਲ ਕਰਨ ਲਈ ਭੇਜੇ ਹੋਏ ਹਨ। ਪਰ ਕਹਿਰ ਦੀ ਗਰਮੀ, ਤੇਜ਼ ਹਵਾਵਾਂ, ਸੋਕੇ ਅਤੇ ਗਲੋਬਲ ਵਾਰਮਿੰਗ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਯਾਦ ਰਹੇ ਕਿ ਆਸਟਰੇਲੀਆ ਦਾ ਮੌਸਮ ਸਾਰੀ ਦੁਨੀਆਂ ਤੋਂ ਉਲਟਾ ਅਤੇ ਬੇਹੱਦ ਖੁਸ਼ਕ ਹੈ। ਉਥੇ ਸਾਡੀਆਂ ਗਰਮੀਆਂ ਸਮੇਂ ਸਰਦੀ ਤੇ ਸਰਦੀਆਂ ਸਮੇਂ ਕਹਿਰ ਦੀ ਗਰਮੀ ਪੈਂਦੀ ਹੈ।
ਇਸ ਸਮੇਂ ਕਰੀਬ ਅੱਧੇ ਆਸਟਰੇਲੀਆ ਵਿੱਚ ਭਾਂਬੜ ਮੱਚ ਰਹੇ ਹਨ ਪਰ ਨਿਊ ਸਾਊਥ ਵੇਲਜ਼ ਸੂਬੇ ਦੇ ਹਾਲਾਤ ਸਭ ਤੋਂ ਬੁਰੇ ਹਨ। ਅੱਗ ਨੇ ਫਾਰਮਾਂ, ਜੰਗਲਾਂ ਅਤੇ ਪਿੰਡਾਂ ਦੇ ਪਿੰਡ ਫੂਕ ਦਿੱਤੇ ਹਨ। ਆਸਟਰੇਲੀਆ ਦਾ ਸਭ ਤੋਂ ਵੱਡਾ ਜੰਗਲ, ਬਲਿਊ ਮਾਊਂਟੇਨ ਨੈਸ਼ਨਲ ਪਾਰਕ ਅੱਗ ਨੇ ਸਵਾਹ ਦਾ ਢੇਰ ਬਣਾ ਕੇ ਰੱਖ ਦਿੱਤਾ ਹੈ। ਇਥੋਂ ਤੱਕ ਕਿ ਮੈਲਬਰਨ ਅਤੇ ਸਿਡਨੀ ਵਰਗੇ ਸ਼ਹਿਰਾਂ ਦੇ ਕਈ ਹਿੱਸੇ ਲੋਕਾਂ ਤੋਂ ਖਾਲੀ ਕਰਾਉਣੇ ਪਏ ਹਨ। ਇਸ ਦੇ ਬਾਹਰੀ ਇਲਾਕਿਆ ਤੱਕ ਪਹੁੰਚ ਚੁੱਕੀ ਅੱਗ ਦੀਆਂ ਲਾਟਾਂ ਕਾਰਨ ਇਹ ਸ਼ਹਿਰ ਧੂੰਏਂ ਦੀ ਮੋਟੀ ਚੱਦਰ ਨਾਲ ਢੱਕੇ ਪਏ ਹਨ। ਦਸੰਬਰ ਦੌਰਾਨ ਸਿਡਨੀ ਵਿੱਚ ਵਾਤਾਵਰਣ ਗੁਣਵਤਾ ਸਭ ਨਾਲੋਂ ਖਤਰਨਾਕ ਹੱਦ ਤੋਂ ਵੀ 11 ਗੁਣਾ ਵੱਧ ਜ਼ਹਿਰੀਲੀ ਪਾਈ ਗਈ ਤੇ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਸਾਰੀਆਂ ਉਡਾਨਾਂ ਰੱਦ ਕਰਨੀਆਂ ਪਈਆਂ ਸਨ। ਮਹੀਨਿਆਂ ਤੋਂ ਬਲ ਰਹੀਆਂ ਇਹ ਅੱਗਾਂ ਸੈਂਕੜੇ ਮੀਲਾਂ ਤੱਕ ਫੈਲ ਗਈਆਂ ਹਨ। ਨਿਊ ਸਾਊਥ ਵੇਲਜ਼ ਵਿੱਚ ਤਾਂ ਅਜੇ ਵੀ 250 ਸਥਾਨਾਂ ਉੱਪਰ ਅੱਗਾਂ ਲਟ ਲਟ ਬਲ ਰਹੀਆਂ ਹਨ।
ਪਿਛਲੇ 30-40 ਸਾਲਾਂ ਤੋ ਹਰ ਸਾਲ ਗਰਮੀਆਂ ਦਾ ਅਗਮਨ ਹੁੰਦੇ ਸਾਰ ਆਸਟਰੇਲੀਆਂ ਵਿੱਚ ਅੱਗਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਸਿਰ ਤੋੜ ਕੋਸ਼ਿਸ਼ਾਂ ਦੇ ਬਾਵਜੂਦ ਆਸਟਰੇਲੀਆਂ ਵਰਗਾ ਵਿਕਸਤ ਦੇਸ਼ ਵੀ ਇਹਨਾਂ ਦਾ ਕੋਈ ਹੱਲ ਨਹੀਂ ਲੱਭ ਸਕਿਆ। ਹਰੇਕ ਸਾਲ ਅਰਬਾਂ ਡਾਲਰ ਦੀ ਸੰਪਤੀ ਤੇ ਅਣਮੋਲ ਜਾਨਾਂ ਇਸ ਦੀ ਭੇਂਟ ਚੜ• ਜਾਂਦੀਆਂ ਹਨ। ਗਰਮੀਆਂ ਵਿੱਚ ਪੈਣ ਵਾਲਾ ਸੋਕਾ, ਤਪਸ਼, ਅਸਮਾਨੀ ਬਿਜਲੀ ਅਤੇ ਝੱਖੜਾਂ ਕਾਰਨ ਅੱਗ ਜਲਦੀ ਹੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ। ਲੱਕੜ ਦੇ ਘਰ ਮਾਚਿਸ ਦੀਆਂ ਤੀਲੀਆਂ ਵਾਂਗ ਬਲ ਉੱਠਦੇ ਹਨ। ਭਾਰਤ ਵਾਂਗ ਇੱਟਾਂ ਦੇ ਘਰ ਹੋਣ ਤਾਂ ਸ਼ਾਇਦ ਕੁਝ ਬਚਾਅ ਹੋ ਜਾਵੇ। ਸਭ ਤੋਂ ਵੱਧ ਅੱਗਾਂ ਅਸਮਾਨੀ ਬਿਜਲੀ ਕਾਰਨ ਲੱਗਦੀਆਂ ਹਨ। ਜਨਵਰੀ ਦੇ ਸ਼ੁਰੂ ਵਿੱਚ ਵਿਕਟੋਰੀਆ ਸੂਬੇ ਦੇ ਈਸਟ ਗਿਪਸਲੈਂਡ ਸ਼ਹਿਰ ਨਜ਼ਦੀਕ ਅਸਮਾਨੀ ਬਿਜਲੀ ਕਾਰਨ ਲੱਗੀ ਅੱਗ ਸਿਰਫ ਤਿੰਨ ਘੰਟਿਆਂ ਵਿੱਚ ਹੀ 35 ਕਿ.ਮੀ. ਇਲਾਕੇ ਵਿੱਚ ਫੈਲ ਗਈ ਸੀ। ਆਸਟਰੇਲੀਆ ਦੇ ਬਹੁਤ ਸਾਰੇ ਮਾਨਸਿਕ ਵਿਕਾਰਾਂ ਵਾਲੇ ਲੋਕ ਵੀ ਅੱਗਾਂ ਸ਼ੁਰੂ ਕਰਨ ਲਈ ਜ਼ਿੰਮੇਵਾਰ ਹਨ। ਪਿਛਲੇ ਸਾਲ ਅਜਿਹੇ 3 ਨੌਜਵਾਨ ਅੱਗ ਲਾਉਣ ਵੇਲੇ ਚੱਲ ਰਹੀ ਹਨੇਰੀ ਕਾਰਨ ਖੁਦ ਹੀ ਸੜ ਕੇ ਮਰ ਗਏ ਸਨ। 2019 ਅਤੇ 2020 ਦੌਰਾਨ ਪੁਲਿਸ ਨੇ 2150 ਅਜਿਹੇ ਵਿਅਕਤੀ ਗ੍ਰਿਫਤਾਰ ਕੀਤੇ ਹਨ ਜਿਹਨਾਂ ਦੁਆਰਾ ਜਾਣ ਬੁੱਝ ਕੇ ਲਗਾਈਆਂ ਗਈਆਂ ਅੱਗਾਂ ਨੇ ਕਰੋੜਾਂ ਦੀ ਸੰਪਤੀ ਨਸ਼ਟ ਕੀਤੀ ਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਪਾਈਆਂ।
ਅੱਗ ਦਾ ਸੀਜ਼ਨ ਆਸਟਰੇਲੀਆ ਲਈ ਹਮੇਸ਼ਾਂ ਘੋਰ ਮੁਸੀਬਤਾਂ ਲੈ ਕੇ ਆਉਂਦਾ ਹੈ। 11 ਜਨਵਰੀ 2009 ਨੂੰ ਵਿਕਟੋਰੀਆ ਸੂਬੇ ਵਿੱਚ ਵਾਪਰਿਆ ਬਲੈਕ ਸ਼ਨੀਵਾਰ ਅਜੇ ਵੀ ਲੋਕਾਂ ਦੀ ਯਾਦ ਵਿੱਚ ਤਾਜ਼ਾ ਹੈ। ਉਸ ਦਿਨ ਜੰਗਲ ਦੀ ਅੱਗ ਨੇ ਪਲਾਂ ਵਿੱਚ ਹੀ ਇੱਕ ਪੂਰਾ ਪਿੰਡ ਤਬਾਹ ਕਰ ਦਿੱਤਾ ਤੇ 175 ਇਨਸਾਨਾਂ ਦੀ ਜਾਨ ਲੈ ਲਈ। ਭਾਵੇਂ ਇਸ ਸਾਲ ਅਜੇ ਤੱਕ ਐਨਾ ਨੁਕਸਾਨ ਤਾਂ ਨਹੀਂ ਹੋਇਆ, ਪਰ ਹਾਲਾਤ ਉਦੋਂ ਨਾਲੋਂ ਵੀ ਜਿਆਦਾ ਬੁਰੇ ਹਨ। ਇਸ ਸਾਲ ਆਸਟਰੇਲੀਆ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸੋਕਾ ਚੱਲ ਰਿਹਾ ਹੈ। ਵਗ ਰਹੀਆਂ ਖੁਸ਼ਕ ਗਰਮ ਹਵਾਵਾਂ ਅੱਗ ਨੂੰ ਹੋਰ ਅਨੁਕੂਲ ਹਾਲਾਤ ਪ੍ਰਦਾਨ ਕਰ ਰਹੀਆਂ ਹਨ। ਅੱਗ ਸਾਰੇ ਪਾਸੇ ਦਾਵਾਨਲ ਵਾਂਗ ਵਧਦੀ ਹੀ ਜਾ ਰਹੀ ਹੈ। ਤਾਪਮਾਨ ਭਾਰਤ ਨਾਲੋਂ ਵੀ ਵੱਧ, 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੱਗਾਂ ਸ਼ੁਰੂ ਹੋਣ ਵੇਲੇ ਆਸਟਰੇਲੀਆ ਦਾ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਹਵਾਈ ਟਾਪੂਆਂ ਵਿੱਚ ਛੁੱਟੀਆਂ ਮਨਾ ਰਿਹਾ ਸੀ। ਉਸ ਦੀ ਮੀਡੀਆ ਵਿੱਚ ਐਨੀ ਨੁਕਤਾਚੀਨੀ ਹੋਈ ਕਿ ਉਸ ਨੂੰ ਆਪਣੀਆਂ ਛੁੱਟੀਆਂ ਰੱਦ ਕਰ ਕੇ ਵਾਪਸ ਆਉਣ ਪਿਆ ਤੇ ਦੇਸ਼ ਤੋਂ ਮੁਆਫੀ ਮੰਗਣੀ ਪਈ।
ਆਸਟਰੇਲੀਆ ਵਿੱਚ ਹੋ ਰਿਹਾ ਨੁਕਸਾਨ ਦਿਲ ਕੰਬਾਊ ਹੈ। ਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਇਸ ਅੱਗ ਨੇ ਭਸਮ ਕਰ ਦਿੱਤੇ ਹਨ। ਜਿਆਦਾ ਅੱਗ ਵਾਲੇ ਸੂਬਿਆਂ ਨਿਊ ਸਾਊਥ ਵੇਲਜ਼, ਵਿਕੋਟਰੀਆ, ਸਾਊਥ ਆਸਟਰੇਲੀਆ, ਵੈਸਟ ਆਸਟਰੇਲੀਆ, ਤਸਮਾਨੀਆਂ ਅਤੇ ਕੂਈਨਜ਼ਲੈਂਡ ਦਾ 18 ਕਰੋੜ ਏਕੜ ਖੇਤਰਫਲ ਸੜ ਕੇ ਭਸਮ ਹੋ ਗਿਆ ਹੈ। ਇਹ ਇਲਾਕਾ ਬੈਲਜ਼ੀਅਮ ਅਤੇ ਡੈਨਮਾਰਕ ਦੇ ਕੁਲ ਖੇਤਰਫਲ ਤੋਂ ਵੀ ਵੱਧ ਹੈ। ਸਭ ਤੋਂ ਵੱਧ ਤਬਾਹੀ ਝੇਲ ਰਹੇ ਨਿਊ ਸਾਊਥ ਵੇਲਜ਼ ਸੂਬੇ ਦਾ 7 ਕਰੋੜ 21 ਲੱਖ ਏਕੜ ਤੋਂ ਵੱਧ ਇਲਾਕਾ ਸੜ ਜਾਣ ਕਾਰਨ ਉਸ ਦੀ ਆਰਥਿਕਤਾ ਦਾ ਲੱਕ ਟੁੱਟ ਚੁੱਕਾ ਹੈ। ਹਰ ਸਾਲ ਲੱਗਣ ਵਾਲੀਆਂ ਅੱਗਾਂ ਤੋਂ ਡਰੇ ਹੋਏ ਕਿਸਾਨ ਅਤੇ ਸਨਅਤਕਾਰ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਦੂਸਰੇ ਸੂਬਿਆਂ ਵੱਲ ਹਿਜ਼ਰਤ ਕਰ ਰਹੇ ਹਨ। ਇਸ ਸਾਲ ਇਹ ਵਰਤਾਰਾ ਸਾਰੀ ਦੁਨੀਆਂ ਵਿੱਚ ਹੀ ਚੱਲ ਰਿਹਾ ਹੈ। ਵਾਤਾਵਰਣ ਤਬਦੀਲੀ ਕਾਰਨ 2019 ਵਿੱਚ ਬਰਾਜ਼ੀਲ ਦੇ ਅਮੇਜ਼ਨ ਜੰਗਲਾਂ ਅਤੇ ਅਮਰੀਕਾ ਦੇ ਕੈਲੀਫੋਰਨੀਆਂ ਸੂਬੇ ਵਿੱਚ ਵੀ ਭਿਆਨਕ ਅੱਗਾਂ ਲੱਗ ਚੁੱਕੀਆਂ ਹਨ। ਅਮੇਜ਼ਨ ਦੇ ਜੰਗਲਾਂ ਵਿੱਚ 18 ਕਰੋੜ ਏਕੜ ਅਤੇ ਕੈਲੀਫੋਰਨੀਆਂ ਵਿੱਚ 30 ਲੱਖ ਏਕੜ ਇਲਾਕਾ ਸੜ ਕੇ ਸਵਾਹ ਹੋ ਚੁੱਕਾ ਹੈ।
ਸਭ ਤੋਂ ਭਿਆਨਕ ਵਿਨਾਸ਼ ਅਣਭੋਲ ਪਸ਼ੂ ਪੰਛੀਆਂ ਨੂੰ ਸਹਿਣਾ ਪੈ ਰਿਹਾ ਹੈ। ਕੋਆਲਾ, ਕੰਗਾਰੂ, ਊਠ, ਸੱਪ, ਜੰਗਲੀ ਕੁੱਤੇ, ਪਾਲਤੂ ਜਾਨਵਰ ਅਤੇ ਪੰਛੀ, ਲੱਖਾਂ ਦੀ ਗਿਣਤੀ ਵਿੱਚ ਖਤਮ ਹੋ ਗਏ ਹਨ ਤੇ ਉਹਨਾਂ ਦੇ ਕੁਦਰਤੀ ਅਵਾਸ ਤਬਾਹ ਹੋ ਗਏ ਹਨ। ਸਭ ਤੋਂ ਵੱਧ ਨੁਕਸਾਨ ਭੋਲੇ ਭਾਲੇ ਕੋਆਲਾ ਨੂੰ ਝੱਲਣਾ ਪਿਆ ਹੈ। ਉਹਨਾਂ ਦੀ 35% ਤੋਂ ਵੱਧ ਨਸਲ ਖਤਮ ਹੋ ਗਈ ਹੈ। ਅਨੇਕਾਂ ਜਾਨਵਰਾਂ ਦੀਆਂ ਪ੍ਰਜਾਤੀਆਂ ਖਤਰੇ ਵਾਲੀ ਸ਼੍ਰੇਣੀ ਵਿੱਚ ਪਹੰਚ ਗਈਆਂ ਹਨ ਤੇ ਉਹਨਾਂ ਦੇ ਸਦਾ ਲਈ ਧਰਤੀ ਤੋਂ ਗਾਇਬ ਹੋ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਹੁਣ ਤੱਕ ਕੁੱਲ ਮਿਲਾ ਕੇ ਪੰਜ ਕਰੋੜ ਤੋਂ ਵੱਧ ਜਾਨਵਰ ਇਸ ਅੱਗ ਤੋਂ ਪ੍ਰਭਾਵਿਤ ਹੋਏ ਹਨ ਤੇ 50 ਲੱਖ ਤੋਂ ਵੱਧ ਮਾਰੇ ਜਾ ਚੁੱਕੇ ਹਨ। ਡੱਡੂਆਂ, ਰੀਂਗਣ ਵਾਲੇ ਜਾਨਵਰਾਂ ਅਤੇ ਕੀਟ ਪਤੰਗਿਆਂ ਦੀ ਗਿਣਤੀ ਦਾ ਤਾਂ ਕੋਈ ਹਿਸਾਬ ਹੀ ਨਹੀਂ। ਹਜ਼ਾਰਾਂ ਵੈਟਨਰੀ ਡਾਕਟਰ ਅਤੇ ਵਾਲੰਟੀਅਰ ਜ਼ਖਮੀ ਜਾਨਵਰਾਂ ਦਾ ਇਲਾਜ ਕਰ ਰਹੇ ਹਨ। ਪਰ ਕਈ ਜਾਨਵਰ ਐਨੇ ਜਿਆਦਾ ਜ਼ਖਮੀ ਹੋ ਚੁੱਕੇ ਹਨ ਕਿ ਉਹਨਾਂ ਨੂੰ ਰਹਿਮ ਦੇ ਅਧਾਰ 'ਤੇ ਖਤਮ ਕੀਤਾ ਜਾ ਰਿਹਾ ਹੈ। ਜਾਨਵਰਾਂ ਦੇ ਕੁਦਰਤੀ ਅਵਾਸ ਅਤੇ ਘਾਹ ਝਾੜੀਆਂ ਖਤਮ ਹੋਣ ਕਾਰਨ ਉਹਨਾਂ ਦੇ ਭੁੱਖੇ ਮਰਨ ਦਾ ਖਤਰਾ ਪੈਦਾ ਹੋ ਗਿਆ ਹੈ। ਹੁਣ ਜਾਨਵਰਾਂ ਨੂੰ ਬਚਾਉਣ ਲਈ ਹੈਲੀਕਾਪਟਰਾਂ ਰਾਹੀਂ ਲੱਖਾਂ ਟਨ ਸਬਜ਼ੀਆਂ, ਪੱਠੇ ਅਤੇ ਹੋਰ ਚਾਰਾ ਜੰਗਲਾਂ ਵਿੱਚ ਸੁੱਟਿਆ ਜਾ ਰਿਹਾ ਹੈ।
ਸਰਕਾਰੀ ਏਜੰਸੀਆਂ ਅਤੇ ਅਧਿਕਾਰੀ ਮਹੀਨਿਆਂ ਤੋਂ ਇਸ ਨਰਕ ਦੀ ਅੱਗ ਵਰਗੀ ਮੁਸੀਬਤ ਨਾਲ ਜੂਝ ਰਹੇ ਹਨ। ਲਗਭਗ ਅੱਧੇ ਆਸਟਰੇਲੀਆ ਵਿੱਚ ਹੰਗਾਮੀ ਸਥਿੱਤੀ ਲਾਗੂ ਕਰ ਦਿੱਤੀ ਗਈ ਹੈ। ਵਿਸਥਾਪਿਤ ਹੋਏ ਲੋਕਾਂ ਨੂੰ ਰਿਹਾਇਸ਼, ਕੱਪੜਾ, ਖਾਣਾ ਅਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। 20000 ਤੋਂ ਵੱਧ ਅਗਨੀ ਸ਼ਮਨ ਅਧਿਕਾਰੀ, ਪੁਲਿਸ ਮੈਨ, ਸੈਨਿਕ, ਵਾਲੰਟੀਅਰ, ਹਜ਼ਾਰਾਂ ਫਾਇਰ ਟੈਂਕਰ ਅਤੇ ਸੈਂਕੜੇ ਹਵਾਈ ਜਹਾਜ਼ ਤੇ ਹੈਲੀਕਾਪਟਰ ਅੱਗ 'ਤੇ ਲਗਾਤਾਰ ਪਾਣੀ ਅਤੇ ਕੈਮੀਕਲ ਸੁੱਟ ਰਹੇ ਹਨ। ਪਰ ਲੱਗਦਾ ਹੈ ਜਿਵੇਂ ਰੱਬ ਹੀ ਆਸਟਰੇਲੀਆ 'ਤੇ ਕ੍ਰੋਧਿਤ ਹੋ ਗਿਆ ਹੈ। ਅੱਗ ਕੰਟਰੋਲ ਹੇਠ ਆਉਣ ਦਾ ਨਾਮ ਨਹੀਂ ਲੈ ਰਹੀ। ਇੱਕ ਜਗ•ਾ ਤੋਂ ਖਤਮ ਕੀਤੀ ਜਾਂਦੀ ਹੈ ਤਾਂ ਦੂਸਰੀ ਜਗ•ਾ 'ਤੇ ਸ਼ੁਰੂ ਹੋ ਜਾਂਦੀ ਹੈ। ਸਰਕਾਰ ਨੇ ਰਾਹਤ ਕਾਰਜਾਂ ਅਤੇ ਸਕੂਲ-ਹਸਪਤਾਲਾਂ ਆਦਿ ਦੀ ਮੁੜ ਉਸਾਰੀ ਲਈ 30 ਕਰੋੜ ਡਾਲਰ (ਕਰੀਬ 2200 ਕਰੋੜ ਰੁਪਏ) ਮੰਨਜ਼ੂਰ ਕੀਤੇ ਹਨ। ਭਾਰਤ ਦੇ ਉਲਟ ਇਹ ਸਾਰੇ ਹੀ ਪੈਸੇ ਜਰੂਰਤਮੰਦਾਂ ਤੱਕ ਪਹੁੰਚ ਜਾਣੇ ਹਨ। ਅੱਗ ਬੁਝਾਉਣ ਲਈ ਹਰੇਕ ਸਵੈ ਸੇਵਕ ਨੂੰ 5000 ਡਾਲਰ (ਕਰੀਬ ਢਾਈ ਲੱਖ ਡਾਲਰ) ਇਨਾਮ ਦਿੱਤਾ ਜਾ ਰਿਹਾ ਹੈ। ਪੰਜਾਬੀਆਂ, ਖਾਸ ਤੌਰ 'ਤੇ ਸਿੱਖਾਂ ਨੇ ਅਜਿਹੇ ਬਿਖੜੇ ਸਮੇਂ ਮਦਦ ਲਈ ਅੱਗੇ ਆ ਕੇ ਆਸਟਰੇਲੀਅਨ ਜਨਤਾ ਦਾ ਦਿਲ ਜਿੱਤ ਲਿਆ ਹੈ। ਗਰੂਘਰਾਂ ਅਤੇ ਸਵੈ ਸੇਵੀ ਸੰਸਥਾਵਾਂ ਨੇ ਲੱਖਾਂ ਡਾਲਰ ਇਕੱਠੇ ਕਰ ਕੇ ਸਰਕਾਰ ਨੂੰ ਮਦਦ ਦੇ ਤੌਰ 'ਤੇ ਭੇਜੇ ਹਨ। ਰੋਜ਼ਾਨਾ ਹਜ਼ਾਰਾਂ ਪ੍ਰਭਾਵਿਤ ਲੋਕਾਂ ਨੂੰ ਰਸਦ ਵੰਡੀ ਜਾ ਰਹੀ ਹੈ ਤੇ ਲੰਗਰ ਛਕਾਇਆ ਜਾ ਰਿਹਾ ਹੈ। ਇਹ ਖਬਰਾਂ ਆਸਟਰੇਲੀਅਨ ਮੀਡੀਆ ਵਿੱਚ ਬਹੁਤ ਪ੍ਰਮੁੱਖਤਾ ਨਾਲ ਛਪ ਰਹੀਆਂ ਹਨ। ਸਿੱਖ ਸੰਸਥਾਵਾਂ ਮਦਦ ਲੈ ਕੇ ਦੂਰ ਦੁਰਾਢੇ ਦੇ ਇਲਾਕਿਆਂ ਤੱਕ ਪਹੁੰਚ ਚੁੱਕੀਆਂ ਹਨ।
ਇਹ ਅੱਗ ਬੁਝਣ ਦੀ ਫਿਲਹਾਲ ਕੋਈ Àਮੀਦ ਨਜ਼ਰ ਨਹੀਂ ਆਉਂਦੀ। ਸਭ ਤੋਂ ਗਰਮ ਮਹੀਨੇ ਫਰਵਰੀ ਦੀ ਅਜੇ ਸ਼ੁਰੂਆਤ ਹੋਣੀ ਹੈ ਤੇ ਗਰਮੀ ਹੋਰ ਵਧਣੀ ਹੈ। ਇਸ ਨਾਲ ਅੱਗਾਂ ਵਿੱਚ ਹੋਰ ਵੀ ਤੇਜ਼ੀ ਆਵੇਗੀ। ਹੁਣ ਤਾਂ ਸਭ ਦੀ ਟੇਕ ਕੁਦਰਤ 'ਤੇ ਹੀ ਹੈ ਕਿ ਬਾਰਸ਼ਾਂ ਸ਼ੁਰੂ ਹੋਣ ਤੇ ਲੋਕਾਂ ਨੂੰ ਇਸ ਮੁਸੀਬਤ ਤੋਂ ਛੁਟਕਾਰਾ ਮਿਲੇ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9501100062
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ