Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
Mutual Fund ਨੂੰ ਲੈ ਕੇ ਸਰਕਾਰ ਨੇ ਦਿੱਤੀ ਸਫਾਈ, ਜਾਣੋ ਕਿਥੇ ਕੱਟੇਗਾ 10 ਫੀਸਦੀ TDS
ਨਵੀਂ ਦਿੱਲੀ — ਮਿਊਚੁਅਲ ਫੰਡ 'ਚ ਪੈਸਾ ਲਗਾਉਣ ਵਾਲਿਆਂ ਲਈ ਰਾਹਤ ਦੀ ਖਬਰ ਹੈ। ਇਸ ਤੋਂ ਹੋਣ ਵਾਲੀ ਕਮਾਈ 'ਤੇ TDS ਨਹੀਂ ਲੱਗੇਗਾ। ਬਜਟ 2020 ਦੇ ਬਾਅਦ ਇਸ 'ਤੇ ਕੰਫਿਊਜ਼ਨ ਪੈਦਾ ਹੋ ਗਿਆ ਸੀ ਜਿਹੜਾ ਕਿ ਹੁਣ ਸਾਫ ਹੋ ਗਿਆ ਹੈ। ਟੈਕਸ ਵਿਭਾਗ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਬਜਟ ਵਿਚ TDS ਲਗਾਉਣ ਦਾ ਜਿਹੜਾ ਪ੍ਰਸਤਾਵ ਦਿੱਤਾ ਸੀ ਉਹ ਮਿਊਚੁਅਲ ਫੰਡ ਯੁਨਿਟਸ ਤੋਂ ਹੋਣ ਵਾਲੀ ਕਮਾਈ 'ਤੇ ਨਹੀਂ ਸਗੋਂ ਫੰਡਾਂ ਵਲੋਂ ਵੰਡੇ ਜਾਣ ਵਾਲੇ ਡਿਵੀਡੈਂਡ 'ਤੇ ਲਾਗੂ ਹੋਵੇਗਾ।
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2020-21 'ਚ ਕਿਹਾ ਸੀ ਕਿ ਕੰਪਨੀਆਂ ਅਤੇ ਮਿਊਚੁਅਲ ਫੰਡ ਵਲੋਂ ਸ਼ੇਅਰ ਹੋਲਡਰ ਜਾਂ ਯੂਨਿਟ ਹੋਲਡਰ ਨੂੰ ਦਿੱਤੇ ਜਾਣ ਵਾਲੇ ਡਿਵੀਡੈਂਡ 'ਤੇ ਹੁਣ ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ(DDT) ਨਹੀਂ ਲੱਗੇਗਾ। ਉਸ ਦੀ ਥਾਂ ਉਨ੍ਹਾਂ ਨੇ ਕੰਪਨੀ ਜਾਂ ਮਿਊਚੁਅਲ ਫੰਡ ਵਲੋਂ ਸ਼ੇਅਰ ਹੋਲਡਰ ਜਾਂ ਯੂਨਿਟ ਹੋਲਡਰ ਨੂੰ ਵੰਡੇ ਜਾਣ ਵਾਲੇ ਡਿਵੀਡੈਂਡ ਜਾਂ 5,000 ਰੁਪਏ ਸਾਲਾਨਾ ਤੋਂ ਜ਼ਿਆਦਾ ਦੀ ਕਮਾਈ 'ਤੇ 10% ਦਾ ਟੈਕਸ ਡਿਡਕਟਿਡ ਏਟ ਸੋਰਸ(TDS) ਦੀ ਗੱਲ ਕਹੀ ਸੀ।
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼(CBDT) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਬਾਰੇ 'ਚ ਉਨ੍ਹਾਂ ਕੋਲ ਸਵਾਲ ਆਏ ਸਨ ਕਿ ਕੀ ਮਿਊਚੁਅਲ ਫੰਡ ਨੂੰ ਯੂਨਿਟਸ ਦੇ ਰੀਡਮਪਸ਼ਨ 'ਤੇ ਹੋਣ ਵਾਲੇ ਕੈਪੀਟਲ ਗੇਨਜ਼ 'ਤੇ TDS ਕੱਟਣਾ ਹੋਵੇਗਾ। ਉਸ ਨੇ ਜਵਾਬ 'ਚ ਦੱਸਿਆ, 'ਇਹ ਸਾਫ ਕੀਤਾ ਜਾਂਦਾ ਹੈ ਕਿ ਮਿਊਚੁਅਲ ਫੰਡ ਨੂੰ 10 ਫੀਸਦੀ ਦਾ TDS ਡਿਵੀਡੈਂਡ ਪੇਮੈਂਟ 'ਤੇ ਹੀ ਕੱਟਣਾ ਹੋਵੇਗਾ। ਉਸ ਰਕਮ 'ਤੇ ਕੋਈ ਟੈਕਸ ਨਹੀਂ ਕੱਟਣਾ ਹੋਵੇਗਾ ਜਿਹੜਾ ਕੈਪੀਟਲ ਗੇਨਜ਼ ਦੇ ਤੌਰ 'ਤੇ ਯੂਨਿਟ ਹੋਲਡਰ ਨੂੰ ਮਿਲੇਗੀ।'
CBDT ਨੇ ਇਹ ਵੀ ਕਿਹਾ ਕਿ ਜ਼ਰੂਰਤ ਪੈਣ 'ਤੇ ਹੋਰ ਸਪਸ਼ਟੀਕਰਣ ਜਾਰੀ ਕੀਤੇ ਜਾ ਸਕਦੇ ਹਨ। ਫਾਇਨਾਂਸ ਬਿੱਲ 'ਚ ਦੱਸਿਆ ਗਿਆ ਸੀ ਕਿ ਇਨਕਮ ਪੇਮੈਂਟ ਕਰਨ ਵਾਲੇ ਨੂੰ 10 ਫੀਸਦੀ ਦੀ ਦਰ ਨਾਲ ਟੈਕਸ ਕੱਟਣਾ ਹੋਵੇਗਾ। ਇਸ ਕਾਰਨ ਮਿਊਚੁਅਲ ਫੰਡਸ ਕੰਫਿਊਜ਼ ਹੋ ਗਏ ਸਨ ਕਿ ਜਿਸ ਇਨਕਮ 'ਤੇ TDS ਕੱਟਣਾ ਹੈ ਉਹ ਡਿਵੀਡੈਂਡ ਹੋਵੇਗੀ ਜਾਂ ਫਿਰ ਉਸ ਵਿਚ ਕੈਪੀਟਲ ਗੇਨਜ਼ ਵੀ ਹੋਣਗੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback